ਦੰਦਾਂ ਦੀ ਡਾਕਟਰੀ ਦੇ ਖੇਤਰ ਵਿਚ ਆਪਣੀ ਕਾਬਲੀਅਤ ਅਤੇ ਮੁਹਾਰਤ ਹੋਣ ਕਰਕੇ ਆਪਣੀ ਯੋਗਤਾ ਦਾ ਸਿੱਕਾ ਮਨਾਉਣ ਵਾਲੀ ਡਾ.ਅਮ੍ਰਿਤ ਕੌਰ ਤਿਵਾੜੀ ਰਹਿੰਦੀ ਦੁਨੀਆਂ ਤੱਕ ਸਤਿਕਾਰੀ ਜਾਂਦੀ ਰਹੇਗੀ। ਬਹੁਪੱਖੀ ਸ਼ਖ਼ਸ਼ੀਅਤ ਦੀ ਮਾਲਕ ਡਾ.ਅੰਮ੍ਰਿਤ ਕੌਰ ਤਿਵਾੜੀ ਦਲੇਰੀ, ਸੁੰਦਰਤਾ, ਸਿਆਣਪ, ਸੰਜੀਦਗੀ ਅਤੇ ਸਹਿਜਤਾ ਦਾ ਮੁਜੱਸਮਾ ਸੀ। ਮਹਿੰਦਰਾ ਕਾਲਜ ਪਟਿਆਲਾ ਦੀ ਦਹਿਲੀਜ ਅਤੇ ਸਭਿਆਚਾਰਕ ਸਰਗਰਮੀਆਂ ਦੇ ਕੇਂਦਰ ਪਟਿਅਲਾ ਸ਼ਹਿਰ ਦੀਆਂ ਗਲੀਆਂ ਵਿਚ ਅਜੇ ਤੱਕ ਵੀ ਡਾ.ਅੰਮ੍ਰਿਤ ਕੌਰ ਤਿਵਾੜੀ ਅਤੇ ਡਾ.ਵਿਸ਼ਵਾ ਨਾਥ ਤਿਵਾੜੀ ਦੀ ਖ਼ੂਬਸੂਰਤ ਜੋੜੀ ਦੀ ਸ਼ਕਲ-ਸੂਰਤ, ਸੀਰਤ ਅਤੇ ਸੁਹਜ ਸੁਆਦ ਦੇ ਸਲੀਕੇ ਦੀ ਖ਼ੁਸ਼ਬੂ ਆ ਰਹੀ ਹੈ। ਸਾਹਿਤਕ ਅਤੇ ਵਿਦਵਤਾ ਦੇ ਖੇਤਰ ਵਿਚ ਇਸ ਜ਼ਹੀਨ ਜੋੜੀ ਦੀਆਂ ਯਾਦਾਂ ਹਮੇਸ਼ਾ ਤਾਜਾ ਰਹਿਣਗੀਆਂ, ਜਿਨ•ਾਂ ਨੇ ਆਪਣਾ ਸਮੁੱਚਾ ਜੀਵਨ ਆਪਣੀਆਂ ਸ਼ਰਤਾਂ ਤੇ ਜੀਵਿਆ ਹੈ। ਡਾ.ਵਿਸ਼ਵਾਨਾਥ ਤਿਵਾੜੀ ਪੰਜਾਬੀ ਅਤੇ ਪੰਜਾਬੀਅਤ ਦੇ ਮੁਦੱਈ ਸਨ। ਉਹ ਸ਼੍ਰੀਮਤੀ ਇੰਦਰਾ ਗਾਂਧੀ ਦੇ ਨਜ਼ਦੀਕੀਆਂ ਵਿਚੋਂ ਸਨ। ਡਾ.ਵਿਸ਼ਵਾਨਾਥ ਤਿਵਾੜੀ ਰਾਜ ਸਭਾ ਦੇ ਮਨੋਨੀਤ ਮੈਂਬਰ ਸਨ। 1984 ਵਿਚ ਡਾ.ਵਿਸ਼ਵਾਨਾਥ ਤਿਵਾੜੀ ਦੀ ਬੇਵਕਤ ਮੌਤ ਦੇ ਖ਼ੌਫ ਨੇ ਹਸਦੇ ਵਸਦੇ ਪਰਿਵਾਰ ਤੇ ਕਹਿਰ ਢਾਅ ਦਿੱਤਾ। ਭਰ ਜਵਾਨੀ ਦੀ ਉਮਰ ਵਿਚ ਦਿਲ ਦੇ ਮਹਿਰਮ ਦੇ ਜਾਣ ਤੋਂ ਬਾਅਦ ਜਿਸ ਦਲੇਰੀ, ਹਿੰਮਤ ਅਤੇ ਬਹਾਦਰੀ ਨਾਲ ਡਾ.ਅੰਮ੍ਰਿਤ ਕੌਰ ਤਿਵਾੜੀ ਨੇ ਆਪਣੇ ਦੋਵੇਂ ਬੱਚਿਆਂ ਨੂੰ ਪੜ•ਾਇਆ ਲਿਖਾਇਆ ਅਤੇ ਔਖੇ ਹਾਲਾਤ ਦਾ ਮੁਕਾਬਲਾ ਕਰਕੇ ਜ਼ਿੰਦਗੀ ਵਿਚ ਸਫਲਤਾ ਪ੍ਰਾਪਤ ਕਰਨ ਦਾ ਗੁਰ ਦਿੱਤਾ, ਉਸਦੀ ਮਿਸਾਲ ਮਿਲਣੀ ਮੁਸ਼ਕਲ ਹੈ। ਆਮ ਤੌਰ ਤੇ ਹਰ ਇਨਸਾਨ ਅਜਿਹੀ ਘਟਨਾ ਤੋਂ ਬਾਅਦ ਡੋਲ ਜਾਂਦਾ ਹੈ ਪ੍ਰੰਤੂ ਅੰਮ੍ਰਿਤ ਕੌਰ ਤਿਵਾੜੀ ਨੇ ਪਰਿਵਾਰ ਦੀ ਪਾਲਣ ਪੋਸ਼ਣ ਦੇ ਨਾਲ ਹੀ ਆਪਣੇ ਪ੍ਰੋਫ਼ੈਸ਼ਨਲ ਕੰਮ ਵਿਚ ਵੀ ਢਿਲ ਨਹੀਂ ਆਉਣ ਦਿੱਤੀ ਸਗੋਂ ਹੋਰ ਵਧੇਰੇ ਮੁਹਾਰਤ ਅਤੇ ਸਫਲਤਾ ਪ੍ਰਾਪਤ ਕੀਤੀ, ਜਿਸਦੇ ਸਿੱਟੇ ਵੱਜੋਂ ਉਨ•ਾਂ ਨੂੰ 1992 ਵਿਚ ਪਦਮਸ੍ਰੀ ਦਾ ਖ਼ਿਤਾਬ ਦਿੱਤਾ ਗਿਆ। ਇਸੇ ਤਰ•ਾਂ 1993 ਵਿਚ ਮੈਡੀਕਲ ਪ੍ਰੋਫੈਸ਼ਨ ਦਾ ਸਰਬਉਤਮ ਬੀ.ਸੀ.ਰਾਏ ਅਵਾਰਡ ਦੇ ਕੇ ਸਨਮਾਨਤ ਕੀਤਾ ਗਿਆ। ਅਜਿਹੇ ਇਨਾਮ ਵਿਰਲੇ ਹੀ ਬਹਾਦਰ ਇਨਸਾਨਾ ਨੂੰ ਮਿਲਦੇ ਹਨ, ਜਿਹੜੇ ਆਮ ਸੰਸਾਰ ਨਾਲੋਂ ਹੱਟਕੇ ਬਿਹਤਰੀਨ ਕਾਰਗੁਜ਼ਾਰੀ ਵਿਖਾਉਂਦੇ ਹਨ। 1984 ਤੋਂ 85 ਵਿਚ ਆਪ ਇੰਡੀਅਨ ਡੈਂਟਲ ਐਸੋਸੀਏਸ਼ਨ ਦੇ ਪ੍ਰਧਾਨ ਰਹੇ। ਡਾ.ਅੰਮ੍ਰਿਤ ਕੌਰ ਤਿਵਾੜੀ ਤਿੰਨ ਵਾਰ 1986, 1988-89 ਅਤੇ 1991 ਤੋਂ 96 ਤੱਕ ਪੰਜਾਬ ਯੂਨੀਵਰਸਿਟੀ ਦੀ ਸਿੰਡੀਕੇਟ ਦੇ ਮੈਂਬਰ ਰਹੇ। ਇਸ ਤੋਂ ਇਲਾਵਾ ਪੀ.ਜੀ.ਆਈ. ਦੀ ਗਵਰਨਿੰਗ ਬਾਡੀ ਅਤੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੇ ਮੈਂਬਰ ਵੀ ਰਹੇ। ਉਹ ਪੋਸਟ ਪ੍ਰੈਜੂਏਟ ਇਨਸਟੀਚਿਊਟ ਦੇ 1997 ਤੋਂ 98 ਤੱਕ ਡੀਨ ਵੀ ਰਹੇ ਹਨ। ਡੈਂਟਲ ਖੇਤਰ ਵਿਚ ਮੁਹਾਰਤ ਕਰਕੇ ਆਪ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਐਕਸਪਰਟ ਅਡਵਾਈਜਰੀ ਪੈਨਲ ਦੇ ਮੈਂਬਰ 1986 ਤੋਂ 92 ਤੱਕ ਰਹੇ। ਡਾ.ਅੰ੍ਿਰਮਤ ਤਿਵਾੜੀ ਨੇ ਨੈਸ਼ਨਲ ਓਰਲ ਹੈਲਥ ਪਾਲਿਸੀ -1985 ਵੀ ਡਰਾਫਟ ਕੀਤੀ ਸੀ। ਉਨ•ਾਂ ਦੇ ਬਹੁਤ ਸਾਰੇ ਖੋਜ ਭਰਪੂਲ ਲੇਖ ਵਿਭਾਗੀ ਰਸਾਲਿਆਂ ਵਿਚ ਪ੍ਰਕਾਸ਼ਤ ਹੋਏ ਹਨ। ਉਨ•ਾਂ ਦੀ ਇੱਕ ਪੁਸਤਕ ''ਫਲੂਰਾਈਡਜ਼ ਐਂਡ ਡੈਂਟਲ ਕੈਰੀਜ਼'' ਵੀ ਪ੍ਰਕਾਸ਼ਤ ਹੋਈ ਹੈ। ਨੌਕਰੀ ਵਿਚੋਂ ਸੇਵਾ ਮੁਕਤੀ ਤੋਂ ਬਾਅਦ ਉਨ•ਾਂ ਨੂੰ ਪ੍ਰੋਫੈਸਰ ਆਫ ਅਮਰੈਟਸ ਨਿਯੁਕਤ ਕੀਤਾ ਹੋਇਆ ਸੀ। ਉਹ ਚੰਡੀਗੜ• ਨਗਰ ਨਿਗਮ ਦੇ ਮਨੋਨੀਤ ਮੈਂਬਰ ਵੀ ਰਹੇ ਹਨ। ਉਹ ਇਕ ਸਫਲ ਪ੍ਰਬੰਧਕ ਵੀ ਸਨ, ਪ੍ਰਬੰਧਕੀ ਕਾਰਜ ਕੁਸ਼ਲਤਾ ਅੰਮ੍ਰਿਤ ਕੌਰ ਨੂੰ ਆਪਣੇ ਵਿਰਸੇ ਵਿਚੋਂ ਆਪਣੇ ਪਿਤਾ ਸ੍ਰ.ਤੀਰਥ ਸਿੰਘ ਤੋਂ ਮਿਲੀ ਸੀ ਜਿਹੜੇ ਪੈਪਸੂ ਸਰਕਾਰ ਵਿਚ ਮੰਤਰੀ ਰਹੇ ਹਨ। ਉਨ•ਾਂ ਦਾ ਜਨਮ 5 ਸਤੰਬਰ 1938 ਨੂੰ ਸਿਆਸੀ ਅਤੇ ਪੜ•ੇ ਲਿਖੇ ਪਰਿਵਾਰ ਵਿਚ ਹੋਇਆ ਸੀ। ਡਾ.ਅੰਮ੍ਰਿਤ ਕੌਰ ਤਿਵਾੜੀ ਦੀ ਲਿਆਕਤ ਦਾ ਪ੍ਰਤੀਕ ਉਨ•ਾਂ ਦਾ ਸਪੁੱਤਰ ਮਨੀਸ਼ ਤਿਵਾੜੀ ਹੈ, ਜਿਹੜਾ ਇੱਕ ਸੁਲਝਿਆ ਹੋਇਆ ਸਿਆਸਤਦਾਨ ਅਤੇ ਕੇਂਦਰੀ ਮੰਤਰੀ ਰਿਹਾ ਹੈ ਅਤੇ ਹੁਣ ਸਰਬ ਭਾਰਤੀ ਕਾਂਗਰਸ ਦਾ ਸਪੋਕਸਮੈਨ ਹੈ। ਉਨ•ਾਂ ਦੀ ਸਪੁੱਤਰੀ ਪੁਨੀਤ ਤਿਵਾੜੀ ਅਮਰੀਕਾ ਵਿਚ ਵਸੇ ਹੋਏ ਹਨ। ਡਾ.ਅੰਮ੍ਰਿਤ ਤਿਵਾੜੀ ਸੰਖੇਪ ਬਿਮਾਰੀ ਤੋਂ ਬਾਅਦ 14 ਜਨਵਰੀ ਨੂੰ ਸਵਰਗ ਸਿਧਾਰ ਗਏ ਹਨ। ਉਨ•ਾਂ ਦੀ ਯਾਦ ਵਿਚ ਸ਼ੋਕ ਸਭਾ 17 ਜਨਵਰੀ ਨੂੰ ਕਮਿਊਨਿਟੀ ਸੈਂਟਰ ਸੈਕਟਰ-19 ਬੀ ਚੰਡੀਗੜ• ਵਿਚ ਦੁਪਹਿਰ 1.00 ਵਜੇ ਤੋਂ 2.00 ਵਜੇ ਤੱਕ ਹੋਵੇਗੀ।
-
ਉਜਾਗਰ ਸਿੰਘ, ਸਾਬਕਾ ਜ਼ਿਲਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
9417813072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.