ਪ੍ਰਿੰਸੀਪਲ ਦਲਜੀਤ ਸਿੰਘ 'ਤੇ 4 ਅਪ੍ਰੈਲ 2015 ਨੂੰ ਗੁੰਡਿਆਂ ਵੱਲੋਂ ਹਮਲਾ ਕਰਕੇ ਕੁੱਟਮਾਰ ਹੀ ਨਹੀਂ ਕੀਤੀ ਗਈ ਸੀ ਸਗੋਂ ਉਹਨਾਂ ਦੀ ਪੱਗ ਵੀ ਲਾਹ ਕੇ ਲੈ ਗਏ ਸਨ। ਉਹਨੀਂ ਦਿਨੀਂ ਉਹ ਭਗਤਾ ਵਿਖੇ ਤਾਇਨਾਤ ਸਨ। ਪ੍ਰਿੰਸੀਪਲ ਦਲਜੀਤ ਸਿੰਘ ਨੇ ਇਹ ਹਮਲਾ "ਅਕਾਲੀ ਆਗੂ" ਦੀ ਸ਼ਹਿ 'ਤੇ ਹੋਇਆ ਦੱਸਿਆ ਸੀ। ਉਹਨਾਂ ਦੀ ਸ਼ਿਕਾਇਤ 'ਤੇ ਥਾਣਾ ਦਿਆਲਪੁਰਾ ਵਿਖੇ 295A, 323, 506, 341 ਤਹਿਤ ਅਣਪਛਾਤਿਆਂ ਖਿਲਾਫ ਪਰਚਾ ਦਰਜ਼ ਕੀਤਾ ਸੀ। ਵਿਧਾਨ ਸਭਾ 'ਚ ਵਾਪਰੀ ਘਟਨਾ ਤੋਂ ਬਾਅਦ ਬਾਦਲਕਿਆਂ ਨੂੰ ਰਾਜਸੀ ਫਾਇਦਾ ਦੇਣ ਦੇ ਮਕਸਦ ਨਾਲ ਬਡੂੰਗਰ ਪਾਰਟੀ ਨੇ ਝੱਟ ਬਿਆਨ ਦਾਗ ਦਿੱਤੇ। ਪੱਗ ਕਿਸੇ ਦੀ ਵੀ ਲਾਹੀ ਜਾਵੇ, ਮੰਦਭਾਗੀ ਹੈ। ਪਰ ਕੀ ਦਲਜੀਤ ਸਿੰਘ ਦੀ ਪੱਗ ਕਿਸੇ ਹੋਰ ਕੱਪਡ਼ੇ ਦੀ ਬਣੀ ਹੋਈ ਸੀ ਕਿ ਐਨਾ ਸਮਾਂ ਦਲਜੀਤ ਸਿੰਘ ਦੀ ਪੱਗ ਬਾਰੇ ਸਾਰੇ ਚੌਧਰੀ ਲਾਣੇ (ਸਮੇਤ ਬਾਦਲ ਕੇ) ਨੂੰ ਅੰਧਰਾਤਾ ਕਿਉਂ ਹੋਇਆ ਹੈ?? ਸੱਚ ਇਹ ਕਿ ਸਿਆਸੀ ਲੋਕ ਜਾਂ ਤਾਂ ਸਾਡੀਆਂ ਤੁਹਾਡੀਆਂ ਪੱਗਾਂ ਦੀ ਖਿੱਦੋ ਬਣਾ ਕੇ ਭਾਵਨਾਵਾਂ ਵਾਲੀ ਹਾਕੀ ਨਾਲ ਮਨਚਾਹਿਆ ਮੈਚ ਖੇਡਦੇ ਹਨ ਜਾਂ ਫਿਰ "ਜੀ-ਹਜ਼ੂਰ" ਚਾਹੀਦੇ ਹਨ ਜੋ ਦਲਜੀਤ ਸਿੰਘ ਵਾਂਗ ਡਿਗਰੀਆਂ ਦੀ ਪੰਡ ਵਾਲੇ ਨਾ ਹੋਣ ਸਗੋਂ ਸਿਰੇ ਦੇ ਪੜ੍ਹੇ ਲਿਖੇ ਬੂਝੜ ਹੋਣ। ਅਨਪਡ਼੍ਹ ਟੋਲੇ ਨੂੰ ਦਲਜੀਤ ਸਿੰਘ ਨਾਲ ਹੱਕ ਦੀ ਲੜਾਈ ਲਈ ਨਾਲ ਖੜ੍ਹਦਿਆਂ ਵੀ ਸ਼ਰਮ ਆਉਂਦੀ ਹੋਵੇਗੀ ਕਿਉਂਕਿ ਦਲਜੀਤ ਸਿੰਘ ਨੇ ਦਰਜਨ ਦੇ ਲਗਭਗ ਡਿਗਰੀਆਂ ਡਿਪਲੋਮੇ ਕੀਤੇ ਹੋਏ ਹਨ। ਐੱਮ. ਐੱਡ., ਐੱਮ. ਫਿਲ., ਪੀ. ਐੱਚ. ਡੀ. ਤੋਂ ਇਲਾਵਾ ਸੱਤ ਵਾਰ "ਨੈੱਟ" ਵੀ ਪਾਸ ਕੀਤਾ ਹੋਇਆ ਹੈ। ਬਡੂੰਗਰ ਸਾਹਿਬ ਤੇ ਬਾਦਲ ਪਰਿਵਾਰ ਨੂੰ ਚਾਹੀਦਾ ਹੈ ਕਿ ਜੇ ਦਸਤਾਰ ਦੀ ਇੱਜ਼ਤ ਦਾ ਐਨਾ ਹੀ ਦਰਦ ਹੈ ਤਾਂ ਭਗਤੇ ਵਾਲੇ ਕੇਸ ਨੂੰ ਫਰੋਲੋ, ਸ਼ਾਇਦ ਤੁਹਾਡੇ "ਹੁੱਡੂ ਸਪੈਸ਼ਲਿਸਟ" ਵਫਾਦਾਰ ਦਾ ਨਾਂ ਵੀ ਸੁਣ ਜਾਵੇ।
-
ਮਨਦੀਪ ਖੁਰਮੀ ਹਿੰਮਤਪੁਰਾ, ਲੇਖਕ
na
na
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.