ਜਿੰਦਗੀ ਜਿੳੁਣ ਦੇ ਦੋ ਫਲਸਫੇ ਹਨ ਪਹਿਲਾ ਜਿੳੁਦੇ ਰਹਿਣ ਲੲੀ ਬੁਨਿਅਾਦੀ ਜਰੂਰਤਾ ਦੀ ਪੂਰਤੀ ਲੲੀ ਕਿਰਤ ਕਰਨਾ ਅਤੇ ਜਿੳੁਣਾ ਦੂਸਰਾ ਸਮਾਜਿਕ ਰੁਤਬਾ ਕਾੲਿਮ ਰੱਖਣ ਲੲੀ ਜਿੳੁਣਾ। ਜੇਕਰ ਪੰਜਾਬ ਦੇ ਸੰਦਰਭ ਵਿਚ ਗੱਲ ਕਰੀੲੇ ਤਾਂ ਹਰੀ ਕ੍ਰਾਂਤੀ ਅਾੳੁਣ ਤੋ ਪਹਿਲਾ ਪੰਜਾਬ ਦਾ ਕਿਸਾਨ( ਜਾਂ ਪੰਜਾਬੀ ਕਿੳੁਕਿ 70% ਤੋ ਵੱਧ ਲੋਕ ਖੇਤੀ ਨਾਲ ਸਿੱਧੇ ਤੋਰ ਤੇ ਜੁੜੇ ਹੋੲੇ ਸਨ) ਪਰਿਵਾਰ ਸਮੇਤ ਹੱਥੀ ਕਿਰਤ ਕਰਦਾ ਸੀ ਅਤੇ ਜਿੰਦਗੀ ਦੀਅਾ ਮੁਢਲੀਅਾਂ ਲੋੜਾ ਦੀ ਪ੍ਰਾਪਤੀ ਤੋ ਬਾਅਦ ਵੀ ੳੁਸ ਪਾਸ ਪੈਸਾ ਬਚ ਜਾਦਾਂ ਸੀ ੲਿਸੇ ਕਰਕੇ ਪਿੰਡਾ ਦੇ ਬਹੁਮਤ ਕਿਸਾਨਾ ਦਾ ਪੈਸਾ ਸ਼ਾਹੂਕਾਰਾਂ ਅਤੇ ਅਾੜਤੀਅਾਂ ਪਾਸ ਜਮਾਂ ਹੁੰਦਾ ਸੀ। ਹਰੀ ਕ੍ਰਾਂਤੀ ਅਾੳੁਣ ਤੋ ਹੁਣ ਤੱਕ,ੲਿਹ ਪੰਜ ਦਹਾਕਿਅਾ ਦਾ ਸਮਾਂ ੲਿਕ ਬਦਲਾਅ ਦਾ ਦੌਰ ਸੀ।ਹਰੀ ਕ੍ਰਾਂਤੀ ਤੋ ਬਾਅਦ ਕਿਸਾਨ ਪਾਸ ਕੁਝ ੳੁਸਦੀ ਫਸਲੀ ਪੈਦਾਵਾਰ ਤੋਂ ਅਤੇ ਕੁਝ ਬੈਂਕਾ ਅਤੇ ਸਾਹੂਕਾਰਾਂ ਪਾਸੋ ਪਹਿਲਾਂ ਦੇ ਮੁਕਾਬਲੇ ਜਿਅਾਦਾ ਪੈਸਾ ਅਾੲਿਅਾ। ੲਿਸੇ ਬਦਲਾਅ ਦੇ ਸਮੇ ਦੌਰਾਨ ਹੀ ਬਜਾਰ ਵਿੱਚ ਸੁਖ ਸਹੂਲਤਾਂ ਦੀਅਾ ਚੀਜਾਂ(ਟੀ ਵੀ,ਫਰਿਜ,ਕਾਰਾਂ ਅਾਦਿ) ਦਾ ਪ੍ਰਵੇਸ਼ ਹੋੲਿਅਾ। ਜਿਵੇ ਜਿਵੇ ਕਿਸਾਨ ਦੇ ਘਰ ੲਿਹਨਾ ਵਸਤੂਅਾਂ ਦੀ ਅਾਮਦ ਸੁਰੂ ਹੋੲੀ ਕਿਸਾਨ ਕਿਰਤ ਕਰਨ ਤੋ ਦੂਰ ਹੁੰਦਾ ਗਿਅਾ।ੲਿਹ ਸੁਖ ਸਹੂਲਤਾਂ ਦੀਅਾ ਚੀਜਾਂ ਹੁਣ ੳੁਸ ਦੀਅਾ ਮੁਢਲੀਅਾ ਲੋੜਾਂ ਵਿਚ ਤਬਦੀਲ ਹੋਣ ਲੱਗੀਅਾਂ ਅਤੇ ਪਿਛਲੇ ੲਿਕ ਦਹਾਕੇ ਦੌਰਾਨ ੲਿਹੀ ਵਸਤੂਅਾਂ ਜਿਸ ਨੂੰ ੳੁਹ ਅਾਪਣੀਅਾਂ ਜਰੂਰਤਾ ਸਮਝਣ ਲੱਗ ਪਿਅਾ ਸੀ ਹੁਣ ੳੁਸ ਲੲੀ ੲਿਹ ਸਮਾਜਿਕ ਰੁਤਬੇ ਦਾ ਪ੍ਰਤੀਕ ਬਨਣ ਲੱਗੀਅਾਂ। ੲਿਕ ਦਹਾਕਾ ਪਹਿਲਾਂ ੲਿਕ ਦਸ ਕਿਲਿਅਾਂ ਵਾਲਾ ਕਿਸਾਨ ਜੇਕਰ ਕਾਰ ਰੱਖਣਾ ਅਪਣੀ ਜਰੂਰਤ ਸਮਝਦਾ ਸੀ ਤਾਂ ਹੁਣ ੳੁਸ ਲੲੀ ਅਾਪਣਾ ਸਮਾਜਿਕ ਰੁਤਬਾ ਕਾੲਿਮ ਰੱਖਣ ਲੲੀ ਘੱਟੋ ਘੱਟ ਸਵਿਫਟ ਕਾਰ ਰੱਖਣਾ ਮਜਬੂਰੀ ਬਣ ਗਿਅਾ। ੲਿਸ ਤਰਾਂ ਹੋਲੀ ਹੋਲੀ ਸਿਰਫ ਕਿਸਾਨ ਹੀ ਨਹੀ ਸਮੁਚੇ ਪੰਜਾਬੀਅਾਂ ਦੀ ਜੀਵਨ ਸ਼ੈਲੀ ਵਿਚ ਜਬਰਦਸਤ ਬਦਲਾਅ ਅਾੲਿਅਾ। ਬਦਲਾਅ ਅਾੳੁਣਾ ਕੁਦਰਤ ਦਾ ਨਿਯਮ ਹੈ ਪਰ ੲਿਸ ਦਾ ਮਾੜਾ ਪਹਿਲੂ ੲਿਹ ਰਿਹਾ ਕਿ ੲਿਸ ਸਮੇ ਦੌਰਾਨ ਪੰਜਾਬੀ ਕਿਰਤ ਕਰਨ ਤੋ ਬਹੁਤ ਦੂਰ ਚਲਾ ਗਿਅਾ।ੲਿਹ ਬਦਲਾਅ ਸਾਰੀ ਦੁਨੀਅਾ ਵਿਚ ਹੀ ਅਾੲਿਅਾ ਪਰ ਅਧਿਕਤਰ ਦੇਸ਼ਾ ਦੀਅਾ ਸਰਕਾਰਾਂ ਨੇ ਅਪਣੇ ਲੋਕਾਂ ਨੂੰ ੲਿਹਨਾ ਸੁੱਖ ਸਹੂਲਤਾਂ ਦੀਅਾਂ ਚੀਜਾ ਦੇ ਅਨੰਦ ਮਾਨਣ ਦੇ ਨਾਲ ਨਾਲ ਕਿਰਤ ਨਾਲ ਜੋੜੀ ਰੱਖਿਅਾ। ਸਾਡੇ ਸੂਬੇ ਅਤੇ ਦੇਸ਼ ਦੀਅਾ ਹੁਣ ਤੱਕ ਦੀਅਾਂ ਸਰਕਾਰਾਂ ਨੇ ਗਲਤ ਸਿਖਿਅਾ ਪ੍ਰਣਾਲੀ ਰਾਹੀ ਚੰਗੇ ਕਿਰਤੀ ਪੈਦਾ ਕਰਨ ਦੀ ਬਿਜਾੲੇ ਪੜੇ ਲਿਖੇ ਬਾਬੂ ਪੈਦਾ ਕੀਤੇ। ੲਿਸ ਤਰਾਂ ੲਿਸ ਸਮੇ ਦੌਰਾਨ ਅਸੀ ਕਿਰਤੀ ਤੋ ਭੋਗੀ ਬਣ ਗੲੇ। ਅੱਜ ਪੰਜਾਬ ਨੂੰ ਪਰਿਭਾਸ਼ਿਤ ਕਰਨ ਲੲੀ ਚਾਰ ਸ਼ਬਦ ਹੀ ਕਾਫੀ ਹਨ "ਵਿਹਲੜ, ਅਾਲਸੀ, ਨਸ਼ੲੀ ਅਤੇ ਬਿਮਾਰ ਲੋਕ"। ਅਤੇ ੲਿਹਨਾ ਲੋਕਾਂ ਨੂੰ ਕਿਰਤ ਵੱਲ ਵਾਪਸ ਪਰਤਣ ਦੀ ਬਿਜਾੲਿ ਖੁਦਕੁਸ਼ੀ ੲਿਕ ਅਸਾਨ ਰਸਤਾ ਦਿਖਾੲੀ ਦਿੰਦੀ ਹੈ। ਪੰਜਾਬ ਵਿਚ ਕਿਸਾਨ ਖੁਦਕੁਸ਼ੀਅਾਂ ਦਾ ਕਾਰਣ ਖੇਤੀ ਸੰਕਟ ਨਹੀ ਸਗੋ ਜੀਵਨਸ਼ੈਲੀ ਦੇ ਬਦਲਾਅ ਦਾ ਨਤੀਜਾ ਹੈ। ਕਿਸਾਨ ਅਤੇ ਖੇਤ ਮਜਦੂਰਾ ਦੇ ਘਰ ਤੋ ਸੁਰੂ ਹੋੲੀ ੲਿਹ ਬਿਮਾਰੀ ਦਾ ਪੂਰੇ ਪੰਜਾਬੀ ਸਮਾਜ ਵਿਚ ਫੈਲਣ ਦਾ ਖਤਰਾ ਸਾਫ ਦਿਖਾੲੀ ਦੇ ਰਿਹਾ ਹੈ।
ਖੁਦਕੁਸ਼ੀਅਾਂ ਕਿਰਤ ਨਾਲੋ ਟੁੱਟ ਕਿ ਸਮਾਜਿਕ ਰੁਤਬੇ ਲੲੀ ਜਿੰਦਗੀ ਜਿੳੁਣ ਦੇ ਮਾਡਲ ਦਾ ਅਖੀਰਲਾ ਪੜਾਅ ਹੈ ਅਤੇ ੲਿਹ ਮਾਡਲ ਹੁਣ ਪੂਰੀ ਤਰਾਂ ਫੇਲ ਹੋ ਚੁੱਕਾ ਹੈ। ਸਾਨੂੰ ਦੁਬਾਰਾ ਤੋ ਜਿੰਦਗੀ ਜਿੳੁਣ ਦੀ ਜੀਵਣਸ਼ੈਲੀ ਵਿੱਚ ਬਦਲਾਅ ਕਰਕੇ ਦੁਬਾਰਾ ਅਪਣੀ ਮਿੱਟੀ ਅਪਣੇ ਮੂਲ ਨਾਲ ਜੁੜ ਕਿ ਕੁਦਰਤ ਪੱਖੀ ਜੀਵਨ ਜਿੳੁਣਾ ਪਵੇਗਾ।
ਕਮਲਜੀਤ ਸਿੰਘ ਹੇਅਰ
9814166467
-
ਕਮਲਜੀਤ ਸਿੰਘ ਹੇਅਰ, ਲੇਖਕ
na
9814166467
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.