ਅੱਜ ਮੈਨੂੰ ਮੇਰਾ ਇੱਕ ਦੋਸਤ ਮਿਲਿਆ ਉਸਨੇ ਦੱਸਿਆ ਕਿ ਉਹ ਇਕ ਸਾਲ ਪਹਿਲਾਂ ਬੁਲੰਦ ਸ਼ਹਿਰ U.P.ਵਿਚ ਗੁਰਮਤਿ ਕੈਂਪ ਲਗਾਉਣ ਲਈ ਗਿਆ ਸੀ । ਉਸਨੇ ਦੱਸਿਆ ਕਿ ਦੁਪਿਹਰ ਦੇ ਸਮੇਂ ਕੁਝ ਮੁਸਲਿਮ ਕੁੜੀਆਂ ਗੁਰਦੁਆਰਾ ਸਾਹਿਬ ਵਿਚ ਆਈਆਂ ਤੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਬਹੁਤ ਹੀ ਸਤਿਕਾਰ ਨਾਲ ਮੱਥਾ ਟੇਕਿਆ ਤੇ ਹਾਲ ਤੋਂ ਬਾਹਰ ਆ ਗਈਆਂ ।
ਉਸਨੇ ਦੱਸਿਆ ਕਿ ਗਰਮੀ ਬਹੁਤ ਜਿਆਦਾ ਸੀ । ਉਸਨੇ ਸੇਵਾਦਾਰ ਨੂੰ ਕਹਿਕੇ ਪਾਣੀ ਮੰਗਵਾ ਲਿਆ । ਅਸਲ ਵਿਚ ਉਹ ਇਹ ਜਾਣਕਾਰੀ ਲੈਣਾ ਚਾਹੁੰਦਾ ਸੀ ਕਿ ਇਹ ਮੁਸਲਿਮ ਹੋ ਕੇ ਵੀ ਗੁਰੂ ਸਾਹਿਬ ਦਾ ਐਨਾ ਸਤਿਕਾਰ ਕਰਦੀਆਂ ਹਨ ।
ਪਾਣੀ ਪਿਆਉਂਦੇ ਉਸਨੇ ਇਹ ਸਵਾਲ ਕਰ ਦਿੱਤਾ ਕਿ
ਤੁਸੀਂ "ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ" ਦਾ ਐਨਾ ਸਤਿਕਾਰ ਕਰਦੀਆਂ ਹੋ ਇਸ ਦਾ ਕੀ ਰਾਜ ਹੈ?
ਤਾਂ ਉਹਨਾ ਵਿੱਚੋਂ ਇਕ ਨੇ ਉਤਰ ਦਿੱਤਾ ਜੋ
ਸੁਣਕੇ ਮੇਰੇ ਦੋਸਤ ਦੀਆਂ ਤੇ
ਉਹਨਾ ਲੜਕੀਆਂ ਦੀਆਂ ਅੱਖਾਂ ਭਰ ਆਈਆਂ ।
ਉਹਨਾ ਵਿੱਚੋਂ ਇੱਕ ਲੜਕੀ ਨੇ ਕਿਹਾ ਕਿ "ਸਾਡੇ ਧਰਮ ਅੰਦਰ ਇਸਤਰੀ ਨੂੰ ਮਸੀਤ ਵਿਚ ਆਉਣ ਦਾ ਹੱਕ ਨਹੀਂ ਹੈ ।
ਸਾਡਾ ਵੀ ਮਨ ਕਰਦਾ ਸੀ ਕਿ ਅਸੀਂ ਵੀ ਅੰਦਰ ਜਾ ਸਕੀਏ ! ਪਰ ਜਾ ਨਾ ਸਕੀਆਂ ।
ਅਸੀਂ ਗੁਰਦੁਆਰੇ ਕੋਲੋਂ ਰੋਜ ਸਕੂਲ ਜਾਦੀਆਂ ਹਾਂ ਇਕ ਦਿਨ ਮਨ
ਅੰਦਰ ਆਇਆ ਕਿ ਜੇ ਸਾਡਾ ਧਰਮ ਹੱਕ ਨਹੀ ਦਿੰਦਾ ਤਾਂ ਕੀ ਹੋਇਆ । ਸਾਨੂੰ ਗੁਰੂ ਨਾਨਕ ਸਾਹਿਬ ਨੇ ਤਾ ਹੱਕ ਦਿਤੇ ਹਨ ਉਸ ਦਿਨ ਤੋਂ ਜਦ ਵੀ ਦਿਲ ਕਰਦਾ ਹੈ ਅਸੀਂ
ਗੁਰਦੁਆਰੇ ਆ ਜਾਦੀਆਂ ਹਾਂ ਤੇ ਮਨ ਦਾ ਸਕੂਨ ਲੈ ਕੇ ਚਲੀਆਂ ਜਾਂਦੀਆਂ ਹਾਂ ।
ਮੇਰਾ ਦੋਸਤ ਅੱਖਾਂ ਭਰਕੇ ਸੋਚ ਰਿਹਾ ਸੀ ਕਿ ਤੁਹਾਨੂੰ ਹੋਰ ਧਰਮ ਅੰਦਰ ਜਨਮ ਲੈ ਕੇ ਗੁਰੂ ਨਾਨਕ ਦੀ ਗੱਲ ਸਮਝ ਆ ਗਈ ਪਰ ਸਿੱਖਾਂ ਦੇ ਘਰਾਂ ਵਿੱਚ ਜਨਮ ਲੈਣ ਵਾਲੀਆਂ ਨੂੰ ਕਦੋਂ ਇਹ ਗੱਲ ਸਮਝ ਆਵੇਗੀ..
-
ਪੀਰਕੋਟ ਗੁਰਪ੍ਰੀਤ, na
na
na
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.