ਹਰੁ ਸਾਲ ਤਕਰੀਬਨ 15 ਲੱਖ ਵਿਦਿਆਰਥੀ ਆਈ ਆਈ ਟੀ ਅਤੇ ਹੋਰ ਨਾਮੀ ਅਦਾਰਿਆਂ ਚ ਇੰਜੀਅਰਿੰਗ ਦੇ ਦਾਖਲੇ ਲਈ ਆਪਣੀ ਕਿਸਮਤ ਅਜਮਾਉਂਦੇ ਹਨ। ਇਸ ਸਾਲ ਵੀ ਸੀ ਬੀ ਐਸ ਈ ਨੂੰ 12 ਲਖ ਦੇ ਕਰੀਬ ਨੀਟ ਪੀ੍ਖਿਆ(ਮੈਡੀਕਲ) ਅਤੇ ਦੂਸਰੇ ਸਾਂਝੇ ਦਾਖਲੇ ਲਈ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਕਿੰਤੂ ਅਸਚਰਜ ਦੀ ਗੱਲ ਹੈ ਕਿ ਇਹਨਾ ਅੱਠ ਲੱਖ ਇੰਜੀਨੀਅਰਜ ਚੋ 30 ਪ੍ਰਤੀਸ਼ਤ ਬੇਰੋਜਗਾਰ ਹਨ। ਇਹ ਹੀ ਸਾਡੇ ਸਿਸਟਮ ਦੀ ਖਰਾਬੀ ਹੈ।
ਆਲ ਇੰਡੀਆ ਤਕਨੀਕੀ ਸਿੱਖਿਆ ਕੌਂਸਿਲ ਨੇ ਆਪਣੇ ਨਿਯਮਾਂ ਵਿੱਚ ਸੁਧਾਰ ਕਰਦੇ ਹੋਏ ਇਹ ਫੈਸਲਾ ਲਿਆ ਹੈ ਕਿ ਕੌਂਸਲ ਸਿਰਫ ਓਹਨਾ ਤਕਨੀਕੀ ਅਦਾਰਿਆਂ ਨੂੰ ਰੈਗੂਲਰ ਕਰੇਗੀ ਜੋ ਅਦਾਰੇ ਦਿਸੰਬਰ ਤੱਕ ਆਪਣੇ ਪਾਠ ਕਰਮ ਸੋਧ ਕਰਨ ਗੇ ਅਤੇ ਅਪਡੇਟ ਕਰਨ ਗੇ। ਹਰੁ ਅਦਾਰੇ ਨੂੰ ਆਪਣਾ ਪਾਠ ਕਰਨ ਅਪਡੇਟ ਕਰਨ ਲਈ ਉਦਯੋਗ ਨਾਲ ਜੁੜੇ ਮਾਹਿਰਾਂ ਦੀ ਇਕ ਕਮੇਟੀ ਦੀ ਸਹਾਇਤਾ ਅਤੇ ਰਾਇ ਲੈਣੀ ਹੋਵੀਗੀ।
ਮੂਲ ਸਮੱਸਿਆ ਏਹ੍ਹ ਹੈ ਕਿ ਇਹਨਾਂ ਵਿੱਚ ਬਹੁਤੇ ਅਦਾਰੇ ਨਿਜ਼ੀ ਹਨ ਅਤੇ ਉਹ ਮਨਮਾਨੀਆਂ ਫੀਸਾਂ ਵਸੂਲ ਕਰਕੇ ਵੀ ਲੋੜੀਂਦੀ ਸਿਖਿਆ ਪ੍ਰਦਾਨ ਨਹੀਂ ਕਰ ਰਹੇ। ਜੋ ਸਮੇ ਦੇ ਹਾਣੀ ਅਤੇ ਮਿਆਰੀ ਹੋਵੇ। ਸਰਕਾਰੀ ਅਦਾਰੇ ਬਹੁਤ ਹੀ ਘੱਟ ਹਨ। ਨਿੱਜੀ ਅਦਾਰਿਆਂ ਦਾ ਮੂਲ ਮਕਸਦ ਮਹਿੰਗੀ ਤੇ ਪੰਜ ਤਾਰਾ ਸਿਖਿਆ ਦੇਣਾ ਹੈ। ਇਹ ਇੱਕ ਗਲਤ ਰੁਝਾਨ ਹੈ। ਸਰਕਾਰੀ ਨੂੰ ਅਜੋਕੇ ਯੁੱਗ ਦੀ ਮਿਆਰੀ ਸਿੱਖਿਆ ਉਪਲਭਦ ਕਰਾਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ। ਤਾਕਿ ਡਾਕਟਰੀ ਅਤੇ ਇੰਜੀਨੀਅਰਿੰਗ ਦੀ ਪੜ੍ਹਾਈ ਪੂਰੀ ਕਰਕੇ ਕੋਈ ਬੇਰੋਜਗਾਰ ਨਾ ਰਹੇ। ਸਿੱਖਿਆ ਨੂੰ ਸਮੇਂ ਦਾ ਹਾਣੀ ਬਣਾਉਣਾ ਹੀ ਅਜੋਕੇ ਸਮੇ ਦੀ ਮੰਗ ਹੈ।
-
ਵਿਜੈ ਗਰਗ, ਪ੍ਰਿੰਸੀਪਲ ਅਤੇ ਲੇਖਕ
vkmalout@gmail.com
na
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.