ਅਜੋਕੇ ਪਦਾਰਥਵਾਦੀ ਅਤੇ ਆਧੁਨਿਕਤਾ ਦੇ ਯੁਗ ਦੇ ਅਸਰ ਨਾਲ ਮਨੁੱਖੀ ਕਦਰਾਂ ਕੀਮਤਾਂ ਵਿਚ ਗਿਰਾਵਟ ਆ ਗਈ ਹੈ। ਇਨਸਾਨ ਵਿਚੋਂ ਇਨਸਾਨੀਅਤ ਖ਼ਤਮ ਹੁੰਦੀ ਜਾ ਰਹੀ ਹੈ। ਭਾਵੇਂ ਇਨਸਾਨ ਕੋਈ ਵੀ ਕੰਮ ਕਰ ਰਿਹਾ ਹੈ, ਉਹ ਉਸ ਵਿਚੋਂ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਲਾਲਚ ਪ੍ਰਧਾਨ ਹੋ ਰਿਹਾ ਹੈ। ਹਰ ਕੰਮ ਨੂੰ ਵਿਓਪਾਰ ਦੇ ਤੌਰ ਤੇ ਵੇਖਿਆ ਜਾ ਰਿਹਾ ਹੈ। ਖਾਸ ਤੌਰ ਤੇ ਮੈਡੀਕਲ ਪ੍ਰੋਫ਼ੈਸ਼ਨ ਵਿਚ ਨਿਘਾਰ ਆ ਗਿਆ ਹੈ। ਇਸ ਪ੍ਰੋਫ਼ੈਸ਼ਨ ਨੂੰ ਵੱਡੇ ਵਪਾਰਕ ਅਦਾਰਿਆਂ ਨੇ ਆਪਣੇ ਹੱਥਾਂ ਵਿਚ ਲੈ ਕੇ ਵਿਓਪਾਰ ਬਣਾ ਲਿਆ ਹੈ। ਇਸ ਲਈ ਗ਼ਰੀਬ ਲੋਕਾਂ ਲਈ ਇਲਾਜ ਕਰਾਉਣਾ ਅਸੰਭਵ ਹੋ ਗਿਆ ਹੈ। ਇਸ ਸੰਸਾਰ ਵਿਚ ਅਨੇਕਾਂ ਪ੍ਰਾਣੀ ਆਉਂਦੇ ਹਨ ਅਤੇ ਆਪਣੀ ਜ਼ਿੰਦਗੀ ਬਸਰ ਕਰਕੇ ਚਲਦੇ ਬਣਦੇ ਹਨ ਪ੍ਰੰਤੂ ਕੁਝ ਇਨਸਾਨ ਅਜਿਹੇ ਹੁੰਦੇ ਹਨ, ਜਿਨ•ਾਂ ਦਾ ਜੀਵਨ ਰਹਿੰਦੀ ਦੁਨੀਆਂ ਤੱਕ ਚਾਨਣ ਮੁਨਾਰਾ ਬਣਿਆਂ ਰਹਿੰਦਾ ਹੈ। ਇਨ•ਾਂ ਵਿਚੋਂ ਵਿਸ਼ਵ ਪ੍ਰਸਿੱਧ ਅੱਖਾਂ ਦੀਆਂ ਬਿਮਾਰੀਆਂ ਦੇ ਮਾਹਰ ਡਾ.ਦਲਜੀਤ ਸਿੰਘ ਇੱਕ ਸਨ, ਜਿਨ•ਾਂ ਨੇ ਆਪਣਾ ਸਾਰਾ ਜੀਵਨ ਇਨਸਾਨੀਅਤ ਦੀ ਭਲਾਈ ਦੇ ਲੇਖੇ ਲਾ ਦਿੱਤਾ। ਡਾ.ਦਲਜੀਤ ਸਿੰਘ ਇਨਸਾਨੀ ਰੂਪ ਵਿਚ ਅੱਜ ਕਲ• ਦੇ ਪਦਾਰਥਵਾਦੀ ਯੁਗ ਵਿਚ ਫ਼ਰਿਸ਼ਤੇ ਤੋਂ ਕਿਸੇ ਤਰ•ਾਂ ਵੀ ਘੱਟ ਨਹੀਂ ਸਨ। ਇੱਕ ਧਾਰਮਿਕ ਪਰਿਵਾਰ ਵਿਚ ਜਨਮ ਲੈ ਕੇ ਸਿੱਖ ਧਰਮ ਦੀ ਵਿਚਾਰਧਾਰਾ ਸਰਬਤ ਦਾ ਭਲਾ ਤੇ ਪਹਿਰਾ ਦੇਣ ਦੀ ਪ੍ਰਵਿਰਤੀ ਉਨ•ਾਂ ਨੂੰ ਵਿਰਸੇ ਵਿਚੋਂ ਹੀ ਮਿਲ ਗਈ ਸੀ, ਜਿਸ ਨੂੰ ਡਾ.ਦਲਜੀਤ ਸਿੰਘ ਨੇ ਸਹੀ ਅਰਥਾਂ ਵਿਚ ਪ੍ਰਵਾਨ ਕਰਦਿਆਂ ਅਮਲੀ ਰੂਪ ਦਿੱਤਾ। ਕਹਿਣੀ ਅਤੇ ਕਰਨੀ ਦੇ ਮਾਲਕ ਸਨ। ਸੱਚੇ-ਸੁੱਚੇ ਇਨਸਾਨ, ਪਵਿਤਰ ਵਿਚਾਰਾਂ ਵਾਲੇ, ਗ਼ਰੀਬਾਂ ਦੇ ਮੁਦਈ ਅਤੇ ਹਮਦਰਦ ਸਨ। ਇਨਸਾਨੀਅਤ ਉਨ•ਾਂ ਵਿਚ ਕੁੱਟ-ਕੁੱਟ ਕੇ ਭਰੀ ਹੋਈ ਸੀ। ਡਾਕਟਰ ਦਲਜੀਤ ਸਿੰਘ ਸ਼ਪੱਸ਼ਟ ਮੂੰਹ ਤੇ ਕਹਿਣ ਵਾਲੇ ਅਪਰਾਈਟ ਵਿਅਕਤੀ ਸਨ। ਕੋਈ ਗੱਲ ਦਿਲ ਵਿਚ ਨਹੀਂ ਰੱਖਦੇ ਸਨ ਸਗੋਂ ਸਾਫਗੋਈ ਨਾਲ ਕਹਿ ਦਿੰਦੇ ਸਨ, ਭਾਵੇਂ ਕੋਈ ਕਿਤਨਾ ਹੀ ਵੱਡਾ ਵਿਅਕਤੀ ਕਿਉੁਂ ਨਾ ਹੋਏ। ਉਨ•ਾਂ ਲਈ ਗ਼ਰੀਬ ਅਤੇ ਅਮੀਰ ਬਰਾਬਰ ਹੀ ਸਨ, ਸਗੋਂ ਗ਼ਰੀਬ ਮਰੀਜਾਂ ਨੂੰ ਪ੍ਰਮੁੱਖਤਾ ਦਿੰਦੇ ਸਨ। ਨਮਰਤਾ ਐਨੀ ਸੀ ਕਿ ਕਿਸੇ ਮਰੀਜ ਨੂੰ ਨਰਾਜ਼ ਨਹੀਂ ਹੋਣ ਦਿੰਦੇ ਸਨ। ਮਰੀਜਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਡਾਕਟਰ ਸਨ। ਉਹ ਇਲਾਜ ਭਾਵੇਂ ਅੱਖਾਂ ਦਾ ਕਰਦੇ ਸਨ ਪ੍ਰੰਤੂ ਮਰੀਜਾਂ ਦੇ ਦਿਲਾਂ ਤੇ ਰਾਜ ਕਰਦੇ ਸਨ। ਉਹ ਹਰ ਇਨਸਾਨ ਵਲ ਰਹਿਮਦਿਲੀ ਅਤੇ ਨਮਰਤਾ ਨਾਲ ਵੇਖਦੇ ਹੀ ਨਹੀਂ ਸਨ ਸਗੋਂ ਲੋੜਮੰਦ ਗ਼ਰੀਬਾਂ ਦੀਆਂ ਅੱਖਾਂ ਦੇ ਮੁਫ਼ਤ ਅਪ੍ਰੇਸ਼ਨ ਕਰਕੇ ਉਨ•ਾਂ ਦੀਆਂ ਅੱਖਾਂ ਅਤੇ ਦਿਲਾਂ ਵਿਚ ਮਹਾਨਤਾ ਦੀ ਰੌਸ਼ਨੀ ਪ੍ਰਜਵਲਿਤ ਕਰ ਦਿੰਦੇ ਸਨ। ਮਾਨਵਤਾ ਦੀ ਸੇਵਾ ਕਰਕੇ ਉਨ•ਾਂ ਨੂੰ ਸੰਤੁਸ਼ਟਤਾ ਮਿਲਦੀ ਸੀ, ਇਸ ਲਈ ਡਾਕਟਰੀ ਪ੍ਰੋਫੈਸ਼ਨ ਉਨ•ਾਂ ਨੂੰ ਮਾਰਗ ਦਰਸ਼ਕ ਦੇ ਤੌਰ ਤੇ ਯਾਦ ਕਰਦਾ ਰਹੇਗਾ। ਉਨ•ਾਂ ਡਾਕਟਰੀ ਇਲਾਜ ਨੂੰ ਵਪਾਰ ਨਹੀਂ ਬਣਨ ਦਿੱਤਾ। ਉਨ•ਾਂ ਦਾ ਜਨਮ ਸਿੱਖ ਧਰਮ ਦੇ ਵਿਆਖਿਆਕਾਰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਟੀਕਾਕਾਰ ਡਾ.ਸਾਹਿਬ ਸਿੰਘ ਦੇ ਘਰ 11 ਅਕਤੂਬਰ 1934 ਨੂੰ ਅੰਮ੍ਰਿਤਸਰ ਵਿਖੇ ਹੋਇਆ। ਉਹਨਾਂ ਦੇ 5 ਭਰਾ ਅਤੇ ਇੱਕ ਭੈਣ ਸੀ ਜੋ ਪ੍ਰੋਫੈਸਰ ਪ੍ਰੀਤਮ ਸਿੰਘ ਨੂੰ ਵਿਆਹੀ ਹੋਈ ਸੀ। ਆਪਦਾ ਭਾਣਜਾ ਜੈਰੂਪ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਉਪ ਕੁਲਪਤੀ ਅਤੇ ਕੇਂਦਰੀ ਯੂਨੀਵਰਸਿਟੀ ਬਠਿੰਡਾ ਦਾ ਕੁਲਪਤੀ ਰਿਹਾ ਹੈ। ਭਾਣਜੀ ਡਾਕਟਰ ਹਰਸ਼ਿੰਦਰ ਕੌਰ ਪ੍ਰਸਿੱਧ ਸਮਾਜ ਸੇਵਕ ਅਤੇ ਭਰੂਣ ਹੱਤਿਆਵਾਂ ਦੇ ਵਿਰੁੱਧ ਲਹਿਰ ਪੈਦਾ ਕਰਨ ਵਾਲੀ ਸ਼ਖ਼ਸੀਅਤ ਹੈ। ਮੁੱਢਲੀ ਸਿਖਿਆ ਤੋਂ ਬਾਅਦ ਉਨ•ਾਂ ਪ੍ਰੀ.ਮੈਡੀਕਲ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਪਾਸ ਕਰਕੇ ਮੈਡੀਕਲ ਕਾਲਜ ਅੰਮ੍ਰਿਤਸਰ ਵਿਚ ਐਮ.ਬੀ.ਬੀ.ਐਸ.ਦੀ ਡਿਗਰੀ ਲਈ ਦਾਖ਼ਲਾ ਲੈ ਲਿਆ। 1956 ਵਿਚ ਐਮ.ਐਮ.ਬੀ.ਬੀ.ਐਸ.ਕਰਨ ਤੋਂ ਬਾਅਦ ਦਿਹਾਤੀ ਖੇਤਰ ਵਿਚ ਨੌਕਰੀ ਸ਼ੁਰੂ ਕੀਤੀ ਅਤੇ ਪਿੰਡਾਂ ਦੇ ਲੋਕਾਂ ਦੀਆਂ ਬਿਮਾਰੀਆਂ ਦਾ ਇਲਾਜ ਕਰਦੇ ਰਹੇ। ਫਿਰ ਉਨ•ਾਂ ਨੇ ਮੈਡੀਕਲ ਕਾਲਜ ਅੰਮ੍ਰਿਤਸਰ ਵਿਚੋਂ ਹੀ ਅਪਥਾਮੋਲੋਜੀ ਅਰਥਾਤ ਅੱਖਾਂ ਦੀਆਂ ਬਿਮਾਰੀਆਂ ਦੇ ਇਲਾਜ ਦੀ ਮਾਸਟਰ ਡਿਗਰੀ 1963 ਵਿਚ ਪਾਸ ਕੀਤੀ। ਮਈ 1964 ਵਿਚ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਅੱਖਾਂ ਦੇ ਵਿਭਾਗ ਵਿਚ ਸੀਨੀਅਰ ਲੈਕਚਰਾਰ ਦੀ ਨੌਕਰੀ ਜਾਇਨ ਕਰ ਲਈ। ਉਨ•ਾਂ 23 ਸਾਲ ਪਟਿਆਲਾ ਅਤੇ ਅੰਮ੍ਰਿਤਸਰ ਮੈਡੀਕਲ ਕਾਲਜਾਂ ਵਿਚ ਨੌਕਰੀ ਕਰਨ ਤੋਂ ਬਾਅਦ ਅੰਮ੍ਰਿਤਸਰ ਵਿਖੇ ਹੀ ਡਾਕਟਰ ਦਲਜੀਤ ਸਿੰਘ ਅੱਖਾਂ ਦਾ ਹਸਪਤਾਲ ਖੋਲ• ਲਿਆ। ਡਾਕਟਰ ਦਲਜੀਤ ਸਿੰਘ ਪਟਿਆਲਾ ਅਤੇ ਅੰਮ੍ਰਿਤਸਰ ਮੈਡੀਕਲ ਕਾਲਜਾਂ ਦੇ ਪ੍ਰੋਫ਼ੈਸਰ ਆਫ ਅਮੈਰਿਟਸ ਵੀ ਰਹੇ। ਡਾਕਟਰੀ ਕਿਤੇ ਨਾਲ ਸੰਬੰਧਤ ਉਨ•ਾਂ ਅਨੇਕਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੈਮੀਨਾਰਾਂ ਵਿਚ ਹਿੱਸਾ ਲਿਆ ਅਤੇ ਆਪਣੀ ਧਾਂਕ ਜਮਾਈ। ਅੱਖਾਂ ਦੀਆਂ ਬਿਮਾਰੀਆਂ ਦੇ ਇਲਾਜ ਸੰਬੰਧੀ ਉਨ•ਾਂ ਦੀਆਂ ਖੋਜਾਂ ਸਰਬਪ੍ਰਮਾਣਿਤ ਹੋਈਆਂ ਹਨ। ਅਜੇ ਉਹ ਇਨ•ਾਂ ਖੋਜਾਂ ਨੂੰ ਹੋਰ ਵਿਕਸਤ ਕਰਨ ਦੀ ਅਗੇਤਰੀ ਖੋਜ ਕਰ ਰਹੇ ਸਨ ਪ੍ਰੰਤੂ ਉਨ•ਾਂ ਦਾ ਇਹ ਸਪਨਾ ਅਧੂਰਾ ਹੀ ਰਹਿ ਗਿਆ। ਲਗਪਗ 32 ਸਾਲ ਉਹ ਆਪਣੇ ਹਸਪਤਾਲ ਵਿਚ ਵੀਰਵਾਰ ਵਾਲੇ ਦਿਨ ਗਰੀਬ ਲੋਕਾਂ ਦੀਆਂ ਅੱਖਾਂ ਦਾ ਮੁਫ਼ਤ ਨਿਰੀਖਣ ਅਤੇ ਇਲਾਜ ਕਰਦੇ ਰਹੇ। ਭਾਰਤ ਵਿਚ ਪਹਿਲੀ ਵਾਰ ਅੱਖਾਂ ਦੇ ਲੈਨਜ਼ ਬਦਲਣ ਦੇ ਅਪ੍ਰੇਸ਼ਨ ਕਰਨ ਦਾ ਮਾਣ ਡਾਕਟਰ ਦਲਜੀਤ ਸਿੰਘ ਨੂੰ ਜਾਂਦਾ ਹੈ, ਜਿਸਦੇ ਸਿੱਟੇ ਵੱਜੋਂ ਉਨ•ਾਂ ਲੱਖਾਂ ਲੋਕਾਂ ਦੀਆਂ ਅੱਖਾਂ ਦੇ ਅਪ੍ਰੇਸ਼ਨ ਕਰਕੇ ਅੱਖਾਂ ਦੀ ਰੌਸ਼ਨੀ ਦਿੱਤੀ। ਉਹ ਅਜਿਹੇ ਵੀ ਪਹਿਲੇ ਸਰਜਨ ਹਨ, ਜਿਨ•ਾਂ ਭਾਰਤ ਵਿਚ ਲੈਨਜ਼ ਖ਼ੁਦ ਬਣਾਉਣੇ ਸ਼ੁਰੂ ਕੀਤੇ ਅਤੇ ਬਾਅਦ ਵਿਚ ਰੋਟਰੀ ਕਲੱਬ ਦੇ ਸਹਿਯੋਗ ਨਾਲ ਲੈਨਜ਼ ਬਣਾਉਣ ਵਾਲੀ ਮਸ਼ੀਨ ਅਮਰੀਕਾ ਤੋਂ ਖ੍ਰੀਦ ਕੇ ਲਿਆਂਦੀ ਕਿਉਂਕਿ ਬਾਹਰਲੇ ਦੇਸ਼ਾਂ ਵਿਚੋਂ ਲਿਆਕੇ ਲੈਨਜ਼ ਪਾਉਣੇ ਮਹਿੰਗੇ ਪੈਂਦੇ ਸਨ, ਜਿਨ•ਾਂ ਦਾ ਖ਼ਰਚਾ ਗ਼ਰੀਬ ਲੋਕ ਕਰ ਨਹੀਂ ਸਕਦੇ ਸਨ। ਕਹਿਣ ਤੋਂ ਭਾਵ ਅੱਖਾਂ ਦੀਆਂ ਬਿਮਾਰੀਆਂ ਦਾ ਸਭ ਤੋਂ ਸਸਤਾ ਇਲਾਜ ਭਾਰਤ ਵਿਚ ਦੇਣ ਦਾ ਮਾਣ ਵੀ ਡਾਕਟਰ ਦਲਜੀਤ ਸਿੰਘ ਨੂੰ ਹੀ ਜਾਂਦਾ ਹੈ। ਅੱਖਾਂ ਦੇ ਪਰਦੇ ਦਾ ਅਪ੍ਰੇਸ਼ਨ ਅਤੇ ਇਲਾਜ ਨਾਰਥ ਇੰਡੀਆ ਵਿਚ ਕਰਨ ਵਾਲੇ ਵੀ ਆਪ ਪਹਿਲੇ ਡਾਕਟਰ ਸਨ। ਭਾਰਤ ਦੇ ਅੱਖਾਂ ਦੇ ਮਾਹਿਰ ਡਾਕਟਰਾਂ ਨੂੰ ਆਪਨੇ ਲੈਨਜ਼ ਬਦਲਣ ਦੀ ਸਿਖਿਆ ਦਿੱਤੀ। ਇਸ ਕਰਕੇ ਆਪਨੂੰ ਮੈਡੀਕਲ ਜਗਤ ਦਾ ਭੀਸ਼ਮ ਪਿਤਾਮਾ ਕਿਹਾ ਜਾਂਦਾ ਹੈ। ਆਪ ਦੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਭਾਰਤ ਸਰਕਾਰ ਨੇ ਆਪਨੂੰ 1987 ਵਿਚ ਪਦਮ ਸ਼੍ਰੀ ਦਾ ਖ਼ਿਤਾਬ ਦੇ ਕੇ ਸਨਮਾਨਤ ਕੀਤਾ ਸੀ। ਮੈਡੀਕਲ ਕੌਂਸਲ ਆਫ ਇੰਡੀਆ ਨੇ ਵੀ ਆਪ ਦੇ ਯੋਗਦਾਨ ਨੂੰ ਮੁੱਖ ਰਖਦਿਆਂ ਮੈਡੀਕਲ ਖੇਤਰ ਦਾ ਸਰਬਉਚ ਡਾ.ਬੀ.ਸੀ.ਰਾਏ ਅਵਾਰਡ 1994 ਵਿਚ ਦੇ ਕੇ ਨਿਵਾਜਿਆ ਸੀ। ਸਮੁੱਚੇ ਭਾਰਤ ਵਿਚ ਅੱਖਾਂ ਦੇ ਸਫ਼ਲ ਸਰਜਨ ਗਿਣੇ ਜਾਂਦੇ ਹਨ। ਆਪ ਗਿਆਨੀ ਜ਼ੈਲ ਸਿੰਘ ਭਾਰਤ ਦੇ ਰਾਸ਼ਟਰਪਤੀ ਦੇ ਅੱਖਾਂ ਦੇ ਆਨਰੇਰੀ ਸਰਜਨ ਸਨ। ਇੱਕ ਨਿਰਵਿਵਾਦ ਸਮਾਜ ਸੇਵਕ ਅਤੇ ਮਾਨਵਤਾ ਦੇ ਪੁਜਾਰੀ ਦੇ ਤੌਰ ਤੇ ਜਾਣੇ ਜਾਂਦੇ ਹਨ।
ਡਾਕਟਰ ਦਲਜੀਤ ਸਿੰਘ ਸਰਬਪੱਖੀ ਸ਼ਖ਼ਸ਼ੀਅਤ ਦੇ ਮਾਲਕ ਸਨ। ਸਾਹਿਤਕ ਅਤੇ ਮੈਡੀਕਲ ਖੇਤਰ ਵਿਚ ਵੀ ਆਪਦਾ ਯੋਗਦਾਨ ਮਹੱਤਵਪੂਰਨ ਹੈ। ਆਪਨੇ ਪੰਜਾਬੀ ਸਾਹਿਤ ਦੀ ਝੋਲੀ ਲਗਪਗ ਇੱਕ ਦਰਜਨ ਪੁਸਤਕਾਂ ਲਿਖਕੇ ਪਾਈਆਂ ਹਨ, ਜਿਨ•ਾਂ ਵਿਚ ਦੋ ਕਾਵਿ ਸੰਗ੍ਰਹਿ 'ਧਰਤੀ ਤਿਰਹਾਈ' ਅਤੇ 'ਸਿਧਰੇ ਬੋਲ ਤੇ ਬਾਵਰੇ ਬੋਲ', ਵਾਰਤਕ ਦੀਆਂ 4 ਦੂਜਾ ਪਾਸਾ, ਸੱਚ ਦੀ ਭਾਲ ਵਿਚ, ਬਦੀ ਦੀ ਜੜ• ਅਤੇ ਨਰੋਈ ਅੱਖ ਅਤੇ 3 ਅਨੁਵਾਦ ਦੀਆਂ ਨਿੱਤ ਡੱਸੇ ਮਾਇਆ ਨਾਗਣ, ਧਰਤੀ ਦੀ ਹਿੱਕ ਵਿਚ ਖ਼ੂਨੀ ਪੰਜਾ ਅਤੇ ਸਦਾ ਮਹਾਨ ਨਿਪੋਲੀਅਨ ਬੀਮਾਰੀ ਦੀ ਹਾਲਤ ਵਿਚ ਅਨੁਵਾਦ ਕੀਤੀਆਂ ਹਨ। ਰੋਜ਼ਾਨਾ ਅਖ਼ਬਾਰਾਂ ਵਿਚ ਚਲੰਤ ਮਸਲਿਆਂ ਉਪਰ ਵੀ ਆਪਦੇ ਲੇਖ ਪ੍ਰਕਾਸ਼ਤ ਹੁੰਦੇ ਰਹਿੰਦੇ ਸਨ। 2014 ਵਿਚ ਆਪ ਆਮ ਆਦਮੀ ਪਾਰਟੀ ਦੇ ਟਿਕਟ ਤੇ ਅੰਮ੍ਰਿਤਸਰ ਤੋਂ ਲੋਕ ਸਭਾ ਦੀ ਚੋਣ ਲੜੇ ਸਨ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਇਕਾਈ ਦੀ ਅਨੁਸ਼ਾਸ਼ਨੀ ਕਮੇਟੀ ਦੇ ਚੇਅਰਮੈਨ ਵੀ ਰਹੇ ਹਨ। ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਗ਼ਲਤ ਫੈਸਲੇ ਕਰਨ ਕਰਕੇ ਪਾਰਟੀ ਤੋਂ ਵੱਖ ਹੋ ਗਏ ਸਨ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਮੌਕੇ 2016 ਵਿਚ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ ਸਨ ਪ੍ਰੰਤੂ ਸਿਆਸਤ ਉਨ•ਾਂ ਨੂੰ ਰਾਸ ਨਾ ਆਈ। ਭਾਵੇਂ ਇੱਕ ਸੁਲਝੇ ਹੋਏ ਵਿਦਵਾਨ ਸਿੱਖ ਸਨ ਪ੍ਰੰਤੂ ਆਪ ਕਮਿਊਨਿਸਟ ਵਿਚਾਰਧਾਰਾ ਦੇ ਵੀ ਸਮਰਥਕ ਸਨ।
ਆਪ ਥੋੜ•ਾ ਸਮਾਂ ਬਿਮਾਰ ਰਹਿਣ ਉਪਰੰਤ 27 ਦਸੰਬਰ ਨੂੰ 83 ਸਾਲ ਦੀ ਉਮਰ ਵਿਚ ਅੰਮ੍ਰਿਤਸਰ ਵਿਖੇ ਸਵਰਗ ਸਿਧਾਰ ਗਏ। ਆਪ ਦੇ ਦੋਵੇਂ ਸਪੁਤਰ ਡਾ.ਰਵੀਜੀਤ ਸਿੰਘ ਅਤੇ ਡਾ.ਕਿਰਨਜੀਤ ਸਿੰਘ ਅਤੇ ਦੋਵੇਂ ਨੂੰਹਾਂ ਡਾ.ਬਿੰਦੂ ਬਾਲਾ ਅਤੇ ਡਾ.ਸੀਮਾ ਅੰਮ੍ਰਿਤਸਰ ਵਿਖੇ ਡਾ.ਦਲਜੀਤ ਸਿੰਘ ਅੱਖਾਂ ਦਾ ਹਸਪਤਾਲ ਚਲਾ ਰਹੇ ਹਨ। ਆਪਨੇ ਉਨ•ਾਂ ਨੂੰ ਸਿਖਿਆ ਦਿੰਦਿਆਂ ਕਿਹਾ ਸੀ ਕਿ ਪੈਸਾ ਕਮਾਉਣ ਦੀ ਚਿੰਤਾ ਨਾ ਕਰਿਓ ਤਾਂ ਸਫਲਤਾ ਤੁਹਾਡੇ ਪੈਰ ਚੁੰਮੇਗੀ। ਉਹ ਦੋਸਤਾਂ ਦੇ ਦੋਸਤ ਅਤੇ ਯਾਰਾਂ ਦੇ ਯਾਰ ਸਨ। ਦੋਸਤਾਂ ਤੋਂ ਉਹ ਫੀਸ ਵੀ ਨਹੀਂ ਲੈਂਦੇ ਸਨ ਸਗੋਂ ਕੋਲੋਂ ਦਵਾਈ ਮੁਫਤ ਦਿੰਦੇ ਸਨ, ਜਦੋਂ ਕਿ ਅੱਜ ਕਲ• ਡਾਕਟਰਾਂ ਨੂੰ ਮਿਲਣਾ ਹੀ ਮੁਸ਼ਕਲ ਹੈ, ਪਹਿਲਾਂ ਸਹਾਇਕਾਂ ਨੂੰ ਫੀਸ ਦੇ ਕੇ ਹੀ ਮਿਲਿਆ ਜਾ ਸਕਦਾ ਹੈ। ਇੱਕ ਵਾਰ ਮੇਰਾ ਐਕਸੀਡੈਂਟ ਹੋ ਗਿਆ, ਮੇਰੀ ਅੱਖ ਦਾ ਪਰਦਾ ਖ਼ਤਮ ਹੋ ਗਿਆ। ਮੈਂ ਸ਼ੰਕਰ ਨੇਤਰਾਲਯ ਮਦਰਾਸ ਤੋਂ ਇਲਾਜ ਕਰਵਾਇਆ ਪ੍ਰੰਤੂ ਮੇਰਾ ਕਾਮਰੇਡ ਦੋਸਤ ਡਾ.ਚਮਨ ਲਾਲ ਮੈਨੂੰ ਅਮ੍ਰਿਤਸਰ ਡਾਕਟਰ ਦਲਜੀਤ ਸਿੰਘ ਕੋਲ ਲੈ ਗਿਆ। ਸਭ ਤੋਂ ਪਹਿਲਾਂ ਉਨ•ਾਂ ਸਾਨੂੰ ਸੂਪ ਪਿਲਾਇਆ ਅਤੇ ਫਿਰ ਚੈਕ ਕੀਤਾ। ਅਜਿਹੇ ਮਾਨਵਤਾ ਦੇ ਪੁਜਾਰੀ ਸਨ ਡਾਕਟਰ
-
ਉਜਾਗਰ ਸਿੰਘ , ਸਾਬਕਾ ਜ਼ਿਲਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.