ਅਾਸਥਾ ੳੁਦੋਂ ਤੱਕ ਅਾਸਥਾ ੲੇ ਜਦ ਤੱਕ ੳੁਹ ਸੱਚ ਤੇ ਖੜ੍ਹੀ ੲੇ । ਪਰ ਜਦ ੲਿਹ ਪਤਾ ਲੱਗ ਜਾਵੇ ਕਿ ਜਿਸ ੳੁੱਤੇ ਅਾਸਥਾ ਸੀ ੳੁਹ ਤਾਂ ਜੋ ਅਸੀਂ ਮੰਨ ਕੇ ਬੈਠੇ ਸੀ ੳੁਹ ਨਹੀਂ ੲੇ , ਫਿਰ ਅਾਸਥਾ ਅੰਧ ਭਗਤੀ ਬਣ੍ਹ ਜਾਂਦੀ ੲੇ । ਤੁਹਾਡੀ ਅਾਸਥਾ ਤੇ ਸ਼ੱਕ ਨਹੀਂ , ੳੁਹ ਜਰੂਰ ਸੱਚੀ ਹੋਵੇਗੀ ਪਰ ਪਰਦੇ ਦੇ ਪਿੱਛੇ ਜੋ ਕੁਝ ੲੇ ੳੁਹ ਸਾਹਮਣੇ ਅਾੲਿਅਾ ੳੁਹ ਵੀ ਸਬੂਤਾਂ ਨਾਲ । ਦੇਸ਼ ਦੇ ਸੰਵਿਧਾਨ , ਕਾਨੂੰਨ ਤੇ ਭਰੋਸਾ ਰੱਖਣਾ ਬੇਹੱਦ ਜਰੂਰੀ ੲੇ । ਮੰਨਿਅਾ ਕਿ ਤੁਹਾਡੀ ਅਾਸਥਾ ਦਾ ਸੱਚੀ ਹੋੲੇਗੀ ਪਰ ਕੀ ਕਾਨੂੰਨ ਗਲਤ ੲੇ ?? ੳੁਹ ਕਾਨੂੰਨ ਜਿਸਨੇ Z+ security ਦਿੱਤੀ ੳੁਦੋਂ ਜਦ ੲਿਸੇ ਕਾਨੂੰਨ ਨੂੰ ਲੱਗਿਅਾ ਕਿ ੳੁਸਦੇ ਦੇਸ਼ ਦੇ ਨਾਗਰਿਕ ਜੋ ੳੁਸਦੇ ਕਾਨੂੰਨ ਦੇ ਥੱਲੇ ਅਾੳੁਂਦਾ ੲੇ ੳੁਸ ਨਾਗਰਿਕ ਨੇ ਕਿਹਾ ਕਿ ਮੇਰੀ ਜਾਨ ਨੂੰ ਖਤਰਾ ੲੇ ਤਾਂ ੳੁਸ ਕਾਨੂੰਨ ਨੇ ਅਾਪਣੇ ਨਾਗਰਿਕ ਦੀ ਹਿਫਾਜਤ ਲੲੀ Z+ security ਦਿੱਤੀ । ਪਰ ੳੁਹੀ ਕਾਨੂੰਨ ਅਾਪਣੇ under ਅਾੳੁਂਦੇ ਦੂਜੇ ਨਾਗਰਿਕਾਂ ਦੀ ਹਿਫਾਜਤ ਅਤੇ ਹੱਕਾਂ ਲੲੀ ਵੀ ਵਚਨਬੱਧ ੲੇ ੳੁਨ੍ਹਾਂ ਹੀ ਵਚਨਬੱਧ ਜਿੰਨ੍ਹਾਂ ੳੁਹ ਗੁਰਮੀਤ ਰਾਮ ਰਹੀਮ ਲੲੀ ਸੀ । ੳੁਹ ਦੂਜੇ ਨਾਗਰਿਕ ੳੁਹ ਸਾਧਵੀ ਧੀਅਾਂ ਜਿੰਨ੍ਹਾਂ ਨੇ ਅਾਪਣੀ ਅਾਬਰੂ ਲੲੀ ੲਿਨਸਾਫ ਮੰਗਿਅਾ ੳੁਸੇ ਕਾਨੂੰਨ ਤੋਂ ਜਿਸ ਕੋਲੋਂ ਗੁਰਮੀਤ ਰਾਮ ਰਹੀਮ ਨੇ Z+ security ਮੰਗੀ ਸੀ । ਜੇ ਤੁਸੀਂ ਕਹਿੰਦੇ ਓ ਕਿ ੲਿਸ ਵਾਰ ਕਾਨੂੰਨ ਅੰਧਾ ੲੇ ਤਾਂ ਅਾਪਣੇ ਮੂਹੋਂ ਕਹੋ ਕਿ Z+ security ਵੇਲੇ ਵੀ ਸੀ।
ਗਲਤੀ ਤੁਹਾਡੀ ਨਹੀਂ ... ਹੋ ਸਕਦਾ ਤੁਸੀਂ ਸੱਚੇ ਹੋਵੋ...ਤੇ ਤੁਹਾਡੇ ਨਾਲ ੳੁਹ ਨਾ ਵਾਪਰਿਅਾ ਹੋਵੇ ਜੋ ੳੁਨ੍ਹਾਂ ਸਾਧਵੀ ਭੈਣਾਂ ਨਾਲ ਵਾਪਰਿਅਾ। ਹੋ ਸਕਦਾ ਤੁਸੀਂ ੳੁਹੀ ਰੂਪ ਦੇਖਿਅਾ ਹੋਵੇ ਜੋ ਪ੍ਰਵਚਨਾ ਵਾਲਾ ਸੀ । ਪਰ ੲਿਸਦਾ ਮਤਲਬ ੲਿਹ ਤਾਂ ਨਹੀਂ ਹੋ ਸਕਦਾ ਕਿ ਕੋੲੀ ਹੋਰ ਰੂਪ ਨਾ ਹੋਵੇ । ਜਰਾ ੲਿੱਕ ਵਾਰ ਸੋਚ ਕੇ ਦੇਖਣਾ ਕਿ ਜਿਸ ਜਿਸ ਨੇ ਗੁਰਮੀਤ ਰਾਮ ਰਹੀਮ ਦੇ ਖਿਲਾਫ ਅਾਵਾਜ ਚੁੱਕੀ ੳੁਸਦਾ ਕਤਲ ਕਿੳੁਂ ਹੋ ਜਾਂਦਾ ਰਿਹਾ ? ਕੌਣ ਕਰਵਾੳੁਂਦਾ ਰਿਹਾ ? ਚਲੋ ਜੇ ਤੁਸੀਂ ੲਿਹ ਵੀ ਕਹਿ ਦਵੋ ਕਿ ਗੁਰਮੀਤ ਰਾਮ ਰਹੀਮ ਦੇ ਕਿਸੇ ਭਗਤ ਨੇ ਪਿਅਾਰ ਅਤੇ ਸ਼ਰਧਾ ਚ ੲਿਹ ਕਤਲ ਕਰ ਦਿੱਤੇ ਤਾਂ ਫਿਰ ਵੀ ੲਿਹ ਕਿੱਥੋਂ ਤੱਕ ਸਹੀ ਹੈ ਕਿ ੲਿੱਕ ਲੋਕਤਾਂਤਰਿਕ ਦੇਸ਼ ਜਿਸ ਵਿੱਚ ਬੋਲਣ ਦੀ ਅਾਜਾਦੀ ਹੋਵੇ , ਅਾਪਣਾ ਪੱਖ ਰੱਖਣ ਦੀ ਅਜਾਦੀ ਹੋਵੇ , ਕੋੲੀ ਕਿਵੇਂ ਕਾਨੂੰਨ ਹੱਥਾਂ ਚ ਲੈ ਕੇ ੳੁਨ੍ਹਾਂ ਲੋਕਾਂ ਦੇ ਅਾਸਥਾ ਦੇ ਨਾਮ ਤੇ ਕਤਲ ਕਰ ਸਕਦਾ ੲੇ ?? ਜਿੰਨੀ ਜਿੳੁਣ ਦਾ ਅਧਿਕਾਰ ਤੁਹਾਨੂੰ ੲੇ , ਜਿੰਨ੍ਹਾਂ ਜਿੰਦਗੀ ਮਾਨਣ ਦਾ ਅਧਿਕਾਰ ਤੁਹਾਨੂੰ ੲੇ ੳੁਨ੍ਹਾਂ ਹੀ ਅਧਿਕਾਰ ਸਭਨੂੰ ੲੇ ਫਿਰ ਕਿਵੇ ਤੇ ਕਿਸਨੇ ਕਤਲ ਕਰਵਾ ਦਿੱਤੇ ? ਜੇ ਤੁਸੀਂ ਕਹੋ ਕਿ ਪੱਤਰਕਾਰ ਛੱਤਰਪਤੀ ਅਤੇ ਕੁਝ ਹੋਰ ਵੀਰਾਂ ਦੇ ਕਤਲ ਦੇ ੲਿਲਜਾਮ ਨੇ ਤਾਂ ਫਿਰ ੳੁਹ ਕਿਸਨੇ ਕਰਵਾ ਦਿੱਤੇ ? ਕਦੇ ਸੋਚਿਓ
ਤੁਹਾਡੀ ਅਾਸਥਾ ਜਰੂਰ ਸੱਚੀ ਹੋਵੇਗੀ , ਤੁਸੀਂ ਜਰੂਰ ਸੱਚੇ ਹੋਵੋਗੇ ਪਰ ਜਿਸਦੇ ੳੁੱਤੇ ਅਾਸਥਾ ੲੇ ਜੇ ੳੁਹ ਗਲਤ ਹੋਵੇ ਤਾਂ ਫਿਰ ਤੁਸੀਂ ਤਾਂ ਭੋਲੇ ਹੀ ਹੋੲੇ । ਸ਼ਾਂਤੀ ਬਣਾੲੀ ਰੱਖੋ ਅਾਪਣੇ ਘਰਾਂ ਅਤੇ ਅਾਪਣੇ ਪਰਿਵਾਰਾਂ ਬਾਰੇ ਸੋਚੋ । ਭਰੇ ਭੰਡਾਲ ਵਿੱਚ ਗੈਸ ਦੀ problem ਦੂਰ ਕਰਨ ਲੲੀ ਪਿੱਛੇ ਪੀਪਣੀ ਤੁੰਨ ਦੇਣ ਦੀ ਸਲਾਹ ਦੇਣ ਵਾਲਾ ਸੰਤ ਕਿਵੇਂ ਹੋ ਸਕਦਾ ਕਦੇ ਸੋਚਿਅਾ ਤੁਸੀਂ ਕਿ ਮਾਨਸਿਕ level ਕੀ ਹੈ ੳੁਸ ੲਿਨਸਾਨ ਦਾ ? ਬਹੁਤ ਅੈਸੀਅਾਂ ਵੀ ਨੇ ਜਿੰਨ੍ਹਾਂ ਨੇ ਅਜੇ ਹਿੰਮਤ ਕਰਕੇ ਬਹੁਤ ਕੁਝ ਬੋਲਣਾ ੲੇ ਤੇ ਅੰਦਰ ਦੀ ਸੱਚਾੲੀ ਦੱਸਣੀ ੲੇ । ਪਰ ਤੁਸੀਂ ਅਾਪਣੀ ਜਿੰਦਗੀ ਅਾਪਣੇ ਪਰਿਵਾਰਾਂ ਬਾਰੇ ਕਦੋਂ ਸੋਚੋਗੇ ? ੲਿਹ ਬਾਬੇ ਅਾਪਣੇ ਸੁੱਖ ਅੈਸ਼ ਲੲੀ ਤੁਹਾਡੇ ੳੁੱਤੇ ਅਾਸਥਾ ਦੀ ਪਰਤ ਚਾੜ੍ਹ ਦਿੰਦੇ ਨੇ ਜਦਕਿ ਧਰਮ ਦੀ ਕੋੲੀ ਗੱਲ੍ਹ ਨਹੀ ਸਿਰਫ ਖੁਦ ਨਾਲ ਜੋੜ ਲੈਂਦੇ ਨੇ । ਜੇ ਸੱਚੇ ਨੇ ਤਾਂ ਸੱਚ ਲੲੀ ਤਾਂ ਸਾਡੇ ਦੇਸ਼ ਦੇ ਰਿਸ਼ੀ ਮੁਨੀ ਗੁਰੂ ਖੁਦ ਅਾਪਾ ਵਾਰਦੇ ਨੇ ਪਰ ੲਿਹ ਜੋ ਤੁਹਾਨੂੰ ਮੌਤ ਦੇ ਮੂੰਹ ਚ ਸੁੱਟ ਰਹੇ ਤੁਹਾਡੇ ਪਰਿਵਾਰਾਂ ਨੂੰ ਮੌਤ ਦੇ ਮੂੰਹ ਚ ਸੁੱਟ ਰਹੇ ਕੀ ੲਿਹ ਰੱਬ ਹੋ ਸਕਦੇ ? ਕਦੋਂ ਖੁਦ ਨੂੰ ਭਰਮ ਚੋਂ ਬਾਹਰ ਕੱਢੋਗੇ। ਤੁਸੀ ਸਮਝਦੇ ਹੋ ਕਿ ੲਿਨ੍ਹਾਂ ਕੋਲ "ਤਲਿਸਮੀ ਬੋਲ" ਨੇ ਪਰ ਨਹੀੰ ੳੁਹ ਸਿਰਫ ਤੁਹਾਡੇ ੳੁੱਤੇ ਪ੍ਰਭਾਵ ਪਾੳੁਣ ਲੲੀ ਹੈ ਖੁਦ ੳੁਨ੍ਹਾਂ ਪ੍ਰਵਚਨਾ ਨੂੰ ਨਹੀਂ ਮੰਨਦੇ ।
ਕਸੂਰ ਤੁਹਾਡਾ ਨਹੀਂ ਕਸੂਰ ਜਾਂ ਤਾਂ ਰਾਜਨੀਤਿਕ ਪਾਰਟੀਅਾਂ ਦਾ ਹੈ ਜਾਂ ਫਿਰ ਮੀਡੀਅਾ ਦਾ ...ਮੀਡੀਅਾ ੲਿਨ੍ਹਾਂ ਨੂੰ ਹੀਰੋ ਬਣਾੳੁਂਦਾ ੲੇ ਜਦੋਂ ਖੁਦ ਦੀਅਾਂ OB ਵੈਂਨਾਂ ਸੜ੍ਹ ਗੲੀਅਾਂ ਤਾਂ ਫਿਰ ਨੀਂਦ ਖੁੱਲ੍ਹੀ ੲਿਨ੍ਹਾਂ ਦੀ । ਝੂਠ ਦੀ ਦੁਕਾਨ ਚਲਾੳੁਣੀ ਹੋਵੇ ਤਾਂ ਥੋੜ੍ਹਾ ਬਹੁਤ ਸੱਚ ਜਾਂ ਚੰਗਿਅਾੲੀ ਦਾ ਸਹਾਰਾ ਲਿਅਾ ਜਾਂਦਾ ੲੇ ਬਸ ਝੂਠ ਦੀ ਦੁਕਾਨ ਚਲਾੳੁਣ ਲੲੀ ਬਲੱਡ donation ਅਤੇ ਸਾਫ ਸਫਾੲੀ ਪੌਦੇ ਲਾੳੁਣਾ ੲਿਹੋ ਜਿਹੀਅਾਂ ਚੰਗੀਅਾਂ ਗੱਲਾਂ ਦਾ ਸਹਾਰਾ ਲੈ ਕੇ ਸਾਮਰਾਜ ਖੜ੍ਹਾ ਕੀਤਾ ਗਿਅਾ ਤੇ ਰਾਜਨੀਤਿਕ ਪਾਰਟੀਅਾਂ ਨੇ ਵੋਟਾਂ ਲੲੀ ਖੜ੍ਹਾ ਹੋਣ ਦਿੱਤਾ । ਜਨਤਾ ਕਿਸੇ ਵੀ ਦੇਸ਼ ਦੀ ਬਹੁਮੁੱਲੀ "ਸੰਪਤੀ" ਹੁੰਦੀ ੲੇ ਪਰ ਭਾਜਪਾ ਵੱਲੋਂ ਮਿਲੀ ਸਿੱਧੀ ਸਪੋਰਟ ਨੇ ੲਿਹ ਸਾਬਿਤ ਕਰ ਦਿੱਤਾ ਕਿ ੳੁਨ੍ਹਾਂ ਵਾਸਤੇ ਲੋਕਾਂ ਦੀ ਜਿੰਦਗੀ ਸਿਰਫ "ਵੋਟ" ਹੈ ਨਾ ਕਿ ਦੇਸ਼ ਦੀ "ਸੰਪਤੀ"। ਹੁਣ ਤੱਕ ਹਰਿਅਾਣਾ ਦੀ ਭਾਜਪਾ ਮਨੋਹਰ ਲਾਲ ਖੱਟਰ ਸਰਕਾਰ ੲਿਸ ਬਾਬੇ ਲੲੀ ਪੱਬਾਂ ਭਾਰ ੲੇ । ਭਾਜਪਾ ਦਾ "ਸ਼ਾਕਸ਼ੀ ਮਹਾਰਾਜ" ਤਾਂ ਸਿੱਧਾ ਹਾੲੀਕੋਰਟ ਨੂੰ ਫੈਸਲਾ ਬਦਲਣ ਤੇ ਬਾਬੇ ਨੂੰ ਰਿਹਾ ਕਰ ਦੇਣ ਦੀ ਨਸੀਹਤ ਦਿੰਦਾ ੲੇ । ਕੀ ਭਾਜਪਾ ਨੂੰ ਹਾੲੀਕੋਰਟ ਅਤੇ ਕਾਨੂੰਨ ਦੇ ਫੈਸਲੇ ਦੇ ਸਨਮਾਨ ਦੀ ਪਰਵਾਹ ਨਹੀਂ ਸਿਰਫ ਵੋਟਾਂ ਖਾਤਿਰ ? ਧਾਰਾ 144 ਲੱਗਣ ਦੇ ਬਾਵਜੂਦ ਵੀ ਲੱਖਾਂ ਲੋਕਾਂ ਦਾ ੲਿਕੱਠੇ ਹੋ ਜਾਣਾ ਕੀ ਕਾਨੂੰਨ ਦੀਅਾਂ ਧੱਜੀਅਾਂ ੳੁਡਾੳੁਣਾ ਨਹੀ ਕਹਾੳੁਂਦਾ ? ਧਾਰਾ 144 ਲੱਗਣ ਦੇ ਬਾਵਜੂਦ ਡਾਂਗਾ ਅਤੇ ਪੰਚਕੂਲੇ ਨੂੰ ਅੱਗ ਲਾੳੁਣ ਲੲੀ ਪੈਟਰੋਲ ਦੀਅਾਂ ਕੈਨੀਅਾਂ ਦਾ ੳੁਨ੍ਹਾਂ ਕੋਲ ਮੌਜੂਦ ਹੋਣਾ ਕੀ ਕਾਨੂੰਨ ਦੀਅਾਂ ਧੱਜੀਅਾਂ ੳੁਡਾੳੁਣਾ ਨਹੀ ਕਹਾੳੁਂਦਾ ? ਨਿੳੂਜ ਚੈਨਲ ਤੇ ਪੱਤਰਕਾਰ ਹਰਿਅਾਣੇ ਦੇ ਲ DIG ਸੰਧੂ ਨੂੰ ਸਵਾਲ ਕਰਦਾ ੲੇ ਕਿ ਪ੍ਰੇਮੀ police ਦੇ ੳੁੱਤੇ ਗੋਲੀਅਾਂ ਚਲਾ ਰਹੇ ਸੀ ੲਿੱਕ ਵੀਡੀਓ ਦਾ ਹਵਾਲਾ ਦੇ ਕੇ ਨਿੳੂਜ ਚੈਨਲ ਦੇ ਪੱਤਰਕਾਰ ਨੇ ਕਿਹਾ ਕਿ ਅਾਖਿਰ ਪੁਲਿਸ ਕਿਸਦੇ ਅਾਡਰ ਦੀ ੳੁਡੀਕ ਕਰ ਰਹੀ ਸੀ.. ੲਿਹ ਹੱਥ ਕਿਸਨੇ ਬੱਧੇ ਸੀ ?
ਬੇਸ਼ੱਕ 31 ਜਾਨਾਂ ਜੋ ਗੲੀਅਾਂ...ੳੁਹ ਭਾਵੇਂ ਡੇਰਾ ਪ੍ਰੇਮੀ ਹੀ ਕਿੳੁਂ ਨਾ ਹੋਣ... ਸਭ ਤੋਂ ਪਹਿਲਾਂ ੳੁਹ ਦੇਸ਼ ਦੀ ਬਹੁਮੁੱਲੀ ਸੰਪਤੀ ਸੀ ਜੋ ਸਰਕਾਰਾਂ ਦੀ ਗੰਦੀ ਰਾਜਨੀਤੀ ਤੇ ਅੰਧਵਿਸ਼ਵਾਸ ਦੀ ਸੂਲੀ ਚੜ੍ਹ ਗੲੀਅਾਂ । ਸ਼ਰਮ ਅਾੳੁਣੀ ਚਾਹੀਦੀ ੲੇ ਭਾਜਪਾ ਨੂੰ ਜਿਸਨੂੰ 7 ਦਿਨ ਪਹਿਲਾਂ ਮਾਹੌਲ ਦਾ ਪਤਾ ਹੋਣ ਦੇ ਬਾਵਜੂਦ ਵੀ ਪ੍ਰਬੰਧ ਨਾ ਕੀਤੇ ਸਿਰਫ ੲਿਸ ਲੲੀ ਕਿ ਬਾਬੇ ਨੇ ਵੋਟਾਂ ਭਾਜਪਾ ਨੂੰ ਪਵਾੲੀਅਾਂ ਸੀ ।
ਬਲਿਹਾਰੇ ਮੀਡੀਅਾ ਦੇ ਜਿਸਦੀ ਹੁਣ ਜਾਗ ਖੁਲ੍ਹੀ ਤੇ ਅਜੇ ਵੀ ਦੱਬੀ ਘੁੱਟੀ ਅਵਾਜ ਚ ਭਾਜਪਾ ਦੀ ਜਿੰਮੇਵਾਰੀ ਤਹਿ ਨਹੀਂ ਕਰ ਰਹੇ । ਤੇ ਸਦਕੇ ੲਿਨ੍ਹਾਂ ਰਾਜਨੀਤਿਕ ਪਾਰਟੀਅਾਂ ਦੇ ਕਾਂਗਰਸ ਅਾਮ ਅਾਦਮੀ ਪਾਰਟੀ ਤੇ ਅਕਾਲੀ ਦਲ ਜਿੰਨ੍ਹਾਂ ਨੇ ੲਿੱਕ ਵੀ ਬਿਅਾਨ ਨਾ ਦਿੱਤਾ ਕਿ ਹਾੲੀਕੋਰਟ ਦੇ ਫੈਸਲੇ ਦਾ ਸਵਾਗਤ ੲੇ ੲਿਹ ਗੰਦੀ ਰਾਜਨੀਤੀ ਸਾਡੇ ਦੇਸ਼ ਦੀ , ੲਿਹ ਚਿੰਤਾ ਦਾ ਵਿਸ਼ਾ ੲੇ । ਪਤਾ ਨਹੀਂ ੲਿਹ ਗੰਦੇ ਲੋਕ ਕਦੋਂ ਰਾਜਨੀਤੀ ਚੋਂ ਨਿਕਲਣਗੇ ਤੇ ਕਦੋਂ ਅਾਮ ਨਾਗਰਿਕ ਨੂੰ ਰਹਿਣ ਲੲੀ ਅਜਾਦ ਅਤੇ ਸਿਹਤਮੰਦ ਅਾਬੋ ਹਵਾ ਮਿਲੇਗੀ।
ਸੁਨੇਹਾ ਬਾਬੇ ਤੇ ਅਾਸਥਾ ਰੱਖਣ ਵਾਲਿਅਾਂ ਨਾਗਰਿਕਾਂ ਨੂੰ ਕਿ ਜਾਗੋ...ਸੋਚੋ ..ਤੁਹਾਡੀ ਜਿੰਦਗੀ ਦੀ ਲੋੜ੍ਹ ਤੁਹਾਡੇ ਪਰਿਵਾਰ ਨੂੰ ੲੇ ਤੇ ਤੁਹਾਡੇ ਪਰਿਵਾਰ ਦੀ ਤੁਹਾਨੂੰ । ਜੋ 31 ਬੇਸ਼ਕੀਮਤੀ ਜਾਨਾਂ ਚਲੇ ਗੲੀਅਾਂ ੳੁਨ੍ਹਾਂ ਨੂੰ ਕੁਝ ਵੀ ਨਹੀਂ ਮਿਲਣਾ ਨਾ ਸਵਰਗ ਤੇ ਨਾ ਪਰਿਵਾਰ ਨਾ ਜਿੰਦਗੀ । ਜੋ ਸੱਚ ਹੈ ਕਾਨੂੰਨ ਨੇ ਤੈਅ ਕਰ ਦਿੱਤਾ ਤੁਹਾਡੀ ਜਾਂ ਮੇਰੀ ਅੰਨ੍ਹੀ ਅਾਸਥਾ ਨਾਲ ਬਦਲ ਨਹੀਂ ਜਾਣਾ .. ਅਾਪਣੇ ਪਰਿਵਾਰਾਂ ਚ ਵਾਪਿਸ ਮੁੜੋ , ਦੇਸ਼ ਤੋਂ ਵੱਡਾ ਕੁਝ ਵੀ ਨਹੀਂ ...ਕਾਨੂੰਨ ਜੇ ਫੈਸਲਾ ਸੁਣਾੳੁਣਾ ਜਾਣਦਾ ਹੈ ਤਾਂ ੳੁਸਨੂੰ ਲਾਗੂ ਕਰਨਾ ਵੀ ਜਾਣਦਾ ੲੇ । ਅਾਪਣੀ ਤੇ ਅਾਪਣੇ ਪਰਿਵਾਰ ਦੀ ਜਾਨ ਦੀ ਕੀਮਤ ਨੂੰ ਸਮਝੋ ।
-
ਭੋਮਾ, ਲੇਖਕ
na
na
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.