ਗੁਰਿੰਦਰਪਾਲ ਸਿੰਘ ਜੋਸਨ ਨਿਊਯਾਰਕ ਦੀ ਪੁਸਤਕ 'ਸਾਰਾਗੜ•ੀ ਸਾਕਾ ਅਦੁੱਤੀ ਜੰਗੀ ਮਿਸਾਲ' ਸਿੱਖ ਫ਼ੌਜੀਆਂ ਦੀ ਬਹਾਦਰੀ ਦੇ ਕਾਰਨਾਮਿਆਂ ਦਾ ਇਕ ਖੋਜੀ ਇਤਿਹਾਸਕ ਦਸਤਾਵੇਜ ਹੈ, ਜਿਸਨੇ ਬਚਨਬੱਧਤਾ, ਦ੍ਰਿੜ•ਤਾ, ਲਗਨ, ਸਿਰੜ• ਅਤੇ ਖੋਜੀ ਪ੍ਰਵਿਰਤੀ ਨਾਲ ਅਣਗੌਲੇ ਅੰਮ੍ਰਿਤਧਾਰੀ ਸਿੱਖ ਫ਼ੌਜੀਆਂ ਦੀ ਆਪਾਵਾਰੂ ਵਫ਼ਾਦਾਰੀ ਦੀ ਗਾਥਾ ਕਲਮਬੰਦ ਕਰਕੇ ਸਿੱਖ ਨੌਜਵਾਨਾ ਦਾ ਮਾਰਗ ਦਰਸ਼ਨ ਕੀਤਾ ਹੈ ਤਾਂ ਜੋ ਉਹ ਆਪਣੀ ਅਮੀਰ ਵਿਰਾਸਤ ਤੋਂ ਅਗਵਾਈ ਲੈ ਕੇ ਸਿੱਖ ਧਰਮ ਦੀ ਵਿਚਾਰਧਾਰਾ ਉਪਰ ਪਹਿਰਾ ਦੇ ਸਕਣ। ਘੱਟ ਗਿਣਤੀ ਵਿਚ ਹੋਣ ਦੇ ਬਾਵਜੂਦ, ਜਿਸ ਦਲੇਰੀ ਅਤੇ ਬਹਾਦਰੀ ਨਾਲ ਸਿੱਖ ਫ਼ੌਜੀਆਂ ਨੇ ਅਫ਼ਗਾਨੀ ਕਬਾਇਲੀਆਂ ਦੇ ਦੰਦ ਖੱਟੇ ਕੀਤੇ ਉਸ ਨਾਲ ਸਿੱਖਾਂ ਦੀ ਆਭਾ ਵਿਚ ਵਾਧਾ ਹੀ ਨਹੀਂ ਹੋਇਆ ਸਗੋਂ ਅੰਗਰੇਜ਼ ਜਰਨੈਲਾਂ ਨੂੰ ਸਿੱਖਾਂ ਦੀ ਬਹਾਦਰੀ ਦੀ ਈਨ ਮੰਨਣ ਲਈ ਮਜ਼ਬੂਰ ਹੋਣਾ ਪਿਆ। ਸਿੱਖ ਫ਼ੌਜੀਆਂ ਦੀ ਕਾਬਲੀਅਤ ਨੂੰ ਮੁੱਖ ਰੱਖਦਿਆਂ ਬਰਤਾਨਵੀ ਪ੍ਰਬੰਧਕਾਂ ਨੇ ਭਾਰਤ ਵਿਚ ਸਿੱਖਾਂ ਦੀ ਆਬਾਦੀ 2 ਪ੍ਰਤੀਸ਼ਤ ਹੋਣ ਦੇ ਬਾਵਜੂਦ ਵਿਚ ਫ਼ੌਜ 20 ਫ਼ੀ ਸਦੀ ਸਿੱਖ ਭਰਤੀ ਕੀਤੇ। 12 ਸਤੰਬਰ 1897 ਨੂੰ ਅਫ਼ਗਾਨੀ ਪਠਾਣਾ ਦੀ 10 ਹਜ਼ਾਰ ਫ਼ੌਜ ਨੇ ਸਾਰਾਗੜ•ੀ ਦੀ 6200 ਫੁੱਟ ਦੀ ਉਚਾਈ ਤੇ ਬਣੀ ਚੌਕੀ ਜੋ ਕਿਲ•ਾ ਲਾਕਹਰਟ ਦੇ ਡੇਢ ਮੀਲ ਪੂਰਬ ਵਲ ਅਤੇ ਕਿਲ•ਾ ਗੁਲਿਸਤਾਨ ਤੋਂ ਪੱਛਮ ਵਲ 2 ਮੀਲ ਤੇ ਸਥਿਤ ਸੀ, ਜਿਸਦਾ ਮੁੱਖ ਕੰਮ ਸੰਚਾਰ ਸਾਧਨ ਦਾ ਪ੍ਰਬੰਧ ਕਰਨਾ ਸੀ, ਵਿਚ ਸਿਰਫ 21 ਅੰਮ੍ਰਿਤਧਾਰੀ ਸਿੱਖ ਫ਼ੌਜੀ 36ਵੀਂ ਸਿੱਖ ਰਜਮੈਂਟ, ਜਿਸਨੂੰ ਹੁਣ 4 ਸਿੱਖ ਪਲਾਟੂਨ ਕਿਹਾ ਜਾਂਦਾ ਹੈ ਮੌਜੂਦ ਸਨ। ਇਹ ਚੌਕੀ ਸਾਰਾ ਪਿੰਡ ਵਿਚ ਹੋਣ ਕਰਕੇ ਸਾਰਾਗੜ•ੀ ਅਰਥਾਤ ਛੋਟਾ ਕਿਲ•ਾ ਸੀ। ਇਸ ਚੌਕੀ ਨੂੰ ਫ਼ੌਜੀ ਸਹਾਇਤਾ ਕਿਲ•ਾ ਲਾਕਹਰਟ ਤੋਂ ਆਉਂਦੀ ਸੀ। ਜਦੋਂ ਲੈਫ਼ਟੀਨੈਂਟ ਕਰਨਲ ਜੌਹਨ ਹਾਟਨ ਸਾਰਾਗੜ•ੀ ਨੂੰ ਫ਼ੌਜੀ ਸਹਾਇਤਾ ਲੈ ਕੇ ਅੱਗੇ ਵੱਧਣ ਲੱਗਾ ਤਾਂ ਪਠਾਣਾ ਨੇ ਹਮਲਾ ਕਰਨ ਤੋਂ ਪਹਿਲਾਂ ਕਿਲ•ਾ ਲਾਕਹਰਟ ਤੋਂ ਸਪਲਾਈ ਲਾਈਨ ਤੋੜ ਦਿੱਤੀ ਸੀ। ਕਿਲ•ਾ ਲਾਹਰਟ ਅਤੇ ਗੁਲਿਸਤਾਨ ਨਾਲੋਂ ਸਾਰਾਗੜ•ੀ ਦਾ ਰਾਬਤਾ ਕੱਟ ਦਿੱਤਾ ਗਿਆ। ਇਸ ਚੌਕੀ ਉਪਰ ਹਮਲਾ ਕਰਨ ਦਾ ਮੰਤਵ ਸੀ ਕਿ ਇਹ ਚੌਕੀ ਤੋਂ ਹੀ ਦੁਸ਼ਮਣਾਂ ਦੀਆਂ ਗਤੀਵਿਧੀਆਂ ਦੀ ਸੂਚਨਾ ਦਿੱਤੀ ਜਾਂਦੀ ਸੀ, ਇਸ ਲਈ ਇਸਨੂੰ ਹੀ ਖ਼ਤਮ ਕਰ ਦਿੱਤਾ ਜਾਵੇ। ਸਪਲਾਈ ਲਾਈਨ ਕੱਟਣ ਕਰਕੇ ਮੌਜੂਦ ਅਸਲੇ ਅਤੇ ਫ਼ੌਜ ਨਾਲ ਹੀ ਈਸ਼ਰ ਸਿੰਘ ਹਵਾਲਦਾਰ ਦੀ ਅਗਵਾਈ ਵਿਚ ਲੜਨਾ ਸੀ। ਇਹ ਚੌਕੀ 1891 ਵਿਚ ਇੰਗਲੈਂਡ ਨੇ ਰੂਸ ਨੂੰ ਅੱਗੇ ਵੱਧਣ ਤੋਂ ਰੋਕਣ ਲਈ ਸਮਾਨਾ ਰੇਂਜ ਦੇ ਪਹਾੜੀ ਇਲਾਕੇ ਵਿਚ ਕਿਲ•ੇ ਬਣਾਉਣ ਦੀ ਸਕੀਮ ਅਧੀਨ ਬਣਾਈ ਸੀ। ਇਸ ਸਕੀਮ ਅਧੀਨ ਹੀ ਕਿਲ•ਾ ਗੁਲਿਸਤਾਨ ਅਤੇ ਲਾਕਹਰਟ ਬਣਾਏ ਸੀ। ਸਿੱਖ ਧਰਮ ਦੇ ਅਨੁਆਈਆਂ ਵਿਚ ਇੱਕ ਗੁਣ ਹੈ ਕਿ ਉਹ ਜਿਸ ਵੀ ਅਦਾਰੇ ਵਿਚ ਨੌਕਰੀ ਕਰਦੇ ਹਨ, ਹਮੇਸ਼ਾ ਉਸ ਅਦਾਰੇ ਦੇ ਵਫ਼ਦਾਰ ਰਹਿੰਦੇ ਹਨ, ਭਾਵੇਂ ਉਨ•ਾਂ ਨੂੰ ਆਪਣੀ ਜਾਨ ਦੀ ਵੀ ਆਹੂਤੀ ਦੇਣੀ ਪਵੇ। ਸਾਰਾਗੜ•ੀ ਦੀ ਲੜਾਈ ਵਿਚ ਵੀ ਉਨ•ਾਂ ਉਸੇ ਵਫ਼ਦਾਰੀ ਦਾ ਸਬੂਤ ਦਿੱਤਾ ਸੀ। ਚੌਕੀ ਦੇ ਮੁੱਖ ਦਰਵਾਜੇ ਉਪਰ ਉਸ ਸਮੇਂ ਲਾਭ ਸਿੰਘ ਅਤੇ ਭਗਵਾਨ ਸਿੰਘ ਤਾਇਨਾਤ ਸਨ। ਉਸ ਸਮੇਂ ਇਨ•ਾਂ ਸਿੱਖ ਫ਼ੌਜੀਆਂ ਕੋਲ 10 ਪੌਂਡ ਭਾਰੀ, 20 ਇੰਚ ਲੰਮੀ ਸੰਗੀਨ ਵਾਲੀ ਮਾਰਟਨੀ ਹੈਨਰੀ ਰਾਈਫਲ ਸੀ, ਜਿਸਦਾ ਨਿਸ਼ਾਨਾ 550 ਮੀਟਰ ਤੱਕ ਮਾਰ ਕਰਦਾ ਸੀ ਪ੍ਰੰਤੂ ਇਹ ਰਾਈਫਲ ਬਹੁਤੀ ਦੇਰ ਚਲਣ ਤੋਂ ਬਾਅਦ ਗਰਮ ਹੋ ਕੇ ਜਾਮ ਹੋ ਜਾਂਦੀ ਸੀ। ਜਦੋਂ ਇਨਾਂ ਜਾਂਬਾਜ਼ ਫ਼ੌਜੀਆਂ ਨੇ ਦੁਸ਼ਮਣਾਂ ਨੂੰ ਮੁੱਖ ਦਰਵਾਜੇ ਰਾਹੀਂ ਗੜ•ੀ ਵਿਚ ਦਾਖ਼ਲ ਹੋਣ ਨਾ ਦਿੱਤਾ ਤਾਂ ਕਬਾਇਲੀ ਅਫਗਾਨਾ ਨੇ ਗੜ•ੀ ਦੀ ਦੀਵਾਰ ਤੋੜਨ ਦੀ ਕੋਸ਼ਿਸ਼ ਕੀਤੀ, ਜਿਸ ਵਿਚ ਉਹ ਸਫਲ ਹੋ ਗਏ ਸਨ ਪ੍ਰੰਤੂ ਉਥੇ ਉਨ•ਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਉਨ•ਾਂ ਦੀਆਂ ਰਾਈਫਲਾਂ ਚੁੱਕ ਕੇ ਨਰਾਇਣ ਸਿੰਘ ਅਤੇ ਜੀਵਨ ਸਿੰਘ ਨੇ ਪਠਾਣਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਕਬਾਇਲੀਆਂ ਨੂੰ ਸ਼ੱਕ ਹੋ ਗਿਆ ਕਿ ਇਸ ਗੜ•ੀ ਵਿਚ ਵਧੇਰੇ ਫ਼ੌਜਾਂ ਹਨ। ਦੁਸ਼ਮਣ ਇਸ ਗੜ•ੀ ਤੇ ਕਬਜ਼ਾ ਕਰਕੇ ਅਫਗਾਨੀ ਗੁਲਿਸਤਾਨ ਅਤੇ ਲੋਕ ਹਾਰਟ ਦੇ ਕਿਲਿਆਂ ਉਪਰ ਕਬਜ਼ਾ ਕਰਨਾ ਚਾਹੁੰਦੇ ਸਨ। ਕਿਲ•ਾ ਲਾਕਹਰਟ ਵਿਚ 168 ਅਤੇ ਗੁਲਿਸਤਾਨ ਕਿਲ•ੇ ਵਿਚ 175 ਸਿੱਖ ਫ਼ੌਜੀ ਤਾਇਨਾਤ ਸਨ। ਸਾਰਾਗੜ•ੀ ਵਿਚ 36 ਸਿੱਖ ਰਜਮੈਂਟ ਦੇ 21 ਸਿੱਖ ਫ਼ੌਜੀਆਂ ਦੀ ਟੁਕੜੀ ਦੀ ਅਗਵਾਈ ਹਵਾਲਦਾਰ ਈਸ਼ਰ ਸਿੰਘ ਕਰ ਰਿਹਾ ਸੀ। ਹਵਾਲਦਾਰ ਈਸ਼ਰ ਸਿੰਘ ਨੇ ਤਿੰਨ ਟੁਕੜੀਆਂ ਵਿਚ ਵੰਡ ਕੇ ਗੜ•ੀ ਦੇ ਤਿੰਨ ਪਾਸਿਆਂ ਤੋਂ ਹਮਲਾ ਰੋਕਣ ਦਾ ਪ੍ਰਬੰਧ ਕਰ ਲਿਆ। ਚੌਥੇ ਪਾਸੇ ਡੂੰਘੀ ਖੱਡ ਸੀ। ਅਸਲਾ ਥੋੜ•ਾ ਹੋਣ ਕਰਕੇ ਜਵਾਨਾ ਨੂੰ ਹੁਕਮ ਦਿੱਤਾ ਗਿਆ ਕਿ ਉਹ ਗੋਲੀ ਉਦੋਂ ਹੀ ਲਚਾਉਣ ਜਦੋਂ ਦੁਸ਼ਮਣ ਗੋਲੀ ਦੀ ਮਾਰ ਵਿਚ ਹੋਵੇ। ਇਸ ਤਰ•ਾਂ ਕਰਨ ਨਾਲ ਲੜਾਈ ਲੰਬੀ ਕੀਤੀ ਜਾ ਸਕਦੀ ਸੀ। ਬੋਲੇ ਸੌ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰੇ ਲਾ ਕੇ ਸਿੱਖ ਫ਼ੌਜੀ ਮੁਕਾਬਲਾ ਕਰਦੇ ਰਹੇ।
ਦੁਸ਼ਮਣਾ ਦੇ ਛੱਕੇ ਛੁਡਾ ਦਿੱਤੇ। ਇਕੱਲਾ ਫ਼ੌਜੀ ਜਦੋਂ ਕਬਾਇਲੀਆਂ ਤੇ ਟੁੱਟ ਕੇ ਪੈ ਜਾਂਦਾ ਤਾਂ ਉਨ•ਾਂ ਵਿਚ ਇੱਕ ਵਾਰ ਤਾਂ ਘਬਰਾਹਟ ਪੈਦਾ ਹੋ ਜਾਂਦੀ ਤੇ ਕਈ ਵਾਰ ਉਨ•ਾਂ ਨੂੰ ਪਿੱਛੇ ਹੱਟਣਾ ਪੈਂਦਾ ਸੀ। ਇਸ ਲੜਾਈ ਵਿਚ 21 ਸਿੱਖ ਫ਼ੌਜੀਆਂ ਨੇ 400 ਕਬਾਇਲੀਆਂ ਨੂੰ ਮੌਤ ਦੇ ਘਾਟ ਉਤਾਰਿਆ, ਜਿਸ ਕਰਕੇ ਅਫਗਾਨੀਆਂ ਵਿਚ ਹੜਕੰਪ ਮੱਚ ਗਿਆ। ਪ੍ਰੰਤੂ 21 ਸਿੱਖ ਫ਼ੌਜੀਆਂ ਨੇ ਸਵੇਰ ਤੋਂ ਸ਼ਾਮ ਤੱਕ ਅਫ਼ਗਾਨੀ ਕਬਾਇਲੀਆਂ ਨੂੰ ਅੱਗੇ ਵੱਧਣ ਤੋਂ ਰੋਕੀ ਰੱਖਿਆ। ਜਦੋਂ ਅਸਲਾ ਖ਼ਤਮ ਹੋ ਗਿਆ ਤਾਂ ਸੰਗੀਨਾਂ ਅਤੇ ਤਲਵਾਰਾਂ ਨਾਲ ਲੜਾਈ ਸ਼ੁਰੂ ਕਰ ਦਿੱਤੀ ਗਈ ਜਿਸ ਕਰਕੇ ਕਬਾਇਲੀ ਅੱਗੇ ਵੱਧਣੋ ਰੁਕ ਗਏ। ਐਨੀ ਘੱਟ ਗਿਣਤੀ ਵਿਚ ਹੋਣ ਦੇ ਬਾਵਜੂਦ ਵੀ ਸਿੱਖ ਫ਼ੌਜੀਆਂ ਨੇ ਆਤਮ ਸਮਰਪਣ ਕਰਨ ਦੀ ਥਾਂ ਸ਼ਹੀਦੀ ਪ੍ਰਾਪਤ ਕਰਨ ਨੂੰ ਠੀਕ ਸਮਝਿਆ। ਪਠਾਣਾ ਨੇ ਸਿੱਖ ਫ਼ੌਜੀਆਂ ਨੂੰ ਆਤਮ ਸਮਰਪਣ ਕਰਨ ਦੀ ਪੇਸ਼ਕਸ਼ ਭੇਜੀ ਪ੍ਰੰਤੂ ਸਿੱਖ ਫ਼ੌਜੀਆਂ ਨੇ ਪਿੱਠ ਵਿਖਾਉਣ ਨਾਲੋਂ ਮੌਤ ਨੂੰ ਤਰਜੀਹ ਦਿੱਤੀ। ਲਾਕਹਰਟ ਅਤੇ ਗੁਲਿਸਤਾਨ ਕਿਲਿ•ਆਂ ਦੀ ਹਿਫ਼ਜਤ ਵੀ ਸਿੱਖ ਫ਼ੌਜੀਆਂ ਨੇ ਹੀ ਕੀਤੀ ਸੀ। ਜਦੋਂ ਸਿੱਖ ਫ਼ੌਜੀਆਂ ਦੀ ਬਹਾਦਰੀ ਦੀ ਖ਼ਬਰ ਇੰਗਲੈਂਡ ਪਹੁੰਚੀ ਤਾਂ ਉਸ ਸਮੇਂ ਦੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੇ ਬਰਤਾਨੀਆਂ ਦੀ ਸੰਸਦ ਵਿਚ ਜਦੋਂ ਇਨ•ਾਂ ਸਿੱਖ ਫ਼ੌਜੀਆਂ ਦੀ ਬਹਾਦਰੀ ਦੀ ਜਾਣਕਾਰੀ ਦਿੱਤੀ ਤਾਂ ਮੈਂਬਰਾਂ ਨੇ ਖੜ•ੇ ਹੋ ਕੇ ਸਾਰਾਗੜ•ੀ ਦੇ ਸ਼ਹੀਦਾਂ ਦੇ ਸਤਿਕਾਰ ਵਜੋਂ ਸਟੈਂਡਿੰਗ ਓਬੇਸ਼ਨ ਦਿੱਤੀ। ਇਨ•ਾਂ ਸਾਰੇ ਸਿੱਖ ਫ਼ੌਜੀਆਂ ਨੂੰ ਮਰਨ ਉਪਰੰਤ ਉਸ ਸਮੇਂ ਦਾ ਸਭ ਤੋਂ ਵੱਡਾ ਅਵਾਰਡ ''ਇੰਡੀਅਨ ਆਰਡਰ ਆਫ਼ ਮੈਰਿਟ'' ਪ੍ਰਦਾਨ ਕੀਤਾ ਗਿਆ। ਉਦੋਂ ਅਜੇ ਵਿਕਟੋਰੀਆ ਕਰਾਸ ਸ਼ੁਰੂ ਨਹੀਂ ਸੀ ਹੋਇਆ। ਇਹ ਅਵਾਰਡ ਵਿਕਟੋਰੀਆ ਕਰਾਸ ਅਤੇ ਭਾਰਤੀ ਅਵਾਰਡ ਪਰਮਵੀਰ ਚਕਰ ਦੇ ਬਰਾਬਰ ਹੈ। ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਇੱਕ ਚੌਕੀ ਦੇ ਸਾਰੇ ਦੇ ਸਾਰੇ 21 ਫ਼ੌਜੀਆਂ ਨੂੰ ਅਜਿਹਾ ਅਵਾਰਡ ਦਿੱਤਾ ਗਿਆ ਹੋਵੇ। ਸਿੱਖ ਕੌਮ ਦਾ ਸਿਰ ਮਾਣ ਨਾਲ ਉਦੋਂ ਉਚਾ ਹੋਰ ਹੋ ਗਿਆ ਜਦੋਂ ਯੂਨੈਸਕੋ ਨੇ ਪਿਛਲੇ 2500 ਸਾਲਾਂ ਵਿਚ ਲੜੀਆਂ ਗਈਆਂ ਲੜਾਈਆਂ ਵਿਚੋਂ 6 ਮਹੱਤਵਪੂਰਣ ਲੜਾਈਆਂ ਦੀ ਸੂਚੀ ਵਿਚ ਸਾਰਾਗੜ•ੀ ਦੀ ਲੜਾਈ ਨੂੰ ਸ਼ਾਮਲ ਕੀਤਾ ਗਿਆ।
ਹੁਣ ਤੱਕ ਸਾਰਾਗੜ•ੀ ਦੀ ਲੜਾਈ ਬਾਰੇ ਬਹੁਤੀਆਂ ਪੁਸਤਕਾਂ ਸਿੱਖ ਵਿਦਵਾਨਾ ਵਲੋਂ ਲਿਖੀਆਂ ਨਹੀਂ ਗਈਆਂ ਪ੍ਰੰਤੂ ਜੋ ਵੀ ਲਿਖੀਆਂ ਗਈਆਂ ਹਨ, ਇਹ ਪੁਸਤਕ ਉਨ•ਾਂ ਸਾਰੀਆਂ ਨਾਲੋਂ ਵੱਖਰੀ ਹੈ। ਅਸਲ ਵਿਚ ਸਾਰਾਗੜ•ੀ ਬਾਰੇ ਸਿੱਖ ਸੰਗਤ ਹੁਣ ਤੱਕ ਅਵੇਸਲੀ ਹੀ ਰਹੀ ਹੈ। ਇਸ ਪੁਸਤਕ ਦੇ ਲੇਖਕ ਗੁਰਿੰਦਰਪਾਲ ਸਿੰਘ ਜੋਸਨ ਅਨੁਸਾਰ ਉਨ•ਾਂ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਤ ਹੋ ਰਹੇ ਰਸਾਲੇ ਗੁਰਮਤਿ ਪ੍ਰਕਾਸ਼ ਵਿਚ ਇਸ ਬਾਰੇ ਜਾਣਕਾਰੀ 1996 ਦੇ ਅੰਕ ਵਿਚ ਪੜ•ੀ ਸੀ, ਜਿਸਤੋਂ ਪ੍ਰੇਰਿਤ ਹੋ ਕੇ ਉਸਨੇ ਇਸ ਪੁਸਤਕ ਨੂੰ ਪ੍ਰਕਾਸ਼ਤ ਕਰਨ ਦਾ ਫ਼ੈਸਲਾ ਕੀਤਾ ਸੀ। ਉਹ ਆਪਣੇ ਖੋਜੀ ਸਾਥੀਆਂ ਜਸਲੀਨ ਕੌਰ ਜੋਸਨ, ਜਪਜੋਤ ਸਿੰਘ ਜੋਸਨ, ਤਰਨਵੀਰ ਸਿੰਘ ਬੈਨੀਪਾਲ ਅਤੇ ਜਗਦੀਪ ਸਿੰਘ ਬਿਲਿੰਗ ਦੇ ਸਹਿਯੋਗ ਨਾਲ ਵੱਖ-ਵੱਖ ਸਾਧਨਾ ਰਾਹੀਂ ਜਾਣਕਾਰੀ ਇਕੱਤਰ ਕਰਨੀ ਸ਼ੁਰੂ ਕੀਤੀ। ਖੋਜ ਦਾ ਕੰਮ ਬੜਾ ਮੁਸ਼ਕਲ ਸੀ ਪ੍ਰੰਤੂ ਦ੍ਰਿੜ• ਇਰਾਦੇ ਕਰਕੇ ਉਹ ਉਨ•ਾਂ 21 ਫ਼ੌਜੀਆਂ ਬਾਰੇ ਜਾਣਕਾਰੀ ਲੈਣ ਵਿਚ ਸਫਲ ਰਹੇ। ਇਹ ਪਹਿਲੀ ਪੁਸਤਕ ਹੈ ਜਿਸ ਵਿਚ 19 ਫ਼ੌਜੀਆਂ ਅਤੇ ਇੱਕ ਸਫਾਈ ਮਜ਼ਦੂਰ ਖੁਦਾ ਦਾਦ ਬਾਰੇ ਜਾਣਕਾਰੀ ਇਕੱਤਰ ਕਰਕੇ ਪ੍ਰਕਾਸ਼ਤ ਕੀਤੀ ਗਈ ਹੈ। ਉਨ•ਾਂ ਵਿਚੋਂ 2 ਸਾਹਿਬ ਸਿੰਘ ਅਤੇ ਭੋਲਾ ਸਿੰਘ ਬਾਰੇ ਜਾਣਕਾਰੀ ਨਹੀਂਂ ਮਿਲੀ ਕਿਉਂਕਿ ਉਨ•ਾਂ ਦਾ ਵਿਰਸਾ ਹੁਣ ਵਾਲੇ ਪਾਕਿਸਤਾਨ ਦਾ ਹੈ। ਦੇਸ਼ ਦੀ ਵੰਡ ਤੋਂ ਬਾਅਦ ਉਨ•ਾਂ ਦੇ ਪਰਿਵਾਰ ਕਿਥੇ ਜਾ ਕੇ ਵਸੇ ਪਤਾ ਨਹੀਂ ਲੱਗ ਸਕਿਆ। ਇਨ•ਾਂ ਵਿਚੋਂ ਸਿਪਾਹੀ ਰਾਮ ਸਿੰਘ, ਸਿਪਾਹੀ ਜੀਵਨ ਸਿੰਘ,ਗੁਰਮੁਖ ਸਿੰਘ, ਨਰੈਣ ਸਿੰਘ, ਜੀਵਨ ਸਿੰਘ, ਬੂਟਾ ਸਿੰਘ ਅਤੇ ਜੀਵਨ ਸਿੰਘ 7 ਫ਼ੌਜੀ ਜਲੰਧਰ ਜਿਲ•ੇ, ਭਗਵਾਨ ਸਿੰਘ, ਹਵਾਲਦਾਰ ਈਸ਼ਰ ਸਿੰਘ ਅਤੇ ਸੁੰਦਰ ਸਿੰਘ 3 ਲੁਧਿਆਣਾ, ਦਿਆ ਸਿੰਘ ਅਤੇ ਭਗਵਾਨ ਸਿੰਘ 2 ਪਟਿਆਲਾ, ਲਾਲ ਸਿੰਘ ਅੰਮ੍ਰਿਤਸਰ, ਉਤਮ ਸਿੰਘ ਫੀਰੋਜਪੁਰ, ਲਾਂਸ ਨਾਇਕ ਚੰਦਾ ਸਿੰਘ ਸੰਗਰੂਰ, ਨੰਦ ਸਿੰਘ ਹੁਸ਼ਿਆਰਪੁਰ, ਹੀਰਾ ਸਿੰਘ ਲਾਹੌਰ ਅਤੇ ਖੁਦਾ ਦਾਦ ਸਫਾਈ ਮਜ਼ਦੂਰ ਨੌਸ਼ਹਿਰਾ ਦੋਵੇਂ ਪਾਕਿਸਤਾਨ ਅਤੇ ਰਾਮ ਸਿੰਘ ਹਰਿਆਣਾ ਦੇ ਅੰਬਾਲਾ ਜਿਲਿ•ਆਂ ਵਿਚੋਂ ਸਨ। ਭੋਲਾ ਸਿੰਘ ਅਤੇ ਸਾਹਿਬ ਸਿੰਘ ਬਾਰੇ ਜਾਣਕਾਰੀ ਨਹੀਂ ਮਿਲੀ। ਲੇਖਕ ਦੀ ਕਮਾਲ ਹੈ ਕਿ ਉਨ•ਾਂ ਇਨ•ਾਂ ਫ਼ੌਜੀਆਂ ਦੇ ਵਾਰਸਾਂ ਨੂੰ ਮਿਲਕੇ ਉਨ•ਾਂ ਦੇ ਪਰਿਵਾਰਕ ਕੁਰਸੀਨਾਮੇ ਵੀ ਪ੍ਰਕਾਸ਼ਤ ਕੀਤੇ ਹਨ। ਇਨ•ਾਂ ਦਾ ਮੁਖੀ ਹਵਾਲਦਾਰ ਈਸ਼ਰ ਸਿੰਘ ਜਗਰਾਓਂ ਨੇੜੇ ਝੋਰੜ ਪਿੰਡ ਤੋਂ ਸੀ। ਲੇਖਕ ਦੀ ਦਾਦ ਦੇਣੀ ਬਣਦੀ ਹੈ ਕਿ ਉਸਨੇ ਇਨ•ਾਂ ਸਾਰੇ ਸ਼ਹੀਦਾਂ ਦੀਆਂ ਫੋਟੋਆਂ ਲੱਭਕੇ ਉਨ•ਾਂ ਦੀਆਂ ਪੇਂਟਿੰਗ ਪੇਂਟਰ ਜੇ.ਐਸ.ਬਿਲਿੰਗ ਤੋਂ ਬਣਾਵਾਕੇ ਪ੍ਰਕਾਸ਼ਤ ਕੀਤੀਆਂ ਹਨ। ਅੰਗਰੇਜ਼ ਸਰਕਾਰ ਨੇ 2-2 ਮੁਰੱਬੇ ਵੀ ਦਿੱਤੇ ਸਨ। ਇੱਕ ਕਿਸਮ ਨਾਲ ਇਹ ਰੈਫ਼ਰੈਂਸ ਬੁਕ ਬਣ ਗਈ ਹੈ। ਜਿਸ ਥਾਂ ਤੋਂ ਜਾਣਕਾਰੀ ਇਕੱਤਰ ਕੀਤੀ ਗਈ ਹੈ ਉਸਦਾ ਜ਼ਿਕਰ ਵੀ ਕੀਤਾ ਗਿਆ ਹੈ। ਇਹ ਪੁਸਤਕ ਇਕੱਲੇ ਸਾਰਾਗੜ•ੀ ਦੇ ਸ਼ਹੀਦਾਂ ਬਾਰੇ ਹੀ ਜਾਣਕਾਰੀ ਨਹੀਂ ਦਿੰਦੀ ਸਗੋਂ ਹੁਣ ਤੱਕ ਸਿੱਖਾਂ ਦੀਆਂ ਕੀਤੀਆਂ ਬਹਾਦਰੀਆਂ ਦੇ ਸੋਹਲੇ ਵੀ ਗਾਉਂਦੀ ਹੈ।ਅੰਗਰੇਜ਼ ਹਕੂਮਤ ਸਮੇਂ ਦੇਸ਼ ਦੀ ਆਜ਼ਾਦੀ ਲਈ ਹੋਈਆਂ ਕੁਰਬਾਨੀਆਂ ਵਿਚ 80 ਫ਼ੀ ਸਦੀ ਯੋਗਦਾਨ ਸਿੱਖਾਂ ਨੇ ਪਾਇਆ। ਗੁਰਦੁਆਰਿਆਂ ਦੀਆਂ ਚਾਬੀਆਂ ਦੇ ਮੋਰਚੇ ਵਿਚ ਸਿੱਖਾਂ ਨੇ ਹਿੱਸਾ ਲਿਆ। ਹੈਰਾਨੀ ਦੀ ਗੱਲ ਹੈ ਕਿ ਇਕ ਪਾਸੇ ਵਫ਼ਾਦਾਰ ਸਿੱਖ ਫ਼ੌਜੀ 1919 ਦੀ ਐਂਗਲੋ-ਅਫ਼ਗਾਨ ਯੁੱਧ ਲੜ ਰਹੇ ਸਨ ਤੇ ਦੂਸਰੇ ਪਾਸੇ ਜਲਿ•ਆਂ ਵਾਲੇ ਬਾਗ ਵਿਚ ਅੰਮ੍ਰਿਤਸਰ ਵਿਖੇ ਨਿਹੱਥੇ 379 ਭਾਰਤੀਆਂ ਨੂੰ ਮਾਰ ਦਿੱਤਾ ਗਿਆ। ਇਸ ਪੁਸਤਕ ਵਿਚ ਸਿੱਖਾਂ ਦੀ ਬਹਾਦਰੀ ਅਤੇ ਉਨ•ਾਂ ਨਾਲ ਹੋਈਆਂ ਜ਼ਿਆਦਤੀਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ, ਜਿਸ ਵਿਚ ਦਰਬਾਰ ਸਾਹਿਬ ਉਪਰ ਹਮਲਾ ਅਤੇ 1984 ਦਾ ਕਤਲੇਆਮ ਵੀ ਸ਼ਾਮਲ ਹੈ। ਸਿੱਖ ਕੌਮ ਦੀ ਤਰਾਸਦੀ ਇਹੋ ਰਹੀ ਕਿ ਅੰਗਰੇਜ਼ਾਂ ਨੇ ਉਨ•ਾਂ ਦੀ ਕਾਬਲੀਅਤ, ਦਲੇਰੀ, ਹਿੰਮਤ ਅਤੇ ਦ੍ਰਿੜ•ਤਾ ਦਾ ਆਪਣੇ ਲਾਭ ਆਪਣੇ ਹਿੱਤਾਂ ਦੀ ਪੂਰਤੀ ਲਈ ਕੀਤਾ। ਯੂਰਪ ਵਿਚ ਸਾਰੇ ਸਕੂਲਾਂ ਵਿਚ ਸਾਰਾਗੜ•ੀ ਦੇ ਸਿੱਖ ਫ਼ੌਜੀਆਂ ਦੀ ਕੁਰਬਾਨੀ ਨੂੰ ਸਲੇਬਸ ਵਿਚ ਸ਼ਾਮਲ ਕਰਕੇ ਸਕੂਲਾਂ ਵਿਚ ਪੜ•ਾਇਆ ਜਾਂਦਾ ਹੈ। ਹੁਣ ਤੱਕ ਜਿਤਨੀਆਂ ਵੀ ਲੜਾਈਆਂ ਵਿਚ ਸਿੱਖ ਫ਼ੌਜੀਆਂ ਦੀ ਸ਼ਮੂਲੀਅਤ ਹੋਈ ਹੈ, ਉਨ•ਾਂ ਵਿਚ ਸਭ ਤੋਂ ਵੱਧ ਸ਼ਹੀਦੀਆਂ ਪਾ ਕੇ ਸ਼ਲਾਘਾਯੋਗ ਯੋਗਦਾਨ ਸਿੱਖਾਂ ਦਾ ਰਿਹਾ ਹੈ। ਸਿੱਖ ਸਿਰਫ ਆਪਣੇ ਸ਼ਹੀਦਾਂ ਦੀ ਯਾਦ ਵਿਚ ਗੁਰਦੁਆਰੇ ਹੀ ਉਸਾਰਦੇ ਰਹੇ ਹਨ ਪ੍ਰੰਤੂ ਕੋਈ ਅਜਿਹੀ ਯਾਦਗਾਰ ਨਹੀਂ ਬਣਾਉਂਦੇ ਜਿਸ ਤੋਂ ਸਾਡੀ ਆਉਣ ਵਾਲੀ ਨੌਜਵਾਨੀ ਪ੍ਰੇਰਨਾ ਲੈ ਕੇ ਆਪਣੀ ਵਿਰਾਸਤ ਤੇ ਮਾਣ ਕਰ ਸਕੇ ਅਤੇ ਨਾ ਹੀ ਇਨ•ਾਂ ਦੀਆਂ ਕੁਰਬਾਨੀਆਂ ਨੂੰ ਸਕੂਲਾਂ ਵਿਚ ਪੜ•ਾਇਆ ਜਾਂਦਾ ਹੈ। ਗਿਆਨੀ ਜ਼ੈਲ ਸਿੰਘ ਨੇ ਫਿਰੋਜਪੁਰ ਵਿਚ ਪਹਿਲੀ ਵਿਸ਼ਵ ਜੰਗ ਸੰਬੰਧੀ ''ਐਂਗਲੋ ਸਿੱਖ ਮਿਊਜ਼ੀਅਮ'' ਬਣਵਾਇਆ ਸੀ, ਉਹ ਵੀ ਅਣਵੇਖੀ ਦਾ ਸ਼ਿਕਾਰ ਹੈ। ਕੈਪਟਨ ਅਮਰਿੰਦਰ ਸਿੰਘ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਸਕੂਲਾਂ ਦੇ ਸਲੇਬਸ ਵਿਚ ਇਹ ਲੜਾਈ ਦੀ ਪੜ•ਾਈ ਕਰਵਾਉਣਗੇ। ਜਦੋਂ ਅੰਗਰੇਜ਼ਾਂ ਨੇ ਇਨਾਂ ਬਹਾਦਰ ਫ਼ੌਜੀਆਂ ਦੀ ਯਾਦਗਾਰ ਬਣਾਉਣ ਦਾ ਫੈਸਲਾ ਕੀਤਾ ਤਾਂ ਸਿੱਖਾਂ ਨੇ ਗੁਰਦੁਆਰਾ ਬਣਾਉਣ ਦੀ ਸਲਾਹ ਦਿੱਤੀ। ਜਿਸ ਕਰਕੇ ਫਿਰੋਜਪੁਰ ਅਤੇ ਅੰਮ੍ਰਿਤਸਰ ਵਿਖੇ ਦੋ ਗੁਰਦੁਆਰੇ ਉਸਾਰੇ ਗਏ। ਚਾਹੀਦਾ ਤਾਂ ਇਹ ਹੈ ਕਿ ਆਧੁਨਿਕ ਤਕਨੀਕ ਵਾਲੇ ਅਜਾਇਬ ਘਰ ਬਣਾਏ ਜਾਂਦੇ ਜਿਨ•ਾਂ ਵਿਚ ਇਨ•ਾਂ ਸ਼ਹੀਦਾਂ ਦੀਆਂ ਤਸਵੀਰਾਂ ਅਤੇ ਬਹਾਦਰੀ ਦੀਆਂ ਕਹਾਣੀਆਂ ਇਲੈਕਟਰਾਨਿਕ ਪ੍ਰਣਾਲੀ ਰਾਹੀਂ ਦਰਸਾਈਆਂ ਜਾਣ। ਹੁਣ ਜ਼ਮਾਨਾ ਤਕਨਾਲੋਜੀ ਦਾ ਹੈ। ਹੁਣ ਤੱਕ ਦੋ ਦਰਜਨ ਯਾਦਗਾਰਾਂ ਪੰਜਾਬ ਵਿਚ ਬਣਾਈਆਂ ਗਈਆਂ ਹਨ ਜਿਹੜੀਆਂ ਸਰਕਾਰਾਂ ਦੀ ਅਣਵੇਖੀ ਕਰਕੇ ਗਰਦਸ਼ ਵਿਚ ਹਨ। ਸਿਰਫ ਇੱਕ ਯਾਦਗਾਰ ਵਿਰਾਸਤ-ਏ-ਖਾਲਸਾ ਦੀ ਵੇਖ ਭਾਲ ਸਰਕਾਰ ਸੁਚੱਜੇ ਢੰਗ ਨਾਲ ਕਰ ਰਹੀ ਹੈ। ਸਰਕਾਰਾਂ ਉਹ ਕੰਮ ਕਰਦੀਆਂ ਹਨ ਜਿਨ•ਾਂ ਨਾਲ ਵੋਟਾਂ ਵਟੋਰੀਆਂ ਜਾ ਸਕਣ। ਬਾਬਾ ਬੰਦਾ ਬਹਾਦਰ ਅਤੇ ਛੋਟੇ ਤੇ ਵੱਡੇ ਘਲੂਘਾਰੇ ਦੀਆਂ ਯਾਦਗਾਰਾਂ ਬਣਾਉਣਾ ਵੀ ਚੰਗੀ ਗੱਲ ਹੈ ਪ੍ਰੰਤੂ ਇਹ ਆਧੁਨਿਕ ਤਕਨੀਕ ਨਾਲ ਨਹੀਂ ਬਣਾਈਆਂ ਗਈਆਂ। ਜਿਹੜੇ ਫ਼ੌਜੀ ਜਵਾਨ ਸਾਰਾਗੜ•ੀ ਦੀ ਲੜਾਈ ਵਿਚ ਸ਼ਹੀਦ ਹੋਏ ਸਨ, ਉਨ•ਾਂ ਦੀਆਂ ਯਾਦਗਾਰਾਂ ਉਨ•ਾਂ ਦੇ ਪਿੰਡਾਂ ਵਿਚ ਬਣੀਆਂ ਹੋਈਆਂ ਹਨ ਪ੍ਰੰਤੂ ਸਰਕਾਰ ਵੱਲੋਂ ਉਨ•ਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਅਖ਼ੀਰ ਵਿਚ ਕਹਾ ਜਾ ਸਕਦਾ ਹੈ ਕਿ ਸਾਰਾਗੜ•ੀ ਸਾਕਾ ਅਦੁੱਤੀ ਜੰਗੀ ਮਿਸਾਲ ਸਿੱਖ ਫ਼ੌਜੀਆਂ ਦੀ ਬਹਾਦਗੀ ਦੀ ਇਤਿਹਾਸਕ ਖੋਜੀ ਗਾਥਾ ਹੈ ਜਿਸ ਤੋਂ ਨੌਜਵਾਨ ਪੀੜ•ੀ ਅਗਵਾਈ ਲੈ ਸਕਦੀ ਹੈ। ਗੁਰਿੰਦਰਪਾਲ ਸਿੰਘ ਜੋਸਨ ਅਤੇ ਉਸਦੀ ਟੀਮ ਵਧਾਈ ਦੀ ਹੱਕਦਾਰ ਹੈ, ਖਾਸ ਤੌਰ ਤੇ ਸਿੱਖ ਕੌਮ ਉਨ•ਾਂ ਦੀ ਖੋਜੀ ਰੁਚੀ ਦੀ ਦੇਣਦਾਰ ਹੋ ਗਈ ਹੈ। ਡਾ.ਐਸ.ਪੀ.ਸਿੰਘ ਓਬਰਾਏ ਨੇ ਇਸ ਪੁਸਤਕ ਨੂੰ ਪ੍ਰਕਾਸ਼ਤ ਕਰਕੇ ਅਤੇ ਮੁਫ਼ਤ ਵੰਡਕੇ ਸ਼ਲਾਘਾਯੋਗ ਉਦਮ ਕੀਤਾ ਹੈ।
-
ਉਜਾਗਰ ਸਿੰਘ, ਸਾਬਕਾ ਜ਼ਿਲਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.