ਸਮਾਂ ਬਹੁਤ ਬਲਵਾਨ ਹੈ। ਇਨਸਾਨ ਨੂੰ ਕਦੋਂ ਕਿਸੇ ਇਨਸਾਨ ਦੇ ਸਹਾਰੇ ਦੀ ਲੋੜ ਪੈ ਜਾਵੇ ਇਹ ਕੋਈ ਨਹੀਂ ਜਾਣਦਾ। ਇਕ-ਦੂਜੇ ਦੀਆਂ ਲੋੜਾਂ ਦੀ ਪੂਰਤੀ ਕਰਨ ਨੂੰ ਹੀ ਸ਼ਾਇਦ ਜ਼ਿੰਦਗੀ ਕਹਿੰਦੇ ਨੇ। ਜ਼ਿੰਦਗੀ 'ਚ ਕਈ ਤਰ੍ਹਾਂ ਦੇ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਹਨ ਪਰ ਕੁਝ ਗੱਲਾਂ ਨੂੰ ਅਸੀਂ ਅੱਖੋਂ ਪਰੋਖੇ ਕਰ ਦਿੰਦੇ ਹਾਂ ਜੋ ਅਹਿਮ ਹੁੰਦੀਆਂ ਹਨ। ਇਸੇ ਤਰ੍ਹਾਂ ਦਾ ਇਕ ਵਾਕਿਆ ਬਿਆਂ ਕਰ ਰਿਹਾ ਹਾਂ ਜੋ ਮੈਂ ਇਕਾਂਤ 'ਚ ਬੈਠ ਕੇ ਵਿਚਾਰਿਆ।
ਸ਼ਹਿਰ ਪਟਿਆਲਾ ਤੋਂ ਸਵੇਰੇ ਡਿਊਟੀ 'ਤੇ ਜਾਣ ਲਈ ਜਿਉਂ ਹੀ ਮੈਂ ਘਰੋਂ ਬਾਹਰ ਨਿਕਲਿਆ ਤਾਂ ਬੱਸ ਅੱਡੇ ਵੱਲ ਜਾ ਰਹੇ ਇਕ ਰੱਬ ਦੇ ਬੰਦੇ ਨੇ ਆਪਣਾ ਐਕਟਿਵਾ ਰੋਕ ਕੇ ਮੈਨੂੰ ਨਾਲ ਬੈਠਣ ਲਈ ਕਿਹਾ। ਮੈਂ ਬਿਨਾਂ ਕੁਝ ਬੋਲੇ ਉਸ ਬੰਦੇ ਨਾਲ ਬੈਠ ਗਿਆ ਤੇ ਬੱਸ ਸਟੈਂਡ 'ਤੇ ਉਤਰ ਕੇ ਆਪਣੀ ਮੰਜਲ ਵੱਲ ਵਧਣ ਲਈ ਬੱਸ 'ਚ ਸਵਾਰ ਹੋ ਗਿਆ। ਸ਼ਹੀਦਾਂ ਦੀ ਧਰਤੀ ਸ੍ਰੀ ਫ਼ਤਹਿਗੜ੍ਹ ਸਾਹਿਬ ਪਹੁੰਚ ਕੇ ਮੈਂ ਇਕ ਸਕੂਟਰ ਦਾ ਸਹਾਰਾ ਲੈ ਕੇ ਜੀਟੀ ਰੋਡ ਪੁੱਜਾ। ਉਸ ਥਾਂ ਤੋਂ ਪੈਦਲ ਆਪਣੀ ਮਿੱਥੀ ਥਾਂ 'ਤੇ ਪਹੁੰਚ ਗਿਆ। ਉਪਰੰਤ ਮੈਂ ਆਪਣੇ ਚਾਚਾ ਜੀ ਦੀ ਸਕੂਟਰੀ ਲੈ ਕੇ ਦੋ-ਤਿੰਨ ਕੰਮ ਕਰਕੇ ਵਾਪਸ ਉਸੇ ਥਾਂ ਪੁੱਜ ਗਿਆ। ਮੁੜ ਮੈਨੂੰ ਸਾਧਨ ਦੀ ਲੋੜ ਪਈ ਤਾਂ ਮੇਰੇ ਚਾਚਾ ਜੀ ਦੀ ਦੁਕਾਨ 'ਤੇ ਆਏ ਇਕ ਸ਼ਖ਼ਸ਼ ਦਾ ਮੋਟਰਸਾਈਕਲ ਲੈ ਕੇ ਕਿਸੇ ਕੰਮ ਚਲਾ ਗਿਆ। ਇਸ ਦੌਰਾਨ ਡਿਊਟੀ ਦਾ ਜਾਣ ਦਾ ਸਮਾਂ ਵੀ ਨਜ਼ਦੀਕ ਆ ਰਿਹਾ ਸੀ। ਸੋ ਮੈਂ ਆਪਣੇ ਚਾਚਾ ਜੀ ਨਾਲ ਸਕੂਟਰੀ 'ਤੇ ਸਵਾਰ ਹੋ ਕੇ ਰੋਪੜ ਅੱਡੇ ਬੱਸ ਲੈਣ ਲਈ ਚੱਲ ਪਿਆ। ਅੱਧ 'ਚੋਂ ਉਥੇ ਪਹੁੰਚਣ ਲਈ ਮੈਂ ਇਕ ਬੁਲਟ ਮੋਟਰਸਾਈਕਲ ਦਾ ਸਹਾਰਾ ਲਿਆ। ਰੋਪੜ ਅੱਡੇ ਬੱਸ 'ਚ ਸਵਾਰ ਹੋ ਕੇ ਮੈਂ ਚੰਡੀਗੜ੍ਹ ਪਹੁੰਚ ਗਿਆ ਜਿੱਥੇ ਮੇਰਾ ਮਿੱਤਰ ਮੈਨੂੰ ਆਪਣੇ ਮੋਟਰਸਾਈਕਲ 'ਤੇ ਬਿਠਾ ਕੇ ਦਫ਼ਤਰ ਲੈ ਗਿਆ। ਡਿਊਟੀ ਖ਼ਤਮ ਕਰਨ ਤੋਂ ਬਾਅਦ ਮੈਂ ਰਾਤ ਨੂੰ ਆਪਣੇ ਦੋਸਤ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਟ੍ਰਿਬਿਊਨ ਚੌਕ ਪੁੱਜਾ ਜਿੱਥੋਂ ਮੈਂ ਬੱਸ ਲੈ ਕੇ ਪਟਿਆਲਾ ਲਈ ਰਵਾਨਾ ਹੋ ਗਿਆ। ਤਕਰੀਬਨ ਰਾਤ 11.30 ਵਜੇ ਜਦੋਂ ਬੱਸ ਸਟੈਂਡ ਪੁੱਜਾ ਤਾਂ ਮੈਂ ਆਪਣੇ ਘਰ ਵੱਲ ਚਾਲੇ ਪਾ ਦਿੱਤੇ। ਮੈਂ ਹਲੇ ਰਸਤੇ 'ਚ ਹੀ ਸੀ ਕਿ ਇਕ ਮੁੰਡੇ ਨੇ ਕਾਰ ਰੋਕ ਕੇ ਮੈਨੂੰ ਮੇਰੇ ਘਰ ਵੱਲ ਜਾਣ ਲਈ ਇਸ਼ਾਰਾ ਕਰ ਦਿੱਤਾ। ਮੈਂ ਲਗਜ਼ਰੀ ਕਾਰ 'ਚ ਬੈਠ ਕੇ ਆਪਣੇ ਘਰ ਦੇ ਨਜ਼ਦੀਕ ਸੜਕ 'ਤੇ ਉਤਰ ਗਿਆ। ਇਸ ਤਰ੍ਹਾਂ ਮੈਂ ਇਕ ਦਿਨ ਦੇ ਸਫ਼ਰ ਦੌਰਾਨ ਤਕਰੀਬਨ 10 ਵਾਹਨਾਂ ਦੀ ਸਵਾਰੀ ਕੀਤੀ। ਜੋ ਮੇਰੇ ਲਈ ਹੈਰਾਨੀ ਵਾਲੀ ਗੱਲ ਸੀ।
ਸੋਹਣ ਸਿੰਘ ਸੋਨੀ,
#24/ਐਫ, ਰਾਜਪੁਰਾ ਕਲੋਨੀ, ਪਟਿਆਲਾ।
ਮੋਬਾ. 99156-28853
ਈਮੇਲ : awalpreetsinghalam@gmail.com
-
ਸੋਹਣ ਸਿੰਘ ਸੋਨੀ, ਲੇਖਕ
awalpreetsinghalam@gmail.com
99156-28853
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.