ਪੰਜਾਬੀ ਵਿਚ ਬਹੁਤ ਸਾਰੇ ਮਸ਼ਹੂਰ ਕਵੀ ਹੋਏ ਹਨ ਜਾਂ ਹੈਨ। ਪਰ ਉਹਨਾਂ ਵਿਚ ਬਾਬਾ ਫਰੀਦ ਜਾਂ ਸਾਂਈ ਬੁੱਲ੍ਹੇ ਸ਼ਾਹ ਜਿਹਾ ਕੋਈ ਨਹੀਂ। ਪਰ ਕਈ ਕਵੀ ਐਸੇ ਹੋਏ ਹਨ, ਜੋ ਹੀਰੋ ਤਾਂ ਨਹੀਂ ਬਣ ਸਕੇ ਪਰ ਉਹਨਾਂ ਦੀ ਸ਼ਾਇਰੀ ਦਾ ਅਸਰ ਬਹੁਤ ਦੂਰ ਤਕ ਚੱਲੇਗਾ। ਉਹਨਾਂ ਚੋਂ ਅੱਜ ਨਾ ਕਿਸੇ ਦੀ ਬਰਸੀ ਹੈ। ਨਾ ਜਨਮਦਿਨ ਹੈ, ਨਾ ਹੀ ਮੈਂ ਸਾਈ ਫੜੀ ਹੈ ਤੇ ਨਾ ਹੀ ਕਈ ਝਾਕਾ ਹੈ ਜਾਂ ਕਈ ਹੋਰ ਦਿਹਾੜਾ, ਪਰ ਫੇਰ ਵੀ ਉਹਨਾਂ ਦੇ ਨਿਰਮਲ ਤੇ ਸ਼ਾਂਤ ਚਿਹਰੇ ਮੇਰ ਅੱਗੇ ਘੁੰਮਦੇ ਹਨ। ਸਾਰੀ ਦੁਨੀਆ ਨੂੰ ਜ਼ੀਰੋ ਦੇ ਆਕਾਰ ਵਿਚ ਰੱਖਣ ਵਾਲਾ ਵਿਲੱਖਣ ਸ਼ਾਇਰ ਸੀ ਅਜਾਇਬ ਚਿੱਤਰਕਾਰ,ਇਕ ਇਹੋ ਜਿਹਾ ਇਨਸਾਨ ਜੋ ਅੱਜ ਵੀ ਸਹਿਜੇ ਤੁਰਦਾ ਖਿਆਲਾਂ ਵਿਚ ਆ ਜਾਂਦਾ ਹੈ। ਦੂਸਰਾ ਸ਼ਾਇਰ ਸੀ ਉਲਫਤ ਬਾਜਵਾ, ਜੋ ਕਿਸੇ ਦੀ ਸ਼ਕਾਇਤ ਸਿਰਫ ਆਪਣੇ ਸ਼ੇਅਰਾਂ ਵਿਚ ਹੀ ਕਰ ਸਕਦਾ ਸੀ। ਉਸ ਨੇ ਉਹ ਸੱਚ ਲਿਖੇ ਹਨ ਕਿ ਅੱਜ ਦੇ ਸ਼ਾਇਰਾਂ ਲਈ ਵੀ ਇਕ ਚੁਣੌਤੀ ਹਨ। ਉਹ ਚੁੱਪ ਚਾਪ ਇਸ ਦੁਨੀਆ ਤੋਂ ਤੁਰ ਗਿਆ ਪਰ ਉਸਦੇ ਬੋਲ ਹਾਲੇ ਵੀ ਬੇਚੈਨ ਕਰ ਦੇਂਦੇ ਹਨ। ਇਸੇ ਤਰਾਂ ਦਾ ਸ਼ਾਇਰ ਸੀ ਸੁਭਾਸ਼ ਕਲਾਕਾਰ, ਉਸਦੀਆਂ ਗ਼ਜ਼ਲਾਂ ਕਮਾਲ ਹਨ। ਉਹ ਕਟਾਕਸ਼ ਦਾ ਮਾਹਰ ਸੀ, ਇਸੇ ਲਈ ਉਹ ਸਾਹਤਿਕ ਚੌਧਰੀਆਂ ਨੂੰ ਰੜਕਦਾ ਸੀ। ਉਹ ਇਕ ਮਜ਼ਦੂਰ ਸੀ ਤੇ ਸਾਰਾ ਜੀਵਨ ਸ਼ੋਸ਼ਤ ਹੁੰਦਾ ਰਿਹਾ। ਪਰ ਜੇ ਕਦੇ ਸਾਹਿਤ ਦਾ ਸਹੀ ਮੁਲਾਂਕਣ ਹੋਵੇਗਾ ਤਾਂ ਉਸਨੂੰ ਪਾਸੇ ਨਹੀਂ ਕੀਤਾ ਜਾ ਸਕੇਗਾ। ਇਹ ਬੇਰਹਿਮ ਦੁਨੀਆ ਕਿਸੇ ਨੂੰ ਯਾਦ ਨਹੀਂ ਰੱਖਦੀ, ਸਿਰਫ ਮੌਕੇ ਦੇ ਚੌਧਰੀਆਂ ਦੇ ਦੁਆਲੇ ਫਿਰਦੀ ਹੈ। ਇਹਨਾਂ ਤਿੰਨਾਂ ਨੇ ਜੀਵਨ ਦੇ ਸੰਘਰਸ਼ ਚੋਂ ਲਿਖਿਆ, ਲਿਖਣ ਦੀ ਖਾਤਰ ਨਹੀਂ ਲਿਖਿਆ। ਅੱਜ ਦਿਲ ਕੀਤਾ ਤੁਹਾਡੇ ਨਾਲ ਸਾਂਝ ਪੁਆਵਾਂ। ਇਹਨਾਂ ਦੀਆਂ ਕਿਤਾਬਾਂ ਜ਼ਰੂਰ ਪੜਿਓ। ਸ਼ਾਇਦ ਪੰਜਾਬ. ਭਵਨ ਮਿਲ ਜਾਣ।
-
ਜਨਮੇਜਾ ਸਿੰਘ ਜੌਹਲ, ਲੇਖਕ
janmeja@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.