੨੦੧੯ ਕਨੇਡਾ ਪਾਰਲੀਮੈਂਟ ਚੋਣਾਂ ਚ' ਜਗਮੀਤ ਤੁ ਟਰੂਡੋ ਲੱਗੇ ਪੰਜਾਬੀਆ ਨੂੰ ਲੁਭਾਉਣ॥
ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਹਿੰਦਾ ਅਤੇ ਚੜ੍ਹਦਾ ਪੰਜਾਬ ੧੯੪੭ ਦੇਸ਼ ਦੀ ਵੰਡ ਵੇਲੇ ਪੰਜਾਬ ਦੋ ਹਿੱਸਿਆ ਵਿਚ ਵੰਡਿਆ ਗਿਆ ਅੱਧਾ ਹਿੱਸਾ ਪਾਕਿਸਤਾਨ ਅਤੇ ਅੱਧਾ ਹਿੱਸਾ ਭਾਰਤ ਦੇ ਹਿੱਸੇ ਆ ਗਿਆ॥ ਪੰਜਾਬੀ ਜਿੱਥੇ ਵੀ ਰਹਿੰਦੇ ਹਨ ਆਪਣੀ ਖੁੱਲ ਦਿਲੀ, ਮਿਹਨਤ ਅਤੇ ਲਗਨ ਨਾਲ ਖੂਬ ਤਰੱਕੀਆ ਕਰਕੇ ਪੰਜਾਬੀਆ ਦਾ ਨਾਂ ਰੌਸ਼ਨ ਕਰਦੇ ਹਨ॥ ਅੱਜ ਦੁਨੀਆ ਦੇ ਹਰ ਮੁਲਕ ਵਿਚ ਪੰਜਾਬੀਆ ਦੀ ਗਿਣਤੀ ਵਧ ਰਹੀ ਹੈ॥ ਪਰ ਅਮਰੀਕਾ ਦੇ ਖੂਬਸੂਰਤ ਦੇਸ਼ ਕਨੇਡਾ ਵਿਚ ਪੰਜਾਬੀਆ ਨੇ ਇਕ ਨਵਾਂ ਪੰਜਾਬ ਵਸਾ ਲਿਆ ਹੈ॥ ਜਿਸਨੂੰ ਮਿੰਨੀ ਪੰਜਾਬ ਬੋਲਦੇ ਹਨ॥ ਕਨੇਡਾ ਦੀ ਕੇਂਦਰੀ ਸਿਆਸਤ ਵਿਚ ਪੰਜਾਬ ਨਾਲ ਸੰਬੰਧਿਤ ੧੨ ਐੱਮ. ਪੀ. ਹਨ॥ ਜਿਨ੍ਹਾਂ ਵਿਚੋ ਪੰਜ ਕੋਲ ਕੈਬਨਿਟ ਵਜ਼ੀਰੀ ਹੈ॥ ਤੇ ਇਥੋ ਦਾ ਰੱਖਿਆ ਮੰਤਰੀ ਸ. ਸੱਜਣ ਸਿੰਘ ਵੀ ਇਕ ਪੰਜਾਬੀ ਹੀ ਹੈ॥ ਪਿਛਲ਼ੇ ਸਾਲ ਪੰਜਾਬ ਆਏ ਕਨੇਡਾ ਦੇ ਰੱਖਿਆ ਮੰਤਰੀ ਸੱਜਣ ਸਿੰਘ ਨੂੰ ਮਿਲਣ ਤੋ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਕਹਿ ਕੇ ਮਿਲਣ ਤੋ ਇਨਕਾਰ ਕਰ ਦਿੱਤਾ ਕਿ ਇਹ ਖਾਲਿਸਤਾਨੀ ਸਪੋਰਟਰ ਹਨ॥ ਇਸ ਗੱਲ ਦੀ ਦੁਨੀਆ ਪੱਧਰ ਤੇ ਵਸਦੇ ਪੰਜਾਬੀ ਭਾਈਚਾਰੇ ਨੇ ਖੁੱਲ ਕੇ ਨਿੰਦਾ ਕੀਤੀ॥ ਪਰ ਹੁਣ ਕਨੇਡਾ ਦੇ ਨੌਜਵਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ੧੭ ਤੋ ੨੩ ਫਰਵਰੀ ਤੱਕ ਭਾਰਤ ਦੇ ਦੌਰੇ ਤੇ ਪਹੁੰਚ ਗਏ ਹਨ॥ ਜਿੰਨ੍ਹਾ ਦੇ ਨਾਲ ਉਨ੍ਹਾਂ ਦੀ ਪਤਨੀ ਸੋਫੀਆ ਗਰੇਗੋਇਰ, ਬੱਚੇ ਅਤੇ ਰੱਖਿਆ ਮੰਤਰੀ ਸੱਜਣ ਸਿੰਘ ਸਮੇਤ ਚਾਰ ਪੰਜਾਬੀ ਮੂਲ ਦੇ ਕੈਬਨਿਟ ਮੰਤਰੀ ਤੇ ਪੰਜਾਬੀ ਨਾਲ ਸੰਬੰਧਿਤ ਪੱਤਰਕਾਰ ਕਨੇਡਾ ਦੇ ਪ੍ਰਧਾਨ ਮੰਤਰੀ ਨਾਲ ਭਾਰਤ ਪਹੁੰਚ ਚੁੱਕੇ ਹਨ॥ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਜਸਟਿਨ ਟਰੂਡੋ ਕਨੇਡਾ ਦੇ ਕਿਸੇ ਵੀ ਮੁੱਖ ਮੰਤਰੀ ਐਮ. ਪੀ. ਨਾਲ ਨਹੀ ਲਿਆਏ (ਸਿਵਾਏ ਪੰਜਾਬ ਨਾਲ ਸੰਬੰਧਿਤ ਮੰਤਰੀਆ ਤੋ) ਪਰ ਮੰਨਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਟਰੂਡੋ ਸਰਕਾਰੀ ਖਰਚੇ ਤੇ ਇਸ ਕਰਕੇ ਐੱਮ. ਪੀ. ਅਤੇ ਮੁੱਖ ਮੰਤਰੀਆ ਨੂੰ ਨਾਲ ਨਹੀ ਲਿਆਏ ਕਿਉਕਿ ਇਹ ਬਹੁਤ ਵੱਡਾ ਖਰਚ ਕਨੇਡਾ ਦੇ ਸਰਕਾਰੀ ਖਜ਼ਾਨੇ ਤੇ ਵੱਡਾ ਬੋਝ ਹੋਵੇਗਾ ਤੇ ਵਿਰੋਧੀ ਪਾਰਟੀਆ ਟਰੂਡੋ ਦੀ ਭਾਰਤੀ ਫੇਰੀ ਤੇ ਨਿਸ਼ਾਨਾ ਸੇਧ ਸਕਦੀਆ ਹਨ॥ ਇਹ ਇਕ ਵੱਡਾ ਸਿਆਸੀ ਮੂਦਾ ਬਣ ਸਕਦਾ ਸੀ ਕਿਉਕਿ ੨੦੧੯ ਵਿਚ ਕਨੇਡਾ ਪਾਰਲੀਮੈਂਟ ਦੀਆ ਚੋਣਾਂ ਹਨ॥ ਸਿਆਸੀ ਮਾਹਿਰ ਵੀ ਟਰੂਡੋ ਦੀ ਭਾਰਤ ਫੇਰੀ ਨੂੰ ੨੦੧੯ ਚੋਣਾਂ ਦੀ ਤਿਆਰੀ ਦੱਸ ਰਿਹੇ ਹਨ॥ ਕਨੇਡਾ ਦੇ ਪੰਜਾਬੀ ਭਾਈਚਾਰੇ ਨੂੰ ਆਪਣੀ ਪਾਰਟੀ ਦੇ ਹੱਕ ਵਿਚ ਭੁਗਤਾਣ ਲਈ ਟਰੂਡੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ (ਪੰਜਾਬ) ਵੀ ਨਸਮਤਕ ਹੋਣਗੇ॥
ਵਰਣਯੋਗ ਹੈ ਕਿ ਇਸ ਤੋ ਪਹਿਲਾ ੧੯੯੬ ਵਿਚ ਕਨੇਡਾ ਦੇ ਪ੍ਰਧਾਨ ਮੰਤਰੀ ਜੀਨ ਕੈਰੀਸੀਅਨ ਭਾਰਤ ਦੌਰੇ ਤੇ ਆਏ ਸਨ ਤਾਂ ਉਹ ਆਪਣੇ ਨਾਲ ਇਕ ਵੱਡਾ ਵਫਦ ਲੈ ਕੇ ਆਏ ਸਨ॥ ਇਸ ਵਫਦ ਵਿਚ ੧੭ ਕਨੇਡੀਅਨ ਮੰਤਰੀ, ੧੦ ਕਨੇਡੀਅਨ ਸੂਬਿਆ ਦੇ ਮੁੱਖ ਮੰਤਰੀ, ਪੱਤਰਕਾਰ, ਤੇ ਬਿਜਨੈੱਸ ਮੈਨਾਂ ਦੀ ਵੱਡੀ ਫੌਜ ਲੈ ਕੇ ਆਏ ਸਨ॥ ਜਿਸ ਕਾਰਨ ਉਹ ਵਿਰੋਧੀ ਪਾਰਟੀ ਦੇ ਨਿਸ਼ਾਨੇ ਤੇ ਆ ਗਏ ਸਨ॥ ਕਨੇਡੀਅਨ ਲੌਕਾਂ ਨੇ ਵੀ ਇਸ ਗੱਲ ਦਾ ਬੁਰਾ ਮਨਾਇਆ ਸੀ॥
੨੦੦੫ ਵਿਚ ਕਨੇਡੀਅਨ ਪ੍ਰਧਾਨ ਮੰਤਰੀ ਪਾਲ ਮਾਰਟਿਨ ਵੀ ਜਦੋ ਭਾਰਤ ਆਏ ਤਾਂ ਉਹ ਵੀ ਮੰਤਰੀਆ, ਪੱਤਰਕਾਰਾਂ, ਕਨੇਡੀਅਨ ਸਿਆਸਤਦਾਨਾਂ, ਕਾਰੋਬਾਰੀਆ ਅਤੇ ਪੰਜਾਬੀ ਮੂਲ ਦੇ ਐੱਮ. ਪੀ. ਨੂੰ ਨਾਲ ਲੈ ਕੇ ਭਾਰਤ ਦਾ ਦੌਰਾ ਕੀਤਾ॥
੨੦੧੨ ਵਿਚ ਕਨੇਡੀਅਨ ਪ੍ਰਧਾਨ ਮੰਤਰੀ ਸਟੀਫਨ ਹਾਰਪੁਰ ਨੇ ਆਪਣੇ ਭਾਰਤ ਦੌਰੇ ਦੌਰਾਨ ਪੱਤਰਕਾਰਾਂ, ਮੰਤਰੀਆ, ਤੇ ਬਿਜਨੈਸਮੈਨਾਂ ਦਾ ਵੱਡਾ ਵਫਦ ਨਾਲ ਲੈ ਕੇ ਭਾਰਤ ਦਾ ਦੌਰਾ ਕੀਤਾ॥ ਇਸ ਵਾਰ ਇਹ ਕਿਆਸਰਾਹੀਆ ਲਾਈਆ ਜਾ ਰਹੀਆ ਸਨ ਕਿ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਪਣੇ ੨੦੧੮ ਭਾਰਤ ਦੌਰੇ ਤੇ ਕਨੇਡਾ ਦੇ ਮੁੱਖ ਮੰਤਰੀਆ, ਪੱਤਰਕਾਰਾਂ, ਐੱਮ. ਪੀ. ਅਤੇ ਮੰਤਰੀਆ ਦੀ ਵੱਡੀ ਫੋਜ਼ ਲੈ ਕੇ ਭਾਰਤ ਜਾਣਗੇ॥ ਪਰ ਜਸਟਿਨ ਟਰੂਡੋ ਨੇ ਵਿਰੋਧੀਆ ਤੋ ਬਚਣ ਲਈ ਆਪਣੇ ਨਾਲ ਆਪਣੀ ਪਤਨੀ ਅਤੇ ਬੱਚਿਆ ਸਮੇਤ ਭਾਰਤੀ ਮੂਲ ਦੇ ੬ ਮੰਤਰੀਆ ਤੇ ਕੁੱਝ ਚੁਣਵੇ ਪੰਜਾਬੀ ਪੱਤਰਕਾਰਾਂ ਨੂੰ ਨਾਲ ਲੈ ਕੇ ਭਾਰਤ ਜਾਣ ਦੀ ਖਬਰ ਨੇ ਵਿਰੋਧੀਆ ਵਿਚ ਮਾਯੂਸੀ ਪਾ ਦਿੱਤੀ ਹੈ॥ ੨੧ ਫਰਵਰੀ ਨੂੰ ਦਰਬਾਰ ਸਾਹਿਬ ਮੱਥਾ ਟੇਕਣ ਆaੁਣ ਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਉਨ੍ਹਾਂ ਦਾ ਸੁਆਗਤ ਕਰਨਗੇ॥ ਅਤੇ ਸ੍ਰੋਮਣੀ ਕਮੇਟੀ ਵੀ ਟਰੂਡੋ ਦਾ ਖੁੱਲ ਦਿਲੀ ਨਾਲ ਸੁਆਗਤ ਕਰੇਗੀ॥ ਤੇ ਕਨੇਡੀਅਨ ਹਾਈ ਕਮਿਸ਼ਨ ਵੀ ਟਰੂਡੋ ਨੂੰ ਰਿਸ਼ੈਪਸ਼ਨ ਪਾਰਟੀ ਦੇਵੇਗਾ॥ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਟਰੂਡੋ ਦੀ ਦਿੱਲ਼ੀ ਵਿਖੇ ਹੋ ਰਹੀ ਮੀਟਿੰਗ ਦੌਰਾਨ ਕਨੇਡਾ ਅਤੇ ਭਾਰਤ ਦੇ ਸੰਬੰਧ ਹੋਰ ਮਜ਼ਬੂਤ ਹੋਣਗੇ॥
ਵਰਨਣਯੋਗ ਹੈ ਕਿ ਭਾਰਤੀ ਪੰਜਾਬ ਨੂੰ ਅਲੱਗ ਦੇਸ ਖਾਲਿਸਤਾਨ ਬਣਾਉਣ ਲਈ ਉਤਾਵਲਾ ਹੋਇਆ ਗਰਮ ਖਿਆਲੀਆ ਦਾ ਵੱਡਾ ਗਰੁੱਪ ਵੀ ਕਨੇਡਾ ਦੀ ਧਰਤੀ ਤੇ ਬੈਠ ਕੇ ਗਤੀਵਿਧੀਆ ਚਲਾ ਰਿਹਾ ਹੈ ਪਿਛਲੇ ਸਾਲ ਜਦੋ ਕਨੇਡਾ ਦੇ ਪੰਜਾਬੀ ਮੂਲ ਦੇ ਰੱਖਿਆ ਮੰਤਰੀ ਸੱਜਣ ਸਿੰਘ ਪੰਜਾਬ ਆਏ ਸਨ ਤਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਮਿਲਣ ਤੋ ਇਹ ਕਹਿ ਕਿ ਇਨਕਾਰ ਕਰ ਦਿੱਤਾ ਸੀ ਕਿ ਉਹ ਖਾਲਿਸਤਾਨੀ ਸਪੋਰਟਰ ਹਨ॥ ਇਸ ਗੱਲ ਨੂੰ ਲੈ ਕੇ ਵੀ ਕਨੇਡਾ ਤੇ ਭਾਰਤ ਦੇ ਪ੍ਰਧਾਨ ਮੰਤਰੀ ਦੀ ਮਿਲਣੀ ਦੌਰਾਨ ਚਰਚਾ ਹੋਣੀ ਹੈ॥ ਦੇਖਣਾ ਇਹ ਬਣਦਾ ਹੈ ਕਿ ਕਨੇਡਾ ਦੇ ਪ੍ਰਧਾਨ ਮੰਤਰੀ ਖਾਲਿਸਤਾਨੀਆ ਬਾਰੇ ਕੀ ਕਹਿੰਦੇ ਹਨ, ਕਿਉਕਿ ਖਾਲਿਸਤਾਨੀਆ ਹਿਮਾਇਤੀਆ ਦਾ ਵੱਡਾ ਵੋਟ ਬੈਂਕ ਕਨੇਡਾ ਅੰਦਰ ਮੌਜੂਦ ਹੈ ਜੋ ਟਰੂਡੋ ਦੀ ਪਾਰਟੀ ਦੇ ਸਪੋਰਟਰ ਹਨ॥ ਟਰੂਡੋ ਵੀ ਇਨ੍ਹਾਂ ਨੂੰ ਨਾਰਾਜ਼ ਨਹੀ ਕਰਨਾ ਚਾਹੁੰਦਾ ਹਨ॥
ਆਉ ਤੁਹਾਨੂੰ ਦੱਸਦੇ ਹਾਂ ਕਿ ਕਨੇਡਾ ਜਾਣ ਲਈ ਪੰਜਾਬੀ ਕਿਉਂ ਰਹਿੰਦੇ ਨੇ ਉਤਾਵਲੇ॥ ਧਰਤੀ ਦੀ ਗੋਦ ਵਿਚ ਵਸਿਆ ਸਮੁੰਦਰੀ ਕੰਡੇ ਤੇ ਲੱਗਦਾ ਗਰੀਨਰੀ ਭਰਪੂਰ ਪਹਾੜੀਆ ਨਾਲ ਘਿਰਿਆ ਮਨੁੱਖੀ ਅਦਕਾਰਾਂ ਦਾ ਰਾਖਾ ਸ਼ਾਤੀਪੂਰਵਕ ਰੋਜਗਾਰ ਭਰਪੂਰ ਉੱਤਰੀ ਅਮਰੀਕਾ ਦਾ ਦੇਸ਼ ਹੈ ਕਨੇਡਾ॥ ਦੁਨੀਆ ਦੀ ਸਭ ਤੋ ਵੱਡੀ ਸਰਹੱਦ ਹੈ ਇਸ ਦੇਸ਼ ਦੀ ਜੋ ਅਮਰੀਕਾ ਨਾਲ ਲੱਗਦੀ ਹੈ॥ ਇਥੋ ਦਾ ਵਾਤਾਵਰਨ ਹਮੇਸ਼ਾ ਠੰਡਾ ਹੀ ਰਹਿੰਦਾ ਹੈ॥ ਜਿੰਦਗੀ ਜਿਊਣ ਲਈ ਕਿਸੇ ਸਵਰਗ ਤੋ ਘੱਟ ਨਹੀ ਹੈ ਕਨੇਡਾ॥ ਕਨੇਡਾ ਵਿਚ ੧੦ ਸਟੇਟਾਂ ਹਨ ਅਤੇ ੩ ਰਾਜ ਖੇਤਰ ਹਨ॥ ਇਹ ਮੁਲਕ ਮਹਾਂਦੀਪ ਦੇ ਉੱਤਰ ਵਾਲੇ ਪਾਸੇ ਸਥਿੱਤ ਹੈ ਇਹ ਦੇਸ਼ ਕਰੀਬ ੧੦ ਲੱਖ ਵਰਗ ਕਿ.ਮੀ. ਵਿਚ ਫੈਲਿਆ ਹੋਇਆ ਹੈ॥ ਇਥੋ ਦੀ ਰਾਜਧਾਨੀ ਦਾ ਨਾਂ ਅਟਾਵਾ ਹੈ॥ ਅੰਗਰੇਜੀ, ਪੰਜਾਬੀ ਤੇ ਫਰਾਸਿਸ਼ ਇੱਥੋ ਦੀਆ ਸਭ ਤੋ ਵੱਧ ਬੋਲੀਆ ਜਾਣ ਵਾਲੀਆ ਭਾਸ਼ਾਵਾਂ ਹਨ॥ ਇਥੋ ਦੇ ਲੌਕਾ ਦਾ ਰੰਗ ਰੂਪ ਗੌਰਾ ਹੈ, ਇਥੇ ਵੱਖ ਵੱਖ ਮੁਲਕਾ ਦੇ ਲੋਕ ਆਕੇ ਵਸੇ ਹੋਏ ਹਨ॥ ਯੂਰੋਪੀਅਨ ਲੋਕਾਂ ਦੀ ਗਿਣਤੀ ੮੦% ਦੇ ਕਰੀਬ ਹੈ॥ ਭਾਰਤੀ ਪੰਜਾਬੀ ਲੋਕਾਂ ਦੀ ਗਿਣਤੀ ਵੀ ਬਹੁ ਗਿਣਤੀ ਵਿਚ ਆਉਂਦੀ ਹੈ॥ਇਥੋ ਦੀਆ ਵੱਖ-੨ ਰਾਜਾਂ ਦੀਆ ਸਰਕਾਰਾ ਸਮੇਤ ਕੇਂਦਰੀ ਸਰਕਾਰ ਵਿਚ ਵੀ ਪੰਜਾਬੀ ਲੋਕ ਉੱਚ ਅਹੁਦਿਆ ਅਤੇ ਮੰਤਰੀ ਪਦ ਤੇ ਬਿਰਾਜਮਾਨ ਹਨ ਇਥੋ ਦਾ ਰੱਖਿਆ ਮੰਤਰੀ ਸਮੇਤ ੬ ਪੰਜਾਬੀ ਮੰਤਰੀ ਹਨ ਤੇ ਪਾਰਲੀਮੈਂਟ ਵਿਚ ੧੨ ਐਮ. ਪੀ. ਵੀ ਪੰਜਾਬੀ ਮੂਲ ਦੇ ਹਨ॥ ਕਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਵੀ ਪੰੰਜਾਬੀਆ ਦਾ ਬਹੁਤ ਸਤਿਕਾਰ ਕਰਦੇ ਹਨ॥ ਟਰੂਡੋ ਦੇ ਪਿਤਾ ਪੀਰੇ ਟਰੂਡੋ ਵੀ ਪੰਜਾਬੀ ਭਾਈਚਾਰੇ ਵਿਚ ਹਰਮਨ ਪਿਆਰੇ ਹਨ॥ ਕਨੇਡਾ ਵਿਚ ਵਿਰੋਧੀ ਪਾਰਟੀ ਐਨ.ਡੀ.ਪੀ. ਦੇ ਲੀਡਰ ਜਗਮੀਤ ਸਿੰਘ ਜੋ ਪੰਜਾਬੀ ਮੂਲ ਦੇ ਹਨ॥ ਪੰਜਾਬ ਨਾਲ ਸੰਬੰਧਿਤ ਵਿਧਾਨ ਸਭਾ ਹਲਕਾ ਮਹਿਲ ਕਲਾ ਦੇ ਪਿੰਡ ਠੀਕਰੀਵਾਲਾ ਦੇ ਪਿਛੋਕੜ ਹਨ॥ ਜੋ ਉਘੇ ਆਜਾਦੀ ਘੁਲਾਟੀਏ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ ਕੁੱਲ ਵਿਚੋ ਹਨ॥ਜਿਨ੍ਹਾਂ ਨੂੰ ਕਨੇਡਾ ਦੇ ਆਉਣ ਵਾਲੇ ਸੁਭਾਵੀ ਪ੍ਰਧਾਨ ਮੰਤਰੀ ਵਜੋ ਦੇਖਿਆ ਜਾ ਰਿਹਾ ਹੈ॥
੨੪ ਜੁਲਾਈ ੧੫੩੪ ਵਿਚ ਫਰਾਂਸ ਨੇ ਇਕ ਕਲੋਨੀ ਕਨੇਡਾ ਵਿਚ ਵਸਾਈ ਜਿਸ ਤੇ ੧੦ ਫਰਵਰੀ ੧੭੬੩ ਨੂੰ ਬਰਤਾਨੀਆ ਨੇ ਕਬਜਾ ਕਰ ਲਿਆ॥੧ ਜੁਲਾਈ ੧੮੬੭ ਨੂੰ ਕਨੇਡਾ ਨੂੰ ਖੁਦ ਮੁਖਤਿਆਰੀ ਮਿਲ ਗਈ॥ ਕੌੰਮੀ ਸੁਤੰਂਤਰਤਾ ੧੧ ਦਸੰਬਰ ੧੯੩੧ ਵਿਚ ਅਤੇ ਪੂਰਨ ਤੌਰ ਤੇ ਸੁਤੰਤਰਤਾ ੧੭ ਅਪ੍ਰੈਲ ੧੯੮੨ ਨੂੰ ਸੁਤੰਤਰਤਾ ਮਿਲ ਗਈ॥ਕਨੇਡਾ ਇੰਗਲੈਂਡ ਦੀ ਮਹਾਰਾਣੀ ਇਲੀਜਾਵੈਥ ਨੂੰ ਤੁeeਨ ੋਡ ਛaਨaਦa ਮੰਨਦਾ ਹੈ॥ ਕਨੇਡਾ ਇਕ ਲੋਕਤੰਤਰ ਦੇਸ਼ ਹੈ ਇੱਥੋ ਦੇ ਪਾਰਲੀਮੈਂਟ ਦੇ ਦੋ ਸਦਨ ਹਨ॥ਇਥੋ ਦੀ ਪਾਰਲੀਮੈਂਟ ੧ ਜੁਲਾਈ ੧੮੬੭ ਵਿਚ ਹੋਂਦ ਵਿਚ ਆਈ ਸੀ॥ aੁੱਚ ਸਦਨ ਨੁੰ ਸੈਨਟ ਅਤੇ ਹੇਠਲੇ ਸਦਨ ਨੂੰ ਆਮ ਸਭਾ ਪੁਕਾਰਦੇ ਹਨ॥
ਜੇਕਰ ਕਨੇਡਾ ਦੇ ਇਤਿਹਾਸ ਤੇ ਝਾਤੀ ਮਾਰੀਏ ਤਾਂ ਸੇਂਟ ਲਾਰੰਸ ਦਰਿਆ ਦੇ ਕੰਡੇ ਰਹਿਣ ਵਾਲੇ ਰੈੱਡ ਇੰਡੀਅਨ ਅਰੋਕਵੀਨ ਲੋਕਾਂ ਦੀ ਜੁਬਾਨ ਵਿਚ ਕਨਾਟਾ ਨੂੰ ਕਹਿੰਦੇ ਸੀ ਜਿਸਦਾ ਮਤਲਬ ਪਿੰਡ ਸੀ॥ ਸੰਨ ੧੮੩੫ ਵਿਚ ਹੁਣ ਦੇ ਕੇਬੈਕ ਸ਼ਹਿਰ ਵਾਲੀ ਥਾਂ ਤੇ ਵਸਣ ਵਾਲਿਆ ਨੇ ਫਰਾਂਸ਼ ਦੇ ਖੋਜੀਆ ਦੀ ਖੋਜ ਨੂੰ ਕੋਈ ਕਾਰ ਟੀਰ ਡਾਕੂ ਨੂੰ ਪਿੰਡ ਦੀ ਰਾਹ ਦੱਸਦਿਆ ਹੋਇਆ ਇਹ ਸ਼ਬਦ ਵਰਤਿਆ ਜਿਹੜਾਂ ਇਕ ਡਾਕੂ ਦੇ ਨਾਂ ਦੇ ਅੱਗੇ ਪਿੱਛੇ ਪੈਂਦਾ ਸੀ॥ ਸੰਨ੧੫੪੫ ਚ ਯੂਰਪੀ ਲੇਖਕਾਂ ਦੀਆ ਕਿਤਾਬਾਂ ਤੇ ਨਕਸਿਆ ਚ ਇਸ ਇਲਾਕੇ ਦਾ ਨਾਂ ਕਨੇਡਾ ਪੈ ਚੁੱਕਿਆ ਸੀ॥ ੧੭ ਵੀਂ ਅਤੇ ੧੮ ਵੀਂ ਸਦੀ ਵਿਚ ਨਵੇ ਫਰਾਸ਼ ਦੇ ਦਰਿਆ ਸੇਂਟ ਲਾਰੰਸ ਦੇ ਦਰਿਆ ਦੇ ਨੇੜੇ ਵੱਡੀਆ ਝੀਲਾਂ ਦੀ ਉਪਰਲੀ ਥਾਂ ਨੂੰ ਕਨੇਡਾ ਆਖਿਆ ਜਾਣ ਲੱਗ ਪਿਆ ਫਿਰ ਇਸ ਤੇ ਬਰਤਾਨਵੀ ਕਬਜਾ ਹੋਣ ਕਰਕੇ ਇਸਨੂੰ ਦੋ ਹਿਸਿਆ ਵਿਚ ਵੰਡਿਆ ਗਿਆ ਜਿਸਨੂੰ ਉਤਲਾ ਅਤੇ ਹੇਠਲਾ ਕਨੇਡਾ ਪੁਕਾਰਦੇ ਸਨ॥ਇਹ ਦੇਸ਼ ਅਮਰੀਕਾ ਦੇ ਵੱਡੇ ਹਿੱਸੇ ਤੇ ਫੈਲਿਆ ਹੋਇਆ ਹੈ ਜੇਕਰ ਕਨੇਡਾ ਦੇ ਪਾਣੀ ਵਾਲੇ ਹਿੱਸੇ ਨੂੰ ਮਾਪਿਆ ਜਾਵੇ ਤਾਂ ਇਹ ਦੁਨੀਆ ਦਾ ਦੂਜਾ ਵੱਡਾ ਦੇਸ਼ ਹੈ ਅਤੇ ਧਰਤੀ ਦੇ ਉੁਪਜਾਊ ਹਿੱਸੇ ਮੁਤਾਬਕ ਇਹ ਚੌਥਾ ਦੇਸ਼ ਅਖਵਾਉਂਦਾ ਹੈ ਇਸ ਮੁਲਕ ਕੋਲ ਦੁਨੀਆ ਦਾ ਸਭ ਤੋ ਵੱਡਾ ਸਮੁੰਦਰੀ ਕੰਡਾ ਹੈ ਜਿੰਨੀਆ ਝੀਲਾਂ ਕਨੇਡਾ ਕੋਲ ਹਨ ਉਨੀ੍ਹਆਂ ਹੋਰ ਕਿਸੇ ਦੇਸ਼ ਕੋਲ ਨਹੀ ਹਨ॥ ਉਚਾਈ ਪੱਖੋ ਵੀ ਕਨੇਡਾ ਦੁਨੀਆ ਚੋ ਸਭ ਤੋ ਉਚਾ ਹੈ॥
ਮੈਕਨਜੀ ਦਰਿਆ ਅਤੇ ਸੇਂਟ ਲਾਰੰਸ ਦਰਿਆ ਦੀ ਦੁਨੀਆ ਦਾ ਸਭ ਤੋ ਵੱਡਾ ਹਿੱਸਾ ਵੀ ਕਨੇਡਾ ਕੋਲ ਹੀ ਹੈ॥
ਕਨੇਡਾ ਦੇ ੧੦ ਰਾਜ ਹਨ ਜਿਨ੍ਹਾ ਵਿਚ ਉਟਾਰੀਉ, ਪ੍ਰਿੰਸ ਐਡਵਰਡ ਟਾਪੂ, ਕੇਬੈਕ ਸਮਕਾਚਵਾਨ ਐਲਬਰਟਾ, ਬ੍ਰਿਟਿਸ਼ ਕੋਲੰਬੀਆ ਮਾਨੀਟੋਬਾ, ਨਿਉਫਾਊਡਲੈਡ, ਲਾਬਰਾaਡੋਰ, ਮੋਟਾ ਸਕੇਸ਼ ਉਟਾਰੀaੇ ਹਨ ਅਤੇ ਦੋ ਰਾਜ ਖੇਤਰ ਉੱਤਰੀ ਪਛਮੀ ਹਨ (ਨੂਨਾਵਤ ਅਤੇ ਯਕੋਨ)॥
ਕਨੇਡੀਅਨ ਸੰਸਦ ਵਿਚ ੩੩੮ ਐਂਮ.ਪੀ. ਸੀਟਾਂ ਹਨ ਪ੍ਰਧਾਨ ਮੰਤਰੀ ਬਣਨ ਲਈ ੧੭੦ ਐਮ. ਪੀ. ਵੋਟ ਹੋਣੀ ਜਰੂਰੀ ਹੈ ਪਰ ਮੋਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਾਰਟੀ ਲਿਵਰਲ ਪਾਰਟੀ ਜੋ ਇਨ੍ਹਾ ਦੇ ਪਿਤਾ ਪੀਰੇ ਟਰੂਡੋ ਨੇ ਖੜੀ ਕੀਤੀ ਸੀ ਨੂੰ ੨੦੧੫ ਚੋਣਾਂ ਵਿਚ ਜਸਟਿਨ ਟਰੂਡੋ ਦੀ ਅਗਵਾਈ ਵਿਚ ੧੮੪ ਸੀਟਾਂ ਜਿੱਤ ਕੇ ਜਸਟਿਨ ਟਰੂਡੋ ਪ੍ਰਧਾਨ ਮੰਤਰੀ ਬਣੇ॥ ਜਿਨ੍ਹਾਂ ਨੇ ਲਿਵਰਲ ਪਾਰਟੀ ਵਿਚ ਐਂਟਰੀ ੧੪ ਅਪ੍ਰੈਲ ੨੦੧੩ ਨੂੰ ਕੀਤੀ ਸੀ॥ਕਨੇਡਾ ਦੀ ਪਾਰਲੀਮੈਂਟ ਵਿਚ ਲਿਵਰਲ ਪਾਰਟੀ ਦੇ ੧੮੪ ਮੈਂਬਰ ਹਨ, ਚੋਨਸeਰਵaਟਵਿe ੯੯ ੰਫ ਹਨ ਅਤੇ ਂਓਾਂ ਧਓੰੌਛ੍ਰਅਠੀਛ ਫਅ੍ਰਠੈ (ਂ.ਧ.ਫ) ਜਿਸਦੇ ਮੌਜੂਦਾ ਪ੍ਰਧਾਨ ਪੰਜਾਬੀ ਮੂਲ ਦੇ ਜਗਮੀਤ ਸਿੰਘ ਹਨ॥ ਇਨ੍ਹਾਂ ਦੀ ਪਾਰਟੀ ਦੇ ੪੪ ਐਮ. ਪੀ. ਹਨ॥ ਭਲੋe ਤੁeਬਲeੋਸਿ ਦੇ ੧੦ ਮੈਂਬਰ ਅਤੇ ੀਨਦeਪeਨਦeਨਟ ਪਾਰਟੀ ਦੇ ੨ ਮੈਂਬਰ, ਗਰeeਨ ਪaਰਟੇ ਦਾ ਇਕ ਮੈਬਰ ਹੈ॥ ਇੱਥੋ ਦੀ ਪਾਰਲੀਮੈਂਟ ਵਿਚ ਮਰਦਾਂ ਦੀ ਗਿਣਤੀ ੨੪੭ ਅਤੇ ਔਰਤ ਪਾਰਲੀਮੈਂਟ ਮੈਂਬਰਾਂ ਦੀ ਗਿਣਤੀ ੯੧ ਹੈ॥ ਪੰਜਾਬੀ ਮੂਲ ਨਾਲ ਸੰਬੰਧਿਤ ਵੱਖ ਵੱਖ ਪਾਰਟੀਆ ਨਾਲ ਸੰਬੰਧਿਤ ਕਨੇਡਾ ਦੀ ਪਾਰਲੀਮੈੰਟ ੧੨ ਐਮ. ਪੀ. ਹਨ ਅਤੇ ਜਿਨ੍ਹਾਂ ਵਿਚੋ ੬ ਮੰਤਰੀ ਪਦ ਦਾ ਆਨੰਦ ਮਾਨ ਰਹੇ ਹਨ॥ ਪੰਜਾਬੀ ਮੂਲ ਨਾਲ ਸੰਬੰਧਿਤ ਅੋਰਤ ਪਾਰਲੀਮੈਂਟ ਮੈਂਬਰਾਂ ਵਿਚ ਸੋਨੀਆ ਸਿੱਧੂ, ਅੰਜੂ ਢਿਲੋ, ਰੂਬੀ ਆਦਿ ਪ੍ਰਮੁੱਖ ਹਨ॥
ਕਾਮਾਗਾਟਾਮਾਰੂ ਦੇ ਬਾਨੀ ਬਾਬਾ ਗੁਰਦਿੱਤ ਸਿੰਘ ਦੇ ਜਹਾਜ਼ ਨੁੰ ਕਨੇਡੀਅਨ ਬੰਦਰਗਾਹ ਤੋ ਭਾਰਤ ਮੌੜਨ ਦੀ ਬੱਜਰ ਗਲਤੀ ਤੇ ਵੀ ਬੜ੍ਹੇ ਲੰਬੇ ਸਮੇਂ ਬਾਅਦ ਕਨੇਡਾ ਨੇ ਮਾਫੀ ਮੰਗ ਕੇ ਪੰਜਾਬੀਆ ਦਾ ਦਿਲੋ ਸਤਿਕਾਰ ਕੀਤਾ॥ ਪੰਜਾਬ ਵਿਚ ਛਪਦੇ ਪੰਜਾਬੀ ਅਖਬਾਰਾ ਦੀ ਗਿਣਤੀ ਨਾਲੋ ਬਹੁਤ ਵੱਧ ਗਿਣਤੀ ਵਿਚ ਕਨੇਡਾ ਵਿਚ ਪੰਜਾਬੀ ਅਖਬਾਰ ਛਪਦੇ ਹਨ॥
ਦੁਨੀਆਂ ਭਰ ਵਿਚ ਹਰਮਨ ਪਿਆਰੇ ਕਨੇਡਾ ਦੇ ਨੌਜਵਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਜਨਮ ੨੫ ਦਸੰਬਰ ੧੯੭੧ ਨੂੰ ਅੋਟਾਵਾ ਉਨਟਾਰੀਉ ਕਨੇਡਾ ਵਿਚ ਮਾਤਾ ਮਾਰਗਰਿਟ ਟਰੂਡੋ ਦੀ ਕੁੱਖੋ ਪਿਤਾ ਪੀਰੇ ਟਰੂਡੋ (ਜੋ ਕਨੇਡਾ ਦੇ ਪ੍ਰਧਾਨ ਮੰਤਰੀ ਵੀ ਰਹਿ ਚੁੱਕੇ ਹਨ) ਦੇ ਘਰ ਹੋਇਆ॥ ਇੰਨ੍ਹਾ ਨੇ ਬੀ.ਏ. ਮਾਈਗਲ ਯੂਨੀਵਰਸਿਟੀ ਤੋ ਕੀਤੀ ਹੈ ਅਤੇ ਬੀ.ਐੱਡ. ਬ੍ਰਿਟਿਸ਼ ਕੰਲੋਬੀਆ ਯੂਨੀਵਰਸਿਟੀ ਤੋ ਕੀਤੀ॥ਟਰੂਡੋ ਦਾ ਵਿਆਹ ੨੮ ਮਈ ੨੦੦੫ ਨੂੰ ਸੋਫੀਆ ਨਾਲ ਹੋਇਆ॥ਜਿਨ੍ਹਾਂ ਦੇ ਤਿੰਨ ਬੱਚੇ ਬਚਪਨ ਦਾ ਅਨੰਦ ਮਾਣ ਰਹੇ ਹਨ॥ਟਰੂਡੋ ਨੇ ੧੪ ਅਪ੍ਰੈਲ ੨੦੧੩ ਨੂੰ ਲਿਵਰਲ ਪਾਰਟੀ ਵਿਚ ਐਂਟਰੀ ਕੀਤੀ॥ਇਹ ੨੦੧੫ ਵਿਚ ਚੋਣਾਂ ਜਿੱਤ ਕੇ ਪ੍ਰਧਾਨ ਮੰਤਰੀ ਬਣੇ॥ਇਹ ਕਨੇਡਾ ਦੇ ਜੋe ਚਲaਰਕ ਤੋ ਬਾਅਦ ਦੂਜੇ ਨੌਜਵਾਨ ਪ੍ਰਧਾਨ ਮੰਤਰੀ ਹਨ॥
-
ਦਰਬਾਰਾ ਸਿੰਘ ਕਾਹਲੋਂ,
kahlondarbarasingh@gmail.com
9417094034
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.