ਇਨਸਾਨੀ ਜਿੰਦਗੀ ਇਕ ਖੇਲ ਦੀ ਤਰ੍ਹਾਂ ਹੈ।ਜਿਸ ਵਿਚ ਹਾਰ ਦੀ ਸੰਭਾਵਨਾ ਵੀ ਹੈ ਅਤੇ ਜਿਤ ਦੀ ਵੀ।ਖੇਲ ਵਿਚ ਹਰ ਇਕ ਖਿਡਾਰੀ ਦੀ ਤਮੰਨਾ ਹੁੰਦੀ ਹੈ ਕਿ ਉਸਦੀ ਜਿੱਤ ਹੋਵੇ,ਤੇ ਉਹ ਜਿੱਤ ਵਾਸਤੇ ਯਤਨ ਵੀ ਕਰਦਾ ਹੈ।ਪਰ ਹਰ ਇਕ ਦੀ ਝੋਲ਼ੀ ਵਿਚ ਜਿਤ ਦਾ ਤੋਹਫਾ ਨਹੀਂ ਪੈਂਦਾ
ਜੀਵਨ ਵਿਚ ਹਰ ਇਨਸਾਨ ਦਾ ਕੋਈ ਨਾ ਕੋਈ ਟੀਚਾ goal ਜਰੂਰ ਹੁੰਦਾ ਹੈ,ਜੀਵਨ ਵਿਚ goal ਦਾ ਹੋਣਾ ਅਤਿਅੰਤ ਜਰੂਰੀ ਹੈ। ਮਨੋਰਥ ਹੀਣ ਜੀਵਨ ਵਿਚ ਕਦੇ ਵੀ ਖੁਸ਼ੀ happiness ਨਹੀੰ ਆ ਸਕਦੀ, ਕਿੳਂਕਿ ਮਨੋਰਥ ਹੀਨ ਇਨਸਾਨ ਦੇ ਜੀਵਨ ਵਿਚ ਕੇਵਲ ਭਟਕਣਾ detour ਹੀ ਰਹਿ ਜਾਂਦੀ ਹੈ। ਐਸਾ ਇਨਸਾਨ ਜੀਵਨ ਦੇ ਹਰ ਪੱਖ ਵਿਚ ਹੀ ਦੂਜਿਆਂ ਨਾਲੋਂ ਪਛੜ ਜਾਂਦਾ ਹੈ।ਉਸਦੇ ਜੀਵਨ ਵਿਚ ਭੁਤਕਾਲ past ਦਾ ਪਛੁਤਾਵਾ ਹਮੇਸ਼ਾ ਬਣਿਆ ਰਹਿੰਦਾ ਹੈ ਉਸਦਾ ਵਰਤਮਾਨ present ਚਿੰਤਾਂਵਾ ਵਿਚ ਬੀਤਦਾ ਹੈ ਅਤੇ ਭਵਿੱਖ future ਵਿਚ ਵੀ ਉਸਨੂ ਕੋਈ ਚਾਨਣਾ ਨਜਰੀਂ ਨਹੀਂ ਪੈਂਦਾ।ਸਮਾਂ ਪਾ ਕੇ ਐਸੇ ਲੋਗ ਚਿੰਤਾ ਰੋਗ Anxiety disorder ਦਾ ਸ਼ਿਕਾਰ ਵੀ ਹੋ ਜਾਂਦੇ ਹਨ।ਅਤੇ ਉਹਨਾ ਦਾ ਪਰਿਵਾਰਕ ਜੀਵਨ ਵੀ ਅਸਤ ਵਿਅਸਤ ਹੋ ਜਾਂਦਾ ਹੈ।
ਹਰ ਇਨਸਾਨ ਜੀਵਨ ਵਿਚ ਖੁਸ਼ੀ ਅਤੇ ਪ੍ਰਸੰਨਤਾ ਚਾਹੁੰਦਾ ਹੈ।ਸੁਖੀ ਅਤੇ ਪ੍ਰਸੰਨਤਾ ਭਰਪੂਰ ਜੀਵਨ ਜੀਣਾ ਹਰ ਇਨਸਾਨ ਦਾ ਹੱਕ ਵੀ ਹੈ ਅਤੇ ਫਰਜ ਵੀ।ਪਰ ਆਮ ਕਰਕੇ ਮਨੁੱਖ ਸਮਝ ਨਹੀਂ ਪਾਉਂਦਾ ਕਿ ਕਿਸੇ ਕਾਰਜ ਵਿਚ ਸਫਲਤਾ Success ਕਿਵੇਂ ਹਾਂਸਲ ਕੀਤੀ ਜਾਵੇ।
ਇਹ ਲੇਖ ਕੇਵਲ ਉਹਨਾ ਲੋਕਾਂ ਲਈ ਹੀ ਲਿਖਿਆ ਗਿਆ ਹੈ ਜੋ ਜੀਵਨ ਵਿਚ ਸਫਲਤਾ Success ਹਾਂਸਲ ਕਰਕੇ ਸੁਖੀ ਅਤੇ ਪ੍ਰਸੰਨਤਾ ਭਰਪੂਰ ਜੀਵਨ ਜੀਣ ਦੇ ਚਾਹਵਾਨ ਹਨ।ਕੋਈ ਵੀ ਖੁਸ਼ੀ ਮਿਥੀ ਹੋਈ ਮੰਜਲ ਤੇ ਪਹੁੰਚ ਕੇ ਹੀ ਪਾਈ ਜਾ ਸਕਦੀ ਹੈ।ਹੇਠ ਲਿਖੇ ਸੁਝਾ suggestions ਮੰਜਲ ਤੇ ਪਹੁੰਚਣ ਦੇ ਚਾਹਵਾਨਾ ਲਈ ਲਾਹੇਵੰਦ helpfullਹੋਣਗੇ,ਇਹ ਮੇਰਾ ਯਕੀਨ ਹੈ।
1. ਕਲਪਨਾ imagine ਕਰੋ:- ਦੁਨੀਆਂ ਭਰ ਵਿਚ ਜਿੰਨੀਆਂ ਵੀ ਵੱਡੀਆਂ ਤੋਂ ਵਡੀਆਂ ਖੌਜਾਂ ਹੋਈਆਂ ਹਨ ਉਹਨਾ ਸਭ ਦਾ ਆਧਾਰ ਖੋਜਕਰਤਾ RESEARCHER ਦੀ ਕਲਪਨਾ ਹੀ ਸੀ।ਮਹਾਨ ਵਿਗਿਆਨੀ SCIENTIST ਆਈਂਸਟਾਈਨ ਨੇ ਰੁਖ ਤੋਂ ਸੇਬ ਦਾ ਫਲ ਧਰਤੀ ਤੇ ਡਿਗਦਾ ਵੇਖ ਕੇ ਕਲਪਨਾ IMAGINE ਹੀ ਕੀਤੀ ਸੀ ਕਿ ਇਹ ਫਲ ਰੁਖ ਨਾਲੋਂ ਟੁੱਟ ਕੇ ਆਕਾਸ਼ ਵੱਲ ਕਿੳਂ ਨਹੀਂ ਉੱਡਿਆ ਜਾਂ ਕਿਸੇ ਹੋਰ ਦਿਸ਼ਾ ਵੱਲ ਕਿੳਂ ਨਹੀਂ ਗਿਆ ਧਰਤੀ ਤੇ ਹੀੇ ਕਿੳਂ ਡਿੱਗਿਆ ਹੈ।ਇਹ ਕਲਪਨਾ ਹੀ ਉਸਦੀ ਖੋਜ ਦਾ ਆਧਾਰ ਬਣੀ ਜਿਸ ਕਰਕੇ ਉਹ ਗੁਰੁਤਕਰਸ਼ਣ ਬਲ gravity force ਦੀ ਖੋਜ ਕਰ ਸਕਿਆ।ਚਾਹੇ ਭਾਫ ਦਾ ਇੰਜਨ ਸੀ,ਹਵਾਈ ਜਹਾਜ ਸੀ,ਰੇਡੀਓ ਸੀ ਜਾਂ ਹੋਰ ਜਿੰਨੇ ਵੀ ਅੱਜ ਦੁਨੀਆਂ ਦੇ ਲੋਕ ਸੁਖਾਂ ਦੇ ਸਾਧਨ ਵਰਤ ਰਹੇ ਹਨ,ਇਹਨਾ ਸਭ ਦਾ ਆਧਾਰ ਖੋਜ ਕਰਤਾ ਦੀ ਕਲਪਨਾ ਹੀ ਸੀ
ਇਹ ਇਕ ਅਟੱਲ ਸਚਾਈ ਹੈ,ਕਿ ਜੋ ਮਨੁਖ ਕਲਪਨਾ ਕਰ ਸਕਦਾ ਹੈ ਉਸ ਕਲਪਨਾ ਨੂੰ ਸਹੀ ਸਾਧਨ ਵਰਤ ਕੇ ਉਦਮ ਤੇ ਯਤਨ ਕਰਕੇ ਸਾਕਾਰ manifest ਰੂਪ ਵੀ ਦੇ ਸਕਦਾ ਹੈ।ਇਸ ਲਈ ਜੀਵਨ ਵਿਚ ਆਪਣੀ ਮੰਜਲ ਲਈ ਕਲਪਨਾ ਕਰੋ ਕਿ ਤੁਸੀ ਕੀ ਪਾਉਣਾ ਚਾਹੁੰਦੇ ਹੋ।ਕਿਸ ਚੀਜ ਦੀ ਪ੍ਰਾਪਤੀ ਵਿਚ ਤੁਹਾਡੀਆਂ ਖੁਸ਼ੀਆਂ ਲੁੱਕੀਆਂ ਹਨ। ਜਿੰਨੀ ਵੱਡੀ ਕਲਪਨਾ ਹੋਵੇਗੀ ਉਨੀ ਹੀ ਵੱਡੀ ਪਰਾਪਤੀ ਹੋਵੇਗੀ ਅਤੇ ਉਨੀ ਵੱਡੀ ਹੀ ਖੁਸ਼ੀ ਨਸੀਬ ਹੋਵੇਗੀ
2. ਜਰੂਰੀ important ਕੀ ਹੈ :- ਮਨੁੱਖ ਦੀਆਂ ਬਹੁਤ ਸਾਰੀਆਂ ਜਰੂਰਤਾਂ needs ਹਨ,ਅਤੇ ਹਰ ਇਨਸਾਨ ਦੀ ਜਰੂਰਤ ਇਲਾਕੇ,ਮੌਸਮ ਜਾਂ ਉਮਰ ਮੁਤਾਬਕ ਵੱਖਰੀ ਹੋ ਸਕਦੀ ਹੈ।ਜਰੂਰੀ ਨਹੀਂ ਕਿ ਜੋ ਜਰੂਰਤ ਕਿਸੇ ਇੱਕ ਇਨਸਾਨ ਦੀ ਹੈ ਉਹ ਜਰੂਰਤ ਹੀ ਦੂਜੇ ਦੀ ਵੀ ਹੋਵੇ। ਮਸਾਲ ਵਜ੍ਹੋਂ ਕਿਸਾਨ ਦੀ ਜਰੂਰਤ ਹੋਰ ਹੈ ਅਤੇ ਵਪਾਰੀ ਦੀ ਜਰੂਰਤ ਹੋਰ ਹੋ ਸਕਦੀ ਹੈ। ਵਿਦਿਆਰਥੀ ਦੀ ਜਰੂਰਤ ਹੋਰ ਅਤੇ ਕਿਸੇ ਨੌਕਰੀਪੇਸ਼ਾ ਇਨਸਾਨ ਦੀ ਜਰੂਰਤ ਹੋਰ ਹੋ ਸਕਦੀ ਹੈ।ਇਸ ਲਈ ਸਫਲਤਾ ਦੇ ਰਾਹਾਂ ਦੇ ਪਾਂਧੀ ਬਨਣ ਲਈ ਸਭ ਤੋਂ ਪਹਿਲਾਂ ਇਹ ਨਿਸ਼ਚਿਤ ਕਰਨਾ ਪਵੇਗਾ ਕਿ ਮੇਰੇ ਲਈ ਮਹੱਤਵਪੂਰਨ important ਕੀ ਹੈ।ਕਈ ਵਾਰ ਅਗਿਆਨਤਾ Ignorance ਕਾਰਣ ਮਨੁੱਖ ਉਹ ਕਰਮ ਕਰਦਾ ਰਹਿੰਦਾ ਹੈ ਜਿੰਨ੍ਹਾ ਕਰਮਾਂ ਦਾ ਉਸਦੇ ਜੀਵਨ ਵਿੱਚ ਕੋਈ ਵੀ ਮਹੱਤਵ Importance ਨਹੀ ਹੁੰਦਾ।ਇਸਤਰ੍ਹਾਂ ਜੀਵਨ ਦਾ ਕੀਮਤੀ ਸਮਾਂ ਅਤੇ ਬਹੁਤ ਸਾਰਾ ਸਰਮਾਇਆ ਅਜਾਈਂ ਗਵਾ ਬਹਿੰਦਾ ਹੈ ਪਰ ਹਾਂਸਲ ਕੁਝ ਨਹੀਂ ਹੁੰਦਾ। ਸਫਲਤਾ ਹਾਂਸਲ ਕਰਣ ਲਈ ਮਹੱਤਵਪੂਰਣ ਦੀ ਪਹਿਚਾਣ ਕਰੋ।ਮਹੱਤਵਪੂਰਣ ਕਰਮ ਨੂੰ ਹੀ ਪਹਿਲ PRIORITY ਦਿਓ ਅਤੇ ਆਪਣਾ ਧਿਆਨ ਕੇਂਦ੍ਰਿਤ ਕਰਕੇ ਉੱਦਮ ਤੇ ਯਤਨ ਆਰੰਭ ਕਰੋ
3. ਦੂਰ ਦ੍ਰਿਸਟਾ ਬਣੋ :- ਬਹੁਤ ਵਾਰੀ ਆਮ ਮਨੁੱਖ ਕਿਸੇ ਕਾਰਜ ਨੂੰ ਆਪਣਾ ਟੀਚਾ ਮਿਥ ਲੈਂਦੇ ਹਨ,ਉਸ ਲਈ ਭਰਪੂਰ ਯਤਨ ਵੀ ਕਰਦੇ ਹਨ ਉੱਦਮ ਅਤੇ ਮਿਹਨਤ ਸਦਕਾ ਆਪਣਾ ਟੀਚਾ ਹਾਂਸਲ ਵੀ ਕਰ ਲੈਦੇ ਹਨ ਪਰ ਉਸਦਾ ਸਿੱਟਾresult ਦੁਖਦਾਈ ਨਿਕਲਦਾ ਹੈ ਖੁਸ਼ੀ ਦੀ ਬਜਾਇ ਜੀਵਨ ਵਿਚ ਪਰੇਸ਼ਾਨੀਆਂ DISTRESSES ਦੇ ਝੱਖੜ ਝੁੱਲ ਪੈਂਦੇ ਹਨ।ਕਿੳਂਕਿ ਉਹਨਾਂ ਨੇ ਉਹ ਕਾਰਜ ਕਿਸੇ ਗੈਰ ਕਾਨੂਨੀ ਢੰਗ ਨਾਲ ਕੀਤਾ ਹੁੰਦਾ ਹੈ,ਮਿਹਨਤ ਕਰਕੇ ਵੀ ਹੱਥ ਪੱਲੇ ਪਛਤਾਵਾ REMORSE ਹੀ ਪੈਂਦਾ ਹੈ। ਅਤੇ ਆਪਣੇ ਆਪ ਨੂੰ ਹਾਰੇ ਹੋਏ ਇਨਸਾਨ ਦੇ ਰੂਪ ਵਿਚ ਵੇਖਦੇ ਹਨ।ਇਸ ਲਈ ਜਰੂਰੀ ਹੈ ਕਿ ਕੋਈ ਵੀ ਕਾਰਜ ਆਰੰਭਣ ਤੋਂ ਪਹਿਲਾਂ ਉਸਦੇ ਨਿਕਲਣ ਵਾਲੇ ਨਤੀਜੇ ਬਾਰੇ ਗਹਰੀ ਸੋਚ ਵਿਚਾਰ ਕੀਤੀ ਜਾਏ ਕਿ ਜੋ ਮੈਂ ਕਰਣ ਜਾ ਰਿਹਾ ਹਾਂ ਇਸ ਨਾਲ ਮੇਰਾ,ਮੇਰੇ ਪਰਿਵਾਰ ਦਾ ਅਤੇ ਸਮਾਜ ਦਾ ਕੋਈ ਨੁਕਸਾਨ loss ਤਾਂ ਨਹੀਂ ਹੋਵੇਗਾ।ਇਸ ਪ੍ਰਾਪਤੀ ਨਾਲ ਮੈਂਨੂ ਮੇਰੇ ਪਰਿਵਾਰ ਅਤੇ ਸਮਾਜ ਨੂੰ ਕੀ ਲਾਭ benefit ਹੋਵੇਗਾ।ਇਸਦੀ ਪ੍ਰਾਪਤੀ ਲਈ ਵਰਤੇ ਜਾ ਰਹੇ ਸਾਧਨਾਂ ਨੂੰ ਕਾਨੂਨੀ ਮਾਨਤਾ ਹੈ ਜਾਂ ਕਿ ਇਹ ਸਾਧਨ ਗੈਰਕਾਨੂਨੀ ਹਨ।
4. ਜਿੰਮੇਵਾਰ Responsible ਬਣੋ :- ਜੋ ਕਾਰਜ ਕਰਣ ਜਾ ਰਹੇ ਹੋ ਇਸ ਵਿਚ ਸਫਲਤਾ ਹਾਂਸਲ ਕਰਣਾ ਇੱਕ ਬਹੁਤ ਵੱਡੀ ਜਿੰਮੇਦਾਰੀ Responsibility ਹੈ। ਇਸ ਵਿੱਚ ਆਪਣੇ ਆਪ ਤੇ ਮਾਣ ਕਰੋ ਕਿ ਇਹ ਜਿੰਮੇਦਾਰੀ ਤੁਹਾਨੂੰ ਮਿਲੀ ਹੈ ਅਤੇ ਮੈਂ ਇਹ ਜਿੰਮੇਦਾਰੀ ਨੂੰ ਪੂਰੀ ਯੋਗਤਾ ਨਾਲ ਨਿਭਾਉਣਾ ਹੈ,ਕਈ ਲੋਕ ਜਦੋਂ ਕਿਸੇ ਕਾਰਜ ਵਿਚ ਅਸਫਲ unsuccessful ਹੁੰਦੇ ਹਨ ਤਾਂ ਉਸਦਾ ਦੋਸ਼ blame ਦੂਜਿਆਂ ਨੂੰ ਦਿੰਦੇ ਹਨ। ਕਿ ਮੈਂ ਆਪਣੇ ਕਿਸੇ ਦੋਸਤ ਜਾਂ ਰਿਸਤੇਦਾਰ ਦੇ ਕਾਰਣ ਅਸਫਲ ਹੋਇਆ ਹਾਂ।ਜਾਂ ਹਾਲਾਤਾਂ ਨੂੰ ਦੋਸ਼ ਦਿੰਦੇ ਹਨ ਕਿ ਹਾਲਾਤ ਹੀ ਐਸੇ ਸਨ ਜਿੰਨ੍ਹਾਂ ਵਿਚ ਕਾਮਯਾਬ ਨਹੀਂ ਸੀ ਹੋਇਆ ਜਾ ਸਕਦਾ। ਕਾਸ਼ ਮੇਰਾ ਅਮਕੇ ਮਨੁੱਖ ਨੇ ਸਾਥ ਦਿੱਤਾ ਹੁੰਦਾ ਜਾਂ ਮੇਰੇ ਕੋਲ ਪੈਸਾ ਹੁੰਦਾ। ਐਸੇ ਹੋਰ ਵੀ ਕਈ ਬਹਾਨੇ ਬਣਾ ਕੇ ਆਪਣੀ ਜਿੰਮੇਦਾਰੀ ਤੋਂ ਭੱਜਣ ਦਾ ਯਤਨ ਨਾਂ ਕਰੋ,ਜਿੰਮੇਵਾਰ ਬਣੋ।ਜੋ ਲੋਕ ਆਪਣੀ ਜਿੰਮੇਦਾਰੀ ਨਿਭਾਉਣਾ ਜਾਣਦੇ ਹਨ ਉਹ ਲੋਕ ਹੀ ਜੀਵਨ ਸਫਰ ਵਿਚ ਕਾਮਯਾਬ successful ਹੁੰਦੇ ਹਨ।
5. ਆਸ਼ਵਾਦੀ optimistic ਬਣੋ :- ਸਫਲਤਾ ਲਈ ਆਸ਼ਾਵਾਦੀ ਨਜਰੀਆ ਬਹੁਤ ਜਰੂਰੀ ਹੈ।ਜਿਹੋ ਜਿਹੀ ਕਿਸੇ ਦੀ ਸੋਚ ਹੁੰਦੀ ਹੈ ਉਹੋ ਜਿਹੀ ਉਸਦੀ ਸਖਸ਼ੀਅਤ ਬਣ ਜਾਂਦੀ ਹੈ।ਨਕਾਰਾਤਮਕ negative thinking ਸੋਚ ਮਾੜੀਆਂ ਤਰੰਗਾਂ ਪੈਦਾ ਕਰਦੀ ਹੈ ਜਿਸ ਰਾਹੀਂ ਮਨੁੱਖੀ ਸ਼ਰੀਰ ਰੋਗੀ ਅਤੇ ਨਕਾਰਾ ਹੋ ਜਾਂਦਾ ਹੈ। ਨਕਾਰਾਤਮਕ ਸੋਚ ਜੀਵਨ ਸ਼ਕਤੀ ਨੂੰ ਕਮਜੋਰ ਕਰਣ ਦਾ ਕਾਰਣ ਬਣਦੀ ਹੈ।ਆਲਸ ਪੈਦਾ ਕਰਦੀ ਹੈ ਅਤੇ ਕੰਮ ਨਾ ਕਰਣ ਦੇ ਅਨੇਕਾਂ ਬਹਾਨੇ ਖੋਜਣ ਦੇ ਮੌਕੇ ਅਤੇ ਹਾਲਾਤ ਪੈਦਾ ਕਰਦੀ ਹੈ।ਸਕਾਰਾਤਮਕ ਸੋਚ positive thinking ਮਨੁੱਖੀ ਮਨ ਵਿਚ ਚੰਗੀਆਂ ਤਰੰਗਾਂ ਪੈਦਾ ਕਰਦੀ ਹੈ ਜਿੰਨਾ ਰਾਹੀਂ ਸ਼ਰੀਰ ਅਰੋਗ ਹੁੰਦਾ ਹੈ ਮਨ ਹਮੇਸ਼ਾ ਉਤਸ਼ਾਹ ਨਾਲ ਭਰਿਆ ਰਹਿੰਦਾ ਹੈ। ਜੀਵਨ ਵਿਚ ਕੁਝ ਕਰ ਗੁਜਰਣ ਦਾ ਹੌਂਸਲਾ ਅਤੇ ੳੱਦਮ ਪੈਦਾ ਹੁੰਦਾ ਹੈ।ਜੀਵਨ ਵਿਚ ਚਾਰ ਚੁਫੇਰੇ ਖੁਸ਼ਹਾਲੀ prosperity ਨਜਰੀਂ ਪੈਂਦੀ ਹੈ।ਜੀਵਨ ਬਸੰਤ ਬਹਾਰ ਦੀ ਤਰ੍ਹਾਂ ਖਿੜਿਆ ਰਹਿੰਦਾ ਹੈ ਅਤੇ ਜੀਵਨ ਵਿਚ ਸਿਰਫ ਜਿੱਤ ਹੀ ਜਿੱਤ ਨਜਰੀ ਪੈਂਦੀ ਹੈ। ਇਸ ਲਈ ਹਮੇਸ਼ਾ ਆਸ਼ਾਵਾਦੀ ਅਤੇ ਉਤਸ਼ਾਹੀ motivated ਬਣੇ ਰਹੋ।
6. ਦੂਜਿਆਂ ਦੀ ਭਾਵਨਾ feelings ਦੀ ਕਦਰ ਕਰੋ :- ਦੁਨੀਆਂ ਵਿਚ ਹਰ ਇਨਸਾਨ ਇਸਤਰੀ ਪੁਰਸ਼ ਅਮੀਰ ਗਰੀਬ ਪੜ੍ਹਿਆ ਜਾਂ ਅਨਪੜ੍ਹ ਇੱਜਤ ਮਾਣ ਅਤੇ ਪਿਆਰ ਦੀ ਮੰਗ ਕਰਦਾ ਹੈ।ਜਿਸਨੂੰ ਤੁਸੀਂ ਆਦਰ ਮਾਣ ਦਿਓਗੇ ਉਸਨੂੰ ਜੋ ਖੁਸ਼ੀ ਹੋਵੇਗੀ ਸ਼ਾਇਦ ਤੁਸੀਂ ਉਸਦਾ ਅੰਦਾਜਾ ਵੀ ਨਾ ਲਗਾ ਸਕੋ।ਕੁਦਰਤ ਦਾ ਅਟੱਲ ਨਿਯਮ ਹੈ ਜੋ ਦਿੱਤਾ ਜਾਂਦਾ ਹੈ ਉਹ ਹੀ ਵਾਪਸ ਮਿਲਦਾ ਹੈ। ਪਰਸੰਨਤਾ ਚਾਹੁੰਦੇ ਹੋ ਤਾਂ ਪ੍ਰਸੰਨਤਾ ਵੰਡਣ ਦਾ ਯਤਨ ਕਰੋ ਬਦਲੇ in returnਵਿਚ ਉਹ ਇਨਸਾਨ ਵੀ ਤੁਹਾਨੂੰ ਮਾਣ ਆਦਰ ਅਤੇ ਪ੍ਰਸੰਨਤਾ ਹੀ ਦੇਣਗੇ ਜਿੰਨ੍ਹਾਂ ਨੂੰ ਤੁਸੀਂ ਖੁਸ਼ੀਆਂ ਦਿਤੀਆਂ ਹਨ।ਇਸ ਲਈ ਦੁਜਿਆਂ ਦੀਆਂ ਸ਼ੁਭ ਭਾਵਨਾਵਾਂ ਦੀ ਕਦਰ ਕਰੋ।
7. ਸਹਿਯੋਗੀ Associate ਬਣੋ :- ਮਨੁੱਖ ਸਮਾਜਕ ਪ੍ਰਾਣੀ ਹੈ ਸਮਾਜ ਤੋਂ ਬਿਨਾ ਇਕੱਲਿਆਂ ਰਹਿ ਕੇ ਜੀਵਨ ਦੀ ਤਾਂ ਕਦੇ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।ਮਨੁੱਖੀ ਜੀਵਨ ਵਿਚ ਜਿੰਨਾ ਵੀ ਵਿਕਾਸ development ਹੋਇਆ ਹੈ ਉਹ ਇਕ ਦੂਜੇ ਦੇ ਸਹਿਯੋਗ ਤੋਂ ਬਿਨਾ ਸੰਭਵ ਨਹੀਂ ਸੀ ਹੋ ਸਕਦਾ।ਬੱਚਿਆਂ ਦੀ ਪਾਲਣਾ ਪੋਸ਼ਣਾ ਵਿਚ ਮਾਂ-ਬਾਪ ਦਾ ਸਾਥ,ਪੜ੍ਹਾਈ ਵਿਚ ਅਧਿਆਪਕਾਂ ਦਾ ਸਹਿਯੋਗ। ਗੱਲ ਕੀ ਜੇ ਨਿਰਪੱਖ neutral ਹੋ ਕੇ ਵੇਖਿਆ ਜਾਏ ਤਾਂ ਜੀਵਨ ਦੇ ਹਰ ਪੱਖ ਵਿਚ ਕਿਸੇ ਨਾ ਕਿਸੇ ਦਾ ਸਹਿਯੋਗ ਜਰੂਰ ਨਜਰੀਂ ਪਵੇਗਾ।ਇਸ ਲਈ ਆਪਣੇ ਪਰਿਵਾਰ,ਰਿਸ਼ਤੇਦਾਰ ਅਤੇ ਸੱਜਣਾ-ਮਿੱਤਰਾਂ ਦਾ ਸਹਿਯੋਗ ਕਰਣ ਦਾ ਯਤਨ ਕਰੋ।ਇਸ ਤਰ੍ਹਾਂ ਤੁਹਾਡੇ ਸ਼ੁਭ ਚਿੰਤਕਾਂ ਦਾ ਘੇਰਾ ਵਧੇਗਾ ਨਾਲ ਤੁਹਾਨੂੰ ਉਹਨਾ ਤੋਂ ਵੀ ਸਹਿਯੋਗ ਮਿਲੇਗਾ ਜੋ ਤੁਹਾਡੀ ਸਫਲਤਾ ਲਈ ਅਤੀ ਲੋੜੀਂਦਾ ਹੈ।ਇਸ ਲਈ ਸਵਾਰਥੀ selfish ਨਾ ਬਣੋ ਸਹਿਯੋਗੀ ਬਣੋ।
8. ਸ਼ੁਕਰਾਨਾ ਕਰੋ :- ਜੋ ਕੁਝ ਵੀ ਸੱਚੀ ਕਿਰਤ ਕਰਕੇ ਜੀਵਨ ਵਿਚ ਮਿਲਿਆ ਹੈ ਉਸ ਲਈ ਹਮੇਸ਼ਾ ਅਕਾਲ ਪੁਰਖ ਦਾ ਸ਼ੁਕਰਾਨਾ ਕਰੋ। ਸੋ ਕਿਉ ਬਿਸਰੈ ਜਿਨਿ ਸਭੁ ਕਿਛੁ ਦੀਆ ॥ਸੋ ਕਿਉ ਬਿਸਰੈ ਜਿ ਜੀਵਨ ਜੀਆ ॥ ਸ੍ਰੀ ਗੁਰੂ ਗ੍ਰੰਥ ਸਾਹਿਬ (੨੯੦) ਸ਼ੁਕਰਾਨਾ ਕਰਣ ਵਾਲਾ ਇਨਸਾਨ ਕਦੇ ਵੀ ਅਸੰਤੁਸਟ unsatisfied ਨਹੀਂ ਹੁੰਦਾ ਸਗੋਂ ਸਬਰ ਸੰਤੋਖ ਦਾ ਧਾਰਣੀ ਹੁੰਦਾ ਹੈ।ਸੰਤੋਖੀ ਜੀਵਨ ਹੀ ਹਰ ਇਕ ਖੁਸ਼ੀ ਅਤੇ ਸਫਲਤਾ ਦਾ ਰਾਜ ਹੈ।ਕਿੳਂਕਿ ਸੱਚੀ ਖੁਸੀ ਪਦਾਰਥਾਂ ਵਿਚ ਨਹੀਂ ਸਗੋਂ ਸਚੀ-ਸੁਚੀ ਸੋਚ mentality ਵਿਚ ਹੈ।ਜੀਵਨ ਵਿਚ ਜਿਸ ਕਿਸੇ ਨੇ ਵੀ ਤੁਹਾਡਾ ਸਹਿਯੋਗ ਕੀਤਾ ਹੈ ਉਸਦਾ ਧੰਨਵਾਦ ਜਰੂਰ ਕਰੋ।ਜੋ ਕਿਸੇ ਸਹਿਯੋਗੀ ਦਾ ਸੱਚੇ ਦਿਲੋਂ ਧੰਨਵਾਦ ਨਹੀਂ ਕਰਦਾ ਉਹ ਇਨਸਾਨ ਨਹੀਂ ਹੋ ਸਕਦਾ ਹੋਰ ਜੋ ਮਰਜੀ ਹੋਵੇ।
ਭਾਈ ਮੋਹਰ ਸਿੰਘ ਚੰਡੀਗੜ੍ਹ
+919814111118
http://sikhjagat.com/%E0%A8%B8%E0%A8%AB%E0%A8%B2%E0%A8%A4%E0%A8%BE-%E0%A8%B5%E0%A9%B1%E0%A8%B2-%E0%A8%B5%E0%A8%A7%E0%A8%A6%E0%A9%87-%E0%A8%95%E0%A8%A6%E0%A8%AE/
http://sikhjagat.com/
-
ਭਾਈ ਮੋਹਰ ਸਿੰਘ ਚੰਡੀਗੜ੍ਹ, ਲੇਖਕ
http://sikhjagat.com/contact/
9814111118
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.