ਸਿਰਸੇ ਡੇਰੇ ਦੇ ਰਾਮ ਰਹੀਮ ਨੂੰ ਸਜਾ ਮਿਲਣ 'ਤੇ ਲੋਕਾਂ ਨੂੰ ਖੁਸ਼ ਹੁੰਦੇ ਵੇਖਕੇ ਲਗਦਾ ਹੈ ਕਿ ਇਹ ਲੋਕ ਤਾਂ ਆਪਣੀ ਜ਼ਿੰਦਗੀ ਵਿਚ ਧਰਮਾਂ ਦੇ ਪਖੰਡ ਤੋਂ ਪਰ੍ਹੇ ਹੋਣਗੇ ਅਤੇ ਬੜੀ ਸੋਝੀ ਵਾਲਾ ਜੀਵਨ ਜਿਉਂ ਰਹੇ ਹੋਣਗੇ ਪਰ ਜੇਕਰ ਕਲ੍ਹ ਨੂੰ ਅਜੇਹਾ ਹੀ ਕੁਝ ਇਨ੍ਹਾਂ ਦੇ 'ਆਪਣੇ ਧਰਮ' ਨਾਲ ਵਾਪਰੇ ਤਾਂ ਇਨ੍ਹਾਂ ਵਿਚੋਂ ਬਹੁਤਿਆਂ ਦਾ ਪ੍ਰਤੀਕਰਮ (reaction) ਵੀ ਅਖੌਤੀ 'ਪ੍ਰੇਮੀਆਂ' ਨਾਲੋਂ ਵੱਖਰਾ ਨਹੀਂ ਹੋਵੇਗਾ ਕਿਉਂਕਿ ਦੂਜੇ ਦੀ ਸੋਚ ਬਾਰੇ objective ਹੋਣਾ ਬਹੁਤਾ ਔਖਾ ਨਹੀਂ ਹੁੰਦਾ। ਪਤਾ ਤਾਂ ਉਦੋਂ ਲਗਦਾ ਹੈ ਜਦੋਂ ਤੁਸੀਂ ਆਪ ਉਸ ਵਰਤਾਰੇ ਦਾ ਹਿੱਸਾ ਹੋਵੋਂਂ। ਇਜ਼ਰਾਈਲੀ ਇਤਿਹਾਸਕਾਰ ਯੂਵਲ ਨੋਆਹ ਹਰਾਰੀ ਦੀ ਕਿਤਾਬ ਵਿਚੋਂ ਕੁਝ ਲਾਈਨਾਂ ਦੇ ਰਿਹਾ ਹਾਂ: Most people are ... happy to acknowledge that harancient Greek gods, evil empires and the values of alien cultures exist only in the imagination. Yet we don't want to accept that our God, our nation or our values are mere fictions, because these are the things that give meanings to our lives. We want to believe our lives have some objective meaning, and that our sacrifices matter to something beyond the stories in our head. Yet in truth the lives of most people have meaning only within the network of stories they tell one another.
(Yuval Noah Harari, Homo Deus: A Brief History of Tomorrow, London, 2016, p. 145).
ਬਥ੍ਹੇਰੇ ਲੋਕ ਇਹ ਖੁਸ਼ੀ ਨਾਲ ਮੰਨ ਲੈਣਗੇ ਕਿ ਪ੍ਰਾਚੀਨ ਯੁਨਾਨੀ ਦੇਵਤੇ, ਦੁਸ਼ਟ ਸਾਮਰਾਜ, ਅਤੇ ਬਾਹਰਲੇ ਸਭਿਆਚਾਰਾਂ ਦੀਆਂ ਕਦਰਾਂ-ਕੀਮਤਾਂ ਸਿਰਫ਼ ਕਾਲਪਨਿਕ ਗੱਲਾਂ ਹਨ। ਪਰ ਅਸੀਂ ਇਹ ਮੰਨਣ ਨੂੰ ਤਿਆਰ ਨਹੀਂ ਹੋਵਾਂਗੇ ਕਿ ‘ਸਾਡਾ ਰੱਬ’, ‘ਸਾਡਾ ਰਾਸ਼ਟਰ’, ਜਾਂ ‘ਸਾਡੀਆਂ ਆਪਣੀਆਂ ਕਦਰਾਂ-ਕੀਮਤਾਂ’ ਵੀ ਮਾਤਰ ਗ਼ਲਪ ਹਨ। ਕਿਉਂਕਿ ਇਹੋ ਚੀਜ਼ਾਂ ਤਾਂ ਸਾਡੀ ਜਿੰਦਗੀ ਨੂੰ ਮਾਅਨੇ ਬਖ਼ਸ਼ਦੀਆਂ ਹਨ। ਅਸੀਂ ਇਹ ਵਿਸ਼ਵਾਸ਼ ਕਰਨਾ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਦਾ ਕੋਈ ਮਤਲਬ ਹੈ ਅਤੇ ਸਾਡੀਆਂ ਕੁਰਬਾਨੀਆਂ ਦਾ ਸਾਡੇ ਆਪਣੇ ਦਿਮਾਗ਼ ਵਿਚ ਚਲਦੀਆਂ ਕਹਾਣੀਆਂ ਤੋਂ ਪਰ੍ਹੇ ਹੋਰਾਂ ਲਈ ਵੀ ਕੋਈ ਅਰਥ ਹੈ। ਪਰ ਸੱਚ ਇਹ ਹੈ ਕਿ ਬਹੁਤੇ ਲੋਕਾਂ ਦੀਆਂ ਜ਼ਿੰਦਗੀਆਂ ਦਾ ਕੋਈ ਮਤਲਬ ਸਿਰਫ਼ ਉਨ੍ਹਾਂ ਕਥਾ-ਕਹਾਣੀਆਂ ਕਰਕੇ ਹੀ ਹੈ ਜੋ ਉਹ ਇੱਕ ਦੂਜੇ ਨੂੰ ਸੁਣਾਉਂਦੇ ਹਨ।
ਕਾਪੀ ਸ਼ੁਭਾਸ ਪਰਿਹਾਰ ਜੀ ਤੋਂ
-
ਸੁਭਾਸ਼ ਪਰਿਹਾਰ, ਲੇਖਕ
na
by whatsapp
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.