कुछ इस तरह से वफ़ा की मिसाल देता हूँ
सवाल करता है कोई तो टाल देता हूँ
ਮੈਂ ਆਪਣੀ ਡਿਊਟੀ ਤੋਂ ਘਰ ਨੂੰ ਆ ਰਹੀ ਸੀ ਘਰ ਤੋਂ 50 ਕੁ ਮੀਟਰ ਦੂਰੀ ਤੇ ਮੈਨੂੰ ਇੰਝ ਲੱਗਾ ਜਿਵੇਂ ਕਿਸੇ ਨੇ ਮੈਨੂੰ ਨਮਸਕਾਰ ਕਿਹਾ ਹੋਵੇ।ਮੈਂ ਆਪਣੀ ਪਿੱਠ ਪਿਛਾਂਹ ਵੱਲ ਮੋੜੀ ਇੱਕ ਜਰਮਨ ਬਜੁਰਗ ਔਰਤ ਜਿਸ ਨੇ ਖੱਦਰ ਜਿਹੀ ਕਿਸਮ ਦਾ ਸਲਵਾਰ ਕਮੀਜ਼ ਪਹਿਨਿਆ ਹੋਇਆ ਸੀ ਅਤੇ ਮੋਢੇ ਤੇ ਲੰਬਾ ਜਿਹਾ ਬੈਗ ਟੰਗਿਆ ਸੀ।ਮੈਂ ਉਸ ਦੀ ਬੁਲਾਈ ਨਮਸਕਾਰ ਦਾ ਜਵਾਬ ਦਿੱਤਾ ਤੇ ਰੁਕ ਗਈ,''ਤੁਸੀਂ ਇੰਡੀਅਨ ਹੋ?'' ਉਸ ਔਰਤ ਨੇ ਪੁੱਛਿਆ
ਜੀ ਮੈਂ ਇੰਡੀਅਨ ਹਾਂ।
ਅੱਛਾ!
ਮੈਂ ਮੀਸਿਜ਼ ਹੌਫਮਨ ਹਾਂ।
ਉਸਨੇ ਕਹਿੰਦੇ ਸਾਰ ਆਪਣਾ ਹੱਥ ਮੇਰੇ ਵੱਲ ਵਧਾਇਆ।
ਮੇਰਾ ਨਾਂ ਅੰਜੂ ਹੈ ਕਹਿ ਕੇ ਮੈਂ ਸ਼ੈਕਹੈਂਡ ਕੀਤਾ।
ਮੈਨੂੰ ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਦੇਖ ਕੇ,ਉਸ ਜਰਮਨ ਔਰਤ ਨੇ ਆਪਣੇ ਦਿਲ ਦੀ ਖੁਸ਼ੀ ਸਾਂਝੀ ਕਰਦਿਆਂ ਕਿਹਾ।
ਮੈਨੂੰ ਭਾਵੇਂ ਉਸ ਨੂੰ ਮਿਲਕੇ ਉਨੀ ਖੁਸ਼ੀ ਨਹੀਂ ਸੀ ਹੋਈ ਜਿੰਨੀ ਖੁਸ਼ੀ ਉਸਨੂੰ ਹੋਈ ਸੀ ਪਰ ਮੈਂ ਉਸਦਾ ਦਿਲ ਰੱਖਣ ਲਈ ਕਿਹਾ,,,ਜੀ ਮੈਨੂੰ ਵੀ ਖੁਸ਼ੀ ਹੋਈ ਹੈ।
ਇਸ ਤੋਂ ਪਹਿਲਾਂ ਮੈਂ ਉਸਦੇ ਪੁਰਾਣੇ ਜਿਹੇ ਪੰਜਾਬੀ ਪਹਿਰਾਵੇ ਬਾਰੇ ਪੁੱਛਦੀ,,,,ਉਸਨੇ ਖੱਦਰ ਜਿਹੀ ਸਲਵਾਰ ਨੂੰ ਅੰਗੂਠੇ ਅਤੇ ਉਂਗਲੀ ਦੇ ਸਹਾਰੇ ਨਾਲ ਫੜਦਿਆਂ ਉਤਾਂਹ ਨੂੰ ਚੁੱਕ ਕੇ ਕਿਹਾ ਮੈਂ ਇਹ ਸੂਟ ਇੰਡੀਆ ਤੋਂ ਲੈ ਕੇ ਆਈ ਸੀ।
ਹੁਣ ਮੇਰੀ ਖੁਸ਼ੀ ਉਸ ਦੀ ਗੱਲ ਵਿੱਚ ਵੱਧਣ ਲੱਗੀ ,,,,ਅੱਛਾ! ਮੈਂ ਹੈਰਾਨੀ ਨਾਲ ਪੁੱਛਿਆ, ਉਸਨੇ ਆਪਣੇ ਗੋਰੇ ਚਿਹਰੇ ਤੋਂ ਪਸੀਨਾ ਪੁੰਝਿਆ ਤੇ ਕਿਹਾ,'' ਮੈਂ 1980 ਵਿੱਚ ਇੰਡੀਆ ਜਲੰਧਰ ਗਈ ਸੀ ਦੋ ਹਫਤੇ ਵਾਸਤੇ।
ਮੈਂ ਉਥੇ ਖੇਤ ਦੇਖੇ ਸਨ ,,,ਲੋਕਾਂ ਦੇ ਘਰ ,,ਘਰਾਂ ਦਾ ਮਹੌਲ ਦੇਖਿਆ ਸੀ ,ਮੈਂ ਲੱਸੀ ਪੀਤੀ ਸੀ,ਮੈਂ ਲੌਂਗ ਇਲਾਚੀਆਂ ਵਾਲੀ ਚਾਹ ਪੀਤੀ ਸੀ ,,,,ਉਹ ਗੱਲਾਂ ਦੱਸੀ ਜਾ ਰਹੀ ਸੀ ਮੈਂ ਸੁਣੀ ਜਾ ਰਹੀ ਸੀ।
ਮੈਂ ਗੱਲਾਂ ਗੱਲਾਂ ਵਿੱਚ ਉਸ ਦੇ ਚਿਹਰੇ ਵੱਲ ਧਿਆਨ ਮਾਰਿਆ ਜਿਹੜਾ ਬੇਹੱਦ ਖੁਸ਼ ਅਤੇ ਸੁਰਖ ਹੋ ਰਿਹਾ ਸੀ।
ਤੁਸੀਂ ਜਲੰਧਰ ਕਿਸ ਨਾਲ ਗਏ ਸੀ ਮੈਂ ਸਵਾਲ ਕੀਤਾ?
ਉਸ ਬਜੁਰਗ ਔਰਤ ਨੇ ਜਿਹੜੀ ਹੁਣ 85 ਕੁ ਵਰ੍ਹਿਆਂ ਦੀ ਹੈ ਉਸ ਨੇ ਬਹੁਤ ਸੋਚ ਸੋਚ ਕੇ ਆਪਣੀ ਉਮਰ ਦਾ ਲਿਹਾਜ਼ ਕਰਦਿਆਂ ਕਿਹਾ,'' ਮੈਂ ਜਿਸ ਸਰਦਾਰ ਨੂੰ ਪਸੰਦ ਕਰਦੀ ਸੀ ਉਹ ਮੈਨੂੰ ਲੈ ਕੇ ਗਿਆ ਸੀ।
ਮੈਂ ਜਰਾ ਚੁੱਪ ਰਹਿ ਕੇ,,,,,,,ਫਿਰ ਪੁੱਛਿਆ ਉਸ ਨਾਲ ਸ਼ਾਦੀ ਨਹੀਂ ਹੋਈ ਸੀ?
ਨਹੀਂ ਸ਼ਾਦੀ ਨਹੀਂ ਹੋਈ ਸੀ ,ਮੈਂ ਉਸ ਨਾਲ ਸ਼ਾਦੀ ਲਈ ਤਿਆਰ ਸੀ ਪਰ ਉਸ ਦੇ ਘਰਦੇ ਨਹੀਂ ਮੰਨੇ ਸਨ,,,ਪਰ ਫਿਰ ਵੀ ਉਹ ਮੈਨੂੰ ਕਿਸੇ ਤਰਾਂ ਆਪਣੇ ਘਰ ਲੈ ਕੇ ਗਿਆ ਸੀ।ਉਸ ਬਜੁਰਗ ਔਰਤ ਨੇ ਮੁਕਤਸਰ ਲਫਜ਼ਾਂ ਵਿੱਚ ਆਪਣੀ ਦਾਸਤਾਂ ਲਪੇਟਣ ਦੀ ਕੋਸ਼ਿਸ਼ ਕੀਤੀ।
ਕੀ ਨਾਂ ਸੀ ਉਸ ਸਰਦਾਰ ਜੀ ਦਾ,,,,ਮੈਂ ਗੱਲ ਵਧਾਉਣ ਦੀ ਕੋਸ਼ਿਸ ਕੀਤੀ।
ਬਸ ਸਰਦਾਰ ਜੀ,,,,ਉਸ ਨੇ ਹੱਸ ਕੇ ਮੇਰੀ ਗੱਲ ਦਾ ਲੁਕਵਾਂ ਜਿਹਾ ਜਵਾਬ ਦਿੱਤਾ।
ਮੈਂ ਸਮਝ ਗਈ ਸੀ ਕਿ ਉਸ ਅੰਦਰ ਹਾਲੇ ਵੀ ਪਿਆਰ ਜਿਉਂਦਾ ਹੈ।
ਕੁਝ ਦੇਰ ਸਾਡੇ ਦੋਹਾਂ ਵਿੱਚ ਖਮੋਸ਼ੀ ਰਹੀ ,
ਤੁਹਾਨੂੰ ਜਰਮਨੀ ਆਏ ਹੋਇਆਂ ਕਿੰਨੀ ਦੇਰ ਹੋ ਗਈ,''ਉਸ ਨੇ ਅਚਾਨਕ ਪੁੱਛਿਆ ,,,,ਜੀ ਕੋਈ 26 ਜਾਂ 27 ਵਰ੍ਹੇ ਹੋ ਗਏ''
ਤੁਸੀਂ ਕਿੱਥੋਂ ਦੇ ਹੋ ਇੰਡੀਆ ਤੋਂ ?
ਮੈਂ ਉਸ ਦੀਆਂ ਗੱਲਾਂ ਤੋਂ ਸਮਝ ਚੁੱਕੀ ਸੀ ਕਿ ਜਲੰਧਰ ਸ਼ਹਿਰ ਨਾਲ ਇਸਨੂੰ ਬਹੁਤ ਲਗਾਅ ਹੈ।
ਮੈਂ ਉਸ ਨੂੰ ਹੋਰ ਖੁਸ਼ ਕਰਨ ਵਾਸਤੇ ਜਾਣਕੇ ਜਲੰਧਰ ਦਾ ਨਾਂ ਲੈ ਕੇ ਕਿਹਾ,,,,ਜਲੰਧਰ ਦੇ ਲਾਗੇ ਫਗਵਾੜੇ ਤੋਂ।
ਓ ਹੋ,,,, ਉਸਨੇ ਮੈਨੂੰ ਘੁੱਟ ਕੇ ਜੱਫੀ ਪਾਈ ਤੇ ਕਿਹਾ,,,,,,ਮੈਨੂੰ ਖੁਸ਼ੀ ਹੋਈ ਹੈ ਕਿ ਤੂੰ ਜਲੰਧਰ ਲਾਗੇ ਦੀ ਹੈਂ।
ਮੈਂ ਆਪਣੇ ਪੰਜਾਬੀ ਸੁਭਾਅ ਦੀ ਭਰੀ,,,,,ਗੱਲ ਨੂੰ ਹੋਰ ਨੇੜਿਓ ਜਾਨਣ ਲਈ,,,,,ਉਹਦੀ ਪ੍ਰੇਮ ਕਹਾਣੀ ਦਾ ਮੁੜ ਜਿਕਰ ਤੋਰਿਆ।
ਹੁਣ ਉਹ ਪੰਜਾਬੀ ਸਰਦਾਰ ਜੀ ਕਿੱਥੇ ਰਹਿੰਦੇ ਹਨ?
ਜਲੰਧਰਦੇ ਲਾਗੇ ਪਿੰਡ ਵਿੱਚ,,, ਉਸਨੇ ਜਵਾਬ ਦਿੱਤਾ।
ਤੁਸੀਂ ਆਪਸ ਵਿੱਚ ਗੱਲਬਾਤ ਕਰਦੇ ਹੋ ,,ਮੈਂ ਅਗਾਂਹ ਜਾਨਣ ਦੀ ਕੋਸ਼ਿਸ ਕੀਤੀ।
ਨਹੀਂ ਨਹੀਂ ,,,,,ਸਾਡੀ ਗੱਲ ਤਾਂ 1980-81 ਤੋਂ ਬਾਅਦ ਬੰਦ ਹੋ ਗਈ ਸੀ।
ਮੈਂ ਹੈਰਾਨ ਸੀ ਕਿ ਫਿਰ ਇੰਨਾ ਜਲੰਧਰ ਨਾਲ ਲਗਾਉ ਕਿਉਂ ਹੈ?
ਮੈਂ ਉਸ ਤੋਂ ਇਹ ਪੁੱਛਣਾ ਹੀ ਚਾਹੁੰਦੀ ਸੀ ਕੇ,,,,, ਤੁਹਾਨੂੰ ਪੁਰਾਣੇ ਜਮਾਨੇ ਦੇ ਸਿਲਾਈ ਕੀਤੇ ਸੂਟ ਪਾਉਣੇ,,,,ਇੰਡੀਅਨ ਲੌਂਗ ਇਲਾਚੀ ਵਾਲੀ ਚਾਹ ਪੀਣੀ,,,ਜਲੰਧਰ ਨੂੰ ਬਾਰ ਬਾਰ ਯਾਦ ਕਰਨ ਦਾ ਫਿਰ ਮਾਜਰਾ ਕੀ ਹੈ?ਇਸ ਤੋਂ ਪਹਿਲਾਂ ਹੀ ਉਸਨੇ ਆਪਣੇ ਝੁਰੜੀਦਾਰ ਖੱਬਾ ਹੱਥ ਮੇਰੇ ਵੱਲ ਵਧਾਇਆ ਤੇ ਕਿਹਾ,,,,,ਭਾਵੇਂ ਅਸੀਂ ਇੰਨੇ ਵਰ੍ਹਿਆਂ ਤੋਂ ਨਹੀਂ ਇੱਕ ਦੂਜੇ ਮਿਲੇ ਹਾਂ,,,ਪਰ ਉਸ ਦੀ ਨਿਸ਼ਾਨੀ ਮੁੰਦਰੀ ਮੇਰੇ ਕੋਲ ਹੈ।ਜਿਹੜੀ ਉਸਨੇ ਇੰਡੀਅਨ ਚਾਂਦੀ ਦੀ ਬਣਾ ਕੇ ਮੈਨੂੰ ਗਿਫਟ ਕੀਤੀ ਸੀ।ਮੈਂ ਚੁੱਪ ਚਾਪ ਖੜ੍ਹੀ ਉਸਦੇ ਝੁਰੜੀਦਾਰ ਚਿਹਰੇ ਦੀਆਂ ਲਕੀਰਾਂ ਵਿੱਚੋਂ ਮੁਹੱਬਤ ਦਾ ਕਿੱਸਾ ਉੱਕਰਿਆ ਪੜ੍ਹ ਰਹੀ ਸੀ।ਜਿਸ ਮੁਹੱਬਤ ਦਾ ਲੁਤਫ ਉਹ ਉਮਰ ਦੇ ਨਾਲ ਨਾਲ ਮਾਣ ਰਹੀ ਸੀ। ਜਦ ਕੋਈ ਜਲੰਧਰ ਲਾਗੇ ਦਾ ਮਿਲਦਾ ਉਸ ਨਾਲ ਗੱਲਾਂ ਕਰਕੇ ਆਪਣੇ ਵਿਛੜੇ ਹਮ ਸਫਰ ਨੂੰ ਯਾਦ ਕਰ ਕੇ।
ਹੁਣ ਉਸ ਬਜੁਰਗ ਔਰਤ ਦਾ ਮੋਹ ਮੇਰੇ ਨਾਲ ਜਲੰਧਰ ਕਰਕੇ ਇੰਨਾ ਕੁ ਹੈ ਕਿ ਜਦ ਵੀ ਉਸਦਾ ਚਾਹ ਪੀਣ ਨੂੰ ਦਿਲ ਕਰਦਾ ਹੈ ਜਾਂ ਜਲੰਧਰ ਦੀ ਯਾਦ ਆਉਂਦੀ ,,,,ਤਾਂ ਆਖ ਦਿੰਦੀ ,,''ਅੰਜੂ ਤੇਰੇ ਹੱਥ ਦੀ ਜਲੰਧਰ ਵਾਲੀ ਚਾਹ ਪੀਣ ਨੂੰ ਦਿਲ ਕਰਦਾ ਹੈ''
ਸੱਚ ਮੁਚ ਪਿਆਰ ਇੱਕ ਐਸਾ ਨਾਜੁਕ ਤੇ ਕੋਮਲ ਰਿਸ਼ਤਾ ਹੈ ਜਿਹੜਾ ਇੱਕ ਬਾਰ ਦਿਲ ਵਿੱਚ ਪਨਾਹ ਲੈ ਲੈਂਦਾ ਹੈ ਫਿਰ ਉਮਰ ਲੱਗਦੀ ਹੈ ਉਸ ਰਿਸ਼ਤੇ ਤੋਂ ਮੁਨਕਰ ਹੋਣ ਵਾਸਤੇ।ਅੰਜੂਜੀਤ ਸ਼ਰਮਾ ਜਰਮਨੀ
उसका ख़याल दिल में उतरता चला गया
मेरे सुख़न में रंग वो भरता चला गया
इक एतिबार था कि जो टूटा नहीं कभी
इक इन्तिज़ार था जो मैं करता चला गया
ठहरा रहा विदाअ़ का लम्ह़ा तमाम उम्र
और वक़्त अपनी रौ में गुज़रता चला गया
जितना छुपाता जाता था मैं अपने आपको
उतना ही आइने में उभरता चला गया
-
ਕਰਨ ਸਿੰਘ ਵਕੀਲ, ਲੇਖਕ
na
na
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.