ਫਤਿਹਗੜ• ਸਾਹਿਬ ਦੇ ਜੋੜ ਮੇਲ ਪੁਰਬ ਦੀ ਪਵਿਤਰਤਾ ਬਹਾਲ ਕਰਨ ਵਿਚ ਯੋਗਦਾਨ ਪਾਉਣ ਦਾ ਸਿਹਰਾ ਮਰਹੂਮ ਡਿਪਟੀ ਕਮਿਸ਼ਨਰ ਫਤਿਹਗੜ• ਸਾਹਿਬ ਸਵਰਗਵਾਸੀ ਸੁਰਿੰਦਰ ਕੁਮਾਰ ਆਹਲੂਵਾਲੀਆ ਨੂੰ ਜਾਂਦਾ ਹੈ। ਪੰਜਾਬ ਦੀ ਧਾਰਮਿਕ, ਰਾਜਨੀਤਕ ਅਤੇ ਸਭਿਆਚਾਰਕ ਵਿਰਾਸਤ ਬਹੁਤ ਅਮੀਰ ਹੈ ਕਿਉਂਕਿ ਪੰਜਾਬ ਨੂੰ ਗੁਰੂਆਂ ਅਤੇ ਮਹਾਂ ਪੁਰਸ਼ਾਂ ਦੀ ਪਵਿਤਰ ਧਰਤੀ ਕਿਹਾ ਜਾਂਦਾ ਹੈ। ਪੰਜਾਬ ਦੇ ਇਤਿਹਾਸਕ ਅਤੇ ਧਾਰਮਿਕ ਮਹੱਤਤਾ ਵਾਲੇ ਸਥਾਨਾ ਉਪਰ ਜਨਮ ਅਤੇ ਸ਼ਹੀਦੀ ਪੁਰਬ ਮਨਾਏ ਜਾਂਦੇ ਹਨ। ਧਾਰਮਿਕ ਪੁਰਬਾਂ ਵਿਚ ਅੰਮ੍ਰਿਤਸਰ, ਆਨੰਦਪੁਰ ਸਾਹਿਬ, ਮੁਕਤਸਰ ਸਾਹਿਬ, ਤਲਵੰਡੀ ਸਾਬੋ ਅਤੇ ਫਤਿਹਗੜ• ਸਾਹਿਬ ਵਿਖੇ ਗੁਰੂਆਂ, ਉਨ•ਾਂ ਦੇ ਪਰਿਵਾਰਾਂ ਅਤੇ 40 ਮੁਕਤਿਆਂ ਦੀ ਯਾਦ ਵਿਚ ਧਾਰਮਿਕ ਪੁਰਬ ਹਰ ਸਾਲ ਆਯੋਜਤ ਕੀਤੇ ਜਾਂਦੇ ਹਨ। ਹਰ ਪੁਰਬ ਦੀ ਆਪੋ ਆਪਣੀ ਵੱਖਰੀ ਮਹੱਤਤਾ ਹੈ। ਇਨ•ਾਂ ਪਵਿਤਰ ਪੁਰਬਾਂ ਉਪਰ ਸਿਆਸੀ ਪਾਰਟੀਆਂ ਆਪਣੀਆਂ ਕਾਨਫਰੰਸਾਂ ਕਰਕੇ ਸ਼ਰਧਾਂਜਲੀਆਂ ਭੇਂਟ ਕਰਦੀਆਂ ਹਨ ਅਤੇ ਮੇਲੇ ਲੱਗਦੇ ਹਨ। ਸਿਆਸੀ ਪਾਰਟੀਆਂ ਇਸ ਪੁਰਬ ਦਾ ਸਿਆਸੀ ਦੂਸ਼ਣਬਾਜੀ ਕਰਕੇ ਨਜ਼ਾਇਜ ਲਾਭ ਵੀ ਉਠਾਉਣ ਦੀ ਕੋਸ਼ਿਸ਼ ਕਰਦੀਆਂ ਹਨ , ਜੋ ਜ਼ਾਇਜ ਨਹੀਂ। ਇਨ• ਪੁਰਬਾਂ ਵਿਚ ਬਹੁਤ ਸਾਰੀਆਂ ਅਸੱਭਿਅਕ ਕਾਰਵਾਈਆਂ ਹੁੰਦੀਆਂ ਸਨ। ਇਨ•ਾਂ ਪੁਰਬਾਂ ਵਿਚ ਫਤਿਹਗੜ• ਸਾਹਿਬ ਵਿਖੇ ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਯਾਦ ਵਿਚ ਹਰ ਸਾਲ ਸ਼ਹੀਦੀ ਪੁਰਬ 26, 27 ਅਤੇ 28 ਦਸੰਬਰ ਨੂੰ ਮਨਾਇਆ ਜਾਂਦਾ ਹੈ। ਇਥੇ ਮੁਖ ਤੌਰ ਤੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਸ਼ਰਧਾਂਜਲੀਆਂ ਅਤੇ ਸਤਿਕਾਰ ਭੇਂਟ ਕਰਨ ਲਈ ਧਾਰਮਿਕ ਦੀਵਾਨ ਸਜਾਏ ਜਾਂਦੇ ਹਨ ਪ੍ਰੰਤੂ ਇਸ ਸ਼ਹੀਦੀ ਪੁਰਬ ਦੇ ਮੌਕੇ ਉਪਰ ਸਿੱਖ ਮਰਿਆਦਾ ਦੇ ਉਲਟ ਪ੍ਰੋਗਰਾਮ ਹੁੰਦੇ ਸਨ। ਪੰਜਾਬ ਦੇ ਕੋਨੇ ਕੋਨੇ ਅਤੇ ਵਿਦੇਸ਼ਾਂ ਤੋਂ ਸਿੱਖ ਧਰਮ ਦੇ ਅਨੁਆਈ ਸ਼ਰਧਾ ਦੇ ਫੁਲ ਭੇਂਟ ਕਰਨ ਲਈ ਆਉਂਦੇ ਹਨ। ਜੋੜ ਮੇਲ ਦੇ ਅਖੀਰਲੇ ਦਿਨ ਫਤਿਹਗੜ• ਸਾਹਿਬ ਗੁਰਦੁਆਰਾ ਸਾਹਿਬ ਤੋਂ ਫੁਲਾਂ ਨਾਲ ਸਜਾਈ ਪਾਲਕੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਲੂਸ ਦੀ ਸ਼ਕਲ ਵਿਚ ਪੰਜ ਪਿਆਰਿਆਂ ਦੀ ਅਗਵਾਈ ਵਿਚ ਗੁਰਦੁਆਰਾ ਜੋਤੀ ਸਰੂਪ ਤੱਕ ਲਿਜਾਇਆ ਜਾਂਦਾ ਹੈ। ਗੁਰਦੁਆਰਾ ਜੋਤੀ ਸਰੂਪ ਵਿਖੇ ਅਖ਼ੀਰਲੇ ਦਿਨ ਮਾਤਾ ਗੁਜਰੀ ਜੀ ਦੀ ਯਾਦ ਵਿਚ ਇਸਤਰੀਆਂ ਹੀ ਪਹੁੰਚ ਕੇ ਆਪਣੀ ਸ਼ਰਧਾ ਦੇ ਫੁਲ ਭੇਂਟ ਕਰਦੀਆਂ ਹਨ। ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਸਿਖ ਰਹਿਤ ਮਰਿਆਦਾਵਾਂ ਤੇ ਪਹਿਰਾ ਦੇਣ ਵਾਲਾ ਆਈ.ਏ.ਐਸ ਅਧਿਕਾਰੀ ਐਸ.ਕੇ.ਆਹਲੂਵਾਲੀਆ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ ਕਿਉਂਕਿ ਉੁਹ ਇੱਕ ਅਜਿਹਾ ਅਧਿਕਾਰੀ ਸੀ ਜਿਸ ਦੇ ਮਨ ਵਿਚ ਸਿਖੀ ਸੋਚ, ਵਿਚਾਰਧਾਰਾ, ਦਰਸ਼ਨ ਅਤੇ ਗੁਰੂ ਸਾਹਿਬਾਨ ਪ੍ਰਤੀ ਅਥਾਹ ਸ਼ਰਧਾ ਅਤੇ ਸਤਿਕਾਰ ਸੀ। ਉਸ ਨੇ ਫ਼ਤਿਹਗੜ• ਸਾਹਿਬ ਵਿਖੇ ਡਿਪਟੀ ਕਮਿਸ਼ਨਰ ਹੁੰਦਿਆਂ ਮਹਿਸੂਸ ਕੀਤਾ ਕਿ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਯਾਦ ਵਿਚ ਆਯੋਜਤ ਕੀਤੇ ਜਾਂਦੇ ਸ਼ਹੀਦੀ ਜੋੜ ਮੇਲੇ ਵਿਚ ਸਿਖ ਪਰੰਪਰਾਵਾਂ ਦੇ ਵਿਰੁਧ ਅਸਭਿਅਕ ਗੀਤ, ਗਿੱਧੇ ਭੰਗੜੇ, ਜੂਆ, ਸਰਕਸਾਂ ਆਦਿ ਕੰਮ ਹੋ ਰਹੇ ਹਨ। ਇਹ ਜੋੜ ਮੇਲ ਦਾ ਪੁਰਬ ਸ਼ਹੀਦੀ ਪੁਰਬ ਦੇ ਤੌਰ ਤੇ ਮਨਾਇਆ ਜਾਂਦਾ ਹੈ ਪ੍ਰੰਤੂ ਇਸ ਵਿਚ ਅਸ਼ਲੀਲ ਗੀਤ, ਸਰਕਸਾਂ, ਗਿੱਧੇ ਭੰਗੜੇ, ਜੂਆ ਆਦਿ ਖੇਡਿਆ ਜਾਂਦਾ ਸੀ। ਅਸ਼ਲੀਲ ਗੀਤ ਲਾਊਡ ਸਪੀਕਰਾਂ ਤੇ ਸਾਰੇ ਮੇਲੇ ਵਿਚ ਵੱਜਦੇ ਰਹਿੰਦੇ ਸਨ। ਆਵਾਜ਼ ਦਾ ਪ੍ਰਦੂਸ਼ਣ ਵਾਤਾਵਰਨ ਗੰਧਲਾ ਕਰਦਾ ਸੀ। ਵਧੀਆ ਪਕਵਾਨ ਖੀਰ ਪੂੜੇ, ਲਡੂ ਜਲੇਬੀਆਂ ਆਦਿ ਦੇ ਲੰਗਰ ਲਗਾਏ ਜਾਂਦੇ ਸਨ ਜੋ ਬਿਲਕੁਲ ਹੀ ਗ਼ਲਤ ਸਨ ਕਿਉਂਕਿ ਇਹ ਖ਼ੁਸ਼ੀ ਦਾ ਪੁਰਬ ਨਹੀਂ, ਇਹ ਤਾਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀਆਂ ਸ਼ਹਾਦਤਾਂ ਨੂੰ ਸ਼ਰਧਾ ਤੇ ਸਤਿਕਾਰ ਭੇਂਟ ਕਰਨ ਦਾ ਮੌਕਾ ਹੁੰਦਾ ਹੈ। ਇਸ ਲਈ ਉਨ•ਾਂ ਉਸ ਸਮੇਂ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵਿਸ਼ਵਾਸ਼ ਵਿਚ ਲੈ ਕੇ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਤਾਲ ਮੇਲ ਕਰਕੇ ਸਾਰਾ ਕੁਝ ਬੰਦ ਕਰਵਾ ਦਿੱਤਾ ਸੀ। ਹੈਰਾਨੀ ਦੀ ਗੱਲ ਸੀ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖ਼ੁਦ ਅਜਿਹੇ ਕੰਮਾ ਲਈ ਆਪਣੀ ਗੁਰਦੁਆਰਾ ਫਤਿਹਗੜ• ਸਾਹਿਬ ਦੀ ਜ਼ਮੀਨ ਪੈਸੇ ਕਮਾਉਣ ਲਈ ਕਿਰਾਏ ਤੇ ਦਿੰਦੀ ਸੀ। ਸ੍ਰੀ.ਐਸ.ਕੇ.ਆਹਲੂਵਾਲੀਆ ਨੇ ਇੱਕ ਹਿੰਦੂ ਹੋਣ ਦੇ ਨਾਤੇ ਸਿਖਾਂ ਤੋਂ ਵੀ ਵਧੇਰੇ ਸੁਚੱਜਾ ਕੰਮ ਕਰਕੇ ਗੁਰੂ ਦੀ ਆਸ਼ੀਰਵਾਦ ਲਈ ਅਤੇ ਸ਼ਹੀਦੀ ਪੁਰਬ ਦੀ ਪਵਿਤਰਤਾ ਬਰਕਰਾਰ ਕੀਤੀ। ਅਕਾਲੀ ਲੀਡਰ ਵੀ ਮੰਨਦੇ ਸਨ ਕਿ ਜਿਹੜਾ ਕੰਮ ਉਹ ਨਹੀਂ ਕਰ ਸਕੇ ਉਹ ਐਸ.ਕੇ.ਆਹਲੂਵਾਲੀਆ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਰ ਦਿੱਤਾ। ਉਹ ਪੰਜਾਬੀ ਸਭਿਆਚਾਰ ਦੇ ਰੱਖਵਾਲੇ ਦੇ ਤੌਰ ਤੇ ਵੀ ਵਿਚਰਦੇ ਰਹੇ। ਉਹ ਹਮੇਸ਼ਾ ਭਾਰਤ ਦੇ ਕੋਨੇ ਕੋਨੇ ਵਿਚ, ਪੰਜਾਬ ਅਤੇ ਪਟਿਆਲਾ ਵਿਖੇ ਖ਼ਾਸ ਤੌਰ ਤੇ ਤੀਆਂ, ਗਿੱਧੇ, ਭੰਗੜੇ ਅਤੇ ਹੋਰ ਸਾਫ਼ ਸੁਥਰੇ ਸਭਿਆਚਾਰਕ ਪ੍ਰੋਗਰਾਮ ਕਰਵਾਉਂਦੇ ਰਹਿੰਦੇ ਸਨ। ਆਪ ਨੇ ਸਭਿਆਚਾਰਕ ਟਰੁਪਾਂ ਨਾਲ ਵਿਦੇਸ਼ ਦੇ ਵੀ ਦੌਰੇ ਕੀਤੇ ਅਤੇ ਆਪ ਨੂੰ ਇੰਗਲੈਂਡ, ਅਮਰੀਕਾ, ਸਿੰਗਾਪੁਰ, ਮਲਾਇਆ ਅਤੇ ਹੋਰ ਕਈ ਦੇਸ਼ਾਂ ਵਿਚ ਸਨਮਾਨਿਤ ਕੀਤਾ ਗਿਆ। ਆਪਦਾ ਦਾ ਵਿਆਹ ਡੇਜ਼ੀ ਵਾਲੀਆ ਨਾਲ ਹੋਇਆ। ਡੇਜ਼ੀ ਵਾਲੀਆ ਪੰਜਾਬੀ ਯੂਨੀਵਰਸਿਟੀ ਵਿਚ ਪ੍ਰੋਫੈਸਰ ਹਨ। ਆਪਦੇ ਇੱਕ ਲੜਕਾ ਅਭਿਨਵ ਵਾਲੀਆ ਅਤੇ ਇੱਕ ਲੜਕੀ ਆਰੋਹੀ ਆਪਦਾ ਸਾਰਾ ਪਰਿਵਾਰ ਹੀ ਸੰਗੀਤ ਅਤੇ ਨ੍ਰਿਤ ਨਾਲ ਬਾਵਾਸਤਾ ਹੈ। ਇਸ ਕਰਕੇ ਆਪਦਾ ਸੁਭਾਅ ਵੀ ਸੰਗੀਤਕ ਪ੍ਰਵਿਰਤੀ ਵਾਲਾ ਹੀ ਸੀ। ਉਨ•ਾਂ ਦਾ ਜਨਮ 2 ਅਕਤੂਬਰ 1948 ਨੂੰ ਬਠਿੰਡਾ ਜਿਲ•ੇ ਦੀ ਰਾਮਾ ਮੰਡੀ ਵਿਚ ਅਨੂਪ ਕ੍ਰਿਸ਼ਨ ਅਤੇ ਮਾਤਾ ਪ੍ਰੇਮ ਲਤਾ ਦੇ ਘਰ ਹੋਇਆ ਸੀ। ਮੁਢਲੀ ਵਿਦਿਆ ਉਨ•ਾਂ ਰਾਮਾ ਮੰਡੀ ਤੋਂ ਹੀ ਪ੍ਰਾਪਤ ਕੀਤੀ ਕਿਉਂਕਿ ਆਪਦੇ ਪਿਤਾ ਨਗਰ ਪਾਲਿਕਾ ਵਿਚ ਉਥੇ ਨੌਕਰੀ ਕਰਦੇ ਸਨ। ਦਸਵੀਂ ਉਨ•ਾਂ ਬਠਿੰਡਾ ਤੋਂ ਪਾਸ ਕੀਤੀ ਅਤੇ ਜਿਲ•ੇ ਵਿਚੋਂ ਪਹਿਲੇ ਨੰਬਰ ਤੇ ਆਏ। ਆਪਦੇ ਪਿਤਾ ਦੀ ਜਵਾਨੀ ਵਿਚ ਹੀ ਮੌਤ ਹੋ ਗਈ, ਫਿਰ ਆਪ ਪੜ•ਨ ਲਈ ਆਪਣੇ ਦਾਦਾ ਰਾਮ ਕ੍ਰਿਸ਼ਨ ਕੋਲ ਪਟਿਆਲਾ ਆ ਗਏ। ਬੀ.ਏ.ਆਪ ਨੇ ਮਹਿੰਦਰਾ ਕਾਲਜ ਪਟਿਆਲਾ ਤੋਂ ਪਾਸ ਕੀਤੀ। ਵਿਦਿਅਕ ਖ਼ੇਤਰ ਵਿਚ ਉਨ•ਾਂ ਹਮੇਸ਼ਾ ਮਾਅਰਕੇ ਹੀ ਮਾਰੇ। ਉਹ ਹਰ ਕਲਾਸ ਵਿਚੋਂ ਪਹਿਲੇ ਦਰਜੇ ਤੇ ਹੀ ਆਉਂਦੇ ਰਹੇ। ਉਨ•ਾਂ ਨੇ ਪੰਜਾਬੀ, ਹਿੰਦੀ, ਅੰਗਰੇਜ਼ੀ, ਚਾਇਨੀ ਅਤੇ ਸੰਸਕ੍ਰਿਤ ਵਿਚ ਐਮ.ਏ. ਪਾਸ ਕੀਤੀ ਅਤੇ ਐਮ.ਏ.ਹਿੰਦੀ, ਸੰਸਕ੍ਰਿਤ, ਚਾਇਨੀਜ਼ ਅਤੇ ਤਿਬਤੀਅਨ ਵਿਚ ਪੰਜਾਬੀ ਯੂਨੀਵਰਸਿਟੀ ਵਿਚੋਂ ਗੋਲਡ ਮੈਡਲ ਪ੍ਰਾਪਤ ਕੀਤਾ। ਉਹ ਬਹੁਤ ਹੀ ਮਿਹਨਤੀ ਦ੍ਰਿੜ• ਇਰਾਦੇ ਵਾਲੇ ਅਤੇ ਸਬਰ ਸੰਤੋਖ ਵਾਲੇ ਇਨਸਾਨ ਸਨ। ਇਨਸਾਨੀਅਤ ਉਨ•ਾਂ ਵਿਚ ਕੁਟ ਕੁਟ ਕੇ ਭਰੀ ਹੋਈ ਸੀ। ਉਹ ਬਹੁਤ ਹੀ ਮਿਹਨਤੀ ਸਨ, ਆਪਣੀ ਪੜ•ਾਈ ਅਤੇ ਰੋਜੀ ਰੋਟੀ ਦਾ ਗੁਜ਼ਾਰਾ ਕਰਨ ਲਈ ਟਿਊਸ਼ਨਾ ਕਰਦੇ ਰਹੇ। ਹਰ ਸਮੇਂ ਮੁਸਕਰਾਉਂਦੇ ਰਹਿੰਦੇ ਸਨ। ਕਿਸੇ ਵੀ ਮੁਸੀਬਤ ਦਾ ਮੁਕਾਬਲਾ ਵੀ ਖਿੜ•ੇ ਮੱਥੇ ਕਰਦੇ ਸਨ। ਆਪ ਪੰਜਾਬ ਸਰਕਾਰ ਵਿਚ ਕਲਰਕ ਦੇ ਤੌਰ ਤੇ ਭਰਤੀ ਹੋਏ ਅਤੇ ਆਪਣੀ ਹਿੰਮਤ, ਮਿਹਨਤ, ਲਗਨ ਅਤੇ ਇਮਾਨਦਾਰੀ ਕਰਕੇ ਪਹਿਲਾਂ ਪੀ.ਸੀ.ਐਸ. ਅਤੇ ਬਾਅਦ ਵਿਚ ਆਈ.ਏ.ਐਸ.ਅਧਿਕਾਰੀ ਬਣੇ। ਆਪਣੀ ਨੌਕਰੀ ਦੌਰਾਨ ਉਨ•ਾਂ ਆਪਣੇ ਫਰਜ ਤਨਦੇਹੀ ਅਤੇ ਨਮਰਤਾ ਨਾਲ ਨਿਭਾਏ। ਆਪ ਨੇ ਪੰਜਾਬ ਸਰਕਾਰ ਦੇ ਕਈ ਮਹੱਤਵਪੂਰਨ ਅਹੁਦਿਆਂ ਤੇ ਕੰਮ ਕੀਤਾ, ਜਿਨ•ਾਂ ਵਿਚ ਮਾਨਸਾ ਅਤੇ ਫਤਿਹਗੜ• ਸਾਹਿਬ ਵਿਖੇ ਬਤੌਰ ਡਿਪਟੀ ਕਮਿਸ਼ਨਰ, ਕਮਿਸ਼ਨਰ ਪਟਿਆਲਾ ਡਵੀਜ਼ਨ, ਡਾਇਰੈਕਟਰ ਨਾਰਥ ਜ਼ੋਨ ਕਲਚਰਲ ਸੈਂਟਰ ਭਾਰਤ ਸਰਕਾਰ, ਡਾਇਰੈਕਟਰ ਲੋਕ ਸੰਪਰਕ ਵਿਭਾਗ ਅਤੇ ਕਮਿਸ਼ਨਰ ਨਗਰ ਨਿਗਮ ਪਟਿਆਲਾ ਸ਼ਾਮਲ ਹਨ। ਉਹ ਕੁਸ਼ਲ ਪ੍ਰਬੰਧਕ ਦੇ ਤੌਰ ਤੇ ਜਾਣੇ ਜਾਂਦੇ ਸਨ। ਜਿਵੇਂ ਆਮ ਤੌਰ ਤੇ ਲੋਕਾਂ ਨੂੰ ਆਪਣੀਆਂ ਸਮੱਸਿਆਵਾਂ ਦੇ ਹਲ ਲਈ ਅਧਿਕਾਰੀਆਂ ਕੋਲ ਜਾਣ ਲਈ ਸਮਾਂ ਲੈਣਾ ਪੈਂਦਾ ਸੀ ਜਾਂ ਲੰਮਾ ਸਮਾਂ ਉਡੀਕ ਕਰਨੀ ਪੈਂਦੀ ਸੀ ਪ੍ਰੰਤੂ ਉਨ•ਾਂ ਦੇ ਕਮਰੇ ਵਿਚ ਜਾਣ ਲਈ ਇਜ਼ਾਜਤ ਨਹੀਂ ਲੈਣੀ ਪੈਂਦੀ ਸੀ। ਕਿਸੇ ਵੀ ਸਮੇਂ ਕੋਈ ਵੀ ਵਿਅਕਤੀ ਉਨ•ਾਂ ਨੂੰ ਜਾ ਕੇ ਮਿਲ ਸਕਦਾ ਸੀ, ਬਸ਼ਰਤੇ ਕੋਈ ਜ਼ਰੂਰੀ ਮੀਟਿੰਗ ਨਾ ਕਰ ਰਹੇ ਹੋਣ। ਕਈ ਵਾਰੀ ਮੀਟਿੰਗ ਵਿਚ ਹੀ ਵੱਖਰੇ ਹੋ ਕੇ ਲੋਕ ਸਮੱਸਿਆ ਸੁਣ ਲੈਂਦੇ ਸਨ। ਇਥੋਂ ਤੱਕ ਕਿ ਰਾਤ ਬਰਾਤੇ ਵੀ ਉਨ•ਾਂ ਦੇ ਘਰ ਲੋਕ ਜਾ ਕੇ ਮਿਲਦੇ ਰਹਿੰਦੇ ਸਨ। ਉਨ•ਾਂ ਦੀ ਖ਼ੂਬੀ ਸੀ ਕਿ ਉਹ ਕਿਸੇ ਵੀ ਵਿਅਕਤੀ ਨੂੰ ਨਿਰਾਸ਼ ਨਹੀਂ ਹੋਣ ਦਿੰਦੇ ਸਨ। ਜੇਕਰ ਕਿਸੇ ਦੀ ਸਮੱਸਿਆ ਦਾ ਹਲ ਨਾ ਕਰ ਸਕਦੇ ਤਾਂ ਉਸ ਵਿਅਕਤੀ ਦੀ ਪੂਰੀ ਤਸੱਲੀ ਕਰਵਾਉਂਦੇ ਸਨ। ਆਪ ਨਰਮ ਦਿਲ ਨਮਰਤਾ ਦੇ ਪੁੰਜ ਸਨ ਪ੍ਰੰਤੂ ਪ੍ਰਬੰਧਕੀ ਮਾਮਲਿਆਂ ਵਿਚ ਸਖ਼ਤ ਵੀ ਸਨ। ਆਪ ਦੀਆਂ ਸੇਵਾਵਾਂ ਬਦਲੇ ਪੰਜਾਬ ਅਤੇ ਭਾਰਤ ਸਰਕਾਰ ਨੇ ਆਪ ਨੂੰ ਕਈ ਵਾਰ ਸਨਮਾਨਿਤ ਵੀ ਕੀਤਾ। ਸੇਵਾ ਮੁਕਤੀ ਤੋਂ ਬਾਅਦ ਆਪ ਨੇ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਬਤੌਰ ਉਪ ਕੁਲਪਤੀ ਵੀ ਫਰਜ ਨਿਭਾਏ। ਸਮਾਜ ਸੇਵਾ ਵਿਚ ਆਪਦਾ ਯੋਗਦਾਨ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ, ਆਪ ਬਹੁਤ ਸਾਰੀਆਂ ਸਮਾਜਕ, ਧਾਰਮਿਕ, ਸਭਿਆਚਾਰਕ ਅਤੇ ਸਵੈ ਇਛਤ ਸੰਸਥਾਵਾਂ ਦੇ ਪੈਟਰਨ ਸਨ। ਆਤਮਾ ਰਾਮ ਕੁਮਾਰ ਸਭਾ ਵਲੋਂ ਚਲਾਏ ਜਾ ਰਹੇ ਅਗਰਸੈਨ ਹਸਪਤਾਲ ਦੇ ਚੇਅਰਮੈਨ ਵੀ ਰਹੇ ਸਨ। ਐਸ.ਕੇ.ਆਹਲੂਵਾਲੀਆ ਲੋਕਾਂ ਵਿਚ ਬਹੁਤ ਹਰਮਨ ਪਿਆਰੇ ਸਨ।
ਐਸ.ਕੇ.ਆਹਲੂਵਾਲੀਆ 20 ਮਈ 2015 ਨੂੰ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਸਵਰਗ ਸਿਧਾਰ ਗਏ ਹਨ। ਪੰਜਾਬ ਦੇ ਲੋਕ ਹਮੇਸ਼ਾ ਉਨ•ਾਂ ਦੀ ਨਮਰਤਾ ਅਤੇ ਖੁਲ•ਦਿਲੀ ਨੂੰ ਯਾਦ ਕਰਦੇ ਰਹਿਣਗੇ। ਫਤਿਹਗੜ• ਦੇ ਸ਼ਹੀਦੀ ਜੋੜ ਮੇਲ ਮੌਕੇ ਹਰ ਸਾਲ ਉਨ•ਾਂ ਨੂੰ ਯਾਦ ਕੀਤਾ ਜਾਇਆ ਕਰੇਗਾ।
-
ਉਜਾਗਰ ਸਿੰਘ, ਸਾਬਕਾ ਜਿਲ•ਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.