ਸਰਬੰਸ ਵਾਰਕੇ ਗੁਰੂ ਜੀ ਨੇ ਕੀਤਾ ਅਕਾਲਪੁਰਖ਼ ਦਾ ਸੁਕਰਾਨਾ
ਔਰੰਗਜ਼ੇਬ ਨੇ ਜ਼ਫ਼ਰਨਾਮਾ ਪੜ੍ਹਕੇ, ਗੁਰੂ ਜੀ ਨੂੰ ਮਿਲਣ ਲਈ ਭੇਜਿਆ ਸੰਦੇਸ਼
ਔਰੰਗਜ਼ੇਬ ਦੀਆਂ ਕੰਮਜੋਰੀਆਂ ਵਾਲੀ ਚਿਠੀ ‘‘ਜ਼ਫ਼ਰਨਾਮਾ” ਬਾਦਸ਼ਾਹ ਲਈ ਹੋਈ ਮਾਰੂ ਸਾਬਤ
ਇਰਾਨ ਦੀ ਯੂਨੀਵਰਸਟੀ ਨੇ ਜ਼ਫ਼ਰਨਾਮਾ ਨੂੰ ਮਾਨਤਾ ਦੇ ਕੇ ਵਿੱਦਿਆਰਥੀਆਂ ਦੇ ਪਾਠ ਕਰਮ ‘ਚ ਕੀਤਾ ਸਾਮਿਲ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪ੍ਰੀਵਾਰ ਸਮੇਤ ਸ੍ਰੀ ਆਨੰਦਪੁਰ ਨੂੰ ਛੱਡਕੇ ਰਸਤੇ ਵਿਚ ਲੜਾਈਆਂ ਲੜ੍ਹਦੇ ਅਤੇ ਸੰਗਤਾਂ ਦਾ ਪਾਰਉਤਾਰਾ ਕਰਦੇ ਹੋਏਤਖਤੂਪੁਰਾ ਪੁਜੇ। ਗੁਰੂ ਸਾਹਿਬ ਦੇ ਅਨਿਨ ਸਿੱਖ ਭਾਈ ਦੇਸੂ ਤਰਖਾਣ ਪਿੰਡ ਦੀਨਾ ਨਿਵਾਸੀ ਆਪਣੇ ਰੱਥ ਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਗੁਰੂ ਸਾਹਿਬ ਦੇਦਰਸਨਾਂ ਲਈ ਜਾਇਆ ਕਰਦੇ ਸਨ। ਗੁਰੂ ਸਾਹਿਬ ਨੇ ਆਪਣੇ ਸਿੱਖ ਭਾਈ ਦਿਆ ਸਿੰਘ ਨੂੰ ਤਖਤੂਪੁਰਾ ਤੋਂ ਪਿੰਡ ਦੀਨਾ ਵਿਖੇ ਭਾਈ ਦੇਸੂ ਕੋਲ ਰੱਥ ਲੈਣ ਲਈ ਭੇਜਦਿੱਤਾ। ਮਾਛੀਵਾੜੇ ਦੇ ਜੰਗਲਾਂ ਵਿਚ ਗੁਰੂ ਜੀ ਦੇ ਪੈਰ ਵਿਚ ਕੰਡਾ ਲੱਗਣ ਕਰਕੇ ਪੈਰ ਪੱਕ ਗਿਆ ਸੀ ਜਿਸ ਕਰਕੇ ਤੁਰਨਾ ਮੁਸ਼ਕਿਲ ਸੀ। ਗੁਰੂ ਜੀ ਦਾ ਸੰਦੇਸਮਿਲਦਿਆ ਭਾਈ ਦੇਸੂ ਅਤੇ ਉਸਦਾ ਭਾਈ ਹਰਦਿੱਤਾ ਆਪਣਾ ਰੱਥ ਲੈ ਕੇ ਗੁਰੂ ਜੀ ਨੂੰ ਲੈਣ ਲਈ ਤਖਤੂਪੁਰਾ ਪੁੱਜ ਗਏ।ਗੁਰੂ ਸਾਹਿਬ ਪਹਿਲਾਂ ਪਿੰਡ ਮਧੇਕੇ ਵਿਖੇਆਪਣੇ ਪੈਰ ਦਾ ਇਲਾਜ ਕਰਵਾਉਣ ਲਈ ਹਕੀਮ ਪਾਸ ਗਏ ਜਿੱਥੇ ਗੁਰਦੁਆਰਾ ‘ਪਾਕਾ ਸਾਹਿਬ’ ਸੁਸੋਬਿਤ ਹੈ, ਉਸ ਤੋਂ ਪਿਛੋਂ ਪਿੰਡ ਦੀਨਾ ਸਾਹਿਬ ਪੁੱਜੇ। ਇਹ ਗਲ1705 ਦੀ ਹੈ, ਪਿੰਡ ਦੀਨਾ(ਕਾਂਗੜ) ਵਿਖੇ ਪਹੁੰਚਣ ਤਕ ਗੁਰੂ ਸਾਹਿਬ ਧਰਮ ਬਚਾਉਣ ਖ਼ਾਤਰ ਜ਼ੁਲਮ ਦੇ ਖਿਲਾਫ ਆਪਣਾ ਸਾਰਾ ਪ੍ਰੀਵਾਰ ਅਤੇ ਚੋਣਵੇਂ ਸਿੱਖਾਂ ਦੀਆਂਕੁਰਬਾਨੀਆਂ ਦੇ ਚੁੱਕੇ ਸਨ। ਪਿੰਡ ਦੀਨਾ ਵਿਖੇ ਰਾਏ ਜੋਧ, ਜਿਸਨੇ ਛੇਵੇਂ ਗੁਰੂ ਹਰ ਗੋਬਿੰਦ ਸਾਹਿਬ ਜੀ ਦੀ ਜੰਗ ਵਿਚ ਸਹਾਇਤਾ ਕੀਤੀ ਸੀ ,ਦੇ ਪੋਤਰੇ ਸ਼ਮੀਰ,ਲੱਖਮੀਰ ਅਤੇ ਤਖਤਮਲ ਨੇ ਗੁਰੂ ਜੀ ਦਾ ਬਹੁਤ ਆਦਰ ਸਤਿਕਾਰ ਕੀਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਘਰ ਦੇ ਅਨਿਨ ਸਿੱਖ ਭਾਈ ਦੇਸੂ ਤਰਖਾਣ ਦੇ ਘਰਚੁਬਾਰੇ ਵਿਚ ਠਹਿਰ ਗਏ। ਇਥੇ ਵਜ਼ੀਰ ਖ਼ਾਂ ਸੂਬਾ ਸਰਹਿੰਦ ਵਲੋਂ ਸ਼ਮੀਰ, ਲੱਖਮੀਰ ਅਤੇ ਤਖਤਮਲ ਨੂੰ ਹੁਕਮਨਾਮਾ ਭੇਜਿਆ ਗਿਆ ਕਿ ਸ੍ਰੀ ਗੁਰੁ ਗੋਬਿੰਦ ਸਿੰਘਜੀ ਨੂੰ ਬੰਨਕੇ ਸਰਹਿੰਦ ਪਹੁੰਚਾਇਆ ਜਾਵੇ ਨਹੀਂ ਤਾਂ ਫੌਜ਼ ਦੀ ਚੜ੍ਹਾਈ ਕਰਕੇ ਗੁਰੂ ਸਮੇਤ ਤੁਹਾਡੇ ਪਿੰਡ ਦਾ ਖਾਤਮਾ ਕਰ ਦਿੱਤਾ ਜਾਵੇਗਾ। ਗੁਰੂ ਸਾਹਿਬ ਦੇ ਅਨਿਨਸਿੱਖਾਂ ਨੂੰ ਹੁਕਮਨਾਮਾ ਪੜ੍ਹਕੇ ਸੀਨੇ ਵਿਚ ਅੱਗ ਭੜਕ ਉਠੀ। ਉਨ੍ਹਾਂ ਵਜ਼ੀਰ ਖ਼ਾਂ ਸੂਬਾ ਸਰਹਿੰਦ ਨੂੰ ਹੁਕਮਨਾਮੇ ਦਾ ਜਵਾਬ ਭੇਜਿਆ ਕਿ, ‘‘ਜਿਸ ਤਰ੍ਹਾਂ ਤੁਸੀ ਆਪਣੇਪੀਰਾਂ/ਪੈਗੰਬਰਾਂ ਦਾ ਸਤਿਕਾਰ ਕਰਦੇ ਹੋ ਇਵੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਡੇ ਗੁਰੂ (ਪੀਰ) ਹਨ ਅਤੇ ਅਸੀਂ ਆਪਣੇ ਗੁਰੁ ਦੀ ਸੇਵਾ ਕਰਨਾ ਆਪਣਾ ਫ਼ਰਜ਼ਸਮਝਦੇ ਹਾਂ”। ਗੁਰੂ ਸਾਹਿਬ ਨੇ ਇਥੋਂ ਜਾਣ ਦਾ ਮਨ ਬਣਾ ਲਿਆ ਸੀ ਪਰ ਉਨ੍ਹਾਂ ਨੂੰ ਜਾਣ ਨਹੀਂ ਦਿੱਤਾ ਗਿਆ। ਗੁਰੂ ਸਾਹਬ ਪਿੰਡ ਦੀਨਾ ਵਿਖੇ ਤਿੰਨ ਮਹੀਨੇ ਤੇਰਾਂਦਿਨ ਠਹਿਰੇ।
ਜਦੋਂ ਸਿੱਖਾਂ ਨੂੰ ਗੁਰੁ ਜੀ ਬਾਰੇ ਪਤਾ ਲੱਗਾ ਕਿ ਉਹਪਿੰਡ ਦੀਨਾ ਵਿਖੇ ਹਨ ਤਾਂ ਸਿੰਘਾਂ ਨੇ ਵਹੀਰਾਂ ਘੱਤ ਲਈਆਂ। ਗੁਰੂੁ ਸਾਹਿਬ ਨੇ ਮੁੜ ਤੋਂ ਆਪਣੀ ਫ਼ੌਜ਼ਨੂੰ ਸੰਗਠਤ ਕਰਨ ਲਈ ਸੰਗਤਾਂ ਨੂੰ ਹੁਕਮਨਾਮੇ ਭੇਜ ਦਿੱਤੇ।
ਸਰਬੰਸ ਵਾਰਕੇ ਗੁਰੂ ਜੀ ਨੇ ਅਕਾਲਪੁਰਖ਼ ਦਾ ਸੁਕਰਾਨਾ ਕਰਦਿਆਂ ਬਾਦਸ਼ਾਹ ਔਰੰਗਜ਼ੇਬ ਵਲੋਂ ਕੀਤੇ ਜ਼ੁਲਮਾਂ ਵਧੀਕੀਆਂ ਵਿਰੁੱਧ ਜ਼ਫ਼ਰਨਾਮਾ (ਜਿੱਤ ਦਾਚਿੱਠਾ) ਲਿਖ ਕੇ ਆਪਣੇ ਸਿੱਖ ਭਾਈ ਦਿਆ ਸਿੰਘ ਅਤੇ ਭਾਈ ਧਰਮ ਸਿੰਘ ਰਾਂਹੀ 5 ਜਨਵਰੀ 1706 ਨੂੰ ਬਾਦਸ਼ਾਹ ਔਰੰਗਜ਼ੇਬ ਨੂੰ ਭੇਜ ਦਿੱਤਾ। ਗੁਰੂ ਸਾਹਿਬ ਨੇਜ਼ਫ਼ਰਨਾਮੇ ਵਿੱਚ ਲਿਖ ਕੇ ਭੇਜਿਆ ਕਿ, ‘‘ ਔਰੰਗਜ਼ੇਬ ਤੂੰ ਬਾਦਸ਼ਾਹ ਹੈਂ ਅਤੇ ਤੂੰ ਕੁਰਾਨ ਸ਼ਰੀਫ ਦੀਆਂ ਝੂਠੀਆਂ ਕਸਮਾਂ ਖਾਧੀਆਂ। ਮੇਰੇ ਸਿੰਘਾਂ ਅਤੇ ਮੇਰੇ ਪ੍ਰੀਵਾਰਦੀਆਂ ਕੁਰਬਾਨੀਆਂ ਲੈ ਕੇ ਆਪਣੇ ਆਪ ਨੂੰ ਬਹੁਤ ਵੱਡਾ ਸਮਝਦਾ ਹੋਵੇਗਾ? ਪਰ ਸੁਣ,
‘‘ਨ ਦਾਨਮ ਕਿ ਈ ਮਰਦ ਪੈਮਾਂ ਸਿਕਨ। ਕਿ ਦੌਲਤ ਪਰੇਸਤ ਅਸਤੋਂ ਈਮਾਂ ਫਿਸਨ।।”
(ਮੈਂ ਨਹੀਂ ਜਾਣਦਾ ਕਿ ਇਹ ਆਦਮੀ ਬਚਨ ਦੇ ਤੋੜਨ ਵਾਲਾ, ਟਕੇ ਦਾ ਮੁਰੀਦ ਅਤੇ ਧਰਮ ਦੇ ਸੁਟਣ ਵਾਲਾ ਹੈ)
‘‘ਨ ਈਮਾਂ ਪ੍ਰਸਤੀ ਨ ਔਜਾਇ ਦੀਣ। ਨ ਸਾਹਿਬ ਸਨਾਸੀ ਨਾ ਮਹੁੰਮਦ ਯਕੀਨ।।”
(ਨਾ ਤੂੰ ਧਰਮ ਦੀ ਪਾਲਣਾ ਕਰਨ ਵਾਲਾ ਹੈ,ਨਾ ਦੀਨ ਦਾਰ ਹੈ, ਨਾ ਮਾਲਕ ਨੂੰ ਪਛਾਣਦਾ ਹੈ ਅਤੇ ਨਾ ਹੀ ਮਹੁੰਮਦ (ਸਾਹਿਬ) ਉਤੇ ਤੇਰਾ ਭਰੋਸਾ ਹੈ)
ਗੁਰੂ ਸਾਹਿਬ ਨੇ ਅਗੇ ਲਿਖਿਆ ਕਿ,
‘‘ਹੰਮੂ ਮਰਦ ਬਾਯਦ ਸਵਦ ਸੁਖਨਵਰ।ਨਾ ਸਿਕਮ ਦਿਗਰ ਦਰ ਦਹਾਨੇ ਦਿਗਰ।।”
(ਆਦਮੀ ਅਜੇਹਾ ਹੋਣਾ ਚਾਹੀਦਾ ਹੈ ਜੋ ਬਚਨ ਦਾ ਪੱਕਾ ਹੋਵੇ,ਐਸਾ ਨਹੀ ਦਿਲ ਵਿਖੇ ਹੋਰ ਤੇ ਮੂੰਹ ਵਿਖੇ ਹੋਰ)
ਗੁਰੂ ਸਾਹਿਬ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਲਿਖਿਆ ਕਿ ਤੈਨੂੰ ਡਰਨ ਦੀ ਲੋੜ ਨਹੀਂ, ਜੇਕਰ ਤੂੰ ਅਕਾਲਪੁਰਖ਼ ਤੇ ਭਰੋਸਾ ਕਰਦਾ ਹੈ ਤਾਂ ਮੈਂਨੂੰ ਇਥੇ(ਦੀਨੇ/ਕਾਂਗੜ) ਆਕੇ ਮਿਲ , ਤੈਨੂੰ ਕਿਸੇ ਤਰ੍ਹਾਂ ਦਾ ਡਰ ਨਹੀਂ ਹੋਣਾ ਚਾਹੀਦਾ,ਜੇ ਤੂੰ ਇਥੇ ਆ ਜਾਵੇ ਤਾਂ ਤੇਰੇ ਨਾਲ ਖੁਲ੍ਹਕੇ ਵਿਚਾਰ ਵਟਾਂਦਰਾ ਹੋ ਜਾਵੇ:-
‘‘ਕਿ ਤਸਰੀਫ ਦਰ ਕਸਬਹ ਕਾਂਗੜ ਕੁਨਦ।ਵਜਾਂ ਪਸ ਮੁਲਾਕਾਤ ਬਾਹਮ ਸਵਦ।।”
ਗੁਰੂ ਸਾਹਿਬ ਨੇ ਇਹ ਵੀ ਬਾਦਸ਼ਾਹ ਔਰੰਗਜ਼ੇਬ ਨੂੰ ਲਿਖ ਦਿੱਤਾ ਕੀ ਹੋਇਆ? ਜੇ ਤੂੰ ਚਾਰ ਬੱਚਿਆਂ ਨੂੰ ਮਾਰ ਦਿੱਤਾ ਹੈ, ਅਜੇ ਜ਼ਹਿਰੀ ਸੱਪ ਬਾਕੀ ਰਹਿ ਗਿਆ ਹੈ :-
‘‘ਚਿਹਾ ਸੁਦ ਕਿ ਚੂੰ ਬੱਚਗਾਂ ਕੁਸਤਾ ਚਾਰ। ਕਿ ਬਾਕੀ ਬਿਮਾਂਦਹ ਅਸਤ ਪੇਚੀਦਾ ਮਾਰ।।”
ਪਰ ਨਾਲ ਹੀ ਗੁਰੂ ਸਾਹਿਬ ਨੇ ਲਿਖ ਭੇਜਿਆ ਕਿ ਜੇ ਹੁਣ ਤੂੰ ਕੁਰਾਨ ਦੀਆਂ ਸੌ ਸੌਂਹਾਂ ਖਾਵੇ ਤਾਂ ਵੀ ਮੈਂਨੂੰ ਛਿਣ ਭਰ ਇਸਦਾ ਭਰੋਸਾ ਨਹੀਂ :-
‘‘ਅਗਰ ਸਦ ਕੁਰਾਂ ਰਾ ਬਖ਼ੁਰਦੀ ਕਸਮ।ਮਰਾ ਏਤਬਾਰੇ ਨ ਯਕ ਜਰਹ ਦਮ।।”
ਗੁਰੂ ਸਾਹਿਬ ਨੇ ਨਾਲ ਹੀ ਇਹ ਤਾਹਨਾ ਮਾਰਿਆ ਕਿ ਸੱਚ ਦੀ ਪਛਾਣ ਕਰ,ਕਿੱਥੇ ਨੇ ਬਾਦਸ਼ਾਹ ਤੇ ਪੀਰ/ ਪੈਗੰਬਰ ਜੋ ਤੈਥੋਂ ਪਹਿਲਾਂ ਆਏ। ਤੇਰੇ ਹੱਥ ਕੁੱਝਨਹੀਂ,ਜਿਸਦਾ ਅਕਾਲ ਪੁਰਖ਼ ਸਹਾਈ ਹੋਵੇ ਉਸਨੂੰ ਤੇਰੇ ਜੇਹੇ ਬਾਦਸ਼ਾਹ ਕੀ ਕਰ ਸਕਦੇ ਹਨ :-
‘‘ਚੁ ਹਕ ਯਾਰ ਬਾਸਦ ਚਿ ਦੁਸਮਨ ਕੁਨਦ।ਅਗਰ ਦੁਸਮਣੀ ਰਾ ਬਸਦ ਤਨ ਕੁਨਦ।।”
‘‘ਖ਼ਸਮ ਦੁਸਮਨੀ ਗਰ ਹਜਾਰ ਆਵਰਦ।ਨਾ ਯਕ ਮੂਇ ਓਰਾ ਅਜ਼ਾਰ ਆਵੁਰਦ।।”
ਭਾਈ ਦਇਆ ਸਿੰਘ ਨੇ ਜਦੋਂ ਜ਼ਫ਼ਰਨਾਮਾ ਬਾਦਸ਼ਾਹ ਔਰੰਗਜ਼ੇਬ ਨੂੰ ਦੱਖਣ ਵਿਚ ਕਲੌਤ ਵਿਖੇ ਪਹੁੰਚਾ ਦਿੱਤਾ । ਬਾਦਸ਼ਾਹ ਨੇ ਜ਼ਫ਼ਰਨਾਮਾ ਪੜ੍ਹਿਆ ਤਾਂ ਬਹੁਤਪ੍ਰਭਾਵਿਤ ਹੋਇਆ । ਬਾਦਸ਼ਾਹ ਔਰੰਗਜ਼ੇਬ ਨੇ ਗੁਰੂ ਜੀ ਨੂੰ ਮਿਲਣ ਦੀ ਇੱਛਿਆ ਪ੍ਰਗਟ ਕੀਤੀ ਅਤੇ ਲਹੌਰ ਦਰਬਾਰ ਦੇ ਵਿਸ਼ੇਸ਼ ਰਾਜਦੂਤ ਨਾਇਬ ਸੂਬੇਦਾਰ ਸ੍ਰੀਮੁਨੀਮ ਖ਼ਾਨ ਨੂੰ ਸ਼ਾਹੀ ਹੁਕਮ ਦਿੱਤਾ ਕਿ ਉਹ ਗੁਰੂ ਜੀ ਨੂੰ ਲੈ ਕੇ ਉਨ੍ਹਾਂ ਕੋਲ ਪਹੁੰਚਣ ਅਤੇ ਉਨ੍ਹਾਂ ਨੂੰ ਪਹੁੰਚਾਉਣ ਲਈ ਪੂਰੇ ਸੁਰੱਖਿਆ ਪ੍ਰਬੰਧ ਕਰਨ।
ਗੁਰੂ ਗੋਬਿੰਦ ਸਿੰਘ ਜੀ ਜ਼ਫ਼ਰਨਾਮਾ ਭੇਜਣ ਉਪਰੰਤ ਅਗੇ ਚਲ ਪਏ ਅਤੇ ਮੁਕਤਸਰ ਵਿਖੇ ਮੁਗਲਾਂ ਨਾਲ ਆਖਰੀ ਲੜ੍ਹਾਈ ਲੜੀ ਤੇ ਦਮਦਮਾ ਸਾਹਿਬ (ਸਾਬੋਕੀ ਤਲਵੰਡੀ) ਚਲੇ ਗਏ, ਜਿਥੇ ਗੁਰੂ ਸਾਹਿਬ ਨੂੰ ਬਾਦਸ਼ਾਹ ਔਰੰਗਜ਼ੇਬ ਦਾ ਸੰਦੇਸ਼ ਪ੍ਰਾਪਤ ਹੋਇਆ ਤਾਂ ਉਹ ਦੱਖਣ ਵਲ ਬਾਦਸ਼ਾਹ ਔਰੰਗਜ਼ੇਬ ਨੂੰ ਮਿਲਣ ਲਈ ਚਲਪਏ। ਗੁਰੂ ਜੀ ਜਦੋਂ ਭਗੌਰ ਵਿਖੇ ਪਹੁੰਚੇ ਤਾਂ ਉਨ੍ਹਾਂ ਨੂੰ ਪਤਾ ਲਗਾ ਕਿ ਰਾਜਧਾਨੀ ਵਿਚ ਬਾਦਸ਼ਾਹ ਔਰੰਗਜ਼ੇਬ ਚਲ ਵਸੇ ਸਨ।
ਸੱਚਮੁੱਚ ਗੁਰੂ ਸਾਹਿਬ ਵਲੋਂ ਬਾਦਸ਼ਾਹ ਔਰੰਗਜ਼ੇਬ ਦੀਆਂ ਕੰਮਜੋਰੀਆਂ ਖੋਲ੍ਹਕੇ ਲਿਖਣ ਵਾਲੀ ਚਿਠੀ ‘‘ਜ਼ਫ਼ਰਨਾਮਾ” ਬਾਦਸ਼ਾਹ ਲਈ ਮਾਰੂ ਸਾਬਤ ਹੋਈ।
ਮੁਸਲਮਾਨ ਸੂਫੀ ਸੰਤ ਗੁਲਾਮ ਕਾਦਰੀ (9417123883) ਵਲੋਂ ਸ੍ਰੀ ਗੁਰੂ ਗਰੰਥ ਸਾਹਿਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰਚਿਤ ਬਾਣੀ ਦਾ ਪ੍ਰਚਾਰਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਜਾਣਕਾਰੀ ਦਿੱਤੀ ਕਿ ਪਿਛਲੇ ਦਿਨੀ ਇਰਾਨ ਤੋਂ ਇੱਕ ਵਫਦ (ਜਮਾਤ) ਮਲੇਰਕੋਟਲਾ ਵਿਖੇ ਆਇਆ ਸੀ, ਉਨ੍ਹਾਂ ਨੇ ਉਨ੍ਹਾਂ ਦੇਭਰਾ ਡਾਕਟਰ ਨਸ਼ੀਰ ਅਖ਼ਤਰ ਨਾਲ ਵਿਸ਼ੇਸ ਮੁਲਾਕਾਤ ਦੌਰਾਨ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਫਾਰਸੀ/ਪਰਸੀਅਨ ਭਾਸ਼ਾ ਵਿਚ ਰਚਿਤ ਅਕਾਲਉਸਤਿਤ ਨਾਲ ਆਰੰਭ ਜ਼ਫ਼ਰਨਾਮੇ ਦਾ ਮੁਸਲਮਾਨਾਂ ਵਲੋਂ ਬਹੁਤ ਸਤਿਕਾਰ ਕੀਤਾ ਜਾਂਦਾ ਹੈ।ਇਰਾਨ ਯੂਨੀਵਰਸਟੀ ਨੇ ਇਸ ਜ਼ਫ਼ਰਨਾਮੇ ਨੂੰ ਮਾਨਤਾ ਦੇ ਕੇਵਿਦਿਆਰਥੀਆ ਦੇ ਪਾਠ ਕਰਮ ਵਿਚ ਸਾਮਿਲ ਕੀਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਜ਼ਫ਼ਰਨਾਮੇ ਦੀ ਗੁਰਮੁੱਖੀ ਵਿਚ ਲਿਖਤ ਉਨ੍ਹਾ ਨੂੰ ਮਿਲੀ ਸੀ ਜਿਸ ਨੂੰ ਉਨ੍ਹਾਂਖ਼ੁਦ ਦੁਬਾਰਾ ਫਾਰਸੀ/ਉਰਦੂ ਵਿਚ ਕਪੜੇ ਦੇ ਉਪਰ ਲਿਖਿਆ ਹੈ।ਉਨ੍ਹਾ ਦੱਸਿਆ ਕਿ ਜ਼ਫ਼ਰਨਾਮਾ ਹੁਣ ਉਰਦੂ , ਪੰਜਾਬੀ ਅਤੇ ਹਿੰਦੀ ਵਿਚ ਮੌਜੂਦ ਹੈ।ਉਨ੍ਹਾਦੱਸਿਆ ਕਿ ਜ਼ਫ਼ਰਨਾਮਾ ਦਸਮ ਗਰੰਥ ਵਿਚ ਨੌਵੀਂ ਥਾਂ ਤੇ ਅੰਕਿਤ ਹੈ।
ਭਾਈ ਦੇਸੂ ਦੀ ਛੇਵੀ ਅਤੇ ਸੱਤਵੀ ਪੀੜ੍ਹੀ ਗੁਰੂ ਸਾਹਿਬ ਦੀ ਛੋਹ ਪ੍ਰਾਪਤ ਵਸਤਾਂ ਦੀ ਸੇਵਾ ਸੰਭਾਲ ਕਰ ਰਹੀ ਹੈ।ਛੇਵੀ ਪੀੜ੍ਹੀ ਵਿਚੋਂ ਭਾਈ ਚੰਮਕੌਰਸਿੰਘ,ਭਾਈ ਮੁਕੰਦ ਸਿੰਘ ਅਤੇ ਭਾਈ ਸੁੰਦਰ ਸਿੰਘ ਹਨ।ਭਾਈ ਮੁਕੰਦ ਸਿੰਘ (9417618857) ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਪ੍ਰੀਵਾਰ ਕੋਲ ਰੱਥ ਦਾ ਉਹਪੀੜਾ, ਜਿਸ ਉਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬੈਠਕੇ ਆਏ ਸਨ, ਰੱਥ ਦਾ ਜੂਲਾ ਅਤੇ ਪਿੰਜਣੀਆਂ ਤੋਂ ਇਲਾਵਾ ਜ਼ਫ਼ਰਨਾਮਾ ਦੀ ਕਾਪੀ, ਭਾਈ ਦੇਸੂ ਦੇ ਕੰਮ ਕਰਨਵਾਲੇ ਔਜਾਰ ਹਨ। ਉਨ੍ਹਾਂ ਹੈਰਾਨੀ ਪਰਗਟ ਕਰਦਿਆਂ ਦੱਸਿਆ ਕਿ ਦੀਨਾ ਸਾਹਿਬ ਵਿਖੇ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਿਯੁਕਤ ਸੇਵਾਦਾਰ ਇੱਸਵੱਡਮੁਲੇ ਖ਼ਜ਼ਾਨੇ ਤੋਂ ਅਣਜਾਨ ਹਨ।ਉਨ੍ਹਾ ਕਿਹਾ ਇਨ੍ਹਾਂ ਯਾਦਗਾਰੀ ਵਸਤਾਂ ਦੇ ਰੱਖ ਰਖਾਵ/ ਸੇਵਾ ਸੰਭਾਲ ਲਈ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਜਾਂਸਰਕਾਰ ਨੇ ਵੀ ਕਦੇ ਕੋਈ ਦਿਲਚਸਪੀ ਨਹੀਂ ਵਿਖਾਈ।
ਗੁਰਦੁਆਰਾ ਸਾਹਿਬ ਦੀ ਪੁਰਾਣੀ ਇਮਾਰਤ ਦੀ ਥਾਂ ਕੁਝ ਸਾਲ ਪਹਿਲਾਂ ਨਵੀਂ ਇਮਾਰਤ ਨੇ ਲੈ ਲਈ ਹੈ। ਇਸ ਦੀ ਕਾਰਸੇਵਾ ਸੰਤ ਹਰਬੰਸ ਸਿੰਘ ਜੀ ਦਿੱਲੀਵਾਲਿਆਂ ਨੇ ਕੀਤੀ ਸੀ। ਗੁਰਦੁਆਰੇ ਦੇ ਨਾਲ ਸੰਗਤਾਂ ਦੇ ਇਸ਼ਨਾਨ ਲਈ ਸਰੋਵਰ ਵੀ ਬਣਾਇਆ ਗਿਆ ਹੈ। ਦੀਨਾ ਸਾਹਿਬ ਦੇ ਪੁਰਾਣੇ ਗੁਰਦੁਆਰੇ ਵਿਚ ਬਹੁਤ ਹੀਸੁੰਦਰ ਕੰਧ ਚਿੱਤਰ ਬਣਾਏ ਹੋਏ ਸਨ ਜਿਹਨਾਂ ਦਾ ਵੇਰਵਾ ਪੁਰਾਤਨ ਕੰਧ ਚਿੱਤਰਾਂ ਦੇ ਸੰਗ੍ਰਹਿ ਵਿਚੋਂ ਮਿਲਦਾ ਹੈ, ਪਰ ਵਾਸਤਵਿਕ ਵਿਚ ਇਹ ਕੰਧ ਚਿੱਤਰ ਪੁਰਾਣੀਇਮਾਰਤ ਦੇ ਨਾਲ ਹੀ ਆਲੋਪ ਹੋ ਗਏ।
ਪੰਜਾਬ ਵਿਚ ਇਤਿਹਾਸਕ ਤੇ ਧਾਰਮਿਕ ਵਿਰਸੇ ਨੂੰ ਸੰਭਾਲਣ ਲਈ ਸਮੇਂ ਸਮੇਂ ਸਰਕਾਰ ਨੇ ਯਤਨ ਕੀਤੇ ਤੇ ਕਰ ਰਹੀ ਹੈ ਪਰ ਦੀਨਾ ਸਾਹਿਬਦੀ ਮਹਤੱਤਾ ਵਲ ਕਿਸੇ ਨੇ ਧਿਆਨ ਨਹੀਂ ਦਿੱਤਾ। ਇਤਿਹਾਸਕ ਤੇ ਧਾਰਮਿਕ ਪੱਖੋਂ ਉਘਾ ਸਥਾਨ ਹੋਣ ਦੇ ਬਾਵਜੂਦ ਵੀ ਇਹ ਸਥਾਨ ਅਣਗੌਲਿਆ ਹੈ।ਜ਼ਫ਼ਰਨਾਮਾ ਦੀਯਾਦ ਵਿਚ ਪਿੰਡ ਦੀਨਾ ਵਿਖੇ ਗੁਰਦੁਆਰਾ ਲੋਹਗੜ੍ਹ ਸਾਹਿਬ ਵਿਖੇ ਹਰ ਸਾਲ ਸਮਾਗਮ ਕੀਤੇ ਜਾਂਦੇ ਹਨ। ਸਿਆਸੀ ਤੇ ਧਾਰਮਿਕ ਦੀਵਾਨ ਸਜਾਏ ਜਾਂਦੇ ਹਨ।ਸ਼ਾਨਦਾਰ ਮੇਲਾ ਆਯੋਜਿਤ ਕੀਤਾ ਜਾਂਦਾ ਹੈ ਅਤੇ ਪੇਂਡੂ ਖੇਡ ਮੇਲਾ ਵੀ ਕਰਵਾਇਆ ਜਾਂਦਾ ਹੈ।
-
ਗਿਆਨ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ (ਸੇਵਾ ਮੁਕਤ)
gyankhiva@gmail.com
9815784100
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.