ਪਿਛਲੇ ਦਿਨੀੰ ਪੰਜਾਬ ਦੇ ਪਠਾਨਕੋਟ ਵਿੱਚ ਇੱਕ ਬੱਚੇ ਨੇ ਘਰ ਦੀ ਛੱਤ ਤੋਂ ਛਾਲ ਮਾਰਕੇ ਖ਼ੁਦਕੁਸ਼ੀ ਕਰਨ ਦੀ ਅਸਫਲ ਕੋਸ਼ਿਸ਼ ਕੀਤੀ , ਫਿਰ ਕਮਰੇ ਵਿੱਚ ਜਾ ਗਲ ਫਾਹਾ ਲੈਣਾ ਚਾਹਿਆ , ਘਰਦਿਆੰ ਨੇ ਬਚਾ ਲਿਆ । ਉਸਦੀ ਬਾੰਹ ਤੇ ' ਬਲੂ ਵੇਲ੍ਹ ' ਦਾ ਚਿੱਤਰ ਸੀ ।
ਕੀ ਹੈ ਇਹ 'ਬਲੂ ਵੇਲ੍ਹ ਗੇਮ ?
ਕੰਪਿਊਟਰ ਅਤੇ ਸਮਾਰਟ ਫ਼ੋਨਾਂ ਤੇ ਬੱਚਿਆੰ ਦੁਆਰਾ ਖੇਡੀ ਜਾਣ ਵਾਲੀ ਖ਼ਤਰਨਾਕ ਗੇਮ ਦਾ ਨਾਮ ਆ ' ਬਲੂ ਵੇਲ੍ਹ ਗੇਮ/ ਚੈੰਲੰਜ' ਆ । ਟੀਨਏਜਰ ਖ਼ਾਸ ਕਰ ਛੋਟੇ ਦਿਲ ਵਾਲੇ ਬੱਚੇ ਇਸਦੇ ਸ਼ਿਕਾਰ ਵਿੱਚ ਫਸਦੇ ਹਨ । ਜਦੋੰ ਬੱਚਾ ਰਜਿਸਟਰ ਹੁੰਦਾ ਹੈ ਤਾਂ ਉਸਦੇ ਫ਼ੋਨ ਦੀ ਸਾਰੀ ਜਾਣਕਾਰੀ ' ਗੇਮ ਐਡਮਿਨ' ਕੋਲ ਚਲੀ ਜਾੰਦੀ ਹੈ । ਫਿਰ ਸ਼ੁਰੂ ਹੁੰਦਾ ਹੈ ਦੁਖਾੰਤ । ਉਹ ਬੱਚੇ ਨੂੰ ਤਕਰੀਬਨ 50 ਖ਼ਤਰਨਾਕ ਚੈਲਿੰਜ ਦਿੰਦਾ ਹੈ । ਬੱਚੇ ਤੇ ਹੌਲੀ- ਹੌਲੀ ਮਨੋਵਿਗਿਆਨਿਕ ਅਸਰ ਹੋਣਾ ਸ਼ੁਰੂ ਹੋ ਜਾੰਦਾ ਹੈ । ਜਿਵੇਂ ਜਿਵੇਂ ਐਡਮਿਨ ਕਹਿੰਦਾ ਬੱਚਾ ਉਵੇੰ ਉਵੇੰ ਕਰਦਾ ਜਾੰਦਾ । ਬੱਚਾ ਹੋਰ ਦੁਨੀਆੰ ਨਾਲ ਜੁੜ ਜਾੰਦਾ ਹੈ । ਪੂਰੀ ਗੇਮ ਵਿੱਚ ਐਡਮਿਨ ਦਾ ਹੁਕਮ ਚੱਲਦਾ ਹੈ । ਅਖੀਰ ਵਿੱਚ ਬੱਚੇ ਨੂੰ ਉਸਦੀ ਮੌਤ ਦੀ ਡੇਟ ਦੱਸ ਦਿੱਤੀ ਜਾੰਦੀ ਹੈ ।
ਖੇਡ ਦੌਰਾਨ ਬੱਚਾ ਅਜੀਬੋ ਗਰੀਬ ਹਰਕਤਾਂ ਕਰਦਾ ਹੈ । ਆਪਣੇ ਅੰਗ ਆਪ ਤੋੜ ਲੈਣਾ , ਖ਼ੂਨ ਵਾਲੀਆੰ ਨਾੜਾਂ ਕੱਟਣਾ , ਰਾਤਾਂ ਨੂੰ ਚੋਰੀ ਉੱਠ ਕੇ ਅਣਜਾਣ ਥਾਂਵਾਂ ਤੇ ਜਾਣਾ , ਬੁੱਲਾੰ ਤੇ ਸੂਈਆੰ ਮਾਰ ਲੈਣਾ , ਸਰੀਰ ਤੇ ਕੱਟ ਲਾਉਣੇ , ਸਵੇਰੇ ਜਲਦੀ ਉੱਠਣਾ , ਉੱਚੀਆਂ ਇਮਾਰਤਾਂ ਤੇ ਚੜਨਾ ਵਗੈਰਾ !
ਡਰਦਾ ਮਾਰਾ ਬੱਚਾ ਇਹ ਸਭ ਕੁਝ ਕਰਦਾ ਰਹਿੰਦਾ ਹੈ ।
ਅਖੀਰ ਵਾਲੇ ਦਿਨਾੰ ਵਿੱਚ ਬੱਚੇ ਨੂੰ ਤਿੱਖੀ ਚੀਜ਼ ਨਾਲ ਬਾੰਹ ਤੇ ' ਵੇਲ੍ਹ ਮੱਛੀ ' ਬਣਾ , ਫੋਟੋ ਬਣਾਕੇ ਭੇਜਣ ਨੂੰ ਕਿਹਾ ਜਾੰਦਾ ਹੈ । ਤੇ ਉਸਨੂੰ ਉੱਚੀ ਇਮਾਰਤ ਤੇ ਚੜ੍ਹਨ ਅਤੇ ਛਾਲ ਮਾਰਨ ਨੂੰ ਵੀ ਕਿਹਾ ਜਾੰਦਾ ਹੈ । ਬੱਚਾ ਗੇਮ ਜਿੱਤਣ ਲਈੰ ਇੱਦਾੰ ਹੀ ਕਰਦਾ ਹੈ ਜੋ ਉਸਦੀ ਮੌਤ ਦਾ ਕਾਰਨ ਬਣਦਾ ਹੈ । ਪੰਜਾਹ ਦਿਨਾਂ ਦੇ ਸੰਤਾਪ ਮਗਰੋਂ ਬੱਚਾ ਆਪਣੀ ਜ਼ਿੰਦਗੀ ਖਤਮ ਕਰ ਲੈੰਦਾ ਹੈ ।
ਹੁਣ ਤੱਕ ਦੁਨੀਆੰ ਭਰ ਵਿੱਚ 250 ਦੇ ਕਰੀਬ ਬੱਚੇ ਇਸ ਗੇਮ ਕਰਕੇ ਖ਼ੁਦਕੁਸ਼ੀ ਕਰ ਚੁੱਕੇ ਹਨ । ਭਾਰਤ ਵਿੱਚ ਵੀ ਸਭ ਤੋਂ ਵੱਧ ਰੂਸ ਵਿੱਚ ।
ਇਸ ਗੇਮ ਨੂੰ ਸਾਈਲੈਟ ਹਾਊਸ , ਵੇਕਅੱਪ ਮੀ 4.20am , ਸੁਸਾਇਡ ਗੇਮ ਆਦਿ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ ।
ਰੂਸੀ ਨੌਜਵਾਨ ' ਫਿਲਿਪ ਬੁਦਈਕਿਨ ' ਨੂੰ ਜਦੋੰ ਸ਼ੱਕ ਦੇ ਅਧਾਰ ਤੇ ਫੜਿਆ ਤਾਂ ਉਸਨੇ ਮੰਨਿਆੰ ਕਿ ਇਹ ਗੇਮ ਮੈਂ ਹੀ ਬਣਾਈ ਏ । ਕਹਿੰਦਾ , ' ਇਹ ਗੇਮ ਉਹਨਾੰ ਲਈ ਬਣਾਈ ਏ ਜੋ ਜ਼ਿੰਦਗੀ ਵਿੱਚ ਵਿਸ਼ਵਾਸ ਖੋ ਚੁੱਕੇ ਹਨ , ਜਦੋੰ ਵੀ ਕੋਈ ਇਸ ਗੇਮ ਵਿੱਚ ਫਸ ਗਿਆ ਚਾਹ ਕੇ ਵੀ ਬਾਹਰ ਨੀ ਨਿਕਲ ਸਕਦਾ '
ਸੋ ਦੋਸਤੋ ਆਪਣੇ ਬੱਚਿਆੰ ਨੂੰ ਇਸ ਸਾਇਬਰ ਕ੍ਰਾਈਮ ਤੋਂ ਜ਼ਰੂਰ ਬਚਾਕੇ ਰੱਖੋ !
ਸੁਝਾਅ ----;;;
--ਜੇ ਤੁਹਾਡਾ ਬੱਚਾ ਉਦਾਸ , ਨਿਰਾਸ ਅਤੇ ਚਿੰਤਾ ਵਿੱਚ ਰਹਿੰਦਾ ਤੇ ਨੈਟ ਨਾਲ ਜੁੜਿਆ ਹੋਵੇ ਤਾਂ ਉਸ ਨਾਲ ਗੱਲ ਜ਼ਰੂਰ ਕਰੋ ?
-- ਨੈਟ ਵਰਤਦੇ ਬੱਚੇ ਨੂੰ ਚੈਕ ਕਰਦੇ ਰਹੋ ਬੱਚਾ ਕੀ ਕਰਦਾ ਹੈ ?
--- ਬੱਚੇ ਦੇ ਸਰੀਰ ਤੇ ਵੇਖੋ ਕੋਈ ਨਿਸ਼ਾਨ ਤਾਂ ਨਹੀਂ ?
--ਬੱਚਾ ਸਵੇਰੇ ਜਲਦੀ ਤਾਂ ਨਹੀਂ ਉੱਠਦਾ ?
ਹੋਰ ਵੀ ਬਹੁਤ ਸੁਝਾਅ ਹੋ ਸਕਦੇ ਨੇ ।
ਜੇ ਚੰਗਾ ਲੱਗੇ ਤਾਂ ਸ਼ੇਅਰ ਕਰ ਦੇਣਾ ਤਾਂ ਕਿ ਮਾਸੂਮ ਬੱਚੇ ਇਸ ਸ਼ਿਕਾਰ ਤੋਂ ਬਚੇ ਰਹਿਣ । ਮਾਪੇ ਚੌਕਸ ਹੋਣ
-
ਗਗਨਦੀਪ ਸੋਹਲ, ਲੇਖਕ
na
na
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.