ਇੱਥੇ ਬੀਤੇ ਸਨਿੱਚਰਵਾਰ ਪੰਜਾਬੀ ਦੇ ਪ੍ਰਸਿੱਧ ਲੇਖਕ ਅਤੇ ਸਾਡੇ ਪਿਆਰੇ ਪ੍ਰੀਤਮ ਸਿੰਘ ਸਿੱਧੂ ਦੇ ਅੰਤਿਮ ਦਰਸ਼ਨਾਂ ਤੋਂ ਬਾਅਦ ਸਾਊਥਾਲ ਗੁਰਦੁਆਰਾ ਸਾਹਿਬ ਤੋਂ ਅੰਤਿਮ ਵਿਦਾਇਗੀ ਸਫ਼ਰ ਅਤੇ ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਦਾ ਮੌਕਾ ਮਿਲਿਆ, ਜਿਸ ਵੇਲੇ ਆਪਣੀ ਜਨਮ ਭੂਮੀ ਤੋਂ ਆ ਕੇ ਵਧੀਆ ਆਰਥਿਕ ਬਦਲ ਦੀ ਤਲਾਸ਼ ਵਿਚ ਵੱਸ ਚੁੱਕੇ ਅਨੇਕਾਂ ਉਨ•ਾਂ ਪੰਜਾਬੀ ਲੇਖਕਾਂ ਦੇ ਜੀਵਨ ਬਾਰੇ ਸੋਚਣ ਅਤੇ ਵਿਚਾਰਨ ਦਾ ਮੌਕਾ ਮਿਲਿਆ ਜੋ ਅੱਧੀ ਸਦੀ ਜਾਂ ਇਸ ਤੋਂ ਵੱਧ ਸਮੇਂ ਤੋਂ ਆਪਣੇ ਪਰਿਵਾਰ ਅਤੇ ਰੁਜ਼ਗਾਰ ਦੇ ਨਾਲ-ਨਾਲ ਆਪਣੀ ਪੰਜਾਬੀ ਮਾਂ ਬੋਲੀ, ਆਪਣੀ ਜਨਮ ਭੂਮੀ, ਪੰਜਾਬੀ ਸਾਹਿੱਤ, ਪੰਜਾਬੀ ਕਲਾ, ਸਭਿਆਚਾਰ ਅਤੇ ਪੰਜਾਬੀ ਵਿਰਾਸਤ ਲਈ ਆਪਣਾ ਇਤਿਹਾਸਕ ਯੋਗਦਾਨ ਪਾਉਂਦੇ ਅਤੇ ਲਗਾਤਾਰ ਭੂਮਿਕਾ ਨਿਭਾਉਂਦੇ ਰਹੇ ਹਨ। ਸਵਰਗਵਾਸੀ ਪ੍ਰੀਤਮ ਸਿੰਘ ਸਿੱਧੂ ਬਰਤਾਨੀਆ ਦੇ ਪਹਿਲੇ ਰਾਸ਼ਟਰਮੰਡਲ ਆਵਾਸੀ ਕਾਨੂੰਨ, 1962 ਤੋਂ ਬਾਅਦ ਉਨ•ਾਂ ਭਾਰਤੀ ਪੰਜਾਬੀਆਂ ਅਤੇ ਇਸ ਲੇਖਕ ਵਾਂਗ ਇੱਥੇ ਆਏ, ਜਿਸ ਅਧੀਨ ਭਾਰਤ ਅਤੇ ਹੋਰ ਰਾਸ਼ਟਰਮੰਡਲ ਮੈਂਬਰ ਦੇਸ਼ਾਂ ਤੋਂ ਇੱਥੇ ਡਾਕਟਰ, ਇੰਜੀਨੀਅਰ, ਅਧਿਆਪਕ, ਨਰਸਾਂ, ਡਰਾਈਵਰ ਅਤੇ ਆਪਣੇ ਖੇਤਰ ਦੇ ਹੋਰ ਮਾਹਿਰ ਅਤੇ ਨੀਮ ਮਾਹਿਰ ਹਜ਼ਾਰਾਂ ਪ੍ਰਵਾਸੀ ਇੱਥੇ ਆਏ, ਜਿਨ•ਾਂ ਨੇ ਇਸ ਅੰਗਰੇਜ਼ੀ ਬੋਲਦੇ ਈਸਾਈ-ਪਰਬਲ ਮੁੱਖ ਯੂਰਪੀ ਦੇਸ਼ ਦੀ ਵਿੱਦਿਅਕ, ਨਿਰਮਾਣ, ਸਿਹਤ ਸੇਵਾਵਾਂ, ਉਦਯੋਗਿਕ ਅਤੇ ਆਵਾਜਾਈ ਸੇਵਾਵਾਂ ਵਿਚ ਆਪਣਾ ਇਤਿਹਾਸਕ ਯੋਗਦਾਨ ਪਾਇਆ ਅਤੇ ਨਾਲੋਂ-ਨਾਲ ਆਪਣੀ ਬੋਲੀ, ਸਭਿਆਚਾਰ, ਪਿਛੋਕੜ, ਪਹਿਰਾਵੇ ਦੀ ਵਿਲੱਖਣ ਪਹਿਚਾਣ ਨੂੰ ਬਰਕਰਾਰ ਰੱਖਿਆ। ਸ. ਸਿੱਧੂ ਨੇ 1982 ਤੱਕ ਅਧਿਆਪਕ ਦੇ ਤੌਰ 'ਤੇ ਸੇਵਾ ਨਿਭਾਈ ਅਤੇ ਫਿਰ ਪੰਜਾਬੀ ਸਾਹਿੱਤ ਅਤੇ ਪੱਤਰਕਾਰੀ ਲਈ ਆਪਣਾ ਜੀਵਨ ਲਾਇਆ, ਜਿਸ ਦੌਰਾਨ ਉਨ•ਾਂ ਨੇ ਲਗਪਗ 14 ਪੁਸਤਕਾਂ ਵੀ ਪ੍ਰਕਾਸ਼ਿਤ ਕੀਤੀਆਂ।
ਸ. ਸਿੱਧੂ ਆਪਣੇ ਪਿੱਛੇ ਸੁਪਤਨੀ ਸੁਰਜੀਤ ਕੌਰ, ਤਿੰਨ ਪੁੱਤਰ ਅਤੇ ਪੋਤੇ-ਪੋਤਰੀਆਂ ਨਾਲ ਹਸਦਾ-ਵਸਦਾ ਪਰਿਵਾਰ ਛੱਡ ਕੇ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ।
ਇਸ ਮੌਕੇ ਪੰਜਾਬੀ ਲੇਖਕ ਸ. ਸਿੱਧੂ ਦੀ ਯਾਦ ਨੂੰ ਬਰਕਰਾਰ ਰੱਖਣ ਲਈ ਆਪਣੀ ਜਨਮ-ਭੂਮੀ ਪੰਜਾਬ ਤੋਂ ਆ ਕੇ ਬਰਤਾਨੀਆ ਸਮੇਤ ਸੰਸਾਰ ਦੇ ਵੱਖੋ-ਵੱਖਰੇ ਦੇਸ਼ਾਂ ਵਿਚ ਆਪਣੀ ਮਾਂ-ਬੋਲੀ, ਜਨਮ-ਭੂਮੀ, ਸਭਿਆਚਾਰ, ਸਾਹਿੱਤ, ਕਲਾ ਅਤੇ ਵਿਰਾਸਤ ਦੀ ਸੇਵਾ ਕਰ ਰਹੇ ਜਾਂ ਕਰਦੇ ਰਹੇ 150 ਪੰਜਾਬੀ ਲੇਖਕਾਂ ਦੇ ਨਾਉਂ ਦਰਜ ਕਰ ਰਿਹਾ ਹਾਂ ਅਤੇ ਨਾਲੋਂ-ਨਾਲ ਸਾਡੇ ਕੋਲੋਂ ਵਿੱਛੜ ਚੁੱਕੇ ਪੰਜਾਬੀ ਦੇ ਵਰਨਣਯੋਗ ਲੇਖਕਾਂ ਦੀ ਮੁੜ ਯਾਦ ਤਾਜ਼ਾ ਕੀਤੀ ਜਾ ਰਹੀ ਹੈ।
ਬਰਤਾਨੀਆ ਵਿਚ ਪੰਜਾਬੀ ਲੇਖਕ-ਬਰਤਾਨੀਆ ਵਿਚ ਇਸ ਵੇਲੇ ਪ੍ਰਕਾਸ਼ਿਤ ਹੁੰਦੇ ਲਗਪਗ 12 ਸਪਤਾਹਿਕ ਤੇ ਮਾਸਿਕ ਅਖ਼ਬਾਰਾਂ ਦੇ ਨਾਲ-ਨਾਲ ਲਗਪਗ 12 ਰੇਡੀਉ ਅਤੇ ਟੈਲੀਵਿਜ਼ਨ ਚੈਨਲਾਂ ਦੇ ਮੁਖੀਆਂ ਅਤੇ ਕਰਮਚਾਰੀਆਂ ਦੇ ਨਾਲ-ਨਾਲ ਜਿਹੜੇ ਹੋਰ ਸਰਗਰਮ ਪੰਜਾਬੀ ਲੇਖਕ ਲਗਾਤਾਰ ਛਪਦੇ ਹਨ ਉਨ•ਾਂ ਵਿਚ 'ਅਦਾਰਾ ਸ਼ਬਦ' ਦੇ ਹਰਜੀਤ ਅਟਵਾਲ, ਸੁਰਿੰਦਰ ਸੀਹਰਾ, ਹਰਦੇਸ਼ ਬਸਰਾ, ਸ਼ਿਵਚਰਨ ਸਿੰਘ ਜੱਗੀ ਕੁੱਸਾ, ਡਾ. ਸਾਥੀ ਲੁਧਿਆਣਵੀ, ਡਾ. ਸੁਜਿੰਦਰ ਸਿੰਘ ਸੰਘਾ, ਡਾ. ਦੇਵਿੰਦਰ ਕੌਰ, ਡਾ. ਜਗਤ ਸਿੰਘ ਨਾਗਰਾ, ਡਾ. ਪ੍ਰੀਤਮ ਸਿੰਘ ਕੈਂਬੋ, ਡਾ. ਰਾਮਿੰਦਰ ਸਿੰਘ, ਡਾ. ਦਰਸ਼ਨ ਸਿੰਘ ਤਾਤਲਾ, ਨਿਰਮਲ ਕੰਧਾਲਵੀ, ਕੌਂਸਲਰ ਮੋਤਾ ਸਿੰਘ, ਮੋਤਾ ਸਿੰਘ ਸਰਾਏ, ਜਗਤਾਰ ਢਾਅ, ਮਨਪ੍ਰੀਤ ਸਿੰਘ ਬੱਧਨੀ ਕਲਾਂ, ਮਨਦੀਪ ਖੁਰਮੀ ਹਿੰਮਤਪੁਰਾ, ਅਜ਼ੀਮ ਸ਼ੇਖਰ, ਕੇ.ਸੀ. ਮੋਹਨ, ਰਣਜੀਤ ਧੀਰ, ਚਮਨ ਲਾਲ ਚਮਨ, ਗੁਰਸ਼ਰਨ ਸਿੰਘ ਅਜੀਬ, ਇੰਦਰਜੀਤ ਸਿੰਘ ਸੰਘਾ, ਸੁਰਿੰਦਰ ਸਿੰਘ ਸੰਘਾ, ਕੁਲਵੰਤ ਸਿੰਘ ਢੇਸੀ, ਮਹਿੰਦਰ ਸਿੰਘ ਖਹਿਰਾ, ਮੰਗਤ ਰਾਏ ਭਾਰਦਵਾਜ, ਵੀਨਾ ਵਰਮਾ, ਅਮਰ ਜਿਯੋਤੀ, ਕੁਲਵੰਤ ਕੌਰ ਢਿੱਲੋਂ, ਰਣਜੀਤ ਸਿੰਘ ਰਾਏ, ਗੁਰਨਾਮ ਗਿੱਲ, ਗੁਰਨਾਮ ਢਿੱਲੋਂ, ਗੁਰਦੀਪ ਸਿੰਘ ਸੰਧੂ, ਰਣਜੀਤ ਸਿੰਘ ਰਾਣਾ, ਮਨਮੋਹਨ ਸਿੰਘ ਮਹੇੜੂ, ਮਦਨ ਸਿੰਘ, ਐੱਸ. ਬਲਵੰਤ, ਅਮਰਜੀਤ ਚੰਦਨ, ਰੁਪਿੰਦਰਪਾਲ ਸਿੰਘ ਢਿੱਲੋਂ, ਮਨਿੰਦਰ ਸਿੰਘ ਸਿਆਨ, ਹਰੀਸ਼ ਮਲਹੋਤਰਾ ਅਤੇ ਬਲਿਹਾਰ ਸਿੰਘ ਰੰਧਾਵਾ ਆਦਿ ਲਗਾਤਾਰ ਲਿਖਦੇ ਹਨ।
ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਪ੍ਰੀਤਮ ਸਿੱਧੂ ਤੋਂ ਪਹਿਲਾਂ ਵਿੱਛੜ ਚੁੱਕੇ ਨਾਮਵਰ ਲੇਖਕਾਂ ਵਿਚ ਸ਼ਿਵਚਰਨ ਸਿੰਘ ਗਿੱਲ, ਤਰਸੇਮ ਸਿੰਘ ਪੁਰੇਵਾਲ, ਨਿਰੰਜਨ ਸਿੰਘ ਨੂਰ, ਡਾ. ਸਵਰਨ ਚੰਦਨ, ਡਾ. ਚੰਨਣ ਸਿੰਘ ਚੰਨ, ਅਜਮੇਰ ਕਵੈਂਟਰੀ, ਲੈਸਟਰ ਦੇ ਅਵਤਾਰ ਸਾਦਿਕ, ਨੌਟਿੰਘਮ ਦੇ ਗੁਰਬਚਨ ਸਿੰਘ ਸਿੱਧੂ, ਡਾ. ਗੋਪਾਲ ਸਿੰਘ ਅਤੇ ਸ੍ਰੀਮਤੀ ਕੈਲਾਸ਼ ਪੁਰੀ, ਸਕਾਟਲੈਂਡ ਦੇ ਸੇਵਾ ਸਿੰਘ ਕੋਹਲੀ, ਨੂਰ ਭਾਰਤੀ, ਗੁਰਦੀਪ ਸਿੰਘ ਪੁਰੀ, ਲੰਡਨ ਦੇ ਨਿਰਮਲ ਸਿੰਘ ਮਾਹੀ, ਬਲਦੇਵ ਸਿੰਘ ਚਹਿਲ, ਸਰਵਨ ਸਿੰਘ ਅਮੋਲਕ, ਅਵਤਾਰ ਸਿੰਘ ਸੇਵਕ, ਮੱਖਣ ਸਿੰਘ ਮਰਗਿੰਦ, ਲੱਖਾ ਸਿੰਘ ਜੌਹਰ, ਹਰਦੇਵ ਢੇਸੀ, ਲਾਭ ਸਿੰਘ, ਰਘਬੀਰ ਢੰਡ, ਸੰਤੋਖ ਸਿੰਘ ਸੰਤੋਖ, ਗੁਰਚਰਨ ਸਿੰਘ ਗਹੀਰ, ਪ੍ਰਕਾਸ਼ ਸਿੰਘ ਆਜ਼ਾਦ, ਗੁਲਜ਼ਾਰ ਅੰਮ੍ਰਿਤ, ਈਸ਼ਵਰ ਚਿੱਤਰਕਾਰ, ਸਵਰਨ ਪ੍ਰੀਤ, ਬਿਸ਼ੰਭਰ ਸਿੰਘ ਸਾਕੀ, ਤਰਸੇਮ ਨੀਲਗਰੀ, ਅਵਤਾਰ ਜੰਡਿਆਲਵੀ, ਪਿਆਰਾ ਸਿੰਘ ਦਰਦ, ਅਵਤਾਰ ਸਿੰਘ ਅਰਪਨ, ਗੁਰਚਰਨ ਸਿੰਘ ਜਰਨਲਿਸਟ, ਸੰਪੂਰਨ ਸਿੰਘ ਚੀਮਾ, ਜੋਗਿੰਦਰ ਸਿੰਘ ਸੰਧੂ, ਜੋਗਿੰਦਰ ਸਿੰਘ ਸੋਢੀ, ਕਾਬਲ ਸਿੰਘ, ਪ੍ਰੀਤਮ ਸਿੰਘ ਰਾਹੀ, ਬਹਾਦਰ ਸਾਥੀ, ਸੁਰਜੀਤ ਸਿੰਘ ਕਾਲਰਾ ਦੇ ਨਾਉਂ ਵਰਨਣਯੋਗ ਹਨ।
ਯੂਰਪੀ ਸੰਘ ਵਿਚ ਲੇਖਕ : ਗ਼ੈਰ-ਬਰਤਾਨਵੀ, ਗ਼ੈਰ-ਅੰਗਰੇਜ਼ੀ ਭਾਸ਼ੀ ਅਤੇ ਗ਼ੈਰ-ਰਾਸ਼ਟਰਮੰਡਲ ਮੈਂਬਰ ਯੂਰਪੀ ਦੇਸ਼ਾਂ ਵਿਚ ਵੀ ਹੁਣ ਪੰਜਾਬੀ ਮੀਡੀਆ ਅਤੇ ਪੰਜਾਬੀ ਲੇਖਕ ਸਥਾਪਤ ਹੋ ਚੁੱਕੇ ਹਨ। ਪੰਜਾਬੀ ਅਖ਼ਬਾਰਾਂ, ਰੇਡੀਉ ਅਤੇ ਟੈਲੀਵਿਜ਼ਨ ਚੈਨਲਾਂ ਦੀਆਂ ਯੂਰਪੀ ਇਕਾਈਆਂ ਦੇ ਨਾਲ ਜਿਹੜੇ ਪੰਜਾਬੀ ਲੇਖਕ ਲਗਾਤਾਰ ਆਪਣੀ ਮਾਂ ਬੋਲੀ, ਸਭਿਆਚਾਰ ਅਤੇ ਵਿਰਾਸਤ ਦੇ ਵਿਕਾਸ ਵਿਚ ਲਗਾਤਾਰ ਯੋਗਦਾਨ ਪਾ ਕੇ ਇਤਿਹਾਸ ਰਚ ਰਹੇ ਹਨ, ਉਨ•ਾਂ ਵਿਚ ਮੀਡੀਆ ਪੰਜਾਬ, ਜਰਮਨੀ ਦੇ ਕੇਹਰ ਸ਼ਰੀਫ, ਚਰਨਜੀਤ ਧਾਲੀਵਾਲ ਸੈਦੋਕੇ, ਬਸੰਤ ਸਿੰਘ ਰਾਮੂਵਾਲੀਆ, ਅਮਰਜੀਤ ਸਿੱਧੂ, ਇਟਲੀ (ਅਤੇ ਬਰਤਾਨੀਆ) ਦੇ ਬਲਵਿੰਦਰ ਸਿੰਘ ਚਹਿਲ, ਪ੍ਰਭਜੀਤ ਨਰਵਾਲ, ਰਾਜੂ ਹਠੂਰੀਆ, ਹਾਲੈਂਡ ਵਿਚ ਭੁਪਿੰਦਰ ਸਿੰਘ, ਪੋਲੈਂਡ ਦੇ ਯਾਦਵਿੰਦਰ ਸਿੰਘ ਸਤਕੋਹਾ ਅਤੇ ਫਰਾਂਸ ਦੇ ਸ਼ੰਗਾਰਾ ਸਿੰਘ ਮਾਨ ਵਰਨਣਯੋਗ ਹਨ।
ਸਵੀਡਨ ਵਿਚ ਵੱਸਦੇ ਸਤੀ ਕੁਮਾਰ ਦੇ ਸਦੀਵੀ ਵਿਛੋੜੇ ਨਾਲ ਸਾਨੂੰ ਅਫ਼ਸੋਸਨਾਕ ਘਾਟਾ ਪਿਆ ਹੈ।
ਉੱਤਰੀ ਅਮਰੀਕਾ : ਉੱਤਰੀ ਅਮਰੀਕਾ ਦੇ ਕੈਨੇਡਾ ਅਤੇ ਅਮਰੀਕਾ ਦੋਹਾਂ ਵਿਸ਼ਾਲ ਅਤੇ ਅਮੀਰ ਦੇਸ਼ਾਂ ਵਿਚ ਹੁਣ ਲੱਖਾਂ ਦੀ ਗਿਣਤੀ ਵਿਚ ਪੰਜਾਬੀ ਵੱਸਦੇ ਹਨ ਜਿਨ•ਾਂ ਵਿਚ ਪੰਜਾਬੀ ਲੇਖਕਾਂ ਦੀ ਵੀ ਪ੍ਰਭਾਵਸ਼ਾਲੀ ਗਿਣਤੀ ਹੈ।
ਕੈਨੇਡਾ ਵਿਚ ਲਗਪਗ 30 ਪੰਜਾਬੀ ਸਪਤਾਹਿਕ ਅਖ਼ਬਾਰਾਂ ਦੇ ਨਾਲ ਇੱਥੇ ਦਰਜਨਾਂ ਰੇਡੀਉ ਅਤੇ ਟੈਲੀਵਿਜ਼ਨ ਚੈਨਲ ਹਨ ਅਤੇ ਇਨ•ਾਂ ਵਿਚ ਕੰਮ ਕਰਦੇ ਕਾਬਿਲ ਕਰਮਚਾਰੀਆਂ ਦੇ ਨਾਲ ਕਈ ਪੰਜਾਬੀ ਲੇਖਕ ਅਤੇ ਸਾਹਿੱਤਕਾਰ ਲਗਾਤਾਰ ਕੈਨੇਡਾ ਅਤੇ ਹੋਰ ਦੇਸ਼ਾਂ ਵਿਚ ਛਪਦੇ ਹੋਏ ਮਾਂ ਬੋਲੀ, ਸਾਹਿੱਤ, ਸਭਿਆਚਾਰ ਅਤੇ ਆਪਣੇ ਵਿਰਸੇ ਦੀ ਭਰਪੂਰ ਸੇਵਾ ਕਰਦੇ ਵੇਖੇ ਜਾਂਦੇ ਹਨ। ਇਨ•ਾਂ ਵਿਚ ਪਿਛਲੇ 60 ਸਾਲਾਂ ਤੋਂ ਲਿਖਦੇ ਆ ਰਹੇ ਰਵਿੰਦਰ ਰਵੀ, ਜੀਵਨ ਸਿੰਘ ਰਾਮਪੁਰੀ, ਗੁਰਚਰਨ ਸਿੰਘ ਰਾਮਪੁਰੀ, ਪ੍ਰਿੰਸੀਪਲ ਸਰਵਣ ਸਿੰਘ, ਵਰਿਆਮ ਸਿੰਘ ਸੰਧੂ, ਸੁੱਚਾ ਸਿੰਘ ਕਲੇਰ, ਚਰਨ ਸਿੰਘ ਗਿੱਲ, ਚਰਨ ਸਿੰਘ ਵਿਰਦੀ, ਰਾਜਿੰਦਰ ਸਿੰਘ ਪੰਧੇਰ, ਬਖਸ਼ਿੰਦਰ ਸਿੰਘ, ਜਰਨੈਲ ਸਿੰਘ ਸੇਖਾ, ਜਰਨੈਲ ਸਿੰਘ ਚਿੱਤਰਕਾਰ, ਰਸ਼ਪਾਲ ਸਿੰਘ ਗਿੱਲ, ਗੁਰਪ੍ਰੀਤ ਸਿੰਘ ਸਹੋਤਾ, ਹਰਕੀਰਤ ਸਿੰਘ ਕੁਲਾਰ, ਮੋਹਨ ਗਿੱਲ, ਪ੍ਰਿਤਪਾਲ ਸਿੰਘ ਗਿੱਲ, ਅਮਰ ਸਿੰਘ ਭੁੱਲਰ, ਸਾਧੂ ਬਿਲਿੰਗ, ਅਜਮੇਰ ਰੋਡੇ, ਨਦੀਮ ਪ੍ਰਮਾਰ, ਬਲਵਿੰਦਰ ਕੌਰ ਬਰਾੜ, ਸੁਖਵੰਤ ਹੁੰਦਲ, ਬਰਜਿੰਦਰ ਢਿੱਲੋਂ, ਤਰਲੋਚਨ ਸਿੰਘ ਗਿੱਲ, ਸੰਪਾਦਕ ਸੁਖਿੰਦਰ, ਗੁਰਨਾਮ ਸਿੰਘ ਸੰਘੇੜਾ ਆਦਿ ਦੇ ਨਾਂਅ ਸ਼ਾਮਲ ਹਨ।
ਕੈਨੇਡਾ ਦੇ ਵਿੱਛੜ ਚੁੱਕੇ ਲੇਖਕਾਂ ਵਿਚੋਂ ਗਿਆਨੀ ਕੇਸਰ ਸਿੰਘ, ਤਾਰਾ ਸਿੰਘ ਹੇਅਰ, ਗੁਰਦੇਵ ਸਿੰਘ ਮਾਨ, ਇਕਬਾਲ ਸਿੰਘ ਰਾਮੂਵਾਲੀਆ, ਗਿੱਲ ਮੋਰਾਂਵਾਲੀ, ਨਛੱਤਰ ਸਿੰਘ ਬਰਾੜ, ਗੁਰਦਿਆਲ ਕੰਵਲ, ਡੈਨਮਾਰਕ ਵਾਲਾ ਸੋਹਨ ਕਾਦਰੀ ਵਰਨਣਯੋਗ ਹਨ।
ਅਮਰੀਕਾ ਵਿਚ ਪੰਜਾਬੀ ਅਖ਼ਬਾਰਾਂ ਦੇ ਮਾਲਕਾਂ, ਸੰਪਾਦਕਾਂ ਅਤੇ ਕਰਮਚਾਰੀਆਂ ਦੇ ਨਾਲ-ਨਾਲ ਡਾ. ਗੁਰੂਮੇਲ ਸਿੱਧੂ, ਐੱਸ. ਅਸ਼ੋਕ ਭੌਰਾ, ਮਹਿੰਦਰ ਸਿੰਘ ਘੱਗ, ਸੁਰਿੰਦਰ ਸੀਰਤ, ਸੁਖਵਿੰਦਰ ਕੰਬੋਜ, ਰਵਿੰਦਰ ਸਹਿਰਾਅ, ਅਸ਼ਰਫ਼ ਗਿੱਲ, ਫਰਿਜ਼ਨੋ ਵਾਲੇ ਹਰਜਿੰਦਰ ਕੰਗ ਅਤੇ ਕੁਲਵਿੰਦਰ ਗ਼ਜ਼ਲਗੋ ਆਦਿ ਲੇਖਕ ਪੰਜਾਬੀ ਬੋਲੀ ਅਤੇ ਸਾਹਿੱਤ ਦੀ ਭਰਪੂਰ ਸੇਵਾ ਕਰਦੇ ਵੇਖੇ ਜਾ ਰਹੇ ਹਨ।
ਧੁਰ-ਪੂਰਬ ਅਤੇ ਅਫ਼ਰੀਕਾ : ਹੁਣ ਧੁਰ-ਪੂਰਬ ਵਿਚ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦੋਹਾਂ ਦੇਸ਼ਾਂ ਵਿਚ ਵੀ ਪੰਜਾਬੀ ਅਖ਼ਬਾਰਾਂ, ਰੇਡੀਉ ਅਤੇ ਟੈਲੀਵਿਜ਼ਨ ਚੈਨਲ, ਪੰਜਾਬੀ ਬੋਲੀ, ਸਭਿਆਚਾਰ, ਸਾਹਿੱਤ, ਕਲਾ ਅਤੇ ਸੰਗੀਤ ਦੇ ਵਿਕਾਸ ਵਿਚ ਪ੍ਰਭਾਵਸ਼ਾਲੀ ਯੋਗਦਾਨ ਪਾ ਰਹੇ ਹਨ। ਲਗਾਤਾਰ ਪੰਜਾਬੀ ਸਾਹਿੱਤ ਵਿਚ ਲਿਖ ਰਹੇ ਲੇਖਕਾਂ ਵਿਚ ਹਰਜਿੰਦਰ ਸਿੰਘ ਬਸਿਆਲਾ, ਅਜੀਤ ਸਿੰਘ ਰਾਹੀ, ਸਰਤਾਜ ਸਿੰਘ ਧੌਲ, ਦਲਵੀਰ ਸੁੰਮਨ ਹਲਵਾਰਵੀ, ਡਾ. ਅਮਰਜੀਤ ਟਾਂਡਾ, ਮਿੰਟੂ ਬਰਾੜ, ਮਨਵਿੰਦਰ ਜੀਤ ਸਿੰਘ, ਸਰਬਜੀਤ ਸਿੰਘ ਆਦਿ ਲਗਾਤਾਰ ਸਰਗਰਮ ਹਨ।
ਪੂਰਬੀ ਅਫ਼ਰੀਕਾ ਵਿਚ ਵੱਸਦੇ ਰਹੇ ਪ੍ਰਸਿੱਧ ਪੰਜਾਬੀ ਲੇਖਕ ਰਾਵਿੰਦਰ ਰਵੀ, ਚਮਨ ਲਾਲ ਚਮਨ, ਅਜੀਤ ਸਤ ਭੰਵਰਾ ਹੁਣ ਬਰਤਾਨੀਆ ਅਤੇ ਕੈਨੇਡਾ ਵਿਚ ਵੱਸ ਰਹੇ ਹਨ, ਪਰ ਇਨ•ਾਂ ਦੇ ਹਮਸਫ਼ਰ ਕੀਨੀਆ ਦੇ ਪ੍ਰਸਿੱਧ ਸਾਹਿੱਤਕਾਰ ਅਜਾਇਬ ਕਮਲ, ਮਹਿਰਮ ਯਾਰ ਅਤੇ ਕਵੀ ਸੋਹਨ ਸਿੰਘ ਜੋਸ਼ ਦਾ ਵਿਛੋੜਾ ਅਸਹਿ ਅਤੇ ਅਫ਼ਸੋਸਨਾਕ ਹੈ........ਨਹੀਉਂ ਲੱਭਣੇ ਲਾਲ ਗੁਆਚੇ!
-
ਨਰਪਾਲ ਸਿੰਘ ਸ਼ੇਰਗਿੱਲ,
shergill@journalist.com
07
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.