ਔਰਤ ਸੁੰਦਰਤਾ ਅਤੇ ਦਿਮਾਗ ਦਾ ਸੁਮੇਲ ਹਨ ਜੋ ਸਭ ਪੱਖੋਂ ਸਹੀ ਰੱਖ ਸਕਦੀਆਂ ਹਨ
ਜੇਕਰ ਇੱਕ ਆਦਮੀ ਨੂੰ ਸਿੱਖਿਅਤ ਕੀਤਾ ਜਾਵੇ ਤਾਂ ਸਿਰਫ ਇਕ ਆਦਮੀ ਹੀ ਸਿੱਖਿਅਤ ਹੁੰਦਾ ਹੈ ਪਰ ਜੇਕਰ ਇੱਕ ਔਰਤ ਨੂੰ ਸਿੱਖਿਅਤ ਕੀਤਾ ਜਾਵੇ ਤਾਂ ਇੱਕ ਪੀੜੀ ਸਿੱਖਿਅਤ ਹੋ ਜਾਂਦੀ ਹੈ।
"ਮਹਿਲਾ ਦਿਵਸ ਦੇਸ਼ ਦੇ ਅੰਦਰ ਇਸ ਤਰ੍ਹਾਂ ਮਨਾਇਆ ਜਾਵੇ,
ਹਰ ਔਰਤ ਨੂੰ ਸਮਾਜ ਦੇ ਅੰਦਰ ਬਣਦਾ ਹੱਕ ਦਵਾਇਆ ਜਾਵੇ। "
ਮਹਿਲਾ ਦਿਵਸ ਸਾਡੇ ਸਭ ਲਈ ਇੱਕ ਗੌਰਵਮਈ ਅਤੇ ਜਾਗਰੂਕਤਾ ਦਿਵਸ ਹੈ।
ਮਹਿਲਾ ਦਿਵਸ ਉਨ੍ਹਾਂ ਮਹਾਨ ਔਰਤਾਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਜੋ ਕੰਮ ਦੇ ਘੰਟੇ ਘਟਾਉਣ ਲਈ ਸੰਘਰਸ਼ ਕਰਦੇ ਹੋਏ ਸ਼ਹੀਦ ਹੋਈਆਂ।
ਔਰਤਾਂ ਦੇ ਹਾਲਾਤ ਸਿਰਫ ਸਾਡੇ ਦੇਸ਼ ਵਿਚ ਹੀ ਨਹੀਂ ਸਗੋਂ ਪੂਰੇ ਵਿਸ਼ਵ ਵਿਚ ਹੀ ਬੇਹਤਰ ਨਹੀਂ ਹਨ। ਔਰਤਾਂ ਤੇ ਕਦੋਂ ਕਦੋਂ _ਕਿਥੇ ਕਿਥੇ ਜੁਲਮ ਹੋਏ, ਸਾਨੂੰ ਹਰ ਦਿਨ ਜਾਗਣਾ ਚਾਹੀਦਾ ਹੈ।
ਅੱਜ ਪੂਰੀ ਦੁਨੀਆ ਵਿਚ ਅੰਤਰ ਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਜੇਕਰ ਮਹਿਲਾ ਦਿਵਸ ਦੇ ਇਤਿਹਾਸ ਤੇ ਨਜ਼ਰ ਮਾਰੀਏ ਤਾਂ
ਅਮਰੀਕਾ ਦੀ ਸੋਸ਼ਲਿਸਟ ਪਾਰਟੀ ਨੇ ਸਭ ਤੋਂ ਪਹਿਲਾਂ ਇਹ ਦਿਨ ਮਨਾਇਆ ਸੀ। ਸਵਿੰਧਾਨਕ ਅਧਿਕਾਰਾਂ ਦੇ ਪੱਖੋ ਉਦੋਂ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਵੀ ਨਹੀਂ ਸੀ। ਫਿਰ ਇਹ ਦਿਨ ਹਰ ਸਾਲ ਫਰਵਰੀ ਦੇ ਅਖਾਰੀ ਐਤਵਾਰ ਨੂੰ ਮਨਾਇਆ ਜਾਣ ਲੱਗਾ। ਡੈਨਮਾਰਕ ਵਿਖੇ ਮਹਿਲਾ ਕਨਫਰੈਸ ਤੇ ਮਹਿਲਾ ਦਿਵਸ ਨੂੰ ਅੰਤਰ-ਰਾਸ਼ਟਰੀ ਦਿਵਸ ਦਾ ਦਰਜਾ ਦਿੱਤਾ ਗਿਆ। ਇਸ ਸਮੇਂ ਇਸ ਦਾ ਮੁੱਖ ਉਦੇਸ਼ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿਵਾਉਣਾ ਸੀ।
ਵੈਸੇ ਤਾਂ ਅੱਜ ਕੱਲ ਔਰਤਾਂ ਨੂੰ ਮਰਦਾਂ ਦੇ ਬਰਾਬਰ ਸਾਰੇ ਅਧਿਕਾਰ ਹੀ ਪ੍ਰਾਪਤ ਹਨ। ਹਰ ਖੇਤਰ ਅਤੇ ਕਨੂੰਨ ਨੇ ਔਰਤਾਂ ਨੂੰ ਮਰਦਾਂ ਦੇ ਬਰਾਬਰ ਸਮਾਨਤਾ ਦਿੱਤੀ ਹੈ। ਔਰਤਾਂ ਨੇ ਵੀ ਹਰ ਖੇਤਰ ਵਿੱਚ ਆਪਣੀ ਕਾਬਲੀਅਤ ਮਰਦਾਂ ਦੇ ਬਰਾਬਰ ਦਿਖਾਈ ਹੈ। ਅੱਜ ਦੀ ਸਮਾਜਿਕ ਸਥਿਤੀ ਅਨੁਸਾਰ ਜੇਕਰ ਚਿੰਤਾ ਕਰਨ ਵਾਲੀ ਗੱਲ ਹੈ ਤਾਂ ਉਹ ਇਹ ਹੈ "ਔਰਤਾਂ ਦੀ ਸਮਾਜਿਕ ਦਸਾਂ"।
ਭਾਵੇਂ ਸੰਵਿਧਾਨ ਨੇ ਔਰਤਾਂ ਨੂੰ ਬਰਾਬਰੀ ਦੇ ਹੱਕ ਦਿੱਤੇ ਹਨ, ਪਰੰਤੂ ਸਾਡੀ ਸੋਚ ਨੇ ਅੱਜੇ ਤੱਕ ਵੀ ਨਹੀਂ ਦਿੱਤੇ। ਕਿੱਤੇ ਕਿੱਤੇ ਔਰਤ ਅਜੇ ਵੀ ਘਰ ਦੀ ਦਹਲੀਜ ਤੇ ਜੁਲਮ ਸਹਿ ਰਹੀ ਹੈ। ਜਨਮ ਤੋਂ ਹੈ ਔਰਤ ਜਾਤ ਦੀ ਕਹਾਣੀ ਦੀ ਸ਼ੁਰੂਆਤ ਹੋ ਜਾਂਦੀ ਹੈ, ਹਰ ਕੋਈ ਭਾਲਦਾ ਹੈ ਕਿ ਉਨ੍ਹਾਂ ਦੇ ਘਰ ਧੀ ਨਹੀਂ ਸਗੋਂ ਪੁੱਤਰ ਹੀ ਜਨਮ ਲਵੇ। ਜੇਕਰ ਕਿਸੇ ਦੇ ਘਰ ਦੋ ਧੀਆਂ ਜਨਮ ਲੈ ਲੈਣ ਤਾਂ ਵੀ ਚਿੰਤਾ ਦਾ ਵਿਸ਼ਾ ਬਣ ਜਾਂਦੀਆਂ ਹਨ, ਭਾਵੇਂ ਉਹ ਕਲਪਨਾ ਚਾਵਲਾ, ਰਾਣੀ ਝਾਂਸੀ ਹੀ ਕਿਉ ਨਾ ਨਿਕਲਣ? ਇਹ ਸੋਚ ਤੋਂ ਸਾਡੇ ਸਮਾਜ ਨੂੰ ਉਪਰ ਉਠਣ ਦੀ ਲੋੜ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਚਨਾਂ ਤੇ ਹਮੇਸ਼ਾਂ ਵਿਚਾਰ ਕਰਨਾ ਚਾਹੀਦਾ ਹੈ :-
" ਸੋ ਕਿਉਂ ਮੰਦਾ ਆਖਿਏ,
ਜਿਤੁ ਜੰਮੇ ਰਾਜਾਨ।"
ਕਿ ਕੋਈ ਲੜਕੀ, ਔਰਤ ਆਪਣੇ ਘਰੋਂ ਇਕੱਲੀ ਕਿਸੇ ਕੰਮ ਲਈ ਨਿਚੰਤ ਹੋਕੇ ਨਿਕਲ ਸਕਦੀ ਹੈ? ਕਦੇ ਵੀ ਨਹੀਂ। ਕਿਉ ਕੇ ਬਲਾਤਕਾਰਾਂ ਦੇ ਡਰ ਕਰਕੇ ਔਰਤ ਅੱਜ ਵੀ ਆਜਾਦ ਨਹੀਂ ਹੈ। ਅੱਜ ਮਹਿਲਾ ਦਿਵਸ ਦੇ ਮੌਕੇ ਤੇ ਉਸ ਨੂੰ ਮਜਬੂਤ ਬਨਣਾ ਚਾਹੀਦਾ ਹੈ ਤੇ ਇਹ ਸੋਚ ਰੱਖਣੀ ਚਾਹੀਦੀ ਹੈ,
" ਕੋਮਲ ਹੈ ਕਮਜ਼ੋਰ ਨਹੀਂ ਤੂੰ,
ਸ਼ਕਤੀ ਦਾ ਨਾਂ ਹੀ ਨਾਰੀ ਹੈ,
ਸਭ ਨੂੰ ਜੀਵਨ ਦੇਣ ਵਾਲੀ,
ਮੌਤ ਵੀ ਤੇਥੋ ਹਾਰੀ ਹੈ "
ਸਰਕਾਰ ਨੂੰ ਵੀ ਬਲਾਤਕਾਰਾਂ ਸਬੰਧੀ ਸਖਤ ਕਾਨੂੰਨ ਬਣਾਉਣਾ ਚਾਹੀਦਾ ਹੈ ਤਾਂ ਜੋ ਇਹੋਂ ਜਿਹਾ ਘਟਨਾਵਾਂ ਕਰਨ ਤੋਂ ਲੋਕ ਡਰਨ ਅਤੇ ਇਸ ਪੱਖੋਂ ਵੀ ਔਰਤ ਨੂੰ ਆਜਾਦੀ ਮਿਲ ਸਕੇ। ਜਿਸ ਤਰ੍ਹਾਂ ਸਰਕਾਰ ਨੇ ਭਰੂਣ ਹੱਤਿਆ, ਦਾਜ ਪ੍ਰਥਾ ਤੇ ਸਖਤ ਕਾਨੂੰਨ ਬਣਾਏ ਹਨ। ਅੱਗਣੀ ਪੁੱਤਰੀ ਕਹੀ ਜਾਣ ਵਾਲੀ ਡਾ ਡੈਸੀ ਧਾਪਰ ਭਾਰਤ ਮਾਂ ਦੀ ਉਹ ਧੀ ਹੈ ਜਿਸ ਨੇ ਦੇਸ਼ ਦੇ ਮਿਜਾਇਲ ਪ੍ਰੋਜੈਕਟ ਤਿਆਰ ਕਰਨ ਲਈ ਦਿਨ ਰਾਤ ਮਿਹਨਤ ਕਰਕੇ ਔਰਤ ਜਾਤ ਦਾ ਮਾਨ ਵਧਾਉਣ ਦਾ ਸੋਚਿਆ। ਇਕ ਦੁਨੀਆ ਦੀ ਮਹਿਲਾ ਰੇਲ ਡਰਾਇਵਰ ਸੁਰੈਖਾ ਯਾਦਵ ਨੇ ਇਹ ਸਿੱਧ ਕਿੱਤਾ ਕਿ ਔਰਤ ਹਰ ਪੱਖੋਂ ਕਾਬਿਲ ਹੈ। ਔਰਤਾਂ ਪ੍ਰਤੀ ਸਾਨੂੰ ਆਪਣੀ ਸੋਚ ਆਦਰਯੋਗ ਰੱਖਣੀ ਚਾਹੀਦੀ ਹੈ। ਉਸ ਨੂੰ ਮਾਤਾ, ਪਤਨੀ, ਧੀ, ਭੈਣ ਦਾ ਪੂਰਾ ਸਤਿਕਾਰ ਦੇਣਾ ਚਾਹੀਦਾ ਹੈ। ਔਰਤਾਂ ਉਤੇ ਫੈਸਲੇ ਥੋਪਣੇ ਨਹੀਂ ਚਾਹੀਦੇ ਸਗੋਂ ਉਨ੍ਹਾਂ ਦੇ ਫੈਸਲਿਆਂ ਦਾ ਸਾਨੂੰ ਆਦਰ ਕਰਨਾ ਚਾਹੀਦਾ ਹੈ ਅਤੇ ਸਮਾਜਿਕ ਮਾਹੌਲ ਵਧੀਆ ਦੇਣਾ ਚਾਹੀਦਾ ਹੈ।
" ਧਰਤੀ ਮਾਤਾ ਦੀ ਸਹਿਨਸੀਲਤਾ ਤੋਂ ਬਾਅਦ ਦੂਜਾ ਦਰਜਾ ਔਰਤ ਦਾ ਹੈ ਇਸ ਲਈ ਔਰਤ ਨੂੰ ਸਹਿਨਸੀਲਤਾ ਦੀ ਦੇਵੀ ਕਹਿਣ ਵਿਚ ਵੀ ਕੋਈ ਅਤਿਕਥਨੀ ਨਹੀਂ।" ਉਨ੍ਹਾਂ ਔਰਤਾਂ ਨੂੰ ਜੋ ਆਪਣੇ ਹੱਕ ਤੇ ਹੌਸਲੇ ਹਾਰ ਕੇ ਬੈਠ ਜਾਦੀਆਂ ਹਨ, ਅੱਜ ਮਹਿਲਾ ਦਿਵਸ ਤੇ ਆਪਣੀ ਸੋਚ ਬਦਲ ਲੈਣੀ ਚਾਹੀਦੀ ਹੈ ਅਤੇ ਹੌਸਲਾ ਕਰਕੇ ਉਨ੍ਹਾਂ ਤੇ ਹੋ ਰਹੇ ਜੁਲਮਾਂ ਦੇ ਖਿਲਾਫ ਆਵਾਜ਼ ਉਠਾਣੀ ਚਾਹੀਦੀ ਹੈ ਤੇ ਆਪਣੇ ਮਾਤਾ-ਪਿਤਾ ਦੀ ਇੱਜਤ ਨੂੰ ਮੁੱਖ ਰੱਖ ਕੇ ਅੱਗੇ ਵੱਧਣਾ ਚਾਹੀਦਾ ਹੈ।
ਯਾਦ ਰੱਖੋ ਸਤਿਕਾਰਯੋਗ ਔਰਤਾਂ ਨੂੰ ਕਲਪਨਾ ਚਾਵਲਾ, ਸੁਨੀਤਾ ਵਿਲੀਅਮ, ਮਦਰ ਟੈਰੇਸਾ, ਪੀ ਟੀ ਉਸਾ, ਸੁਰੈਖਾ ਯਾਦਵ ਆਦਿ ਵਾਗੂੰ ਹਰ ਔਰਤ ਦੇਸ਼ ਦਾ ਮਾਣ ਬਣੇ। ਅੱਜ ਦੇ ਦਿਨ ਅੱਠ ਮਾਰਚ ਨੂੰ ਅੰਤਰ-ਰਾਸ਼ਟਰੀ ਮਹਿਲਾ ਦਿਵਸ ਤੇ ਸਭ ਔਰਤਾਂ ਨੂੰ ਸੰਕਲਪ ਕਰਨਾ ਚਾਹੀਦਾ ਹੈ ਕਿ ਉਹ ਹਰ ਪੱਖੋਂ ਬਲਵਾਨ ਹੈ, ਅਬਲਾ ਨਹੀਂ ਹੈ।
" ਨਿਡਰ ਹੈ ਤੂੰ, ਨਹੀਂ ਹੈ ਤੂੰ ਬੇਚਾਰੀ,
ਸ਼ਕਤੀ ਸਰੂਪ ਹੈ ਤੂੰ ਮਾਂ ਕਾਲੀ।
ਹਰ ਕਾਇਰ ਤੇ ਤੂੰ ਹੈ ਭਾਰੀ,
ਇੰਦਾ ਦੀ ਹੈ ਤੂੰ ਭਾਰਤ ਦੀ ਨਾਰੀ।"
ਮੇਰੇ ਵਲੋਂ ਅੱਜ ਮਹਿਲਾ ਦਿਵਸ ਤੇ ਸਭ ਔਰਤਾਂ ਨੂੰ ਬਹੁਤ ਬਹੁਤ ਮੁਬਾਰਕਬਾਦ।
-
ਅੰਜੂ ਸੂਦ,
vipanbansal2000@gmail.com
8146558019
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.