"ਸਾਡੇ ਕਰ ਕੇ ਹੀ ਤੇਰੀ ਪੁੱਛ-ਗਿੱਛ ਐ ਲੇਖਕਾ, ਕਦੇ ਸਾਡੀ ਫੋਟੂ ਵੀ ਪਾ ਦਿਆ ਕਰ।"
ਮੈਂ ਆਖਿਆ--"ਤੁਸੀਂ ਪੂਰੀਆਂ ਨਹੀਂ ਓ, ਥੋਡੇ ਨਾਲ ਦੀਆਂ ਅੱਧੀਆਂ ਲੋਕਾਂ ਘਰੀਂ ਮੰਗਵੀਆਂ ਗਈਆਂ ਨੀ ਮੁੜੀਆਂ,ਜਦ ਮੁੜ ਆਈਆਂ ਤਾਂ ਇਕੱਠੀਆਂ ਦੀ ਫੋਟੂ ਖਿਚਕੇ ਪਾਊਂ।"
ਇਕਸੁਰ ਹੋ ਅੱਧੀਆਂ ਕਿਤਾਬਾਂ ਬੋਲੀਆਂ,"ਉਹ ਨੀ ਮੁੜਨੀਆਂ ਕਦੇ, ਤੂੰ ਬਹਾਨੇ ਨਾ ਮਾਰ ਤੇ ਸਾਡੀ ਫੋਟੂ ਖਿਚ ਲੇਖਕਾ।"
ਕਿੰਝ ਮੋੜਦਾ ਕਿਤਾਬਾਂ ਦਾ ਕਿਹਾ!!!
ਨੀਂਦਰ ਘੁਗਿਆਣਵੀ
ਸਾਲ ਸ਼ਾਇਦ 1989 ਸੀ ਜਦ ਤੂੰਬੀ ਵਾਲਾ ਨਿੰਦਰ ਘੁਗਿਆਣਵੀ ਯਮਲਾ ਜੱਟ ਦੇ ਡੇਰੇ ਤੇ ਲੁਧਿਆਣੇ ਮਿਲਿਆ। ਸ: ਜਗਦੇਵ ਸਿੰਘ ਜੱਸੋਵਾਲ ਤੇ ਅਮਰਜੀਤ ਗੁਰਦਾਸਪੁਰੀ ਵੀ ਬੈਠੇ ਸਨ।
ਗਾਇਕ ਬਣਨ ਆਇਆ ਸੀ ਉਹ। ਸਕੂਲ ਦੀ ਪੜ੍ਹਾਈ ਉਸ ਦੇ ਸ਼ੌਕ ਤੋਂ ਨਿੱਕੀ ਹੋ ਗਈ। ਉਸ ਤੋਂ ਪਹਿਲੀ ਕਿਤਾਬ ਗੋਧਾ ਅਰਦਲੀ ਪ੍ਰੋ: ਕਿਰਪਾਲ ਸਿੰਘ ਕਸੇਲ ਜੀ ਨੇ ਲਿਖਵਾਈ ਸੀ।
ਹੁਣ ਉਹ ਥੋੜੀਆਂ ਜਮਾਤਾਂ ਦੇ ਬਾਵਜੂਦ ਉਹ ਅਨੇਕਾਂ ਕਿਤਾਬਾਂ ਦਾ ਸਿਰਜਕ ਤੇ ਸੰਪਾਦਕ ਹੈ।
ਦੇਸ਼ ਬਦੇਸ਼ ਘੁੰਮਦਾ, ਛਪਦਾ , ਲਿਖਦਾ ਪੂਰੇ ਗਲੋਬ ਤੇ ਬਾਜ਼ੀਆਂ ਪਾਉਂਦਾ ਫਿਰਦਾ ਹੈ।
ਆਈ ਏ ਐੱਸ, ਪੀਸੀ ਐੱਸ, ਡੀ ਐੱਸ ਪੀਜ਼ ਨੂੰ ਸਿਖਲਾਈ ਦੌਰਾਨ ਭਾਸ਼ਨ ਦਿੰਦਾ ਹੈ। ਅੰਬਰ ਨਿੱਕਾ ਹੈ ਉਹਦੀਆਂ ਉਡਾਰੀਆਂ ਲਈ।
ਜੋ ਵੀ ਲਿਖੇ ਲੋਕ ਪੜ੍ਹਦੇ ਹਨ। ਸ਼ੈਲੀਕਾਰ ਬਣ ਗਿਐ ਸਾਡਾ ਨਿੰਦਰ। ਭਾਸ਼ਾ ਤੇ ਅਬੂਰ ਹਾਸਲ ਕਰਨਾ ਖਾਲਾ ਜੀ ਦਾ ਵਾੜਾ ਨਹੀਂ। ਉਮਰ ਬੀਤ ਜਾਂਦੀ ਹੈ, ਸਿੱਧਾ ਫਿਕਰਾ ਲਿਖਣਾ ਸਿੱਖਦਿਆਂ।
ਪਰ ਉਹ ਹੁਣ ਸਿਖਾਉਂਦਾ ਹੈ ਸਾਡੇ ਵਰਗਿਆਂ ਨੂੰ।
ਆਤਮ ਵਿਸ਼ਵਾਸ ਦਾ ਬੁਰਜ ਹੈ ਉਹ। ਮੰਤਰੀਆਂ ਨੂੰ ਕਹਿ ਦੇਂਦਾ ਹੈ ਕਿ ਏਥੇ ਬੈਠੇ ਕੀ ਗੱਲਾਂ ਕਰਦੇ ਓ, ਲਿਖਾਰੀ ਤਾਂ ਇਲਾਜ ਖੁਣੋਂ ਤੜਪ ਰਹੇ ਨੇ।
ਨਿੰਦਰ ਵਾਂਗ ਲਿਖਣ ਵਾਲੇ ਕਿੰਨੇ ਕੁ ਨੇ, ਜਿੰਨ੍ਹਾਂ ਨੂੰ ਪਾਠਕ ਉਡੀਕਦੇ ਨੇ?
ਗੁਰਭਜਨ ਗਿੱਲ
-
ਗੁਰਭਜਨ ਗਿੱਲ, ਲੇਖਕ
gurbhajansinghgill@gmail.com
98726 31199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.