3 ਜੂਨ 1984 ਨੂੰ ਸਵੇਰੇ ਫੌਜ ਦੇ ਮੇਜਰ ਜਨਰਲ ਕੁਲਦੀਪ ਸਿੰਘ ਬਰਾੜ ਨੇ ਬੀ.ਐਸ.ਐਫ. ਦੇ ਡੀ.ਆਈ.ਜੀ. ਸ. ਗੁਰਦਿਆਲ ਸਿੰਘ ਪੰਧੇਰ ਨੂੰ ਵੱਡੇ ਫੌਜੀ ਅਤੇ ਸਿਵਲ ਅਫਸਰਾਂ ਮੀਟਿੰਗ ਵਿੱਚ ਹੁਕਮ ਕੀਤਾ ਕਿ ਉਹ ਉੱਚੀਆਂ ਇਮਾਰਤਾਂ ਤੋਂ ਦਰਬਾਰ ਸਾਹਿਬ ਵੱਲ ਨੂੰ ਫਾਇਰਿੰਗ ਸ਼ੁਰੂ ਕਰਾਵੇ ਪਰ ਸ. ਪੰਧੇਰ ਨੇ ਅਜਿਹੀ ਕਾਰਵਾਈ 'ਤੇ ਹੈਰਾਨੀ ਜ਼ਾਹਿਰ ਕਰਦਿਆਂ ਆਮ ਲੋਕਾਂ 'ਤੇ ਗੋਲੀ ਚਲਾਉਣ ਨੂੰ ਮਾੜੀ ਗੱਲ ਕਿਹਾ। ਬਰਾੜ ਦੇ ਦੁਬਾਰਾ ਕਹਿਣ 'ਤੇ ਸ. ਪੰਧੇਰ ਨੇ ਬਰਾੜ ਤੋਂ ਇਸ ਸਬੰਧੀ ਲਿਖਤੀ ਹੁਕਮਾਂ ਦੀ ਮੰਗ ਕੀਤੀ। ਬਰਾੜ ਨੂੰ ਉਮੀਦ ਨਹੀਂ ਸੀ ਕਿ ਉਹਦੇ ਹੁਕਮ 'ਤੇ ਕੋਈ ਉਜਰ ਕਰੇਗਾ। ਪੰਧੇਰ ਵੱਲੋਂ ਫਾਇਰਿੰਗ ਵਾਲੇ ਹੁਕਮ ਨੂੰ ਸੱਤ ਬਚਨ ਵਾਂਗ ਨਾ ਮੰਨਣ ਕਰਕੇ ਜਨਰਲ ਬਰਾੜ ਨੇ ਇਨ•ਾਂ ਗੁੱਸਾ ਕੀਤਾ ਕਿ ਜੇ ਇਸ ਦੀ ਪੇਂਡੂ ਮੁਹਾਵਰੇ 'ਚ ਗੱਲ ਕਰਨੀ ਹੋਵੇ ਤਾਂ ਇਉਂ ਕਿਹਾ ਜਾ ਸਕਦਾ ਹੈ ਕਿ ਉਹ ਕੁਰਸੀ ਤੋਂ ਬੁੜਕ ਕੇ ਸਿੱਧਾ ਛੱਤਣ ਨਾਲ ਵੱਜਿਆ। ਬਰਾੜ ਨੇ ਸੰਘ ਪਾੜਦਿਆਂ ਹੋਇਆ ਜ਼ੋਰ-ਜ਼ੋਰ ਨਾਲ ਮੇਜ 'ਤੇ ਮੁੱਕੇ ਮਾਰਦਿਆਂ ਪੰਧੇਰ ਨੂੰ ਅੰਗਰੇਜ਼ੀ 'ਚ ਕਿਹਾ ਕਿ 'ਦਿਸ ਇਜ਼ ਐਨ ਓਪਨ ਮਿਊਟਨੀ' ਤੂੰ ਖੁੱਲ•ੀ ਬਗ਼ਾਵਤ ਕਰ ਰਿਹਾ ਹੈਂ। ਪੰਧੇਰ ਨੇ ਬਰਾੜ ਨੂੰ ਕਿਹਾ ਕਿ ਮੈਂ ਤੇਤੋਂ ਲਿਖ਼ਤੀ ਹੁਕਮ ਹੀ ਮੰਗ ਰਿਹਾ ਹਾਂ ਇਸ 'ਚ ਬਗ਼ਾਵਤ ਵਾਲੀ ਕਿਹੜੀ ਗੱਲ ਹੈਂ।' ਅੱਗ ਬਬੂਲੇ ਹੋਏ ਬਰਾੜ ਨੇ ਕਿਹਾ ਕਿ ਲਿਖਤੀ ਹੁਕਮਾਂ ਦੀ ਕੀ ਲੋੜ ਹੈ? ਪੰਧੇਰ ਨੇ ਜਵਾਬ ਦਿੱਤਾ ਕਿ ਮੈਂ ਵੀਂ ਆਪਦੇ ਕਾਗਜ਼ ਪੂਰੇ ਕਰਨੇ ਨੇ। ਸਾਨੂੰ ਪਲੀਸ ਟੈਕਟੀਕਲ ਵਰਕ ਦੇ ਸਲੇਬਸ ਰਾਹੀਂ ਪੁਲੀਸ ਟਰੇਨਿੰਗ ਵੇਲੇ ਇਹ ਪੜ•ਾਇਆ ਜਾਂਦਾ ਹੈ ਕਿ ਗੋਲੀ ਚਲਾਉਣ ਤੋਂ ਪਹਿਲਾਂ ਉਹ ਅੱਠ ਗੱਲਾਂ ਦੇ ਜਵਾਬ ਲਿਖ ਕੇ ਰੱਖਣ ਜਿਵੇਂ ਕਿ ਜਿਨ•ਾਂ 'ਤੇ ਗੋਲੀ ਚਲਾਉਣੀ ਹੈ ਉਨ•ਾਂ ਦੀ ਗਿਣਤੀ ਕਿੰਨੀ ਹੈ, ਉਨ•ਾਂ ਕੋਲ ਕਿਸ ਕਿਸਮ ਦੇ ਹਥਿਆਰ ਨੇ, ਉਨ•ਾਂ ਕੋਲ ਕਿੰਨੀ ਤਾਕਤ ਹੈ, ਫਾਇਰਿੰਗ ਵੇਲੇ ਕਿੰਨੀਆ ਮੌਤਾਂ ਹੋ ਸਕਦੀਆਂ ਨੇ, ਅਜਿਹੇ ਮੌਕੇ ਕਾਨੂੰਨ ਦਾ ਕੀ ਤਕਾਜ਼ਾ ਹੈ? ਵਗ਼ੈਰਾ-ਵਗ਼ੈਰਾ। ਇਹ ਪੜ•ਾਇਆ ਜਾਂਦਾ ਹੈ ਕਿ ਬਾਅਦ ਵਿੱਚ ਹੋਣ ਵਾਲੀ ਕਿਸੇ ਇਨਕੁਆਰੀ ਮੌਕੇ ਤੁਹਾਨੂੰ ਇਹ ਅੱਠ ਗੱਲਾਂ ਦੇ ਜ਼ਰੂਰ ਜਵਾਬ ਦੇਣੇ ਪੈਣਗੇ। ਤੁਸੀਂ ਮੈਨੂੰ ਜੇ ਮੈਨੂੰ ਲਿਖ਼ਤੀ ਹੁਕਮ ਦਿਉਗੇ ਤਾਂ ਹੀ ਮੈਂ ਅੱਠ ਗੱਲਾਂ ਦੇ ਜਵਾਬ ਕਾਗਜ਼ਾਂ 'ਤੇ ਪਹਿਲਾਂ ਲਿਖ ਕੇ ਰੱਖੂੰਗਾ ਫਿਰ ਗੋਲੀ ਚਲਾਉਂਗਾ। ਪੰਧੇਰ ਨੂੰ ਨਾ ਮੰਨਦਾ ਦੇਖ ਕੇ ਜਨਰਲ ਬਰਾੜ ਨੇ ਨਾਲ ਹੀ ਬੈਠੇ ਆਪਣੇ ਸੀਨੀਅਰ ਲੈਫਟੀਨੈਟ ਜਨਰਲ ਕੇ ਸੁੰਦਰ ਜੀ ਨੂੰ ਕਿਹਾ ਕਿ ਤੁਸੀਂ ਪੰਧੇਰ ਦੀ ਥਾਂ 'ਤੇ ਹੋਰ ਡੀ.ਆਈ.ਜੀ. ਦਾ ਪ੍ਰਬੰਧ ਕਰੋ। ਇਹ ਸੁਣਦਿਆਂ ਸਾਰ ਸ. ਪੰਧੇਰ ਮੀਟਿੰਗ 'ਚੋਂ ਬਾਹਰ ਆ ਗਏ ਤੇ ਉਨ•ਾਂ ਨੇ ਆਪਣੇ ਡਾਇਰੈਕਟਰ ਜਨਰਲ ਬੀਰਬਲ ਨਾਥ ਨੂੰ ਸਾਰੀ ਗੱਲ ਵਾਇਰਲੈਸ 'ਤੇ ਦੱਸੀ ਅਤੇ ਕਿਹਾ ਕਿ ਹੁਣ ਮੈਂ ਇੱਕ ਦਿਨ ਵੀ ਇਸ ਅਹੁਦੇ 'ਤੇ ਨਹੀਂ ਰਹਿਣਾ ਚਾਹੁੰਦਾ। ਮੈਨੂੰ ਤੁਰੰਤ ਇੱਕ ਮਹੀਨੇ ਦੀ ਛੁੱਟੀ ਦਿੱਤੀ ਜਾਵੇ।
3 ਜੂਨ ਨੂੰ ਸ਼ਹੀਦੀ ਗੁਰਪੁਰਬ ਸੀ ਕਰਫਿਊ ਖੁੱਲ•ਾ ਸੀ ਜਿਸ ਕਰਕੇ ਹਜ਼ਾਰਾਂ ਸੰਗਤਾਂ ਗੁਰਪੁਰਬ ਮਨਾਉਣ ਖ਼ਾਤਰ ਸ੍ਰੀ ਦਰਬਾਰ ਸਾਹਿਬ 'ਚ ਇਕੱਠੀਆਂ ਹੋਈਆਂ ਸਨ। ਜਨਰਲ ਬਰਾੜ ਉਸੇ ਦਿਨ ਦਰਬਾਰ ਸਾਹਿਬ ਨਾਲ ਲੱਗਦੀਆਂ ਉੱਚੀਆਂ ਇਮਾਰਤਾਂ ਤੋਂ ਦਰਬਾਰ ਸਾਹਿਬ ਵੱਲ ਬੀ.ਐਸ.ਐਫ਼ ਤੋਂ ਉਵੇਂ ਫਾਇਰਿੰਗ ਕਰਾਉਣਾ ਚਾਹੁੰਦਾ ਸੀ ਜਿਵੇਂ 1 ਜੂਨ ਨੂੰ ਸੀ.ਆਰ.ਪੀ. ਅਤੇ ਬੀ.ਐਸ.ਐਫ. ਨੇ ਕੀਤੀ ਸੀ। ਹਾਲਾਂਕਿ 4 ਜੂਨ ਨੂੰ ਫੌਜ ਨੇ ਖ਼ੁਦ ਹੀ ਦਰਬਾਰ ਸਾਹਿਬ 'ਤੇ ਧਾਵਾ ਬੋਲ ਦੇਣਾ ਸੀ ਪਰ ਬਰਾੜ ਪਤਾ ਨਹੀਂ ਕਿਉਂ ਬੀ.ਐਸ.ਐਫ. ਹੱਥੋਂ ਅਜਿਹੀ ਫਾਇਰਿੰਗ 3 ਜੂਨ ਨੂੰ ਹੀ ਕਰਾਉਣੀ ਚਾਹੁੰਦਾ ਸੀ। ਜੇ ਫੌਜ ਦੇ ਚਿੱਤ ਵਿੱਚ ਅਜਿਹਾ ਕਰਨਾ ਸਿਰਫ਼ ਖਾੜਕੂਆਂ ਦੇ ਖ਼ਿਲਾਫ਼ ਹੀ ਕਿਸੇ ਵੱਡੇ ਹਮਲੇ ਦਾ ਹਿੱਸਾ ਹੁੰਦਾ ਤਾਂ ਕਰਫਿਊ ਲਗਾ ਕੇ ਗੁਰਪੁਰਬ ਮੌਕੇ ਆਮ ਲੋਕਾਂ ਨੂੰ ਦਰਬਾਰ ਸਾਹਿਬ ਵਿੱਚ ਇਕੱਠਾ ਹੋਣੋਂ ਇਹ ਸੋਚ ਕੇ ਰੋਕ ਸਕਦੀ ਸੀ ਬੀ.ਐਸ.ਐਫ਼ ਵੱਲੋਂ ਹੋਣ ਵਾਲੀ ਫਾਇਰਿੰਗ ਨਾਲ ਆਮ ਲੋਕ ਮਾਰੇ ਜਾਣਗੇ। ਹਜ਼ਾਰਾਂ ਲੋਕਾਂ ਨੂੰ ਇਕੱਠੇ ਹੋਣ ਦੇਣਾ ਅਤੇ ਦਰਬਾਰ ਸਾਹਿਬ ਵੱਲ ਉੱਚੀਆਂ ਇਮਾਰਤਾਂ ਤੋਂ ਅੰਨ•ੇਵਾਹ ਫਾਇਰਿੰਗ ਕਰਾਉਣ ਦੀ ਸੋਚਣਾ ਹੀ ਆਪਣੇ ਆਪ ਵਿੱਚ ਇਹ ਸਾਬਿਤ ਕਰਨ ਵਿੱਚ ਕਾਫ਼ੀ ਹੈ ਕਿ ਫੌਜ ਦੇ ਇਰਾਦੇ ਕੀ ਸਨ।
ਡੇਅ ਐਂਡ ਨਾਈਟ ਚੈਨਲ ਵੱਲੋਂ ਤਿਆਰ ਕਰਾਈ ਗਈ ਇੱਕ ਡਾਕੂਮੈਂਟਰੀ ਵਿੱਚ ਉੱਪਰਲਾ ਸਭ ਕੁਝ ਦਿੱਸਣ ਤੋਂ ਇਲਾਵਾ ਡੀ.ਆਈ.ਜੀ. ਸ. ਪੰਧੇਰ ਦੱਸਦੇ ਹਨ ਕਿ ਪਹਿਲੀ ਜੂਨ ਨੂੰ ਮੈਂ ਬੀ.ਐਸ.ਐਫ. ਹੈਡਕੁਆਟਰ ਜਲੰਧਰ ਵਿੱਚ ਇੱਕ ਮੀਟਿੰਗ ਵਿੱਚ ਸ਼ਾਮਲ ਸਾਂ। ਉੱਥੇ ਦੁਪਹਿਰ 1 ਵਜੇ ਮੈਨੂੰ ਪਤਾ ਲੱਗਿਆ ਕਿ ਬੀ.ਐਸ.ਐਫ਼. ਨੇ ਉੱਚੀਆਂ ਇਮਾਰਤਾਂ ਤੋਂ ਦਰਬਾਰ ਸਾਹਿਬ ਵੱਲ ਫਾਇਰਿੰਗ ਸ਼ੁਰੂ ਕਰ ਦਿੱਤੀ ਹੈ ਤਾਂ ਮੈਂ ਫੌਰਨ ਅੰਮ੍ਰਿਤਸਰ ਵੱਲ ਨੂੰ ਕੂਚ ਕਰ ਦਿੱਤਾ। ਮੈਂ ਸਿੱਧਾ ਕੋਤਵਾਲੀ ਪਹੁੰਚਿਆ ਉੱਥੇ ਜਾ ਕੇ ਬੀ.ਐਸ.ਐਫ਼. ਵੱਲੋਂ ਕੀਤੀ ਜਾਂਦੀ ਫਾਇਰਿੰਗ ਰੁਕਵਾਈ। ਨਾਲ ਦੀ ਨਾਲ ਮੈਂ ਸੀ.ਆਰ.ਪੀ. ਦੇ ਡੀ.ਆਈ. ਜੀ. ਨੂੰ ਵੀ ਸਲਾਹ ਦਿੱਤੀ ਕਿ ਉਹ ਵੀ ਆਪਣੀ ਫਾਇਰਿੰਗ ਬੰਦ ਕਰਾਵੇ। ਪਰ ਸੀ.ਆਰ.ਪੀ. ਨੇ ਫਾਇਰਿੰਗ ਜਾਰੀ ਰੱਖੀ। ਜਿਸ ਨਾਲ ਕਈ ਮੌਤਾਂ ਤੇ ਦਰਜ਼ਨਾਂ ਲੋਕ ਪ੍ਰਰਕਰਮਾ ਵਿੱਚ ਜਾਂਦੇ ਹੋਏ ਫੱਟੜ ਹੋਏ। ਇਹ ਫਾਇਰਿੰਗ ਰਾਤ 9 ਵਜੇ ਤੱਕ ਜਾਰੀ ਰਹੀ। ਖ਼ਿਆਲ ਕੀਤਾ ਜਾਂਦਾ ਹੈ ਕਿ ਇਹ ਫਾਇਰਿੰਗ ਇਸ ਮਕਸਦ ਨਾਲ ਕਰਵਾਈ ਗਈ ਸੀ ਕਿ ਖਾੜਕੂ ਇਸ ਫਾਇਰਿੰਗ ਦਾ ਜਵਾਬ ਦੇ ਕੇ ਇਹ ਦੱਸ ਦੇਣਗੇ ਕਿ ਉਨ•ਾਂ ਦੇ ਮੋਰਚੇ ਕਿੱਥੇ-ਕਿੱਥੇ ਨੇ ਤੇ ਉਨ•ਾਂ ਕੋਲ ਕਿਸ ਕਿਸਮ ਦੇ ਹਥਿਆਰ ਨੇ ਪਰ ਖਾੜਕੂਆਂ ਨੇ ਇਸ ਫਾਇਰਿੰਗ ਦਾ ਕੋਈ ਜਵਾਬ ਨਾ ਦਿੱਤਾ ਪਰ ਇਸ ਟੈਸਟਿੰਗ ਵਿੱਚ ਦਰਜ਼ਨਾ ਆਮ ਲੋਕ ਬਲੀ ਚੜੇ।
4 ਜੂਨ ਨੂੰ ਸਵੇਰੇ ਡੀ.ਆਈ.ਜੀ. ਪੰਧੇਰ ਨੇ ਆਪਣੇ ਡਾਇਰੈਕਟਰ ਜਨਰਲ ਨੂੰ ਵਾਇਰਲੈਸ ਸਿੰਗਨਲ ਘੱਲ ਕੇ ਇਹ ਦੱਸਿਆ ਕਿ ਫੌਜ ਨੇ ਅੱਜ ਸਵੇਰੇ ਦਰਬਾਰ ਸਾਹਿਬ 'ਤੇ 2 ਇੰਚ ਦੀਆਂ ਮੋਰਟਾਰ ਤੋਪਾਂ ਨਾਲ 5 ਤੋਂ 7 ਵਜੇ ਤੱਕ ਗੋਲਾਬਾਰੀ ਕੀਤੀ ਹੈ। ਜਿਸ ਨਾਲ ਦਰਬਾਰ ਸਾਹਿਬ ਦੇ ਪ੍ਰਵੇਸ਼ ਦਵਾਰ ਦਾ ਇੱਕ ਹਿੱਸਾ ਨੁਕਸਾਨਿਆਂ ਗਿਆ ਹੈ। ਮੈਨੂੰ ਇਸ ਬਾਰੇ ਹਨ•ੇਰੇ 'ਚ ਰੱਖਿਆ ਗਿਆ ਹੈ। ਬੀ.ਐਸ.ਐਫ਼ ਅਤੇ ਪੀ.ਏ.ਪੀ. ਦੇ ਜਵਾਨਾ 'ਚ ਇਸ ਬਾਰੇ ਰੋਸ ਹੈ। ਮੈਨੂੰ ਇਤਲਾਵਾਂ ਮਿਲੀਆ ਨੇ ਕਿ ਪਿੰਡਾਂ 'ਚੋਂ ਦਰਬਾਰ ਸਾਹਿਬ ਦੀ ਰਾਖੀ ਲਈ ਬਹੁਤ ਸਾਰੇ ਲੋਕ ਅੰਮ੍ਰਿਤਸਰ ਵੱਲ ਨੂੰ ਤੁਰ ਪਏ ਨੇ। ਅਜੇ ਵੀ ਸੰਭਲਣ ਦਾ ਵੇਲਾ ਹੈ। ਇਸ ਸੰਦੇਸ਼ ਦੀ ਨਕਲ ਉਨ•ਾਂ ਨੇ ਆਪਣੇ ਆਈ.ਜੀ. ਸ੍ਰੀ ਤ੍ਰਿਪਾਠੀ ਨੂੰ ਵੀ ਘੱਲੀ। 4 ਜੂਨ ਦੁਪਹਿਰ ਵੇਲੇ ਮਿਸਟਰ ਤ੍ਰਿਪਾਠੀ ਨੇ ਸ. ਪੰਧੇਰ ਕੋਲ ਪਹੁੰਚ ਕੇ ਇਸ ਗੱਲ ਦਾ ਗੁੱਸਾ ਦਿਖਾਇਆ ਕਿ ਉਹਨੇ ਮੇਰੀ ਸ਼ਿਕਾਇਤ ਡਾਇਰੈਕਟਰ ਜਨਰਲ ਕੋਲ ਕਿਉਂ ਕੀਤੀ। ਪੰਧੇਰ ਨੇ ਦੱਸਿਆ ਕਿ ਇਹ ਤੁਹਾਡੀ ਸ਼ਿਕਾਇਤ ਨਹੀਂ ਸੀ ਬਲਕੇ ਮੇਰਾ ਆਪਣਾ ਵਿਚਾਰ ਸੀ ਜੋ ਮੈਂ ਦੱਸਿਆ। ਆਈ.ਜੀ. ਤ੍ਰਿਪਾਠੀ ਨੇ ਪੰਧੇਰ ਨੂੰ ਕਿਹਾ ਕਿ ਫੌਜੀ ਆਪ੍ਰੇਸ਼ਨ ਦਾ ਫੈਸਲਾ ਸਰਕਾਰ ਦਾ ਹੈ ਸਾਡਾ ਨਹੀਂ। ਪਰ ਲੁਧਿਆਣਾ ਜ਼ਿਲ•ੇ 'ਚ ਪੈਂਦੇ ਪਿੰਡ ਰਾੜਾ ਸਾਹਿਬ ਦੇ ਜੰਮਪਲ ਸ. ਗੁਰਦਿਆਲ ਸਿੰਘ ਪੰਧੇਰ ਨੇ ਤ੍ਰਿਪਾਠੀ ਨੂੰ ਕਿਹਾ ਕਿ ਮੈਂ ਦਰਬਾਰ ਸਾਹਿਬ 'ਤੇ ਇਸ ਤਰ•ਾਂ ਦੇ ਹਮਲੇ ਦਾ ਹਿੱਸਾ ਨਹੀਂ ਬਨਣਾ ਚਾਹੁੰਦਾ ਭਾਵੇਂ ਮੈਨੂੰ ਹੁਣੇ ਬਰਖ਼ਾਸਤ ਕਰ ਦਿਉ। ਤ੍ਰਿਪਾਠੀ ਨੇ ਪੰਧੇਰ ਨੂੰ ਇੱਕ ਮਹੀਨੇ ਦੀ ਛੁੱਟੀ ਘੱਲਦਿਆਂ ਉਸ ਦੀ ਥਾਂ 'ਤੇ ਚਾਰਜ ਡੀ.ਆਈ.ਜੀ. ਚਤੁਰਵੇਦੀ ਨੂੰ ਦੇ ਦਿੱਤਾ। ਉਸੇ ਵਕਤ ਬੀ.ਐਸ.ਐਫ਼ ਦੀ ਗੱਡੀ ਸ. ਪੰਧੇਰ ਨੂੰ ਉਹਦੇ ਟੱਬਰ ਸਣੇ ਪਾਇਲ ਤਹਿਸੀਲ ਚ ਪੈਂਦੇ ਉਹਦੇ ਪਿੰਡ ਰਾੜਾ ਸਾਹਿਬ ਛੱਡ ਆਈ।
ਆਈ.ਜੀ. ਤ੍ਰਿਪਾਠੀ ਨੇ ਪੰਧੇਰ ਨਾਲ ਮੀਟਿੰਗ ਤੋਂ ਬਾਅਦ ਆਪਣੇ ਡਾਇਰੈਕਟਰ ਜਨਰਲ ਨੂੰ ਸਿਗਨਲ ਭੇਜ ਕੇ ਪੰਧੇਰ ਵੱਲੋਂ ਸਾਰੇ ਉੱਠਾਏ ਗਏ ਨੁਕਤੇ ਰੱਦ ਕਰ ਦਿੱਤੇ। ਉਹਨੇ ਲਿਖਿਆ ਕਿ ਬੀ.ਐਸ.ਐਫ. ਤੇ ਪੀ.ਏ.ਪੀ. ਦੇ ਜਵਾਨਾ ਵਿੱਚ ਕੋਈ ਨਰਾਜ਼ਗੀ ਨਹੀਂ ਹੈ ਅਤੇ ਨਾ ਹੀ ਪਿੰਡਾਂ ਵਿੱਚੋਂ ਲੋਕ ਅੰਮ੍ਰਿਤਸਰ ਵੱਲ ਨੂੰ ਆ ਰਹੇ ਨੇ। ਤ੍ਰਿਪਾਠੀ ਨੇ ਇਹ ਵੀ ਲਿਖਿਆ ਕਿ ਪੰਧੇਰ ਸਰਕਾਰੀ ਡਿਊਟੀ ਦੀ ਬਿਜਾਏ ਆਪਣੇ ਧਰਮ ਪ੍ਰਤੀ ਵਫਾਦਾਰ ਹੈ। ਇਸ ਕਰਕੇ ਉਸ 'ਤੇ ਤੁਰੰਤ ਕਾਰਵਾਈ ਕੀਤੀ ਜਾਵੇ। ਉਸ ਨੂੰ ਸੰਵਿਧਾਨ ਦੀ ਦਫ਼ਾ 311 ਤਹਿਤ ਨੌਕਰੀਓਂ ਬਰਖ਼ਾਸਤ ਕਰਨ ਦਾ ਕੇਸ ਵੀ ਤਿਆਰ ਹੋ ਗਿਆ। ਇਸ ਦਫ਼ਾ ਤਹਿਤ ਬਰਖ਼ਾਸਤ ਕੀਤੇ ਜਾਣ ਵਾਲੇ ਕਿਸੇ ਮੁਲਾਜ਼ਮ ਨੂੰ ਇਹ ਨਹੀਂ ਦੱਸਿਆ ਜਾਂਦਾ ਕਿ ਤੈਨੂੰ ਕਿਹੜੇ ਕਸੂਰ ਹੇਠ ਬਰਖਾਸਤ ਕੀਤਾ ਗਿਆ ਹੈ ਨਾ ਹੀ ਇਹਦੀ ਕਿਸੇ ਅਦਾਲਤ ਕੋਲ ਅਪੀਲ ਹੋ ਸਕਦੀ ਹੈ। ਪਰ ਸ. ਪੰਧੇਰ ਦੀ ਅਜਿਹੀ ਬਰਖ਼ਾਸਤਗੀ ਤਾਂ ਭਾਵੇਂ ਨਹੀਂ ਹੋਈ ਪਰ ਸਾਲਾਂ ਬੱਧੀ ਹੋÂਂੀਆਂ ਇਨਕੁਆਰੀਆਂ ਰਾਹੀਂ ਮਾਨਸਿਕ ਧੂਹ ਘੜੀਸ ਜ਼ਰੂਰ ਹੁੰਦੀ ਰਹੀ।
ਜਿਸ ਮੀਟਿੰਗ ਦਾ ਉੱਪਰ ਜ਼ਿਕਰ ਕੀਤਾ ਗਿਆ ਹੈ ਉਹ ਮੀਟਿੰਗ 3 ਜੂਨ ਨੂੰ ਸਵੇਰੇ ਅੰਮ੍ਰਿਤਸਰ ਦੀ ਫੌਜੀ ਛਾਉਣੀ ਵਿੱਚ ਹੋਈ ਸੀ। ਉਸ ਮੀਟਿੰਗ ਵਿੱਚ ਫੌਜ, ਪੁਲੀਸ, ਸਿਵਲ ਅਤੇ ਖੂਫ਼ੀਆ ਮਹਿਕਮੇ ਦੇ ਆਲਾ ਅਫ਼ਸਰਾਂ ਨੇ ਸ਼ਿਰਕਤ ਕੀਤੀ ਸੀ। 2 ਜੂਨ ਸ਼ਾਮ ਨੂੰ ਗਵਰਨਰ ਭੈਰੋਂ ਦੱਤ ਪਾਂਡੇ ਨੇ ਅੰਮ੍ਰਿਤਸਰ ਦੇ ਡੀ.ਸੀ. ਸ. ਗੁਰਦੇਵ ਸਿੰਘ ਬਰਾੜ ਨੂੰ ਆਖਿਆ ਕਿ ਉਹ ਇੱਕ ਚਿੱਠੀ ਲਿਖ ਕੇ ਸਿਵਲ ਪ੍ਰਸਾਸ਼ਨ ਦੀ ਸਹਾਇਤਾ ਲਈ ਫੌਜ ਸੱਦਣ ਦੀ ਮੰਗ ਕਰੇ। ਭਾਵੇਂ ਪੰਜਾਬ 'ਤੇ ਫੌਜ ਚਾੜ•ਣ ਦਾ ਫੈਸਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਸੀ ਇਸ ਸਬੰਧੀ ਫੌਜ ਪੰਜਾਬ ਵੱਲ ਨੂੰ ਤੁਰ ਪਈ ਸੀ ਅਤੇ ਇਸ ਕੁਮਕ ਦਾ ਪਹਿਲਾ ਹਿੱਸਾ 29 ਮਈ ਨੂੰ ਹੀ ਮੇਰਠ ਤੋਂ 465 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਅੰਮ੍ਰਿਤਸਰ ਪੁੱਜ ਵੀ ਗਿਆ ਸੀ। ਪਰ ਸਰਕਾਰ ਨੇ ਲੋਕਾਂ ਨੂੰ ਇਹ ਦੱਸਣਾ ਸੀ ਕਿ ਫੌਜ ਡੀ.ਸੀ. ਅੰਮ੍ਰਿਤਸਰ ਦੇ ਸੱਦੇ 'ਤੇ ਆਈ ਹੈ। ਇਹ ਸੋਚ ਕੇ 2 ਜੂਨ ਨੂੰ ਡੀ.ਸੀ. ਨੂੰ ਹੁਕਮ ਕੀਤਾ ਗਿਆ ਕਿ ਡੀ.ਸੀ. ਦੀ ਕੀ ਮੰਜ਼ਾਲ ਕਿ ਉਹ ਸਰਕਾਰ ਵੱਲੋਂ ਲੋਕਾਂ 'ਤੇ ਅੱਖੀ ਘੱਟਾ ਪਾਉਣ ਵਾਲੀ ਕਾਰਵਾਈ 'ਤੇ ਦਸਖ਼ਤ ਨਾ ਕਰੇ। ਪਰ ਸ. ਬਰਾੜ ਵੱਲੋਂ ਕੋਰੀ ਨਾਹ ਕਰਨ 'ਤੇ ਡੀ.ਸੀ. ਨੂੰ ਡੀ.ਆਈ.ਜੀ. ਪੰਧੇਰ ਵਾਂਗ ਬਦਲਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਰਹਿ ਗਿਆ ਸੀ। ਗਵਰਨਰ ਨੇ ਸ. ਬਰਾੜ ਨੂੰ ਕਿਹਾ ਕਿ ਮੈਂ ਸਵੇਰ ਥਾਈਂ ਨਵਾਂ ਡੀ.ਸੀ. ਘੱਲ ਰਿਹਾ ਹਾਂ। ਸੋ ਤੁਸੀਂ ਅੰਮ੍ਰਿਤਸਰ ਛਾਉਣੀ ਵਿੱਚ ਫੌਜ ਵੱਲੋਂ ਸੱਦੀ ਗਈ ਮੀਟਿੰਗ ਵਿੱਚ ਬਤੌਰ ਡੀ.ਸੀ. ਸ਼ਿਰਕਤ ਕਰੀਓ। ਇਸ ਮੁਤਾਬਕ ਸ. ਗੁਰਦੇਵ ਸਿੰਘ ਬਰਾੜ ਮੀਟਿੰਗ ਵਿੱਚ ਪਹੁੰਚ ਗਏ।
ਮੀਟਿੰਗ ਵਿੱਚ ਕੰਧ 'ਤੇ ਦਰਬਾਰ ਸਾਹਿਬ ਕੰਪਲੈਕਸ ਦਾ ਵੱਡਾ ਨਕਸ਼ਾ ਟੰਗਿਆ ਹੋਇਆ ਸੀ, ਜਨਰਲ ਕੁਲਦੀਪ ਸਿੰਘ ਬਰਾੜ ਸੋਟੀ ਨਕਸ਼ੇ 'ਤੇ ਘੁੰਮਾ ਕੇ ਦੱਸ ਰਿਹਾ ਸੀ ਕਿ ਫੌਜ ਇਵੇਂ-ਇਵੇਂ ਕਾਰਵਾਈ ਕਰੇਗੀ। ਖਾੜਕੂਆਂ ਨੂੰ ਕਾਬੂ ਕਰਨ ਦੀ ਇਹ ਕਾਰਵਾਈ ਵੱਧ ਤੋਂ ਵੱਧ 2 ਘੰਟਿਆਂ ਵਿੱਚ ਨਿੱਬੜ ਜਾਵੇਗੀ। ਜਨਰਲ ਬਰਾੜ ਵੱਲੋਂ ਦੱਸਣ ਦਾ ਭਾਵ ਅਰਥ ਇਹ ਸੀ ਕਿ ਖਾੜਕੂ ਫੌਜ ਨੂੰ ਦੇਖ ਕੇ ਹੱਥ ਜੋੜ ਕੇ ਖੜ ਜਾਣਗੇ ਤੇ ਫੌਜ ਉਨ•ਾਂ ਨੂੰ ਘੜੀਸ ਕੇ ਬਾਹਰ ਲੈ ਆਵੇਗੀ। ਆਪਣੇ ਵੱਲੋਂ ਮਾਰੀਆਂ ਗਈਆਂ ਬੜਕਾਂ ਤੋਂ ਬਾਅਦ ਉਨ•ਾਂ ਨੇ ਸ਼ਾਂਤ ਚਿੱਤ ਬੈਠੇ ਡੀ.ਸੀ. ਬਰਾੜ ਨੂੰ ਸਵਾਲ ਕੀਤਾ 'ਮਿਸਟਰ ਗੁਰਦੇਵ ਸਿੰਘ ਵੱਟ ਇਜ਼ ਯੁਅਰ ਓਪੀਨੀਅਨ ?' (ਕਿਉਂ ਬਰਾੜ ਸਾਹਿਬ ਤੁਹਾਡਾ ਕੀ ਖਿਆਲ ਹੈ' ਤਾਂ ਡੀ.ਸੀ. ਸਾਹਿਬ ਨੇ ਅੰਗਰੇਜ਼ੀ 'ਚ ਜਵਾਬ ਦਿੱਤਾ 'ਹੀ ਵਿੱਲ ਨੌਟ ਗਿਵ ਅੱਪ' (ਉਹਙਭਿੰਡਰਾਂਵਾਲਾਚ ਗੋਡੇ ਨਹੀਂ ਟੇਕੇਗਾ) ਇਹ ਗੱਲ ਸੁਣ ਕੇ ਜਨਰਲ ਕੁਲਦੀਪ ਸਿੰਘ ਬਰਾੜ ਫਿਰ ਛੱਤਣ ਨਾਲ ਵੱਜਣ ਵਾਂਗੂ ਬੁੜਕਿਆ ਤੇ ਗਰਜ ਕੇ ਬੋਲਿਆ 'ਜਦੋਂ ਟੈਂਕ ਗੈੜ- ਗੈੜ ਕਰਦੇ ਨੇ, ਜਹਾਜ਼ ਸ਼ੂਕਦੇ ਹਨ ਅਤੇ ਜ਼ਮੀਨ ਅੱਗ ਛੱਡਣ ਲੱਗਦੀ ਹੈ ਤਾਂ ਕਹਿੰਦੇ ਕਰਾਉਂਦੇ ਜਰਨੈਲਾਂ ਦੀਆਂ ਵੀ ਪਤਲੂਣਾਂ ਅੰਦਰ ਲੱਤਾਂ ਕੰਬਲ ਲੱਗ ਪੈਂਦੀਆਂ ਹਨ। ਦੇਖ ਲੈਣਾ, ਇਹ ਸ਼ਖ਼ਸ (ਭਾਵ ਸੰਤ ਜਰਨੈਲ ਸਿੰਘ) ਵੀ ਸਿਰਫ਼ ਦੋ ਘੰਟਿਆ ਅੰਦਰ ਹੀ ਗੋਡਿਆਂ ਪਰਨੇ ਹੋ ਜਾਵੇਗਾ।' ਡੀ.ਸੀ. ਗੁਰਦੇਵ ਸਿੰਘ ਬਰਾੜ ਨੇ ਬੜੀ ਹਲੀਮੀ ਨਾਲ ਜਨਰਲ ਕੁਲਦੀਪ ਸਿੰਘ ਬਰਾੜ ਨੂੰ ਕਿਹਾ, 'ਜਨਰਲ ਸਾਹਿਬ ਦਿਸ ਇਜ਼ ਯੂਅਰ ਓਪੀਨੀਅਨ ਦੈਟ ਯੂ ਮੇ ਹੈਵ, ਯੂ ਹੈਵ ਆਸਕਡ ਮਾਈ ਓਪੀਨੀਅਨ ਵਿਚ ਆਈ ਹੈਵ ਗਿਵਨ।'' (ਜਨਰਲ ਸਾਹਿਬ ਇਹ ਤੁਹਾਡਾ ਖ਼ਿਆਲ ਹੈ ਤੁਸੀਂ ਅਜਿਹਾ ਖਿਆਲ ਜੀ ਸਦਕੇ ਰੱਖੋ ਪਰ ਤੁਸੀਂ ਮੇਰਾ ਖ਼ਿਆਲ ਪੁੱਛਿਆ ਸੀ ਜੋ ਮੈਂ ਦੱਸ ਦਿੱਤਾ ਹੈ।) ਇਹੀ ਸਵਾਲ ਮੀਟਿੰਗ ਵਿੱਚ ਕੁਲਦੀਪ ਸਿੰਘ ਬਰਾੜ ਨੇ ਖਾੜਕੂਆਂ ਨੂੰ ਬਾਹਰ ਘੜੀਸ ਲਿਆਉਣ ਦੀ ਕਾਰਵਾਈ ਨੂੰ ਨਿੱਕਾ ਜਿਹਾ ਕੰਮ ਦੱਸਦਿਆਂ ਅੰਗਰੇਜ਼ੀ 'ਚ ਕਿਹਾ, 'ਦਿਸ ਇਜ਼ ਏ ਮਾਈਨਰ ਸਰਜੀਕਲ ਆਪ੍ਰੇਸ਼ਨ' ਜੇ ਇਹਨੂੰ ਮੁਹਾਵਰੇ 'ਚ ਕਹਿਣਾ ਹੋਵੇ ਤਾਂ ਜਨਰਲ ਬਰਾੜ ਨੇ ਇਸ ਨੂੰ ਪੈਰ 'ਚੋਂ ਕੰਡਾ ਕੱਢਣ ਜਿੰਨਾ ਕੰਮ ਦੱਸਿਆ। ਉੱਥੇ ਹਾਜ਼ਰ ਡੀ.ਆਈ.ਜੀ. ਪੰਧੇਰ ਨੇ ਬਰਾੜ ਨੂੰ ਕਿਹਾ ਕਿ, 'ਨੋ ਸਰ ! ਨੌਟ ਮਾਈਨਰ ਬੱਟ ਇਟ ਵਿੱਲ ਬੀ ਮੇਜਰ ਆਪ੍ਰੇਸ਼ਨ ਭਿੰਡਰਾਵਾਲੇ ਹੈਜ਼ 100 ਕੁਮਿਟਡ ਫੌਲੋਅਰਜ਼ ਦੇ ਵਿੱਲ ਪਰੈਫਰ ਟੂ ਡਾਈ ਦੈਨ ਸੁਰੈਂਡਰ' (ਨਹੀਂ ਸ੍ਰੀਮਾਨ ਜੀ ਇਹ ਛੋਟਾ ਕੰਮ ਨਹੀਂ ਹੈ ਬਲਕਿ ਬਹੁਤ ਵੱਡਾ ਕੰਮ ਹੈ। ਭਿੰਡਰਾਂਵਾਲੇ ਕੋਲ 100 ਕੱਟੜ ਸਮਰਥਕ ਨੇ ਜੋ ਆਤਮ ਸਮਰਪਣ ਨਾਲੋਂ ਜਾਨ ਕੁਰਬਾਨ ਕਰਨ ਨੂੰ ਤਰਜੀਹ ਦੇਣਗੇ।) ਸ. ਪੰਧੇਰ ਨੇ ਇਹ ਵੀ ਦੱਸਿਆ ਕਿ ਜੇ ਭਿੰਡਰਾਂਵਾਲੇ ਨੇ ਆਤਮ ਸਮਰਪਣ ਕਰ ਵੀ ਦਿੱਤਾ ਤਾਂ ਉਹਦੀ ਥਾਂ ਹੋਰ ਲੋਕ ਲੜਣਗੇ। ਚੰਗਾ ਇਹ ਹੋਵੇਗਾ ਕਿ ਕਿਸੇ ਨਾ ਕਿਸੇ ਤਰੀਕੇ ਪਹਿਲਾਂ ਨਿਰਦੋਸ਼ ਬੰਦਿਆਂ ਨੂੰ ਬਾਹਰ ਕੱਢ ਲਓ ਤੇ ਫਿਰ ਹਮਲਾ ਕਰੀਓ। ਇਹ ਸੁਣ ਕੇ ਜਨਰਲ ਬਰਾੜ ਨੇ ਪੰਧੇਰ ਦੀ ਦਲੀਲ ਨੂੰ ਰੱਦ ਕਰਦਿਆਂ ਗਰਜ ਕੇ ਇੱਕ ਹੋਰ ਬੜਕ ਮਾਰੀ ਕਹਿੰਦਾ 'ਨੌਟ! ਆਈ ਐਮ ਆਲਸੋ ਏ ਜੱਟ ਸਿੱਖ' (ਮੈਂ ਵੀ ਇੱਕ ਜੱਟ ਸਿੱਖ ਹਾਂ) ਜਨਰਲ ਬਰਾੜ ਵੱਲੋਂ ਮਾਰੀਆਂ ਜਾ ਰਹੀਆਂ ਬੜਕਾ ਦਾ ਬੜੀ ਦਲੇਰੀ ਨਾਲ ਜਵਾਬ ਦਿੰਦਿਆਂ ਸ. ਪੰਧੇਰ ਨੇ ਕਿਹਾ ਕਿ ਜੱਟ ਸਿੱਖ ਦੀਆਂ ਦੋ ਨਿਸ਼ਾਨੀਆਂ ਹੁੰਦੀ ਨੇ, ਪਹਿਲੀ ਇਹ ਕਿ ਉਹਦੇ ਦਾੜ•ੀ ਕੇਸ ਹੁੰਦੇ ਨੇ, ਦੂਜੀ ਇਹ ਕਿ ਉਹ ਪਿੰਡ ਵਿੱਚ ਜੰਮਿਆ ਪਲਿਆ ਹੁੰਦਾ ਹੈ। ਤੂੰ ਕਾਹਦਾ ਸਿੱਖ ਜੱਟ, ਨਾ ਤੂੰ ਪਿੰਡ 'ਚ ਰਿਹੈਂ ਦੂਜਾ ਤੂੰ ਹੈਂ ਸਫ਼ਾ ਚੱਟ। ਪੰਧੇਰ ਨੇ ਆਪਣੇ ਤਜ਼ਰਬੇ ਦਾ ਹਵਾਲਾ ਦਿੰਦਿਆਂ ਆਖਿਆ ਕਿ ਮੈਂ ਭਾਰਤ ਦੇ ਉੱਤਰ ਪੱਛਮੀ ਸੂਬਿਆਂ ਵਿੱਚ ਨੌਕਰੀ ਕੀਤੀ ਹੈ ਜਿੱਥੇ ਮੇਰੇ ਕੋਲ ਖਾੜਕੂਆਂ ਨਾਲ ਨਜਿੱਠਣ ਦਾ ਕਾਫ਼ੀ ਤਜ਼ਰਬਾ ਹੈ। ਖਾੜਕੂਆਂ ਨੂੰ ਤੁਸੀਂ ਤਾਕਤ ਦੇ ਜ਼ੋਰ ਨਾਲ ਕਦੇ ਵੀ ਝੁਕਾ ਨਹੀਂ ਸਕਦੇ। ਉਹ ਵਧੀਆ ਵਰਤਾਅ ਨਾਲ ਹੀ ਕੰਮ ਬਣਦਾ ਹੈ। ਮੀਟਿੰਗ ਵਿੱਚ ਹਾਜ਼ਰ ਕੇਂਦਰੀ ਇੰਟੈਲੀਜੈਂਸ ਬਿਉਰੋ ਦੇ ਅੰਮ੍ਰਿਤਸਰ ਵਾਲੇ ਜੁਆਇੰਟ ਡਾਇਰੈਕਟਰ ਐਮ.ਪੀ.ਐਸ. ਔਲਖ ਨੇ ਵੀ ਬਰਾੜ ਨੂੰ ਕਿਹਾ ਕਿ ਇਹ ਕੰਮ ਐਡਾ ਸਖ਼ਾਲਾ ਨਹੀਂ ਜਿੱਡਾ ਤੁਸੀਂ ਸਮਝਦੇ ਹੋ। ਪੰਜਾਬ ਸੀ.ਆਈ.ਡੀ. ਦੇ ਐਸ.ਪੀ. ਸੁਰਜੀਤ ਸਿੰਘ ਨੇ ਵੀ ਬਰਾੜ ਨੂੰ ਕਿਹਾ ਕਿ ਇਸ ਕੰਮ ਨੂੰ ਨਿੱਕਾ ਜਿਹਾ ਕੰਮ ਸਮਝਣਾ ਭੁੱਲ ਹੈ। ਬਾਅਦ ਵਿੱਚ ਜਦੋਂ ਜਨਰਲ ਬਰਾੜ ਦੇ ਸਾਰੇ ਅੰਦਾਜ਼ੇ ਸਿਰ ਪਰਨੇ ਹੋਏ ਤਾਂ ਉਹਨੇ ਇਸ ਦੀ ਜ਼ਿੰਮੇਵਾਰੀ ਖ਼ੂਫ਼ੀਆ ਏਜੰਸੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਦੀ ਕਮੀ 'ਤੇ ਸੁੱਟੀ। ਹਾਲਾਂਕਿ ਬਰਾੜ ਵੱਲੋਂ ਮਾਰੀਆਂ ਗਈਆਂ ਬੜਕਾਂ ਨੂੰ ਜਦੋਂ ਕਿਸੇ ਨੇ ਭੋਰਾ ਵੀ ਟੋਕਣ ਦੀ ਕੋਸ਼ਿਸ਼ ਕੀਤੀ ਤਾਂ ਬਰਾੜ ਉਹਨੂੰ ਵੱਢ ਖਾਣਿਆਂ ਵਾਂਗੂ ਪਿਆ। ਇੱਥੇ ਸੱਪਸ਼ਟ ਹੋ ਜਾਂਦਾ ਹੈ ਕਿ ਜਨਰਲ ਬਰਾੜ ਕੋਲ ਕਿਸੇ ਜਾਣਕਾਰੀ ਦੀ ਘਾਟ ਨਹੀਂ ਸੀ ਬਲਕਿ ਉੱਘੇ ਸਿੱਖ ਫਲਾਸਫਰ ਸ. ਅਜਮੇਰ ਸਿੰਘ ਦਾ ਕਥਨ ਇੱਕੇ ਪੁਰਾ ਢੁੱਕਦਾ ਹੈ ਕਿ ਬਰਾੜ ਵਿੱਚ ਸਿਰਾਂ ਅਤੇ ਸੀਸਾਂ ਦਾ ਫ਼ਰਕ ਸਮਝਣ ਵਾਲੀ ਸੋਝੀ ਦੀ ਘਾਟ ਸੀ।
-
ਗੁਰਪ੍ਰੀਤ ਸਿੰਘ ਮੰਡਿਆਣੀ, ਲੇਖਕ
gurpreetmandiani@gmail.com
88726-64000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.