ਪੰਜਾਬ ਨੂੰ ਜਿੱਥੇ ਪਹਿਲਾਂ ਹੀ ਵੱਖ ਵੱਖ ਸਰਕਾਰਾਂ ਅਤੇ ਰਾਜਨੀਤਿਕ ਦਲਾਂ ਵਲੋ ਚੌਣਾਵੀ ਸਟੇਜਾਂ 'ਤੇ ਡਰੱਗਿਸਤਾਨ ਐਲਾਣ ਦਿੱਤਾ ਗਿਆ ਹੈ ਉਥੇ ਹੀ ਭਾਰਤ ਦੀ ਰਾਜਧਾਨੀ ਦਿੱਲੀ 'ਚ ਪਿਛਲੇ ਤਿੰਨ ਚਾਰ ਸਾਲਾਂ ਦਰਮਿਆਨ ਸਕੂਲੀ ਬੱਚਿਆਂ ਨੂੰ ਨਸ਼ੇ ਦੀ ਲੱਤ ਲਗਾਉਣ ਦੇ ਮਨਸੂਿਬਆਂ ਨੂੰ ਅਮਲੀ ਜਾਮਾ ਪਹਿਣਾ ਰਹੇ ਡਰੱਗ ਪੈਡਲਰਸ ਵਲੋਂ ਕੈਂਡੀ ਡਰੱਗ ਨਾਂਅ ਦੀ ਡਰੱਗ ਡੋਜ਼ ਨੂੰ ਇਜਾਦ ਕਰਕੇ ਸਕੂਲੀ ਬੱਚਿਆਂ ਨੂੰ ਟੋਫੀ ਨਸ਼ਾ ( ਕੈਂਡੀ ਡਰੱਗ ) ਜਰੀਏ ਅਡਿਕਟ ਕੀਤੇ ਜਾਣ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ ਜਿਸ ਦਾ ਖੁਲਾਸਾ ਦਿੱਲੀ ਦੇ ਸਕੂਲਾਂ ਦੇ ਬਾਹਰ ਨੋਟਿਸ ਬੋਰਡਾਂ , ਸ਼ੌਸ਼ਲ ਮੀਡੀਆ ਵਟਸਐਪ ਗਰੁੱਪ ਜਾਂ ਹੋਰ ਸਮਾਜਿਕ ਸੰਚਾਰ ਸਾਧਨਾਂ ਜਰੀਏ ਕੈਂਡੀ ਡਰੱਗ ਖਿਲਾਫ਼ ਸਕੂਲੀ ਬੱਚਿਆਂ ਅਤੇ ਉਨਾਂ ਦੇ ਮਾਪਿਆਂ ਨੂੰ ਕੀਤੇ ਜਾ ਰਹੇ ਪਰਚਾਰ ਤੋਂ ਹੋਇਆ । ਪਰਾਪਤ ਜਾਣਕਾਰੀ ਅਨੁਸਾਰ ਇਹ ਇੱਕ ਅਜਿਹੀ ਕਿਸਮ ਦੀ ਡਰੱਗ ਹੈ ਜਿਸਨੂੰ ਟੋਫੀ ਦਾ ਰੂਪ ਦੇਕੇ ਬੱਚਿਆਂ ਨੂੰ ਪਰੋਸੀ ਜਾ ਰਹੀ ਹੈ ਜਿਸਦਾ ਫਾਇਦਾ ਆਉਣ ਵਾਲੇ ਸਮੇਂ 'ਚ ਡਰੱਗ ਤਸਕਰਾਂ , ਵਿਕਰੇਤਾਵਾਂ ਨੂੰ ਹੋਣਾ ਯਕੀਨਣ ਹੈ । ਸੋ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ 'ਚ ਦਿੱਲੀ ਨੂੰ ਨਿਸ਼ਾਨਾ ਬਣਾ ਰਹੇ ਇਹ ਡਰੱਗ ਪੈਡਲਰ ਪੰਜਾਬ ਦੇ ਸਕੂਲੀ ਬੱਚਿਆਂ ਤੱਕ ਵੀ ਕੈਂਡੀ ਡਰੱਗ ਮੁਹੱਈਆ ਕਰਵਾਉਣ 'ਚ ਕੋਈ ਕਸਰ ਬਾਕੀ ਨਹੀਂ ਛੱਡਣਗੇ ਜਿਸ ਕਾਰਨ ਪੰਜਾਬ ਦੇ ਸਕੂਲੀ ਪਰਬੰਧਕਾਂ , ਅਧਿਆਪਕਾਂ , ਮਾਪਿਆਂ ਅਤੇ ਕੰਟੀਨ ਚਲਾਉਂਦੇ ਠੇਕੇਦਾਰਾਂ ਨੂੰ ਬਹੁਤ ਅਹਿਤਿਆਤ ਤੋਂ ਕੰਮ ਲੈਂਦੇ ਹੋਏ ਬੱਚਿਆਂ ਅਤੇ ਉਨਾਂ ਦੇ ਮਾਪਿਆਂ ਨੂੰ ਜਾਗਰੂਕ ਕਰਨ ਦੀ ਲੋੜ ਹੈ ।
ਸੰਚਾਲਕ ਐਂਟੀ ਨਾਰਕੋਟਿਕ ਆਰਗੇਨਾਈਜੇਸ਼ਨ ਆਫ਼ ਪੰਜਾਬ !
09417171593
-
ਯੁੱਧਬੀਰ ਸਿੰਘ ਮਾਲਟੂ, ਲੇਖਕ
na
9417171593
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.