ਅਮਰੀਕਾ ਵਿੱਚ ਸਿੱਖਾਂ ਤੇ ਹੋਏ ਨਸਲੀ ਹਮਲਿਆਂ ਨੇ ਭਾਰਤ ਵਿੱਚ ਵੀ ਹਰ ਇਕ ਨੂੰ, ਖਾਸ ਕਰਕੇ ਸਿੱਖਾਂ ਨੂੰ, ਕਾਫੀ ਪ੍ਰੇਸ਼ਾਨੀ ਵਿੱਚ ਪਾਇਆ ਹੋਇਆ ਹੈ । ਹਿੰਦ ਸਰਕਾਰ ਵਲੋਂ ਵੀ ਇਸ 'ਤੇ ਕਾਫੀ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ ਅਤੇ ਅਮਰੀਕਾ ਵਿੱਚ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ। ਦੁਸਰੇ ਮੁਲਕਾਂ ਵਿੱਚ ਆਪਣੇ ਨਾਗਰਿਕਾਂ ਨਾਲ ਕੋਈ ਵਧੀਕੀ ਨਾ ਹੋਵੇ ਇਸ ਦਾ ਖਿਆਲ ਰੱਖਣਾ ਸਰਕਾਰਾਂ ਦਾ ਫਰਜ ਹੁੰਦਾ ਹੈ ਪਰ ਜੋ ਆਪਣੇ ਦੇਸ਼ ਵਿੱਚ ਘੱਟ ਗਿਣਤੀਆਂ ਨਾਲ ਵਧੀਕੀਆਂ ਹੋ ਰਹੀਆਂ ਹਨ ਉਸ ਦੀ ਫਿਕਰ ਕੌਣ ਕਰੇਗਾ । ਮਿਸਾਲ ਦੇ ਤੌਰ 'ਤੇ ਸੰਨ 2000 ਵਿੱਚ ਅਮੀਰਕਾ ਦੇ ਰਾਸ਼ਟਰਪਤੀ ਸ੍ਰੀ ਕਲਿੰਗਟਨ ਦੀ ਭਾਰਤ ਯਾਤਰਾ ਦੌਰਾਨ ਦੇਸ਼ ਵਿੱਚ ਅੱਤਵਾਦ ਦੀ ਹੋਂਦ ਦਿਖਾਉਣ ਲਈ ਛੱਤੀ ਸਿੰਘਪੁਰਾ (ਜੰਮੂ ਕਸ਼ਮੀਰ ਵਿੱਚ) 3 ਦਰਜਨ ਤੋਂ ਜਿਆਦਾ ਸਿੱਖਾਂ ਨੂੰ ਘਰੋਂ ਕੱਢ ਕੇ ਮਾਰ ਦਿੱਤਾ ਗਿਆ ਜਿਸ ਦੀ ਅੱਜ ਤੱਕ ਕੋਈ ਸੁਣਵਾਈ ਨਹੀਂ ਹੋਈ । ਬਾਹਰ ਬੈਠੇ ਭਾਰਤੀ ਨਾਗਰਿਕਾਂ ਦੀ ਸੁੱਖ ਸਾਂਦ ਦੀ ਫਿਕਰ ਤਾਂ ਹੀ ਗੌਰਵਮਈ ਹੋਵੇਗੀ ਜੇਕਰ ਆਪਣੇ ਦੇਸ਼ ਵਿੱਚ ਘੱਟ ਗਿਣਤੀਆਂ ਨਾਲ ਹੋ ਰਹੀਆਂ ਵਧੀਕੀਆਂ ਨੂੰ ਪਹਿਲ ਦੇ ਕੇ ਦੂਰ ਕੀਤਾ ਜਾਵੇ।
ਭਾਈ ਅਸ਼ੋਕ ਸਿੰਘ ਬਾਗੜੀਆਂ
ਮੋਬਾਇਲ 9814095308
-
ਭਾਈ ਅਸ਼ੋਕ ਸਿੰਘ ਬਾਗੜੀਆਂ, ਲੇਖਕ
bhaiashoksingh@gmail.com
9814095308
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.