ਸੋਸ਼ਲ ਮੀਡੀਆ ਵਿੱਚ ਨਿੱਤ ਹੋ ਰਹੀ ਅਪਡੇਸ਼ਨ ਲੋਕਾਂ ਦਾ ਸਟੇਟਸ ਸਿੰਬਲ ਬਣਦੀ ਜਾ ਰਹੀ ਹੈ। ਖ਼ੇਸ-ਬੁੱਕ, ਵਟਸਐਪ, ਮੈਸੈਂਜਰ, ਸਕਾਈਪ, ਵੀਡੀਓ ਚੈਟ, ਈਮੋ, ਇੰਸਟਾਗ੍ਰਾਮ ਐਪ ਅਤੇ ਵੱਖ-ਵੱਖ ਸੋਸ਼ਲ ਸਾਈਟਾਂ ਐਨੀਆਂ ਪ੍ਰਚਲਿਤ ਹੋ ਚੁੱਕੀਆਂ ਹਨ ਕਿ ਅੱਜ ਲੋਕ ਏਹਨਾਂ ਦੇ ਬੁਰੇ-ਤਰੀਕੇ ਨਾਲ ਆਦੀ ਹੋ ਚੁੱਕੇ ਹਨ। ਨਸ਼ਿਆਂ ਦੀ ਨਿਆਈਂ ਏਹਨਾਂ ਦਾ ਕਰੇਜ਼ ਸਮੇਂ ਦੀ ਨਜ਼ਾਕਤ ਵੀ ਨਹੀਂ ਗੌਲਦਾ ਅਤੇ ਮਸ਼ਹੂਰ ਹੋਣ ਦੀ ਇੱਛਾ ਹਿਤ ਲਗਭਗ ਹਰ ਬੰਦਾ ਇਹਨਾਂ ਦਾ ਮਾਨਸਿਕ ਗੁਲਾਮ ਬਣ ਚੁੱਕਾ ਹੈ।ਤਕਨਾਲੋਜੀ ਵਿੱਚ ਏਨੀ ਨਵੀਨਤਾ ਹੈ ਕਿ ਹਰ ਬੰਦਾ ਰੋਜ਼ ਨਵਾਂ ਗੈਜ਼ੇਟ, ਐਪ, ਸਾਈਟਸ ਆਦਿ ਟਰਾਈ ਕਰਦਾ-ਕਰਦਾ ਬ੍ਰਾਂਡ-ਕਾਂਸ਼ੀਐਂਸ ਤੋਂ ਬ੍ਰਾਂਡ ਅੰਬੈਸਡਰ ਬਣ ਰਿਹਾ ਹੈ ਅਤੇ ਮੁਖ਼ਤ ਵਿੱਚ ਹੀ ਲੋਕਾਂ ਕੋਲ ਮਾਰਕੀਟਿੰਗ ਕਰਦਾ ਰਹਿੰਦਾ ਹੈ।
ਨੌਜਵਾਨਾਂ ਦੀ ਗੱਲ ਕੀਤੀ ਜਾਵੇ ਤਾਂ ਹਰ ਉਮਰ, ਹਰ ਵਰਗ ਦੇ ਬੱਚੇ ਈਅਰਖ਼ੋਨ ਲਗਾਈ ਚਾਰੇ ਪਾਸੇ ਓਪਰੀ ਦੁਨੀਆਂ ਵਿੱਚ ਘੁੰਮਦੇ ਨਜ਼ਰ ਆਉਂਦੇ ਹਨ। ਭੁਲੇਖੇ ਨਾਲ ਵੀ ਕਿਸੇ ਬੱਸ 'ਚ ਚੜ੍ਹ ਜਾਈਏ ਤਾਂ ਦੇਖੀਦਾ ਕਿ ਸੌ ਵਿੱਚੋਂ ਘੱਟੋ-ਘੱਟ ਪੈਂਹਠ ਬੰਦੇ ਕੰਨਾਂ ਵਿੱਚ ਟੂਟੀਆਂ ਖ਼ਿੱਟ ਕਰੀ ਬੈਠੇ ਹੁੰਦੇ ਹਨ। ਕਿਸੇ ਨੂੰ ਕਿਸੇ ਨਾਲ ਕੋਈ ਲਾਕਾ ਦੇਕਾ ਨਹੀਂ, ਅੱਗੇ ਵਾਂਗ ਸਖ਼ਰ ਦਾ ਕੋਈ ਕੁਦਰਤੀ ਅਹਿਸਾਸ ਨਹੀਂ ਅਤੇ ਕਿਤਾਬਾਂ ਤਾਂ ਹੱਥਾਂ ਚੋਂ ਮੂਲੋਂ ਹੀ ਗਾਇਬ ਨੇ।ਆਮ ਸਮਾਜ ਵਿੱਚ ਵਿਚਰਦਿਆਂ ਵੀ ਦੇਖੀਏ ਤਾਂ ਕੁੜੀਆਂ-ਮੁੰਡੇ ਸੈਲਖ਼ੀ ਦੇ ਏਨੇ ਦੀਵਾਨੇ ਨੇ ਕਿ ਸੈਲਖ਼ੀ ਪ੍ਰਾਥਨਾ ਵਾਂਗ ਜਿੱਥੇ-ਕਿੱਥੇ ਵੀ ਸ਼ੁਰੂ ਕਰ ਲਈ ਜਾਂਦੀ ਹੈ ਅਤੇ ਹਰ ਥਾਂ ਲਈ ਜਿਵੇਂ ਲਾਜ਼ਮੀ ਵੀ ਹੋ ਚੁੱਕੀ ਹੈ। ਖ਼ੈਰ, ਸਿਆਣੇ-ਬਿਆਣੇ ਜੇ ਇਸਦਾ ਇਸਤੇਮਾਲ ਕਰ ਰਹੇ ਨੇ ਤਾਂ ਕਿਤੇ ਨਾ ਕਿਤੇ ਉਹ ਚੇਤੰਨ ਨੇ ਕਿ ਉਹ ਕੀ ਕਰ ਰਹੇ, ਕਿੱਧਰ ਨੂੰ ਜਾ ਰਹੇ ਹਨ?? ਬਸ਼ਰਤੇ ਉਹ ਏਸ ਮਿੱਠੀ ਜ਼ਹਿਰ ਨੂੰ ਨਹੀਂ ਛੱਡ ਪਾ ਰਹੇ।ਪਰੰਤੂ ਏਥੇ ਸੋਚਣ ਵਾਲੀ ਗੱਲ ਹੈ ਕਿ ਉਹ ਨਿੱਕੇ ਬੱਚੇ ਜਿਹਨਾਂ ਵਿੱਚ ਅਜੇ ਇਮੋਸ਼ਨਲ ਮੈਚਿਓਰਿਟੀ ਵੀ ਨਹੀਂ ਹੁੰਦੀ, ਜਿਓਣ ਦਾ ਵੱਲ ਵੀ ਨਹੀਂ ਹੁੰਦਾ, ਚੰਗੇ ਮਾੜੇ ਦੀ ਕੋਈ ਪਰਖ ਨਹੀਂ, ਭਵਿੱਖ ਦੇ ਕੋਈ ਸਰੋਕਾਰਾਂ ਦੀ ਸਮਝ ਨਹੀਂ ਉਹ ਜਦੋਂ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦੇ ਹਨ ਤਾਂ ਉਹਨਾਂ ਦੇ ਹਿੱਸੇ ਕੀ ਆਉਂਦਾ ਹੈ ਅਤੇ ਉਹਨਾਂ ਦੀ ਪੂਰੀ ਜ਼ਿੰਦਗੀ ਉੱਤੇ ਏਸਦਾ ਕੀ ਪ੍ਰਭਾਵ ਪੈਂਦਾ ਹੈ??
ਏਸ ਸੰਬੰਧ ਵਿੱਚ ਗੱਲ ਕੀਤੀ ਜਾਵੇ ਤਾਂ ਉਮਰ ਵਿੱਚ ਸਿਆਣੇ ਜਾਂ ਸਮਝਦਾਰ ਲੋਕ ਬੇਸ਼ੱਕ ਸੋਸ਼ਲ ਮੀਡੀਆ ਦਾ ਇਸਤੇਮਾਲ ਆਪਣੀ ਕਿਸੇ ਲੋੜ ਹਿਤ ਸਿਆਣਪ ਨਾਲ ਕਰਦੇ ਹੋਣ ਪਰ ਬੱਚੇ ਅਕਸਰ ਅਜਿਹੀਆਂ ਚੀਜ਼ਾਂ ਲਈ ਆਕਰਸ਼ਿਤ ਹੁੰਦੇ ਹਨ ਜੋ ਉਹਨਾਂ ਲਈ ਨਿਵੇਕਲੀਆਂ ਹੋਣ ਅਤੇ ਖ਼ਾਸ ਤੌਰ ਤੇ ਵਰਜ਼ੀਆਂ ਜਾਂਦੀਆਂ ਹੋਣ।ਏਸੇ ਮੁਤੱਲਕ ਅਜੋਕੇ ਸਮੇਂ ਵਿੱਚ ਵੱਖ-ਵੱਖ ਉਮਰਾਂ ਦੇ ਵਰਗ ਸੋਸ਼ਲ ਸਾਈਟਸ ਤੇ ਜੁੜੇ ਹੋਏ ਹਨ। ਕਾਲਜੀਏਟ ਤਬਕਾ ਜੋ ਇੰਸਟਾਗ੍ਰਾਮ, ਖ਼ੇਸਬੁੱਕ ਅਤੇ ਵੀਡੀਓ ਕਾਲ ਤੇ ਸਰਗਰਮ ਹੈ ਉੱਥੇ ਉਮਰ ਦਰਾਜ਼ ਬੰਦੇ ਖ਼ੋਨ ਵਿਚਲੀਆਂ ਗੇਮਾਂ ਤੇ ਹੋਰ ਸੁਆਦਾਂ ਲਈ ਯੂ-ਟਿਊਬ ਦੇ ਦੀਵਾਨੇ ਨੇ। ਜਿੱਥੋਂ ਤੱਕ ਬੱਚਿਆਂ ਦੀ ਗੱਲ ਹੈ ਤਾਂ ਉਹ ਭਾਵੇਂ ਆਨਲਾਈਨ ਗੇਮਾਂ ਤੱਕ ਹੀ ਸੀਮਿਤ ਨੇ ਪਰ ਬਾਕੀ ਸਾਰੇ ਵਰਗਾਂ ਨਾਲੋਂ ਭੈੜੇ ਆਦੀ ਹਨ।ਉਂਝ ਵੀ ਚਸਕਿਆਂ ਦੀ ਉਮਰ ਵਿੱਚ ਜਿਸ ਚੀਜ਼ ਦੀ ਚੇਟਕ ਲੱਗ ਜਾਵੇ ਉਹ ਜਲਦੀ ਨਹੀਂ ਜਾਂਦੀ।ਹੋਰ ਤਾਂ ਹੋਰ ਬੱਚੇ ਆਪਣੀਆਂ ਮਾਵਾਂ ਵਾਂਗ ਮਿਸ ਹੋਏ ਨਾਟਕ ਯੂ-ਟਿਊਬ ਤੇ ਦੇਖਣ ਦੀ ਤਰਜ਼ ਤੇ ਕਾਰਟੂਨ ਵੀ ਏਸੇ 'ਤੇ ਦੇਖਦੇ ਨੇ।
ਕੁਝ ਸਮਾਂ ਪਹਿਲਾਂ ਬੱਚੇ ਵੀਡੀਓ ਗੇਮਾਂ ਖੇਡਣ ਲਈ ਵੀਡੀਓ ਪਾਰਲਰਾਂ ਤੇ ਜਾਂਦੇ ਸੀ ਪਰ ਅੱਜ ਮੋਬਾਇਲ ਵਿੱਚ ਹੀ ਸਭ ਕੁਝ ਸੁਖਾਲਿਆਂ ਅਤੇ ਸਸਤਾ ਉਪਲੱਬਧ ਹੋਣ ਕਾਰਨ ਬੱਚੇ ਨਿੱਤ ਨਵੀਆਂ ਆਨਲਾਈਨ ਗੇਮਾਂ ਵੱਲ ਰੁਚਿਤ ਹੋ ਰਹੇ ਹਨ।ਇਹਨਾਂ ਵਿੱਚ ਕੈਂਡੀ ਕਰੱਸ਼, ਪੌਕੀਮੌਨ, ਸਬ-ਵੇ ਸਰਖ਼, ਕਲੈਸ਼ ਆਖ਼ ਕਲੇਨਜ਼, ਟੈਂਪਲ ਰਨ, ਟਾਕਿੰਗ ਟਾਮ, ਐਂਗਰੀ ਵਰਡਜ਼ ਅੱਜ ਬੇਹੱਦ ਪਾਪੂਲਰ ਹਨ। ਬੱਚੇ ਏਨੀ ਰੀਝ ਨਾਲ ਇਹਨਾਂ ਗੇਮਾਂ ਵਿੱਚ ਖੁੱਭ ਗਏ ਨੇ ਕਿ ਉਹ ਆਊਟਡੋਰ ਖੇਡਾਂ ਦੇ ਨਾਂ ਵੀ ਨਹੀਂ ਜਾਣਦੇ। ਦੋਸਤੋ ਖੇਡਾਂ ਸਿਰਖ਼ ਇੱਕ ਚਸਕਾ ਰਹਿੰਦੀਆਂ ਤਾਂ ਵੀ ਗੱਲ ਮੰਨੀ ਜਾਂਦੀ ਪਰ ਅੱਜ ਦੀਆਂ ਕੁਝ ਖੇਡਾਂ ਤਾਂ ਜ਼ਿੰਦਗੀ ਲਈ ਰਿਸਕ ਟੇਕਿੰਗ ਮੁੱਦਿਆਂ ਨਾਲ ਜੁੜ ਗਈਆਂ ਹਨ। ਜਿਹਨਾਂ ਵਿੱਚ ਪਿਛਲੇ ਦਿਨੀਂ ਚਰਚਿਤ ਹੋਈ ਸੁਸਾਈਡ ਗੇਮ (ਬਲੂ ਵੇਲ੍ਹ ਸੁਸਾਈਡ ਗੇਮ) ਹੈ। ਇਹ ਗੇਮ ਸੰਨ 2013 ਵਿੱਚ ਰਸ਼ੀਆ ਦੇ ਮਾਨਸਿਕ ਰੋਗੀ ਨੇ ਤਿਆਰ ਕੀਤੀ ਸੀ ਜਿਸਦਾ ਮਕਸਦ ਦੁਨੀਆਂ ਤੋਂ ਡਿਪਰੈੱਸਡ ਬੰਦੇ ਖਤਮ ਕਰਨਾ ਸੀ। ਇਸਦੇ ਉਲਟ ਬੱਚਿਆਂ ਨੇ ਏਸ ਨੂੰ ਨਵੀਂ ਚੀਜ਼ ਸਮਝ ਕੇ ਅਪਣਾਇਆ।ਇਸ ਗੇਮ ਅੰਦਰ ਬੱਚੇ ਨੂੰ ਗੇਮ ਦਾ ਐਡਮਿਨ ਬਣਾ ਕੇ 50 ਵੱਖ-ਵੱਖ ਟਾਸਕ ਦਿੱਤੇ ਜਾਂਦੇ ਨੇ। ਇਹਨਾਂ ਵਿੱਚ ਆਪਣੀ ਲੱਤ-ਬਾਂਹ ਤੇ ਕੱਟ ਲਾਉਣਾ ਅਤੇ ਉਸਦੀ ਖ਼ੋਟੋ ਖਿੱਚ ਕੇ ਭੇਜਣਾ ਅਤੇ ਪਰਿਵਾਰ ਦੀ ਸਾਰੀ ਜਾਣਕਾਰੀ ਲੈਣਾ ਸ਼ਾਮਿਲ ਹੁੰਦਾ ਹੈ। ਇਸ ਉਪਰੰਤ ਲਗਭਗ ਆਖਿਰਲੇ ਟਾਸਕ ਵਿੱਚ ਖੇਡਣ ਵਾਲੇ ਨੂੰ ਛੱਤ ਤੋਂ ਛਾਲ ਮਾਰਨ ਲਈ ਕਿਹਾ ਜਾਂਦਾ ਹੈ। ਜੇਕਰ ਬੱਚਾ ਅਜਿਹਾ ਨਹੀਂ ਕਰਦਾ ਤਾਂ ਉਸ ਦੇ ਪਰਿਵਾਰ ਨੂੰ ਖ਼ਤਮ ਕਰਨ ਦੀ ਧਮਕੀ ਦਿੱਤੀ ਜਾਂਦੀ ਹੈ। ਬੱਚਾ ਡਰਦਾ ਮਾਰਾ ਕਦੋਂ ਮੌਤ ਦੇ ਮੂੰਹ 'ਚ ਜਾ ਪੈਂਦਾ ਹੈ ਘਰਦਿਆਂ ਨੂੰ ਬੱਸ ਅੰਤ ਸਮੇਂ ਹੀ ਪਤਾ ਲੱਗਦਾ।ਕਿੰਨੀ ਅਜੀਬ ਗੱਲ ਹੈ ਕਿ ਖੇਡ-ਖੇਡ ਵਿੱਚ ਹੀ ਮਾਪਿਆਂ ਦੇ ਲਾਡਲੇ ਆਪਣੀ ਜਾਨ ਤੋਂ ਹੱਥ ਧੋ ਲੈਂਦੇ ਨੇ!!
ਮੁੱਦੇ ਦੀ ਗੱਲ ਇਹ ਹੈ ਕਿ ਬੱਚੇ ਅੱਜ ਕਿਸ ਕਸੂਤੇ ਮੋੜ ਤੇ ਨੇ? ਤੰਦਰੁਸਤੀ ਅਤੇ ਖ਼ੁਰਤੀ ਤਾਂ ਪਹਿਲਾਂ ਹੀ ਸੋਸ਼ਲ ਸਾਈਟਸ ਅਤੇ ਆਨਲਾਈਨ ਗੇਮਾਂ 'ਚ ਗੁਆਚ ਗਈ ਸੀ ਪਰ ਖੇਡਾਂ ਵਿੱਚ ਜ਼ਿੰਦਗੀਆਂ ਵੀ ਜਾਣਗੀਆਂ, ਏਹ ਗੱਲ ਗਲੇ ਨਹੀਂ ਸੀ ਉੱਤਰਦੀ। ਇਸਦੇ ਉਲਟ ਏਹ ਸਭ ਹੋਇਆ ਅਤੇ ਸਭ ਦੀਆਂ ਅੱਖਾਂ ਸਾਹਮਣੇ ਬਲੂ ਵੇਲ੍ਹ ਗੇਮ ਨੇ ਰਸ਼ੀਆ ਅਤੇ ਅਮਰੀਕਾ ਵਰਗੇ ਦੇਸ਼ਾਂ ਵਿੱਚੋਂ 300 ਜਾਨਾਂ ਲੈ ਕੇ ਭਾਰਤ ਦੇ ਮੁੰਬਈ ਸ਼ਹਿਰ ਵਿੱਚ ਵਸਦੇ ਮਨਪ੍ਰੀਤ ਨੂੰ ਵੀ ਨਿਗਲ ਲਿਆ। ਮਨਪ੍ਰੀਤ ਦੇ ਕੇਸ ਤੋਂ ਬਾਅਦ ਏਸ ਗੇਮ ਦੀ ਹਕੀਕਤ ਲੋਕਾਂ ਤੱਕ ਮੈਸੇਜ ਵਾਇਰਲ ਕਰਕੇ ਪਹੁੰਚਾਈ ਜਾ ਰਹੀ ਹੈ।
ਦੋਸਤੋ ਮੇਰੇ ਏਸ ਲੇਖ ਦਾ ਮਕਸਦ ਵੀ ਵੱਧ ਤੋਂ ਵੱਧ ਏਹ ਜਾਣਕਾਰੀ ਅਵਾਮ ਨਾਲ ਸਾਂਝੀ ਕਰਨਾ ਹੈ। ਏਹ ਗੇਮਾਂ ਹੁਣ ਹੋਊ ਪਰ੍ਹੇ ਕਰਨ ਵਾਲਾ ਮੁੱਦਾ ਨਾ ਹੋ ਕੇ ਗੰਭੀਰ ਸੰਕਟ ਬਣ ਕੇ ਉੱਭਰ ਰਹੀਆਂ ਹਨ। ਮਾਪਿਆਂ ਨੂੰ ਏਸ ਗੱਲ ਲਈ ਉਚੇਚੇ ਤੌਰ ਤੇ ਜਾਗਰੂਕ ਰਹਿਣਾ ਪਵੇਗਾ ਕਿ ਉਹਨਾਂ ਦੇ ਬੱਚੇ ਕਿਹੜੀਆਂ ਖੇਡਾਂ ਖੇਡਦੇ ਅਤੇ ਮੋਬਾਇਲ ਜਾਂ ਪੀ.ਸੀ.ਦਾ ਕੀ ਇਸਤੇਮਾਲ ਕਰਦੇ ਹਨ?? ਸੋਸ਼ਲ ਸਾਈਟਸ ਤੇ ਹੋ ਰਹੀ ਅਪਡੇਸ਼ਨ ਲਈ ਮਾਪਿਆਂ ਨੂੰ ਬੇਹੱਦ ਸੰਜੀਦਾ ਰਹਿਣਾ ਚਾਹੀਦਾ ਹੈ। ਅਜੋਕੇ ਸਮੇਂ ਵਿੱਚ ਘਰਾਂ ਵਿੱਚ ਇੱਕ ਦੋ-ਬੱਚੇ ਹੀ ਮੁਸ਼ਕਿਲ ਨਾਲ ਜਨਮੇ ਤੇ ਪਾਲੇ ਜਾਂਦੇ ਹੋਣ ਕਾਰਨ ਏਹ ਮਾਪਿਆਂ ਲਈ ਬੇਸ਼ਕੀਮਤੀ ਹੋ ਗਏ ਨੇ। ਸੋ, ਕੋਈ ਵੀ ਮਾਂ-ਬਾਪ ਆਪਣੀ ਕੀਮਤੀ ਸੰਪਤੀ ਭੰਗ ਭਾਣੇ ਜਾਣ ਤੋਂ ਜ਼ਰੂਰ ਸੁਚੇਤ ਰਹੇ। ਇੱਕ ਗੱਲ ਹੋਰ ਕਿ ਸਿਰਖ਼ ਸਰਕਾਰ ਕੋਲੋਂ ਅਜਿਹੀਆਂ ਗੇਮਾਂ ਨੂੰ ਰੋਕਣ ਦੀ ਉਮੀਦ ਨਾ ਕਰਦੇ ਹੋਏ ਆਪਾਂ ਰਲ ਕੇ ਹੰਭਲਾ ਮਾਰੀਏ ਕਿਉਂਕਿ ਏਹ ਬੱਚੇ ਜਿੱਥੇ ਘਰਾਂ ਦੀ ਰੌਣਕ ਅਤੇ ਚਿਰਾਗ ਨੇ ਓਥੇ ਦੇਸ਼ ਲਈ ਕੀਮਤੀ ਸਰਮਾਇਆ ਵੀ ਨੇ। ਸੋ, ਆਓ ਆਪਣੇ ਬੱਚਿਆਂ ਨੂੰ ਚੰਗੀ ਜੀਵਨ ਜਾਂਚ ਲਈ ਚੰਗੇ ਆਪਸ਼ਨ ਸੁਝਾਈਏ ਤਾਂ ਜੋ ਵੱਡੇ ਹੋ ਕੇ ਉਹ ਵੀ ਸਾਡੇ ਤੇ ਮਾਣ ਕਰ ਸਕਣ।
ਖੁਸ਼ਮਿੰਦਰ ਕੌਰ
ਹੈਡ-ਮਿਸਟਰੈੱਸ,
ਸ.ਮਿ.ਸ.ਧਰਦਿਓ,
ਅੰਮ੍ਰਿਤਸਰ।
98788-89217
-
ਖੁਸ਼ਮਿੰਦਰ ਕੌਰ, ਹੈਡ-ਮਿਸਟਰੈੱਸ
khushminderludhiana@gmail.com
98788-89217
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.