ਜੋ ਕੁਜ ਮਹੀਨਿਆਂ (ਸ਼ਾਇਦ 10 ਮਹੀਨੇ) ਲਈ ਪੰਜਾਬ ਦੇ ਮੁੱਖ ਮੰਤਰੀ ਬਣੇ !
ਹੋਇਆ ਇੰਜ ਕਿ ਗਿੱਲ ਸਾਬ ਸ਼੍ਰੋਮਣੀ ਅਕਾਲੀ ਦਲ ਤੋਂ ਬਾਗ਼ੀ ਹੋ ਗਿਆ ਅਤੇ ਕਾਂਗਰਸ ਦੇ ਸਮਰਥਨ ਨਾਲ ਪੰਜਾਬ ਦੇ ਮੁੱਖ ਮੰਤਰੀ ਬਣ ਗਏ ! ਗਿੱਲ ਸਾਬ ਸ਼ਾਇਦ ਜਾਣਦੇ ਸਨ ਕਿ ਉਹਨਾ ਦੀ ਸਰਕਾਰ ਜਿਆਦਾ ਦੇਰ ਨਹੀਂ ਚੱਲਣ ਵਾਲੀ ! ਪਰ ਉਹ ਪੰਜਾਬ ਲਈ ਕੁਜ ਅਜਿਹਾ ਕਰਨਾ ਚਾਹੁੰਦਾ ਸੀ , ਜਿਸ ਨਾਲ ਪੰਜਾਬ ਵਾਸੀ ਉਸਨੂੰ ਯਾਦ ਕਰਦੇ ਰਹਿਣ !
ਉਨਾਂ ਦਾ ਇੱਕ ਬਹੁਤ ਵੱਡਾ ਆਲੋਚਕ ਹੁੰਦਾ ਸੀ ਮਹਿੰਦਰ ਸਿੰਘ ਰੰਧਾਵਾ, ਚੰਡੀਗੜ੍ਹ ਦੇ ਕਿਸੇ ਅਖਬਾਰ ਦਾ ਪਤਰਕਾਰ ਸੀ ! ਗਿੱਲ ਉਸਨੂੰ ਉਸਦੇ ਘਰ ਮਿਲਣ ਗਏ ਤੇ ਕਿਹਾ ਕਿ "ਰੰਧਾਵਾ ਸਾਬ ਅਲੋਚਨਾ ਤਾਂ ਤੁਸੀਂ ਮੇਰੀ ਬਹੁਤ ਕਰਦੇ ਜੋ , ਮੁੱਖ ਮੰਤਰੀ ਦੇ ਅਹੁਦੇ ਵੀ ਆਉਦੇ ਜਾਂਦੇ ਰਹਿਣੇ ਨੇ ਪਰ ਅੱਜ ਕੋਈ ਿੲਹੋਜਿਹੇ ਦੋ ਤਿੰਨ ਕੰਮ ਦੱਸੋ, ਜਿਸ ਨਾਲ ਪੰਜਾਬ ਦੇ ਲੋਕੀਂ ਮੈਨੂੰ ਯਾਦ ਕਰਦੇ ਰਹਿਣ"
ਕਹਿੰਦੇ ਨੇ ਰੰਧਾਵਾ ਸਾਬ ਨੇ ਉਹਨਾਂ ਨੂੰ ਦੋ ਕੰਮ ਕਰਨ ਦੀ ਸਲਾਹ ਦਿੱਤੀ ਕਿ "ਇਕ ਤਾਂ ਪੰਜਾਬੀ ਰਾਜਾ ਭਾਸ਼ਾ ਦਾ ਕਾਨੂੰਨ ਲਾਗੂ ਕਰਵਾ ਦਿਉ ਤੇ ਦੂਜਾ ਪਿੰਡਾਂ ਨੂੰ ਪੱਕੀਆਂ ਲਿੰਕ ਸੜਕਾਂ ਨਾਲ ਜੋੜ ਦਿਉ"
ਸ੍ਰ ਗਿੱਲ ਨੇ ਅਗਲੇ ਵਿਧਾਨ ਸਭਾ ਸੈਸ਼ਨ ਚ ਦੋਵੇਂ ਮਤੇ ਲਿਆ ਕੇ ਸਰਬਸੰਮਤੀ ਨਾਲ ਪਾਸ ਕਰਵਾ ਲਏ ਅਤੇ ਪਹਿਲ ਦੇ ਅਧਾਰ ਤੇ ਇਹ ਕੰਮ ਪੂਰੇ ਕੀਤੇ ! ਥੋੜੇ ਚਿਰ ਬਾਦ ਜਦੋ ਇੰਦਰਾ ਗਾਂਧੀ ਵੱਲੋਂ ਕਣਕ ਦੀ ਖਰੀਦ ਲਈ ਬੁਲਾਈ ਮੀਟਿੰਗ ਵਿਚ ਜਦੋਂ ਕਣਕ ਦੀ ਘਟੋਘੱਟ ਕੀਮਤ ਦਾ ਐਲਾਨ ਕੀਤਾ ਗਿਆ ਤਾਂ ਉਹਨਾਂ ਇਹ ਕਹਿ ਕੇ ਇੰਦਰਾ ਦਾ ਸਖਤ ਵਿਰੋਧ ਕੀਤਾ ਕਿ ਤੁਸੀਂ ਖਰੀਦਦਾਰ ਹੋ ਤੁਸੀਂ ਇਹ ਫੈਸਲਾ ਕਿਉਂ ਕਰੋਗੇ ਕਿ ਕਣਕ ਦਾ ਭਾਅ ਕੀ ਹੋਵੇ? ਇਹ ਫੈਸਲਾ ਵੇਚਣਵਾਲਾ ਮਤਲਬ ਪੰਜਾਬ ਕਰੇਗਾ ਕਿ ਕਣਕ ਕਿਸ ਭਾਅ ਦੇਣੀ ਹੈ, ਇਹ ਕਹਿ ਕੇ ਗਿੱਲ ਨੇ ਇੰਦਰਾ ਦੀ ਕੀਮਤ ਤੋਂ ਤਕਰੀਬਨ ਦੁਗਣੀ ਕੀਮਤ ਕਹਿਕੇ ਆਖਿਆ, ਇਸ ਤੋਂ ਘੱਟ ਇਕ ਦਾਣਾ ਵੀ ਨਹੀਂ ਵੇਚਿਆ ਜਾਵੇਗਾ ਅਤੇ ਉਹ ਮੀਟਿੰਗ ਵਿਚੋਂ ਬਾਹਰ ਆ ਗਏ, ਕੁਝ ਦਿਨਾਂ ਬਾਅਦ ਕਣਕ ਦਾ ਭਾਅ ਕਾਫੀ ਵਧਾ ਦਿੱਤਾ ਗਿਆ !ਪਰ ਆਪਣੇ ਆਪ ਨੂੰ ਭਾਰਤ ਦੀ ਮਹਾਂਰਾਣੀ ਸਮਝਣ ਵਾਲੀ ਇੰਦਰਾ ਗਾਂਧੀ ਨੂੰ ਕਿਥੋਂ ਚੰਗਾ ਲੱਗੇ ਕਿ ਕੋਈ ਉਸਦੇ ਸਾਹਮਣੇ ਇਸ ਤਰਾਂ ਦੀ ਗੁਸਤਾਖ਼ੀ ਕਰੇ ਤੇ ਉਹ ਵੀ ਕੋਈ ਸਿੱਖ ? ਉਸਨੇ ਪੰਜਾਬ ਕਾਂਗਰਸ ਨੂੰ ਕਿਹਾ ਕਿ ਗਿੱਲ ਤੋਂ ਹਮਾਇਤ ਵਾਪਿਸ ਲੈ ਲਈ ਜਾਵੇ ਅਤੇ ਪੰਜਾਬ ਕਾਂਗਰਸ ਦੇ ਝੁੱਡੂਆਂ ਨੇ ਆਪਣੀ ਮਹਾਰਾਣੀ ਦੇ ਹੁਕਮ ਦੀ ਤਾਮੀਲ ਕੀਤੀ ਤੇ ਪੰਜਾਬ ਨੂੰ ਇੱਕ ਹੋਣਹਾਰ ਮੁੱਖ ਮੰਤਰੀ ਤੋਂ ਵਾਂਝਾ ਕਰ ਦਿੱਤਾ ਗਿਆ !
ਸ੍ਰ ਲਛਮਣ ਸਿੰਘ ਗਿੱਲ ਦਾ ਬਾਗ਼ੀ ਸੁਭਾਅ ਨਾਂ ਅਕਾਲੀਆਂ ਨੂੰ ਚੰਗਾ ਲਗਾ ਤੇ ਨਾਂ ਕਾਂਗਰਸ ਦੇ ਰਾਸ ਆਇਆ ! ਪਰ ਸੋਚਦਾ ਕਿ ਪੰਜਾਬ ਪੰਜਾਬੀ ਅਤੇ ਪੰਜਾਬੀਆਂ ਲਈ ਫਿਕਰਮੰਦ ਸ੍ਰ ਗਿੱਲ ਨੂੰ ਪੰਜਾਬੀਆਂ ਨੇ ਕਿੰਨਾ ਕੁ ਯਾਦ ਰੱਖਿਆ !
ਜਿਹੜਾ ਚਾਹੁੰਦਾ ਸੀ ਕਿ ਪੰਜਾਬੀ ਉਸਨੂੰ ਯਾਦ ਰੱਖਣ, ਅੱਜ ਉਸਦੇ ਪੰਜਾਬ ਦੇ 80% ਲੋਕਾਂ ਨੂੰ ਇਹ ਵੀ ਪਤਾ ਨੀ ਹੋਣਾ ਕਿ ਲਛਮਣ ਸਿੰਘ ਗਿੱਲ ਨਾਮ ਦਾ ਕੋਈ ਪੰਜਾਬ ਦਾ ਮੁੱਖ ਮੰਤਰੀ ਵੀ ਹੋਿੲਆ ਸੀ ?
-
ਸੋਨੀ ਸਿੰਘ ਕੰਗ, ਲੇਖਕ
na
na
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.