ਪੰਜਾਬੀ ਦੇ ਲੇਖਕਾਂ ਵਿਚ ਬਹੁਤ ਸਾਰੇ ਅਜਿਹੇ ਸਿਤਾਰੇ ਹਨ ਜਿਹਨਾਂ ਨੇ ਆਪਣੇ ਪਾਠਕਾਂ ਨੂੰ ਨਵੀਆਂ ਸੇਧਾ ਦਿੱਤੀਆ ਹਨ। ਉਹਨਾਂ ਨੇ ਪੰਜਾਬੀ ਵਿਚ ਆਪਣੀਆਂ ਲਿਖਤਾ ਰਾਹੀ ਬਹੁਤ ਵੱਡਾ ਮਾਣ ਹਾਸਿਲ ਕੀਤਾ ਹੈ ਅਤੇ ਖੁੱਦ ਵੀ ਅਸਮਾਨ ਦੀਆਂ ਬੁਲੰਦੀਆ ਨੂੰ ਛੂਹ ਲਿਆ ਹੈ। ਅਜਿਹੇ ਲੇਖਕਾਂ ਵਿਚ ਅੱਜ ਪੰਜਾਬੀ ਭਾਸ਼ਾ ਵਿਚ ਆਪਣੀਆਂ ਲਿਖਤਾ ਨਾਲ ਨਾਮਣਾ ਖੱਟਣ ਵਾਲਾ ਉੱਘਾ ਪੰਜਾਬੀ ਲੇਖਕ ਡਾ. ਹਰਚੰਦ ਸਿੰਘ ਸਰਹਿੰਦੀ ਬਹੁਤ ਸਾਰੇ ਪੁਰਸਕਾਰ ਆਪਣੇ ਨਾਮ ਨਾਲ ਜੋੜ ਕਿ ਪੰਜਾਬੀ ਲੇਖਕਾਂ ਵਿਚ ਇਕ ਚਾਨਣ ਮੁਨਾਰਾ ਬਣ ਗਿਆ ਹੈ।
ਡਾ. ਹਰਚੰਦ ਸਿੰਘ ਸਰਹਿੰਦੀ ਨੇ ਆਪਣੀ ਮੁੱਢਲੀ ਸਿੱਖਿਆ ਸਰਹਿੰਦ ਤੋਂ ਹੀ ਹਾਸਿਲ ਕੀਤੀ ਅਤੇ ਗਰੈਜੂਏਸ਼ਨ ਦੀ ਡਿਗਰੀ ਸਾਇੰਸ ਵਿਸ਼ੇ ਵਿਚ ਕਰਕੇ ਵੈਟਨਰੀ ਡਾ. ਦੇ ਆਹੁੱਦੇ ਉਤੇ ਕੰਮ ਕਰਨਾਂ ਸੁਰੂ ਕਰ ਦਿੱਤਾ। ਸੁਰੂ ਕਾਲ ਦਾ ਵਧੇਰੇ ਸਮਾਂ ਚਮਕੋਰ ਸਾਹਿਬ ਵਿਚ ਨੌਕਰੀ ਕਰਦਿਆ ਉਹਨਾਂ ਨੇ ਸਿੱਖ ਇਤਿਹਾਸ ਨੂੰ ਪੜਨਾ ਸੁਰੂ ਕੀਤਾ ਅਤੇ ਇਸ ਵਿਚ ਉਹਨਾਂ ਦੀ ਰੂਚੀ ਹੱਦ ਤੋ ਵੱਧ ਗਈ। 1985 ਤੋਂ ਬਾਅਦ ਵਿਚ ਸਮਾਚਾਰ ਪੱਤਰਾਂ ਵਿਚ ਛੱਪਣ ਵਾਲੇ ਸਿੱਖ ਇਤਿਹਾਸ ਨੂੰ ਪੜ ਕੇ ਉਸ ਬਾਰੇ ਸੰਪਾਦਕ ਦੀ ਡਾਕ ਵਿਚ ਉਹਨਾਂ ਨੇ ਪੱਤਰ ਲਿਖ ਕਿ ਸਮਾਚਾਰ ਪੱਤਰਾਂ ਦੀਆਂ ਲਿਖਤਾ ਉਤੇ ਆਪਣੇ ਵਿਚਾਰ ਪੇਸ਼ ਕਰਨੇ ਸ਼ੁਰੂ ਕਰ ਦਿੱਤੇ ਜਿਸ ਨਾਲ ਉਹ ਹੋਲੀ ਹੋਲੀ ਪਾਠਕ ਤੋ ਲੇਖਕ ਦੇ ਸੁਹਾਨੇ ਸਫਰ ਵੱਲ ਤੁਰ ਪਏ ਉਸ ਸਮੇਂ ਕਿਸੇ ਨੇ ਵੀ ਨਹੀਂ ਸੋਚਿਆ ਹੋਵੇਗਾ ਜਾਂ ਇਹ ਕਹਿ ਲਵੋ ਕਿ ਇਹ ਕਿਸੇ ਨੂੰ ਵੀ ਨਹੀਂ ਅਨੁਮਾਨ ਹੋਵੇਗਾ ਅਤੇ ਨਾ ਹੀ ਡਾ. ਹਰਚੰਦ ਸਿੰਘ ਸਰਹਿੰਦੀ ਨੇ ਕਦੇ ਖੁੱਦ ਵੀ ਸੋਚਿਆ ਹੋਵੇਗਾ ਕਿ ਉਹਨਾਂ ਦੀ ਇਹ ਲਗਨ ਕਦੇ ਉਹਨਾਂ ਨੂੰ ਪੰਜਾਬੀ ਭਾਸ਼ਾ ਦੇ ਲੇਖਕਾਂ ਦੀ ਸੂਚੀ ਵਿਚ ਇਕ ਚਮਕਦੇ ਸਿਤਾਰੇ ਦੀ ਤਰ੍ਹਾਂ ਚਮਕਾ ਦੇਵੇਗੀ।
ਜਦੋਂ ਡਾ. ਹਰਚੰਦ ਸਿੰਘ ਸਰਹਿੰਦੀ ਨੇ ਸਿੱਖ ਇਤਿਹਾਸ ਬਾਰੇ ਲਿਖਣਾ ਸੁਰੂ ਕੀਤਾ ਤਾਂ ਉਹਨਾਂ ਨੇ ਸਾਹਿਬਜ਼ਾਦਿਆਂ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਬਾਰੇ ਲਿਖਣ ਨੂੰ ਵਿਸ਼ੇਸ਼ ਤਰਜੀਹ ਦਿੱਤੀ। ਉਹਨਾਂ ਨੇ ਪ੍ਰੁਮੁੱਖ ਤੋਰ ਤੇ ਆਪਣੀਆਂ ਕਿਤਾਬਾਂ ਲਿਖਤਾ ਵਿਚ, ਜੋੜਾ ਕਿਸੇ ਪਾਸੇ-ਜੋੜਾ ਕਿਸੇ ਪਾਸੇ, ਸਰਹਿੰਦ ਤੇ ਚਮਕੌਰ ਸਾਹਿਬ ਦੇ ਖੂਨੀ ਸਾਕਿਆਂ ਦੀ ਦਾਸਤਾਨ, ਸੱਚ ਨੀਂਹਾਂ ਵਿਚ ਚਮਕੇ ਸਾਕਾ ਸਰਹਿੰਦ, ਸਰਹਿੰਦ ਅਤੇ ਚਮਕੌਰ ਸਾਹਿਬ ਦੇ ਖੂਨੀ ਸਾਕਿਆ ਦੀ ਦਾਸਤਾਨ-ਅੱਲਾ ਯਾਰ ਖਾਂ ਜੋਗੀ ਦੀ ਜੁਬਾਨੀ, ਸਰਹਿੰਦ ਦਾ ਜੇਤੂ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ, ਸੇਧਾਂ ਤੇ ਸੁਨੇਹੇ ਆਦਿ ਕਿਤਾਬਾ ਲਿਖ ਕਿ ਪਾਠਕਾਂ ਨੂੰ ਸਿੱਖ ਇਤਿਹਾਸ ਬਾਰੇ ਹੋਰ ਗਹਿਰਾਈ ਨਾਲ ਜਾਣੂ ਕਰਵਾਇਆ ਉਹਨਾਂ ਨੇ ਇਸ ਤੋ ਇਲਾਵਾ ਮਨੁੱਖੀ ਸਰੀਰ ਅਤੇ ਮਨੁੱਖੀ ਸਿਹਤ ਬਾਰੇ ਵੀ ਕਾਫੀ ਕਿਤਾਬਾ ਅਤੇ ਲੇਖ ਲਿਖੇ ਜੋ ਦੇਸ਼ ਵਿਦੇਸ਼ ਦੇ ਸਮਾਚਾਰ ਪੱਤਰਾ ਵਿਚ ਪੰਜਾਬੀ ਭਾਸ਼ਾ ਦੇ ਨਾਲ ਨਾਲ ਹੋਰ ਭਾਸ਼ਾਵਾਂ ਵਿਚ ਵੀ ਅਨੁਵਾਦ ਕਰਕੇ ਛਪਦੇ ਰਹੇ। ਉਹਨਾਂ ਦੀਆਂ ਇਸ ਬਾਰੇ ਪ੍ਰਮੁੱਖ ਲਿਖਤਾ/ਕਿਤਾਬਾਂ ਵਿਚ ਅਸੀਂ ਕਿਉਂ ਸੋਂਦੇ ਹਾਂ, ਸਾਡਾ ਸਰੀਰ ਅਤੇ ਇਸਦੀ ਸੰਭਾਲ, ਤੁਹਾਡੀ ਸਿਹਤ, ਮਨੁੱਖੀ ਸੈਕਸ, ਸਿਹਤ ਗਿਆਨ ਅਤੇ ਮਨੋਵਿਗਿਆਨ, ਸਿਹਤਮੰਦ ਕਿਵੇਂ ਰਹੀਏ, ਜੀਵਨ-ਬੂੰਦਾਂ ਪ੍ਰਮੁੱਖ ਹਨ। ਇਹਨਾ ਵਿਚੋ ਬਹੁਤ ਸਾਰੇ ਵਿਗਿਆਨਕ ਜਾਣਕਾਰੀ ਨਾਲ ਭਰਪੂਰ ਲੜੀਵਾਰ ਲੇਖ ਪ੍ਰਮੁੱਖ ਸਮਾਚਾਰ ਪੱਤਰਾ ਅਤੇ ਮੈਗਜੀਨਾ ਵਿਚ ਪ੍ਰਕਾਸ਼ਿਤ ਹੁੰਦੇ ਰਹੇ ਜਿਸ ਨੇ ਡਾ. ਸਰਹਿੰਦੀ ਦੇ ਪਾਠਕਾਂ ਦੀ ਗਿਣਤੀ ਵਿਚ ਚੋਖਾ ਵਾਧਾ ਕਰ ਦਿੱਤਾ।
ਡਾ. ਹਰਚੰਦ ਸਿੰਘ ਸਰਹਿੰਦੀ ਨੇ ਆਪਣੀ ਲਿਖਣ ਸ਼ੈਲੀ ਵਿਚ ਆਪਣੇ ਕਿਤੇ ਨੂੰ ਵੀ ਪ੍ਰਮੁੱਖਤਾ ਦਿੱਤੀ ਅਤੇ ਉਹਨਾ ਨੇ ਪਸ਼ੂ-ਪੰਛੀਆਂ ਬਾਰੇ ਵੀ ਬਹੁਤ ਜਾਣਕਾਰੀ ਭਰਪੂਰ ਕਿਤਾਬਾ ਅਤੇ ਕਾਲਮ ਲਿਖੇ ਜਿਹਨਾ ਵਿਚ ਜੀਵ-ਜੰਤੂਆਂ ਦੀ ਅਨੋਖੀ ਦੁਨੀਆਂ, ਜੀਵ-ਜੰਤੂਆਂ ਦੀ ਅਨੋਖੇ ਸੁਰੱਖਿਆ ਪ੍ਰਬੰਧ, ਪੰਛੀਆਂ ਦੀ ਅਨੋਖੀ ਦੁਨੀਆਂ, ਸੱਪਾਂ ਤੇ ਮਗਰਮੱਛਾਂ ਦੀ ਅਨੋਖੀ ਦੁਨੀਆਂ ਆਦਿ ਪ੍ਰਮੁੱਖ ਹਨ ਜਿਸਨੇ ਪਾਠਕਾਂ ਨੂੰ ਜਾਣਕਾਰੀ ਦੇ ਨਾਲ ਨਾਲ ਨਵੀਆਂ ਸੇਧਾਂ ਵੀ ਦਿੱਤੀਆਂ।
ਡਾ. ਹਰਚੰਦ ਸਿੰਘ ਸਰਹਿੰਦੀ ਦੀ ਲਿਖਣ ਸ਼ੈਲੀ ਨੇ ਉਹਨਾਂ ਨੂੰ ਬੁਲੰਦੀ ਤੇ ਪਹੁੰਚਾ ਦਿੱਤਾ। ਉਹਨਾਂ ਦੀ ਇਸ ਦੂਰ ਅੰਦੇਸ਼ੀ ਸੋਚ ਅਤੇ ਲਿਖਣ ਦੀ ਕਲਾਂ ਤੋ ਪ੍ਰਭਾਵਿੱਤ ਹੋ ਕੇ ਉਹਨਾਂ ਦੇ ਕਦਰਦਾਨਾਂ ਨੇ ਉਹਨਾਂ ਨੂੰ ਬਹੁਤ ਹੀ ਸਨਮਾਨਜਨਕ ਰੂਤਬੇ ਤੇ ਪਹੁੰਚਾ ਦਿੱਤਾ। ਉਹਨਾਂ ਨੂੰ ਬਹੁਤ ਸਾਰੇ ਪੁਰਸਕਾਰ ਤੇ ਸਨਮਾਨ ਮਿਲੇ ਜਿਹਨਾਂ ਵਿਚ ਸਾਲ 1990-1991 ਦੌਰਾਨ ਭਾਸ਼ਾ ਵਿਭਾਗ, ਪੰਜਾਬ ਵੱਲੋਂ ਰਾਜ ਪੱਧਰ ਤੇ ਕਰਵਾਏ ਗਏ ਲੇਖ ਮੁਕਾਬਲੇ ਵਿੱਚ ਉਹਨਾਂ ਨੂੰ ਮੌਤ ਤੋਂ ਪਰਤੇ ਮਨੁੱਖ ਦੀ ਕਹਾਣੀ ਨੂੰ ਪਹਿਲੇ ਦਰਜੇ ਤੇ ਐਲਾਨਿਆ ਗਿਆ, ਭਾਸ਼ਾ ਵਿਭਾਗ ਪੰਜਾਬ ਵੱਲੋਂ ਸਾਲ 1994 ਲਈ ਐਮ.ਐਸ.ਰੰਧਾਵਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ ਉਹਨਾਂ ਦੀ ਪੁਸਤਕ ਤੁਹਾਡੀ ਸਿਹਤ ਨੂੰ ਸਾਲ 1994 ਲਈ ਗਿਆਨ ਸਾਹਿਤ ਦੀ ਸਰਵੋਤਮ ਰਚਨਾ ਵਜੋਂ ਦਿੱਤਾ ਗਿਆ, ਸਾਲ 1994-95 ਦੌਰਾਨ ਭਾਸ਼ਾ ਵਿਭਾਗ,ਪੰਜਾਬ ਵੱਲੋਂ ਅਦਬੀ ਸਫਰ ਦੀ ਦਾਸਤਾਨ ਦੀ ਲੜੀ ਅਧੀਨ ਕਰਵਾਏ ਗਏ ਰੂ-ਬ-ਰੂ ਪ੍ਰੋਗਰਾਮ ਸਮੇਂ ਮਿਤੀ 24 ਸਤੰਬਰ 1994 ਨੂੰ ਸਰਹਿੰਦ ਵਿਖੇ ਸਨਮਾਨਿਤ ਕੀਤਾ ਗਿਆ, ਉਹਨਾਂ ਨੂੰ ਸ੍ਰੋ਼ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਐਵਾਰਡ ਅਤੇ ਬੈਰਾਗੀ ਮਹਾਂਮੰਡਲ, ਪੰਜਾਬ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ, ਉਹਨਾਂ ਨੂੰ ਡਾ.ਗੰਡਾ ਸਿੰਘ ਮੈਮੋਰੀਅਲ ਟਰੱਸਟ,ਪਟਿਆਲਾ ਵੱਲੋਂ ਸਨਮਾਨਿਤ ਕੀਤਾ ਗਿਆ, ਅੰਤਰਰਾਸ਼ਟਰੀ ਸਾਹਿਤਕ ਤੇ ਸਭਿਆਚਾਰਕ ਸੰਸਥਾ, ਪੰਜਾਬੀ ਸੱਥ ਲਾਂਬੜਾ(ਜਲੰਧਰ) ਵਲੋਂ ਡਾ.ਹਰਗੋਬਿੰਦ ਖੁਰਾਣਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ, ਉਹਨਾਂ ਨੂੰ ਪੰਜਾਬ ਸਰਕਾਰ ਵਲੋਂ ਸ੍ਰੋਮਣੀ ਪੰਜਾਬੀ ਲੇਖਕ ਪੁਰਸਕਾਰ 2002 ਨਾਲ ਸਨਮਾਨਿਤ ਕੀਤਾ ਗਿਆ, ਉਹਨਾਂ ਨੂੰ ਭਾਸ਼ਾ ਵਿਭਾਗ ਪੰਜਾਬ ਵਲੋਂ ਗੁਰਬਖਸ਼ ਸਿੰਘ ਪ੍ਰੀਤਲੜੀ ਐਵਾਰਡ 2008 ਨਾਲ ਸਨਮਾਨਿਤ ਕੀਤਾ ਗਿਆ। ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਨਗਰ ਸਰਹਿੰਦ ਵਿਚ ਲਗਭਗ 8 ਦਹਾਕੇ ਪਹਿਲਾਂ ਪੈਦਾ ਹੋਏ ਡਾ.ਹਰਚੰਦ ਸਿੰਘ ਸਰਹਿੰਦੀ ਨੇ ਪਰਿਵਾਰ ਦੇ ਬਹੁਤ ਹੀ ਰੂਝੇਂਵਿਆਂ ਭਰੇ ਕਾਰੋਬਾਰ ਅਤੇ ਆਪਣੀ ਸਰਕਾਰੀ ਵੈਟਨਰੀ ਡਾਕਟਰੀ ਦੀ ਨੋਕਰੀ ਕਰਦਿਆਂ ਸਮਾਚਾਰ ਪੱਤਰਾਂ ਅਤੇ ਕਿਤਾਬਾ ਵਿਚ ਕਦੋ ਆਪਣਾ ਸਫਰ ਸ਼ੁਰੂ ਕਰ ਦਿੱਤਾ ਇਸਦਾ ਉਹਨਾਂ ਨੂੰ ਉਸ ਸਮੇਂ ਪੱਤਾ ਲੱਗਾ ਜਦੋਂ ਉਹਨਾਂ ਦੇ ਪਾਠਕਾਂ ਦੇ ਪ੍ਰਸੰਸਾ ਭਰੇ ਖੱਤ ਉਹਨਾਂ ਦੇ ਘਰ ਪੁੱਜਣੇ ਸ਼ੁਰੂ ਹੋਏ। ਅੱਜ ਵੀ ਉਹ ਪੰਜਾਬੀ ਦੇ ਪਾਠਕਾਂ ਲਈ ਇਕ ਚਾਨਣ ਮੁਨਾਰਾ ਹਨ।
ਵੱਲੋਂ
ਰਸ਼ਿਮ ਵਰਮਾ
ਜਿਲ੍ਹਾ ਲੋਕ ਸੰਪਰਕ ਅਫਸਰ,
9780036180
-
ਰਸ਼ਿਮ ਵਰਮਾ, ਲੇਖਕ
na
9780036180
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.