ਜਿੱਥੇ ਗੀਤ ਸੰਗੀਤ ਸਾਡੀ ਰੂਹ ਨੂੰ ਤ੍ਰਿਪਤੀ ਪ੍ਰਦਾਨ ਕਰਦਾ ਹੈ, ਉੱਥੇ ਹੀ ਸਮਾਜ ਅੰਦਰ ਕਈ ਬਾਰ ਬਖੇੜੇ ਖੜ੍ਹੇ ਕਰਨ ਦਾ ਕਾਰਨ ਵੀ ਹੋ ਨਿਬੜਦਾ ਹੈ। 2017 ਆਪਣੇ ਆਖ਼ਰੀ ਪਲਾਂ ਨੂੰ ਸਮੇਟਦਾ ਹੋਇਆ ਅਲਵਿਦਾ ਕਹਿਣ ਵੱਲ ਵਧ ਰਿਹੈ। ਲੰਘੇ ਵਰ੍ਹੇ ਦੇ ਪੰਜਾਬੀ ਗੀਤ ਸੰਗੀਤ 'ਤੇ ਨਿਗਾਹ ਮਾਰੀਏ ਤਾਂ ਕਾਫ਼ੀ ਕੁਝ ਵਾਪਰਿਐ। ਬਾਕੀ ਸਾਲਾਂ ਦੀ ਤਰ੍ਹਾਂ ਇਹ ਵਰ੍ਹਾ ਵੀ ਹਿੰਸਾ ਤੇ ਲੱਚਰਤਾ ਭਰਪੂਰ ਗੀਤਾਂ ਦੀ ਭੇਟ ਚੜ੍ਹ ਗਿਐ। ਕੁਝ ਗੀਤ ਸਾਡੇ ਸਮਾਜ ਅਤੇ ਵਿਅਕਤੀਗਤ ਲਈ ਭਾਵੇਂ ਠੰਢੀ ਹਵਾ ਦਾ ਬੁੱਲਾ ॥ਰੂਰ ਲੈ ਕੇ ਆਏ ਪਰ ਬਹੁ-ਗਿਣਤੀ ਹਿੰਸਾ ਤੇ ਅਸ਼ਲੀਲਤਾ ਭਰਪੂਰ ਗੀਤਾਂ ਨਾਲ ਲਵਰੇ॥ ਸਿਵਾਏ ਖੌਰੂ ਪਾਉਣ ਤੋਂ ਕੁਝ ਵੀ ਨਹੀਂ ਸੀ। ਕਈ ਕਲਾਕਾਰਾਂ ਨੇ ਬਹੁਤ ਕੁਝ ਚੰਗਾ ਕਰਨ ਦਾ ਨਿਮਾਣਾ ਜਿਹਾ ਯਤਨ ਵੀ ਕੀਤਾ ਪਰ ਜਨਤਾ ਜਨਾਰਦਨ ਆਖ਼ਿਰ ਡਾਢ੍ਹਿਆਂ ਤੇ ਲੱਚਰਤਾ ਦੇ ਵਪਾਰੀਆਂ ਦੇ ਹੱਕ ਵਿੱਚ ਭੁਗਤਦੀ ਨ॥ਰ ਆਈ। ਠੀਕ ਹੈ ਕਿ ਕਈ ਪੁਰਾਣੇ ਤੇ ਸਥਾਪਿਤ ਗਾਇਕਾਂ ਨੇ ਆਪਣੇ ਮੂਲ ਨੂੰ ਨਾ ਵਿਸਾਰਦਿਆਂ ਸੱਭਿਅਤਾ ਦਾ ਪੱਲਾ ਘੁੱਟ ਕੇ ਫੜੀਂ ਰੱਖਿਆ। ਇਸ ਵਰ੍ਹੇ ਰੰਧਾਵਾ ਪਰਿਵਾਰਾਂ ਵੱਲੋਂ ਮਾੜਾ ਗਾਉਣ ਵਾਲਿਆਂ ਨੂੰ ਸੰਬੋਧਨ ਹੁੰਦਿਆਂ ਗਾਇਆ ਗੀਤ ਚਰਚਾ ਦਾ ਵਿਸ਼ਾ ਬਣਿਆ, ''ਦੱਸੋ ਗਾਉਣ ਵਾਲਿਓ ਇਹ ਜੱਟ ਕਿਹੜੇ ਪਿੰਡ ਰਹਿੰਦਾ ਏ'' ਕਾਬਲੇ ਤਾਰੀਫ਼ ਸੀ ਇਨ੍ਹਾਂ ਭਰਾਵਾਂ ਦਾ ਉਪਰਾਲਾ। ਚੰਗੀ ਧੌੜੀ ਲਾਹੀ ਸੀ ਇਨ੍ਹਾਂ ਕਲਕਾਰਾਂ ਦੀ ਜੋ ਜੱਟ ਨੂੰ ਸਿਰੇ ਦਾ ਵੈਲੀ ਤੇ ਅੱਯਾਸ਼ ਦਿਖਾਉਂਦੇ ਹਨ।
ਜੇਕਰ ਦਿਮਾਗ ਦੀ ਗੁੱਲ ਹੋਈ ਬੱਤੀ ਨੂੰ ਜਗਾ ਕੇ ਦੇਖੀਏ ਤਾਂ ਜੱਟ ਖੀਸੇ ਸਲਫਾਸ ਦੀ ਡੱਬੀ ਤੇ ਦਰਖ਼ਤ ਦੇ ਟਾਹਣੇ ਨੂੰ ਰੱਸਾ ਪਾਈਂ ਮੌਤ ਨੂੰ ਗਲ ਲਾਉਣ ਲਈ ਤਿਆਰ ਖੜ੍ਹੈ। ਜਿਹੜੇ ਲੰਮੇ ਸਮੇਂ ਤੋਂ ਕੁਝ ਵਧੀਆ ਕਰਨ ਦੀ ਕਵਾਇਦ ਦੇ ਚਲਦਿਆਂ ਮਾਂ ਬੋਲੀ ਦੇ ਹਿ॥ਰ ਦੀ ਪੀੜ ਨੂੰ ਭਾਪਦਿਆਂ ਚੰਗੇ ਗੀਤ ਗਾਉਣ ਨੂੰ ਪਹਿਲ ਦਿੰਦੇ ਸਨ ਉਨ੍ਹਾਂ ਹੀ ਇਸ ਵਰ੍ਹੇ ਵੀ ਲਾਜ ਰੱਖੀ। ਰਾਜ ਕਾਕੜੇ ਦਾ ਨਾਂਅ ਹਮੇਸ਼ਾ ਸਭਿਆਚਾਰ ਨੂੰ ਪ੍ਰਣਾਏ ਅਤੇ ਪੰਥਕ ਸੋਚ ਦੀ ਤਰ॥ਮਾਨੀ ਕਰਦੇ ਗੀਤ ਗਾਉਣ ਵਾਲੀ ਕਤਾਰ ਵਿੱਚ ਸਭ ਤੋਂ ਉੱਪਰ ਮੰਨਿਆ ਜਾਂਦਾ ਹੈ। ਜਦ ਕਦੇ ਵੀ ਦਿੱਲੀ ਤੋਂ ਪੰਜਾਬ ਨਾਲ ਧੱਕੇ ਦੀ ਹਵਾ ਵਗੀ ਤਾਂ ਰਾਜ ਕਾਕੜੇ ਨੇ ਹਮੇਸ਼ਾ ਹੱਕ ਤੇ ਸੱਚ ਦੀ ਗੱਲ ਕਰ ਸਪੱਸ਼ਟ ਅਤੇ ਸਹੀ ਸੋਚ 'ਤੇ ਪਹਿਰਾ ਦਿੱਤਾ। ਮਾਂ ਬੋਲੀ ਦੇ ਸਰਵਣ ਪੁੱਤਰ ਅਤੇ 'ਸੜਕਾਂ ਤੇ ਹਾਦਸੇ' ਸਮੇਤ ਕਈ ਗੀਤਾਂ ਨੂੰ ਇਸ ਵਰ੍ਹੇ ਦੀ ਸ਼ਾਹਕਾਰ ਰਚਨਾ ਵਿੱਚ ਸ਼ੁਮਾਰ ਮੰਨਿਆ ਜਾ ਸਕਦਾ ਹੈ।
ਸੁਖਵਿੰਦਰ ਸੁੱਖੀ ਨੇ 'ਮੈਂ ਫ਼ੈਨ ਭਗਤ ਸਿੰਘ ਦਾ'' ਅਤੇ ''ਅੱਖ ਰੱਖੀਏ ਬਾਜ ਵਰਗੀ - ਨਿਮਰਤਾ ਰੱਖੀਏ ਸਾਧ ਵਰਗੀ'' ਜਿਹੇ ਗੀਤਾਂ ਨਾਲ ਆਪਣੇ ਮਾਂ ਬੋਲੀ ਦੇ ਸੱਚੇ ਮੁੱਦਈ ਹੋਣ ਦਾ ਸਬੂਤ ਦਿੱਤਾ। ਬਿਨਾਂ ਸ਼ੱਕ ਇਹੋ ਜਿਹੇ ਗਵੱਈਏ ਸੁਰ ਤਾਲ ਦੇ ਧਨੀਂ ਹੋਣ ਦੇ ਨਾਲ ਵੀ ਆਪਣੀ ਪ੍ਰਾਥਮਿਕਤਾ ਵੀ ਬਰਕਰਾਰ ਰੱਖਣ ਵਿੱਚ ਸਫ਼ਲ ਹੋਏ ਹਨ।
ਹਰਿੰਦਰ ਸੰਧੂ ਨੂੰ ਇੱਕ ਵਧੀਆ ਕਲਾਕਾਰ ਹੋਣ ਦੇ ਬਾਅਦ ਮਿੱਤਰਤਾ ਦੀ ਅਸਲ ਰਮ॥ ਪਹਿਚਾਨਣ ਵਾਲਾ ਇਨਸਾਨ ਆਖ਼ਣਾ ਵੀ ਸਹੀ ਹੋਵੇਗਾ। ਉਸ ਨੇ ਸਦਾ ਹੀ ਕੁਝ ਵੱਖਰਾ ਅਤੇ ਚੰਗਾ ਗੀਤ ਸੰਗੀਤ ਪੰਜਾਬੀਆਂ ਦੀ ਝੋਲੀ ਪਾਇਆ ਹੈ। ਉਸ ਨੂੰ ਹਮੇਸ਼ਾ ਹੀ ਬੌਧਿਕਤਾ ਦੀ ਸੋਝੀ ਰੱਖਣ ਵਾਲੇ ਕਲਕਾਰਾਂ ਵਿੱਚ ਗਿਣਿਆ ਜਾਂਦਾ ਰਿਹੈ। ਉਹ ਗਾਇਕੀ ਦੇ ਖੇਤਰ ਦਾ ਸਟਾਰ ਤਾਂ ਹੈ ਹੀ ਪਰ ਸਾਹਿਤ ਦਾ ਰਚੇਤਾ ਵੀ ਹੈ। ਸੰਧੂ ਨੇ ਇਸ ਵਰ੍ਹੇ ਕਬੀਲਦਾਰੀਆਂ ਅਤੇ 'ਲਾਹ ਦੇ ਮੱਕੀ ਦੀਆਂ ਰੋਟੀਆਂ - ਬਣਾ ਲੈ ਬੇਬੇ ਸਾਗ' ਅਤੇ 'ਪਾਣੀ ਹੋ ਗਏ ਮਾੜੇ ਪਿੰਡਾਂ ਤੇ ਸ਼ਹਿਰਾਂ ਦੇ' ਵਰਗੇ ਗੀਤਾਂ ਰਾਹੀਂ ਸਭਿਆਚਾਰ ਨੂੰ ਬਚਾਉਣ ਦੇ ਉਪਰਾਲੇ ਵਿੱਚ ਬਣਦਾ ਯੋਗਦਾਨ ॥ਰੂਰ ਪਾਇਆ।
ਦੁਰਗਾ ਰੰਗੀਲਾ ਜਿਸ ਨੇ ਕਦੇ ਆਪਣੇ ਗੀਤਾਂ ॥ਰੀਏ ਸੰਗੀਤ ਇੰਡਸਟਰੀ ਅੰਦਰ ਭਰਵਾਂ ਡੰਕਾ ਵਜਵਾਇਆ ਸੀ, ਦੇ ਗਾਏ ਗੀਤਾਂ ਦੀ ਗੱਲ ਕਰੀਏ ਤਾਂ 'ਬਾਪੂ' ਗੀਤ ਨੇ ਸਮੁੱਚੀ ਸੰਗੀਤ ਇੰਡਸਟਰੀ ਨੂੰ ਸੋਚੀਂ ਪਾ ਦਿੱਤਾ ਕਿ ਐਸਾ ਕੁਝ ਵੀ ਲਿਖਿਆ ਜਾ ਸਕਦੈ। ਜੇਕਰ ਸਹੀ ਸ਼ਬਦਾਂ ਵਿੱਚ ਕਿਸੇ ਨੇ ਗੀਤਾਂ ਦੀ ਚੋਣ ਕਰਦੇ ਸਮੇਂ ਤਰਾਜੂ ਦੀ ਤੱਕੜੀ ਨੂੰ ਸਹੀ ਤੋਲਣਾ ਹੋਵੇ ਤਾਂ ਇਨ੍ਹਾਂ ਗੀਤਾਂ ਨੂੰ ਮਨਫ਼ੀ ਨਹੀਂ ਕੀਤਾ ਜਾ ਸਕਦਾ। ਉਸ ਨੇ ਆਪਣੇ ਵਧੀਆ ਗੀਤਾਂ ॥ਰੀਏ ਡੰਕੇ ਦੀ ਚੋਟ ਨਾਲ ਹਾ॥ਰੀ ਲਗਵਾਈ।
ਹਰਜੀਤ ਹਰਮਨ, ਪੰਮਾ ਡੂੰਮੇਵਾਲ, ਹਰਮਿੰਦਰ ਭੱਟ, ਗੁਰਦਾਸ ਸੰਧੂ, ਗੁਰਪ੍ਰੀਤ ਬਿੱਲਾ ਘੁਡਾਣੀ, ਗੀਤਕਾਰ ਮਨਿੰਦਰ ਰੰਗੀ, ਸਰਵ ਘੁਮਾਣ, ਮੰਗਤ ਖਾਨ ਅਤੇ ਦਿਲਜਾਨ ਸਮੇਤ ਹੋਰ ਵੀ ਕਈ ਕਲਾਕਾਰਾਂ ਨੇ ਮਾਂ ਬੋਲੀ ਦੇ ਗੂੜ੍ਹ ਸਾਂਝ ਦੇ ਪਿਆਲੇ ਨੂੰ ਛਲਕਣ ਨਾ ਦਿੱਤਾ ਤੇ ਲੱਚਰਤਾ ਦੀ ਵਗ ਰਹੀ ਹਨ੍ਹੇਰੀ ਵਿੱਚ ਹਵਾ ਦੇ ਰੁੱਖ ਦੇ ਉਲਟ ਡਟ ਕੇ ਖੜ੍ਹੇ ਰਹੇ।
ਦੂਜਾ ਪੱਖ ਵਾਚੀਏ ਤਾਂ ਲੱਚਰਤਾ, ਹਿੰਸਾ ਅਤੇ ਅਸ਼ਲੀਲ ਗੀਤਾਂ ਨੂੰ ਪਹਿਲ ਦੇ ਕੇ ਆਪਣੀ ਗਾਇਕੀ ਨੂੰ ਗੁਣੀਏ ਵਿੱਚ ਕਰਨ ਦੀਆਂ ਸਿਰ ਤੋੜ ਕੋਸ਼ਿਸ਼ਾਂ ਕਰਨ ਤੇ ਕਲਾਕਾਰੀ ਨੂੰ ਵਪਾਰਕ ਹਿੱਤਾਂ ਦੀ ਭੇਟ ਚਾੜ੍ਹਦਿਆਂ ਕਈਆਂ ਨੇ ਸਭਿਅਤਾ ਦੀ ਚਿੱਟੀ ਚਾਦਰ ਨੂੰ ਤਾਰ-ਤਾਰ ਕਰਨ ਵਿੱਚ ਕੋਈ ਕਸਰ ਬਾਕੀ ਨਾ ਛੱਡੀ। ਰੁਪਈਆਂ ਦੀ ਵਿਸਾਖੀ 'ਤੇ ਸਭਿਅਤਾ ਦੀ ਸੜਕ ਪਾਰ ਕਰਦੇ ਇਨ੍ਹਾਂ ਅਖੌਤੀ ਗਵੱਈਆਂ ਦੇ ਗੀਤਾਂ 'ਤੇ ਵੀ ॥ਰਾ ਝਾਤੀ ਮਾਰੀਏ। 'ਨੱਢ੍ਹੀਏ ਤੇਰੇ ਲਈ ਹਿੱਟ ਹੋਣ ਵਾਸਤੇ ਗੁੱਡੀਆਂ ਘਸਾਤੀਆਂ ਮੈਂ ਫੋਡ੍ਹ ਦੀਆਂ'', ''ਚੁੱਕ ਅੱਡੀਆਂ ਦੇਖ ਮੁਟਿਆਰੇ ਸਲੰਸਰਾਂ 'ਚੋਂ ਅੱਗ ਵਰ੍ਹਦੀ'', ''ਜੱਟ ਅਸਲੇ ਦੇ ॥ੋਰ 'ਤੇ ਵਿਆਹੁਣੀ ਜਾਣਦਾ'', ''ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦੇ ਜੱਟ ਉਸ ਪਿੰਡ ਨੂੰ ਬਿਲੌਂਗ ਕਰਦਾ'' ਅਤੇ ਕਈ ਚਾਚੀਆਂ, ਭੂਆ ਦੇ ਗੀਤ ਗਾਉਣ ਵਾਲਿਆਂ ਕਲਾਕਰਾਂ ਵੱਲੋਂ ''ਐਨਟੀਨਾ'', ''ਜੇ ਦੋ ਚਾਰ ਗੱਭਰੂ ਹਲਾਕ ਕੀਤੇ ਨਾ'' ਵਰਗੇ ਗੀਤਾਂ ਨਾਲ ਹਾ॥ਰੀ ਲਵਾਈ। ''ਜੇਲਾਂ ਵਿੱਚੋਂ ਫ਼ੋਨ ਆਉਣਗੇ'', ''ਸਹੇਲੀ ਕਹਿੰਦੀ ਮਿੱਠੇ ਵਿੱਚ ਕੀ ਚਾਹੀਦੈ ਮੈਂ ਝੱਟ ਦੇਣੇ ਕਹਿ ਦਿੱਤਾ ਪਾਰੀਆਂ'', ''ਹੋਸਟਲ ਵਾਲਾ ਕਮਰਾ'', ''ਹਾਈ ਕੋਰਟ ਪੇਸ਼ੀ ਜੱਟ ਦੀ'', 'ਅਠਾਰ੍ਹਵੇਂ 'ਚ ਮੁੰਡਾ ਬਦਨਾਮ ਹੋ ਗਿਆ'', ''ਪਿੰਡ ਪਿਆ ਸਾਰਾ ਗੈਂਗਲੈਂਡ ਬਣਿਆ'', ਅਤੇ ''ਪਰਚਾ ਹੋਇਐ ਕੱਲ੍ਹ ਛੱਬੀ ਦਾ'' ਇਨ੍ਹਾਂ ਗੀਤਾਂ ਨੇ ਸਾਰਾ ਸਾਲ ਪੰਜਾਬ ਦੀ ਜੁਆਨੀ ਨੂੰ ਅਪਰਾਧ, ਨਸ਼ੇ ਅਤੇ ਲੱਚਰਤਾ ਦੇ ਵਿੱਚ ਉਲਝਾਈਂ ਰੱਖਿਆ। ਉਸ ਤੋਂ ਵੀ ਸਿਤਮ ਭਰੀ ਗੱਲ ਇਹ ਹੋਈ ਕਿ ਮਾੜੀ ਗਾਇਕੀ ਦੇ ਇਸ ਘਟੀਆ ਵਰਤਾਰੇ ਵਿਰੁੱਧ ਜਿੱਥੇ ਇੱਕ ਵੱਖਰੀ ਬੋਲੀ ਤੇ ਦੂਜੇ ਸੂਬੇ ਦੇ ਪ੍ਰੋਫ਼ੈਸਰ ਧਰੇਨਵਾਰ ਰਾਓ ਨੇ ਲੱਚਰਤਾ, ਹਿੰਸਾ ਅਤੇ ਔਰਤਾਂ ਦੀ ਬੇਇੱ॥ਤੀ ਕਰ ਰਹੇ ਗੀਤਾਂ ਤੇ ਗਾਇਕਾਂ ਦੇ ਖਿਲਾਫ ਝੰਡਾ ਚੁੱਕਿਆ, ਉੱਥੇ ਦੂਜੇ ਪਾਸੇ ਕਈ ਔਰਤ ਕਲਾਕਾਰਾਂ ਨੇ ਬੇਹਯਾ ਅਤੇ ਸ਼ਰਮ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਅਜਿਹੀਆਂ ਖੱਬਲਵਾਦੀਆ ਮਾਰ ਦਿੱਤੀਆਂ ਜੋ ਜੁਆਨੀ ਦਾ ਕਦੇ ਵੀ ਕੁਝ ਸੁਆਰ ਨਹੀਂ ਸਕਦੀਆਂ। ਹੋਰ ਤਾਂ ਹੋਰ ਉਨ੍ਹਾਂ ਨੇ ਆਪਣੇ ਇਨ੍ਹਾਂ ਗੀਤਾਂ ॥ਰੀਏ ਆਪਣੀ ਹੀ ਹੋਂਦ ਨੂੰ ਪੈਦਾ ਹੋਏ ਖ਼ਤਰੇ ਵਿੱਚ ਸਹਾਈ ਹੋ ਰਹੇ ਇਨ੍ਹਾਂ ਗੀਤਾਂ ਨੂੰ ਮਾਣਤਾ ਦੇ ਦਿੱਤੀ। ਜਿੱਥੇ ਵਧੀਆ ਗੀਤ ਕੁਝ ਚੰਗੇ ਦੀ ਉਮੀਦ 'ਤੇ ਖ਼ਰੇ ਉੱਤਰਦੇ ਨ॥ਰ ਆਏ ਪਰ ਨਾਲ ਦੀ ਨਾਲ ਮਾੜਿਆਂ ਨੇ ਹਿੰਸਾ, ਲੱਚਰਤਾ ਤੇ ਨਸ਼ੇ ਨੂੰ ਹੱਲਾਸ਼ੇਰੀ ਦੇਣ ਵਿੱਚ ਕੋਈ ਕਸਰ ਨਹੀਂ ਛੱਡੀ। ਕਈ ਵਿਆਹਾਂ ਵਿੱਚ ਹਿੰਸਾ ਭਰਪੂਰ ਗੀਤਾਂ ਦੀ ਬਦੌਲਤ ਬਹੁਤ ਸਾਰੀਆਂ ਮਾਸੂਮ ਅਤੇ ਅਭਾਗੀਆਂ ਜਿੰਦਾਂ ਨੂੰ ਜਾਨ ਤੋਂ ਹੱਥ ਧੋਣੇ ਪਏ। ਉਸ ਸੂਬੇ ਜਾਂ ਦੇਸ਼ ਦੇ ਸਮਾਜ ਨੇ ਅਗਾਂਹ ਤਰੱਕੀ ਕੀ ਕਰਨੀ ਹੋਈ ਜਿੱਥੋਂ ਦਾ ਗੀਤ ਸੰਗੀਤ ਹੀ ਲੋਕਾਂ ਦਾ ਕਾਤਲ ਬਣ ਜਾਵੇ।
ਕਈ ਅੱਠ-ਅੱਠ ਲੱਖ ਲੈਣ ਵਾਲੇ ਅਤੇ ''ਜਿੰਦੜੀਏ'' ਵਰਗੇ ਗੀਤਾਂ ਦੇ ਮਾਲਕ ਕਲਾਕਾਰਾਂ ਵੱਲੋਂ ਇਹ ਮੰਨਣ ਦੇ ਬਾਵਜੂਦ ਕਿ ਲੱਚਰ ਗਾਇਕੀ ਨੇ ਪੰਜਾਬ ਦੀ ਜੁਆਨੀ ਨੂੰ ਤਬਾਹਕੁੰਨ ਮੋੜ 'ਤੇ ਲਿਆ ਖੜ੍ਹਾ ਕੀਤੈ ਆਪ ਖੁੱਲ੍ਹ ਕੇ ਮਾੜਾ ਗਾਉਣ ਵਾਲਿਆਂ ਦੇ ਵਿਰੋਧ ਵਿੱਚ ਨਾ ਆਉਣਾ ਮੰਦਭਾਗਾ ਰਿਹਾ।
2017 ਭਾਵੇਂ ਅਛੋਪਲੇ ਜਿਹੇ ਸਮਾਪਤ ਹੋਣ ਵੱਲ ਵਧ ਰਿਹੈ ਪਰ ਕਿੰਨੇ ਹੀ ਪਰਿਵਾਰਾਂ ਨੂੰ ਆਏ ਦਿਲੀ ॥ਖ਼ਮ ਸਦਾ ਯਾਦ ਰਹਿਣਗੇ। ਹੁਣ ਫ਼ੈਸਲਾ ਪੰਜਾਬੀਆਂ ਨੂੰ ਕਰਨਾ ਹੈ ਕਿ ਉਨ੍ਹਾਂ ਨੇ ਕਾਤਲ ਗੀਤ ਸੰਗੀਤ ਨੂੰ ਪਹਿਲ ਦੇਣੀ ਹੈ ਜਾਂ ਰੂਹ ਨੂੰ ਸਕੂਨ ਦੇਣ ਵਾਲੇ ਗੀਤਾਂ ਦੀ ਚੋਣ ਕਰਕੇ ਆਪਣੇ ਬੱਚਿਆਂ ਤੇ ਪਰਿਵਾਰਾਂ ਨੂੰ ਸੁਰੱਖਿਅਤ ਕਰਨਾ ਹੈ।
-
ਮਨਜਿੰਦਰ ਸਿੰਘ ਸਰੌਦ,
manjindersinghkalasaroud@gmail.com
94634-63136
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.