1. ਆਪਣਾ ਟੀਚਾ ‘goal’ ਨਿਸ਼ਚਿਤ ਕਰੋ : ਬਹੁਤ ਸਾਰੇ ਲੋਕ ਜਿੰਦਗੀ ਵਿੱਚ ਸਫਲ ਹੋਣਾ ਤਾਂ ਲੋਚਦੇ ਹਨ ਪਰ ਉਹਨਾ ਨੇ ਆਪਣਾ ਕੋਈ ਖਾਸ ਟੀਚਾ ‘goal’ ਨਹੀਂ ਮਿਥਆਿ ਹੁੰਦਾ,ਕਿ ਉਹ ਕਰਨਾ ਕੀ ਚਾਹੁੰਦੇ ਹਨ।ਆਮ ਮਨੁੱਖ ਦੀ ਜਿੰਦਗੀ ਦਾ ਸਭ ਤੋਂ ਵੱਡਾ ਦੁਖਾਂਤ ਹੀ ਇਹ ਹੈ,ਕਿ ਉਹ ਆਪਣੇ ਟੀਚੇ ਬਾਰੇ ਸਪੱਸਟ ਨਹੀਂ ਹੈ। ਐਸੀ ਹਾਲਤ ਵਿਚ ਕਾਮਯਾਬੀ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਐਸੇ ਲੋਕਂਾ ਦੀ ਹਾਲਤ ਉਸ ਕਿਸ਼ਤੀ ਦੇ ਸਵਾਰ ਵਰਗੀ ਹੁੰਦੀ ਹੈ ਜਿਸ ਕਿਸ਼ਤੀ ਵਿੱਚ ਨਾਂ ਕੋਈ ਚੱਪੂ ਹੈ ਅਤੇ ਨਾ ਹੀ ਕੋਈ ਚਲਾਉਣ ਵਾਲਾ ਮਲਾਹ ਹੈ।ਕੋਈ ਲਹਰ ਉਸਨੂੰ ਕਿਸੇ ਪਾਸੇ ਲੈ ਜਾਂਦੀ ਹੈ ਅਤੇ ਦੂਜੀ ਲਹਰ ਕਿਸੇ ਦੂਜੇ ਪਾਸੇ ਵੱਲ ਧਕੇਲ ਦਿੰਦੀ ਹੈ। ਐਸਾ ਮਨੁੱਖ ਕਿਸੇ ਕਿਨਾਰੇ ਨਹੀਂ ਲਗਦਾ ਸਗੋਂ ਕਿਸੇ ਘੁੰਮਣਘੇਰੀ ਵਿਚ ਫਸਕੇ ਕਿਸ਼ਤੀ ਸਮੇਤ ਡੁੱਬ ਜਾਂਦਾ ਹੈ।ਜਿਸਦਾ ਕੋਈ ਲਿਖਤੀ ਟੀਚਾ ਨਹੀਂ ਹੈ ਉਸਦੇ ਮਨ ਅੰਦਰ ਅਨੇਕਾਂ ਵਿਚਾਰ ਆੳਂੁਦੇ ਹਨ।ਉਹਨਾ ਬਹੁਰੰਗੀ ਵਿਚਾਰਾਂ ਵਿੱਚ ਘਿਰਿਆ ਹੋਇਆ ਸ਼ੇਖਚਿਲੀ ਵਾਲੇ ਹਵਾਈ ਕਿਲੇ ੳਸਾਰਦਾ ਹੈ। ਕੋਈ ਵਿਚਾਰ ਕਿਸੇ ਇਕ ਦਿਸ਼ਾ ਵਲ ਖਿਚਦਾ ਹੈ ਤੇ ਕੋਈ ਵਿਚਾਰ ਦੂਜੀ ਦਿਸ਼ਾ ਵਲ ਧੂਣ੍ਹਾ ਸ਼ੁਰੂ ਕਰ ਦਿੰਦਾ ਹੈ।ਇਸਤਰ੍ਹਾਂ ਪਹਿਲੇ ਬਣਾਇ ਹਵਾਈ ਕਿਲੇ ਨੂੰ ਦੂਜਾ ਵਿਚਾਰ ਢਾਹ ਢੇਰੀ ਕਰ ਦਿੰਦਾ ਹੈ।ਇਸਤਰ੍ਹਾਂ ਕਦੇ ਵੀ ਸਫਲਤਾ ਹਾਂਸਲ ਨਹੀਂ ਕੀਤੀ ਜਾ ਸਕਦੀ ਸਗੋਂ ਨਿਰਾਸ਼ਾ ਹੀ ਪੱਲੇ ਪੈਂਦੀ ਹੈ ਅਤੇ ਮਨੁੱਖ ਚਿੰਤਾ ਰੋਗ ਦਾ ਸ਼ਿਕਾਰ ਵੀ ਹੋ ਸਕਦਾ ਹੈ।ਇਸ ਲਈ ਸਫਲਤਾ ਪ੍ਰਾਪਤੀ ਦਾ ਪਹਿਲਾ ਨੁਕਤਾ ਹੀ ਇਹ ਹੈ ਕਿ ਪੂਰੀ ਸੋਚ ਸਮਝ ਦੇ ਨਾਲ ਆਪਣਾ ਟੀਚਾ ਨਿਸ਼ਚਿਤ ਕਰੋ ਕਿ ਤੁਹਾਡੀ ਚਾਹਤ ਕੀ ਹੈ। ਪੈਸਾ ਕਮਾਉਣਾ,ਕਿਸੇ ਰਾਜਨੀਤਿਕ ਪਦਵੀ ਦੀ ਪ੍ਰਾਪਤੀ,ਸੰਸਾਰ ਵਿਚ ਨਾਮਣਾ ਕਮਾੳਣਾ,ਪਰਵਾਰਕ ਸੁਖਸ਼ਾਂਤੀ ਜਾਂ ਧਰਮ ਦੀ ਦੁਨੀਆਂ ਵਿਚ ਮਹਾਨ ਪ੍ਰਾਪਤੀ ਜਾਂ ਕੁਝ ਹੋਰ।
2. ਹੁਣੇ ਹੀ ਸ਼ੁਰੂ ਕਰੋ : ਬਹੁਤ ਵਾਰ ਬੰਦਾ ਟੀਚਾ ਤਾਂ ਨਿਸ਼ਚਿਤ ਕਰ ਲੈਂਦਾ ਹੈ,ਪਰ ਸ਼ੁਰੂਆਤ ਕਰਨ ਵਿਚ ਦੇਰ ਕਰਦਾ ਹੈ।ਬਹੁਤ ਵਾਰ ਲੋਕ ਚੰਗੇ ਸਮੇਂ ਦੀ ਉਡੀਕ ਕਰਦੇ ਰਹਿੰਦੇ ਹਨ।ਸਫਲ਼ਤਾ ਪ੍ਰਾਪਤੀ ਲਈ ਇੱਕ ਗੱਲ ਚੇਤੇ ਰੱਖਣ ਵਾਲੀ ਹੈ ਕਿ ਚੰਗੇ ਕੰਮ ਦੀ ਸ਼ੁਰੂਆਤ ਲਈ ਕੋਈ ਵੀ ਸਮਾਂ ਮਾੜਾ ਨਹੀਂ ਹੁੰਦਾ ਅਤੇ ਮਾੜੇ ਕੰਮ ਲਈ ਕੋਈ ਵੀ ਸਮਾ ਚੰਗਾ ਨਹੀਂ ਹੁੰਦਾ। ਸਮੇਂ ਦਾ ਚੰਗਾ ਜਾਂ ਮਾੜਾ ਹੋਣਾ ਸਾਡੇ ਤੇ ਨਿਰਭਰ ਕਰਦਾ ਹੈ ਕਿ ਅਸੀਂ ਸਮੇਂ ਦੀ ਵਰਤੋਂ ਕਿਵੇਂ ਕਰਦੇ ਹਾਂ।ਇੱਕ ਹੀ ਸਮੇਂ ਵਿਚ ਕੋਈ ਬੰਦਾ ਚੋਰੀ ਜਾਂ ਕੋਈ ਹੋਰ ਮਾੜਾ ਕਰਮ ਕਰ ਰਿਹਾ ਹੈ ਤਾਂ ਉਸ ਵੱਲੋਂ ਸਮੇਂ ਦੀ ਮਾੜੀ ਵਰਤੋਂ ਕਰਣ ਕਰਕੇ ਸਮਾਂ ਮਾੜਾ ਹੋ ਗਿਆ।ਪਰ ਉਸ ਸਮੇਂ ਹੀ ਕੋਈ ਦੂਜਾ ਕਿਸੇ ਦੁਖੀ ਦੀ ਸਹਾਇਤਾ ਕਰ ਰਿਹਾ ਹੈ ਤਾਂ ਉਸ ਵੱਲੋਂ ਸਮੇ ਦੀ ਸੁਚੱਜੀ ਵਰਤੋਂ ਕਰਣ ਕਰਕੇ ਸਮਾਂ ਚੰਗਾ ਹੋ ਗਿਆ ਕਿਉਂਕਿ ਉਸਨੇ ਸਮੇਂ ਦੀ ਵਰਤੋਂ ਠੀਕ ਕੀਤੀ ਹੈ। ਇਸੇ ਤਰ੍ਹਾਂ ਜੋ ਲੋਕ ਸਮੇਂ ਦੀ ਸੁਚੱਜੀ ਵਰਤੋਂ ਕਰਦੇ ਹਨ ਉਹ ਸਫਲਤਾ ਦੀਆਂ ਪਉੜੀਆਂ ਚੜ ਜਾਂਦੇ ਹਨ ਅਤੇ ਜੋ ਚੰਗਾ ਸਮਾਂ ਆਉਣ ਦੀ ਉਡੀਕ ਕਰਦੇ ਰਹਿੰਦੇ ਹਨ ਉਹ ਅਸਫਲ ‘unsuccessful’ ਹੋ ਜਾਂਦੇ ਹਨ।ਇਸ ਲਈ ਸਮੇਂ ਦੀ ਇੰਤਜਾਰ ਨਾ ਕਰੋ ਸਮੇਂ ਦੀ ਵਰਤੋਂ ਕਰੋ। ਇਹ ਸਮਾਂ ਜੋ ਤੁਹਾਡੀ ਜਿੰਦਗੀ ਵਿਚ ਚਲ ਰਿਹਾ ਹੈ ਇਸਨੇ ਬੀਤ ਜਾਣਾ ਹੈ ਸਮਾ ਕਦੇ ਵੀ ਕਿਸੇ ਦੀ ਇੰਤਜਾਰ ਨਹੀ ਕਰਦਾ ਇਸਨੂੰ ਤੁਹਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਕਿ ਤੁਸੀਂ ਕੰਮ ਕਰੋ ਜਾਂ ਵੇਹਲੇ ਬੈਠਕੇ ਆਪਣਾ ਜੀਵਨ ਬਰਬਾਦ ਕਰੋ ਇਸਨੇ ਆਪਣੀ ਚਾਲੇ ਚਲਦੇ ਜਾਣਾ ਹੈ।ਤੇ ਬੀਤਿਆ ਸਮਾ ਕਦੇ ਵਾਪਸ ਨਹੀਂ ਆਉਂਦਾ।ਜੋ ਬੰਦਾ ਸਮੇਂ ਦੀ ਸਮੇ ਸਿਰ ਸੁਚੱਜੀ ਵਰਤੋਂ ਨਹੀ ਕਰਦਾ ਅਤੇ ਸਮੇਂ ਨੂੰ ਬਰਬਾਦ ਕਰਦਾ ਹੈ ਸਮਾਂ ਪਾ ਕੇ ਬਰਬਾਦ ਕੀਤਾ ਸਮਾਂ ਹੀ ਉਸਦੀ ਬਰਬਾਦੀ ਦਾ ਕਾਰਣ ਬਣਦਾ ਹੈ।ਫਿਰ ਜੀਵਨ ਵਿਚ ਰਹਿ ਜਾਂਦਾ ਹੈ ਪਛੁਤਾਵਾ ਅਤੇ ਝੋਰਾ।ਜਿਸਦਾ ਕੋਈ ਇਲਾਜ ਤੇ ਹੱਲ ਨਹੀਂ ਕੀਤਾ ਜਾ ਸਕਦਾ।ਜੇ ਸਫਲ ‘ਸੁਚਚੲਸਸਡੁਲ’ ਹੋਣਾ ਲੋਚਦੇ ਹੋ ਤਾ ਹੁਣੇ ਹੀ ਇਸੇ ਵਕਤ ਸ਼ੁਰੂਆਤ ਕਰੋ। ਜੇ ਹੁਣ ਨਹੀਂ ਤਾ ਕਦੇ ਵੀ ਨਹੀਂ।ਕਲ ਦੀ ਇੰਤਜਾਰ ‘wait’ ਨਾ ਕਰੋ ਕਲ ਕਦੇ ਵੀ ਕਿਸੇ ਦੀ ਜਿੰਦਗੀ ਵਿਚ ਨਹੀਂ ਆੳਂਦਾ ਅੱਜ ਹੀ ਆੳਂਦਾ ਹੈ ਇਸ ਲਈ ਅੱਜ ਦੀ ਵਰਤੋਂ ਕਰੋ। ਅੱਜ ਦਾ ਸਮਾਂ ਮਿਲਿਆ ਹੈ ਇਸਦਾ ਭਰਪੂਰ ਅਨੰਦ ਮਾਣੋ,ਖੁਸ਼ੀ ਨਾਲ ਜੀੳ,ਖੁਸ਼ੀਆ ਵੰਡੋ,ਸਫਲਤਾ ਦੇ ਰਾਹ ਤੇ ਚਲੋ।ਸਫਲਤਾ ਲਈ ਅੱਜ ਹੀ ਸਭ ਤੋਂ ਢੁਕਵਾਂ ਸਮਾ ਹੈ ਇਹੀ ਸਫਲਤਾ ਦਾ ਰਾਜ ਹੈ ਇਸ ਲਈ ਕਲ ਦੀ ਇੰਤਜਾਰ ਨਾਂ ਕਰੋ ਅੱਜ ਹੀ ਹੁਣੇ ਹੀ ਆਪਣੇ ਮਿਥੇ ਟੀਚੇ ਵੱਲ ਯਾਤਰਾ ਸ਼ੁਰੂ ਕਰ ਦਿਓ।
3. ਸਹੀ ਸਾਧਨਾਂ ‘sources’ ਦੀ ਚੋਣ : ਕਿਸੇ ਵੀ ਅਸਥਾਨ ਤੇ ਸਹੀ ਸਲਾਮਤ ਪਹੁੰਚਨ ਲਈ ਚੰਗੇ ਸਾਧਨ ‘sources’ ਅਤਿਅੰਤ ਲੋੜੀਂਦੇ ਹਨ।ਜੇ ਸਾਧਨ ਕਮਜੋਰ ਹਨ ਤਾਂ ਮੰਜਲ ਤੇ ਪਹੁੰਚਨ ਵਿੱਚ ਸਮਾਂ ਵੀ ਜਿਆਦਾ ਲਗੇਗਾ, ਸਫਰ ਵੀ ਦੁਖਦਾਈ ਅਤੇ ਅਕੇਵੇਂ ਵਾਲਾ ਬੇਰਸਾ ਹੋਇਗਾ।ਕਈ ਵਾਰ ਗਲਤ ਸਾਧਨਾ ਦੀ ਚੋਣ ਕਾਰਣ ਕੋਈ ਦੁਖਦਾਈ ਘਟਨਾ ਵਾਪਰ ਸਕਦੀ ਹੈ।ਲਾਭ ਦੀ ਬਜਾਇ ਹਾਨੀ ਹੋਣ ਦੇ ਮੌਕੇ ਬਣ ਜਾਂਦੇ ਹਨ ਅਤੇ ਯਾਤਰਾ ਅਧਵਾਟੇ ਵੀ ਛਡਣੀ ਪੈ ਸਕਦੀ ਹੈ। ਬਹੁਤ ਸਾਰੇ ਲੋਕ ਵਪਾਰ ਜਾਂ ਹੋਰ ਕਿਸੇ ਕਾਰੋਬਾਰ ਵਿਚ ਇਸੇ ਕਰਕੇ ਅਸਫਲ ਹੋ ਜਾਂਦੇ ਹਨ,ਕਿਉਂਕਿ ਉਹਨਾ ਨੇ ਸਹੀ ਸਾਧਨਾ ਦੀ ਚੋਣ ਨਹੀਂ ਕੀਤੀ ਹੁੰਦੀ।ਜੇ ਸਬਜੀ ਮੰਡੀ ਵਿਚ ਸਰੀਏ ਦੀ ਦੁਕਾਨ ਖੋਲੋਗੇ ਤਾਂ ਕਾਮਯਾਬੀ ਦੀ ਸੰਭਾਵਨਾ ਘਟ ਜਾਇਗੀ। ਇਸ ਲਈ ਜੋ ਵੀ ਕੰਮ ਆਪ ਕਰਣਾ ਚਾਹੁੰਦੇ ਹੋ ਉਸ ਲਈ ਸਹੀ ਅਸਥਾਨ ਅਤੇ ਸਾਧਨ ਕੇਹੜੇ ਯੋਗ ਹਨ ਉਹਨਾਂ ਦੀ ਚੋਣ ਬੜੀ ਸੂਝਬੂਝ ਅਤੇ ਸਮਝਦਾਰੀ ਨਾਲ ਕਰੋ।ਜੇ ਸਾਧਨ ਚੰਗੇ ਅਤੇ ਯੋਗ ਹੋਣਗੇ ਤਾ ਹੀ ਸਫਲਤਾ ਮਿਲ ਸਕੇਗੀ
4. ਸਮੇਂ ਦੀ ਸੀਮਾ ਤੈਅ ਕਰੋ : ਸਫਲਤਾ ਲਈ ਕੇਵਲ ਸਾਧਨ ਨਿਸ਼ਚਿਤ ਕਰ ਲੈਣਾ ਹੀ ਕਾਫੀ ਨਹੀ ਹੈ।ਸਮੇਂ ਦੀ ਸੀਮਾ ‘limit’ ਨਿਸ਼ਚਿਤ ਕਰਣੀ ਅਤਿਅੰਤ ਜਰੂਰੀ ਹੈ ।ਮਿਸਾਲ ਵਜ੍ਹੋਂ ਆਪ ਚੰਡੀਗੜ੍ਹ ਤੋਂ ਦਿੱਲੀ ਜਾਣਾ ਚਾਹੁੰਦੇ ਹੋ।ਆਪ ਜੀ ਨੇ ਲੋੜੀਂਦੀ ਤਿਆਰੀ ਮੁਕੰਮਲ ਕਰ ਲਈ ਹੈ।ਲੋੜੀਂਦਾ ਸਾਮਾਨ ਬੰਨ ਲਿਆ ਹੈ। ਅਤੇ ਫੈਸਲਾ ਕਰ ਲਿਆ ਹੈ ਕਿ ਆਪ ਦਿੱਲੀ ਜਾਣ ਵਾਸਤੇ ਬਸ ਦੀ ਵਰਤੋਂ ਕਰੋਗੇ ਯਾਨੀ ਬਸ ਰਾਹੀਂ ਜਾਓਗੇ।ਸਾਮਾਨ ਵੀ ਤਿਆਰ ਹੈ ਆਪ ਵੀ ਤਿਆਰ ਹੋ ਸਾਧਨ ‘ਬਸਾਂ’ ਵੀ ਜਾ ਰਹੀਆਂ ਹਨ। ਪਰ ਆਪ ਸਮਾ ਨਿਸ਼ਚਿਤ ‘specified’ ਨਹੀਂ ਕਰਦੇ ਕਿ ਕਿਸ ਦਿਨ ਕਿਸ ਸਮੇਂ ਜਾਣਾ ਹੈ ਤਾ ਆਪ ਆਪਣੀ ਮੰਜਲ ਤੇ ਕਦੇ ਵੀ ਨਹੀਂ ਪਹੁੰਚ ਸਕਦੇ।ਇਸ ਲਈ ਜੋ ਕੰਮ ਆਪ ਕਰਣਾ ਚਾਹੁੰਦੇ ਹੋ ਉਸ ਲਈ ਸਮਾਂ ਨਿਸ਼ਚਿਤ ‘specified’ ਕਰੋ ਕਿ ਕਿਸ ਦਿਨ ਕੰਮ ਸ਼ੁਰੂ ਕਰਣਾ ਹੈ ਅਤੇ ਕਿਸ ਦਿਨ ਤਕ ਪੂਰਾ ਕਰਣਾ ਹੈ।ਫਿਰ ਉਸ ਕੰਮ ਨੂੰ ਹਿੱਸਿਆ ਵਿਚ ਵੰਡ ਲਓ ਅਤੇ ਕੰਮ ਦੇ ਹਰ ਹਿੱਸੇ ਨੂੰ ਮਿਥੇ ਸਮੇਂ ਤੇ ਪੂਰਾ ਕਰਦੇ ਜਾਓ।ਮੰਨ ਲਓ ਆਪ ਨੇ ਕੋਈ ਕੰਮ ਦੋ ਸਾਲ ਵਿਚ ਕਰਣ ਦਾ ਟੀਚਾ ਮਿਥਿਆ ਹੈ ਤਾਂ ਪਹਿਲਾਂ ਉਸਨੂੰ ਦੋ ਹਿੱਸਿਆਂ ਵਿਚ ਵੰਡੋ।ਇਕ ਹਿੱਸਾ ਜੋ ਪਹਿਲੇ ਸਾਲ ਵਿਚ ਕਰਣਾ ਹੈ ਦੂਜਾ ਹਿੱਸਾ ਜੋ ਦੂਜੇ ਸਾਲ ਵਿਚ ਕਰਣਾ ਹੈ। ਪਹਿਲੇ ਹਿੱਸੇ ਨੂੰ ਬਾਰਾਂ ਹਿੱਸਿਆਂ ਵਿਚ ਵੰਡ ਲਓ ਤੇ ਅਗੇ ਬਾਰਾਂ ਦੇ ਬਾਰਾਂ ਹਿੱਸਿਆਂ ਨੂੰ ਤੀਹ-ਤੀਹ ਹਿੱਸਿਆਂ ਵਿਚ ਵੰਡ ਦਿਓ। ਹੁਣ ਤੁਹਾਡੇ ਕੋਲ ਹਰ ਰੋਜ ਕਰਣ ਲਈ ਕੰਮ ਹੈ। ਹਰ ਰੋਜ ਦੇ ਕੰਮ ਨੁੰ ਹਰ ਰੋਜ ਕਰਦੇ ਜਾਓ ਬੜੀ ਆਸਾਨੀ ਨਾਲ ਤੁਸੀਂ ਹਰ ਰੋਜ ਸਫਲਤਾ ਦੀਆਂ ਪਉੜੀਆਂ ਤੇ ਚੜਦੇ ਜਾ ਰਹੇ ਹੋ ਹਰ ਰੋਜ ਸਫਲਤਾ ਤੁਹਾਡੇ ਨਜਦੀਕ ਆ ਰਹੀ ਹੈ। ਇਸਤਰ੍ਹਾਂ ਇੱਕ ਦਿਨ ਖੁਸ਼ੀ ਖੁਸ਼ੀ ਨਾਲ ਸਫਲਤਾ ਤੁਹਾਡੇ ਪੈਰ ਚੁੰਮ ਲਵੇਗੀ ਜਿੱਤ ਦੇ ਹਾਰ ਤੁਹਾਡੇ ਗਲੇ ਦਾ ਸ਼ਿੰਗਾਰ ਬਣ ਜਾਣਗੇ।
5. ਆਪਣੇ ਅੰਦਰ ਦੀ ਸ਼ਕਤੀ ਨੂੰ ਪਹਿਚਾਣੋ : ਹਰ ਇਨਸਾਨ ਅੰਦਰ ਰੱਬ ਨੇ ਅਸੀਮ ਤਾਕਤਾਂ ਦਾ ਭੰਡਾਰ ਰੱਖਿਆ ਹੈ।ਬੰਦਾ ਆਪਣੇ ਅੰਦਰ ਦੀਆਂ ਛੁਪੀਆਂ ਤਾਕਤਾ ਨੂੰ ਪਹਿਚਾਣ ਨਹੀਂ ਪਾਇਆ ਜਾਂ ਇੰਜ ਕਹਿ ਲਓ ਕਿ ਇਹ ਅੰਦਰਲੀਆਂ ਤਾਕਤਾਂ ਦੀ ਵਰਤੋ ਕਰਣ ਦੀ ਜੁਗਤੀ ‘mode’ਨਹੀਂ ਸਮਝ ਪਾਇਆ। ਸੂਰਜ ਦੀਆ ਕਿਰਣਾ ਅੰਦਰ ਹਰ ਸ਼ੈਅ ਨੂੰ ਸਾੜਣ ਦੀ ਤਾਕਤ ਮੌਜੂਦ ਹੈ,ਪਰ ਫਿਰ ਵੀ ਸੂਰਜ ਦੀਆਂ ਕਿਰਣਾ ਕਿਸੇ ਸ਼ੈਅ ਨੂੰ ਸਾੜਦੀਆਂ ਨਹੀਂ।ਕਿਉਂਕਿ ਖਿੰਡੀਆਂ ਹੋਈਆਂ ਹਨ ।ਜਦੋਂ ਕੋਈ ਉੱਤਲ ਲੈਂਸ ਲੈ ਕੇ ਸੂਰਜ ਦੇ ਅੱਗੇ ਕਰਦਾ ਹੈ,ਅਤੇ ਸੂਰਜ ਦੀਆਂ ਕਿਰਣਾਂ ਨੂੰ ਕਿਸੇ ਇਕ ਬਿੰਦੂ ਤੇ ਕੇਂਦ੍ਰਿਤ ਕਰਦਾ ਹੈ ਤਾਂ ਸੂਰਜ ਦੀਆਂ ਕਿਰਣਾ ਜਲਦੀ ਉੱਥੇ ਅੱਗ ਲਗਾ ਦਿੰਦੀਆਂ ਹਨ। ਪਹਿਲਾਂ ਅੱਗ ਕਿਉਂ ਨਹੀਂ ਲੱਗੀ ? ਕਿਓਂਕਿ ਕਿਰਣਾ ਖਿੰਡੀਆਂ ਸਨ। ਹੁਣ ਅੱਗ ਕਿਉਂ ਲਗ ਗਈ?ਕਿੳਂਕਿ ਕਿਰਣਾ ਇਕ ਬਿੰਦੂ ਤੇ ਕੇਂਦ੍ਰਿਤ ਹਨ। ਮਨੁੱਖ ਅੰਦਰ ਵੀ ਪ੍ਰਭੂ ਨੇ ਅਸੀਮ ਸ਼ਕਤੀਆਂ ਰੱਖੀਆ ਹਨ। ਪਰ ਜਦੋਂ ਤਕ ਸਾਡੀਆਂ ਇੱਛਾ ਸ਼ਕਤੀਆਂ ‘will powers’ ਖਿੰਡੀਆਂ ਰਹਿੰਦੀਆਂ ਹਨ ਤਦ ਤਕ ਅਸੀਂ ਇਹਨਾਂ ਤੋਂ ਵਾਂਝੇ ਰਹਿੰਦੇ ਹਾਂ ਜਦੋਂ ਅਸੀ ਆਪਣੀਆਂ ਇੱਛਾ ਸ਼ਕਤੀਆਂ ‘will powers’ ਨੂੰ ਇਕਾਗਰ ਚਿੱਤ ਹੋ ਕੇ ਕਿਸੇ ਕੇਂਦਰ ਬਿੰਦੂ ਤੇ ਕੇਂਦ੍ਰਿਤ ਕਰਕੇ ਕੰਮ ਕਰਦੇ ਹਾਂ ਤਾਂ ਸਾਨੂੰ ਆਪਣੇ ਅੰਦਰੋਂ ਹੀ ਪ੍ਰਭੂ ਦੀ ਰੱਖੀ ਅਸੀਂਮ ਸ਼ਕਤੀ ਪ੍ਰਾਪਤ ਹੁੰਦੀ ਹੈ। ਤੁਹਾਡੇ ਅੰਦਰ ਬਹੁਤ ਕੁਝ ਕਰ ਗੁਜਰਨ ਦੀਆਂ ਸੰਭਾਵਨਾਵਾਂ ਹਨ। ਜਿੰਨ੍ਹਾ ਨੇ ਇਸ ਦੁਨੀਆਂ ਅੰਦਰ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ ਉਹ ਵੀ ਤੁਹਾਡੇ ਵਰਗੇ ਇਨਸਾਨ ਹੀ ਸਨ ।ਉਹਨਾ ਵਿਚ ਇਕ ਹੀ ਵਿਸ਼ੇਸ਼ਤਾ ਸੀ ਕਿ ਉਹਨਾ ਨੇ ਆਪਣੇ ਅੰਦਰਲ਼ੀਆਂ ਤਾਕਤਾਂ ਨੁੂੰ ਪਹਿਚਾਣਿਆਂ ਲਗਨ ਅਤੇ ਉਤਸ਼ਾਹ ਨਾਲ ਕੰਮ ਕੀਤਾ ਤੇ ਉਦੋਂ ਤਕ ਸਾਹ ਨਹੀਂ ਲਿਆ ਜਦ ਤਕ ਆਪਣੀ ਮੰਜਲ ਤੇ ਪਹੁੰਚ ਨਹੀਂ ਗਏ। ਆਪਣੇ ਆਪ ਤੇ ਵਿਸ਼ਵਾਸ ਪੈਦਾ ਕਰੋ ਅਤੇ ਆਪਣੇ ਆਪੇ ਨੂੰ ਕਹੋ ਕਿ ਜੇ ਕੋਈ ਦੂਜਾ ਇਹ ਕੰਮ ਕਰ ਸਕਦਾ ਹੈ ਤਾ ਮੈਂ ਵੀ ਕਰ ਸਕਦਾ ਹਾਂ
6. ਅਰਦਾਸ ਕਰੋ : ਰੱਬ ਤੇ ਭਰੋਸਾ ਰੱਖੋ ਕਿਸੇ ਵੀ ਕਾਰਜ ਦੀ ਅਰੰਭਤਾ ਤੇ ਸਫਲਤਾ ਲਈ ਅਰਦਾਸ ਕਰੋ। ਅਰਦਾਸ ਦੀਆਂ ਬਰਕਤਾਂ ਅਸੀਮ ਹਨ। ਵਿਸ਼ਵਾਸ ਰੱਖੋ ਕਿ ਪ੍ਰਭੂ ਮੈਨੂੰ ਮੇਰੇ ਕਾਰਜ ਵਿਚ ਜਰੂਰ ਸਫਲਤਾ ਦੇਵੇਗਾ। ਪਰਸਿੱਧ ਵਿਗਿਆਨਕ ਆਂਈਸਟਾਈਨ ਆਪਣੀ ਜੀਵਨੀ ਵਿਚ ਲਿਖਦਾ ਹੈ ਕਿ ਮੇਰੇ ਪਿਤਾ ਜੀ ਨੇ ਮੈਨੂੰ ਕਿਹਾ ਸੀ ਕਿ ਆਂਈਸਟਾਈਨ ਇਸ ਜਗਤ ਅੰਦਰ ਇੱਕ ਸਰਬ ਕਲਾ ਸਮਰੱਥ ਸ਼ਕਤੀ ਹੈ,ਤੇ ਉਹ ਰੱਬ ਹੈ ਜੋ ਸਭ ਦੇ ਅੰਦਰ ਨਿਵਾਸ ਰੱਖਦਾ ਹੈ ਉਸ ਤੇ ਭਰੋਸਾ ਰੱਖ ਉਹ ਤੇਰੇ ਅੰਦਰ ਵੀ ਹਰ ਵਕਤ ਮੱਜੂਦ ਹੈ।ਇਹ ਲਿਖਦਾ ਕਿ ਹੈ ਉਸ ਦਿਨ ਤੋਂ ਮੈਂ ਰੱਬ ਵਿਚ ਵਿਸ਼ਵਾਸ ਬਣਾ ਲਿਆ। ਰੱਬ ਤੇ ਵਿਸ਼ਵਾਸ ਕਰਕੇ ਮੈਂ ਅਭਿਆਸ ਕੀਤਾ ਮੈਨੂੰ ਹਰ ਥਾਂ ਸਫਲਤਾ ਮਿਲੀ।
ਸ੍ਰੀ ਗੁਰੁ ਗੰਥ ਸਾਹਿਬ ਜੀ ਦਾ ਪਾਵਨ ਬਚਨ ਹੈ
ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ ॥ਨਾਨਕ ਜੋਰੁ ਗੋਵਿੰਦ ਕਾ ਪੂਰਨ ਗੁਣਤਾਸਿ ॥੨॥(੮੧੯)
http://sikhjagat.com/%E0%A8%B8%E0%A8%AB%E0%A8%B2%E0%A8%A4%E0%A8%BE-%E0%A8%95%E0%A8%BF%E0%A8%B5%E0%A9%87%E0%A8%82-%E0%A8%B9%E0%A8%BE%E0%A8%B8%E0%A8%B2-%E0%A8%95%E0%A8%B0%E0%A9%80%E0%A8%8F/
-
ਭਾਈ ਮੋਹਰ ਸਿੰਘ ਯੂ ਕੇ ਵਾਲੇ, ਲੇਖਕ
singhmohar172@gmail.com
0044-7708292964, 0091-9872613340
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.