ਸਿੰਘ ਸਭਾ ਦੇ ਮੁੱਖ ਸੰਚਾਲਕ ਭਾਈ ਵੀਰ ਸਿੰਘ ਦੇ ਨਾਨਾ ਗਿਆਨੀ ਹਜ਼ਾਰਾ ਸਿੰਘ ਦਾ ਜਨਮ ਭਾਈ ਸਾਵਣ ਸਿੰਘ ਦੇ ਘਰ ਸੰਨ 1828 ਵਿਚ ਅੰਮ੍ਰਿਤਸਰ ਵਿਚ ਹੋਇਆ। ਇਨ•ਾਂ ਦੇ ਵੱਡੇ ਵਡੇਰੇ ਹੜੱਪਾ ਤੋਂ ਅੰਮ੍ਰਿਤਸਰ ਆ ਕੇ ਵੱਸੇ ਸਨ। ਇਨ•ਾਂ ਦੇ ਪਿਤਾ ਭਾਈ ਸਾਵਣ ਸਿੰਘ ਸ੍ਰੀ ਦਰਬਾਰ ਸਾਹਿਬ ਦੇ ਤੋਸ਼ੇਖਾਨੇ ਦੀ ਸੇਵਾ ਵਿਚ ਨਿਯੁਕਤ ਸਨ ਅਤੇ ਭਾਈ ਵੀਰ ਸਿੰਘ ਦੇ ਦਾਦਾ ਭਾਈ ਕਾਹਨ ਸਿੰਘ ਨਾਲ ਚੰਗੇ ਤੇ ਨੇੜਲੇ ਸਬੰਧ ਰੱਖਦੇ ਸਨ। ਇਨ•ਾਂ ਦੇ ਪਿਆਰ ਭਰੇ ਸਬੰਧਾਂ ਨੂੰ ਸੰਨ 1869 ਈ: ਵਿਚ ਕੁੜਮਚਾਰੀ ਵਿਚ ਬਦਲਿਆ, ਕਿਉਂਕਿ ਗਿਆਨੀ ਜੀ ਨੇ ਆਪਣੀ ਪੁੱਤਰੀ ਬੀਬੀ ਉਤਮ ਕੌਰ ਦਾ ਵਿਆਹ ਭਾਈ ਕਾਹਨ ਸਿੰਘ ਦੇ ਲੜਕੇ ਡਾ. ਚਰਨ ਸਿੰਘ ਨਾਲ ਕਰ ਦਿੱਤਾ। ਆਪ ਦੇ ਗੂੜ ਗਿਆਨ ਕਰਕੇ ਲੋਕ ਆਪ ਨੂੰ ਪੰਡਿਤ ਵਿਸ਼ੇਸ਼ਣ ਨਾਲ ਸੰਬੋਧਨ ਕਰਦੇ ਸਨ।
ਗਿਆਨੀ ਹਜ਼ਾਰਾ ਸਿੰਘ ਸ਼ੁਰੂ ਤੋਂ ਹੀ ਗੰਭੀਰ ਵਿਚਾਰਵਾਨ ਸਨ। ਗਿਆਨੀ ਸੰਪ੍ਰਦਾਇ ਦੇ ਸੰਤ ਚੰਦਾ ਸਿੰਘ ਦੇ ਸੰਪਰਕ ਵਿਚ ਆਉਣ ਨਾਲ ਇਨ•ਾਂ ਦੀ ਰੁਚੀ ਗੁਰਬਾਣੀ ਅਤੇ ਸਿੱਖ ਇਤਿਹਾਸ ਦੇ ਅਧਿਐਨ ਵੱਲ ਵਧੀ। ਸੰਸਕ੍ਰਿਤ ਅਤੇ ਫਾਰਸੀ ਭਾਸ਼ਾਵਾਂ ਦਾ ਇਨ•ਾਂ ਨੇ ਨਿਠ ਕੇ ਅਧਿਐਨ ਕੀਤਾ ਅਤੇ ਬੜੇ ਪ੍ਰਮਾਣਿਕ ਢੰਗ ਨਾਲ ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ ਟੀਕਾ ਤਿਆਰ ਕੀਤਾ। ਇਹ ਟੀਕਾ ਉਹ ਆਪਣੇ ਅਖਰੀਲੇ ਸਮੇਂ ਤਿਆਰ ਕਰਕੇ ਪ੍ਰੈੱਸ ਨੂੰ ਸੌਂਪ ਗਏ ਸਨ। ਗਿਆਨੀ ਹਜ਼ਾਰਾ ਸਿੰਘ ਗੁਰਬਾਣੀ ਦੇ ਚੰਗੇ ਵਿਦਵਾਨ ਸਨ। ਉਹ ਸੁਘੜ ਸਿਆਣੇ ਸੰਪਦਾਇ ਗਿਆਨੀ ਸਨ। ਬਾਅਦ ਵਿਚ ਇਹ ਟੀਕਾ ਭਾਈ ਵੀਰ ਸਿੰਘ ਵੱਲੋਂ ਪ੍ਰਕਾਸ਼ਤ ਕੀਤਾ ਗਿਆ ਹੁਣ ਇਹ ਭਾਈ ਵੀਰ ਸਿੰਘ ਸਾਹਿਤ ਸਦਨ ਦਿੱਲੀ ਵੱਲੋਂ ਪ੍ਰਕਾਸ਼ਤ ਕੀਤਾ ਗਿਆ ਹੈ ਇਸ ਦੇ ਕਈ ਐਡੀਸ਼ਨ ਛਪ ਚੁੱਕੇ ਹਨ। ਪਹਿਲਾਂ ਐਡੀਸ਼ਨ 1 ਅਗਸਤ 1911, ਦਸੰਬਰ 1951, 13 ਅਪ੍ਰੈਲ 1997, ਮਾਰਚ 2005 ਵਿਚ ਸੰਗਤ ਦੀ ਭਰਪੂਰ ਮੰਗ ਤੇ ਪ੍ਰਕਾਸ਼ਤ ਹੋਇਆ ਹੈ। ਇਸ ਤੋਂ ਇਲਾਵਾ 'ਗੁਰੂ ਗ੍ਰੰਥ ਕੋਸ਼' ਤਿਆਰ ਕਰਨਾ ਵੀ ਪੰਡਿਤ ਜੀ ਨੇ ਆਰੰਭ ਕੀਤਾ, ਪਰ ਉਸ ਨੂੰ ਅੰਤਿਮ ਰੂਪੀ ਭਾਈ ਵੀਰ ਸਿੰਘ ਹੀ ਦੇ ਸਕੇ। ਇਹ ਕੋਸ਼ ਦੇ ਕਈ ਐਡੀਸ਼ਨ ਛਪ ਚੁੱਕੇ ਹਨ। ਇਹ ਕੋਸ਼ ਚੀਫ ਖਾਲਸਾ ਦੀਵਾਨ ਦੀ ਖਾਲਸਾ ਟ੍ਰੈਕਟ ਸੁਸਾਇਟੀ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਆਪ ਦੀ ਵਿਦਵਤਾ ਕਰਕੇ ਲੋਕੀਂ ਆਪ ਨੂੰ 'ਪੰਡਿਤ' ਸ਼ਬਦ ਨਾਲ ਸੰਬੋਧਨ ਕਰਦੇ ਸਨ। ਆਪ ਅੰਮ੍ਰਿਤਸਰ ਦੀ ਸਿੰਘ ਸਭਾ ਦੇ ਸਰਗਰਮ ਮੈਂਬਰ ਰਹੇ।
ਸਿੱਖ ਪੰਥ ਵਿਸ਼ਵ ਕੋਸ਼ ਦੇ ਕਰਤਾ ਡਾ. ਰਤਨ ਸਿੰਘ ਜੱਗੀ ਨੇ ਲਿਖਿਆ ਹੈ ਕਿ ਪੰਡਿਤ ਹਜ਼ਾਰਾ ਸਿੰਘ ਨੇ ਸਕੂਲਾਂ ਵਿਚ ਪੰਜਾਬੀ ਅਤੇ ਹੋਰ ਭਾਸ਼ਾਵਾਂ ਪੜ•ਾਉਣ ਲਈ ਨੌਕਰੀ ਵੀ ਕੀਤੀ ਅਤੇ ਬਹੁਤ ਸਾਰੀਆਂ ਪਾਠ ਪੁਸਤਕਾਂ ਲਿਖ ਕੇ ਵਿਦਿਆਰਥੀਆਂ ਨੂੰ ਗੁਰਮੁਖੀ ਮਾਧਿਅਮ ਰਾਹੀਂ ਤਾਲੀਮ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਇਨ•ਾਂ ਨੇ ਪੰਜਾਬੀ ਵਿਚ ਪੰਜਾਬ ਭੂਗੋਲ, ਭੂਗੋਲ ਦਰਪਣ, ਹਿੰਦੂ ਭੂਗੋਲ ਮੰਜਰੀ, ਪ੍ਰਿਥਮ ਗਣਿਤ, ਹਿੰਦ ਦਾ ਸੁਗਮ ਇਤਿਹਾਸ, ਇਤਿਹਾਸ ਪ੍ਰਸ਼ਨੋਤਰੀ, ਗੁਰਮੁਖੀ ਪ੍ਰਕਾਸ਼ ਆਦਿ ਪੁਸਤਕਾਂ ਲਿਖੀਆਂ। ਲਾਹੌਰ, ਰਾਵਲਪਿੰਡੀ ਅਤੇ ਗੁਜਰਾਂਵਾਲਾ ਜ਼ਿਲਿ•ਆਂ ਦੇ ਭੂਗੋਲ ਵੀ ਲਿਖੇ। ਸ਼ੇਖ ਸਾਅਦੀ ਦੀਆਂ ਰਚਨਾਵਾਂ-ਗੁਲਿਸਤਾਨ ਅਤੇ ਬੋਸਤਾਨ- ਦਾ ਬ੍ਰਿਜ ਭਾਸ਼ਾ ਵਿਚ ਕਾਵਿ-ਅਨੁਵਾਦ ਕੀਤਾ। ਮਹਾਕਵੀ ਸੰਤੋਖ ਸਿੰਘ ਦੇ ਲਿਖੇ 'ਗੁਰਪ੍ਰਤਾਪ ਸੂਰਜ ਗ੍ਰੰਥ' ਦਾ ਸੰਖਿਪਤ ਰੂਪ 'ਸੂਰਜ ਪ੍ਰਕਾਸ਼ ਚਰਵਣਿਕਾ' ਦੇ ਨਾਂ ਅਧੀਨ ਪ੍ਰਕਾਸ਼ਿਤ ਕੀਤਾ। ਇਹ ਇਸਤਰੀ ਵਿਦਿਆ ਦੇ ਵੀ ਬਹੁਤ ਮੁਦੱਈ ਸਨ ਅਤੇ ਆਪਣੀਆਂ ਸਭਾਵਾਂ ਵਿਚ ਹਰੇਕ ਨੂੰ ਇਸਤਰੀ ਵਿਦਿਆ 'ਤੇ ਜ਼ੋਰ ਦੇਣ ਲਈ ਪ੍ਰੇਰਦੇ ਰਹਿੰਦੇ ਸਨ। ਇਸ ਲਈ ਇਨ•ਾਂ ਨੇ ਨਜ਼ੀਰ ਅਹਿਮਦ ਦੇ ਉਰਦੂ ਵਿਚ ਲਿਖੇ ਨਾਵਲ 'ਮਿਰਾਤੁਲ ਅਰੂਸ' ਦਾ ਪੰਜਾਬੀ ਵਿਚ 'ਦੁਲਹਨ ਦਰਪਨ' ਨਾਂ ਅਧੀਨ ਖੁੱਲ•ਾ ਅਨੁਵਾਦ ਕੀਤਾ। ਆਪ 27 ਸਤੰਬਰ 1908 ਈ: ਨੂੰ 80 ਵਰਿ•ਆਂ ਦੀ ਲੰਮੀ ਉਮਰ ਭੋਗ ਕੇ ਅੰਮ੍ਰਿਤਸਰ ਵਿਖੇ ਅਕਾਲ ਚਲਾਣਾ ਕਰ ਗਏ।
-
ਦਿਲਜੀਤ ਸਿੰਘ 'ਬੇਦੀ',
dsbedisgpc@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.