ਪਿਛਲੇ ਦਿਨੀਂ ਇਹ ਉੱਪਰਲੀ ਤਸਵੀਰ ਗਦਰੀ ਬਾਬਿਆਂ ਦੇ ਹਵਾਲੇ ਨਾਲ ਸੋਸ਼ਲ ਮੀਡੀਆ ਤੇ ਇਹ ਕਹਿ ਕੇ ਘੁਮਾਈ ਗਈ ਕਿ ਇਹ ਤਸਵੀਰ ਬੰਬਈ ਰੇਲਵੇ ਸਟੇਸ਼ਨ ਦੀ ਹੈ। ਬਾਬਿਆਂ ਨੂੰ ਕਾਲੇਪਾਣੀ ਭੇਜਿਆ ਜਾ ਰਿਹਾ ਹੈ। ਇਹ ਗੱਲ ਕਿਣਕਾ ਮਾਤਰ ਵੀ ਸਹੀ ਨਹੀਂ ,ਸਗੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੀ ਹੈ।
1938 ਚ ਲੱਗੇ ਅੰਮ੍ਰਿਤਸਰ ਕਿਸਾਨ ਮੋਰਚੇ ਚ ਗ੍ਰਿਫ਼ਤਾਰ ਇਹ ਸੂਰਮੇ ਹਨ
ਖੱਬਿੳਂ--- ਬਾਬਾ ਸੰਤਾ ਸਿੰਘ ਗੰਡੀਵਿੰਡ, ਕਾਮਰੇਡ ਫੌਜਾ ਸਿੰਘ ਭੁੱਲਰ, ਭਾਈ ਦਰਸ਼ਨ ਸਿੰਘ ਫੇਰੂਮਾਨ, ਬਾਬਾ ਸੋਹਨ ਸਿੰਘ ਭਕਨਾ, ਬਾਬਾ ਕਰਮ ਸਿੰਘ ਚੀਮਾ।
ਰੱਈਆ (ਅੰਮ੍ਰਿਤਸਰ )ਇਲਾਕੇ ਚ ਨਹਿਰ ਦੇ ਮੋਘਿਆਂ ਦਾ ਮੂੰਹ ਨਿੱਕਾ ਕਰਨ ਤੇ ਫ਼ਸਲਾਂ ਦੀਆਂ ਕੀਮਤਾਂ ਘੱਟ ਕਰਨ ਅਤੇ ਵਧਾਏ ਟੈਕਸ ਦੇ ਖਿਲਾਫ਼ ਇਸ ਮੋਰਚੇ ਦੀ ਅਗਵਾਈ ਬਾਬਾ ਸੋਹਣ ਸਿੰਘ ਭਕਨਾ ਨੇ ਕੀਤੀ ਸੀ।
ਇਹ ਉਹੀ ਸਮਾਂ ਹੈ ਜਦ ਪੰਜਾਬ ਚ ਯੂਨੀਅਨਿਸਟ ਪਾਰਟੀ ਕਾਂਗਰਸ ਨੂੰ ਹਰਾ ਕੇ ਸਰਕਾਰ ਬਣਾ ਗਈ ਸੀ। ਇਸ ਅਸੈਂਬਲੀ ਚ ਬਾਬਾ ਬੋਰਡ ਵੱਲੋਂ 8 ਦੇਸ਼ ਭਗਤ ਸੂਰਮੇ ਵਿਧਾਇਕ ਬਣੇ ਸਨ।
1936 ਵਾਲੀ ਗਦਰ ਡਾਇਰੈਕਟਰੀ (ਪੰਜਾਬੀ ਯੂਨੀਵਰਸਿਟੀ, ਪਟਿਆਲਾ) ਵਿੱਚ ਕਾਮਰੇਡ ਫੌਜਾ ਸਿੰਘ ਭੁੱਲਰ ਨੂੰ ਛੱਡ ਕੇ ਬਾਕੀਆਂ ਬਾਰੇ ਸੀ ਆਈ ਡੀ ਨੇ ਵੱਡੇ ਇੰਦਰਾਜ ਕੀਤੇ ਹੋਏ ਨੇ।
ਪ੍ਰਮੁੱਖ ਪੰਜਾਬੀ ਕਵੀ ਤੇ ਦੇਸ਼ਭਗਤ ਲਹਿਰ ਦੇ ਖੋਜੀ ਵਿਦਵਾਨ ਅਮਰਜੀਤ ਚੰਦਨ ਜੀ (ਯੂ ਕੇ)ਦੀ ਪ੍ਰੇਰਨਾ ਕਾਰਨ ਇਸ ਤਸਵੀਰ ਦੀ ਭਾਲ ਸ਼ੁਰੂ ਹੋਈ।
ਉਨ੍ਹਾਂ ਸੀਤਾ ਰਾਮ ਨੂੰ ਪ੍ਰੇਰਨਾ ਦਿੱਤੀ ਅਤੇ ਉਹ ਸੰਦੀਪ ਸਿੰਘ ਨੂੰ ਨਾਲ ਲੈ ਕੇ ਉਸ ਵੇਲੇ ਦੇ ਪ੍ਰਮੁੱਖ ਫੋਟੋਗਰਾਫਰਾਂ ਕੋਲ ਗਏ।
ਇਹ ਤਸਵੀਰ ਹਾਲ ਬਾਜ਼ਾਰ ਅੰਮ੍ਰਿਤਸਰ ਦੇ ਪ੍ਰਸਿੱਧ ਫੋਟੋਗ੍ਰਾਫਰ ਸ: ਸੇਵਾ ਸਿੰਘ ਦੀ ਖਿੱਚੀ ਹੋਈ ਹੈ ਜੋ ਉਨ੍ਹਾਂ ਦੇ ਪੁੱਤਰਾਂ ਪਾਸੋਂ ਬੜੀ ਮਿਹਨਤ ਬਾਦ ਮਿਲੀ।
ਸੰਦੀਪ ਸਿੰਘ ਅੰਮ੍ਰਿਤਸਰ ਨੇ ਉਨ੍ਹਾਂ ਪਾਸੋਂ ਨੈਗੇਟਿਵ ਲੈ ਕੇ ਨਵੀਂ ਦਿੱਲੀ ਦੀ ਕਿਸੇ ਲੈਬ ਤੋਂ ਡਰੰਮ ਸਕੈਨਰ ਨਾਲ ਸਕੈਨ ਕਰਵਾ ਕੇ ਦੋ ਤਸਵੀਰਾਂ ਜਲੰਧਰ ਵਾਸੀ ਪ੍ਰਸਿੱਧ ਖੋਜੀ ਇਤਿਹਾਸਕਾਰ ਪ੍ਰੋ ਮਲਵਿੰਦਰ ਜੀਤ ਸਿੰਘ ਵੜੈਚ ਦੇ ਪਿਆਰੇ ਸ਼ਾਗਿਰਦ ਇਤਿਹਾਸਕਾਰ ਤੇ ਨਵੋਦਯ ਸਕੂਲ ਤਲਵੰਡੀ ਮਾਧੋ(ਜਲੰਧਰ) ਦੇ ਵੋਕੇਸ਼ਨਲ ਅਧਿਆਪਕ ਸੀਤਾ ਰਾਮ ਬਾਂਸਲ ਨੂੰ 2009 ਚ ਸੌਂਪੀਆਂ। ਇਹ ਦੋਵੇਂ ਤਸਵੀਰਾਂ ਮੈਨੂੰ ਵੀ ਹੁਣ ਸੀਤਾ ਰਾਮ ਬਾਂਸਲ ਤੋਂ ਹੀ ਪ੍ਰਾਪਤ ਹੋਈਆਂ ਹਨ।
ਹੋਰ ਜਾਣਕਾਰੀ ਲਈ ਸੀਤਾ ਰਾਮ ਬਾਂਸਲ ਨਾਲ ਸੰਪਰਕ ਕਰ ਸਕਦੇ ਹੋ ਜੀ। ਉਨ੍ਹਾਂ ਦਾ ਨੰਬਰ
+91 75892 56092 ਹੈ।
ਏਨੀਆਂ ਗੱਲਾਂ ਵੀ ਮੈਂ ਉਸ ਤੋਂ ਹੀ ਪੁੱਛ ਕੇ ਦੱਸੀਆਂ ਹਨ।
-
ਗੁਰਭਜਨ ਗਿੱਲ, ਲੇਖਕ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.