ਲਾਲ ਕਿਲ੍ਹੇ ਦੀ ਫਸੀਲ ਤੇ ਜੱਸਾ ਸਿੰਘ ਰਾਮਗੜ੍ਹੀਏ ਨੇ ਕੇਸ਼ਰੀ ਨਿਸ਼ਾਨ ਅਤੇ ਗਿਆਨੀ ਜ਼ੈਲ ਸਿੰਘ ਨੇ ਲਹਿਰਾਇਆ ਤਿਰੰਗਾ
5 ਮਈ ਦੇ ਦਿਨ 294 ਸਾਲ ਪਹਿਲਾਂ 1723 ਵਿਚ ਜੱਸਾ ਸਿੰਘ ਰਾਮਗੜ੍ਹੀਏ ਨੇ ਮਾਤਾ ਗੰਗੋ ਦੀ ਕੁਖੋਂ ਪਿਤਾ ਸ ਭਗਵਾਨ ਸਿੰਘ ਦੇ ਘਰ ਪਿੰਡ ਈਚੋਗਿਲ ਜ਼ਿਲ੍ਹਾ ਲਾਹੌਰ ਅਤੇ 101 ਸਾਲ ਪਹਿਲਾਂ 1916 ਵਿਚ ਗਿਆਨੀ ਜ਼ੈਲ ਸਿੰਘ ਨੇ ਮਾਤਾ ਇੰਦੀ ਕੌਰ ਦੀ ਕੁਖੋਂ ਭਾਈ ਕਿਸ਼ਨ ਸਿੰਘ ਦੇ ਘਰ ਪਿੰਡ ਸੰਧਵਾਂ ਜ਼ਿਲ੍ਹਾ ਫ਼ਰੀਦਕੋਟ ਵਿਖੇ ਜਨਮਲਿਆ।ਦੋਹਾਂ ਮਹਾਨ ਵਿਅਕਤੀਆਂ ਦਾ ਸਿੱਖ ਧਰਮ ਵਿਚ ਅਟੁੱਟ ਵਿਸ਼ਵਾਸ ਅਤੇ ਸ਼ਰਧਾ ਸੀ। ਇਨ੍ਹਾਂ ਦਾ ਪਿਛੋਕੜ ਕ੍ਰਿਤੀ ਪ੍ਰੀਵਾਰਾਂ ਵਿਚੋਂ ਹੈ।
ਜੱਸਾ ਸਿੰਘ ਰਾਮਗੜ੍ਹੀਆ ਅਤੇ ਗਿਆਨੀ ਜ਼ੈਲ ਸਿੰਘ ਦੇ ਵਿਅਕਤੀਵ ਬਾਰੇ ਕੁਝ ਗਲਾਂ ਸਾਂਝੀਆਂ ਹਨ, ਦੋਵੇ ਬਹੁਤ ਸੂਝਵਾਨ ਅਤੇ ਦੂਰਦਰਸ਼ੀ ਸਨ, ਉਹ ਨਿੱਘੇ ਸੁਭਾਅ ਦੇ ਵਿਅਕਤੀ ਸਨ। ਉਨ੍ਹਾਂ ਦਾ ਵਡੱਪਣ ਇਹ ਸੀ ਕਿ ਉਹ ਆਮ ਲੋਕਾਂ ਤੋਂ ਲੈ ਕੇ ਆਪਣੇ ਵਿਰੋਧੀਆਂ ਤਕ ਨਿਮਰਤਾ ਨਾਲ ਪੇਸ਼ ਆਉਦੇ ਸਨ।ਇਤਿਹਾਸਕ ਪੱਖ ਤੇ ਨਜ਼ਰਮਾਰੀਏ ਤਾਂ ਇਤਫ਼ਾਕ ਨਾਲ ਲਾਲ ਕਿਲ੍ਹੇ ਦੀ ਫਸੀਲ ਤੇ ਇਨ੍ਹਾਂ ਦੋਹਾਂ ਸ਼ਕਸੀਅਤਾਂ ਸ ਜੱਸਾ ਸਿੰਘ ਰਾਮਗੜ੍ਹੀਏ ਨੂੰ ਕੇਸ਼ਰੀ ਨਿਸ਼ਾਨ ਅਤੇ ਗਿਆਨੀ ਜ਼ੈਲ ਸਿੰਘ ਨੂੰ ਤਿਰੰਗਾ ਲਹਿਰਾਉਣ ਦਾ ਸੁਭਾਗ ਪ੍ਰਾਪਤ ਹੋਇਆ।
ਮਾਹਾਰਾਜਾ ਜੱਸਾ ਸਿੰਘ ਰਾਮਗੜ੍ਹੀਏ ਨੇ ਆਪਣੇ ਪੁਰਖਿਆਂ ਵੱਡੇ ਵਡੇਰਿਆਂ ਨੇ ਸ੍ਰੀ ਗੁਰੂ ਹਰ ਗੋਬਿੰਦ ਸਾਹਿਬ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਤਕ ਸੇਵਾ ਕੀਤੀ ਜਿਸ ਕਰਕੇ ਜੱਸਾ ਸਿੰਘ ਰਾਮਗੜ੍ਹੀਏ ਨੂੰ ਗੁਰੂ ਘਰ ਦੀ ਸੇਵਾ ਅਤੇ ਜ਼ਬਰ-ਜ਼ੁਲਮ ਦੇ ਵਿਰੁਧ ਆਵਾਜ਼, ਮਜ਼ਲੂਮਾਂ ਦੀ ਰਿੱਖਿਆ ਦੀ ਗੁੜ੍ਹਤੀ ਮਿਲੀ। ਉਨ੍ਹਾਂ ਆਪਣੇ ਪਿਤਾ ਗਿਆਨੀਭਗਵਾਨ ਸਿੰਘ ਜੀ ਪਾਸੋਂ ਧਾਰਮਿਕ ਸਿੱਖਿਆ ਪ੍ਰਾਪਤ ਕੀਤੀ।ਗਿਆਨੀ ਭਗਵਾਨ ਸਿੰਘ ਜੀ ਉੱਚ ਆਚਰਨ ਵਾਲੇ ਕਿਰਤੀ ਅਤੇ ਸਿੱਦਕਵਾਨ ਸਿੱਖ ਸਨ।ਗਿਆਨੀ ਭਗਵਾਨ ਸਿੰਘ ਨੇ ਬਾਲਗ ਸ ਜੱਸਾ ਸਿੰਘ ਨੂੰ ਤਰਖਾਣੇ ਕੰਮ ਵਿਚ ਹੱਥ ਵਟਾਉਣ ਲਈ ਲਾਉਣਾ ਚਾਹਿਆ,ਪ੍ਰੰਤੂ ਯਤਨ ਕਰਨ ਦੇ ਬਾਵਜੂਦ ਉਸ ਨੇ ਤਰਖਾਣੇ ਕੰਮ ਵਿਚ ਦਿਲਚਸਪੀਨਾ ਲਈ।ਨਾਦਰ ਸ਼ਾਹ ਦੇ ਹਮਲੇ ਕਾਰਨ ਪ੍ਰੀਵਾਰ ਨੂੰ ਪਿੰਡ ਛੱਡਣਾ ਪਿਆ।
1738 ਈ: ਵਿਚ ਜਦੋਂ ਜ਼ਕਰੀਆ ਖਾਨ ਨੂੰ ਪਤਾ ਲਗਾ ਕਿ ਨਾਦਰ ਸ਼ਾਹ ਪੰਜਾਬ ਵਲ ਵੱਧ ਰਿਹਾ ਤਾਂ ਉਸਨੇ ਬਹਾਦਰ ਸਿੰਘਾਂ ਨਾਲ ਸੁਲਾਹ-ਸਫਾਈ ਕਰਕੇ ਨਾਦਰ ਸ਼ਾਹ ਦਾ ਟਾਕਰਾ ਕਰਨ ਲਈ ਮਦੱਦ ਲੈਣ ਲਈ ਸਿੱਖਾਂ ਨੂੰ ਇਕ ਜਗੀਰ ਤੇ ਖਿਲਤ ਪੇਸ਼ ਕੀਤੀ,ਜੋ ਸਿੱਖਾਂ ਨੇ ਸਰਬਸੰਮਤੀ ਨਾਲ ਨਵਾਬ ਕਪੂਰ ਸਿੰਘ ਨੂੰ ਦੇ ਦਿੱਤੀ।ਮਿਤੱਰਤਾ ਦੇਫੈਸਲੇ ਨੂੰ ਸਾਰੇ ਸਿੰਘਾਂ ਨੇ ਪ੍ਰਵਾਨ ਕਰਕੇ ਨਾਦਰ ਸ਼ਾਹ ਦੇ ਖਿਲਾਫ ਜ਼ਕਰੀਆ ਖ਼ਾਨ ਦਾ ਸਾਥ ਦੇਣ ਦਾ ਪ੍ਰਣ ਲਿਆ। ਬਹੁਤ ਸਾਰੇ ਸਿੰਘ ਨਾਦਰ ਸ਼ਾਹ ਦੇ ਖਿਲਾਫ ਫ਼ੌਜ਼ ਵਿਚ ਭਰਤੀ ਹੋ ਗਏ ਜਿ ਇਨ੍ਹਾਂ ਵਿਚ ਗਿਆਨੀ ਭਗਵਾਨ ਸਿੰਘ ਤੇ ਜੱਸਾ ਸਿੰਘ ਵੀ ਸ਼ਾਮਲ ਸਨ। ਨਾਦਰ ਸ਼ਾਹ ਤੇ ਜ਼ਕਰੀਆ ਖ਼ਾਨ ਦੀਆਂ ਫ਼ੌਜ਼ਾਂ ਵਿਚਕਾਰ 1738 ਈ: ਵਿਚਵਜੀਰਾਬਾਦ ਜ਼ਿਲ੍ਹਾ ਗੁਜਰਾਂਵਾਲਾ,ਪਾਕਿਸਤਾਨ) ਨੇੜੇ ਟਾਕਰਾ ਹੋਇਆ।ਇਸ ਘਮਸਾਨ ਦੀ ਲੜ੍ਹਾਈ ਵਿਚ ਬਹਾਦਰੀ ਵਿਖਾਉਦਿਆਂ ਗਿਆਨੀ ਭਗਵਾਨ ਸਿੰਘ ਸ਼ਹੀਦ ਹੋ ਗਏ। ਜੱਸਾ ਸਿੰਘ ਦੀ ਉਸ ਵੇਲੇ ਉਮਰ 15 ਕੁ ਸਾਲ ਸੀ। ਜੱਸਾ ਸਿੰਘ ਇੰਨੀ ਦਲੇਰੀ, ਨਿੱਡਰਤਾ, ਸੂਰਬੀਰਤਾ ਤੇ ਹਿੰਮਤ ਨਾਲ ਤਰ੍ਹਾਂ ਕਿ ਜ਼ਕਰੀਆ ਖਾਨ ਵੀ ਪ੍ਰਭਾਵਿਤਹੋਣੋ ਨਾ ਰਹਿ ਸਕਿਆ।ਜ਼ਕਰੀਆ ਖ਼ਾਨ ਨੇ ਗਿਆਨੀ ਭਗਵਾਨ ਸਿੰਘ ਦੇ ਪ੍ਰੀਵਾਰ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਪੰਜ ਪਿੰਡ ਵੱਲ੍ਹਾਵੇਰਕਾ, ਸੁਲਤਾਨਵਿੰਡ, ਤੁੰਗ ਤੇ ਚੱਬਾ ਜਗੀਰ ਵਜੋਂ ਦੇ ਦਿੱਤੇ ਤੇ ਜੱਸਾ ਸਿੰਘ ਨੂੰ ਰਸਾਲਦਾਰ ਦੀ ਪਦਵੀ। ਇਨ੍ਹਾਂ ਵਿਚੋਂ ਪਿੰਡ ਵੱਲ੍ਹਾ ਜੱਸਾ ਸਿੰਘ ਦੇ ਹਿੱਸੇ ਆਇਆ ਜਿਥੋਂ ਉਨ੍ਹਾਂ ਦਾ ਰਾਜਸੀ ਜੀਵਨ ਆਰੰਭ ਹੋਇਆ।ਇਸਪਿੰਡ ਵਿਚ ਰਹਿੰਦਿਆਂ ਜਲੰਧਰ ਦੁਆਬੇ ਦੇ ਫ਼ੌਜ਼ਦਾਰ ਅਦੀਨਾ ਬੇਗ ਨਾਲ ਹੱਦਾਂ ਦੀ ਵੰਡ ਨੂੰ ਲੈ ਕੇ ਨੌਰੰਗਾਬਾਦ ਦੇ ਆਸ ਪਾਸ ਲੜ੍ਹਾਈ ਲੜੀ ਗਈ ਜੋ ਵੱਲੇ ਦੀ ਲੜ੍ਹਾਈ ਕਰਕੇ ਮਸ਼ਹੂਰ ਹੈ।ਸਿੱਖਾਂ ਨੇ ਆਪਣੀ ਫ਼ੌਜ਼ ਜੱਥੇਬੰਦ ਕਰ ਲਈ।ਅਦੀਨਾ ਬੇਗ ਬਹੁਤ ਚਲਾਕ ਹਾਕਮ ਸੀ ਉਹ ਸ ਜੱਸਾ ਸਿੰਘ ਦੀ ਸੂਰਮਤਾਈ ਤੇ ਸਿਆਣਪ ਜਾਣ ਚੁੱਕਾ ਸੀਇਸ ਲਈ ਵੈਰ ਵਧਾਉਣ ਦੀ ਬਜਾਏ ਉਸਦੀ ਤਾਕਤ ਦਾ ਫਾਇਦਾ ਲੈਣ ਦੀ ਰਣਨੀਤੀ ਅਪਨਾਈ। ਜੱਸਾ ਸਿੰਘ ਨੂੰ ਆਪਣੀ ਫ਼ੌਜ਼ ਵਿੱਚ ਭਰਤੀ ਕਰਕੇ 500 ਘੋੜ ਸਵਾਰਾਂ ਦਾ ਆਗੂ ਨਿਯੁਕਤ ਕਰ ਦਿੱਤਾ।ਇਧਰੋਂ ਸਿੱਖ ਸਰਦਾਰ ਵੀ ਸ ਜੱਸਾ ਸਿੰਘ ਨੂੰ ਅਦੀਨਾ ਬੇਗ ਨਾਲ ਗਲਬਾਤ ਕਰਨ ਲਈ ਆਪਣੇ ਸਫੀਰ ਦੇ ਤੌਰ ਤੇ ਰੱਖਣਾ ਚਾਹੁੰਦੇ ਸਨਸਿਰਫ ਸ ਜੱਸਾ ਸਿਘ ਆਹਲੂਵਾਲੀਆ ਹੀ ਅਦੀਨਾਬੇਗ ਨਾਲ ਸੁਲਾਹ ਦੇ ਖਿਲਾਫ ਸੀ।
ਸੰਨ 1747 ਈ: ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਤੋਂ ਪਿਛੋਂ ਵਿਸਾਖੀ ਤੇ ਸ੍ਰੀ ਅੰਮ੍ਰਿਤਸਰ ਵਿਖੇ ਭਾਰੀ ਇਕੱਠ ਹੋਇਆ। ਇਸ ਇਕੱਠ ਵਿਚ ਉਘੇ ਸਿੱਖ ਆਗੂਆਂ ਨੇ ਫੈਸਲਾ ਕੀਤਾ ਕਿ ਅੰਮ੍ਰਿਤਸਰ ਸ਼ਹਿਰ ਤੇ ਸ੍ਰੀ ਹਰਮੰਦਰ ਸ਼ਾਹਿਬ ਦੀ ਰਾਖੀ ਲਈ ਕਿਲ੍ਹਾ ਉਸਾਰਨੇ ਚਾਹੀਦੇ ਹਨ।ਇਸ ਫੈਸਲੇ ਪਿਛੋਂ ਪਹਿਲਾ ਕਿਲ੍ਹਾਅੰਮ੍ਰਿਤਸਰ ਦੀਧਰਤੀ ਤੇ ਉਸਾਰਨ ਲਈ 1748 ਈ: ਨੂੰ ਸ਼ਹਿਰ ਦੇ ਪੂਰਬ ਵਾਲੇ ਪਾਸੇ ਇਕ ਕੱਚੀ ਗੜ੍ਹੀ ਦਾ ਕੰਮ ਸ਼ੁਰੂ ਕਰਕੇ 500 ਯੋਧਿਆਂ ਦੇ ਰਹਿਣ ਲਈ ਗੜ੍ਹੀ ਤਿਆਰ ਕਰ ਦਿੱਤੀ । ਇਸਦਾ ਨਾਮ ਨਾਮ 'ਰਾਮਰੌਣੀ' ਰੱਖਿਆ ਗਿਆ। 1748 ਨੂੰ ਹੀ ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਉਤੇ ਪਹਿਲੀ ਵਾਰ ਹਮਲਾ ਕੀਤਾ ਤੇ ਇਸਨੂੰ ਮੁਈਨ-ਉਲ-ਮੁਲਕ ਨੇ ਮਨੂੰਪੁਰ ਦੇ ਅਸਥਾਨ ਤੇ ਭਾਰੀ ਹਾਰ ਦਿੱਤੀ,ਜਿਸ ਤੋਂ ਬਾਦਸ਼ਾਹ ਨੇ ਖੁਸ਼ ਹੋ ਕੇ ਉਸਨੂੰ ਮੀਰ-ਮੰਨੂ ਦਾ ਖਿਤਾਬ ਦੇ ਕੇ ਪੰਜਾਬ ਦਾ ਗਵਰਨਰ ਥਾਪ ਦਿੱਤਾ।ਮੀਰ ਮਨੂੰ ਸਿੱਖਾਂ ਦੀ ਵਧਦੀ ਤਾਕਤ ਤੇ ਰਾਮ ਰੌਣੀ ਨੂੰ ਦੇਖਕੇ ਬਹੁਤ ਘਬਰਾ ਗਿਆ ਤੇ ਆਪਣੀ ਗੱਦੀ ਨੂੰ ਕਾਇਮ ਰੱਖਣ ਲਈ ਸਿੱਖਾਂ ਨੂੰ ਖਤਮ ਕਰਨ ਦੀ ਨੀਤੀ ਅਪਣਾਈ। ਅਮਨਕਾਇਮ ਕਰਨ ਦੇ ਬਹਾਨੇ ਉਸਨੇ ਇਲਾਕੇ ਵਿਚ ਗਸ਼ਤੀ ਭੇਜ ਕੇ ਸਿੰਘਾਂ ਦੇ ਕਤਲੇ-ਆਮ ਦਾ ਹੁਕਮ ਚਾੜ੍ਹ ਦਿੱਤਾ।ਸਿੰਘ ਹਮੇਸ਼ਾਂ ਵਾਂਗ ਜੰਗਲਾਂ ਵਿਚ ਆਪਣੀਆਂ ਲੁਕਣਗਾਹਾਂ 'ਚ ਰੁਪੋਸ਼ ਹੋ ਗਏ।ਕੁਝ ਚੋਣਵੇਂ ਸਿੰਘ ਯੋਧੇ ਹਰਮੰਦਰ ਸਾਹਿਬ ਦੀ ਰਾਖੀ ਹਿਤ ਰਾਮ ਰੌਣੀ ਵਿਚ ਜਮਾਂ ਹੋ ਗਏ।ਮੀਰ ਮਨੂੰ ਨੂੰ ਜਦ ਇਸ ਗਲ ਦੀ ਖਬਰ ਮਿਲੀ ਤਾਂ ਉਸਨੇਆਪਣੀਆਂ ਫ਼ੌਜਾਂ ਨੂੰ ਰਾਮ ਰੌਣੀ ਨੂੰ ਘੇਰਨ ਦਾ ਹੁਕਮ ਦੇ ਦਿੱਤਾ ਤੇ ਨਾਲ ਹੀ ਅਦੀਨਾ ਬੇਗ ਨੂੰ ਵੀ ਫ਼ੌਜ਼ ਸਮੇਤ ਅੰਮ੍ਰਿਤਸਰ ਪਹੁੰਚਣ ਲਈ ਕਿਹਾ।ਹੁਣ ਮਜ਼ਬੂਰ ਹੋਕੇ ਅਦੀਨਾ ਬੇਗ ਨੂੰ ਸ ਜੱਸਾ ਸਿੰਘ ਨੂੰ ਨਾਲ ਲੈਕੇ ਰਾਮ ਰੌਣੀ ਦੇ ਘੇਰੇ ਵਿਚ ਸ਼ਾਮਲ ਹੋਣਾ ਪਿਆ।ਤਕਰੀਬਨ 6 ਮਹੀਨੇ ਘੇਰਾ ਪਿਆ ਰਿਹਾ, ਰਾਮ ਰੌਣੀ ਅੰਦਰ ਰਾਸ਼ਨ ਵਗੈਰਾ ਮੁੱਕਣਨਾਲ ਸਿੰਘਾਂ ਦੀ ਹਾਲਤ ਮਾੜੀ ਹੋ ਗਈ।ਇਸ ਦੌਰਾਨ ਸਿੰਘਾਂ ਨੂੰ ਪਤਾ ਲਗਾ ਕਿ ਮੁਗਲ ਫ਼ੌਜ਼ ਵਿਚ ਸ ਜੱਸਾ ਸਿੰਘ ਵੀ ਆਪਣੇ ਸਾਥੀਆਂ ਨਾਲ ਸ਼ਾਮਲ ਹੈ ਤਾਂ ਉਹਨਾਂ ਨੇ ਉਸਨੂੰ ਸੰਦੇਸ਼ਾ ਘਲਿਆ ਕਿ ਇਸ ਵੇਲੇ ਅਸੀਂ ਮੁਸੀਬਤ ਵਿਚ ਹਾਂ ਤੇ ਸਾਡੀ ਮਦਦ ਕਰ।ਇਹ ਜਾਣਕੇ ਫੋਰਨ ਹੀ ਸ ਜੱਸਾ ਸਿੰਘ ਮੁਗਲ ਫ਼ੌਜ਼ ਦਾ ਸਾਥ ਛੱਡਕੇ ਆਪਣੇ ਸਾਰੇਸਾਥੀਆਂ ਸਮੇਤ ਰਾਮ ਰੌਣੀ ਵਿਚ ਆ ਗਿਆ। ਇਸ ਤਰਾਂ ਕਰਨ ਨਾਲ ਸਿੱਖ ਫ਼ੌਜ਼ ਦੇ ਹੌਂਸਲੇ ਦੁਗਣੇ ਹੋ ਗਏ ਤੇ ਮੁਗਲ ਫ਼ੌਜ਼ ਦੇ ਹੌਂਸਲੇ ਪਸਤ ਹੋ ਗਏ। ਉਧਰੋਂ ਅਹਿਮਦ ਸ਼ਾਹ ਅਬਦਾਲ਼ੀ ਦੇ ਮੁੜ ਹਮਲੇ ਦੀ ਖਬਰ ਨੇ ਮੀਰ ਮੰਨੂ ਨੂੰ ਸਿੱਖਾਂ ਨਾਲ ਸਮਝੌਤਾ ਕਰਨ ਲਈ ਮਜਬੂਰ ਕਰ ਦਿੱਤਾ। ਉਸਨੇ ਦਿਵਾਨ ਕੌੜਾ ਮੱਲ ਰਾਹੀਂ ਸਿੱਖਾਂ ਨਾਲ ਸੁਲਹਕਰਕੇ ਰਾਮ ਰੌਣੀ ਦਾ ਘੇਰਾ ਚੁੱਕ ਲਿਆ ਗਿਆ।ਇਸਤੋਂ ਬਾਅਦ ਸਿੱਖ ਸਰਦਾਰਾਂ ਨੇ ਇਸ ਜਿੱਤ ਦੀ ਬਹੁਤ ਖੁਸ਼ੀ ਮਨਾਈ ਅਤੇ ਸ ਜੱਸਾ ਸਿੰਘ ਦੀ ਇਸ ਔਖੇ ਸਮੇ ਕੌਮ ਦੀ ਮਦਦ ਕਰਨ ਲਈ ਬਹੁਤ ਪ੍ਰਸ਼ੰਸਾ ਕੀਤੀ ਤੇ ਉਸਨੂੰ ਰਾਮ ਰੌਣੀ ਦੀ ਜੱਥੇਦਾਰੀ ਸੌਂਪ ਦਿੱਤੀ।ਸ ਜੱਸਾ ਸਿੰਘ ਨੇ ਜੱਥੇਦਾਰੀ ਮਿਲਣ ਤੋਂ ਬਾਅਦ ਰਾਮ ਰੌਣੀ ਨੂੰ ਇਕ ਵਿਸ਼ਾਲ ਪੱਕੇਕਿਲ੍ਹਾ ਦੀ ਸ਼ਕਲ ਦੇ ਦਿੱਤੀ ਤੇ ਇਸਦਾ ਨਾਮ 'ਰਾਮਗੜ੍ਹ' ਰੱਖ ਦਿੱਤਾ।ਹੁਣ ਇਹ ਸਿੱਖਾਂ ਦਾ ਕਿਲ੍ਹਾ 'ਰਾਮਗੜ੍ਹ' ਮੁਗਲਾਂ ਦੀਆਂ ਅੱਖਾਂ ਵਿਚ ਰੜਕਣ ਲਗਾ। ਰਾਮਗੜ੍ਹ ਕਿਲ੍ਹਾ ਨੂੰ ਢਾਹੁਣ ਤੇ ਬਾਰ ਬਾਰ ਉਸਾਰਨ ਤੇ ਇਸਦੀ ਰਾਖੀ ਲਈ ਲੜਦਿਆਂ ਸ ਜੱਸਾ ਸਿੰਘ ਤੇ ਬਾਕੀ ਸਾਰੇ ਸਿੰਘਾਂ ਨੂੰ ਰਾਮਗੜ੍ਹ ਕਿਲ੍ਹਾ ਵਾਲੇ ਕਹਿ ਕੇ ਮਾਣ ਦਿੱਤਾ ਜਾਣ ਲੱਗਾ। ਸਜੱਸਾ ਸਿੰਘ ਹੁਣ ਰਾਮਗੜ੍ਹੀਆ ਵਜੋਂ ਜਾਣਿਆ ਜਾਣ ਲਗ ਪਿਆ।ਜਦੋਂ ਸਿੱਖ ਬਾਰਾਂ ਮਿਸਲਾਂ ਵਿਚ ਵੰਡੇ ਗਏ ਤਾਂ ਸ ਜੱਸਾ ਸਿੰਘ ਉਸ ਵੇਲੇ ਸ ਨੰਦ ਸਿੰਘ ਸੰਘਾਣੀਆਂ ਦੀ ਮਿਸਲ ਵਿਚ ਸੀ ਅਤੇ ਸੰਘਾਣੀਆਂ ਦੀ ਮੌਤ ਦੇ ਬਾਅਦ ਇਸ ਨੂੰ ਮਿਸਲ ਦਾ ਮੁਖੀ ਥਾਪ ਦਿੱਤਾ ਗਿਆ ਜੋ ਕਿ ਬਾਅਦ ਵਿਚ ' ਰਾਮਗੜ੍ਹੀਆ ਮਿਸਲ' ਵਜੋਂ ਮਸ਼ਹੂਰ ਹੋਈ।ਸ ਜੱਸਾਸਿੰਘ ਰਾਮਗੜ੍ਹੀਆ ਨੇ ਆਪਣੀ ਬੁਹਾਦਰੀ, ਸਿਆਣਪ, ਦੂਰਅੰਦੇਸ਼ੀ ਨਾਲ ਇਸ ਮਿਸਲ ਨੂੰ ਸਾਰੀਆਂ ਮਿਸਲਾਂ ਨਾਲੋਂ ਤਾਕਤਵਰ ਬਣਾ ਦਿੱਤਾ ਅਤੇ ਇਲਾਕਿਆਂ ਦਾ ਸੱਭ ਤੋਂ ਵੱਧ ਵਿਸਤਾਰ ਕਰਕੇ ਮਹਾਰਾਜਾ ਦਾ ਦਰਜਾ ਪ੍ਰਾਪਤ ਕੀਤਾ।ਆਪਨੇ ਆਪਣੇ ਰਾਜ ਵਿੱਚ ਤਕਰੀਬਨ 360 ਕਿਲ੍ਹਾ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਰਾਖੀ ਲਈ ਰਾਮਗੜ੍ਹੀਆ ਬੁੰਗਾ ਤੇ ਦੋ ਮਿਨਾਰ ਬਣਾਏ। ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਏ ਦੀਆਂ ਲਗਾਤਾਰ ਜਿੱਤਾਂ ਨਾਲ ਫ਼ੌਜ਼ੀ ਤਾਕਤ ਵਿਚ ਵਾਧਾ ਹੋਣ ਕਰਕੇ ਸਾਰੀਆਂ ਮਿਸਲਾਂ ਉਨ੍ਹਾਂ ਨਾਲ ਈਰਖਾ ਕਰਨ ਲਗ ਪਈਆਂ।ਸ ਜੱਸਾ ਸਿੰਘ ਆਹਲੂਵਾਲੀਏ ਦੀ ਰਾਮਗੜ੍ਹੀਆ ਹੱਥੋਂ ਗਿਰਫਤਾਰੀ ਅਤੇ ਸ ਚੜ੍ਹਤ ਸਿੰਘ ਸ਼ੁਕਰਚੱਕੀਏ ਦੀ ਹਾਰ ਨੇ ਬਾਕੀ ਮਿਸਲਾਂ ਦੇ ਗਠਜੋੜ ਦਾਮੁੱਢ ਬੰਨ ਦਿੱਤਾ।ਇਹਨਾਂ ਨੇ ਰਾਮਗੜ੍ਹੀਏ ਦੇ ਸਾਰੇ ਇਲਾਕਿਆਂ ਤੇ 1776 ਈ: ਨੂੰ ਕਬਜਾ ਕਰ ਲਿਆ। ਰਾਮਗੜ੍ਹੀਆ ਸਰਦਾਰ ਆਪਣਾ ਇਲਾਕਾ ਛੱਡ ਕੇ ਆਪਣੇ ਚੋਣਵੇ ਯੋਧਿਆਂ ਨਾਲ ਸਤਲੁਜ ਤੋ ਪਾਰ ਚਲਾ ਗਿਆ, ਜਿਥੇ ਪਟਿਆਲਾ ਰਿਆਸਤ ਦੇ ਰਾਜੇ ਸ ਅਮਰ ਸਿੰਘ ਨੇ ਉਸ ਨਾਲ ਦੋਸਤੀ ਦਾ ਹੱਥ ਵਧਾਇਆ ਕਿਉਕਿ ਉਹ ਜੱਸਾ ਸਿੰਘਦੀ ਬਹਾਦਰੀ, ਤਾਕਤ, ਸਿਆਣਪ ਤੇ ਯੁੱਧ ਕੁਸ਼ਲਤਾ ਨੂੰ ਜਾਣਦਾ ਸੀ।ਰਾਜਾ ਉਸਨੂੰ ਆਪਣੇ ਵਿਰੋਧੀਆਂ ਖਿਲਾਫ ਮਦਦ ਲਈ ਵਰਤਣਾ ਚਾਹੁੰਦਾ ਸੀ।ਇਸ ਲਈ ਉਨ੍ਹਾਂ ਹਾਂਸੀ ਤੇ ਹਿਸਾਰ ਦਾ ਇਲਾਕਾ ਜਗੀਰ ਵਜੋਂ ਦੇ ਦਿੱਤਾ।
ਸਿੱਖ ਫ਼ੌਜ਼ ਨੇ ਦਿੱਲੀ ਤੇ ਹਮਲਾ ਕਰ ਦਿੱਤਾ, ਇਕ ਪਾਸਿਉਂ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਆਪਣੀਆਂ ਫ਼ੌਜ਼ਾਂ ਨਾਲ ਤੇ ਦੂਸਰੇ ਪਾਸੇ ਤੋਂ ਸ ਜੱਸਾ ਸਿੰਘ ਆਹਲੂਵਾਲੀਆ ਤੇ ਸ ਬਘੇਲ ਸਿੰਘ ਵੀ ਆਪਣੀਆਂ ਫ਼ੌਜ਼ਾਂ ਸਮੇਤ ਪਹੁੰਚ ਗਏ। ਸਾਰੀਆਂ ਸਿੱਖ ਫ਼ੌਜ਼ਾਂ ਨੇ 11 ਮਾਰਚ, 1783 ਨੂੰ ਦਿੱਲੀ ਦੇ ਲਾਲ ਕਿਲ੍ਹਾ ਵਿੱਚ ਦਾਖਲ ਹੋ ਕੇ ਕਿਲ੍ਹਾ ਤੇਕਬਜਾ ਕਰ ਲਿਆ ਅਤੇ ਕੇਸਰੀ ਨਿਸ਼ਾਨ ਲਹਿਰਾ ਕੇ ਜਿੱਤ ਦਾ ਝੰਡਾ ਗੱਡ ਦਿੱਤਾ।ਮੁਗਲਾਂ ਦੇ ਰਾਜ ਨੂੰ ਜੜ੍ਹੋਂ ਪੁੱਟਣ ਲਈ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਨੇ ਮੁਗਲਾਂ ਦੀ ਤਾਜ-ਪੋਸ਼ੀ ਵਾਲੀ ਪੱਥਰ ਦੀ ਸਿਲ 6'-3” ਲੰਬੀ 4'-6” ਚੌੜੀ 9” ਮੋਟੀ ਜਿਹੜੀ ਕੁਰਾਨ ਦੀਆਂ ਕਲਮਾਂ ਨਾਲ ਪਵਿਤੱਰ ਕੀਤੀ ਗਈ ਅਤੇ ਬਾਰਾਂਦਰੀ ਦੇ 44 ਥੰਮਪੁੱਟਕੇ ਆਪਣੇ ਨਾਲ ਲੈ ਆਂਦੇ ਜੋ ਅੱਜ ਵੀ ਰਾਮਗੜੀਆ ਬੁੰਗਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਚ ਲਗੇ ਹੋਏੇ ਹਨ।ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਨੇ ਪੰਜਾਬ ਵਾਪਿਸ ਆਕੇ ਦੁਬਾਰਾ ਰਾਮਗੜ੍ਹੀਆ ਮਿਸਲ ਦੀ ਸ਼ਾਨ ਬਹਾਲ ਕਰ ਲਈ।ਅਖੀਰ 8 ਅਗਸਤ 1803 ਨੂੰ ਜੱਸਾ ਸਿੰਘ ਰਾਮਗੜ੍ਹੀਆ ਆਪਣੀ ਰਾਜਧਾਨੀ ਸ੍ਰੀ ਹਰਗੋਬਿੰਦਪੁਰਵਿਖੇ ਕੁਝ ਸਮਾਂ ਬਿਮਾਰ ਰਹਿਣ ਮਗਰੋਂ 80 ਸਾਲ ਦੀ ਉਮਰ ਵਿਚ ਸਵਰਗਵਾਸ ਹੋ ਗਏ।
ਗਿਆਨੀ ਜ਼ੈਲ ਸਿੰਘ ਨੂੰ 25 ਜੁਲਾਈ 1982 ਵਿਚ ਭਾਰਤ ਦੇ 7ਵੇਂ ਰਾਸ਼ਟਰਪਤੀ ਬਣਨ ਉਪਰੰਤ ਲਾਲ ਕਿਲ੍ਹਾ ਦੀ ਫ਼ਸੀਲ ਤੇ 26 ਜਨਵਰੀ 1983 ਨੂੰ ਤਿਰੰਗਾ ਲਹਿਰਾਉਣ ਦਾ ਮਾਣ ਪ੍ਰਾਪਤ ਹੋਇਆ ਉਹ ਇਸ ਅਹੁੱਦੇ ਤੇ 25 ਜੁਲਾਈ, 1987 ਤਕ ਰਹੇ। ਉਹ ਇਸ ਤੋਂ ਪਹਿਲਾ ਪੈਪਸੂ ਵਿਚ ਮਾਲ ਅਤੇ ਖੇਤੀਬਾੜੀ ਮੰਤਰੀ, 1972 ਤੋਂ1977 ਵਿਚ ਪੰਜਾਬ ਦੇ ਮੁੱਖ ਮੰਤਰੀ, 1980 ਤੋਂ 1982 ਤਕ ਵਿਚ ਭਾਰਤ ਦੇ ਗ੍ਰਹਿ ਮੰਤਰੀ ਰਹੇ।ਉਹ ਭਾਰਤੀ ਰਾਸ਼ਟਰੀ ਕਾਗਰਸ ਪਾਰਟੀ ਦੇ ਸਰਗਰਮ ਨੇਤਾ ਰਹੇ। ਉਨ੍ਹਾਂ 1972 ਵਿੱਚ ਪੰਜਾਬ ਦੇR ਮੁੱRਖ ਮੰਤਰੀ ਬਣਨ ਉਪਰੰਤ ਆਪਣੇ ਇਕਲੌਤੇ ਪੁੱਤਰ ਜੋਗਿੰਦਰ ਸਿੰਘ ਨੂੰ ਨਾਲ ਲੈ ਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਮੱਥਾ ਟੇਕਣ ਗਏਜਿੱਥੇ ਉਸ ਕੋਲੋਂ ਵਚਨ ਲਿਆ ਕਿ ਉਹ ਸਰਕਾਰ ਵਿੱਚ ਕੋਈ ਦਖ਼ਲਅੰਦਾਜ਼ੀ ਨਹੀਂ ਕਰੇਗਾ। ਇਸ ਤੋਂ ਬਾਅਦ ਉਨ੍ਹਾਂ ਨੇ ਪਰਮਾਤਮਾ ਕੋਲੋਂ ਆਸ਼ੀਰਵਾਦ ਲਿਆ ਅਤੇ ਆਪਣੀ ਜ਼ਿੰਮੇਵਾਰੀ ਸੰਭਾਲੀ ਤੇ ਸਫ਼ਲਤਾ ਨਾਲ ਨਿਭਾਈ। ਉਨ੍ਹਾਂ ਦੀ ਸਰਕਾਰ ਨੇ ਪੰਜਾਬੀ ਸੂਬੇ ਦੇ ਵਿਕਾਸ ਲਈ ਕਈ ਕਦਮ ਚੁੱਕੇ ਜਿਹਨਾਂ ਵਿੱਚੋਂ ਪਿੰਡਾਂ ਦਾ ਸੌ ਫ਼ੀਸਦੀ ਬਿਜਲੀਕਰਨਸਭ ਤੋਂ ਵੱਡੀ ਪ੍ਰਾਪਤੀ ਰਹੀ।ਗਿਆਨੀ ਜੀ ਨੇ ਸ. ਭਗਤ ਸਿੰਘ ਦੀ ਮਾਂ ਨੂੰ 'ਪੰਜਾਬ ਮਾਤਾ' ਦੇ ਖ਼ਿਤਾਬ ਨਾਲ ਸਨਮਾਨਿਆ। ਗਿਆਨੀ ਜ਼ੈਲ ਸਿੰਘ ਦੇ ਯਤਨਾਂ ਨਾਲ ਹੀ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਇੰਗਲੈਂਡ ਤੋਂ ਭਾਰਤ ਲਿਆਂਦੀਆਂ ਗਈਆਂ।
ਗਿਆਨੀ ਜੀ ਦਾ ਸਿੱਖ ਧਰਮ ਵਿੱਚ ਅਟੁੱਟ ਵਿਸ਼ਵਾਸ ਸੀ। ਉਨ੍ਹਾਂ ਨੇ ਮੁੱਖ ਮੰਤਰੀ ਦਾ ਅਹੁੱਦਾ ਸੰਭਾਲਣ ਉਪਰੰਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਸਭ ਤੋਂ ਪਹਿਲਾਂ ਦੋ ਤਖ਼ਤਾਂ ਸ੍ਰੀ ਅਨੰਦਪੁਰ ਸਾਹਿਬ ਤੋਂ ਤਖ਼ਤ ਦਮਦਮਾ ਸਾਹਿਬ ਤਲਵੰਡੀ ਸਾਬੋ ਨੂੰ ਜੋੜਨ ਵਾਲਾ 640 ਕਿਲੋਮੀਟਰ “ਗੁਰੂ ਗੋਬਿੰਦ ਸਿੰਘ ਮਾਰਗ” ਬਣਵਾਇਆ।ਗਿਆਨੀ ਜੀ ਦਾ ਆਪਣੇ ਆਪ 'ਤੇ ਪੂਰਨ ਕੰਟਰੋਲ ਸੀ। ਉਹ ਵੱਡੀ ਤੋਂ ਵੱਡੀ ਗੱਲ ਹੋਣ 'ਤੇ ਵੀ ਡੋਲਦੇ ਨਹੀ ਸਨ, ਚਾਹੇ ਉਹ ਐਮਰਜੈਂਸੀ ਦਾ ਸਮਾਂ ਸੀ,ਨੀਲਾ ਸਾਕਾ ਤਾਰਾ ਜਾਂ ਹੋਰ ਕੋਈ ਹਾਲਾਤ। ਉਨ੍ਹਾਂ ਦੇ ਸਮੇਂ ਲੋਕਾਂ ਨਾਲ ਕਿਸੇ ਤਰ੍ਹਾਂ ਦੀ ਜ਼ਿਆਦਤੀ ਦੀ ਕੋਈ ਘਟਨਾ ਨਹੀਂ ਮਿਲਦੀ।ਗਿਆਨੀ ਜੀ ਨੇ ਸੱਤਾ ਵਿੱਚ ਹੁੰਦੇ ਹੋਏ ਕਦੇ ਵੀ ਆਪਣੇਵਿਰੋਧੀਆਂ ਵਿਰੁੱਧ ਕਾਰਵਾਈ ਕਰਨ ਬਾਰੇ ਨਹੀਂ ਸੀ ਸੋਚਿਆ। ਫ਼ਰੀਦਕੋਟ ਦੇ ਮਹਾਰਾਜੇ ਹਰਿੰਦਰ ਸਿੰਘ ਬਰਾੜ ਨੇ ਆਪਣੇ ਰਾਜ ਸਮੇਂ ਗਿਆਨੀ ਜੀ ਨੂੰ ਬੰਨ੍ਹ ਕੇ ਜੀਪ ਮਗਰ ਘੜੀਸਿਆ ਅਤੇ ਹੋਰ ਅਨੇਕਾਂ ਵਧੀਕੀਆਂ ਕੀਤੀਆਂ ਸਨ ਪਰ ਉਹ ਮੁੱਖ ਮੰਤਰੀ ਬਣਨ 'ਤੇ ਮਹਾਰਾਜੇ ਦੇ ਘਰ ਗਏ ਅਤੇ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀਬਦੌਲਤ ਹੀ ਉਹ ਮੁੱਖ ਮੰਤਰੀ ਹਨ।ਗਿਆਨੀ ਜੀ ਵਲੋਂ ਸੁਤੰਤਰਤਾ ਸੰਗਰਾਮ ਲਈ ਕੀਤੀਆਂ ਕੁਰਬਾਨੀਆਂ ਸਦਕਾ ਉਹ ਹਮੇਸਾ ਸੁਤੰਤਰਤਾ ਸੰਗਰਾਮੀਆਂ ਦੀ ਮਦੱਦ ਨੂੰ ਪਹਿਲ ਦਿੰਦੇ ਸਨ ਭਾਂਵੇ ਉਹ ਕਿਸੇ ਵੀ ਅਹੁੱਦੇ ਤੇ ਰਹੇ। ਉਨ੍ਹਾਂ ਦੇ ਪੁਰਾਣੇ ਸਾਥੀ ਅੱਜ ਵੀ ਉਨ੍ਹਾਂ ਦੀ ਮਿੱਤਰਤਾ ਦੀਆਂ ਕਹਾਣੀਆਂ ਫ਼ਖ਼ਰ ਨਾਲ ਸੁਣਾਉਦੇ ਹਨ।
ਗਿਆਨੀ ਜੀ ਅਖੀਰ ਆਪਣੀਆਂ ਮਿੱਠੀਆਂ ਯਾਦਾਂ ਛੱਡਦੇ ਹੋਏ 25 ਦਿਸੰਬਰ 1994 ਨੂੰ ਸਦੀਵੀ ਵਿਛੋੜਾ ਦੇ ਗਏ।
ਅਜ ਅਸੀਂ ਕੌਂਮ ਦੇ ਮਹਾਨ ਯੋਧਿਆ ਨੂੰ ਯਾਦ ਕਰਦਿਆਂ ਆਪਣੀ ਸਰਧਾ ਪ੍ਰਗਟ ਕਰੀਏ ਤੇ ਉਨ੍ਹਾਂ ਵਲੋਂ ਕੀਤੇ ਕਾਰਨਾਮਿਆਂ ਨੂੰ ਯਾਦ ਕਰੀਏ।
-
ਗਿਆਨ ਸਿੰਘ, ਲੇਖਕ
gyankhiva@gmail.com
na
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.