ਅੱਜ ਪੰਜਾਬੀ ਗਾਇਕੀ ਨੇ ਬਾਲੀਵੁੱਡ ਵਿੱਚ ਆਪਣੀ ਵੱਖਰੀ ਥਾਂ ਸਥਾਪਤ ਕਰ ਲਈ ਹੈ। ਹਰ ਕਿਸੇ ਦੀ ਕੋਸ਼ਿਸ਼ ਹੈ ਕਿ ਆਪਣੇ ਆਪ ਨੂੰ ਚੰਗਾ ਗਾਇਕ ਸਥਾਪਤ ਕਰ ਸਕੇ। ਕਾਰਨ ਹੈ ਕਿ ਬਹੁਤੀ ਗਿਣਤੀ ਵਿੱਚ ਪੰਜਾਬੀ ਸੰਗੀਤ ਦੀ ਸਿੱਖਿਆ ਲੈ ਕੇ ਹੀ ਪੰਜਾਬੀ ਗਾਇਕੀ ਵੱਲ ਆਪਣੇ ਕਦਮ ਵਧਾ ਰਹੇ ਹਨ। ਭਾਵੇਂ ਪੰਜਾਬੀ ਇੰਡਸਟਰੀ ਵਿੱਚ ਕੁੜੀਆਂ ਦੀ ਗਿਣਤੀ ਮੁੰਡਿਆਂ ਦੇ ਮੁਕਾਬਲੇ ਬਹੁਤ ਘੱਟ ਹੈ ਪਰ ਉਹਨਾਂ ਦਾ ਗਉਣਾ ਜਲਦੀ ਪਛਾਣ ਬਣਾਉਂਦਾ ਹੈ ਬਸ਼ਰਤੇ ਉਹਨਾਂ ਨੂੰ ਚੰਗਾ ਗਾਉਣਾ ਆਉਂਦਾ ਹੋਵੇ। ਇਬਾਦਤ ਨਵੇਂ ਪੂਰ ਦੀ ਉਹ ਕੁੜੀ ਹੈ ਜਿਸਦਾ ਪਹਿਲਾ ਗੀਤ ਹਸਲ ਐਂਡ ਰਸਲ ਰਿਕਾਰਡ ਦੇ ਬੈਨਰ ਹੇਠ ਰੀਲੀਜ਼ ਹੋ ਰਿਹਾ ਹੈ। ਗਾਣੇ ਦੇ ਬੋਲ ਹਨ 'ਕਿਤੇ ਨੈਣ ਨਾ ਜੋੜੀਂ' ਇਬਾਦਤ ਨੂੰ ਇਸ ਗੀਤ ਤੋਂ ਚੰਗੀ ਆਸ ਹੈ। ਬੋਲ ਪਾਕਿਸਤਾਨੀ ਗੀਤਕਾਰ ਮੰਜੂਰ ਝੱਲਾ ਦੇ ਹਨ ਤੇ ਸੰਗੀਤ ਰਵਿੰਦਰ ਰੰਗੂਵਾਲ ਦਾ ਹੈ ਅਤੇ ਡਾਇਰੈਕਟਰ ਵੀ ਰਵਿੰਦਰ ਰੰਗੂਵਾਲ ਹਨ। ਇਬਾਦਤ ਰੰਗੂਵਾਲ ਦੀ ਅਗਵਾਈ ਵਿੱਚ ਹੀ ਪੰਜਾਬੀ ਗਾਇਕੀ ਵਿੱਚ ਪੈਰ ਰੱਖਣ ਜਾ ਰਹੀ ਹੈ।
ਇਬਾਦਤ ਨੂੰ ਗਉਣ ਦਾ ਸ਼ੌਂਕ ਸਕੂਲ ਵੇਲੇ ਤੋਂ ਹੀ ਹੈ। ਭਾਵੇਂ ਇਸਦੇ ਮਾਤਾ-ਪਿਤਾ ਸਰਕਾਰੀ ਔਹਦੇ ਉਪਰ ਤਾਇਨਾਤ ਹਨ ਪਰ ਉਹ ਗਾਉਣ ਦੇ ਸ਼ੌਕੀਨ ਅਤੇ ਸੁਰ ਦੇ ਪੱਕੇ ਹਨ। ਇਬਾਦਤ ਨੂੰ ਗਾਇਕੀ ਦੀ ਅਸਲੀ ਗੁੜਤੀ ਮਾਤਾ-ਪਿਤਾ ਤੋਂ ਹੀ ਮਿਲੀ। ਜਦੋਂ ਅਗਲੀ ਪੜ੍ਹਾਈ ਲਈ ਉਹ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਖੇ ਦਾਖਲਾ ਲਿਆ ਜਿਥੇ ਉਹਨਾਂ ਨੇ ਬੀ.ਟੈਕ ਅਤੇ ਫਿਰ ਐਮ.ਟੈਕ ਦੀ ਪੜ੍ਹਾਈ ਕੀਤੀ। ਪੜ੍ਹਾਈ ਦੌਰਾਨ ਹਰ ਇੱਕ ਕਲਚਰਲ ਐਕਟੀਵਿਟੀ ਵਿੱਚ ਵੱਧ-ਚੜ ਕੇ ਹਿੱਸਾ ਲਿਆ ਅਤੇ ਲਗਾਤਾਰ ਬੈਸਟ ਸਿੰਗਰ ਆਫ ਪੀ.ਏ.ਯੂ. ਦਾ ਅਵਾਰਡ ਤਿੰਨ ਵਾਰ ਹਾਸਲ ਕੀਤਾ। ਮੈਂ ਡਾਂਸ ਅਤੇ ਗਾਇਕੀ ਦਾ ਬਹੁਤ ਸੌਂਕ ਰੱਖਦੀ ਹਾਂ ਅਤੇ ਰਵਿੰਦਰ ਰੰਗੂਵਾਲ ਨੇ ਮੇਰੇ ਉਤਸ਼ਾਹ ਨੂੰ ਵਧਾਉਣ ਦਾ ਕੰਮ ਕੀਤਾ। ਉਹਨਾਂ ਦੀ ਅਗਵਾਈ ਵਿੱਚ ਹੰਗਰੀ, ਜਰਮਨੀ ਤੇ ਬੋਸਨਿਆ ਵਿੱਚ ਭਾਰਤ ਵਲੋਂ ਜਿਹੜਾ ਪ੍ਰਤੀਨਿਧੀ ਮੰਡਲ ਗਿਆ ਸੀ ਉਹਨਾਂ ਵਿੱਚ ਜਾਣ ਦਾ ਮੈਨੂੰ ਮੌਕਾ ਮਿਲਿਆ।
ਇਬਾਦਤ ਦਾ ਕਹਿਣਾ ਹੈ ਕਿ ਮੈਨੂੰ ਕਲਾਸੀਕਲ ਸੰਗੀਤ ਦਾ ਬਹੁਤ ਸ਼ੌਂਕ ਹੈ। ਉਹ ਚੰਗੀ ਗਾਇਕੀ ਦੀ ਚਾਹਵਾਨ ਹੈ ਅਤੇ ਪੰਜਾਬੀ ਗਾਇਕੀ ਵਿੱਚ ਇੱਕ ਨਵੇਂ ਮੋੜ ਦੀ ਇੱਛਾ ਰੱਖਦੀ ਹੈ। ਪੰਜਾਬੀ ਗਾਇਕੀ ਵਿੱਚ ਕੁੜੀਆਂ ਦੀ ਘਾਟ ਬਾਰੇ ਉਹਨਾਂ ਦਾ ਕਹਿਣਾ ਹੈ ਭਾਵੇਂ ਸਮਾਜ ਦੀ ਸੋਚ ਪਹਿਲਾਂ ਨਾਲੋਂ ਬਹੁਤ ਬਦਲੀ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਕੁੜੀਆਂ ਲਈ ਪਰਿਵਾਰਕ ਜਾਂ ਸਮਾਜਕ ਚੁਣੌਤਿਆਂ ਬਰਕਰਾਰ ਰਹਿਣੀਆਂ ਹਨ। ਪਰ ਜਿਹਨਾਂ ਕੋਲ ਕਲਾ ਹੈ ਉਹਨਾਂ ਲਈ ਚੁਣੌਤਿਆਂ ਆਪਣੇ ਆਪ ਦੂਰ ਹੋ ਜਾਂਦੀਆਂ ਹਨ।
ਇਬਾਦਤ ਆਪਣੇ ਪਹਿਲੇ ਗੀਤ ਤੋਂ ਬਹੁਤ ਆਸ਼ਵੰਦ ਹੈ। ਉਸਦਾ ਕਹਿਣਾ ਹੈ ਕਿ ਇਹ ਗੀਤ ਚੰਗੀ ਸ਼ਾਇਰੀ ਦੇ ਨਾਲ-ਨਾਲ ਚੰਗੇ ਵੀਡਿਓ ਕਰਕੇ ਵੀ ਜਾਣਿਆ ਜਾਵੇਗਾ। ਮੈਂ ਵੀ ਇਸ ਵਿੱਚ ਚੰਗਾ ਗਾਉਣ ਤੇ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ। ਆਖਰੀ ਨਤੀਜਾ ਸਰੌਤਿਆਂ ਦੇ ਹੱਥ ਵਿੱਚ ਹੈ ਅਤੇ ਉਹਨਾਂ ਇਸ ਗਾਣੇ ਨੂੰ ਕਿੰਨੇ ਅੰਕ ਦੇਣੇ ਹਨ।
-
ਗੁਰਭਜਨ ਗਿੱਲ, ਲੇਖਕ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.