ਖ਼ਬਰ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ (ਬ) ਭਾਜਪਾ ਗਠਜੋੜ 18 ਸੀਟਾਂ, ਕਾਂਗਰਸ 77 ਸੀਟਾਂ ਅਤੇ ਆਮ ਆਦਮੀ ਪਾਰਟੀ ਨੇ 22 ਸੀਟਾਂ ਉੱਤੇ ਜਿੱਤ ਪ੍ਰਾਪਤ ਕੀਤੀ ਹੈ। ਆਮ ਆਦਮੀਪਾਰਟੀ ਵਾਲੇ 100, ਅਕਾਲੀ ਦਲ (ਬ) ਵਾਲੇ 72 ਅਤੇ ਕਾਂਗਰਸ ਵਾਲੇ 65 ਸੀਟਾਂ ਉੱਤੇ ਆਪਣੀ ਜਿੱਤ ਦੀਆਂ ਕਿਆਸਅਰਾਈਆਂ ਕਰ ਰਹੇ ਸਨ। 4 ਫਰਵਰੀ 2017 ਤੋਂ ਪੰਜਾਬ ਦੇ ਲੋਕ ਆਈ.ਸੀ.ਯੂ. ਵਿਚ ਸਨ ਅਤੇ ਆਪਣੀ ਸਿਹਤਯਾਬੀ ਦੀ ਚੰਗੀ ਖ਼ਬਰ ਉਡੀਕ ਰਹੇ ਸਨ।
ਲਉ ਜੀ, ਹੱਥ ਆ ਗਿਆ ਖੂੰਡਾ ਕੈਪਟਨ ਦੇ! ਕੀਹਦੇ ਦੁਆਲੇ ਖੜਕੂ ਹੁਣ? ਅਕਾਲੀਆਂ ਦੇ ਜਾਂ ਆਪ ਵਾਲਿਆਂ ਦੇ, ਇਹ ਤਾਂ ਸਮਾਂ ਹੀ ਦੱਸੂ। ਉਂਜ ਭਾਈ ਆਪ ਵਾਲਿਆਂ ਤਾਂ ਜਾਂ ਈ ਪੰਜਾਬੀਆਂ ਦੀ ਸੋਚ ਦੁਆਲੇ ਡਾਂਗ ਵਾਹੀਰੱਖੀ, ਸਾਲ ਭਰ, ਅਖੇ ਜੇ ਕੋਈ ਸਮਝ ਆ ਤਾਂ ਸਾਨੂੰ ਹੀ ਆ। ਘੁੱਗੀ, ਮਾਨ ਤਾਂ ਪੰਜਾਬ 'ਚ ਇਵੇਂ ਤਾਂਗੜਦੇ ਫਿਰਦੇ ਰਹੇ, ਜਿਵੇਂ ਪੰਜਾਬੀਆਂ ਦੀ ਸੋਚ ਨੂੰ ਉਨਾਂ 'ਬੈਅ' ਹੀ ਕਰ ਲਿਆ ਹੁੰਦਾ ਹੋਵੇ। ਘੱਟ ਭਾਈ ਆਹ ਅਕਾਲੀਆਂਵੀ ਨਾ ਕੀਤੀ ਤੇ ਕੇਜਰੀਵਾਲ ਨੇ ਤਾਂ ਅੱਤ ਹੀ ਕਰ ਤੀ, ਅਖੇ ਪੰਜਾਬੀਆਂ 'ਤੇ ਰਾਜ ਕਰੂੰ ਤਾਂ ਮੈਂ ਹੀ ਕਰੂੰ? ਬਾਬੇ ਬਾਦਲ ਨੇ ਤਾਂ 25 ਸਾਲਾਂ ਲਈ ਪੰਜਾਬ ਪਟੇ ਤੇ ਲਿਖਾਉਣ ਦੀਆਂ ਟਾਹਰਾਂ ਮਾਰੀਆਂ! ਘੱਟ ਤਾਂ ਕੈਪਟਨ ਨੇ ਵੀਨਾ ਕੀਤੀ, ਬੱਸ ਚਲ-ਸੋ-ਚੱਲ। ਵਾਇਦੇ-ਤੇ-ਵਾਇਦਾ। ਲਾਰੇ ਤੇ ਲਾਰਾ ਜਿਵੇਂ ਨਤੀਜਿਆਂ ਬਾਅਦ ਅਕਾਲੀਆਂ ਤੇ ਆਪ ਵਾਲਿਆਂ ਦੀਆਂ ਅੱਖਾਂ ਖੁਲੀਆਂ ਤੇ ਖੁਮਾਰੀ ਉੱਤਰ ਗਈ ਆ, ਇਵੇਂ ਹੀ ਭਾਈ ਕੰਡਿਆਂ ਦੇ ਤਾਜ ਤੇ ਬੈਠ ਕੇਜਦੋਂ ਕੈਪਟਨ ਨੂੰ ਖਜ਼ਾਨਾ ਖਾਲੀ ਦਿਸੂ, ਸਰਕਾਰੀ ਮਹਿਕਮਿਆਂ 'ਚ ਬੈਠੇ 'ਜਮ' ਦਿਣਗੇ, ਕਿਸਾਨ ਖੁਦਕਸ਼ੀਆਂ ਕਰਦੇ, ਨੌਜਵਾਨ ਵਿਦੇਸ਼ ਨੂੰ ਭੱਜਦੇ, ਤੇ ਪ੍ਰਵਾਸੀ ਪੰਜਾਬੀ, ਪੰਜਾਬ ਤੋਂ ਨਿਰਾਸ਼ ਮੁਖ ਮੋੜਦੇ ਦਿਸਣਗੇ, ਉਦੋਂਭਾਈ ਖੁਮਾਰੀ ਤਾਂ ਕੈਪਟਨ ਦੀ ਵੀ ਖੁਲ ਜਾਣੀ ਆ। ਇਹ ਪੰਜਾਬ ਉੱਤੇ ਰਾਜ ਕਰਨ ਦਾ ਚਾਅ ਤਾਂ ਮੁਕਲਾਵੇ ਆਈ ਨਵੀਂ ਵਿਆਹਦੜ ਦੇ ਚਾਅ ਵਰਗਾ ਆ, ਜਿਹੜਾ ਉਜੜੇ ਵਿਹੜੇ ਦੇ ਖੱਖੜੀਆਂ ਹੋਏ ਘਰ ਦੀ ਆ ਹਾਲਤਵੇਖ ਕੇ ਲੱਥ ਜਾਣਾ ਤਦ ਉਹਨੂੰ ਵੀ ਜਾਪੂ, ''ਅੱਖਾਂ ਖੁਲੀਆਂ ਜਦੋਂ ਖੁਮਾਰੀ ਉੱਤਰ ਗਈ, ਬੈਠੀ ਸਾਡੇ ਨਾਲ ਸਵਾਰੀ ਉੱਤਰ ਗਈ।''
ਦਿਲ ਦਿੱਤਾ ਨਹੀਂ ਸੀ ਠੋਕਰਾਂ ਲੁਆਉਣ ਵਾਸਤੇ
ਖ਼ਬਰ ਹੈ ਕਿ ਪੰਜਾਬ ਵਾਸੀਆਂ ਵੱਲੋਂ ਕਾਂਗਰਸ ਪਾਰਟੀ ਨੂੰ ਚੋਣਾਂ 'ਚ ਦਿੱਤੇ ਗਏ ਫਤਵੇ ਨੂੰ ਕਬੂਲਦੇ ਹੋਏ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਜਿੱਤ ਉੱਤੇ ਵਧਾਈ ਦਿੰਦੇ ਹਨ। ਉਨਾਂਆਪਣੀ ਹਾਰ ਨੂੰ ਕਬੂਲਦਿਆਂ ਕਿਹਾ ਕਿ ਉਨਾਂ ਦੀ ਪਾਰਟੀ ਨੇ ਦਸ ਸਾਲਾਂ 'ਚ ਕਿਸਾਨਾਂ, ਦਲਿਤ ਵਰਗ ਤੇ ਵਪਾਰੀ ਵਰਗ ਨੂੰ ਅਨੇਕਾਂ ਸਹੂਲਤਾਂ ਦਿੱਤੀਆਂ ਤੇ ਸੂਬੇ ਦੇ ਵਿਕਾਸ ਲਈ ਅਨੇਕਾਂ ਕੰਮ ਕੀਤੇ, ਪਰ ਫਿਰ ਵੀ ਜੇਕਰਉਨਾਂ ਕੋਲੋਂ ਕੋਈ ਗਲਤੀ ਹੋ ਗਈ ਹੈ ਤਾਂ ਉਹ ਲੋਕਾਂ ਤੋਂ ਮੁਆਫ਼ੀ ਮੰਗਦੇ ਹਨ।
ਵੱਡੇ ਕੰਮ ਕੀਤੇ ਬਾਦਲ ਦੀ ਸਰਕਾਰ ਨੇ। ਲੋਕਾਂ ਨੂੰ ਬੱਸਾਂ ਗੱਡੀਆਂ 'ਚ ਮੁਫ਼ਤ ਯਾਤਰਾ ਕਰਵਾਈ, ਸਰਕਾਰੀ ਲੰਗਰ ਖੁਆਏ, ਪਰ ਪੱਲੇ ਦੁਆਨੀ ਨਾ ਪਾਈ! ਸੜਕ, ਪੁਲ, ਯਾਦਗਾਰਾਂ ਦੀ ਉਸਾਰੀ ਕਰਵਾਈ, ਪਰ ਲੋਕਾਂ ਦੇਘਰੋਂ ਬਜਰੀ, ਰੇਤਾ ਖੋਹ, ਦਲਾਲਾਂ ਪੱਲੇ ਪਾ ਦਿੱਤੇ। ਸੁਵਿਧਾ ਸੈਂਟਰ ਬਣਾਏ, ਸਰਕਾਰੀ, ਗ਼ੈਰ-ਸਰਕਾਰੀ ਖਜ਼ਾਨੇ ਭਰਨ ਲਈ, ਲੋਕਾਂ ਦੀਆਂ ਜੇਬਾਂ ਨੂੰ ਹਲਕਾ ਕਰ ਦਿੱਤਾ। ਇਹੋ ਜਿਹੇ ਹਾਲਤਾਂ 'ਚ ਜਿਥੇ ਸਰਕਾਰੀ ਬਾਬੂ ਲੋਕਾਂਦੀਆਂ ਜੇਬਾਂ ਟਟੋਲਦਾ ਹੋਵੇ, ਸਰਕਾਰੀ ਖਜ਼ਾਨਾ ਲੋਕਾਂ ਦੇ ਪੱਲਿਓਂ ਪੌਲੀ ਧੇਲਾ ਵੀ ਖਿੱਚਣ ਦੇ ਆਹਰ 'ਚ ਲੱਗਾ ਹੋਵੇ, ਤਾਂ ਭਾਈ ਮੁਫ਼ਤ ਦਾ ਅੰਨ, ਦਾਲ, ਕਦੇ ਕਦਾਈ ਮਿਲਦੀ ਪੈਨਸ਼ਨ ਵੀ ਉਹਨੂੰ ਕਿਵੇਂ ਸੁਖਾਊਂਦੀ? ਪਾਣੀ ਦਾਸੁੜਕਾ ਮਾਰਦੀਆਂ ਬਿਜਲੀ ਮੋਟਰਾਂ, ਨਕਲੀ ਖਾਦ, ਦੁਆਈਆਂ ਕਿਸਾਨਾਂ ਦੇ ਸਾਹ ਸੂਤ ਲਏ, ਕਿਰਤੀਆਂ ਹੱਥੋਂ ਕਿਰਤ ਖੋਹ ਲਈ ਤੇ ਭਾਈ ਉਨਾਂ ਤੰਗ ਹੋ, ਲੁਟੇ ਜਾਣ ਦੇ ਡਰੋਂ ਉਪਰਲਿਆਂ ਤੋਂ ਤਾਕਤ ਤਾਂ ਖੋਹਣੀ ਹੀ ਸੀ।ਬਥੇਰਾ ਵੱਡੇ ਬਾਦਲ ਆਖਿਆ ਭਆਈ ਇਕ ਮੌਕਾ ਹੋਰ ਦੇ ਦਿਉ, ਜੋ ਰਹਿੰਦ-ਖੂੰਹਦ ਬਚਿਆ ਹੋਇਆ, ਉਹ ਵੀ ਸਮੇਟ ਦਿਆਂ, ਪਰ ਲੋਕਾਂ ਤਾਂ ਪਹਿਲਾਂ ਹੀ ਪੌੜੀ ਲਾ ਕੇ 'ਬਾਦਲਾਂ' ਨੂੰ ਉੱਪਰ ਚੜਾ ਤਾ ਤੇ ਥੱਲਿਓ ਪੌੜੀਖਿਸਕਾ ਦਿੱਤੀ। ਵੱਡੇ ਬਾਦਲ, ਲੋਕਾਂ ਨਾਲ ਕੀਤੇ ਆਪਣੇ ਵਤੀਰੇ ਨੂੰ ਭੁਲ, ਲੋਕਾਂ ਵੱਲੋਂ ਆਪਣੇ ਨਾਲ ਕੀਤੇ ਵਰਤਾਉ ਨੂੰ ਯਾਦ ਕਰ ਆਖਰੀ ਉਮਰ ਆਹਦੇ ਫਿਰਦੇ ਆ, ''ਦਿਲ ਦਿੱਤਾ ਨਹੀਂ ਸੀ ਠੋਕਰਾਂ ਲੁਆਉਣ ਵਾਸਤੇ, ਅਸੀਂਤੇਰੇ ਨਾਲ ਲਾਈਆਂ ਸੀ ਨਿਭਾਉਣ ਵਾਸਤੇ।''
ਦਿਲ ਤਾਂ ਪਤਾ ਨਹੀਂ ਤੇਰਾ ਕਿਹੋ ਜਿਹਾ ਹੋਣਾ
ਖ਼ਬਰ ਹੈ ਕਿ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ 'ਚ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਦੀ ਹੂੰਝਾ ਫੇਰ ਜਿੱਤ ਨੇ ਇਹ ਦਰਸਾ ਦਿੱਤਾ ਹੈ ਕਿ 2014 ਵਿਚ ਸ਼ੁਰੂ ਹੋਈ ਭਗਵੀ ਲਹਿਰ ਅਜੇ ਕਮਜ਼ੋਰ ਨਹੀਂ ਪਈ।ਹਾਲਾਂਕਿ ਇਸ ਲਹਿਰ ਦਾ ਅਸਰ ਪੰਜਾਬ ਉੱਤੇ ਉੱਕਾ ਵੀ ਨਹੀਂ ਪਿਆ। ਭਾਜਪਾ ਵੱਲੋਂ ਕਾਂਗਰਸ ਦੇ ਵੋਟ ਬੈਂਕ ਨੂੰ ਖੋਰਾ ਲਾ ਕੇ ਸੀਟਾਂ ਲੈ ਜਾਣਾ ਇਹ ਦਰਸਾਉਂਦਾ ਹੈ ਕਿ ਕੌਮੀ ਰਾਜਨੀਤੀ ਵਿਚ ਜਿਹੜੀ ਥਾਂ ਕਾਂਗਰਸ ਦੀ ਹੁੰਦੀਸੀ ਉਹ ਹੁਣ ਭਾਜਪਾ ਦੀ ਹੋ ਚੁੱਕੀ ਹੈ। ਇਸ ਤੋਂ ਵੀ ਵੱਡੀ ਫ਼ਿਕਰਮੰਦੀ ਵਾਲੀ ਗੱਲ ਇਹ ਹੈ ਕਿ ਇਸ ਦੀ ਹਿੰਦੂਤਵੀ ਸਿਆਸਤ ਦਾ ਵਿਰੋਧ ਵੀ ਹੁਣ ਮੁਕਾਬਲਤਨ ਮੱਠਾ ਪੈਂਦਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਦੇ ਬੋਲ ''ਜਬ ਕਬਰਸਤਾਨ ਬਨ ਰਹੇ ਹੈਂ ਤੋਂ ਸ਼ਮਸ਼ਾਨ ਕਿਉਂ ਨਹੀਂ?'' ਜਾਂ ਅਗਰ ਰਮਜ਼ਾਨ ਮੇਂ ਬਿਜਲੀ ਪੂਰੀ ਮਿਲਦੀ ਹੈ ਤੋਂ ਹੋਲੀ ਜਾਂ ਦੀਵਾਲੀ ਕੇ ਦਿਨੋਂ ਮੇਂ ਕਿਉਂ ਨਹੀਂ? ਵਰਗੇ ਜੁਮਲੇ ਲਗਾ ਕੇ ਭਗਵੀਪਾਰਟੀ ਨੇ ਯੂ.ਪੀ. ਨੂੰ ਐਸਾ ਭਗਵੇਂ ਰੰਗ 'ਚ ਰੰਗਿਆ ਕਿ ਦੂਜੀਆਂ ਪਾਰਟੀਆਂ 'ਚੋਂ ਚੁੱਕ ਕੇ ਲਿਆਂਦੇ ਨੇਤਾ, ਦਰਜਨਾਂ ਅਦਾਲਤੀ ਕੇਸਾਂ ਦਾ ਸਾਹਮਣਾ ਕਰ ਰੇਹ ਭਗਵੇਂ ਉਮੀਦਵਾਰ ਵੀ ਚੋਣਾਂ ਜਿੱਤ ਕੇ ਅਸੰਬਲੀ ਪੁੱਜ ਗਏਹਨ। ਸਿਆਸਤ ਹੀ ਭਾਈ ਜੁਮਲਿਆਂ ਦੀ ਰਹਿ ਗਈ ਆ। ਗਰੀਬੀ ਹਟਾ ਦਿਆਂਗੇ! ਬੇਰੁਜ਼ਗਾਰੀ ਖਤਮ ਕਰ ਦਿਆਂਗੇ!! ਭ੍ਰਿਸ਼ਟਾਚਾਰ ਰਹਿਣ ਨਹੀਂ ਦਿਆਂਗੇ!!! ਕੁਸ਼ਾਸ਼ਨ ਕਿਧਰੇ ਦਿਖਾਈ ਹੀ ਨਹੀਂ ਦਏਗਾ!!!! ਵਰਗੇ ਕੂੜਪ੍ਰਚਾਰ ਨੇ ਸਭੋ ਕੁਝ ਨੁਕਰੇ ਲਗਾ ਦਿੱਤਾ, ਵਿਕਾਸ, ਸੜਕਾਂ, ਸਿੱਖਿਆ ਸਿਹਤ ਦੇ ਸਾਰੇ ਮੁੱਦੇ ਇਵੇਂ ਜਾਪਿਆ ਜਿਵੇਂ ਖਤਮ ਹੀ ਹੋ ਗਏ ਹੋਣ!!
ਉਂਜ ਭਾਈ ਦੁਨੀਆਂ 'ਚ ਕੰਮਾਂ ਨਾਲੋਂ ਵੱਧ 'ਬਾਤਾਂ' ਦੀ ਬਾਤ ਜ਼ਿਆਦਾ ਸੁਣੀ ਜਾਣ ਲੱਗੀ ਆ। ਸਮੁੰਦਰੋਂ ਪਾਰ ਅਮਰੀਕਾ 'ਚ ਟਰੰਪ ਛਾ ਗਿਆ, ਬਰਤਾਨੀਆਂ ਦੀ ਸਿਆਸਤ 'ਚ ਭੁਚਾਲ ਜਿਹਾ ਆ ਗਿਆ, ਤੇ ਇਧਰ ਮੁੜ, ਮੁੜਕੇ ਮੋਦੀ ਫਿਰ ਛਾ ਗਿਆ। ਮੋਦੀ ਦੀ ਸਰਕਾਰ ਤਾਂ ਭਾਈ ਉਂਜ ਲੋਕਾਂ ਵੇਖ ਹੀ ਲਈ ਹੋਈ ਆ, ਪਰ ਫਿਰ ਵੀ ਮੁੜ ਉਹਨੂੰ ਹੀ ਵੇਖਣ ਨੂੰ ਲੋਕਾਂ ਦਾ ਪਤਾ ਨਹੀਂ ਕਿਉਂ ਜੀਅ ਜਿਹਾ ਕਰ ਆਉਂਦਾ, ''ਦਿਲ ਤਾਂ ਪਤਾ ਨਹੀਂ ਤੇਰਾਕਿਹੋ ਜਿਹਾ ਹੋਣਾ, ਤੇਰਾ ਮੁਖੜਾ ਦੇਖ ਕੇ ਮਰ ਗਿਆ ਨੀ।''
ਕਿਸੇ ਚੰਦਰੇ ਨੇ ਨਜ਼ਰ ਲਗਾਈ
ਖ਼ਬਰ ਹੈ ਕਿ ਚੋਣ-ਗਨਣਾ ਦੇ ਮੱਦੇਨਜ਼ਰ ਕਈ ਮੰਦਿਰਾਂ ਵਿਚ ਉਮੀਦਵਾਰਾਂ ਵੱਲੋਂ ਪ੍ਰਾਰਥਨਾਵਾਂ ਕਰਵਾਈਆਂ ਜਾ ਰਹੀਆਂ ਹਨ ਅਤੇ ਗੁਰਦੁਆਰਿਆਂ 'ਚ ਅਰਦਾਸ ਕੀਤੀ ਗਈ ਹੈ। ਅਖੰਡ ਪਾਠ ਦੇ ਭੋਗ ਪਾਏ। ਉਮੀਦਵਾਰ ਹਾਰਜਿੱਤ ਦੇ ਫੇਰ 'ਚ ਫਸੇ ਪਏ ਸਨ। ਲੋਕ ਸਭਾ ਦੇ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਕਹਿੰਦੇ ਹਨ ਕਿ ਸਭ ਵਾਹਿਗੁਰੂ ਦੇ ਹੱਥ ਹੈ, ਜਨਤਾ ਹੀ ਜਨਾਰਧਨ ਹੈ। ਉਂਜ ਚੋਣਾਂ ਦੇ ਨਤੀਜਿਆਂ ਨੇ ਇਹ ਤਹਿ ਕਰ ਦਿੱਤਾਹੈ ਕਿ ਅੰਮ੍ਰਿਤਸਰ ਤੋਂ ਜਿੱਤੇ ਨਵਜੋਤ ਸਿੰਘ ਸਿੱਧੂ ਆਉਣ ਵਾਲੀ ਕੈਪਟਨ ਸਰਕਾਰ ਵਿਚ ਡਿਪਟੀ ਮੁੱਖ ਮੰਤਰੀ ਬਣਾ ਲਏ ਜਾਣਗੇ ਕਿਉਂਕਿ ਉਹ ਵੱਡੀ ਗਿਣਤੀ ਵੋਟਾਂ ਨਾਲ ਚੋਣ ਜਿੱਤ ਗਏ। ਸ੍ਰੀ ਸਿੱਧੂ ਨੇ ਕੱਲ ਕਿਹਾ ਸੀ ਕਿਅੱਜ ਬੱਦਲ ਹਨ, ਕੱਲ ਧੁੱਪ ਹੋਏਗੀ। ਸੱਤਾ ਵਿਚ ਕਾਂਗਰਸ ਹੋਏਗੀ। ਕੱਲ ਦਾ ਸੂਰਜ ਦਸ ਦਏਗਾ ਕਿ ਸੱਚਾਈ 'ਚ ਕਿੰਨੀ ਤਾਕਤ ਹੁੰਦੀ ਹੈ?
ਸੱਚਾਈ ਅਤੇ ਰਾਜਨੀਤੀ ਇਕੋ ਜਿਹੀਆਂ ਆਂ? ਨਾ ਭਾਈ ਨਾ। ਕਿਉਂ ਮਖੌਲ ਕਰਦੇ ਹੋ? ਝੂਠ, ਫਰੇਬ, ਮੱਕਾਰੀ, ਹੇਰਾ-ਫੇਰੀ, ਰਾਜਨੀਤੀ ਦੀਆਂ ਜੜਾਂ ਹਨ ਤੇ ਸੱਚਾਈ ਉਨਾਂ ਤੋਂ ਕੋਹਾਂ ਦੂਰ। ਰਾਜਨੀਤੀ ਤਾਂ ਨਿਰੀ ਜ਼ਹਿਰ ਆ,ਜੀਹਨੂੰ ਸਿਆਸਤਦਾਨ ਘੁੱਟ-ਘੁੱਟ ਕਰਕੇ ਪੀਂਦਾ ਆ, ਪਰ ਇਹਨੂੰ ਪੀ ਕੇ ਵੀ ਫੁੰਕਾਰੇ ਮਾਰਦਾ ਆ। ਜਿਵੇਂ ਸੱਪ ਨੂੰ ਸੱਪ ਲੜੇ ਤੇ ਜ਼ਹਿਰ ਕੀਹਨੂੰ ਚੜੇ, ਇਵੇਂ ਹੀ ਆ ਰਾਜਨੀਤੀ ਤੇ ਰਾਜ ਨੇਤਾ। ਉਂਜ ਪੰਜਾਬ ਦੀ ਰਾਜਨੀਤਕਹਾਲਤ ਤਾਂ ਨੇਤਾਵਾਂ ਬਹੁਤੀ ਖਰਾਬ ਕੀਤੀ ਹੋਈ ਆ। ਪੰਜਾਬ ਦੀਆਂ ਜੜਾਂ ਖੋਖਲੀਆਂ, ਇਹਦੇ ਪੱਤੇ ਝੁਲਸੇ ਹੋਏ, ਇਹਦੇ ਟਾਹਣ ਬਸ, ਝੜੇ ਕਿ ਝੜੇ। ਰਾਜਨੇਤਾਵਾਂ ਦੀ ਹੀ ਤਾਂ ਦੇਣ ਆ। ਕੌਣ ਬਚਾਊ ਇਹਨੂੰ? ਕੋਈ ਬਣੇ ਮੁੱਖਮੰਤਰੀ, ਕੋਈ ਬਣੇ ਉਪ ਮੁੱਖ ਮੰਤਰੀ, ਕੋਈ ਬਣੇ ਮੰਤਰੀ ਅਤੇ ਕੋਈ ਬਣੇ ਸੰਤਰੀ, ਪੰਜਾਬ ਨੂੰ ਭਾਈ ਕਿਸੇ ਨਾਲ ਕੀ ਭਾਅ ਭਾੜਾ? ਸਭੋ ਇਕੋ ਥੈਲੀ ਦੇ ਚੱਟੇ-ਬੱਟੇ ਆ!Êਪੰਜਾਬ ਤਾਂ ਸਿਸਕੀਆ ਭਰ ਰਿਹੈ, ਰੋ-ਕੁਰਲਾ ਰਿਹੈ,ਇਹਨੂੰ ਬਚਾਉਣ ਆਏ ਆਪ ਕੈਂਸਰ ਦਾ ਸ਼ਿਕਾਰ ਹੋ ਗਏ। ਇਹਨੂੰ ਬਚਾਉਣ ਆਏ ਆਪ ਹੋਣੀ ਦੀ ਮਾਰ ਹੇਠ ਆ ਗਏ। ਕਿਸੇ ਚੰਦਰੇ ਨੇ ਨਜ਼ਰ ਲਾਗਈ ਹੋਈ ਆ ਪੰਜਾਬ ਨੂੰ ਭਾਈ!! ਸਮਝ ਰਹੇ ਹੋ ਨਾ 'ਆਪ'?
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
• ਦੇਸ਼ ਹਿੰਦੋਸਤਾਨ ਵਿਚ ਸਾਲ 2015 ਵਿਚ 34651 ਬਲਾਤਕਾਰ ਦੇ ਮਾਮਲੇ ਦਰਜ ਹੋਏ, ਜਿਨਾਂ ਵਿਚੋਂ 33,098 ਮਾਮਲਿਆਂ ਵਿਚ ਬਲਾਤਕਾਰ ਕਰਨ ਵਾਲੇ ਪੀੜਤ ਔਰਤਾਂ, ਲੜਕੀਆਂ ਦੇ ਜਾਣੂੰ ਸਨ।
ਇੱਕ ਵਿਚਾਰ
ਮੈਨੂੰ ਲੜਕੀਆਂ ਦਾ ਘਰੋਂ ਬਾਹਰ ਨਿਕਲਣਾ ਅਤੇ ਦੁਨੀਆਂ ਨੂੰ ਆਪਣੀ ਮੁੱਠੀ ਵਿਚ ਕਰਨਾ ਚੰਗਾ ਲੱਗਦਾ ਹੈ। – ਮਾਇਆ ਏਜੇਲੂ
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.