ਪਹਿਲਾ ਦ੍ਰਿਸ਼ (ਵੈਨਕੁਵਰ - ਕੈਨੇਡਾ)
ਦੋ ਕਾਰਾਂ ਦਾ ਅੈਕਸੀਡੈਂਟ ਹੋ ਗਿਅਾ।
ਦੋਵੇਂ ਕਾਰ ਸਵਾਰ ਅਾਪਣੀ ਅਾਪਣੀ ਕਾਰ ਵਿੱਚੋਂ ਬਾਹਰ ਨਿਕਲੇ, ੲਿੱਕ ਦੂਸਰੇ ਨਾਲ ਹੱਥ ਮਿਲਾੲੇ ਅਤੇ ਹਾਲ - ਚਾਲ ਪੁੱਛ ਕੇ ੲਿਹ ਤਸੱਲੀ ਕੀਤੀ ਕਿ ਦੂਸਰੇ ਨੂੰ ਕੋੲੀ ਸੱਟ ਫੇਟ ਤਾਂ ਨਹੀਂ ਲੱਗੀ, ਫਿਰ ੳੁਹਨਾਂ ਨੇ ਦੋਹਾਂ ਗੱਡੀਅਾਂ ਦਾ ਮੁਅਾੲਿਨਾ ਕਰਕੇ ਗੱਡੀਅਾਂ ਦੇ ਹੋੲੇ ਨੁਕਸਾਨ ਦਾ ਜ਼ਾੲਿਜ਼ਾ ਲਿਅਾ, ਫਿਰ ਅਾਪਸ ਵਿੱਚ ਸਾਂਝੀ ਰਾੲੇ ਬਣਾ ਕੇ ਮਾਮਲੇ ਨੂੰ ਨਿਪਟਾੳੁਣ ਦੀ ਕੋਸ਼ਿਸ਼ ਕੀਤੀ, ਪਰ ਗੱਲ ਸਿਰੇ ਨਾ ਲੱਗਣ 'ਤੇ ੲਿੱਕ ਨੇ ਪੁਲੀਸ ਨੂੰ ਫੋਨ ਕੀਤਾ, ਪੰਜਾਂ ਮਿੰਟਾਂ ਦੇ ਅੰਦਰ - ਅੰਦਰ ਪੁਲੀਸ ਦੀ ਗੱਡੀ ਸਮੇਤ ਅੈਬੂਲੈਂਸ ਮੌਕੇ 'ਤੇ ਅਾੲੀ, ਪੁਲੀਸ ਅਧਿਕਾਰੀ ਨੇ ਅਾਪਣੀ ਗੱਡੀ 'ਚੋਂ ਬਾਹਰ ਨਿਕਲ ਕੇ ਪਹਿਲਾਂ ਦੋਹਾਂ ਡਰਾੲੀਵਰਾਂ ਨਾਲ ਹੱਥ ਮਿਲਾੲਿਅਾ, ੳੁਹਨਾਂ ਦਾ ਹਾਲ ਚਾਲ ਪੁੱਛਿਅਾ, ੳੁਹਨਾਂ ਦੇ ਕੋੲੀ ਸੱਟ ਫੇਟ ਨਾ ਲੱਗੀ ਹੋਣ ਦੀ ਤਸੱਲੀ ਕਰਕੇ ਅੈਂਬੂਲੈਂਸ ਨੂੰ ਵਾਪਸ ਭੇਜ ਦਿੱਤਾ, ਫਿਰ ਅਾਪਣੇ ਸਹਾੲਿਕ ਨੂੰ ਕਹਿ ਕੇ ਟਰੈਫਿਕ ਨੂੰ ਬਦਲਵੇਂ ਰਸਤੇ ਰਾਹੀਂ ਚਾਲੂ ਕਰਵਾੲਿਅਾ।
ਪੁਲੀਸ ਅਧਿਕਾਰੀ ਨੇ ਪਹਿਲਾਂ ਦੋਹਾਂ ਡਰਾੲੀਵਰਾਂ ਪਾਸੋਂ ਅਤੇ ਫਿਰ ਚਸ਼ਮਦੀਦ ਗਵਾਹਾਂ ਨੂੰ ਅਾਦਰ ਸਹਿਤ ਕੋਲ ਬੁਲਾ ਕੇ, ਪੁੱਛ ਪੜਤਾਲ ਕਰਕੇ ੲਿਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਅੈਕਸੀਡੈਂਟ ਕਿਸਦੀ ਅਣਗਹਿਲੀ ਕਰਕੇ ਹੋੲਿਅਾ ਹੈ, ਜਿਸ ੳੁਪਰੰਤ ਦੋਹਾਂ ਦਾ ਸਮਝੌਤਾ ਕਰਵਾੳੁਣ ਦੀ ਕੋਸ਼ਿਸ਼ ਕੀਤੀ, ਸਮਝੌਤਾ ਨਾ ਹੋਣ ਦੀ ਸੂਰਤ ਵਿੱਚ ਦੋਹਾਂ ਦੇ ਨਾਮ, ਪਤੇ ਨੋਟ ਕਰਕੇ ੳੁਹਨਾਂ ਨੂੰ ਘਰੋ ਘਰੀ ਜਾਣ ਦੀ ਬੇਨਤੀ ਕਰਕੇ ਹੱਥ ਮਿਲਾ ਕੇ ਵਿਦਾ ਕੀਤਾ।
ਦੂਜਾ ਦ੍ਰਿਸ਼ (ਪੰਜਾਬ ਦਾ ਕੋੲੀ ਸ਼ਹਿਰ)
ਦੋ ਕਾਰਾਂ ਦਾ ਅੈਕਸੀਡੈਂਟ ਹੋ ਗਿਅਾ।
ਜਿਸ ਡਰਾੲੀਵਰ ਦੀ ਅਣਗਹਿਲੀ ਕਰਕੇ ਅੈਕਸੀਡੈਂਟ ਹੋੲਿਅਾ ਸੀ - ੳੁਹ ਅਤੇ ੳੁਸ ਦੇ ਨਾਲ ਬੈਠੇ ਤਿੰਨ ਬੰਦੇ ਅਾਪਣੀ ਕਾਲੇ ਸ਼ੀਸ਼ੀਅਾਂ ਵਾਲੀ ਪਜੈਰੋ ਗੱਡੀ ਵਿੱਚੋਂ ਬਾਹਰ ਨਿਕਲੇ, ਦੂਜੀ - ਅਾਲਟੋ ਕਾਰ ਦੇ ਡਰਾੲੀਵਰ ਨੂੰ ਗਾਲ੍ਹੀ ਗਲੋਚ ਕਰਦੇ ਹੋੲੇ ੳੁਸ ਨੂੰ ਕੁੱਟਣ ਲੱਗ ਪੲੇ, ਮਿੰਟਾਂ ਵਿੱਚ ਲੰਬਾ ਜਾਮ, ਤਮਾਸ਼ਬੀਨਾਂ ਦੀ ਭੀੜ, ਕਾਫ਼ੀ ਦੇਰ ਬਾਦ ਪੁਲੀਸ ਦੀ ਅਾਮਦ, ਪਹਿਲਾਂ ਭੀੜ ਨੂੰ ਗਾਲ੍ਹੀ ਗਲੋਚ, ਫਿਰ ਧੱਕੇ, ਫਿਰ ਡੰਡੇ....!
ਠਾਣੇਦਾਰ ਨੇ ਭੀੜ ਦੀ ਘੋੜੀ ਨਵ੍ਹਾੳੁਣ ਤੋਂ ਬਾਦ ਦੋਵਾਂ ਗੱਡੀਅਾਂ ਦੀਅਾਂ ਚਾਬੀਅਾਂ ਕੱਢ ਕੇ ਅਾਪਣੇ ਕਬਜ਼ੇ 'ਚ ਕੀਤੀਅਾਂ, ਫਿਰ ਬਿਨਾਂ ਕਿਸੇ ਨੂੰ ਪੁੱਛ- ਪੜਤਾਲ ਕੀਤੇ ਅਾਲਟੋ ਦੇ ਡਰਾੲੀਵਰ ਦੀ ਗਿੱਚੀ ਵਿੱਚ ਦੋ ਥੱਪੜ ਧਰ ਕੇ ਅਤੇ ਪੰਜ ਛੇ ਮੋਟੀਅਾਂ ਮੋਟੀਅਾਂ ਗਾਲ੍ਹਾਂ ਕੱਢ ਕੇ ਪੰਜਾਬ ਪੁਲੀਸ ਦਾ 'ਅਸਲ ਠਾਣੇਦਾਰ' ਹੋਣ ਦਾ ਸਬੂਤ ਦਿੱਤਾ, ਫਿਰ ਪਜੈਰੋ ਦੇ ਡਰਾੲੀਵਰ ਨੂੰ ੲਿਸ਼ਾਰੇ ਨਾਲ ਗੱਡੀ ਦੇ ਅੰਦਰ ਲਿਜਾ ਕੇ ੳੁਸਦੀ ਗੱਡੀ ਦਾ 'ਅੰਦਰੋਂ ਮੁਅਾੲਿਨਾ' ਕੀਤਾ ਅਤੇ ਬਾਹਰ ਅਾ ਕੇ ਅਾਲਟੋ ਦੇ ਡਰਾੲੀਵਰ ਨੂੰ ਠਾਣੇ ਲਿਜਾਣ ਲੲੀ ਅਾਪਣੀ ਗੱਡੀ ਵਿੱਚ ਬਿਠਾ ਲਿਅਾ। ਜਦੋਂ ਅੈਕਸੀਡੈਂਟ ਦੇ ੲਿੱਕ ਚਸ਼ਮਦੀਦ ਗਵਾਹ - ਰਿਕਸ਼ਾ ਚਾਲਕ ਨੇ ੲਿਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਕਸੂਰ ਤਾਂ ਦੂਜੀ ਗੱਡੀ ਦੇ ਡਰਾੲੀਵਰ ਦਾ ਸੀ, ਤਾਂ ਠਾਣੇਦਾਰ ੳੁਸਦੀ ਢੂੲੀ 'ਤੇ ਦੋ ਡੰਡੇ ਜੜ ਕੇ ਕਹਿਣ ਲੱਗਾ -
"ਸਾਲਿਅਾ ! ਹੁਣ ਪੁਲੀਸ ਨੂੰ ਤੂੰ ਸਿਖਾਵੇਂਗਾ ਕਿ 'ਤਫ਼ਤੀਸ਼' ਕਿਵੇਂ ਕਰੀਦੀ ਅਾ ?"
-
ਜਸਬੀਰ ਸਿੰਘ ਸੰਧੂ, ਲੇਖਕ
na
98887 80001
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.