ਸ਼ਿਵ ਕੀ ਹੈ? ਇਸ ਨੂੰ ਸਮਝਣਾ ਇਕ ਸਾਧਨਾ, ਇਕ ਤਪੱਸਿਆ ਹੈ ਜੋ ਕਈ ਜਨਮਾਂ ਜਾਂ ਫਿਰ ਇਕ ਪਲ ਵਿਚ ਪੂਰਨ ਹੋ ਸਕਦੀ ਹੈ। ਇਹ ਉਹ ਖੂਬਸੂਰਤ ਯਾਤਰਾ ਹੈ ਜਿਸ ਦੌਰਾਨ ਬੇਸ਼ੁਮਾਰ ਸਿਧੀਆਂ ਦੀ ਪ੍ਰਾਪਤੀ ਹੁੰਦੀ ਹੈ।
ਸ਼ਿਵ ਇਕ ਅਨੁਭਵ ਹੈ ਜਿਸਦੀ ਸ਼ੁਰੂਆਤ ਗੁਰੂ ਦੇ ਚਰਨਾਂ ਤੋਂ ਹੁੰਦੀ ਹੈ ਤੇ ਜੋ ਸਾਧਕ ਦੀ ਸਮਰਥਾ ਅਨੁਸਾਰ ਵੱਧਦਾ-ਫੁੱਲਦਾ ਹੈ। ਰਾਵਣ ਨੇ ਇਸ ਦਾ ਵਰਨਣ ਕਰਨ ਲਈ ਸ਼ਿਵ ਤਾਂਡਵ ਸਤੋਤ੍ਰਮ ਦੀ ਰਚਨਾ ਕੀਤੀ। ਜੋ ਕੁਝ ਇਹ ਨਹੀਂ ਉਸ ਦੀ ਵਿਆਖਿਆ ਆਦਿ ਸ਼ੰਕਰਾਚਾਰਿਆ ਦੇ ਆਪਣੇ ਕਥਨ 'ਨਾ ਪਾਪਮ, ਨਾ ਪੁੰਨਿਅਮ, ਨਾ ਸੁਖਮ, ਨਾ ਦੁਖਮ' ਰਾਹੀਂ ਕੀਤੀ। ਇਹ ਦੋਵੇਂ ਅਤਿ ਉਤਮ ਕਿਸਮ ਦੇ ਸ਼ਿਵ ਉਪਾਸ਼ਕ ਸਨ। ਇਹ ਬਿਆਨ ਇਨਾਂ ਦਾ ਸ਼ਿਵ ਬਾਰੇ ਅਨੁਭਵ ਸੀ। ਹਾਲਾਂਕਿ ਸ਼ਿਵ ਦਾ ਵਰਨਣ ਬਿਆਨ ਤੋਂ ਪਰਾਂ ਦੀ ਗੱਲ ਹੈ ਕਿਉਂਕਿ ਜੋ ਬੇਅੰਤ ਹੈ ਉਸਨੂੰ ਸ਼ਬਦਾਂ ਤੇ ਅਰਥਾ ਵਿਚ ਬੰਨ੍ਹਿਆਂ ਨਹੀਂ ਜਾ ਸਕਦਾ।ਸੋ ਪੜਾ੍ਹਈ-ਲਿਖਾਈ ਦੀ ਕੋਈ ਯੋਗਤਾ ਤੁਹਾਨੂੰ ਇਹ ਅਨੁਭਵ ਪ੍ਰਦਾਨ ਨਹੀਂ ਕਰ ਸਕਦੀ। ਅਨੁਭਵ ਪ੍ਰਾਪਤ ਕਰਨ ਲਈ ਤੁਹਾਨੂੰ ਗੁਰੂ ਦੀ ਅਗਵਾਈ ਵਿਚ ਸਾਧਨਾ, ਤਪੱਸਿਆਂ ਦੇ ਮਾਰਗ 'ਤੇ ਤੁਰਨਾ ਪਵੇਗਾ।
ਸ਼ਿਵ ਦਾ ਮੁੱਢਲਾ ਅਨੁਭਵ ਗੁਰੂ ਦੀ ਸ਼ਕਤੀ ਹੈ। ਜਦੋਂ ਤੁਸੀਂ ਗੁਰੂ ਦੇ ਦੱਸੇ ਮਾਰਗ 'ਤੇ ਤੁਰਦੇ ਹੋ ਤਾਂ ਉਹ ਚੀਜ਼ ਜਿਸਦੀ ਤੁਸੀਂ ਇੱਛਾ ਰੱਖਦੇ ਹੋ ਤੁਹਾਡੇ ਜੀਵਨ ਵਿਚ ਪ੍ਰਗਟ ਹੰਦੀ ਹੈ। ਇਹ ਚੀਜ਼ ਸਿਹਤ, ਸਬੰਧ ਜਾਂ ਨੌਕਰੀ ਆਦਿ ਹੋ ਸਕਦੀ ਹੈ।ਇਹ ਤੁਹਾਡਾ ਸ਼ਿਵ ਤੱਤ ਦਾ ਅਨੁਭਵ ਬਣ ਜਾਂਦਾ ਹੈ ਜੋ ਅਵਿਅਕਤ 'ਚੋਂ ਪ੍ਰਗਟ ਹੋਇਆ ਹੈ। ਧਿਆਨ ਆਸ਼ਰਮ ਵਿਖੇ ਅਜਿਹੇ ਅਨੁਭਵਾਂ ਦੀਆਂ ਕਈ ਮਿਸਾਲਾਂ ਮਿਲਦੀਆਂ ਹਨ ਜਿਨਾਂ ਵਿਚ ਸਾਧਕਾਂ ਨੇ ਆਪਣੇ ਪਿਛਲੇ ਜਨਮਾਂ 'ਚ ਇਛੱਤ ਦਾਤ ਤਤਕਾਲੀ ਜੀਵਨ ਵਿਚ ਪ੍ਰਾਪਤ ਕੀਤੀ।ਇਹ ਦਾਤ ਜਾਂ ਇੱਛਾ ਦਾ ਪ੍ਰਗਟਾਵਾ ਸ਼ਿਵ ਦੇ ਅਨੁਭਵ ਦਾ ਸਿਰਫ ਇਕ ਪੱਖ ਹੈ। ਨੱਬੇ ਫੀਸਦੀ ਲੋਕ ਇਸ ਅਨੁਭਵ ਨਾਲ ਹੀ ਸੰਤੁਸ਼ਟ ਹੋ ਜਾਂਦੇ ਹਨ ਤੇ ਉਨਾਂ ਦਾ ਫੋਕਸ ਸ਼ਿਵ ਦੀ ਬਜਾਏ ਪ੍ਰਾਪਤ ਇੱਛਾ ਵੱਲ ਮੁੜ ਜਾਂਦਾ ਹੈ। ਸੋ ਉਨਾਂ ਦਾ ਸ਼ਿਵ ਦਾ ਅਨੁਭਵ ਉੱਥੋਂ ਤੱਕ ਹੀ ਸਿਮਟ ਕੇ ਰਹਿ ਜਾਂਦਾ ਹੈ।
ਇਥੋਂ ਹੀ ਸ਼ਿਵ ਦੇ ਹਜ਼ਾਰਾਂ ਨਾਵਾਂ ਦੀ ਉਤਪਤੀ ਹੂੰਦੀ ਹੈ। ਜਿਹੜੇ ਆਪਣਾ ਫੋਕਸ ਨਹੀਂ ਗੁਆਉਂਦੇ ਉਹ ਸ਼ਿਵ-ਅਨੁਭਵ ਦੇ ਅਗਲੇ ਤੇ ਉਚੇਰੇ ਭਾਗ ਵਿਚ ਦਾਖਲ ਹੁੰਦੇ ਹਨ। ਅਗਲੇ ਅਨੁਭਵ ਵਿਚ ਯੋਗ ਦੀਆਂ ਸੂਖਮ ਸਿਧੀਆ ਪ੍ਰਗਟ ਹੋਣੀਆਂ ਸ਼ੁਰੂ ਹੋ ਜਾਂਦੀਆ ਹਨ ਜਿਵੇਂ ਕਿ ਸੂਖਮ-ਦ੍ਰਿਸ਼ਟੀ, ਸੂਖਮ-ਧੁਨੀ ਦਰਸ਼ਨ, ਪੂਰਵ-ਸੂਚਨਾ, ਇੰਦਰੀਆਂ ਤੋਂ ਪਰਾਂ ਦਾ ਅਨੁਭਵ ਆਦਿ। ਜ਼ਿਆਦਾਤਰ ਲੋਕ ਇਸ ਨੂੰ ਸ਼ਿਵ ਦੇ ਅਨੁਭਵ ਦਾ ਅੰਤ ਸਮਝ ਕੇ ਇੱਥੇ ਹੀ ਰੁਕ ਜਾਂਦੇ ਹਨ।ਉਹ ਇਨਾਂ ਸਿਧੀਆਂ ਦੇ ਫਲਸਰੂਪ ਪ੍ਰਾਪਤ ਸ਼ਕਤੀਆਂ ਵਿਚ ਹੀ ਗੁਆਚ ਕੇ ਭੁੱਲ ਜਾਂਦੇ ਨੇ ਕਿ ਇਹ ਸ਼ਿਵ ਦੇ ਅਨੁਭਵ ਦਾ ਮਾਤਰ ਇਕ ਹਿੱਸਾ ਹੀ ਹਨ। ਚੰਗੇ ਸਾਧਕ ਅਧਿਆਤਮਿਕ ਉੱਨਤੀ ਕਰਦੇ ਹੋਏ ਸ਼੍ਰਿਸ਼ਟੀ ਨੂੰ ਚਲਾਉਣ ਵਾਲੀਆਂ ਸ਼ਕਤੀਆਂ ਨਾਲ ਸੰਵਾਦ ਰਚਣ ਦੀ ਸਮਰੱਥ ਪ੍ਰਾਪਤ ਕਰ ਜਾਂਦੇ ਹਨ। ਅਜਿਹੀ ਅਵਸਥਾ 'ਚ ਪਹੁੰਚ ਕੇ ਉਹ ਸ਼੍ਰਿਸਟੀ ਨੂੰ ਚਲਾਉਣ ਦੀ ਪ੍ਰਕ੍ਰਿਆ ਵਿਚ ਇਨਾਂ ਸ਼ਕਤੀਆਂ ਦੀ ਮਦਦ ਕਰਨ 'ਚ ਯੋਗਦਾਨ ਪਾਉਂਦੇ ਹਨ।
ਉਪਰੋਕਤ ਦੱਸੀਆਂ ਤਾਂ ਕੁੱਝ ਸਿਧੀਆਂ ਹਨ; ਸ਼ਿਵ ਦਾ ਕਰਮ-ਖੇਤਰ ਤਾਂ ਅੰਤਹੀਨ ਹੈ। ਇਸ ਤੱਕ ਪਹੁੰਚਣ ਦੀ ਕੁੰਜੀ ਵੈਰਾਗ ਹੈ। ਸ਼ਿਵ-ਅਨੁਭਵ ਦੇ ਕਿਸੇ ਇਕ ਪੱਖ ਜਾਂ ਸਿਧੀ ਨਾਲ ਜੁੜ ਕੇ ਰਹਿ ਜਾਣ ਨਾਲ ਹੀ ਉਚੇਰੀ ਯਾਤਰਾ ਰੁਕ ਜਾਂਦੀ ਹੈ। ਵੈਰਾਗ ਉਦੋਂ ਹੀ ਸੰਭਵ ਹੈ ਜਦੋਂ ਕਿਸੇ ਨੂੰ ਅਸਲੀਅਤ ਦਾ ਗਿਆਨ ਹੁੰਦਾ ਹੈ। ਤੇ ਗਿਆਨ ਉਦੋਂ ਹੀ ਸੰਭਵ ਹੈ ਜਦੋਂ ਕੋਈ ਧਿਆਨ ਵਿਚ ਬੈਠਣ ਦੇ ਯੋਗ ਹੋ ਜਾਂਦਾ ਹੈ। ਧਿਆਨ ਉਦੋਂ ਹੀ ਸੰਭਵ ਹੈ ਜਦੋਂ ਸੇਵਾ ਕਰਕੇ ਕਮਾਏ ਚੰਗੇ ਕਰਮ ਇਕੱਤਰ ਹੁੰਦੇ ਹਨ। ਸੇਵਾ ਪਹਿਲਾ ਕਦਮ ਹੈ। ਸੇਵਾ ਰਾਹੀਂ ਹੀ ਤੁਹਾਡੇ ਭਾਂਡੇ ਜਾਂ ਸ਼ਿਵ ਦੇ ਅਨੁਭਵ ਦਾ ਆਕਾਰ ਤੁਹਾਡੇ ਵਲੋਂ ਸੰਭਾਲੇ ਜਾਣ ਦੀ ਸਮਰੱਥਾ ਅਨੁਸਾਰ ਵੱਡਾ ਹੋ ਸਕਦਾ ਹੈ। ਆਉਂਦੀ ਸ਼ਿਵਰਾਤਰੀ ਸ਼ਿਵ ਦੇ ਅਨੁਭਵ ਨੂੰ ਪ੍ਰਾਪਤ ਕਰਨ ਲਈ ਆਪਣੇ ਭਾਂਡੇ ਦੇ ਆਕਾਰ ਨੂੰ ਵਧਾਉਣ ਦੀ ਯਾਤਰਾ ਦੀ ਸ਼ੁਰੂਆਤ ਦਾ ਅਵਸਰ ਹੈ।
ਸ਼ਿਵ ਅਸਲੀਅਤ ਹੈ, ਮਿੱਥ ਨਹੀਂ।ਸ਼ਿਵ ਸਰਵ-ਵਿਆਪਕ ਹੈ। ਭੂਤ, ਪ੍ਰੇਤ, ਪਿਸ਼ਾਚ, ਯਕਸ਼, ਕਿੰਨਰ,ਨਾਗ, ਦੇਵ, ਦਾਨਵ, ਮਨੁੱਖ- ਸਾਰੇ ਹੀ ਸ਼ਿਵ ਦੇ ਧਾਮ ਵਿਚ ਸਵੀਕਾਰ ਹਨ। ਸ਼ਿਵ ਦੇ ਵਿਭਿੰ੍ਹਨ ਪੱਖਾਂ ਦੇ ਅਨੁਭਵ ਲਈ ਕਿਸੇ ਵਿਸ਼ੇਸ਼ ਜਾਤ ਦਾ ਹੋਣਾ ਬਿਲਕੁੱਲ ਹੀ ਜ਼ਰੂਰੀ ਨਹੀਂ।
ਸ਼ਿਵਰਾਤਰੀ ਸ਼ਿਵ ਤੇ ਸ਼ਕਤੀ ਦੀ, ਇਨਾਂ ਦੇ ਅਭੇਦ ਮਿਲਾਪ ਤੇ ਪੂਰਨਤਾ ਦੀ ਰਾਤ ਹੈ। ਸ਼ਿਵਰਾਤਰੀ ਦੀ ਰਾਤ, ਗੁਰੂ, ਦੱਸੇ ਗਏ ਮਾਰਗ 'ਤੇ ਤੁਰਨ ਵਾਲਿਆਂ ਅੰਦਰ ਬਿਨਾਂ ਕਿਸੇ ਭੇਦ-ਭਾਵ, ਸ਼ਿਵ ਤੇ ਸ਼ਕਤੀ ਦੀ ਸਮਰੱਥਾ ਜਗਾਉਂਦੇ ਹਨ। ਮੇਰੀ ੨੫ ਸਾਲਾਂ ਦੀ ਯਾਤਰਾ ਵਿਚ ਮੈਨੂੰ ਕੋਈ ਅਜਿਹਾ ਸਾਧਕ ਨਹੀਂ ਮਿਲਿਆ ਜਿਸ ਨੂੰ ਗੁਰੂ ਦੀ ਹਜੂਰੀ ਵਿਚ ਸ਼ਿਵ ਦਾ ਅਨੁਭਵ ਨਾ ਹੋਇਆ ਹੋਵੇ।ਇਸ ਰਾਤ ਸੇਵਾ ਤੇ ਸਾਧਨਾ ਕਰਨ ਵਾਲੇ ਨੂੰ ਕਈ ਜਨਮਾਂ ਦੇ ਅਨੁਭਵ ਤੇ ਸਿਧੀਆਂ ਇਕੋ ਰਾਤ ਵਿਚ ਪ੍ਰਾਪਤ ਹੁੰਦੇ ਹਨ।ਇਹ ਸ਼ਤ-ਪ੍ਰਤੀਸ਼ਤ ਵਿਗਿਆਨ ਹੈ ਕੋਈ ਧਰਮ ਨਹੀਂ।ਖੁਦ ਕੋਸ਼ਿਸ ਕਰੋ ਤੇ ਪਰਖੋ। ਸ਼ਿਵ ਦੇ ਦਰਸ਼ਨ ਤੇ ਇਸਦੀ ਸ਼ਕਤੀ ਦੇ ਅਵਾਹਨ ਲਈ ਤੁਸੀਂ ਧਿਆਨ ਆਸ਼ਰਮ ਵਿਖੇ ਮਹਾਂਸ਼ਿਵਰਾਤਰੀ ਯੱਗ ਵਿਚ ਸ਼ਾਮਲ ਹੋ ਸਕਦੇ ਹੋ।
ਯੋਗੀ ਅਸ਼ਵਨੀ ਜੀ ਧਿਆਨ ਫਾਊਂਡੇਸ਼ਨ ਦੇ ਅਧਿਆਤਮਕ ਰਾਹ-ਦਸੇਰਾ ਤੇ ਵੇਦਿਕ ਵਿਗਿਆਨਾਂ 'ਤੇ ਅਥਾਰਟੀ ਹਨ।ਉਨਾਂ ਦੀ ਕਿਤਾਬ 'ਸਨਾਤਨ ਕ੍ਰਿਆ, ਦ ਏਜਲੈੱਸ ਡਾਇਮੈਂਸ਼ਨ' ਨੂੰ ਐਂਟੀ-ਏਜਿੰਗ ਵਿਸ਼ੇ 'ਤੇ ਮੰਨੇ-ਪ੍ਰਮੰਨੇ ਸ਼ੋਧ-ਗ੍ਰੰਥ ਵਜੋਂ ਜਾਣਿਆ ਜਾਂਦਾ ਹੈ। ਵਧੇਰੇ ਜਾਣਕਾਰੀ ਲਈ ਤੁਸੀਂ www.dhyanfoundation.com 'ਤੇ ਲੌਗਇਨ ਕਰ ਸਕਦੇ ਹੋ ਜਾਂਾ www.dhyan@dhyanfoundation.com 'ਤੇ ਈਮੇਲ ਵੀ ਕਰ ਸਕਦੇ ਹੋ।
-
ਯੋਗੀ ਅਸ਼ਵਨੀ ਜੀ, ਅਧਿਆਤਮਕ ਗੁਰੂ
dhyan@dhyanfoundation.com
+91-99995-67895
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.