ਗੀਤ-ਸੰਗੀਤ ਨਾਲ ਮਨੁੱਖ ਦਾ ਰਿਸ਼ਤਾ ਬਚਪਨ ਤੋਂ ਹੀ ਹੁੰਦੈ। ਜਦੋਂ ਅਸੀਂ ਆਪਣੇ ਬੋਲਾਂ ਨੂੰ ਆਵਾ॥ ਦੇ ਰੂਪ ਵਿੱਚ ਪ੍ਰਗਟਾਉਣਾ ਸ਼ੁਰੂ ਵੀ ਨਹੀਂ ਕੀਤਾ ਹੁੰਦਾ ਉਦੋਂ ਵੀ ਅਸੀਂ ਗੀਤ ਸੰਗੀਤ ਦੀਆਂ ਰੂਹ ਨੂੰ ਸਕੂਨ ਦੇਣ ਵਾਲੀਆਂ ਧੁਨਾਂ 'ਤੇ ਥਿਰਕਦੇ ਹਾਂ। ਸਾਡੇ ਹੱਥ-ਪੈਰ ਆਪ-ਮੁਹਾਰੇ ਹਰਕਤਾਂ ਕਰਕੇ ਆਉਣ ਵਾਲੇ ਭਵਿੱਖ ਦੇ ਯਥਾਰਥ ਨੂੰ ਬਿਆਨ ਕਰਦੇ ਹਨ। ਪੰਜਾਬੀ ਗੀਤ-ਸੰਗੀਤ ਸ਼ੁਰੂ ਤੋਂ ਹੀ ॥ਿੰਦਗੀ ਦੇ ਅਸਲ ਸੱਚ ਨੂੰ ਸਹਿਜੇ ਹੀ ਰੂਪਮਾਨ ਕਰ ਨਵੀਂ ਤਵਾਰੀਖ ਦਾ ਗਵਾਹ ਰਿਹੈ। ਮਨੁੱਖੀ ਫ਼ਿਤਰਤ ਦਾ ਅਸਲੀ ਗੁਣਗਾਨ ਸਦਾ ਹੀ ਪੰਜਾਬੀ ਗੀਤਾਂ ਵਿੱਚ ਲੋਕ ਮੂੰਹਾਂ ਦਾ ਿਸ਼ੰਗਾਰ ਬਣਿਆ। ਬਹੁਤ ਸਾਰੇ ਗੀਤ ਲੋਕ-ਗੀਤਾਂ ਵਾਂਗ ਪ੍ਰਵਾਨ ਚੜ੍ਹੇ। ਕਈ ਕਾਵਿ-ਕਿੱਸੇ ਇਤਿਹਾਸ ਵਾਂਗਰਾਂ ਲੋਕ ਬਰੂਹਾਂ ਦੀ ਹਿੱਸਾ ਬਣ ਪੀੜ੍ਹੀਆਂ ਤੱਕ ਸੁਣੇ ਗਏ।
ਸੰਤ ਰਾਮ ਉਦਾਸੀ ਜੇਕਰ ਗਾਏ ਗੀਤਾਂਦੀ ਗੱਲ ਕਰੀਏ ਤਾਂ ''ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵੇਹੜੇ'' ਤੋਂ ਲੈ ਕੇ ''ਗਲ ਲੱਗ ਕੇ ਸੀਰੀ ਦੇ ਜੱਟ ਰੋਵੇ'' ਤੱਕ ਪੂਰੀ ਤਰ੍ਹਾਂ ਨਾਲ ਲੋਕ-ਹਿੱਤਾ ਨੂੰ ਪਰਨਾਏ ਅਤੇ ਉਮਰ ਦੇ ਉਸ ਪੜਾਅ ਨੂੰ ਹੂ0ਬ-ਹੂ ਬਿਆਨਦੇ ਸਨ ਜਿਸ 'ਤੇ ਪਹੁੰਚ ਹਰ ਇਨਸਾਨ ਕਦੇ ਪਿੱਛੇ ਤੇ ਕਦੇ ਪਿੱਛੇ ਤੇ ਕਦੇ ਅੱਗੇ ਦੇਖਦੈ।
ਗਾਇਕ ਮੁਹੰਮਦ ਸਦੀਕ ਦਾ ''ਸੁੱਚਾ ਸੂਰਮਾ'' ਪੰਜਾਬੀਆਂ ਦੀ ਅਣਖ ਤੇ ਗ਼ੈਰਤ ਦਾ ਪ੍ਰਤੀਕ ਮੰਨਿਆ ਜਾਂਦਾ ਰਿਹਾ ਅਤੇ ਲਗਾਤਾਰ ਕਈ ਪੀੜ੍ਹੀਆਂ ਇਸ ਨੂੰ ਆਪਣੇ ਨਾਲ ਜੋੜ ਸਮੇਂ ਦੀ ਚੜ੍ਹਦੀ ਅਤੇ ਢਲਦੀ ਪਰਛਾਈਂ ਦਾ ਹਿੱਸਾ ਬਣਦੀਆਂ ਰਹੀਆਂ। ਮਰਹੂਮ ਗਾਇਕ ਕੁਲਦੀਪ ਮਾਣਕ ਦੇ ਗੀਤਾਂ ਦਾ ਵੱਡਾ ਹਿੱਸਾ ਅੱਜ ਵੀ ਇਸ ਗੱਲ ਦੀ ਸ਼ਾਂਹਦੀ ਭਰਦਾ ਪ੍ਰਤੀਤ ਹੁੰਦੈ ਕਿ ਉਹ ਗਵੱਈਏ ਅਸਲੋਂ ਜਨਤਾ ਦੇ ਕਲਾਕਾਰ ਸਨ। ਸ਼ਾਦੀ ਬਖ਼ਸ਼ੀ, ਚਾਂਦੀ ਰਾਮ ਚਾਂਦੀ ਅਤੇ ਇੰਦਰਜੀਤ ਹਸਨਪੁਰੀ ਦੇ ਲਿਖੇ ''ਮੈਂ ਇਹ ਫੁਲਵਾੜੀ ਸਿੰਜਣ ਦੇ ਲਈ ਆਪਣਾ ਬਾਗ ਉਜਾੜ ਲਿਆ'' ਨੂੰ ਕੌਣ ਭੁੱਲ ਸਕਦੈ। ਉਨ੍ਹਾਂ ਨੇ ਵੀ ਆਪਣੀ ॥ਿੰਦਗੀ ਦੇ ਸੰਘਰਸ਼ ਭਰੇ ਦਿਨਾਂ ਦੌਰਾਨ ਸੱਚਾਈ ਤੇ ਸਾਦਗੀ ਦਾ ਪੱਲਾ ਨਾ ਛੱਡਿਆ।
ਸਵਰਗੀ ਗੀਤਕਾਰ ਪੰਮਾ ਨਰੀਕੇ ਵਾਲੇ ਨੇ ਕਦੇ ਵੀ ਉਨ੍ਹਾਂ ਸਮਝੌਤਿਆਂ ਨੂੰ ਪਹਿਲ ਨਾ ਦਿੱਤੀ ਜਿਹੜੇ ਅੱਜ ਦੇ ਗਾਉਣ ਵਾਲਿਆਂ ਦੀ ਪਹਿਲੀ ਤੇ ਆਖ਼ਰੀ ਪਸੰਦ ਬਣ ਚੁੱਕੇ ਨੇ। ਭਾਵੇਂ ਤੰਗੀਆਂ-ਤੁਰਸੀਆਂ ਨਾਲ ਦੋ-ਚਾਰ ਹੁੰਦਿਆਂ ਇਨ੍ਹਾਂ ਸੱਜਣਾਂ ਨੇ ॥ਿੰਦਗੀ ਤੋਂ ਹਾਰ ਜਾਣਾ ਮਨ॥ੂਰ ਕੀਤਾ। ਸਨਮੁੱਖ ਸਿੰਘ ਅ॥ਾਦ, ਗਿੱਲ ਜੱਬੋਮਾਜਰੇ ਵਰਗੇ ਕਿੰਨੇ ਅਜਿਹੇ ਨਾਂਅ ਨੇ ਜਿਹੜੇ ਸਮੇਂ ਦੇ ਬਦਲੇ ਤੌਰ-ਤਰੀਕਿਆਂ ਦੀ ਭੇਟ ਚੜ੍ਹਦੇ ਚਲੇ ਗਏ। ਕਿੰਨੇ ਭਲੇ ਵੇਲੇ ਸਨ ਜਦ ਚਿੜ੍ਹੀਆਂ ਚੂਕਦੀਆਂ ਤੋਂ ਕਿਤੇ ਦੂਰ ਰੋਹੀ ਦੇ ਟਿੱਬਿਆਂ ਵਿੱਚ ਬਲਦ ਦੀਆਂ ਟੱਲੀਆਂ ਦੇ ਖੜਕਣ ਦੇ ਨਾਲ-ਨਾਲ ਸਾਉਣ ਦੇ ਛਰਾਟਿਆਂ ਦੀ ਤਰ੍ਹਾਂ ਸੱਚ-ਰਸ ਭਰਪੂਰ ਗੀਤਾਂ ਦੀਆਂ ਤੁਕਾਂ ਕੰਨੀਂ ਪੈਂਦੀਆਂ ਸਨ। ਸਮੇਂ ਦੀ ਕਰਵਟ ਬਦਲਦਿਆਂ ਹੀ ਵਧੀਆ ਗਾਉਣ ਵਾਲੇ ਇੱਕ-ਇੱਕ ਕਰਕੇ ਮਾੜਿਆਂ ਦੇ ਬੇਸੁਰੇ ਤੇ ਕੰਨ-ਪਾੜਵੇਂ ਸ਼ੋਰ ਭਰੇ ਗੀਤ-ਸੰਗੀਤ ਦੀਆਂ ਫੇਟਾਂ ਨਾਲ ਖਹਿੰਦਿਆਂ-ਖਹਿੰਦਿਆਂ ਸਾਹਹੀਣ ਹੋ ਗਏ।
ਅੱਜ ਸਮੁੱਚੀ ਸੰਗੀਤਕ ਇੰਡਸਟਰੀ 'ਤੇ ਬਹੁਤੇ ਲੋਕ ਉਹ ਕਾਬ॥ ਨੇ ਜਿਹੜਿਆਂ ਨੂੰ ਸੁਰਾਂ ਦਾ ਉੱਕਾਂ ਹੀ ਗਿਆਨ ਨਹੀਂ। ਕਦੇ-ਕਦੇ ਤਾਂ ਇTਂ ਜਾਪਦੈ ਜਿਵੇਂ ਇਹ ਲੋਕ ਪੰਜਾਬੀ ਮਾਂ-ਬੋਲੀ ਦੀ ਰੂਹ ਨਾਲ ਬਲਾਤਕਾਰ ਕਰਦੇ ਹੋਣ। ਗੀਤ-ਸੰਗੀਤ ਸਦਾ ਹੀ ਮਨੁੱਖੀ ਮਨ ਨੂੰ ਉਦਾਸੀ ਦੇ ਆਲਮ 'ਚੋਂ ਬਾਹਰ ਕੱਢ ਤਾ॥ਾ-ਤਰੀਨ ਕਰਨ ਦਾ ਵਸੀਲਾ ਬਣਿਐ। ਜਾਂ ਰੂਹ ਨੂੰ ਉਸ ਦਾ ਅਸਲ ਮਕਸਦ ਦਿਖਾਉਣ ਦਾ ਸ਼ੀਸ਼ਾ ਬਣ ਕੇ ਬਹੁੜਿਐ। ਪਰ ਅੱਜ ਹਾਲਤ ਇੱਥੋਂ ਤੱਕ ਨਿੱਘਰ ਗਏ ਕਿ ਹੁਣ ਦਾਂ ਗੀਤ-ਸੰਗੀਤ ਹੀ ਮਨੁੱਖੀ ॥ਿੰਦਗੀਆਂ ਲਈ ਜਾਨ ਦਾ ਖੌ ਬਣ ਚੁੱਕਿਆ ਨ॥ਰ ਆਉਂਦੈ। ਸਟੇ॥ਾਂ 'ਤੇ ਨਿੱਤ ਹੋ ਰਹੇ ਕਤਲਾਂ ਤੇ ਅਜਾਈਂ ਜਾ ਰਹੀਆਂ ਜਾਨਾਂ ਦੀ ॥ਿੰਮੇਵਾਰੀ ਅੱਜ ਦੇ ਬਹੁਤੇ ਕਲਾਕਾਰਾਂ ਦੇ ਖਾਤੇ ਪੈਂਦੀ ਦਿਖਾਈ ਦਿੰਦੀ ਹੈ। ਇਹ ਠੀਕ ਹੈ ਕਿ ਸੋਚਣਾ ਮਨੁੱਖ ਨੇ ਹੈ ਕਿ ਗਲਤ ਜਾਂ ਠੀਕ ਕੀ ਹੈ ? ਪਰ ਜਦ ਇਨਸਾਨ ਦੇ ਅੱਗੇ ਪਰੋਸਿਆ ਹੀ ਅਜਿਹਾ ਕੁਝ ਜਾਵੇਗਾ ਜੋ ਸਮਾਜਿਕ ਕਦਰਾਂ ਕੀਮਤਾਂ ਨੂੰ ਤਹਿਸ-ਨਹਿਸ ਕਰਦਾ ਹੋਵੇ ਤਾਂ ਉਸ ਨੂੰ ਕਬੂਲਣਾ ਵੀ ਸੁਭਾਵਿਕ ਹੈ।
ਬੀਤੇ ਵਰ੍ਹੇ ਕਈ ॥ਿੰਦੜੀਆਂ ਅਸਲੇ ਨਾਲ ਲਬਰੇ॥ ਕਲਾਕਾਰਾਂ ਦੇ ਗੀਤਾਂ ਦੇ ਖ਼ੂਨੀ ਕਾਰਿਆਂ ਦੀ ਭੇਟ ਚੜ੍ਹੀਆਂ ਸ਼ਾਇਦ ਮੌੜ ਮੰਡੀ ਅੰਦਰ ਅਣਜੰਮੇ ਬੱਚੇ ਨਾਲ ਕਤਲ ਹੋਈ ਕੁਲਵਿੰਦਰ ਨੇ ਕਦੇ ਸੋਚਿਆ ਵੀ ਨਹੀਂ ਸੀ ਹੋਣਾ ਕਿ ਜਿਸ ਰੋ॥ੀ ਰੋਟੀ ਦੇ ਵਸੀਲੇ ਨੂੰ ਉਸ ਨੇ ਅਪਣਾਇਐ ਇੱਕ ਦਿਨ ਉਸ ਨੂੰ ਉੁਸੇ ਦੀ ਭੇਟ ਚੜ੍ਹਨਾ ਪਵੇਗਾ। ਸਮਾਣਾ ਨੇੜੇ ਵੀ ਇਸੇ ਕਿੱਤੇਨੂੰ ਸਮਰਪਿਤ ਇੱਕ ਲੜਕੀ ਦੀ ਜਾਨ ਭੰਗ ਦੇ ਭਾਣੇ ਚਲੀ ਗਈ। ਸੈਂਕੜੇ ਬੇਸ਼ਕੀਮਤੀ ਜਾਨਾਂ ਅੱਜ ਮਾੜੀ ਗਾਇਕੀ ਦੇ ਸੂਰਜ ਵਿੱਚੋਂ ਨਿਕਲ ਰਹੇ ਅੰਗਿਆਰਾਂ ਦੇ ਨਾਲ ਸੜ ਕੇ ਸੁਆਹ ਹੋ ਚੁੱਕੀਆਂ ਨੇ ਪਰ ਸਾਡੀ ਅੱਖ ਅਜੇ ਵੀ ਨਹੀਂ ਖੁੱਲ੍ਹੀ। ਅਸੀਂ ਫਿਰ ਵੀ ਚਾਂਗਰਾਂ ਮਾਰ-ਮਾਰ ਮੈਰਿਜ ਪੈਲਸਾਂ ਦੀਆਂ ਛੱਤਾਂ ਨੂੰ ਪਾੜ ਰਹੇ ਹਾਂ। ਕੌੜੇ ਪਾਣੀ ਦੀ ਲੋਰ ਵਿੱਚ ਮਾਰੀਆਂ ਚੀਕਾਂ ਅਸਮਾਨ ਨੂੰ ਨੇਜੇ ਵਾਂਗ ਪਾੜਦੀਆਂ ਪ੍ਰਤੀਤ ਹੁੰਦੀਆਂ ਨੇ। ਲੱਗਦੈ ਅਸਲ ਗੱਲਾਂ ਸਮਝਣ ਨੂੰ ਅਜੇ ਬਹੁਤੀ ਦੇਰ ਲੱਗੇ ਕਿਉਂਕਿ ਅੱਜ ਤੱਕ ਤਾਂ ਅਸੀਂ ਆਪਣੀਆਂ ਹੀ ਧੀਆਂ ਨੂੰ ਪੁਰਜੇ, ਪਟੋਲੇ ਅਤੇ ਨਸ਼ੇ ਦੀਆਂ ਪਿਆਕੜਾਂ ਤੱਕ ਆਖਣ ਵਾਲੇ ਕਲਾਕਾਰਾਂ ਨੂੰ ਦੋ ਸ਼ਬਦ ਤੱਕ ਨਹੀਂ ਪੁੱਛ ਸਕੇ।
ਕਿੱਡਾ ਵੱਡਾ ਅੰਤਰ ਹੈ ਉਨ੍ਹਾਂ ਸਿਦਕੀ ਸ਼ਖ਼ਸੀਅਤਾਂ ਜਿਹੜੀਆਂ ਲੋਕਾਂ ਦੀਆਂ ਧੀਆਂ ਧਿਆਣੀਆਂ ਨੂੰ ਜਰਵਾਣਿਆਂ ਕੋਲੋਂ ਛੁਡਵਾ ਕੇ ਉਨ੍ਹਾਂ ਦੇ ਪਰਿਵਾਰਾਂ ਹਵਾਲੇ ਕਰਿਆ ਕਰਦੀਆਂ ਸਨ। ਪਰ ਅੱਜ ਉਨ੍ਹਾਂ ਦੇ ਵਾਰਸ ਆਪਣੀਆਂ ਹੀ ਧੀਆਂ ਦੀ ਰਾਖੀ ਕਰਨ ਤੋਂ ਭੱਜਦੇ ਦਿਖਾਈ ਦੇ ਰਹੇ ਨੇ। ਪੰਜਾਬ ਕਲਾ ਪਰਿਸ਼ਦ ਜਿਹੇ ਵੱਕਾਰੀ ਅਹੁਦਿਆਂ 'ਤੇ ਉਨ੍ਹਾਂ ਨੂੰ ਬੈਠਾ ਦਿੱਤਾ ਗਿਆ ਜਿਨ੍ਹਾਂ ਦਾ ਮਾਂ ਬੋਲੀ ਨਾਲ ਕੋਈ ਲੈਣਾ ਦੇਣਾ ਹੀ ਨਹੀਂ। ਹਾਂ ਸ਼ਾਇਦ ਇਹ ਲੋਕ ਸਿਆਸੀ ਗੁਣੀਏ ਵਿੱਚ ॥ਰੂਰ ਫਿੱਟ ਆਉਂਦੇ ਨੇ। ਇਨ੍ਹਾਂ ਸਿਆਸਤ ਦੇ ਸ਼ਾਹ ਅਸਵਾਰਾਂ ਦੇ ਉਲਝੇ ਅਲ॥ਬਰੇ ਨੇ ਸਾਰੀ ਤਾਣੀ ਹੀ ਉਲਝਾ ਕੇ ਰੱਖ ਦਿੱਤੀ। ਚੰਡੀਗੜ੍ਹ ਵਿੱਚੋਂ ਪੰਜਾਬੀ ਅਫ਼ਸਰਾਂ ਅਤੇ ਮੁਲਾ॥ਮਾਂ ਦੀ ਛਾਂਟੀ ਹੌਲੀ-ਹੌਲੀ ਤੇ॥ੀ ਫੜਦੀ ਜਾ ਰਹੀ ਹੈ। ਰਹਿੰਦੀ ਕਸਰ ਰਾਜਸਥਾਨ ਸਰਕਾਰ ਨੇ ਪੰਜਾਬੀ ਮਾਂ ਬੋਲੀ 'ਤੇ ਕਹਿਰ ਢਾਹ ਕੇ ਪੂਰੀ ਕਰ ਦਿੱਤੀ।
ਸੋ 2016 ਵੀ ਬਾਕੀ ਵਰ੍ਹਿਆਂ ਦੀ ਤਰ੍ਹਾਂ ਪੰਜਾਬੀ ਮਾਂ ਬੋਲੀ ਲਈ ਕੋਈ ਨਿਆਮਤ ਬਣ ਕੇ ਨਹੀਂ ਬਹੁੜ ਸਕਿਆ। ਇਸ ਵਰ੍ਹੇ ਵੀ ਮਾਂ ਬੋਲੀ ਆਪਣੀ ਸਿਕਮਤ 'ਤੇ ਝੁਰਦੀ ਰਹੀ ਤੇ ਸੋਚਦੀ ਰਹੀ ਕਿ ਕਿਸ ਨੂੰ ਆਪਣਾ ਸੱਚਾ ਪੁੱਤਰ ਮੰਨਾਂ ਕਿਉਂਕਿ ਉਸ ਦੇ ਆਪਣੇ ਹੀ ਉਸ ਦੇ ਘਾਣ ਦੀ ਕਹਾਣੀ ਦੇ ਮੁੱਖ ਪਾਤਰ ਹਨ।
-
ਮਨਜਿੰਦਰ ਸਿੰਘ ਸਰੌਦ,
manjindersinghkalasaroud@gmail.com
94634-63136
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.