ਦਿਲੋਂ ਨਿੱਕਲੀ ਹੂਕ....... ਅਾਓ ਆਪਣਾ ਸਿਰ ਅਾਪ ਗੁੰਦੀੲੇ
ਦੋਸਤੋ ਮੇਰਾ ਜਨਮ ਪੰਜਾਬ ਦੇ ਪਿਛੜੇ ਿੲਲਾਕੇ ਜ਼ਿਲ੍ਹਾ ਬਠਿੰਡਾ ਵਿਚ ਹੋਇਆ ਜਿਸ ਨੂੰ ਕਿ ਜੰਗਲ ਦਾ ਿੲਲਾਕਾ ਕਿਹਾ ਜਾਂਦਾ ਹੈ ।ਮੇਰੇ ਜਨਮ ਸਮੇਂ ਵੇਲੇ ਸਾਡੇ ਿੲਲਾਕੇ ਵਿਚ ਬਹੁਤ ਘੱਟ ਤਰੱਕੀ ਹੋੲੀ ਸੀ । ਕੋੲੀ ਸੜਕ ਨਹੀਂ ਹੁੰਦੀ ਸੀ । ਬਠਿੰਡਾ ਬਰਨਾਲਾ ਸੜਕ ਵੀ ਮੇਰੀ ਸੁਰਤ ਵਿਚ ਨਿੱਕਲੀ । ਟਾਂਵਾਂ ਟਾਂਵਾਂ ਸਕੂਲ ਹੰਦਾ ਸੀ । ਸਾਡੇ ਪਿੰਡ ਨੂੰ ਬਾਕੀ ਪੰਜਾਬ ਨਾਲ ਸਿਰਫ਼ ਅੰਗਰੇਜ਼ਾਂ ਵੱਲੋਂ ਕੱਢੀ ਗੲੀ ਰੇਲਵੇ ਲਾੲੀਨ ਨਾਲ ਸੰਪਰਕ ਸੀ । ਸਾਡਾ ਜ਼ਿਲ੍ਹਾ ਫ਼ਿਰੋਜ਼ਪੁਰ ਹੁੰਦਾ ਸੀ ਤੇ ਲੋਕ ਕਚਹਿਰੀ ਤਰੀਕਾਂ ਭੁਗਤਣ ਵੀ ਪੈਦਲ ਜਾਂ ਬੋਤੇ ਤੇ ਜਾਂਦੇ ਸੀ ।
ਜ਼ਿਆਦਾ ਤਰ ਜ਼ਮੀਨਾਂ ਮਾਰੂ ਸਨ । ਨਹਿਰੀ ਪਾਣੀ ਬਹੁਤ ਘੱਟ ਰਕਬੇ ਨੂੰ ਲਗਦਾ ਸੀ । ਿੲਸ ਲੲੀ ਜ਼ਿਆਦਾ ਤੌਰ ਤੇ ਸਿਰਫ਼ ਿੲੱਕ ਫ਼ਸਲ ਤੋਂ ਬਾਅਦ ਜ਼ਿਆਦਾ ਰਕਬਾ ਸਾਨਵਾਂ ਰੱਖ ਲਿਅਾ ਜਾਂਦਾ ਸੀ ।
ਪੀਣ ਵਾਲੇ ਪਾਣੀ ਦੀ ਵੀ ਘਾਟ ਸੀ । ਪਾਣੀ ਲੲੀ ਪਿੰਡ ਵਿਚ ਖੂਹ ਹੁੰਦੇ ਸੀ ਤੇ ਜਾਂ ਟੋਭਿਆਂ ਜਾਂ ਕੱਸੀਅਾਂ ਦਾ ਪਾਣੀ ਪੀਣ ਵਾਸਤੇ ਵਰਤਿਅਾ ਜਾਂਦਾ ਸੀ । ਹੌਲੀ ਹੌਲੀ ਤਰੱਕੀ ਹੁੰਦੀ ਗੲੀ । ਬਲਦਾਂ ਦੀ ਥਾਂ ਟਰੈਕਟਰਾਂ ਨੇ ਲੈ ਲੲੀ । ਫਲ਼੍ਹਿਆਂ ਦੀ ਥਾਂ ਡਰੰਮੀਅਾਂ ਅਾ ਗੲੀਅਾਂ । ਸੜਕਾਂ ਬਣਨ ਲੱਗ ਗੲੀਅਾਂ । ਵਿਰਲਾ ਵਿਰਲਾ ਟਿਊਬਵੈੱਲ ਲੱਗਣਾ ਸ਼ੁਰੂ ਹੋ ਗਿਅਾ । ਛੋਲਿਅਾਂ ਦੀ ਥਾਂ ਕਣਕ ਦਾ ਰਕਬਾ ਵਧ ਗਿਅਾ । ਗੁਅਾਰੇ ਬਾਜਰੇ ਤੇ ਕਪਾਹ ਦਾ ਰਕਬਾ ਨਰਮੇਂ ਥੱਲੇ ਅਾ ਗਿਅਾ ਤੇ ਹੌਲੀ ਹੌਲੀ ਬਹੁਭਾਂਤੀ ਖੇਤੀ ਦੀ ਥਾਂ ਦੋ ਫ਼ਸਲੀ ਖੇਤੀ ਨੇ ਲੈ ਲਿਅਾ ਮੇਰੇ ਦਸਵੀਂ ਵਿਚ ਪਹੁੰਚਣ ਤੱਕ ਸਾਡੇ ਪਿੰਡ ਬਿਜਲੀ ਵੀ ਅਾ ਗੲੀ । ਹਰੀ ਕ੍ਰਾਂਤੀ ਨੇ ਮੈਕਸੀਕਣ ਕਣਕਾਂ ਦੀ ਅਾਮਦ ਹੋੲੀ
ਬਿਜਲੀ ਨਾਲ ਿਟੳੂਬਵੈਲ ਚੱਲਣ ਨਾਲ ਤੇ ਨਰਮੇਂ ਦੀ ਸੁੰਡੀ ਕਾਰਨ ਨਰਮੇਂ ਥੱਲਿਓਂ ਰਕਬਾ ਝੋਨੇ ਥੱਲੇ ਅਾ ਗਿਅਾ ।
ਮੈਂ ਦਸਵੀਂ ਕਰ ਕੇ ਲੁਧਿਅਾਣੇ ਪੀੲੇਯੂ ਵਿਚ ਦਾਖਲਾ ਲੈ ਲਿਅਾ । ਮੇਰੇ ਲੲੀ ਪਿੰਡ ਤੋਂ ਸਿੱਧਾ ਯੂਨੀਵਰਸਿਟੀ ਵਿਚ ਜਾਣਾ ਕਿਸੇ ਨਵੇਂ ਗ੍ਰਹਿ ਤੇ ਜਾਣ ਦੇ ਬਰਾਬਰ ਸੀ । ਖ਼ੈਰ ਲੁਧਿਅਾਣੇ ਦੇ ਪਿੰਡ ਵੇਖ ਕੇ ਮੈਨੂੰ ਸਾਡਾ ਿੲਲਾਕੇ ਪਛੜੇ ਹੋਣ ਦਾ ਅਹਿਸਾਸ ਹੋਿੲਅਾ ।
ਖ਼ੈਰ ਪੀੲੇਯੂ ਵਿਚ ਪੜ੍ਹਾੲੀ ਦੇ ਨਾਲ ਸਿਅਾਸਤ ਦੀ ਸਮਝ ਅਾੳੁਣ ਲੱਗੀ ਤੇ ਜਨਮ ਤੋਂ ਬਾਗ਼ੀ ਸੁਭਾਅ ਨੂੰ ਸਥਾਪਤੀ ਦੇ ਖ਼ਿਲਾਫ਼ ਲੜਾੲੀ ਵਿਚ ਹਿੱਸਾ ਲੈਣ ਦਾ ਮੌਕਾ ਮਿਲਿਅਾ । ਸਾਰਾ ਵਿਦਿਆਰਥੀ ਜੀਵਨ ਸੰਘਰਸ਼ ਵਿਚ ਲੰਘਿਅਾ ਜੋ ਕਿ ਸਮਰੱਥਾ ਮੁਤਾਬਿਕ ਅੱਜ ਤੱਕ ਜਾਰੀ ਹੈ । ਮੋਗਾ ਅੈਜੀਟੇਸ਼ਨ ਤੋਂ ਲੈ ਕੇ ਅੱਤਵਾਦ ਦੇ ਸ਼ੁਰੂ ਹੋਣ ਤੱਕ ਦੇ ਸਮੇਂ ਤੱਕ ਪੰਜਾਬ ਦੀਅਾਂ ਵਿਦਿਅਾਰਥੀ ਲਹਿਰਾਂ ਵਿਚ ਮੂਹਰਲੀਅਾਂ ਸਫ਼ਾਂ ਵਿਚ ਕੰਮ ਕਰਨ ਦਾ ਸੁਭਾਗ ਪ੍ਰਾਪਤ ਹੋਿੲਅਾ ਤੇ ਕਾਫ਼ੀ ਨਵੀਅਾਂ ਪੈੜਾਂ ਅਾਵਦੇ ਨਾਮ ਕੀਤੀਅਾਂ । ੳੁਸ ਤੋਂ ਬਾਅਦ ਅਧਿਅਾਪਕ ਦੇ ਤੌਰ ਤੇ ਬੇਰੁਜ਼ਗਾਰ ਟੀਚਰ ਯੂਨੀਅਨ ਤੇ ਗੌਰਮਿੰਟ ਟੀਚਰ ਯੂਨੀਅਨ ਦਾ ਹਿੱਸਾ ਰਿਹਾ । ਖੇਤੀਬਾੜੀ ਮਹਿਕਮੇ ਵਿਚ ਅਾੳੁਣ ਤੋਂ ਬਾਅਦ ਕਨੇਡਾ ਅਾੳੁਣ ਤੱਕ ਜ਼ਿਲ੍ਹੇ ਬਠਿੰਡੇ ਦਾ ਖੇਤੀਬਾੜੀ ਵਿਕਾਸ ਅਫ਼ਸਰਾਂ ਦਾ ਪ੍ਰਧਾਨ , ਅੈਗਟੈਕ ਦਾ ਸਕੱਤਰ ਤੇ ਪੰਜਾਬ ਦਾ ਵਾੲੀਸ ਪ੍ਰਧਾਨ ਰਿਹਾ ਤੇ ਸਾਡੇ ਮਹਿਕਮੇ ਵਿਚ ਅਾਪਣੇ ਸਟੇਟਸ ਤੇ ਤਨਖ਼ਾਹਾਂ ਵਾਸਤੇ ਲੰਬਾ ਤੇ ਕਾਮਯਾਬ ਸੰਘਰਸ਼ ਲੜਿਅਾ ।
ਿੲਸ ਸੰਘਰਸ਼ ਦੇ ਨਾਲ ਨਾਲ ਕਿਸਾਨ ਯੂਨੀਅਨਾਂ ਨਾਲ ਨੇੜਤਾ ਬਣੀ ਬਣੀ ਤੇ ਕਿਸਾਨਾਂ ਲੲੀ ਮੁਨਾਫ਼ੇ ਵਾਲ ਭਾਅ , ਕੌਮੀ ਖੇਤੀ ਨੀਤੀ ਤੇ ਤੇ ਕਿਸਾਨਾਂ ਦੀਅਾਂ ਸਮੱਸਿਅਾਵਾਂ ਦੇ ਹੱਲ ਲੲੀ ਸਮੇਂ ਸਮੇਂ ਆਵਾਜ਼ ਬੁਲੰਦ ਕੀਤੀ । ਸਰਕਾਰ ਨੂੰ ਖੇਤੀ ਵਿਚ ਵਭਿੰਨਤਾ , ਕਰਾਪਿੰਗ ਿੲੰਨਟੈਂਸਟੀ ਵਿਚ ਵਾਧਾ ਤੇ ਅਾੲੀ ਪੀ ਅੈਮ , ਕੁਦਰਤੀ ਖੇਤੀ , ਪਾਣੀ ਦੀ ਸੰਭਾਲ ਅਾਦਿ ਅਨੇਕਾਂ ਵਿਸ਼ਿਅਾਂ ਤੇ ਕਿਸਾਨਾਂ ਨਾਲ ਰਲ ਕੇ ਕੰਮ ਕੀਤਾ ।
ਸਾਡੇ ਮਹਿਕਮੇ ਤੇ ਸਮਾਜ ਵਿਚ ਕੁਰੱਪਸ਼ਨ ਦੇ ਖ਼ਿਲਾਫ਼ ਸੰਘਰਸ਼ ਚ ਚ ਆਪਣਾ ਯੋਗਦਾਨ ਪਾਿੲਅਾ । ਿੲਸਦੇ ਨਾਲ ਨਾਲ ਅਾਪਣੇ ਪਰਿਵਾਰ ਦੀ ਖੇਤੀ ਲੀਹ ਤੇ ਲਿਅਾੳੁਣ ਲੲੀ ਯੋਗਦਾਨ ਪਾਇਆ । ਸਾਰੇ ਵਿਸ਼ਿਅਾਂ ਤੇ ਬਹੁਤ ਕੁੱਝ ਲਿਖਿਅਾ ਜਾ ਸਕਦਾ ਪਰ ੳੁਹ ਫੇਰ ਕਦੇ ।
ਅਾੲੀ ਪੀ ਐਮ ਦੇ ਵਿਸ਼ੇ ਤੇ ਕੰਮ ਕਰਦਿਅਾਂ ਕੁਦਰਤ ਨਾਲ ਜੁੜਨ ਤੇ ਸਾਰੀ ਫੂਡ ਚੇਨ ਨੂੰ ਸਮਝਣ ਦਾ ਮੌਕਾ ਮਿਲਿਅਾ । ਿੲਹ ਸਮਝ ਅਾੲੀ ਕਿ ਕਿਵੇਂ ਸਾਇੰਸ ਨੂੰ ਕਾਰਪੋਰੇਟ ਅਦਾਰਿਅਾਂ ਨੇ ਉਧਾਲ਼ ਕੇ ਿੲਸ ਨੂੰ ਮਨੁੱਖਤਾ ਦੀ ਭਲਾੲੀ ਦੇ ਪਵਿੱਤਰ ਕਾਰਜ ਦੀ ਲੀਹ ਤੋਂ ਲਾਹ ਕੇ ਅਾਪਣੇ ਮੁਨਾਫ਼ੇ ਵਧਾੳੁਣ ਦਾ ਸਾਧਨ ਬਣਾ ਲਿਅਾ ਿੲਹ ਸਮਝ ਅਾੲੀ ਕਿ ਕਿਵੇਂ ਅਮਰੀਕਾ ਨੇ ਪੀ ਐਲ 480 ਨਾਮਕ ਸਮਝੌਤੇ ਰਾਹੀਂ ਸਾਡੀ ਰਵਾਿੲਤੀ ਖੇਤੀ ਨੂੰ ਮੁਨਾਫ਼ੇ ਤੇ ਵੱਧ ਝਾੜ ਦਾ ਲੌਲੀਪੌਪ ਦੇ ਕੇ ਕਿਸ ਤਰ੍ਹਾਂ ਵੱਡੇ ਪੱਧਰ ਤੇ ਲੁੱਟ ਦੀ ਸਾਜ਼ਿਸ਼ ਅਧੀਨ ਮੌਨਸੈਂਟੋ , ਕਾਰਗਿਲ , ਯੂਨੀਅਨ ਕਾਰਬਾਈਡ ਵਰਗੀਅਾਂ ਕਾਰਪੋਰੇਸ਼ਨਾਂ ਦੀਅਾ ਕੱਠਪੁਤਲੀਅਾਂ ਬਣਾ ਬਣਾ ਦਿੱਤਾ । ਿੲਹੀ ਹਾਲ ਮਨੁੱਖਾਂ ਤੇ ਪਸ਼ੂਅਾਂ ਦੀ ਸਿਹਤ ਸੰਭਾਲ ਦੇ ਖੇਤਰ ਵਿੱਚ ਹੋਿੲਅਾ ਤੇ ਸਾਨੂੰ ਕੈਂਸਰ , ੲੇਡਜ਼ , ਮੈਡ ਕਾਓ ਡਿਜ਼ੀਜ , ਭਾਂਤ ਭਾਂਤ ਦੇ ਫਲੂ ਪੱਲੇ ਪਾਕੇ ਅੈਂਟੀ ਬਾਿੲਓਟਿਕ ਜਹਿਰਾਂ ਨਾਲ ਜਿੱਥੇ ਅਾਪ ਮੁਨਾਫਾ ਕਮਾਿੲਅਾ ੳੁੱਥੇ ਮਨੁੱਖਤਾ ਦੇ ਖ਼ਾਤਮੇ ਦਾ ਮੁੱਢ ਬੰਨ੍ਹ ਦਿੱਤਾ । ਹਰ ਤਰ੍ਹਾਂ ਦੀਅਾਂ ਕੁਦਰਤੀ ਆਫ਼ਤਾਂ ਤੇ ਗਲੋਬਲ ਵਾਰਮਿੰਗ ਵੀ ਕਾਰਪੋਰੇਟ ਗਰੀਡ ਦਾ ਨਤੀਜਾ ਹੈ ।
ਜਦੋਂ ਿੲਹ ਵਰਤਾਰਾ ਅਾਪਣੇ ਜੋਬਨ ਤੇ ਸੀ ਤਾਂ ਅਾਪਣੀਅਾਂ ਕੋਸ਼ਿਸ਼ਾਂ ਦੇ ਨਕਾਰਾਤਮਿਕ ਨਤੀਜਿਅਾਂ ਵਿਚੋਂ ੳੁਪਜੀ ਨਿਰਾਸ਼ਤਾ ਤੇ ਨਿੱਜੀ ਕਾਰਨਾਂ ਕਰ ਕੇ ਮੈਂ ਸਤਾਰਾਂ ਸਾਲ ਪਹਿਲਾਂ ਦੇ ਦੇਸ਼ ਛੱਡ ਕੇ ਕਨੇਡਾ ਅਾੳੁਣ ਦਾ ਫ਼ੈਸਲਾ ਲਿਅਾ ।
ਿੲੱਥੇ ਅਾਕੇ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰ ਕੇ ਿੲਸ ਮੁਕਾਮ ਤੱਕ ਪੁੱਜਣ ਤੱਕ ਅਨੇਕਾਂ ਖੱਟੇ ਮਿੱਠੇ ਤਜਰਬੇ ਹੋੲੇ । ਮੁਸ਼ਕਲ ਸਮੇਂ ਨੇ ਬਹੁਤ ਕੁਸ਼ ਸਿਖਾਿੲਅਾ ।
ਹੁਣ ਜਦੋਂ ਕਿ ਮੈ ਅਾਪਣੀਅਾਂ ਨਿੱਜੀ ਜ਼ੁੰਮੇਵਾਰੀਆਂ ਤੋਂ ਸੁਰਖ਼ਰੂ ਹੋਣ ਦੇ ਕਿਨਾਰੇ ਹਾਂ ਤਾਂ ਿੲੱਕ ਵਾਰ ਫਿਰ ਅਾਪਣੀ ਜ਼ਿੰਦਗੀ ਦੇ ਤਜਰਬੇ ਨੂੰ ਕਿਸਾਨਾਂ ਦੇ ਲੇਖੇ ਲਾੳੁਣ ਦਾ ਮਨ ਬਣਾਿੲਅਾ ਹੈ । ਿੲੱਥੇ ਮੈਂ ਿੲਹ ਗੱਲ ਸਾਫ਼ ਕਰ ਦੇਵਾਂ ਕਿ ਮੇਰਾ ਕਿਸੇ ਸਿਅਾਸੀ ਪਾਰਟੀ ਨਾਲ ਕੋੲੀ ਸਬੰਧ ਨਹੀਂ ਤੇ ਨਾਂ ਹੀ ਮੇਰਾ ਿੲਸ ਖੇਤਰ ਵਿਚ ਅਾੳੁਣ ਦਾ ਕੋੲੀ ਿੲਰਾਦਾ ਹੈ ।
ਮੈਂ ਹੁਣ ਸਿਰਫ਼ ਤੇ ਸਿਰਫ਼ ਿੲੱਕ ਹੀ ਮੰਤਵ ਹੈ ਤੇ ੳੁਹ ਹੈ ਕਿਸਾਨਾਂ ਦੇ ਭਲੇ ਲੲੀ ਯੋਗਦਾਨ ਪਾਉਣਾ । ਪਰ ਕਿਸੇ ਨੂੰ ਬਿਨਾਂ ਮੰਗੀ ਸਲਾਹ ਦੇਣ ਦਾ ਕੋੲੀ ਫ਼ਾਇਦਾ ਨਹੀਂ । ਿੲਸ ਲੲੀ ਮੈਂ ਸੋਚਿਅਾ ਹੈ ਕਿ ਮੱਝ ਅੱਗੇ ਬੀਨ ਆਉਣ ਦੀ ਬਜਾੲੇ ਗਿਣੇ ਚੁਣੇ ਅਗਾਂਹ ਵਧੂ ਕਿਸਾਨਾਂ ਦਾ ਕਲੋਜ਼ਡ ਗਰੁੱਪ ਬਣਾ ਕੇ ਵਿਚਾਰ ਚਰਚਾ ਸ਼ੁਰੂ ਕਰਾਂ । ਿੲਸ ਲੲੀ ਮੈਂ ਦਸ ਕਿਸਾਨ ਜੋ ਕਿ ਿੲਸ ਵਿਸ਼ੇ ਤੇ ਵਿਚਾਰ ਚਰਚਾ ਕਰਨਾ ਚਹੁੰ ਦੇ ਹੋਣ ਦੀ ਚੋਣ ਕਰ ਕੇ ੲਿਸ ਸਬੰਧ ਵਿਚ ਵਿਚਾਰ ਚਰਚਾ ਕਰ ਕੇ ਕੰਮ ਸ਼ੁਰੂ ਕਰਾਂ । ਜੋ ਦੋਸਤ ਦਿਲਚਸਪੀ ਰੱਖਦੇ ਹੋਣ ੳੁਹ ਮੇਰੇ ਨਾਲ ਸੰਪਰਕ ਕਰਨ ਤੇ ਅਾਪਣੇ ਵਾਰੇ ਜਾਣਕਾਰੀ ਿੲਨਬਾਕਸ ਕਰਨ । ਸਿਰਫ਼ ੳੁਹੀ ਸੰਪਰਕ ਕਰਨ ਜੋ ਅਾਪ ਖੇਤੀ ਕਰਦੇ ਹੋਣ ।
2 ਨਵੰਬਰ , 2017
( ਸਤਵੰਤ ਸਿੱਧੂ ਦੀ ਫੇਸ ਬੁਕ ਵਾਲ ਤੋਂ )
-
ਸਤਵੰਤ ਸਿੰਘ ਸਿੱਧੂ , ਕਨੇਡਾ, ਕਾਰੋਬਾਰੀ ਐਨ ਆਰ ਆਈ , ਕੈਲੇਡਾਨ ,ਕਨੇਡਾ
satwantsidhu@live.ca
+647-972-5103
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.