ਆਪਣੇ ਲਈ, ਆਪਣੇ ਪ੍ਰੀਵਾਰ ਲਈ ਤਾਂ ਹਰ ਕੋਈ ਜਿਊਂਦਾ ਹੈ, ਆਪਣੀ ਪੀੜ ਤਾਂ ਹਰ ਕੋਈ ਮਹਿਸੂਸ ਕਰਦਾ ਹੈ ਪਰ ਪੂਰੇ ਸਮਾਜ ਦੀ ਬਿਹਤਰੀ ਲਈ ਸਾਰੀ ਜ਼ਿੰਦਗੀ ਲੇਖੇ ਲਾਉਣੀ ਅਤੇ ਦੂਜੇ ਦੀ ਪੀੜ ਮਹਿਸੂਸ ਕੋਈ ਵਿਰਲਾ ਹੀ ਕਰਦਾ ਹੈ। ਇਨਾਂ ਵਿਰਲਿਆਂ ਵਿਚ ਸ਼ੁਮਾਰ ਹਨ ਨਾਟਕਕਾਰ ਅਤੇ ਨਾਟ ਤੇ ਨਿਰਦੇਸ਼ਕ ਅਜਮੇਰ ਔਲਖ। ਆਮ ਜਿਹੇ ਨਿਮਨ ਕਿਸਾਨ ਪ੍ਰੀਵਾਰ ਅਤੇ ਵਾਤਾਵਰਣ ਵਿਚ ਪਲੇ-ਬੜੇ ਔਲਖ ਹੋਰਾਂ ਲਾਮਿਸਾਲ ਜ਼ਿੰਦਗੀ ਜਿਊਈ। ਉਨਾਂ ਆਪਣੇ ਨਾਟਕਾਂ ਰਾਂਹੀ ਆਮ ਤੌਰ 'ਤੇ ਲੋਕਾਈ ਅਤੇ ਖਾਸ ਤੌਰ 'ਤੇ ਨਿਮਨ ਕਿਸਾਨੀ ਦੇ ਦੁੱਖਾਂ, ਤਕਲੀਫਾਂ, ਔਕੜਾਂ ਅਤੇ ਮੁਸੀਬਤਾਂ ਦੀ ਦਲੇਰੀ ਨਾਲ ਗੱਲ ਕੀਤੀ। ਅਜਮੇਰ ਔਲਖ ਹੋਰੀਂ ਬੇਬਾਕ ਅਤੇ ਨਿੱਡਰ ਤਬੀਅਤ ਦੇ ਮਾਲਕ ਸਨ। ਖੱਬੇ-ਪੱਖੀ ਅਤੇ ਲੋਕ-ਹਿਤੈਸ਼ੀ ਸੋਚ ਨੂੰ ਸਾਰੀ ਉਮਰ ਪ੍ਰਣਾਏ ਅਜਮੇਰ ਔਲਖ ਹੋਰਾਂ ਪੰਜਾਬੀ ਰੰਗਮੰਚ ਨੂੰ ਨਵਾਂ ਮੁਹਾਂਦਰਾ ਪ੍ਰਦਾਨ ਕਰਨ ਦੇ ਨਾਲ ਨਾਲ ਨਾਟਕ ਨੂੰ ਪਿੰਡਾਂ ਵਿਚ ਵੀ ਮਕਬੂਲ ਕੀਤਾ।
ਅਜਮੇਰ ਔਲਖ ਹੋਰਾਂ ਦੇ ਵਿਛੋੜੇ ਨਾਲ ਸਮਾਜ ਅਤੇ ਰੰਗਮੰਚ ਦ੍ਰਿੜਤਾ ਅਤੇ ਦਲੇਰੀ ਨਾਲ ਲੋਕਾਂ ਦੀ ਗੱਲ ਕਰਨ ਵਾਲੀ ਸ਼ਖਸ਼ੀਅਤ ਤੋਂ ਮਹਿਰੂਮ ਹੋ ਗਿਆ ਹੈ। ਅਜਮੇਰ ਔਲਖ ਹੋਰਾਂ ਨੂੰ ਸੱਚੀ-ਸੁੱਚੀ ਸ਼ਰਧਾਂਜਲੀ ਉਨਾਂ ਦੀ ਸੋਚ ਅਤੇ ਉਨਾਂ ਵੱਲੋਂ ਵਿੱਢੇ ਕਾਰਜਾਂ ਨੂੰ ਅਗਾਂਹ ਤੋਰਨਾ ਹੋਵੇਗੀ।
-
ਸੰਜੀਵਨ ਸਿੰਘ, ਨਾਟਕਕਾਰ
sanjeevan2249@gmail.com
na
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.