ਰੱਖਿਆ ਮੰਤਰੀ ਨਾਲ ਮਿਲਣੀ ਪੰਜਾਬੀ ਨੌਜਵਾਨਾਂ ਲਈ ਰਾਹ ਖੋਲ੍ਹ ਸਕਦੀ
ਕੈਨੇਡਾ ਸਰਕਾਰ ਨਾਲ ਸਮਝੌਤਾ ਕਰਕੇ ਫ਼ੌਜ਼ੀ ਟ੍ਰੇਨਿੰਗ ਅਕੈਡਮੀ ਸਥਾਪਿਤ ਕੀਤੀ ਜਾ ਸਕਦੀ
ਸਿੱਖ ਕੌਮ ਦੇ ਪਵਿੱਤਰ ਸਿਰਜਣਾ ਦਿਵਸ ਵਿਸਾਖੀ ਦੇ ਸ਼ੁਭ ਮੌਕੇ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੈਨੇਡਾ ਸਰਕਾਰ ਦੇ ਰੱਖਿਆ ਮੰਤਰੀ ਸ ਹਰਜੀਤ ਸਿੰਘ ਸੱਜਣ ਦੀ ਤਜਵੀਜ ਭਾਰਤ ਆਮਦ ਸਮੇਂ ਨਾ ਮਿਲਣ ਦੀ ਖਬਰ ਅਖਬਾਰਾਂ ਵਿੱਚ ਪ੍ਰਕਾਸਿਤ ਹੋਣਾ ਮੰਦਭਾਗਾ ਫੈਸਲਾ ਹੈ। ਅਸਲ ਵਿਚ ਇਹ ਮਿਲਣੀ 'ਪੰਜਾਬ ਦੇ ਮੁੱਖ ਮੰਤਰੀ ਅਤੇ ਕੈਨੇਡਾ ਦੇ ਰੱਖਿਆ ਮੰਤਰੀ' ਵਿਚਕਾਰ ਹੋਣੀ ਹੈ ਨਾ ਕਿ 'ਕੈਪਟਨ ਅਮਰਿੰਦਰ ਸਿੰਘ ਅਤੇ ਸ ਹਰਜੀਤ ਸਿੰਘ ਸੱਜਣ ' ਵਿਚਕਾਰ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੈਨੇਡਾ ਦੀ ਜਸਟਨਿ ਟੁਰੂਡੋ ਸਰਕਾਰ ਵਿਚ ਸਾਮਿਲ ਪੰਜ ਮੰਤਰੀਆਂ ਨੂੰ ਖਾਲਸਿਤਾਨੀਆਂ ਦੇ ਸਹਿਯੋਗੀ / ਸਮੱਰਥਕ ਕਹਿਣਾ ਵਿਦੇਸ਼ਾ ਵਿਚ ਵਸਦੇ ਪੰਜਾਬੀਆਂ ਦੀਆਂ ਭਾਵਨਾਵਾਂ ਉਪਰ ਗਹਿਰਾ ਪ੍ਰਭਾਵ ਪਵੇਗਾ। ਸਿੱਖਾਂ ਉੱਪਰ ਵਿਸਵਾਸ ਕਰਨਾ ਤੇ ਉਨ੍ਹਾਂ ਨੂੰ ਸਰਕਾਰ ਵਿਚ ਸਾਮਿਲ ਕਰਨ ਦਾ ਫੈਸਲਾ ਕੈਨੇਡਾ ਸਰਕਾਰ ਨੇ ਸੋਚ ਸਮਝ ਕੇ ਲਿਆ ਹੈ। ਅੱਜ ਪੰਜਾਬੀ ਪਿੜੋਕੜ ਵਾਲੇ ਪ੍ਰਵਾਸੀ ਦੂਜੇ ਦੇਸ਼ਾ ਵਿਚ ਸਿਆਸੀ, ਕਾਰੋਬਾਰੀ, ਪ੍ਰਸ਼ਾਸਨਿਕ ਅਹੁੱਦਿਆਂ ਉਪਰ ਆਪਣਾ ਸਥਾਨ ਬਣਾਉਣ ਵਿਚ ਕਾਮਯਾਬ ਹੋਏਹਨ। ਕੈਪਟਨ ਅਮਰਿੰਦਰ ਸਿੰਘ ਵਲੋਂ ਕੈਨੇਡਾ ਦੇ ਰੱਖਿਆ ਮੰਤਰੀ ਨੂੰ ਨਾ ਮਿਲਣ ਦਾ ਕਾਰਨ ਚੋਣਾਂ ਤੋਂ ਪਹਿਲਾਂ ਕੈਨੇਡਾ ਵਿਚ ਵਸਦੇ ਪੰਜਾਬੀਆਂ ਨੂੰ ਮਿਲਣ ਲਈ ਉਨ੍ਹਾਂ ਦੇ ਕੈਨੇਡਾ ਵਿਚ ਪ੍ਰਸਤਾਵਿਤ ਦੌਰੇ ਸਮੇਂ ਕੀਤਾ ਗਿਆ ਵਿਰੋਧ ਕਰਨ ਦੇ ਫੈਸਲੇ ਦਾ ਜ਼ਿਕਰ ਕੀਤਾ ਗਿਆ ਹੈ ਜਦੋਂ ਉਹ ਪੰਜਾਬ ਦੇ ਮੁੱਖ ਮੰਤਰੀ ਨਹੀਂ ਸਨ। ਹੁਣ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਹਨ ਉਨ੍ਹਾਂ ਦੇ ਹਰ ਫੈਸਲੇ ਨਾਲ ਪੰਜਾਬੀਆਂ ਦਾ ਭਵਿੱਖ ਜੁੜਿਆ ਹੋਇਆ ਹੈ ਭਾਂਵੇ ਉਹ ਦੇਸ਼ ਦੇ ਅੰਦਰ ਵਸਦੇ ਹਨ ਜਾਂ ਬਾਹਰ।
ਇਥੇ ਵਰਨਣਯੋਗ ਹੈ ਕਿ ਜਦੋਂ ਸ੍ਰੀ ਨਰਿੰਦਰ ਮੋਦੀ ਜੀ ਭਾਰਤ ਦੇ ਪ੍ਰਧਾਨ ਮੰਤਰੀ ਨਹੀਂ ਸਨ, ਉਨ੍ਹਾਂ ਨੇ ਅਮਰੀਕਾ ਜਾਣ ਲਈ ਵੀਜਾ ਅਪਲਾਈ ਕੀਤਾ ਸੀ। ਉਨ੍ਹਾਂ ਉਪਰ ਵੀ ਧਾਰਮਿਕ ਕੱਟੜਤਾ ਦਾ ਦੋਸ਼ ਆਇਦ ਕਰਦਿਆਂ ਅਮਰੀਕਾ ਸਰਕਾਰ ਨੇ ਵੀਜਾ ਮੰਨਜੂਰ ਨਹੀਂ ਕੀਤਾ ਸੀ, ਪਰ ਹੁਣ ਸ੍ਰੀ ਨਰਿੰਦਰ ਮੋਦੀ ਜੀ ਭਾਰਤ ਦੇ ਪ੍ਰਧਾਨ ਮੰਤਰੀ ਹਨ ਉਨਾਂ ਨੂੰ ਅਮਰੀਕਾ ਵਿਚ ਦਾਖ਼ਲ ਹੋਣ ਸਮੇਂ ਕਿਸੇ ਨੇ ਰੋਕ ਨਹੀਂ ਲਾਈ ਸਗੋਂ ਸਾਹੀ ਸਵਾਗਤ ਕੀਤਾ। ਅਮਰੀਕਾ ਵਿਚ ਦਾਖ਼ਲ ਹੋਣ ਸਮੇਂ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦਾ ਵੀ ਕੁੱਝ ਸਿੱਖ ਜੱਥੇਬੰਦੀਆਂ ਨੇ ਵਿਰੋਧ ਕੀਤਾ ਸੀ। ਹੁਣ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਹਨ, ਹੁਣ ਜਦੋਂ ਕੈਨੇਡਾ ਜਾਂ ਕਿਸੇ ਹੋਰ ਦੇਸ਼ ਦੇ ਦੌਰੇ ਪ੍ਰਵਾਸੀ ਪੰਜਾਬੀਆਂ ਨੂੰ ਪੰਜਾਬ ਦੇ ਉੱਜਲ ਭਵਿੱਖ ਲਈ ਪ੍ਰੇਰਨ ਲਈ ਜਾਣਗੇ ਉਨ੍ਹਾਂ ਦਾ ਸਾਇਦ ਹੀ ਕੋਈ ਜੱਥੇਬੰਦੀ ਵਿਰੋਧ ਕਰੇ, ਸਗੋਂ ਭਰਵਾਂ ਸਵਾਗਤ ਹੋਵੇਗਾ।
ਵਿਦੇਸ਼ਾ ਵਿਚ ਵਸੱਦੇ ਪ੍ਰਵਾਸੀ ਪੰਜਾਬੀਆਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੋਂ ਬਹੁਤ ਉਮੀਦਾਂ ਹਨ। ਪੰਜਾਬੀ ਵਸਦੇ ਭਾਂਵੇ ਵਿਦੇਸ਼ਾ ਵਿਚ ਹਨ ਉਨ੍ਹਾਂ ਦੀ ਕਰਮ ਭੂਮੀ ਉਹ ਮੁਲਕ ਹਨ ਪਰ ਉਨ੍ਹਾਂ ਦਾ ਆਪਣੀ ਜਨਮ ਭੂਮੀ ਨਾਲ ਮੋਹ ਭੰਗ ਨਹੀਂ ਹੋਇਆ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਦੌਰਾਨਪ੍ਰਵਾਸੀ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਦੀ ਵਧੇਰੇ ਮਦੱਦ ਕੀਤੀ ਜਿਸ ਦਾ ਨਤੀਜਾ ਪੰਜਾਬ ਵਿਚ ਤੀਜੀ ਆਮ ਆਦਮੀ ਪਾਰਟੀ ਮੁਕਾਬਲੇ ਵਿਚ ਆਈ। ਪ੍ਰਵਾਸੀ ਪੰਜਾਬੀਆਂ ਦਾ ਮੁੱਖ ਮੁੱਦਾ ਪੰਜਾਬ ਵਿਚਲੀ ਅਕਾਲੀ-ਭਾਜਪਾ ਸਰਕਾਰ ਦਾ ਬਦਲ ਕਰਨਾ ਸੀ ਜਿਸ ਲਈ ਉਨ੍ਹਾਂ ਆਪਣੀ ਸਕਤੀ ਦਾ ਪ੍ਰਦਰਸ਼ਨ ਕੀਤਾ। ਪ੍ਰਵਾਸੀ ਪੰਜਾਬੀਆਂ ਨੇ ਆਪਣੀਆਪਣੀ ਪਾਰਟੀ ਪ੍ਰਤੀ ਵੱਚਨ- ਬੱਧਤਾ ਨੂੰ ਨਿਭਾਉਦਿਆਂ ਕਾਂਗਰਸ ਅਤੇ ਅਕਾਲੀ ਪਾਰਟੀ ਦਾ ਵੀ ਸਾਥ ਦਿੱਤਾ। ਪੰਜਾਬ ਵਿਚ ਸੱਤਾ ਪ੍ਰੀਵਰਤਣ ਵਿਚ ਪ੍ਰਵਾਸੀ ਪੰਜਾਬੀਆਂ ਦੀ ਵਿਸ਼ੇਸ ਭੂਮਿਕਾ ਹੈ। ਪ੍ਰਵਾਸੀ ਪੰਜਾਬੀਆਂ ਦੇ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਵਿਚ ਮੁੱਖ ਰੋਲ ਕਰਕੇ ਹੀ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਮੌਕਾ ਪ੍ਰਾਪਤਹੋਇਆ ਹੈ। ਅਕਾਲੀ-ਭਾਜਪਾ ਸਰਕਾਰ ਦੌਰਾਨ ਪ੍ਰਵਾਸੀ ਪੰਜਾਬੀਆਂ ਦੇ ਸੰਮੇਲਨ ਕਰਕੇ ਉਨ੍ਹਾਂ ਨੂੰ ਪੰਜਾਬ ਵਿਚ ਨਿਵੇਸ਼ ਕਰਨ ਲਈ ਪ੍ਰੇਰਨਾ ਕਰਨ ਵਿਚ ਕੋਈ ਸਫਲਤਾ ਨਹੀਂ ਮਿਲੀ ਕਿਉਂਕਿ ਪ੍ਰਵਾਸੀਆਂ ਦੀਆਂ ਸਮੱਸਿਆਵਾਂ ਵਲ ਕਿਸੇ ਨੇ ਧਿਆਨ ਨਹੀਂ ਦਿੱਤਾ। ਕੈਪਟਨ ਅਮਰਿੰਦਰ ਸਿੰਘ ਸਰਕਾਰ ਪ੍ਰਵਾਸੀ ਪੰਜਾਬੀਆਂ ਨਾਲ ਸਦਭਾਵਨਾ ਅਤੇ ਆਪਸੀਮਿਲਵਰਤਣ ਵਾਲਾ ਮਹੌਲ ਪੈਦਾ ਕਰਕੇ ਉਨ੍ਹਾਂ ਦਾ ਸਹਿਯੋਗ ਪ੍ਰਾਪਤ ਕਰ ਸਕਦੀ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਹਮਣੇ ਪੰਜਾਬ ਦੀ ਆਰਥਿਕਤਾ ਨੂੰ ਲੀਹ ਤੇ ਲਿਆਉਣਾ,ਮੁਲਾਜ਼ਮਾਂ,ਕਿਸਾਨਾਂ, ਮਜ਼ਦੂਰਾਂ ਨੂੰ ਰਾਹਤ ਪ੍ਰਦਾਨ ਕਰਨਾ ਤੇ ਸਭ ਤੋਂ ਵੱਡਾ ਮੁੱਦਾ ਹੈ ਪੰਜਾਬ ਵਿਚੋਂ ਨਸ਼ਿਆਂ ਦੀ ਲਾਹਨਤ ਖ਼ਤਮ ਕਰਨੀ ਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ। ਕੈਪਟਨ ਅਮਰਿੰਦਰ ਸਿੰਘ ਆਪਣੇ ਦੇਸ਼ਦੇ ਦੂਜੇ ਸੂਬਿਆਂ ਵਿਚ ਵੱਸਦੇ ਧਨਾਢ ਕਾਰੋਬਾਰੀ ਲੋਕਾਂ ਕੋਲ ਪੰਜਾਬ ਵਿਚ ਨਿਵੇਸ਼ ਕਰਨ ਲਈ ਪ੍ਰੇਰਨ ਦੇ ਮੰਤਵ ਨਾਲ ਮੁੰਬਈ ਦੇ ਦੌਰੇ ਤੇ ਹਨ। ਪੰਜਾਬ ਦੇ ਨੌਜਵਾਨ ਪੜ੍ਹਾਈ ਜਾਂ ਕਾਰੋਬਾਰ ਲਈ ਵਿਦੇਸ਼ਾ ਵੱਲ ਵਹੀਰਾਂ ਘੱਤੀ ਜਾ ਰਹੇ ਹਨ। ਭਾਰਤ ਦੇ ਦੌਰੇ ਤੇ ਆ ਰਹੇ ਕੈਨੇਡੀਅਨ ਰੱਖਿਆ ਮੰਤਰੀ ਨਾਲ ਮੁਲਾਕਾਤ ਕਰਕੇ ਨੌਜਵਾਨਾਂ ਲਈ ਪੰਜਾਬ ਵਿਚ ਫੌਜ਼ੀਸਿਖਲਾਈ ਅਕੈਡਮੀ ਸਥਾਪਿਤ ਕਰਨ ਦੀ ਪੇਸ਼ਕਸ ਕੀਤੀ ਜਾ ਸਕਦੀ ਹੈ। ਕੈਨੇਡਾ ਵਿਚ ਪੜ੍ਹਾਈ ਕਰਨ ਲਈ ਗਏ ਨੌਜਵਾਨਾਂ ਨੂੰ ਫੌਜ਼ ਵਿਚ ਭਰਤੀ ਕਰਨ ਲਈ ਰਾਹ ਖੋਲ੍ਹਿਆ ਜਾ ਸਕਦਾ ਹੈ। ਭਾਵੇਂ ਕੈਨੇਡਾ ਦੇ ਰੱਖਿਆ ਮੰਤਰੀ ਸ ਹਰਜੀਤ ਸਿੰਘ ਸੱਜਣ ਆਪਣੇ ਤੌਰ ਤੇ ਕੋਈ ਫੈਸਲਾ ਲੈਣ ਦੇ ਸਮਰੱਥ ਨਹੀਂ ਹਨ ਪਰ ਫਿਰ ਵੀ ਆਪਣੀ ਕੈਨੇਡਾ ਵਾਪਸੀਸਮੇਂ ਸਰਕਾਰ ਵਿਚ ਤਜਵੀਜ ਰੱਖ ਸਕਦੇ ਹਨ, ਹੋ ਸਕਦਾ ਪੰਜਾਬ ਦੇ ਨੌਜਵਾਨਾਂ ਨੂੰ ਕੈਨੇਡਾ ਦੀਆਂ ਸੈਨਾਵਾਂ ਵਿਚ ਮੌਕਾ ਮਿਲ ਸਕੇ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਕਿਸੇ ਵੀ ਦੇਸ਼ ਦਾ ਕੋਈ ਪ੍ਰਮੁੱਖ ਵਿਅਕਤੀ ਜਦੋਂ ਪੰਜਾਬ ਵਿਚ ਦੌਰੇ ਤੇ ਆਵੇ ਉਸ ਸਾਹਮਣੇ ਪੰਜਾਬ ਦੀ ਆਰਥਿਕਤਾ ਮਜ਼ਬੂਤ ਕਰਨ ਲਈ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਦੀ ਮੰਗ ਅਤੇਪੰਜਾਬ ਦੇ ਨੌਜਵਾਨਾਂ ਲਈ ਰੁਜ਼ਗਾਰ ਲਈ ਵਸੀਲੇ ਜੁਟਾਉਣਾ ਹੋਣਾ ਚਾਹੀਦਾ ਹੈ।
ਪੰਜਾਬੀਆਂ ਦੀ ਮਹਿਮਾਨ ਨਿਵਾਜੀ ਤੋਂ ਕੋਈ ਵੀ ਮੁਨਕਰ ਨਹੀਂ ਹੈ, ਸਾਡੇ ਗੁਰੁ ਸਾਹਿਬਾਨ ਨੇ ਵੀ ਸਾਨੂੰ ਇਹੀ ਸੰਦੇਸ ਦਿੱਤਾ ਹੈ ਕਿ ਘਰ ਆਏ ਮਹਿਮਾਨ ਦੀ ਤਹਿਦਿਲ ਨਾਲ ਸੇਵਾ ਕਰਨੀਂ ਹੈ। ਸਾਡੀ ਪਰੰਪਰਾ ਹੈ ਕਿ ਸਾਡੇ ਘਰ ਚਲ ਕੇ ਦੁਸ਼ਮਣ ਵੀ ਆ ਜਾਵੇ ਤਾਂ ਆਪਸੀ ਵੈਰ ਭੁਲਾ ਕੇ ਉਸ ਨੂੰ ਗਲੇ ਲਗਾ ਕੇ ਮੁਆਫ ਕਰ ਦਿੱਤਾ ਜਾਦਾਂ ਹੈ। ਪੰਜਾਬੀਜਿਥੇ ਵੀ ਗਏ ਹਨ ਆਪਣੇ ਗੁਰੁ ਘਰ ਤੇ ਸੇਵਾ ਦਾ ਸੰਕਲਪ ਨਾਲ ਲੈ ਕੇ ਗਏ ਹਨ। ਦੁਨੀਆਂ ਦੇ ਕਿਸੇ ਹਿੱਸੇ ਵਿਚ ਮਨੁੱਖਤਾ ਤੇ ਕੁਦਰਤੀ ਕਹਿਰ ਵਰਤਿਆਂ ਤਾਂ ਪੰਜਾਬੀਆਂ ਨੇ ਅਗੇ ਹੋ ਕੇ ਉਨ੍ਹਾਂ ਦਾ ਦੁੱਖ ਵੰਡਾਇਆ। ਕੈਨੇਡਾ ਦੇ ਰੱਖਿਆ ਮੰਤਰੀ ਦਾ ਸਵਾਗਤ ਕਰਨ ਲਈ ਭਾਂਵੇ ਪਰੋਟੋਕੋਲ ਮੁਤਾਬਿਕ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਉਣ ਲਈ ਆਦੇਸਜਾਰੀ ਕਰ ਦਿੱਤੇ ਹਨ, ਚੰਗਾ ਹੋਵੇ ਜੇ ਕੈਪਟਨ ਸਾਹਿਬ ਚੰਡੀਗੜ੍ਹ ਜਾਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕੈਨੇਡਾ ਦੇ ਰੱਖਿਆ ਮੰਤਰੀ ਸ ਹਰਜੀਤ ਸਿੰਘ ਸੱਜਣ ਨਾਲ ਮੁਲਾਕਾਤ ਦਾ ਸਮਾਂ ਨਿਸਚਿਤ ਕਰਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੀ ਮਿਲਣੀ ਕੈਨੇਡਾ ਅਤੇ ਪੰਜਾਬ ਵਿਚਕਾਰਨਵਾਂ ਮੀਲ ਪੱਥਰ ਸਥਾਪਿਤ ਹੋਵੇਗਾ। ਪੰਜਾਬੀਆਂ ਵਾਲੀ ਫ਼ਰਾਖ਼ਦਿਲ੍ਹੀ ਵਿਖਾਉਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਫੈਸਲੇ ਤੇ ਮੁੜ ਵਿਚਾਰ ਕਰਕੇ ਕੈਨੇਡਾ ਦੇ ਰੱਖਿਆ ਮੰਤਰੀ ਸ ਹਰਜੀਤ ਸਿੰਘ ਸੱਜਣ ਦੀ ਨਿੱਜੀ ਜਿੰਦਗੀ ਨੂੰ ਅੱਖੋਂ ਪਰੋਖੇ ਕਰਦੇ ਹੋਏ ਪੰਜਾਬ ਦੇ ਭਵਿੱਖ ਲਈ ਸਦਭਾਵਨਾ ਦੇ ਮਹੌਲ ਵਿਚ 'ਕੈਨੇਡਾ ਦੇਰੱਖਿਆ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ' ਦੀ ਮਿਲਣੀ ਨੂੰ ਵਿਚਾਰਨ ਦੀ ਲੋੜ੍ਹ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੇ ਸਾਡੇ ਦੇਸ਼ ਵਿਰੋਧੀ ਪਾਕਿਸਤਾਨ ਦੇ ਆਰਟਿਸਟਾਂ ਨੂੰ ਸਾਡੀ ਸਭਿਆਚਾਰਕ ਸਾਂਝ ਮਜ਼ਬੂਤ ਕਰਨ ਲਈ ਸੱਦਾ ਦੇ ਸਕਦੇ ਹਨ ਤਾਂ ਫਿਰ ਪ੍ਰਵਾਸੀ ਪੰਜਾਬੀ ਕੈਨੇਡਾ ਦੇ ਰੱਖਿਆ ਮੰਤਰੀ ਸ ਹਰਜੀਤ ਸਿੰਘ ਸੱਜਣ ਨੂੰ ਪੰਜਾਬ ਦੀ ਆਰਥਿਕਤਾ ਵਿਚ ਯੋਗਦਾਨ ਪਾਉਣ ਲਈ ਅਪੀਲ ਕਰਨ ਅਤੇਮਿਲਣ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ।
ਗਿਆਨ ਸਿੰਘ
ਜ਼ਿਲ੍ਹਾ ਲੋਕ ਸੰਪਰਕ ਅਫ਼ਸਰ (ਸੇਵਾਮੁਕਤ)
ਨਿਊ.ਦਸਮੇਸ਼.ਨਗਰ,
ਮੋਗਾ-142001
ਮੋਬਾਈਲ ਨੰ 9815784100
-
ਗਿਆਨ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ (ਸੇਵਾਮੁਕਤ)
gyankhiva@gmail.com
9815784100
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.