ਸਿਰਫ ਦੋ ਦਿਨ ਬਾਦ ! .... ਦੁੱਖਦਾਈ ! ਖ਼ਬਰਾਂ ਸਿੱਰਜਣ ਵਾਲੇ ਦੀ ਆਖਰੀ ਖੱਬਰ ...! ਮੈਂ ਉਨਾਂ ਦੇ ਕਹਿਣ ਮੁਤਾਬਿਕ ਲਾਡਲੇ ਧਰਮ ਪੁੱਤਰਾਂ ਚੋ ਇੱਕ .... ਸਿੱਹਤ ਵੱਲ ਨਹੀਂ ਸੀ ! ਹਰ ਦੂਜੇ - ਤੀਜੇ ਫ਼ੋਨ ... ਰਿਕਵਰੀ ਹੋ ਰਹੀ ਸੀ ... ਅਮਰੀਕਾ ਦੀ ਸ਼ਾਮ ਫ਼ੋਨ ਕੀਤਾ ਕਿੱਸੇ ਚੁੱਕਿਆਂ ਨਹੀਂ .... ਚੰਡੀਗੜ੍ਹ ਭੈਣ / ਬਾਬਾ ਜੀ ਦੀ ਬੇਟੀ ਘਰ ਫ਼ੋਨ .... ਭੈਣ ਦੀਆਂ ਬੱਚੀਆਂ ਸਾਂਭਣ ਵਾਲੀ ਬੀਬੀ ਨੇ ਦੱਸਿਆ ਬਾਬਾ ਜੀ ਤੁੱਰ ਗਏ ਭਰਿਆ ਮੇਲਾ ਛੱਡ ! .. ਜਗਜੀਤ ਅਨੰਦ , ਸੁਕੀਰਤ , ਦਲਵੀਰ ਜਗਤ ਤਮਾਸ਼ਾ , ਬਰਜਿੰਦਰ ਹਮਦਰਦ ਤੇ ਲਾਲਿਆਂ ਨੂੰ ਮਰਹੂਮ ਖ਼ਬਰ ਦੱਸ਼ਣ ਦੀ ਬਦਕਿਸਮਤੀ ਮੇਰੇ ਹਿੱਸੇ ਆਈ ! ਬਾਬਾ ਬੰਨੋਆਣਾ ਪੱਤਰਕਾਰ ਜਾਂ ਸਾਹਿਤਕਾਰ ਨਹੀਂ ਸਗੋਂ ਪੱਤਰਕਾਰੀ ਤੇ ਸਾਹਿੱਤਕਾਰੀ ਦਾ ਗੁਰੂ / ਬਾਬਾ / ਟੀਚਰ ਸੀ । ਉਹ ਪੰਜਾਬੀਅਤ ਦਾ ਸੱਬਕ ਦਿੰਦੇ , ਪੰਜਾਬੀ ਮਾਨਸਿਕਤਾ ਫਰੋਲਣ ਵਾਲੇ ਆਪਣੇ ਸਿਖਾਂਦਰੂਆ ਨੂੰ ਸਵਾਲ ਕਰਦੇ , ਤਾਅ ਜ਼ਿੰਦਗੀ ਂਲਈ ਲੰਬੇ ਇਮਿਤਿਹਾਨ ਚ ਪਾ ਕੇ ਮੁਸਕਰਾ ਦਿੰਦੇ !
ਜਦ ਲਿੱਖਦਿਆ ਮੇਜ਼ ਥੱਲੇ ਸੱਜੀ ਲੱਤ ਖੱਬੀ ਉੱਤੇ ਹਿੱਲਦੀ ਜਾਣੂੰ ਕਹਿੰਦੇ ਬਾਬੇ ਦਾ ਪੈਰਾਂ ਚ
ਜਿਉਂਦਾ ਦਿਮਾਗ ਜਾਗ ਪਿਆ ....ਪੰਜਾਬੀ ਸੂਬੇ ਦਾ ਘਾਟਾ ਪੰਜਾਬੀ ਸੂਬੇ ਦੀ ਕਾਣੀ ਵੰਡ
ਪ੍ਰਾਪਤੀ ਬਾਬਾ ਜੀ ਵੱਲੋਂ ਮਾਸਟਰ ਤਾਰਾ ਸਿੰਘ ਦਾ ਸਾਥ ਛੱਡ ਨਿੱਰਪੱਖ ਪੱਤਰਕਾਰੀ ਦੇ ਝੰਡਾ ਬਰਦਾਰ ਬਣਨਾ . ਸਾਧੂ ਸਿੰਘ ਹਮਦਰਦ
ਦੇ ਯਾਰ .... ਅਜੀਤ ਨਾਂ ਛੱਡਣਾ ਤੇ ਮੂੰਹ ਮੰਗਵੀਂ ਤਨਖ਼ਾਹ , ਹਮਦਰਦ ਵੱਲੋਂ ਕੋਰੀ ਚੈੱਕ ਮੋਹਰੇ ਰੱਖਣਾ ...ਬਾਬਾ ਜੀ ਦੇ ਹਿੱਸੇ ਆਇਆ .. ਬਾਬੇ ਦਾ ਦਾਰਸ਼ਨਿੱਕ ਜਵਾਬ ....ਹਮਦਰਦ ਸਾਹਿਬ ਯਾਰੀ , ਵਿਚਾਰ ਤੇ ਕਿੱਤਾ ਅਕਸਰ ਚ ਨਹੀਂ ਨਿੱਭਦੇ ਹੁੰਦੇ ਯਾਰ ਵਜੋਂ ਹਮੇਸ਼ਾ ਤੇਰੇ ਅੰਗ ਸੰਗ ...ਹਜ਼ਾਰ ਵਖਰੇਵੇਂ ਪਰ ਸਾਧੂ ਸਿੰਘ ਹਮਦਰਦ ਤੇ ਬਾਬਾ ਜੀ ਅੰਗ ਸੰਗ ਰਹੇ ,
ਪਿਆਰਾ ਸਿੰਘ ਭੋਗਲ ਬਾਬਾ ਜੀ ਨੂੰ ਗਮਲੇ 'ਚ ਉੱਗਿਆ ਰੁੱਖ ਦੱਸਦਾ ਪਰ ਭੱੁਲ ਜਾਂਦੈਂ ਗਮਲੇ ਚ ਉੱਗੇ ਰੁੱਖ ਦੇ ਟਾਹਣੇ ਬਰਸਾਤਾ ਚੰਡੀਗੜ੍ਹ ਦਿੱਲੀ ਤੇ ਜਲੰਧਰੋ ਬੰਬੇ ਤੱਕ ਟੀ ਵੀ ਤੇ ਫ਼ਿਲਮ ਇੰਡਸਟੱਰੀ ਤੇ ਪਬਲਿਸ਼ਿੰਗ ਹਾਉਸਾਂ ਤੱਕ ਫੈਲੇ ਹੋਏ ਹਨ ।
ਬਾਬਾ ਜੀ ਦੀ ਸੰਗਤ ਦਾ ਸੁਭਾਗ ਮੈਨੂੰ ਟਰੰਟੋ ਵਾਲੇ ਨਾਮੀਂ ਪੱਤਰਕਾਰ ਜਸਪਾਲ ਸ਼ੇਤਰਾਂ ਤੇ ਪਵਨਜੀਤ ਸਿੰਘ ਵਰਗੇ ਸਕੂਲੀ ਦੋਸਤਾਂ ਬਦੌਲਤ ਨਸੀਬ ਹੋਇਆਂ . ਹਮੇਸ਼ਾ ਰਿੱਣੀ ਹਾਂ
ਬਾਬਾ ਜੀ ਨੂੰ ਚੇਤੇ ਕਰੰਦਿਆਂ ਸੁਰਜਨ ਜੀਰਵੀ
ਨੰ ਕਦੇ ਨਹੀਂ ਅੱਖੋਂ ਪਰੇ ਕੀਤਾ ਜਾ ਸਕਦਾ
ਦੋਵੇਂ ਪੰਜਾਬੀ ਪੱਤਰਕਾਰੀ ਦੇ ਗੁਰੂ ਜਦ ਹਰਭਜਨ ਹਲਵਾਰਵੀ ਨੂੰ ਸ਼੍ਰੋਮਣੀ ਪੱਤਰਕਾਰ ਦਾ ਸਨਮਾਨ ਮਿਲਿਆਂ ਉਸ ਵੱਲੋਂ ਸਨਮਾਨ ਹਾਸਿਲ ਕਰੰਦਿਆਂ ਕਹਿਣਾਂ ਕਿ ਜਲੰਧਰ ਬੈਠੇ ਬਾਬੇ ਬੰਨੋਆਣਾ ਤੇ ਸੁਰਜਨ ਜੀਰਵੀ ਤੋਂ ਪਹਿਲਾਂ ਕੋਈ ਪੱਤਰਕਾਰੀ ਦਾ ਸਨਮਾਨ ਲੈਂਦਿਆਂ ਸ਼ਰਮ ਜਿਹੀ ਆ ਰਹੀ ਹੈ , ਦੇਵਾਂ ਕਰਮ-ਯੋਗੀ ਪੱਤਰਕਾਰਾਂ ਂਲਈ ਂਇਸ ਤੋਂ ਵੱਡਾ ਕੋਈ ਹੋਰ ਸਨਮਾਨ ਨਹੀਂ ਹੋ ਸਕਦਾ ,
ਦੇਵਾਂ ਨੇ ਪੱਤਰਕਾਰੀ ਨੂੰ ਸਾਫ਼ ਸੁੱਥਰਾ ਸਮਾਜ ਸਿੱਰਜਣ ਂਲਈ ਹੱਥਿਆਰ ਵਜੋਂ ਵਰਤਿਆ ਲੱਖ ਆਫਰਾਂ ਆਈਆਂ ਪਰ ਵਿਚਾਰਧਾਰਿਕ ਕਤਲ ਨਹੀਂ ਹੋਣ ਦਿੱਤਾ ....... ਵਿਚਾਰਕ ਮੱਤ-ਭੇਦ ਉੱਭਰੇ ਦੇਵਾਂ ਕਰਮ ਭੂੰਮੀ ਛੱਡ ਦਿੱਤੀ ਜੀਰਵੀ ਜੀ ਨੇ ਕਨੇਡਾ ਜਾ ਡੇਰੇ ਲਾਏ ਬਾਬਾ ਜੀ ਨੇ ਦੇਸ਼ ਭਗਤ ਯਾਦਗਾਰ ਹਾਲ ਦੀ ਮੰੰੁਨੀ ਫੜ ਂਲਈ .. ਆਖਰੀ ਸੁਆਸ ਤੱਕ ! ਬਾਬਾ ਜੀ ਦਾ ਮਾਸਕੋ ਪੜਿਆ ਡਾਕਟਰ ਪੁੱਤ ਯੂਕਰੇਨੀਅਨ ( ਰੂਸੀ) ਤੋਂ ਪੰਜਾਬਣ ਬਣੀ ਨੂੰਹ ਤੇ ਦੋਵੇਂ ਡਾਕਟਰ ਪੋਤੇ ਲੋਕ ਸੇਵਾ ਭਾਵਨਾ ਨਾਲ ਡਾਕਟਰੀ ਕਿੱਤਾ ਕਰੰਦਿਆਂ ਬਾਬਾ ਜੀ ਦੀ ਸੋਚ ਤੇ ਪਹਿਰਾ ਦੇ ਰਹੇ ਹਨ ਅਤੇ ਅੰਟੀ। ਸੇਵਾ ਮੁੱਕਤ ਸਾਬਕਾ ਟੈਲੀਫ਼ੋਨ ਆਗੂ ਹਰਬੀਰ ਕੌਰ ਬੰਨੋਆਣਾ ਅਤੇ ਧੀ ਭਾਰਤ ਸਰਕਾਰ ਦੇ ਅਹਿਮ ਆਰਥਿਕ ਮਾਮਲਿਆਂ ਨਾਲ ਸ਼ਮਾਜ ਸੇਵਾ ਕਰੰਦਿਆਂ ਬਾਬਾ ਜੀ ਦੇ ਸੁਪਨੇ ਸਾਕਾਰ ਕਰਨ ਯਤਨਸ਼ੀਲ ਹਨ ,
ਮੁਆਫ ਕਰਨਾ ਕੁਝ ਨਿੱਜੀ ਤੇ ਕੁੱਝ ਹੋਰ ਮੁਸ਼ਕਲਾਂ ਕਾਰਣ
ਅਸੀਂ ਬਾਬਾ ਜੀ ਦੀ ਯਾਦ ਚ
ਅਜੇ ਤੱਕ ਉਹ ਕੁੱਝ ਨਹੀਂ ਕਰ ਸਕੇ ਜਿੱਸ ਦੇ ਉਹ ਹੱਕਦਾਰ ਹਨ . ਸਾਡਾ ਦਾਹੀਆ ਜਿਊਦੇ ਜੀਆ ਉਨਾਂ ਦੀ ਸੋਚ ਨੂੰ ਤੇ ਉਨਾਂ ਦੀ ਪੰਜਾਬ ਪੱਤਰਕਾਰੀ ਨੂੰ। ਦੇਣ ਦੀ ਗੱਲ ਨਵੀਂ ਪੀੜੀ ਤੱਕ ਪੁੱਜਦੀ ਕਰਾਂਗੇ
ਵਿਛੋੜੇ ਤੋਂ ਪਹਿਲੇ ਹਫ਼ਤੇ ਫ਼ੋਨ ਤੇ ਹੋਈ ਆਖਰੀ ਗੱਲ-ਬਾਤ ਪੰਜਾਬ ਦੀ ਤਰਸਾਦੀ ਬਾਰੇ .....ਬੋਲ ਕੰਨਾਂ ਚ ਗੂੰਜਦੇ ਹਨ "ਸੰਤਾਲੀ ਤੋਂ ਲੈ ਕੇ ਅੱਜ ਤੱਕ ਦੀ ਕਹਾਣੀ ਪੰਜਾਬੀ ਭਾਸ਼ੀ ਪੰਜਾਬ ਦੇ ਬੰਦ -ਬੰਦ ਕੱਟੇ ਜਾਣ ਦੀ ਹੈ "
ਅਮੀਨ ! ਅਜਿਹੇ ਂਇਨਸਾਨ ਕਦੇ ਕਦੇ ਕਿਸੇ ਭਾਈਚਾਰੇ ਨੂੰ ਮਿੱਲਦੇ ਹਨ (ਬਾਬਾ ਜੀ ਬਾਰੇ ਵਿਸਥਾਰ ਕਦੇ ਫੇਰ )
-
ਹਰਜਿੰਦਰ ਦੋਸਾਂਝ, ਲੇਖਕ
na
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.