ਰੋਜ਼ ਸਵੇਰੇ ਭਿਓਂਏ ਹੋਏ ਬਾਦਾਮ ਖਾਣਾ ਫਾਇਦੇਮੰਦ ਹੁੰਦਾ ਹੈ ਪਰ ਭਿਓਂਏ ਹੋਏ ਛੋਲੇ ਖਾਣਾ ਬਾਦਾਮ ਨਾਲੋਂ ਵੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਬਦਾਮਾਂ ਨਾਲੋਂ ਕਾਫੀ ਸਸਤੇ ਛੋਲਿਆਂ ਵਿਚ ਕਾਰਬੋਹਾਈਡ੍ਰੇਟ, ਪ੍ਰੋਟੀਨ, ਫੈਟ, ਫਾਈਬਰ, ਕੈਲਸ਼ੀਅਮ, ਆਇਰਨ ਅਤੇ ਵਿਟਾਮਿਨਸ ਦੀ ਭਰਪੂਰ ਮਾਤਰਾ ਹੁੰਦੀ ਹੈ। ਜੋ ਦਿਮਾਗ ਨੂੰ ਤੇਜ਼ ਕਰਦੇ ਹਨ ਨਾਲ ਹੀ ਖੂਬਸੂਰਤੀ ਨੂੰ ਵੀ ਵਧਾਉਂਦੇ ਹਨ। ਛੋਲਿਆਂ ਵਿਚ ਵਿਟਾਮਿਨ, ਮਿਨਰਲਸ, ਕਲੋਰੇਫਿਲ ਅਤੇ ਫਾਸਫੋਰਸ ਦੀ ਜ਼ਿਆਦਾ ਮਾਤਰਾ ਹੁੰਦਾ ਹੈ,ਜਿਸ ਵਜ੍ਹਾ ਨਾਲ ਰੋਜ਼ ਸਵੇਰੇ ਭਿਓਂਏ ਹੋਏ ਛੋਲੇ ਖਾਣ ਨਾਲ ਇਮਊਨ ਸਿਸਟਮ ਮਜ਼ਬੂਤ ਹੁੰਦਾ ਹੈ ਅਤੇ ਸਰੀਰ ਦੀ ਰੋਗਾਂ ਨਾਲ ਲੜਣ ਦੀ ਤਾਕਤ ਵਧਦੀ ਹੈ। ਡਾਈਬੀਟੀਜ ਦੇ ਰੋਗੀ ਨੂੰ ਰੋਜ਼ ਸਵੇਰੇ 25 ਗ੍ਰਾਮ ਭਿਓਂਏ ਹੋਏ ਛੋਲੇ ਖਾਣੇ ਚਾਹੀਦੇ ਹਨ। ਖਾਲੀ ਪੇਟ ਇਸ ਨੂੰ ਖਾਣ ਨਾਲ ਡਾਈਬਿਟੀਜ ਕਾਬੂ ਹੇਠ ਰੱਖਣ ਵਿੱਚ ਮੱਦਦ ਮਿਲ ਜਾਂਦੀ ਹੈ। ਆਮਤੌਰ ਤੇ ਰੋਜ਼ ਸਵੇਰੇ ਛੋਲਿਆਂ ਵਿਚ ਨਿੰਬੂ, ਅਦਰਕ, ਨਮਕ ਅਤੇ ਕਾਲੀ ਮਿਰਚ ਮਿਲਾ ਕੇ ਖਾਣ ਨਾਲ ਸਰੀਰ ਸਿਹਤਮੰਦ ਰਹਿੰਦਾ ਹੈ ਨਾਲ ਹੀ ਦਿਨ ਭਰ ਕੰਮ ਕਰਨ ਲਈ ਭਰਪੂਰ ਐਨਰਜੀ ਵੀ ਮਿਲਦੀ ਹੈ। ਮਰਦਾਂ ਵਿਚ ਹੋਣ ਵਾਲੀ ਕਮਜ਼ੋਰੀ ਲਈ ਵੀ ਭਿਓਂਏ ਹੋਏ ਛੋਲੇ ਖਾਣਾ ਫਾਇਦੇਮੰਦ ਹੁੰਦਾ ਹੈ। ਇਸ ਨਾਲ ਸਰੀਰ ਨੂੰ ਐਨਰਜੀ ਮਿਲਦੀ ਹੈ।
ਡਾ ਹਰਪ੍ਰੀਤ ਸਿੰਘ ਭੰਡਾਰੀ
ਕਿਸ਼ਨਪੁਰਾ ਕਲੋਨੀ
ਸੰਗਰੂਰ
-
ਡਾ ਹਰਪ੍ਰੀਤ ਸਿੰਘ ਭੰਡਾਰੀ, ਲੇਖਕ
by whatsapp
99140 10026
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.