ਪਿੰਡ ਚਨਾਰਥਲ ਕਲਾਂ ਜਿਲਾ ਫਤਿਹਗੜ ਸਹਿਬ ਦਾ ਸੱਭ ਤੋ ਵੱਡਾ ਪਿੰਡ ਹੈ .. ਚਨਾਰਥਲ ਕਲਾਂ ਜੋ ਕਿ ਸਰਹਿੰਦ ਤੋ 12 ਕੁ ਕਿਲੋਮੀਟਰ ਅਤੇ ਪਟਿਆਲਾ ਤਕਰੀਬਨ 22 ਕੁ ਕਿਲੋਮੀਟਰ ਹੈ ....
ਬਜੁਰਗਾਂ ਤੋ ਸੁਣੇ ਪਿੰਡ ਦੇ ਇਤਿਹਾਸ ਬਾਰੇ ਮੈ ਤੁਹਾਡੇ ਨਾਲ ਸਾਂਝ ਪਾੳੁਣ ਲੱਗਾ ਹਾਂ .....
ਜਦੋ ਪਿੰਡ ਦੀ ਮੋਹੜੀ ਗੱਡਣ ਵੇਲੇ ਪਿੰਡ ਦੇ ਵੱਡੇ ਵੱਡੇਰੇ ਨੂੰ ਕਿਸੇ ਨੇ ਦੱਸੇਆ ... ਇੱਕ ਪਿੰਡ ਬੰਸਤ ਪੁਰਾ ਹੈ (ਜਾਲਖੇੜੀ ) ਉਥੇ ਕੋੲੀ ਸਾਧੂ ਮਹਾਨ ਆਤਮਾ ਵਾਲਾ ਰਹਿਦਾਂ ਹੈ .. ...ਉਸ ਸਾਧੂ ਮਹਾਤਮਾਂ ਦੀ ਸਲਾਹ ਲੈ ਲਓ ...ਤਾਂ ਏਨਾ ਪਤਾ ਲੱਗਣ ਤੇ ਪਿੰਡ ਦਾ ਵੱਡੇਰਾ ਉਸ ਸਾਧੂ ਮਹਾਤਮਾਂ ਕੋਲ ਗਿਅਾ ਤਾਂ ਉਸ ਟਾਈਮ ਉਹ ਮਹਤਮਾਂ ਮੱਝ ਦੀ ਧਾਰ ਕੱਢ ਰਿਹਾ ਸੀ ..ਜਦੋ ਸਾਧੂ ਮਹਾਤਮਾਂ ਤੋ ਪੁਛੇਆ ਕਿ ਮੈ ਪਿੰਡ ਦੀ ਮੋਹੜੀ ਗੱਡਣੀ ਹੈ ...ਤਾਂ ਉਸ ਸਾਧੂ ਮਹਾਤਮਾਂ ਨੇ ਕਿਹਾ ਭਾਈ ਤੁਸੀ ਬਹੁਤ ਚੰਗੇ ਸਮੇ ਤੇ ਆਏ ਹੋ ਦੁੱਧ ਦੀ ਬਾਲਟੀ ਭਰੀ ਹੋਈ ਹੈ ਨਰੋਈ ਮੱਝ ਅੱਖਾਂ ਸਾਹਮਣੇ ਹੈ ..ਆਥਣ ਦਾ ਵੇਲ਼ਾ ਹੈ ਸੂਰਜ ਛੁਪੇਆ ਨਹੀ ....ਤੁ ਜਿਹੜਾ ਵੀ ਪਿੰਡ ਵਸਾਏਗਾਂ ਉਥੇ ਕਿਸੇ ਤਰਾਂ ਦੀ ਕੋਈ ਕਮੀ ਨਹੀ ਰਹੇਗੀ... ਦੁੱਧ ਦੀਆਂ ਨਦੀਆ ਚੱਲਣਗੀਆਂ ...ਪਿੰਡ ਦਿਨੋ ਦਿਨ ਵੱਧੇਗਾ ਤੇ ਫੁਲੇਗਾ ਹਰ ਪੱਖ ਤੋ ਕਾਮਯਾਬ ਹੋਵੇਗਾ ..ਜੋ ਵੀ ਕੋਈ ਤੇਰੇ ਬੰਨੇ ਪਿੰਡ ਵਿੱਚ ਬਾਹਰੋ ਆਕੇ ਵੱਸੇਗਾ ਉਹ ਦਿਨ ਦੁਗਣੀਆਂ ਰਾਤ ਚੌਗਣੀਆਂ ਤੱਰਕੀਆਂ ਕਰੇਗਾ ....ਪਰ ਇੱਕ ਗੱਲ ਦੀ ਘਾਟ ਰਹਿ ਗਈ ਜਦੋ ਮੈ ਧਾਰ ਕੱਢ ਰਿਹਾ ਸੀ ਤਾਂ ਮੇਰਾ ਸਿਰ ਨਹੀ ਸੀ ਕੱਜੇਆ ਹੋਏਆ ....ਮੇਰਾ ਸਿਰ ਨੰਗਾਂ ਸੀ ਸਿਰ ਤੇ ਕੱਪੜਾ ਨਹੀ ਸੀ ......ਇਸ ਕਰਕੇ ਜਿਹੜਾ ਪਿੰਡ ਤੁ ਵਸਾਏਗਾਂ ਉਸ ਪਿੰਡ ਦੇ ਲੋਕ ਕਿਸੇ ਇੱਕ ਦੇ ਕੱਪੜੇ ਹੇਠ ਨਹੀ ਰਹਿਣਗੇ ...ਕਿਸੇ ਦੇ ਕਹਿਣੇ ਚ ਕੰਮ ਨਹੀ ਕਰਨਗੇ ..ਆਪੋ ਅਪਣੀ ਮਰਜੀ ਦੇ ਮਾਲਕ ਹੋਣਗੇ ਅਪਣੇ ਫੈਸਲੇ ਆਪ ਕਰੇਆ ਕਰਨਗੇ. ਅਪਣੀ ਅਪਣੀ ਵਿਚਾਰਧਾਰਾ ਚ ਚੱਲਣਗੇ ਕੋਈ ਏਹਨਾਂ ਦੇ ਸਿਰ ਦਾ ਸਾਈ ਨਹੀ ਹੋਵੇਗਾ ....ਤੁ ਪਿੰਡ ਦੀ ਮੋਹੜੀ ਚੱੜਦੇ ਵੱਲ ਜਾ ਕੇ ਗੱਡ ..ਮਹਾਤਮਾਂ ਨੇ ਹੱਥ ਚੜਦੇ ਵੱਲ ਨੂ ਕੀਤਾ ਕੀ ਉਥੇ ਜਾ ਕੇ ਪਿੰਡ ਵਸਾ....
ਤਾਂ ਪਿੰਡ ਦੇ ਵੱਡੇਰੇ ਨੇ ਜਿਥੇ ਮੋਹੜੀ ਗੱਡੀ ਉਥੇ ਚਾਰ ਨਾਥਾਂ ਦੀ ਕੁਟੀਆ ਸੀ ਉਥੇ ਚਾਰ ਨਾਥ ਰਹਿਦੇ ਸਨ ਜਿਸ ਤੋ ਪਿੰਡ ਨਾ ਨਾਮ ਚਨਾਰਥਲ ਰੱਖੇਆ...ਸੁਣਨ ਮੁਤਾਿਬਕ ਪਹਿਲਾਂ ਪਿੰਡ ਦਾ ਨਾਮ ਚਾਰਨਾਥਾਂ ਰੱਖੇਅਾ ਸੀ ...ਬਾਅਦ ਵਿੱਚ ਚਨਾਰਥਲ ਕਲਾਂ ਤੇ ਚਨਾਰਥਲ ਖੁਰਦ ਨਾਮ ਦਿੱਤੇ ਗਏ .....ਜਿਸ ਥਾਂ ਤੇ ਮੋਹੜੀ ਗੱਡੀ ਸੀ ਉਥੇ ਅੱਜ ਬਾਬਾ ਭੌਰ ਨਾਥ ਜੀ ਦਾ ਡੇਰਾ ਪੁਰਾਤਨ ਰੂਪ ਵਿੱਚ ਪੂਰਾ ਨੌ ਬਰ ਨੌ ਏ ..ਇਤਿਹਾਸਕ ਤੱਥਾਂ ਅਨੁਸਾਰ ਉਹ ਮੋਹੜੀ ਦੇ ਰੂਪ ਚ ਲਾਏਆ ਰੁੱਖ਼ ਵੀ ਅਪਣੀ ਠੰਡੀ ਛਾਂ ਪਿੰਡ ਵਾਸੀਆ ਨੂੰ ਦੇ ਰਿਹਾ ਹੈ ...ਪਿੰਡ ਦਾ ਮੇਨ ਦਰਵਾਜਾ ਏਥੇ ਹੀ ਹੈ ਕੋਈ ਵੀ ਖੁਸ਼ੀ ਹੋਵੇ ਤਾਂ ਪਿੰਡ ਵਾਸੀ ਏਥੇ ਹਾਜਰੀ ਲਗਵਾਉਣੀ ਨਹੀ ਭੁਲਦੇ ...ਕਿਸੇ ਵੀ ਪਿੰਡ ਦੇ ਮੁੰਡੇ ਦੀ ਬਰਾਤ ਚੜਨੀ ਹੋਵੇ ਤਾਂ ਏਥੇ ਮੱਥਾ ਟੇਕੇ ਬਿਨਾਂ ਨਹੀ ਚੱੜਦੀ...ਏਥੋ ਤੱਕ ਕਿ ਕੁਝ ਪਿੰਡ ਵਾਸੀ ਸ਼ਹਿਰਾਂ ਜਾ ਵਸੇ ਹਨ ਤਾਂ ਉਹ ਵੀ ਗੱਡੀ ਚ ਮੱਥਾ ਟੇਕਣ ਏਥੇ ਆਉਦੇ ਹਨ ...ਮੈ ਵੀ ਹਫਤੇ ਕੁ ਬਾਅਦ ਜਰੂਰ ਜਾਕੇ ਆਉਦਾਂ ਹਾਂ ਦੇਖ ਕੇ ਪੁਰਣੇ ਬਜ਼ੁਰਗਾਂ ਦੀ ਯਾਦ ਤਾਜ਼ਾ ਹੋ ਜਾਂਦੀ ਏ ...ਇਹ ਇਤਿਹਾਸ ਪਿੰਡ ਦਾ ਜੋ ਮੈ ਲਿਖੇਆ ਹੈ ਪਿੰਡ ਦੇ ਬਜ਼ੁਰਗਾਂ ਕੋਲੋ ਸੁਣਨ ਤੋ ੲਿਲਾਵਾ ਮੈਨੂ ਬਹੁਤ ਸਾਲ ਪਹਿਲਾਂ ਇੱਕ ਅੰਗਰੇਜ਼ੀ ਚ ਛੱਪੀ ਕਿਤਾਬ ''History of Punjab ''ਦੇ ਵਿੱਚ ਇਕ ਪਿੰਡ ਦੀ ਸਤਿਕਾਰਯੋਗ ਹਸਤੀ ਨੇ ਮੈਨੂ ਪੜ ਕੇ ਸੁਣਾਈ ਸੀ .... ੳੁਸ ਕਿਤਾਬ ਵਿੱਚ ੲਿਹ ਪੈਰਾ ਗਰਾਫ ਸੀ ਪਿੰਡ ਦੇ ਇਤਿਹਾਸ ਬਾਰੇ ....
ਪਿੰਡ ਦੀ ਵੋਟ ਲੱਗਭਗ 3200 ਦੇ ਕਰੀਬ ਹੈ ਅਤੇ ਪਿੰਡ ਦੇ ਵਿੱਚ ਵੱਸਦੇ ਘਰਾਂ ਦੀ ਗਿਣਤੀ ਤਕਰੀਬਨ 950 ਦੇ ਕਰੀਬ ਹੈ ਕੋੲੀ ਵੀ ੲਿਲੈਕਸ਼ਨ ਹੋਵੇ ਤਾਂ ਵੋਟ 2700 ਤੋ 2800 ਦੇ ਵਿਚਕਾਰ ਭੁਗਤਦੀ ਹੈ ...ਕਾਫੀ ਰਕਬੇ ਦੇ ਵਿੱਚ ਤੇ ਭਰਵੀ ਅਬਾਦੀ ਵਾਲਾ ਪਿੰਡ ਹੈ ...ਇਸ ਪਿੰਡ ਵਿੱਚ ਹਰ ਇੱਕ ਧਰਮ ਨਾਲ ਸਬੰਧਤ ਲੋਕ ਵੱਸਦੇ ਹਨ ਪੰਜਾਬ ਚ ਅਜਿਹੇ ਪਿੰਡ ਘੱਟ ਹੀ ਹੋਣਗੇ ਜਿਥੇ ਹਰ ਧਰਮ ਦੇ ਲੋਕੀ ਵਸ਼ੀਦੇ ਹੋਣ ..ਇਸ ਕਰਕੇ ਹਰ ਧਰਮ ਨਾਲ ਸਬਧੰਤ ਧਾਰਮਿਕ ਸਥਾਨ ਬਣੇ ਹੋਏ ਹਨ..ਪਿੰਡ ਵਿੱਚ ਤਿੰਨ ਗੁਰੂਦੁਆਰੇ ਹਨ ਕੋਈ ਵੱਡਾ ਸਮਾਗਮ ਹੋਵੇ ਤਾਂ ਗੁਰੂਦੁਆਰਾ ਰੋੜੀ ਸਹਿਬ ਵਿਖੇ ਹੀ ਹੁੰਦਾਂ ਹੈ ..ਮੁਸਲਿਮ ਭਾਈਚਾਰੇ ਦੀ ਵੀ ਵੱਡੀ ਗਿਣਤੀ ਚ ਵਸੋ ਹੈ ਅਤੇ ਪਿੰਡ ਵਿੱਚ ਬਹੁਤ ਪਹਿਲਾਂ ਦੀ ਬਣੀ ਮਸਜ਼ਿਦ ਵੀ ਹੈ ..ਮਸਜ਼ਿਦ ਦੇ ਬਿਲਕੁਲ ਨਾਲ ਗੁਰੂਦੁਅਾਰਾ ਸਿੰਘ ਸਭਾ ਸਾਹਿਬ ਹੈ...ਪਿੰਡ ਦੇ ਆਪਸੀ ਭਾਈਚਾਰੇ ਤੇ ਪਿਆਰ ਦਾ ਤੁਸੀ ਏਥੋ ਅੰਦਾਜ਼ਾ ਲਾ ਸਕਦੇ ਹੋ ਕਿ ਜਦੋ ਸਵੇਰੇ ਮਸਜ਼ਿਦ ਵਿੱਚ ਸਵੇਰੇ ਵੇਲੇ ਨਮਾਜ਼ ਪੜੀ ਜਾਂਦੀ ਸਪੀਕਰ ਵਿੱਚ ਤਾਂ ਗੁਰੂਦੁਆਰੇ ਵਿੱਚ ਸਵੇਰ ਦਾ ਨਿੱਤਨੇਮ ਹੋ ਰਿਹਾ ਹੁੰਦਾਂ ਹੈ ਤਾਂ ਗੁਰੂ ਘਰ ਦਾ ਸਪੀਕਰ ਬੰਦ ਕਰ ਦਿਤਾ ਜਾਂਦਾਂ ਹੈ ਜਦੋ ਤੱਕ ਨਿਮਾਜ਼ ਨਹੀ ਪੜੀ ਜਾਂਦੀ ਇਹ ਗੱਲ ਗੁਰੁਦੁਆਰੇ ਤੇ ਮਸਜ਼ਿਦ ਦੇ ਨੇੜੇ ਵਸਦੇ ਘਰਾਂ ਤੋ ਇਲਾਵਾ ਸ਼ਾਈਦ ਬਹੁਤ ਸਾਰੇ ਪਿੰਡ ਵਾਸੀਆ ਨੂੰ ਵੀ ਨਾ ਪਤਾ ਹੋਵੇ ਮੈਨੂ ਵੀ ਇਸ ਗੱਲ ਦਾ ਇਲਮ ਤਾਂ ਹੈ ਕਿਉਕਿ ਮੈ ਤਕਰੀਬਨ ਹਰ ਰੋਜ਼ ਉਸ ਸਮੇ ਗੁਰੂਦੁਆਰੇ ਹੁੰਦਾਂ ਹਾਂ ...ਇਸ ਤੋ ਇਲਾਵਾ ਪਿੰਡ ਵਿੱਚ ਇੱਕ ਸ਼ਿਵ ਮੰਦਿਰ ਵੀ ਹੈ ਜੋ ਪੁਰਾਤਨ ਰੂਪ ਵਿੱਚ ਬਣੀ ਅਪਣੀ ਦਿੱਖ ਦਰਸਾੳੁਦਾਂ ਹੈ ਜਨਮ ਅਸ਼ਟਮੀ ਵੇਲੇ ਕੱਢੀ ਜਾਂਦੀ ਸ਼ੋਭਾ ਯਾਤਰਾ ਵੀ ਦੇਖਦੇ ਹੀ ਬਣਦੀ ਹੈ.....ਰਾਤ ਨੂ ਭਗਵਾਨ ਕ੍ਰਿਸ਼ਨ ਜੀ ਨੂ ਝੂਲੇ ਦੇਣ ਦੀ ਪ੍ਰਥਾ ਵੀ ਚੱਲਦੀ ਹੈ ਸਾਡੇ ਮੰਦਿਰ ਵਿੱਚ ...ਇਸ ਤੋ ਇਲਾਵਾ ਕੁਝ ਪੀਰ ਪੈਗਬੰਰਾਂ ਦੀਆਂ ਥਾਵਾਂ ਵੀ ਹਨ ਅਤੇ ਗੁੱਗੇ ਪੀਰ ਦੀ ਮਾੜੀ ਵੀ ਪੁਰਾਣੀ ਹੀ ਬਣੀ ਹੋੲੀ ਹੈ ਜਿਥੇ ਹੁਣ ਸੇਵਾਦਾਰਾਂ ਨੇ ਬੜੇ ਸੋਹਣੇ ਤਰਾਸ਼ੇ ਹੋੲੇ ਬੁਤ ਸਥਾਿਪਤ ਕੀਤੇ ਹਨ.....ਸੀਤਲਾ ਮਾਤਾ ਦਾ ਮੱਥਾ ਟੇਕਣ ਲੲੀ ਪਿੰਡ ਦੇ ਨੇੜੇ ਹੀ ਇੱਕ ਥਾਨ ਬਣੇਆ ਹੋਏਆ ਹੈ ਜਿਥੇ ਪਿੰਡ ਵਾਸੀ ਸਾਲ ਚ ੲਿੱਕ ਵਾਰ ਮਿਠੇ ਪ੍ਰਸ਼ਾਦੇ ਅਤੇ ਗੁਲ਼ਗੁਲ਼ੇਅਾਂ ਦਾ ਮੱਥਾ ਟੇਕਦੇ ਹਨ ..
ਨਹਿਰੋ ਪਾਰ ਬਾਬਾ ਬੇਰੀ ਵਾਲੇ ਦੀ ਵੀ ਸਮਾਧ ਹੈ ਉਥੇ ਵੀ ਪਿੰਡ ਦੇ ਲੋਕਾਂ ਦੀ ਸ਼ਰਧਾ ਹੈ ..ਉਸ ਸਮਾਧ ਕੋਲੋ ਲੰਘਦੀ ਨਹਿਰ ਦੇ ਵਿੱਚ ਟੇਢਾ ਮੋੜ ਹੈ ।
...ਸਾਰਾ ਪਿੰਡ ਟਿਵਾਣੇਆਂ ਦਾ ਹੈ ..ਪਰ ਕੰਗ,ਘੁੰੰਮਣ ਬੱਲਗਣ,ਵੜੈਚ,ਸ਼ਾਹੀ,ਬੈਦਵਾਨ ਅਤੇ ਖੱਟੜੇ ਗੋਤ ਵੀ ਇਸ ਪਿੰਡ ਦੇ ਵਸਨੀਕ ਹਨ... ਪੰਜਾਬ ਵਿੱਚ 12 ਪਿੰਡ ਹਨ ਟਿਵਾਣੇਆ ਦੇ ਨਾਲ ਲੱਗਦਾ ਦਿੱਤੂਪੁਰ ਪਿੰਡ ਵੀ ਚਨਾਰਥਲ ਕਲਾਂ ਦਾ ਹੀ ਹਿੱਸਾ ਹੈ ਇਹਨਾਂ 12 ਪਿੰਡਾਂ ਦੀ ਸਤੀ ਮਾਤਾ ਟੌਹੜੇ ਪਿੰਡ ਵਿੱਚ ਹੈ ਜਿਸ ਦਾ ਵੀ ਗੋਤ ਟਿਵਾਣਾਂ ਹੈ ਉਹਨਾਂ ਨੂ ਇਸ ਸਤੀ ਮਾਤਾ ਦੇ ਦਰ ਤੇ ਹਰ ਖੁਸ਼ੀ ਦੇ ਮੌਕੇ ਹਾਜਰੀ ਲਵਾਉਣੀ ਪੈਦੀ ਹੈ ..ਮੁੰਡੇ ਦੇ ਵਿਆਹ ਤੋ ਦੂਜੇ ਦਿਨ ਰਿਵਾਜ਼ ਮੁਤਾਬਕ ਨਵੀ ਜੋੜੀ ਛੱਟੀਆ ਵੀ ਖੇਡਦੇ ਹਨ ਇਸ ਸਤੀ ਮਾਤਾ ਦੇ ਮੰਦਿਰ ਵਿੱਚ ...
ਸਹੂਲਤ ਪੱਖੋ ਦੇਖੇਆ ਜਾਵੇ ਤਾਂ ਲੱਗਭਗ ਹਰ ਸਹੂਲਤ ਪਿੰਡ ਵਿੱਚ ਹੈ ..1939 ਚ ਬਣੇਅਾ ਸਰਕਾਰੀ ਸੀਨੀ.ਸਕੈਡਰੀ ਸਕੂਲ ਵਿੱਚ ਨਾਨ ਮੈਡੀਕਲ ਦੀ ਪੜਾੲੀ ਦੀ ਵੀ ਸੁਵਿਧਾ ਹੈ ਪਰਾਈਮਰੀ ਸਕੂਲ ਦੀ ਬਿਲਡਿੰਗ ਵੀ ਬਹੁਤ ਵਧੀਆ ਹੈ ..ਆਗਨਵਾੜੀ ਸੈਟਰ ਵੀ ਹਨ ਇਸ ਤੋ ਬਿਨਾਂ ਕਈ ਪਰਾਈਵੇਟ ਸਕੂਲ ਵੀ ਹਨ ..ਪਿੰਡ ਦੇ ਬਾਹਰ ਬਾਬਾ ਬੀਰਮ ਦਾਸ ਜੀ ਦੇ ਨਾਮ ਬਣੇਅਾ DAV ਸਕੂਲ ਵੀ ਪੜਾੲੀ ਦੇ ਖੇਤਰ ਚ ਕਾਮਯਾਬ ਹੈ..ਗੁਰੂਦੁਅਾਰਾ ਰੋੜੀ ਸਹਿਬ ਵੱਲੋ ਚਲਾਏਆ ਜਾਂਦਾਂ ''ਮਾਤਾ ਗੁਜਰੀ ਕਾਲਜ ਫਾਰ ਗਰਲਜ਼" ਇਲਾਕੇ ਦੀਆ ਲੜਕੀਆਂ ਲਈ ਚਾੰਨਣ ਮੁਨਾਰਾ ਹੈ ।
ਸਟੇਟ ਬੈਂਕ ਆਫ ਪਟਿਆਲਾ(ਹੁਣ SBI) ਵੀ ਬਹੁਤ ਪੁਰਣਾਂ ਹੈ ਹੁਣ ਕਾਫੀ ਸਮੇ ਤੋ ATM ਦੀ ਸੁਵਿਧਾ ਵੀ ਪ੍ਰਦਾਨ ਕਰ ਰਿਹਾ ਹੈ ..ਡਾਕ ਘਰ ਤਕਰੀਬਨ ਸਾਰੇ ਇਲਾਕੇ ਤੋ ਪਹਿਲਾਂ ਏਥੇ ਹੀ ਹੈ ..ਸਿਵਲ ਹਸਪਤਾਲ ਦੀ ਇਮਾਰਤ ਬਹੁਤ ਕਮਾਲ ਬਣ ਚੁੱਕੀ ਹੈ ਸਟਾਫ ਦੀ ਕਮੀ ਨੂ ਪੁਰਾ ਕਰਨ ਦੀ ਕੋਸ਼ੀਸ਼ ਚ ਹਰ ਸਰਕਾਰ ਵਾਅਦਾ ਕਰ ਜਾਂਦੀ ਹੈ ਪਰ ਕਮੀ ਰੜਕਦੀ ਰਹੀ ਏ ..ਕੋਪਰੇਟਿਵ ਬੈਕ ਅਤੇ ਖੇਤੀਬਾੜੀ ਨਾਲ ਸਬਧੰਤ ਸੁਸਾੲੀਟੀ ਵੀ ਏਥੇ ਹੀ ਹੈ... ਪਸ਼ੁਆਂ ਦੇ ਹਸਪਤਾਲ ਦੀ ਸੁਵਿਧਾ ਵੀ ਏਸ ਪਿੰਡ ਚ ਹੈ ..ਪਿੰਡ ਵਿੱਚ ਕਈ ਧਰਮਸ਼ਾਲਾ ਵੀ ਹਨ ਜੋ ਕਿ ਲੋੜ ਅਨੁਸਾਰ ਵਰਤੀਆਂ ਜਾਦੀਆ ਹਨ ਪਿੰਡ ਦੇ ਵਿਚਕਾਰ ਇੱਕ ਪੰਚਾਈਤੀ ਘਰ ਹੈ ਜਿਸ ਨੂ ਚਿੱਟਾ ਬੰਗਲਾਂ(White House) ਕਿਹਾ ਜਾਂਦਾ ਹੈ ਕੋਈ ਵੀ ਸਿਆਸੀ ਜਾ ਕੋਈ ਸਾਝਾਂ ਸਮਾਗਮ ਹੋਵੇ ਤਾਂ ਏਸ ਥਾਂ ਨੂੰ ਹੀ ਚੁਣੇਆ ਜਾਂਦਾ ਹੈ ..ਪਿੰਡ ਵਿੱਚ ਚਾਰ ਬੱਸ ਸਟੈਡ ਹਨ ਚਾਰੋ ਸਟੈਡਾਂ ਤੇ ਬੈਠਣ ਲਈ ਕਮਰੇ ਬਣੇ ਹੋਏ ਹਨ ਪਰ ਸੱਭ ਤੋ ਮਸ਼ਹੂਰ ਰੌਣ ਵਾਲਾ ਅੱਡਾ ਮੰਨੇਆ ਜਾਦਾਂ ਹੈ ਕਿਉਕਿ ਉਥੇ ਬਹੁਤ ਪੁਰਾਣਾਂ ਰਾਵਣ ਦਾ ਬੁਤ ਹੈ ...ਦਾਣਾਂ ਮੰਡੀ ਵੀ ਪਿੰਡ ਦੇ ਬਾਹਰ ਬਾਹਰ 2 ਕੁ ਕਿਲੋਮੀਟਰ ਹੀ ਹੈ ..ਖੇਡ ਸਟੇਡੀਅਮ ਵੀ ਖੁਲੀ ਤੇ ਹਵਾਦਾਰ ਥਾ ਤੇ ਸਕੂਲ ਦੇ ਪਿਛਲੇ ਪਾਸੇ ਬਣੇਆ ਹੈ.....ਵਾਟਰ ਸਪਲਾਈ ਵਾਲੀ ਟੈਕੀ ਤੇ ਨਵਾ ਬਣੇਆ ਸੁਵਿਧਾ ਕੇਦਰ ਵੀ ਨਗਰ ਵਿੱਚ ਹੀ ਹੈ ...ਪਟਰੋਲ ਪੰਪ ਤੇ ਗੈਸ ਏਜੰਸੀ ਏਥੇ ਹੋਣ ਕਰਕੇ ਨਗਰਵਾਸੀਆ ਨੂ ੲਿਨਾਂ ਜਰੂਰਤਾ ਚ ਕੋਈ ਦਿੱਕਤ ਨਹੀ ਆਉਦੀ
.ਇੱਕ ਏਸ ਪਿੰਡ ਵਿੱਚੋ ਲੰਘਦੀ ਭਾਖੜਾ ਨਹਿਰ ਤੇ ਪੈਦੀ ਝਾਲ਼ ਨਾਲ ਵੀ ਇਕ ਕਥਾ ਪ੍ਰਚੱਲਤ ਹੈ ਕਹਿਦੇ ਹਨ ਕਿ ਨਹਿਰ ਬਣਾਉਣ ਸਮੇ ਇਜਨਿਅਰ ਕਿਸੇ ਦੇ ਖੇਤ ਚੋ ਗੰਨੇ ਪੁਟਣ ਲੱਗਾ ਤਾਂ ਖੇਤ ਦੇ ਮਾਲਕ ਨੇ ਉਸ ਨੂ ਕੁਟਾਪਾ ਚਾੜ ਦਿੱਤਾ ਤਾ ਗੁੱਸੇ ਚ ਆਏ ਉਸ ਇੰਜਨਿਅਰ ਨੇ ਆਖੇਆ ਸੀ ਕਿ ਤੁਹਾਡੇ ਪਿੰਡ ਨੂ ਐਸਾ ਰੋਗ ਲਾਕੇ ਜਾਵਾਂਗਾ ਕਿ ਸਾਰੀ ਉਮਰ ਤੁਹਾਨੂ ਦੁੱਖ ਝੱਲਣਾਂ ਪਉਗਾ.....ਸੋ ਉਹ ਜਬਰਦਸਤ ਪੈਦੀ ਝਾਲ਼ ਨੇ ਕਈ ਲੋਕਾਂ ਦੀਆ ਜਾਨਾਂ ਵੀ ਲੈ ਲਈਆਂ ਹਨ ।ਕਈ ਅਚਨਚੇਤ ਤੇ ਕਈ ਲੋਕ ਗੁੱਸੇ ਦੇ ਮਾਰੇ ਤੇ ਕਈ ਮਜ਼ਬੂਰੀਆ ਦੇ ਮਾਰੇ ਇਸ ਦੀ ਭੇਟ ਚੜ ਚੁੱਕੇ ਹਨ ...ਗੁਸੇ ਖੋਰਾਂ ਲਈ ਤਾਂ ਮੈ ਇਕ ਬਹੁਤ ਟੈਮ ਪਹਿਲਾਂ ਗੀਤ ਲਿਖੇਆ ਸੀ ਜੋ ਕਿ ਸਵ.ਫਕੀਰ ਚੰਦ ਪੰਤਗਾਂ ਜੀ ਸਾਡੇ ਪਿੰਡ ਦੀ ਹਰ ਸਟੇਜ਼ ਤੇ ਗਾਉਦੇ ਹੁੰਦੇ ਸੀ ..
'ਭੌਰਾ ਨਹੀ ਕਹਾਉਦੇ ਸਿਰੋ ਤੱਕ ਪੈਰ ਨੂੰ''
ਚਨਾਥਲ਼ ਦੇ ਲੋਕੀ ਭੱਜ ਲੈਦੇ ਨਹਿਰ ਨੂੰ''
ਸੱਚੀਆ ਪ੍ਰਿਤਪਾਲ ਗੱਲਾਂ ਆਖਦਾ '
ਕੁਝ ਲੱਭਦਾ ਨਹੀ ਹੁੰਦਾਂ ਸਿਵੇਆ ਦੀ ਰਾਖ ਦਾ॥
ਹੁਣ ਤਾਂ ਨਹਿਰ ਦੇ ਪੁਲ਼ ਤੇ ਦੋਵੇ ਪਾਸੇ ਅਰਜਣ ਅਤੇ ਜਾਮਣ ਦੇ ਦਰੱਖਤ ਹੇਠਾਂ 15-20 ਪਿੰਡ ਦੇ ਬੰਦੇ ਤਾਸ਼ ਖੜਕਾਉਦੇ ਆਮ ਮਿਲ ਜਾਂਦੇ ਹਨ ਏਨਾਂ ਦੇ ਉਥੇ ਹਾਜ਼ਰ ਰਹਿਣ ਨਾਲ ਬਹੁਤ ਫਾੲੀਦੇ ਹਨ ਜਿਨਾ ਕਾਰਨ ਬਹੁਤ ਸਾਰੇ ਹੋਣ ਵਾਲੇ ਹਾਦਸੇ ਟਲ਼ ਜਾਂਦੇ ਹਨ ਜਾ ਇਹ ਅਪਣੀ ਹਿੰਮਤ ਸਦਕਾ ਲੋਕਾਂ ਨੂ ਬਚਾ ਲੈਦੇ ਹਨ ।
1960 ਵਿਚ ਨਹਿਰ ਦੀ ਕਿਵੇ ਪੁਟਾਈ ਹੋਈ ਕਿਵੇ ਪਾਣੀ ਛੱਡੇਆ ਕੀ ਕੀ ਔਕੜਾ ਆਈਆ ਪਿੰਡ ਵਾਸੀਆ ਨੂੰ ...ਇਹ ਸੱਭ ਕੁਝ ਮੈਨੂ ਕੁਝ ਦਿਨ ਪਹਿਲਾਂ ਵਿਦੇਸ਼ ਚ ਰਹਿਦੇ ਮੇਰੇ ਸਤਿਕਾਰਯੋਗ ਅੰਕਲ ਸ.ਹਰਜੀਤ ਸਿੰਘ ਬੈਕ ਵਾਲੇਆ ਨੇ ਦੱਸੇਆ ...
ਇਸ ਦੇ ਨਾਲ ਨਾਲ ਗੱਲ ਕਰਦਾਂ ਹਾਂ ਪਿੰਡ ਵਿੱਚ ਇੱਕ ਡਾ.ਸ਼ੁਦੇਸ਼ ਕੁਮਾਰ ਜੀ ਦੇ ਨਾਮ ਤੇ ਬਣੀ ਲਾੲੀਬ੍ਰੇਰੀ ਵੀ ਹੈ ਜਿਥੇ ਹਰ ਧਰਮ ਨਾਲ ਸਬੰਧਤ ਕਿਤਾਬਾਂ ਹਨ ।ਮੈ ਇਸ ਲਾਈਬ੍ਰੇਰੀ ਤੋ 5-6 ਸਾਲ ਪਹਿਲਾਂ ਬਹੁਤ ਕੁਝ ਹਾਸਿਲ ਕੀਤਾ ਹੈ ...ਭਾਵੇ ਇਹ ਲਾੲੇਬ੍ਰੇਰੀ ਕੁਝ ਪਰਿਵਾਰਾਂ ਵੱਲੋ ਨਿਜੀ ਤੌਰ ਤੇ ਚਲਾਈ ਜਾਂਦੀ ਹੈ ਪਰ ਬਹੁਤ ਅਣਮੁਲਾ ਸਹਿਤ ਸਾਂਭੀ ਬੈਠੀ ਹੈ ਅਪਣੇ ਅੰਦਰ ......ਅਫਸੋਸ ਇਹ ਹੁੰਦਾਂ ਕਿ ਅੱਜ ਦੀ ਨਵੀ ਪੀੜੀ ਕਿਤਾਬਾਂ ਪੜਨ ਚ ਬਿਲਕੁਲ ਵੀ ਰੁਚੀ ਨਹੀ ਰੱਖਦੀ ...ਬਸ ਫੇਸਬੁਕ ਤੋ ਜਾ ਵਟਸਅਪ ਤੋ ਇਧਰੋ ਉਧਰੋ ਚੱਕ ਕੇ ਭੇਜੀ ਜਾਦੇ ਜੋ ਇਤਿਹਾਸ ਦਾ ਮਿਤਿਹਾਸ ਵੀ ਬਣ ਜਾਂਦਾ ਹੈ।
ਪਿੰਡ ਚਨਾਰਥਲ ਕਲਾਂ ਦੀ ਗੱਲ ਕਿਤੇ ਵੀ ਚੱਲੇ ਤਾ ਸੱਭ ਤੋ ਪਹਿਲਾਂ ਪੁਛਣ ਵਾਲਾ ਪੁਛਦਾ ਹੈ ਯਾਰ ਜਿਥੇ ਦੁਸਹਿਰਾ ਭਰਦਾ ਹੈ ਉਹੀ ਚਨਾਥਲ ਏ ਨਾ ...ਦੁਸਹਿਰਾ ਸੈਕੜੇ ਸਾਲਾ ਤੋ ਭਰਦਾ ਆ ਰਿਹਾ ਏ ਏਸ ਪਿੰਡ ਵਿੱਚ ਚਾਰ ਦਿਨ ਪੂਰਾ ਰੌਣਕ ਮੇਲਾ ਰਹਿਦਾਂ ਹੈ ਪਿੰਡ ਵਿੱਚ ਖੇਡ ਟੂਰਨਾਮੈਟ ਵਿੱਚ ਕੱਬਡੀ ਦੀਆ ਕਹਿਦੀਆ ਕਹਾਉਦੀਆਂ ਟੀਮਾਂ ਆਉਦੀਆ ਹਨ ਕੌਈ ਘਰ ਐਸਾ ਨਹੀ ਹੋਣਾ ਜਿਸ ਘਰ ਚ ਰਿਸ਼ਤੇਦਾਰ ਨਾ ਆਉਦੇ ਹੋਣ ...ਦੁਸਿਹਰੇ ਮੌਕੇ ਨਿਕਲਦੀਆਂ ਝਾਕੀਆ ਤਾਂ ਲਾਜ਼ਵਾਵ ਹੁੰਦੀਆਂ ਹਨ ਜੋ ਪੂਰੇ ਪੰਜਾਬ ਵਿੱਚ ਮੰਨੀਆ ਪ੍ਰਮੰਨੀਆਂ ਹਨ ...ਜਿਸ ਨੇ ਅੱਖੀ ਦੇਖੀਆਂ ਹਨ ਉਹ ਖੁਦ ਬਿਆਨ ਕਰ ਸਕਦਾ ਹੈ ਕਿ ਕਿਵੇ ਅੱਖਾ ਨੂ ਭੁਲੇਖਾ ਪਾਉਦੀਆਂ ਹਨ...ਇਹ ਝਾਕੀਆਂ ਦੁਸਹਿਰੇ ਨੂ ਜਾਂ ਫੇਰ ਬਾਬਾ ਬਾਲਮੀਕ ਜੀ ਦੇ ਪ੍ਰਕਾਸ਼ ਦਿਹਾੜੇ ਤੇ ਕੱਢੀਆ ਜਾਂਦੀਆ ਹਨ ਦੁਸਹਿਰੇ ਮੌਕੇ ਹੀ ਪਿੰਡ ਵਿੱਚ ਰਾਮਲੀਲਾ ਪੂਰੀਅਾਂ ਦੱਸ ਰਾਤਾਂ ਚੱਲਦੀ ਹੈ ..ਪਹਿਲੇ ਨਰਾਤੇ ਤੋ ਸ਼ੁਰੂ ਹੋ ਕੇ ਦੁਸਹਿਰੇ ਤੱਕ ਚੱਲਣ ਵਾਲੀ ਰਾਮਲੀਲਾ ਚ ਪੂਰੀਅਾਂ ਦੱਸ ਰਾਤਾਂ ਚ ਚਾਂਦਨੀ ਛਾਈ ਰਹਿਦੀ ਏ ਪਹਲਿੀ ਝਾਕੀ ਅੱਠੇ ਦੀ ਰਾਤ ਨੂ ਕੱਢੀ ਜਾਂਦੀ ਹੈ.. ਝਾਕੀਆਂ ਵਿੱਚ ਪਿੰਡ ਦੇ ਹੀ ਬੱਚੇ ਲਏ ਜਾਦੇ ਹਨ ਰੋਲ ਅਦਾ ਕਰਨ ਲਈ... ਸ਼ੁਰੂ ਤੋ ਹੀ ਪਿੰਡ ਦੇ ਵਿਚਕਾਰ ਬਣੇ ਲੱਕੜ ਦੇ ਕਾਰਖਾਨੇ ਚ ਝਾਕੀਆ ਤਿਅਾਰ ਕੀਤੀਆ ਜਾਂਦੀਆਂ ਹਨ ਅਤੇ ਉਹ ਕਾਰਖਾਨੇ ਵਾਲੇ ਸ਼੍ਰੀ.ਹਰਮੇਸ਼ ਜੀ ਦਾ ਪਰਿਵਾਰ ਹੀ ਝਾਕੀਆਂ ਬਣਾਉਣ ਦੀ ਸੇਵਾ ਕਰਦਾ ਹੈ ..
.ਏਸੇ ਤਰਾਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਗਿਆਰਾਂ ਦਿਨ ਪਹਿਲਾਂ ਪ੍ਰਭਾਤ ਫੇਰੀਆਂ ਵੀ ਕੱਢੀਆ ਜਾਦੀਆ ਹਨ ਸੰਗਤਾਂ ਵੱਲੋ.. ਜਿਸ ਵਿੱਚ ਕਾਫੀ ਉਤਸ਼ਾਹ ਦੇਖਣ ਨੂ ਮਿਲਦਾ ਹੈ ਪਿੰਡ ਵਾਸੀ ਤੇ ਬੱਚੇਆਂ ਵਿੱਚ ..ਨਗਰ ਕੀਰਤਨ ਇਕ ਦਿਨ ਪਹਿਲਾਂ ਕੱਢੇਆ ਜਾਂਦਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋ ....ਅਤੇ ਦੂਜਾ ਨਗਰ ਕੀਰਤਨ ਗੁਰੂ ਰਵਿਦਾਸ ਜੰਅਤੀ ਦਿਵਸ ਤੇ ਵੀ ਕੱਢੇਆ ਜਾਂਦਾਂ ਹੈ ਉਹ ਪਿੰਡ ਦੇ ਨਾਲ ਨਾਲ ਹੋਰ ਪਿੰਡਾਂ ਚ ਵੀ ਲਿਜਾਏਆ ਜਾਂਦਾਂ ਹੈ ।
ਸਿਅਾਸੀ ਪੱਖੋ ਦੇਖੇਆ ਜਾਵੇ ਤਾਂ ਹਰ ਪਾਰਟੀ ਨਾਲ ਸਬਧੰਤ ਨੁੰਮੈਂਦੇ ਅਪਣੀ ਨੁੰਮਈਦਿਗੀ ਬੜੇ ਬਾਖੁਬੀ ਢੰਗ ਨਾਲ ਨਿਭਾਉਦੇ ਆ ਰਹੇ ਹਨ... ਹੁਣ ਤੱਕ ਬਣੀਆ ਸਾਰੀਆਂ ਪੰਚਾਈਤਾਂ ਨੇ ਅਪਣਾ ਕੰਮ ਵਧੀਆ ਅਤੇ ਸੁਚੱਜੇ ਢੰਗ ਨਾਲ ਨਿਭਾਏਆ ਹੈ ਪਿੰਡ ਵਿੱਚ ਕਈ ਕੱਲਬ ਵੀ ਬਣੇ ਹੋਏ ਹਨ ਜੋ ਅਪਣੇ ਅਪਣੇ ਖੇਤਰ ਵਿੱਚ ਵਧੀਆ ਭੂੁਮਿਕਾ ਨਿਭਾ ਰਹੇ ਹਨ ....ਗੁਰੂਦੁਆਰੇ, ਮੰਦਿਰ ,ਮਸਜ਼ਿਦ ਤੇ ਹੋਰ ਧਾਰਮਿਕ ਸਥਾਨਾਂ ਦੀਆ ਵੱਖਰੀਆਂ ਕਮੇਟੀਆਂ ਬਣੀਆ ਹੋਈਆ ਹਨ ਜੋ ਅਪਣਾ ਕੰਮ ਬਾਖੂਬੀ ਤਰੀਕੇ ਨਾਲ ਨਿਭਾ ਰਹੀਆਂ ਹਨ ..ਏਥੇ ਜੇਕਰ NRI ਸਭਾ ਦੀ ਗੱਲ ਨਾ ਕੀਤੀ ਜਾਵੇ ਤਾਂ ਕਾਫੀ ਕੁਝ ਅਧੂਰਾ ਰਹਿ ਜਾਵੇਗਾ NRI ਸਭਾ ਦਾ ਵਿਦਿਆ ਦੇ ਖੇਤਰ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਹੈ ਸਕੂਲ ਦੇ ਵਿੱਚ ਚੰਗੇ ਨੰਬਰ ਲੈ ਕੇ ਪਾਸ ਹੋਏ ਬੱਚੇਆ ਨੂ ਇਸ ਸਭਾ ਦਾ ਹਮੇਸ਼ਾ ਆਸ਼ੀਰਵਾਦ ਰਿਹਾ ਹੈ NRI ਸਭਾ ਦੇ ਨਾਲ ਰਲ਼ ਕੇ ਪਿੰਡ ਦੇ ਕੁਝ ਸਮਾਜ ਸੇਵੀ ਸੱਜਣ ਪਿੰਡ ਚ ਹੋਰ ਵੀ ਕਈ ਸਮਾਜ ਭਲਾਈ ਦੇ ਕੰਮ ਕਰਦੇ ਰਹਿਦੇ ਹਨ ...ਇਸ ਨਗਰ ਨੇ ਕਈ ਸਨਮਾਨ ਯੋਗ ਸ਼ਖਸ਼ੀਅਤਾਂ ਨੂੰ ਵੀ ਜਨਮ ਦਿੱਤਾ ਹੈ ਜਿਨਾਂ ਵੱਖ ਵੱਖ ਖੇਤਰ ਵਿੱਚ ਅਪਣੀ ਪੈੜ ਛੱਡੀ ਹੈ ਭਾਵੇ ਉਹ ਸਿਆਸੀ, ਵਿਦਿਅਕ, ਖੇਡਾਂ, ਕਲਾਕਾਰੀ ਅਤੇ ਅਫਸਰ ਸ਼ਾਹੀ ਖੇਤਰ ਕਿਉ ਨਾ ਹੋਵੇ ਹਰ ਥਾ ਅਪਣੀ ਧਾਕ ਜਮਾਈ ਹੈ ।
Virsa arts Videos ਦੀ ਟੀਮ ਦਾ ਪਿੰਡ ਨਾਲ ਸੰਬਧ ਹੋਣ ਕਰਕੇ ਅਣਗਿਣਤ ਨਵੇ ਗੀਤਾਂ ਦੀ ਸ਼ੂਟਿੰਗ ਪਿੰਡ ਚ ਹੁੰਦੀ ਰਹਿਦੀ ਹੈ ...ਮਸ਼ਹੂਰ ਗਾਈਕ ਦਿਲਜੀਤ ਦਾ ਗੀਤ "ਪਟਿਆਲਾ ਪੈਗ ਲਾ ਛੱਡੀ ਦਾ" ਦਾ ਗੀਤ ਵੀ ਏਥੇ ਹੀ ਸ਼ੂਟ ਹੋੲਆ ਹੈ ।
ਪੰਜਾਬੀ ਸਿਨੇਮੇ ਚ ਅਪਣੀ ਪਹਿਚਾਣ ਬਣਾਉਣ ਵਾਲੇ ਮੇਰੇ ਸਤਿਕਾਰਯੋਗ ਚਾਚਾ ਜੀ" ਤਰਸੇਮ ਪਾਲ " ਜਿਨਾਂ ਨੇ ਪੁਰਾਣੇ ਦੂਰਦਰਸ਼ਨ ਤੇ ਚੱਲਦੇ ਨਾਟਕਾਂ ਤੋ ਲੈ ਕੇ ਹੁਣ ਤੱਕ ਆਈਆਂ ਪੰਜਾਬੀ ਫਿਲਮਾਂ ਚ ਅਪਣੀ ਛਾਪ ਛੱਡੀ ਹੈ ...ਪੰਜਾਬੀ ਫਿਲਮ ਹਸ਼ਰ, ਏਕਮ, ਜੱਟ & ਜੁਲੀਅਟ, ਮੰਜੇ ਬਿਸਤਰੇ ਅਤੇ ਕੋਈ ਨਵੀ ਪੰਜਾਬੀ ਫਿਲਮ ਐਸੀ ਨਹੀ ਜਿਸ ਚ ਏਹਨਾਂ ਦਾ ਰੋਲ ਨਾ ਹੋਵੇ ..."ਰੱਬ ਦੇ ਰੇਡੀਓ "ਫਿਲਮ ਵਿੱਚ ਹੀਰੋਇਨ ਦੇ ਬਾਪ ਦਾ ਰੋਲ ਬਾਖੂਬੀ ਢੰਗ ਨਾਲ ਨਿਭਾਏਆ ਹੈ ....ਮੇਰੇ ਘਰ ਦੇ ਸਾਹਮਣੇ ਏਹਨਾਂ ਘਰ ਹੋਣ ਕਰਕੇ ਮੇਰੀ ਸ਼ਾਮ ਸਵੇਰ ਮੁਲਾਕਾਤ ਹੁੰਦੀ ਰਹਿੰਦੀ ਹੈ ..ਬਹੁਤ ਹੀ ਸਾਦਗੀ ਚ ਰਹਿਣ ਵਾਲੇ ਇਨਸਾਨ ਹਨ ਸ਼੍ਰੀ.ਤਰਸੇਮ ਪਾਲ ਮੇਰੇ ਚਾਚਾ ਜੀ ...ਉਹਨਾਂ ਮੈਨੂ ਦੋ ਕੁ ਦਿਨ ਪਹਿਲਾਂ ਆਉਣ ਵਾਲੀ ਫਿਲਮ "ਸੈਕਿੰਡ ਹੈਂਡ ਹਸਬੈਂਡ " ਬਾਰੇ ਵੀ ਦੱਸੇਆ ।
ਚਿੱਟੇ ਕੁੜਤੇ ਪੰਜਾਮੇ ਅਤੇ ਕੇਸਰੀ ਦੁੱਪਟੇ ਵਾਲੇ ਪਹਿਰਾਵੇ ਦਾ ਪਿੰਡ ਦੇ ਨੌਜ਼ਵਾਨਾਂ ਦਾ ਸ਼ੁਰੂ ਤੋ ਹੀ ਸ਼ੌਕ ਰਿਹਾ ਹੈ ....ਜਦੋ ਕਿਸੇ ਪਿੰਡ ਦੇ ਮੁੰਡੇ ਦੀ ਬਰਾਤ ਚੜਦੀ ਹੈ ਤਾਂ ਨੌਜ਼ਵਾਨਾਂ ਦਾ ਟੌਹਰ ਦੇਖਦੇਆ ਹੀ ਬਣਦਾ ਹੈ ਕੋਟ ਪੈਂਟ ਤੇ ਟਾਈ ਸ਼ਾਈ ਨਾਲ ਪੂਰੇ ਜੱਚਦੇ ਹਨ ...ਤਿੰਨ ਸਾਲ ਪਹਿਲਾਂ ਮੈਨੂ ਮੇਰੀ ਇੱਕ ਦੌਸਤ ਨੇ ਹੁ ਬ ਹੁ ਏਵੇ ਕਿਹਾ ਸੀ " ਟਿਵਾਣਾਂ ਸਾਹਬ ਜੇ ਬਰਾਤ ਕਿਰਾਏ ਤੇ ਲੈ ਕੇ ਜਾਣੀ ਹੋਵੇ ਤਾਂ ਤੁਹਾਡੇ ਪਿੰਡੋ ਲੈ ਕੇ ਜਾਣੀ ਚਾਹੀਦੀ ਹੈ"...
ਪੰਜਾਬੀ ਸੱਭਿਆਚਾਰਕ ਮੇਲੇਆ ਦੇ ਬਾਬਾ ਬੋਹੜ ਸਵ. ਸ.ਜਗਦੇਵ ਸਿੰਘ ਜਸੋਵਾਲ ਜੀ ਨਾਲ ਮੇਰਾ ਅੰਤਾਂ ਦਾ ਮੋਹ ਸੀ ਜਦੋ ਵੀ ਮੈ ਉਹਨਾਂ ਨੂ ਮਿਲਣ ਜਾਣਾਂ ਤਾ ਉਹਨਾਂ ਮੈਨੂ ਸਭ ਤੋ ਪਹਿਲਾਂ ਏਹੀ ਕਹਿਣਾਂ" ਓਏ ਅਾ ਵਈ ਪਿਰਤਪਾਲ ਸਿਹਾਂ ਕੀ ਹਾਲ ਏ ਤੇਰੇ ਪਿੰਡ ਦਾ... ਕਿਹੜਾ ਗਾਓਣ ਵਾਲਾ ਆਏਆ ਸੀ ਤੇਰੇ ਪਿੰਡ ਇਸ ਵਾਰ ਦੁਸਿਹਰੇ ਤੇ " ਨਾਲ ਹੀ ਉਹਨਾਂ ਨੇ ਕਹਿਣਾਂ ਓਏ ਟਿਵਾਣੇਆਂ ਜਿਹੜਾ ਤੇਰੇ ਪਿੰਡ ਦੁਸਹਿਰੇ ਮੇਲੇ ਤੇ ਇੱਕ ਵਾਰ ਅਖਾੜਾ ਜਮਾ ਗਿਆ ... ਸਮਝ ਲੈ ਵੀ ਉਹ ਵੱਡੀ ਗੱਡੀ ਵਾਲਾ ਗੱਵਈਆ ਬਣ ਗਿਆ ...ਮੈਨੂ ਉਹਨਾਂ ਦੀ ਸਖਤ ਹਦਾਇਤ ਸੀ ਵੀ ਜਦ ਵੀ ਲੁਧਿਆਣੇ ਅਾੳੁਣਾਂਂ ਤਾਂ ਮੈਨੂ ਜਰੂਰ ਮਿਲ ਕੇ ਜਾਣਾਂ ਹੈ …ਆਉਣ ਵੇਲੇ ਉਹਨਾਂ ਮੈਨੂ 9-10 ਕਿਤਾਬਾਂ ਦਾ ਤੋਹਫਾ ਵੀ ਜਰੂਰ ਦੇਣਾਂ .…ਮੈਨੂ ਉਹਨਾਂ ਦੀ ਬਹੁਤ ਘਾਟ ਮਹਿਸੂਸ ਹੁੰਦੀ ਹੈ ...ਉਹਨਾਂ ਦਿਨਾਂ ਚ ਉਘਾ ਗਾਈਕ ਚਮਕੌਰ ਖੱਟੜਾ ਉਨਾਂ ਕੋਲ ਰਹਿ ਕੇ ਗਾਈਕੀ ਸਿੱਖਦਾ ਸੀ ਜੋ ਮੇਰਾ ਪੱਕਾ ਯਾਰ ਬਣ ਗਿਆ .....ਇੱਕ ਵਾਰ ਸਾਡਾ ਰਿਸ਼ਤੇਦਾਰ ਦੀਪ ਹਸਪਤਾਲ ਲੁਧਿਆਣੇ ਦਾਖਲ ਸੀ ..ਖਬਰ ਲੈਣ ਤੋ ਬਾਅਦ ਮੈ ਰਿਕਸ਼ਾ ਲੈ ਕੇ ਬਾਪੂ ਜਸੋਵਾਲ ਦੇ ਆਲਣੇ ਚ ਪੰਹੁਚ ਗਿਆ ..ਉਹਨਾਂ ਨੇ ਅਪਣੇ ਘਰ ਦੇ ਅੱਗ ਮੋਟੇ ਅੱਖਰਾਂ ਚ ਆਲਣਾਂ ਲਿਖਾਏਆ ਹੋਏਆ ਏ ....ਮੈ ਬਿਨਾਂ ਝਿਜਕੇ ਅੰਦਰ ਵੜੇਆ ਤਾਂ ਅੰਦਰ ਇੱਕ ਪੀੜੀ ਦੇ ਤਿੰਨ ਗੀਤਕਾਰ ਦੇਵ ਥਰੀਕੇ ਵਾਲਾ, ਸਨਮੁਖ ਸਿੰਘ ਅਜ਼ਾਦ ਜਿਨਾਂ ਨੇ ਅਮਰ ਸਿੰਘ ਨੂ ਅਮਰ ਸਿੰਘ ਚਮਕੀਲਾ ਬਣਾਏਆ ਸੀ "ਤਲਵਾਰ ਮੈ ਕਲਗੀਧਰ ਦੀ ਹਾਂ "ਉਹਨਾਂ ਦਾ ਹੀ ਲਿਖੇਆ ਗੀਤ ਹੈ ..ਤੀਜੇ ਸਨ ਸਵ.ਇੰਦਰਜੀਤ ਹਸਨਪੁਰੀ ਜੀ (ਗੜਵਾ ਲੈ ਦੇ ਚਾਂਦੀ ਦਾ)ਵਰਗੇ ਲੋਕ ਗੀਤ ਲਿਖਣ ਵਾਲੇ ...ਮੇਰੇ ਅੰਦਰ ਜਾਦੇ ਹੀ ਬਾਪੂ ਜੀ ਨੇ ਦੱਸੇਆ ਕਿ ਮੁੰਡਾਂ ਚਨਾਥਲ ਤੋ ਹੈ ਤਾਂ ਉਹਨਾਂ ਦੇ ਮੁਹੋ ਮੈ ਅਪਣੇ ਪਿੰਡ ਦੀਆਂ ਗੱਲਾਂ ਸੁਣ ਕੇ ਹੈਰਾਨ ਹੋ ਗਿਆ... ਪਹਿਲਾਂ ਸ.ਦੇਵ ਥਰੀਕੇ ਵਾਲੇ ਨੇ ਦੱਸੇਅਾ ਕਿ ਤੇਰੇ ਪਿੰਡ ਚ ਪਿਅਾਜ਼ (ਗੰਢੇ)ਬਹੁਤ ਪੈਦਾ ਹੁੰਦੇ ਸੀ ਕਦੇ ..ਤੇਰੇ ਪਿੰਡੋ ਆਏ ਗੰਢੇਆ ਦੇ ਗੱਡੇ ਦਾ ਮੁਲ ਵੱਧ ਲੱਗਦਾ ਸੀ ਜਗਰਾਂਓ ਮੰਡੀ ਚ ..ਮੈਨੂ ਏਸ ਗੱਲ ਦਾ ਬਿਲਕੁਲ ਵੀ ਪਤਾ ਨਹੀ ਸੀ ... ਫੇਰ ਉਹਨਾਂ ਨੇ ਸਵ.ਕੁਲਦੀਪ ਮਾਣਕ ਬਾਰੇ ਦੱਸੇਆ ਕਿ ਤੁਹਾਡੇ ਪਿੰਡ ਦੁਸਹਿਰੇ ਨੂ ਗਾ ਕੇ ਆਏ ਸੀ ..ਬਾਅਦ ਜਦੋ ਮੈ ਮਾਣਕ ਜੀ ਬਾਰੇ ਪਿੰਡ ਦੇ ਕਈ ਸਿਆਣੇ ਲੋਕਾਂ ਨੂ ਪੁਛੇਆ ਤਾਂ ਪਤਾ ਲੱਗਾ ਕਿ ਉਦੋ ਮਾਨੂਵਾਲੇ ਮੜੀਆਂ ਕੋਲ ਟੁਰਨਾਮੈਟ ਹੋਏਆ ਸੀ ਉਸ ਸਾਲ ਮੇਰਾ ਜਨਮ ਹੋਏਆ ਸੀ ..ਮਾਣਕ ਸਾਹਬ ਨਾਲ ਆਈ ਸਹਿ ਗਾਈਕਾ ਸਾਡੀ ਬੈਠਕ ਵਿੱਚ ਹੀ ਬੈਠੇ ਸਨ. .....ਹਸਨਪੁਰੀ ਸਾਹਬ ਘੱਟ ਬੋਲਦੇ ਸਨ ਉਨਾਂ ਸਿਰਫ ਸਤਿਕਾਰਯੋਗ ਹਰਜਾਗ ਟਿਵਾਣੇ ਜਿੰਦਲਪੁਰ ਵਾਲੇਅਾ ਬਾਰੇ ਹੀ ਪੁਛੇਆ ਜਿਨਾਂ ਦੇ ਗੀਤ ਦੀਦਾਰ ਸੰਧੂ ਨੇ ਕਾਫੀ ਗਾਏ ਹਨ...ਪਰ ਅਜ਼ਾਦ ਸਾਹਬ ਮਸਤ ਬੰਦੇ ਨੇ ਗਾਲ਼ ਬਿਨਾਂ ਗੱਲ ਨਹੀ ਕੀਤੀ..ੳੁਨਾਂ.ਦੱਸੇਆ ਤੇਰੇ ਪਿੰਡ ਕੇਰਾਂ ਕਰਮਜੀਤ ਧੂਰੀ ਨਾਲ ਵਿਆਹ ਤੇ ਗਿਆ ਸੀ ਅਖਾੜੇ ਵਿੱਚ ..ਅਖਾੜਾ ਪੂਰਾ ਹੋਣ ਹੀ ਨਹੀ ਦਿਤਾ ਵਈ ਉਹ ਤਾਂ ਵਿੱਚੇ ਹੀ ਲੜ ਪਏ ਮਸਾਂ ਬਚੇ ਭਾਈ ਜਾਨ ਬਚਾਕੇ ...ਜਦੋ ਮੈ ਇਸ ਅਖਾੜੇ ਦਾ ਪਤਾ ਕੀਤਾ ਤਾਂ ਉਹ ਚਨਾਰਥਲ ਖੁਰਦ ਕਿਸੇ ਬਰਾਤ ਵਾਲੇ ਧੂਰੀ ਸਾਹਬ ਦਾ ਅਖਾੜਾ ਲਾਉਣ ਲਈ ਲਿਆਏ ਸੀ..ਜਦੋ ਮੈ ੳੁਥੋ ਤੁਰਨ ਲੱਗਾ ਤਾਂ ਸੱਭ ਦੇ ਗੋਡੀ ਹੱਥ ਲਾੳੁਣ ਲੱਗਾ ਤਾਂ ਅਜ਼ਾਦ ਸਾਬ ਮਜ਼ਾਕੀੲੇ ਲਹਿਜ਼ੇ ਚ ਬੋਲੇ ....ਕਿਧਰੇ ਨਹੀ ਮੇਰੇ ਗੋਡੇ ਭੱਜ ਚੱਲੇ...ਨਾਲੇ ਥੋਡਾ ਕੀ ਅਤਵਾਰ ਚਨਾਥਲੀਅਾਂ ਦਾ ਗੋਡੇ ਤੋ ਗਲ਼ ਤੱਕ ਪੰਹੁਚ ਜਾਵੋ ...ਪੂਰਾ ਹਾਸਾ ਗੁੰਜ ਪਿਆ ਸੀ ਬੈਠਕ ਵਿੱਚ ਏਹ ਗਲ ਸੁਣਕੇ ..... ਜਸੋਵਾਲ ਸਾਬ ਦੀ ਵੀ ਦਿਲਚਸਪੀ ਸੀ ਪਿੰਡ ਦੀ ਸੈਰ ਕਰਨ ਦੀ ..2003 ਮੇਰੇ ਘਰ ਅੰਖਡ ਪਾਠ ਸਾਹਬ ਦੇ ਭੋਗ ਤੇ ਆਏ ਸੀ ਉਦੋ ਉਹਨਾਂ ਨੂ ਮੈ ਪਿੰਡ ਚ ਘੁਮਾਏਆ ਸੀ ਮੰਦਿਰ ਚ ਮੂਰਤੀਆਂ ਕੋਲ ਲੱਗੇ ਸ਼ੀਸ਼ੇ ਨੇ ਉਨਾਂ ਦਾ ਮਨ ਮੋਹ ਲਿਆ ਸੀ ॥
ਸੋ ਜਿਨੀ ਕੁ ਜਾਣਕਾਰੀ ਸੀ ਪਿੰਡ ਬਾਰੇ ਸਭ ਨਾਲ ਸਾਝੀ ਕਰਨ ਦੀ ਕੋਸ਼ੀਸ਼ ਕੀਤੀ ਹੈ... ਇਥੇ ਮੈ ਦੱਸਣਾਂ ਚਾਹਗਾਂ ਇਹ ਪੋਸਟ ਮੈ ਲਾਈਕ ਜਾਂ ਕੂਮੈਟ ਲਈ ਨਹੀ ਲਿਖੀ ...ਮੇਰਾ ਮਕਸਦ ਇਹ ਹੈ ਕਿ ਅੱਜ ਦੀ ਨਵੀ ਜਨਰੇਸ਼ਨ ਨਾ ਤਾਂ ਕਿਤਾਬਾ ਪੜਦੀ ਹੈ ਅਤੇ ਨਾਂ ਹੀ ਬਜ਼ੁਰਗਾਂ ਕੋਲ ਬੈਠ ਕੇ ਪੁਰਾਣੀਆ ਹੱਡ ਬੀਤੀਆਂ ਸੁਣਦੀ ਹੈ ਬਸ ਸ਼ੋਸ਼ਲ ਮੀਡੀਏ ਤੱਕ ਸੀਮਤ ਹੋ ਕੇ ਰਹਿ ਗਈ ਹੈ ਸੋ ਕੁਝ ਜਾਣਕਾਰੀ ਉਹਨਾਂ ਨੂ ਵੀ ਪਿੰਡ ਬਾਰੇ ਹੋਣੀ ਜਰੂਰੀ ਹੈ.. ਕਿਉਕਿ ..
ਫੱਲ਼ ਵੀ ਮਜ਼ਬੂਰ ਹੋਕਰ ਗਿਰਤੇ ਜ਼ਮੀਨ ਪਰ,
ਉਨਕੋ ਤੋੜਨੇ ਵਾਲੇ ਬਚਪਨ ਕੇ ਉਨ ਹਾਥੋ ਕੋ ਮੁਬਾਈਲ ਨੇ ਜੱਕੜ ਰਖਾ ਹੈ॥
ਪਿੰਡ ਬਾਰੇ ਲਿਖਣ ਚ ਕੋਈ ਕਮੀ ਰਹਿ ਗਈ ਹੋਵੇ ਕੁਝ ਵੱਧ ਘੱਟ ਲਿਖੇਆ ਗਿਆ ਹੋਵੇ ਤਾ ਖਿਮਾਂ ਕਰਨੀ ਤੁਸੀ ਬਖਸ਼ਣਹਾਰ ਹੋ ..ਅੰਤ ਵਿੱਚ ਪਿੰਡ ਚ ਪੁਰਾਣੀ ਚੱਲੀ ਆ ਰਹੀ ਕਹਾਵਤ ਲਿਖ ਕੇ ਤੁਹਾਡੇ ਤੋ ਇਜਾਜਤ ਲੈ ਰਿਹਾਂ ਹਾਂ ਇਹ ਕਹਾਵਤ ਜਦੋ ਕੋੲੀ ਬਚਪਨ ਛੁਟੀਆਂ ਕੱਟਣ ਜਾ ਕਿਸੇ ਬਾਹਰਲੇ ਪਿੰਡ ਦੇ ਬਚਪਨ ਨਾਲ ਪੰਗਾਂ ਪਏ ਤੋ ਵਰਤੀ ਜਾਂਦੀ ਹੈ ਜੋ ਅੱਜ ਵੀ ਪ੍ਰਚਿਲੱਤ ਹੈ ..
ਪਾਟੇ ਕੱਪੜੇ ਨਾ ਜਾਣੀ,
ਪਿੰਡ ਚਨਾਥਲ਼ ਅਾ॥
ਸਤਿ ਸ਼੍ਰੀ ਅਕਾਲ ਜੀ
ਸ਼ੁਭਕਾਮਨਾਵਾਂ ਸਹਿਤ
ਤੁਹਾਡਾ ਸ਼ੁਭਚਿੰਤਕ
ਪ੍ਰਿਤਪਾਲ ਟਿਵਾਣਾਂ
9814826711
-
ਪ੍ਰਿਤਪਾਲ ਟਿਵਾਣਾ, ਲੇਖਕ
tiwana_pritpal@yahoo.co.in
9814826711
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.