ਕਿਸੇ ਦੇਸ਼ ਜਾ ਸੂਬੇ ਅੰਦਰ ਕੁਝ ਅਫ਼ਸਰ ਅਜਿਹੇ ਹੁੰਦੇ ਨੇ ਜਿਨ੍ਹਾਂ ਦੀ ਜਾਗਦੀ ਜ਼ਮੀਰ ਦਲੇਰੀ ਤੇ ਨਿਡਰਤਾ ਦੀ ਚਰਚਾ ਪੂਰੇ ਅਵਾਮ ਦੇ ਸਿਰ ਚੜ੍ਹ ਕੇ ਬੋਲਦੀ ਹੈ। ਅਜਿਹਾ ਹੀ ਇੱਕ ਨਾਂਅ ਹੈ ਜ਼ਿਲ੍ਹਾ ਸੰਗਰੂਰ ਦੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਹੁਰਾਂ ਦਾ। ਪਿਛਲੇ ਕਈ ਸਾਲਾਂ ਤੋਂ ਜਿੰਨਾ ਕੁ ਮੈਂ ਇੱਕ ਲੇਖਕ ਤੇ ਪੱਤਰਕਾਰ ਹੋਣ ਦੇ ਨਾਤੇ ਉਨ੍ਹਾਂ ਨੂੰ ਜਾਣਿਆ ਤੇ ਕੰਮ ਕਰਦੇ ਵੇਖਿਆ ਹੈ ਤਾਂ ਵਿਰਲੇ ਅਫ਼ਸਰ ਹੀ ਅਜਿਹੇ ਨਜ਼ਰ ਆਉਂਦੇ ਨੇ। ਮੈਂ ਇਹ ਨਹੀਂ ਕਹਿੰਦਾ ਕਿ ਬਾਕੀ ਅਫ਼ਸਰ ਇਮਾਨਦਾਰੀ ਨਾਲ ਡਿਊਟੀ ਨਹੀਂ ਕਰਦੇ ਪਰ ਸ. ਸਿੱਧੂ ਦਾ ਵਿਲੱਖਣਤਾ ਭਰਿਆ ਕੰਮ ਕਰਨ ਦਾ ਤਰੀਕਾ ਅਤੇ ਮਿਲਵਰਤਣ ਵਾਲਾ ਸੁਭਾਅ ਪੁਲਿਸੀਆ ਲਹਿਜੇ ਤੋਂ ਦੂਰ ਇੱਕ ਆਮ ਇਨਸਾਨ ਦੇ ਵਾਂਗੂੰ ਪੇਸ਼ ਆਉਣਾ, ਸਿਆਸੀ ਪੁਸ਼ਤ-ਪਨਾਹੀ ਤੋਂ ਦੂਰ, ਗ਼ਰੀਬ ਤੇ ਬੇਕਸੂਰ ਦੀ ਧਿਰ ਬਣ ਕੇ ਖੜ੍ਹਨਾ ਸ. ਸਿੱਧੂ ਦੇ ਹਿੱਸੇ ਆਇਐ। ਮੈਂ ਕਦੇ ਵੀ ਇਹ ਨਹੀਂ ਸੁਣਿਆ ਕਿ ਸ. ਮਨਦੀਪ ਸਿੰਘ ਸਿੱਧੂ ਨੇ ਸਿਆਸੀ ਆਕਾਵਾਂ ਨੂੰ ਖ਼ੁਸ਼ ਰੱਖਣ ਦੇ ਲਈ ਆਪਣੀ ਡਿਊਟੀ ਨਾਲ ਇਨਸਾਫ਼ ਨਹੀਂ ਕੀਤਾ। ਉਹਨਾਂ ਦੇ ਅੰਦਰ ਇੱਕ ਚੰਗਾ ਲੇਖਕ ਵੀ ਛੁਪਿਐ ਅਤੇ ਸੱਚੀ ਮਿੱਤਰਤਾ ਨਿਭਾਉਣਾ ਉਹਨਾਂ ਦੀ ਫ਼ਿਤਰਤ ਹੈ। ਪਿਛਲੇ ਦਿਨੀਂ ਉਹਨਾਂ ਜੋ ਕੰਮ ਆਪਣੇ ਜ਼ਿਲ੍ਹੇ ਵਿੱਚ ਕੀਤੇ, ਖ਼ਾਸਕਰ ਆਪਣੇ ਹੀ ਮਹਿਕਮੇ ਵਿੱਚ ਕੀਤੇ ਨੇ, ਉਹ ਪੰਜਾਬ ਦੀ ਜਨਤਾ ਦੀ ਆਵਾਜ਼ ਦੇ ਰੂਪ ਵਿੱਚ ਗੂੰਜਣ ਲੱਗੇ ਨੇ। ਇਮਾਨਦਾਰੀ ਦੀ ਗੁੜ੍ਹਤੀ ਲੈ ਕੇ ਜਵਾਨ ਹੋਏ ਸ. ਸਿੱਧੂ ਅੱਜ ਇੱਕ ਵੱਡੇ ਰੁਤਬੇ ਨੂੰ ਪਹੁੰਚੇ ਨੇ। ਭਾਈਚਾਰਕ ਏਕਤਾ ਦੇ ਵੱਡੇ ਮੁਦੱਈ ਸ਼ਾਂਤੀ ਪਸੰਦ ਅਫ਼ਸਰ ਵਜੋਂ ਜਾਣਦਿਆਂ ਜਨਤਾ ਜਦੋਂ ਉਹਨਾਂ ਦੇ ਦਫ਼ਤਰ ਜਾਂਦੀ ਹੈ ਤਾਂ ਉਨ੍ਹਾਂ ਨੂੰ ਕਿਸੇ ਸਿਆਸੀ ਸਿਫ਼ਾਰਿਸ਼ ਦੀ ਲੋੜ ਨਹੀਂ ਹੁੰਦੀ। ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨਾ ਉਨ੍ਹਾਂ ਦੀ ਡਿਊਟੀ ਦਾ ਹਿੱਸਾ ਨਜ਼ਰ ਆਉਂਦੈ। ਸੰਗਰੂਰ ਜ਼ਿਲ੍ਹੇ ਦੇ ਹਰ ਛੋਟੇ ਵੱਡੇ ਭ੍ਰਿਸ਼ਟ ਪੁਲਿਸ ਅਫ਼ਸਰ ਤੇ ਮੁਲਾਜ਼ਮਾਂ ਨੂੰ ਇੱਕ ਵੱਡੀ ਚੁਣੌਤੀ ਦੇ ਰੂਪ ਵਿੱਚ ਲੈ ਕੇ ਸਿੱਧੂ ਸਾਹਿਬ ਕੰਮ ਕਰਦੇ ਨੇ। ਸੰਗਰੂਰ ਜ਼ਿਲ੍ਹੇ ਦੇ ਨਾਲ ਲੱਗਦੇ ਹਲਕਿਆਂ ਅੰਦਰ ਵੀ ਮਾੜੇ ਅਨਸਰਾਂ ਵਿੱਚ ਵੀ ਉਹਨਾਂ ਦੇ ਨਾਮ ਦਾ ਖ਼ੌਫ਼ ਤੇ ਭੈਅ ਨਜ਼ਰ ਆਉਂਦੈ। ਉੱਥੇ ਹੀ ਸ਼ਰੀਫ਼ ਤੇ ਸਾਊ ਲੋਕਾਂ ਅੰਦਰ ਆਪਣੇ ਆਪ ਨੂੰ ਸੇਫ਼ ਤੇ ਸੁਰੱਖਿਅਤ ਮੰਨਣ ਦੀ ਚਰਚਾ ਜ਼ਰੂਰ ਹੈ। ਆਪਣੀ ਹੀ ਪੁਲਿਸ ਦੇ ਅੰਦਰ ਬੈਠੇ ਮਾੜੇ ਅਫ਼ਸਰਾਂ ਤੇ ਮੁਲਾਜ਼ਮਾਂ ਲਈ ਜਿੱਥੇ ਸ. ਸਿੱਧੂ ਸਿਰਦਰਦੀ ਬਣ ਕੇ ਪੇਸ਼ ਆਉਂਦੇ ਨੇ ਉੱਥੇ ਹੀ ਬੇਕਸੂਰ ਆਮ ਲੋਕਾਂ ਲਈ ਉਹ ਇਮਾਨਦਾਰੀ ਦੇ ਕਿਸੇ ਮੁਜੱਸਮੇ ਤੋਂ ਘੱਟ ਨਹੀਂ ਜਾਪਦੇ। ਰੱਬ ਕਰੇ ਪੰਜਾਬ ਪੁਲਿਸ ਦੀ ਸੱਚੀ ਤੇ ਸੁੱਚੀ ਟਕਸਾਲ ਵਿੱਚੋਂ ਖ਼ਰਾ ਸੋਨਾ ਬਣ ਕੇ ਨਿਕਲੇ ਸ. ਮਨਦੀਪ ਸਿੰਘ ਸਿੱਧੂ ਵਰਗਾ ਐਸ.ਐਸ.ਪੀ. ਪੰਜਾਬ ਦੇ ਹਰ ਜ਼ਿਲ੍ਹੇ ਨੂੰ ਮਿਲੇ।
ਕਲਚਰ ਐਡੀਟਰ
ਪੰਜਾਬੀ ਰਾਈਟਰ (ਯੂ.ਐਸ.ਏ.)
ਮੋਬਾ. 94634-63136
-
ਮਨਜਿੰਦਰ ਸਿੰਘ ਸਰੌਦ, ਪੰਜਾਬੀ ਰਾਈਟਰ
manjindersinghkalasaroud@gmail.com
94634-63136
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.