ਹੁਣ ਨਹੀਂ ਵੱਜਣਗੇ ਬੁਲਟ ਦੇ ਪਟ ਵੰਨ-ਸੁਵੰਨੀਆਂ ਅਵਾਜ਼ਾ ਕੱਢਕੇ ਲੋਕਾਂ ਨੂੰ ਪਰੇਸ਼ਾਨ ਕਰਦੇ ਹਾਰਨ, ਪ੍ਰੈਸ਼ਰ ਹਾਰਨ, ਪਟਾਕੇ ਮਾਰਨ ਵਾਲੇ ਸਾਇਲੈਂਸਰ ਬਨਾਉਣ, ਵੇਚਣ, ਖਰੀਦ ਕਰਨ ਅਤੇ ਫਿਟ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ ਹੈ। ਚੇਅਰਮੈਨ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਸ. ਕਾਹਨ ਸਿੰਘ ਪੰਨੂੰ ਨੇ ਇੰਨਾਂ ਬੇਅਰਾਮ ਕਰਦੀਆਂ ਅਵਾਜ਼ਾਂ ਨੂੰ ਰੋਕਣ ਲਈ ਕਮਰ ਕੱਸੀ ਹੈ ਅਤੇ ਵਾਯੂ ਪ੍ਰਦੂਸ਼ਣ ਰੋਕਥਾਮ ਅਤੇ ਨਿਯੰਤਰਣ ਐਕਟ 1981 ਦੀ ਧਾਰਾ 31 ਏ ਤਹਿਤ ਨਿਰਦੇਸ਼ ਜਾਰੀ ਕੀਤੇ ਹਨ ਇਕ ਅਕਤੂਬਰ 2017 ਤੋਂ ਜੋ ਵੀ ਵਿਅਕਤੀ ਅਜਿਹੇ ਹਾਰਨ, ਮਲਟੀ ਹਾਰਨ ਅਤੇ ਪਟਾਕੇ ਮਾਰਨ ਵਾਲੇ ਸਾਇਲੈਂਸਰ ਬਣਾਏਗਾ, ਵੇਚੇਗਾ ਅਤੇ ਫਿਟ ਕਰੇਗਾ ਉਸਨੂੰ ਐਕਟ ਦੀ ਉਲੰਘਣਾ ਸਮਝਦੇ ਹੋਏ 6 ਸਾਲ ਦੀ ਕੈਦ ਅਤੇ 5000 ਰੁਪਏ ਜੁਰਮਾਨਾ ਕੀਤਾ ਜਾ ਸਕੇਗਾ। ਵਰਣਨਯੋਗ ਹੈ ਕਿ ਉਕਤ ਹਾਰਨਾਂ ਤੇ ਬੁਲਟਾਂ ਦੀਆਂ ਅਵਾਜ਼ਾਂ ਤੋਂ ਜਿੱਥੇ ਆਮ ਲੋਕ ਪਰੇਸ਼ਾਨ ਹੁੰਦੇ ਹਨ, ਉਥੇ ਕਈ ਵਾਰ ਇਹ ਅਚਨਚੇਤ ਵੱਜੇ ਹਾਰਨ ਹਾਦਸੇ ਅਤੇ ਲੜਾਈਆਂ ਦਾ ਕਾਰਨ ਵੀ ਬਣਦੇ ਹਨ। ਲੋਕਾਂ ਦੀਆਂ ਪਰੇਸ਼ਾਨੀਆਂ ਨੂੰ ਸਮਝਦੇ ਅਤੇ ਇੰਨਾਂ ਪ੍ਰਤੀ ਨੌਜਵਾਨ ਪੀੜ•ੀ ਦਾ ਵੱਧ ਰਿਹਾ ਕਰੇਜ਼ ਵੇਖਦੇ ਹੋਏ ਸ. ਕਾਹਨ ਸਿੰਘ ਪੰਨੂੰ ਨੇ ਜੁਲਾਈ ਮਹੀਨੇ ਅਖਬਾਰਾਂ ਵਿਚ ਇਸ਼ਤਹਾਰ ਦੇ ਕੇ ਪਹਿਲਾਂ ਇੰਨਾਂ ਨਾਲ ਸਬੰਧਤ ਪਾਰਟੀਆਂ ਦੇ ਇਤਰਾਜ਼ ਸੁਣੇ ਸਨ ਅਤੇ ਆਖਿਰ ਇਹ ਜਨਤਕ ਹਿੱਤ ਵੇਖਦੇ ਹੋਏ ਇਨਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ। ਉਨਾਂ ਜਾਰੀ ਹੁਕਮਾਂ ਦੇ ਨਾਲ-ਨਾਲ ਆਪਣੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਵੀ ਕੀਤੀਆਂ ਹਨ, ਉਹ ਅਕਤੂਬਰ ਤੋਂ ਇੰਨਾਂ ਹਾਰਨਾਂ ਨੂੰ ਵੇਚਣ ਤੇ ਬਨਾਉਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਅਮਲ ਵਿਚ ਲਿਆਉਣ।ਜਿਕਰ ਯੋਗ ਹੈ ਕਿ ਵਿਗੜੇ ਕਾਕੇ ਸ਼ਹਿਰਾਂ ਕਸਬਿਆਂ , ਤੇ ਕਾਲਜਾਂ ਦੇ ਆਲੇ ਦੁਆਲੇ ਆਸ਼ਕੀ ਕਰਦੇ ਆਮ ਹੀ ਵੇਖੇ ਜਾ ਸਕਦੇ ਹਨ, ਕੰਨ ਪਾੜਵੀਆਂ ਅਵਾਜਾਂ , ਹੂਟਰ,ਬੱਚੇ ਦੇ ਰੋਣ ਦੀ ਅਵਾਜ, ਤੇ ਖਾਸ ਕਰਕੇ ਬੁੱਲਟ ਦੇ ਪਟਾਕੇ ਮਾਰਨੇ ਆਮ ਹੀ ਹੈ। ਉਦਾਹਰਣ ਤੇ ਤੌਰ ਤੇ ਜੇਕਰ ਅਸੀ ਮੁਹਾਲੀ ਤੇ ਚੰਡੀਗੜ ਦੀ ਗੱਲ ਕਰੀਏ ਤਾ ਉਥੇ ਪਟਾਕਿਆਂ ਵਰਗੀ ਕੋਈ ਗੱਲ ਨਹੀ ਹੈ, ਮੁਹਾਲੀ ਵਿਚ ਹੋ ਸਕਦੀ ਜਦ ਕਿ ਚੰਡੀਗੜ ਵਿਚ ਤਾਂ ਸੋਚਿਆ ਵੀ ਨਹੀ ਜਾ ਸਕਦਾ। ਪਰ ਮੁਹਾਲੀ ਵਿਚ ਪੜੇ ਲਿਖੇ ਲੋਕਾਂ ਦੀ ਜਾਗਰੂਕਤਾ ਕਰਕੇ ਅਜਿਹਾ ਨਹੀ ਵਾਪਰਦਾ ।ਇਸ ਸਬੰਧ ਵਿਚ ਇਕ ਬੁੱਲਟ ਵਿਕਰੇਤਾ ਨਾਲ ਗੱਲ ਕੀਤੀ ਤਾ ਉਸ ਨੇ ਦੱਸਿਆ ਜਦ ਕੰਪਨੀ ਬੁੱਲਟ ਤਿਆਰ ਕਰਦੀ ਹੈ ਤਾ ਪ੍ਰਦੂਸਣ ਦੇ ਮਾਪਦੰਡ ਪੂਰੇ ਕਰਕੇ ਹੀ ਮੋਟਰਸਾਇਕਲ ਸੜਕ ਦੇ ਚੜਦਾ ਹੈ, ਪਰ ਕਈ ਮਨਚਲੇ ਬੁੱਲਟ ਖਰੀਦਣ ਤੋ ਤੁਰੰਤ ਬਾਅਦ ਘਰ ਤਾਂ ਹੀ ਜ਼ਾਦੇ ਹਨ ਕਿ ਬੁਲਟ ਦੇ ਸੋਨੋ ਸਾਈਡਾਂ ਵਾਲੇ ਸੀਸੇ, ਉਲ ਜਲੂਲ ਲਿਖਵਾਊਣਾ ਤੇ ਖਾਸ ਕਰਕੇ ਬੁੱਲਟ ਵਿਚ ਪਟਾਕੇ ਮਾਰਨ ਵਾਲਾ ਸਿਸਟਮ ਲਗਵਾ ਕੇ ਐਟਰੀ ਕਰਦੇ ਹਨ, ਸ਼ਹਿਰਾਂ ਦੇ ਬਜਾਏ ਪਿੰਡਾਂ ਵਿੱਚ ਤਾ ਬੁਲਟ ਮੋਟਰਸਾਇਕਲ ਦੀ ਵਧਾਈ ਤੇ ਲੁੱਡੂ ਉਨਾ ਚਿਰ ਚੰਗੇ ਹੀ ਨਹੀ ਲੱਗਦੇ, ਬੁੱਲਟ ਖਰੀਦਣ ਤੋ ਬਾਅਦ ਪਟਾਕੇ ਮਾਰਦਿਆਂ ੰਿਪੰਡ ਵਿਚ ਜਾਇਆ ਜਾਦਾ ਹੈ ਕਿ ਪਿੰਡ ਵਿਚ ਪੜਾ ਲੱਗ ਜਾਵੇ ਸਾਡੇ ਘਰ ਵਿਚ ਵੀ ਬੁੱਲਟ ਆ ਗਿਆ ਹੈ। ਇਕ ਮੋਟਰਸਾਇਕਲ ਮੋਡੀਫਿਕੇਸ ਕਰਨ ਵਾਲੇ ਮਕੈਨਿਕ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਲੋਕ ਬੁੱਲਟ ਮੋਟਰ ਸਇਕਲ ਲੈਣ ਤੋ ਬਾਅਦ ਇੰਨੇ ਕੁ ਪੈਸੇ ਲਗਾ ਦਿੰਦੇ ਹਨ, ਉਹ ਮੋਟਰ ਸਾਇਕਲ ਦੀ ਅਸਲ ਕੀਮਤ ਤੋ ਵੀ ਜਿਆਦਾ ਹੁੰਦੇ ਹਨ, ਉਸ ਅਨੂਸਾਰ ਅਸੀ ਤਾਂ ਦੁਕਾਨ ਕਮਾਈ ਕਰਨ ਵਾਸਤੇ ਪਾਈ ਹੈ, ਪਰ ਪੰਜਾਬ ਸਰਕਾਦਰ ਦੇ ਦੱਸੇ ਹੁਕਮਾਂ ਦੀ ਪਾਲਣਾ ਕੀਤੀ ਜਾਵੇਗੀ। ਇਸ ਸਬੰਧ ਵਿਚ ਹੋਰ ਦੱਸਿਆ ਕਿ ਪਟਾਕੇ ਸਿਸਟਮ ਫਿਟ ਕਰਨ ਨਾਲ ਮੋਟਰ ਸਾਇਕਲ ਦੀ ਉਮਰ ਘੱਟਦੀ ਹੈ, ਤੇ ਇਸ ਦਾ ਇੰਝਣ ਜਲਦੀ ਹੀ ਖਰਾਬ ਹੋ ਜਾਂਦਾ ਹੈ। ਇਕ ਟ੍ਰੈਫਿਕ ਤੇ ਖੜੇ ਪੁਲਿਸ ਵਾਲੇ ਨਾਲ ਇਸ ਸਬੰਧ ਵਿਚ ਵਿਚਾਰ ਵਟਾਦਰਾ ਕੀਤਾ ਤੇ ਉਸ ਨੇ ਆਪਣਾ ਨਾ ਗੁਪਤ ਰੱਖਣ ਤੇ ਵਿਚਾਰ ਸਾਂਝਾ ਕੀਤਾ ਕਿ ਇਹ ਸਿਸਟਮ ਨੂੰ ਲਾਗੂ ਕੀਤਾ ਜਾ ਸਕਦਾ , ਜੇਕਰ ਇਕ ਟ੍ਰੈਫਿਕ ਟੀਮਾਂ ਸਪੈਸਲ ਤਿਆਰ ਕੀਤੀਆਂ ਜਾਣ ,ਹਰ ਜਿਲੇ ਦੀ ਕਰਾਸ ਚੈਕਿੰਗ ਕਰ ਵਾਈ ਜਾਵੇ। ਬੁੱਲਟ ਖਰੀਦਣ ਵਾਲਾ ਤੇ ਕਾਲਜ ਦੀਆਂ ਗੇੜੀਆਂ ਕੱਟਣ ਵਾਲਾ ਕਿਸੇ ਅਮੀਰ ਮਾਂ ਬਾਪ ਦੀ ਹੀ ਔਲਾਦ ਹੁੰਦਾ ਹੈ ਚਲਾਣ ਕਰਨ ਦਾ ਨਾ ਸੁਣਦਿਆਂ ਅਫਸਰਾਂ, ਸਿਆਸੀ ਲੀਡਰਾਂ ਦੇ ਫੋਨ , ਸ਼ਹਿਰ ਦੇ ਅਹਿਮ ਸਖਸੀਅਤਾਂ ਤੇ ਖਾਸ ਕਰਕੇ ਪੱਤਰਕਾਰਾਂ ਦੇ ਵੀ ਫੋਨ ਆ ਜਾਂਦੇ ਹਨ। ਜ਼ਿਸ ਕਰਕੇ ਇਸ ਬੂੱਲਟ ਪਟਾਕਾ ਮਿਸਨ ਕਾਮਯਾਬ ਕਰਨਾ ਔਖਾ ਹੀ ਬਹੁਤ ਮੁਸ਼ਕਿਲ। ਸਾਰਿਆਂ ਦੇ ਵਿਚਾਰਾਂ ਦਾ ਜੇਕਰ ਸਮੁਚਾ ਵਿਸ਼ਲੇਸ਼ਣ ਕਰੀਏ ਤਾ ਇਹ ਗੱਲ ਸਪਸ਼ਟ ਹੈ ਕਿ ਇਕ ਦਮ ਇਸ ਮੁਹਿੰਮ ਬਾਰੇ ਸਖਤੀ ਨਾ ਕੀਤੀ ਜਾਵੇ, ਸਕੂਲਾਂ,ਕਾਲਜਾਂ, ਯੂਨੀਵਰਸਿਟੀਆਂ ਇਸ ਸਬੰਧੀ ਸੈਮੀਨਾਰ ਲਗਾਏ ਜਾਣ, ਖਾਸ ਕਰਕੇ ਪੰਜਾਬ ਭਰਦੇ ਸਾਰੇ ਸਰਕਾਰੀ , ਗੈਰ ਸਰਕਾਰੀ , ਸਕੂਲਾਂ ਵਿਚ ਸਵੇਰ ਦੀਆਂ ਸਭਾਵਾਂ ਇਸ ਸਬੰਧੀ ਪਹਿਲਾਂ ਜਾਗਰੂਕਤਾ ਲਹਿਰ ਚਲਾਈ ਜਾਵੇ।
ਲੇਖਕ
ਨਰਿੰਦਰ ਸਿੰਘ ਬਰਨਾਲ ਲੈਕਚਰਾਰ ਪੰਜਾਬੀ
ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਭੁੱਲਰ
(ਗੁਰਦਾਸਪੁਰ)
ਫੋਨ-9501001303
ਈ ਮੇਲ-barnalinfo0gmail.com
-
ਨਰਿੰਦਰ ਸਿੰਘ ਬਰਨਾਲ, ਲੇਖਕ
barnalinfo0gmail.com
9501001303
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.