ਮੁੰਬੲੀ 'ਚ ਕਿਰਾੲੇ ਦਾ ਘਰ ਲੱਭਣਾ ਅੈਨਾਂ ਅੌਖਾ ਹੈ ਕਿ ੲਿਸ ਵਿਸ਼ੇ ਤੇ ਅੱਜ ਤੋਂ ਤੀਹ ਪੈਂਤੀ ਸਾਲ ਪਹਿਲਾਂ ਹੀ "ਘਰੌਂਦਾ" ਅਤੇ "ਪੀਅਾ ਕਾ ਘਰ" ਵਰਗੀਅਾਂ ਫਿਲਮਾਂ ਬਣ ਚੁੱਕੀਅਾਂ ਹਨ । ਸਾਡੇ ਵਰਗੇ ਫਿਲਮ ਵਾਲਿਅਾਂ ਨੂੰ ਘਰ ਵੇਖਦੇ ਸਮੇਂ ੲਿਹ ਵੀ ਧਿਅਾਨ ਰੱਖਣਾਂ ਪੈਂਦਾ ਹੈ ਕਿ ਘਰ ਸਾਡੇ ਕੰਮਕਾਰ ਦੇ ਕੇਂਦਰ ਤੋਂ ਜਿਅਾਦਾ ਦੂਰ ਨਾ ਹੋਵੇ । ੲਿਸ ਲੲੀ ਮੁੰਬੲੀ ਵਰਗੇ ਮਹਾਂਨਗਰ 'ਚ ਸਿਰ ਢੱਕਣ ਲੲੀ ਛੱਤ ਲੱਭਣ ਦਾ ਸ਼ੰਘਰਸ਼ ਹੋਰ ਵੀ ਅੌਖਾ ਹੋ ਜਾਂਦਾ ਹੈ । ੲਿਸ ਸ਼ੰਘਰਸ਼ ਦੇ ਪਿੱਛੇ ਸਭ ਤੋਂ ਵੱਡੀ ਮੁਸ਼ਕਿਲ ੲਿਹ ਹੁੰਦੀ ਹੈ ਕਿ ਘਰ ਤੁਹਾਡੇ ਬਜਟ 'ਚ ਮਿਲ ਜਾਵੇ । ੲਿੱਥੇ ਘਰ ਦਾ ਮਤਲਬ ੲਿੱਕ ਕਮਰਾ ਹੈ , ਦੋ ਮੰਜਿਅਾਂ ਦਾ ੲਿੱਕ ਕਮਰਾ ਜਿਸ ਦੇ ੲਿੱਕ ਖੂੰਜੇ ਰਸੋੲੀ ਹੁੰਦੀ ਹੈ ਤੇ ੲਿੱਕ ਖੂੰਜੇ ਗੁਸਲਖਾਨਾ । ੲਿਸ ਕਮਰੇ ਨੂੰ ਸਟੂਡਿਓ ਅਪਾਰਟਮੈਂਟ ਕਹਿੰਦੇ ਹਨ । ਕੲੀ ਨਵੇਂ ਮੁੰਡੇ ੲਿਸ ਕਮਰੇ 'ਚ ਚਾਰ ਚਾਰ ਜਣੇ ਵੀ ਰਹਿ ਲੈਂਦੈ ਹਨ , ਪਰ ਸਾਡੇ ਵਰਗੇ ਪੰਜਾਬ ਦੇ ਖੁੱਲੇ ਡੁੱਲ੍ਹੇ ਘਰਾਂ ਚੋਂ ਗੲੇ ਲੋਕਾਂ ਲੲੀ ੲਿਹ ਅਪਾਰਟਮੈਂਟ ਕੁਕੜਾਂ ਦਾ ਖੁੱਡਾ ਹੀ ਹੁੰਦਾ ਹੈ । ਮੁੰਬੲੀ 'ਚ ਰੱਬ ਦਾ ਸ਼ੁਕਰ ਮਨਾੲਿਅਾ ਜਾਂਦਾ ਹੈ ਜੇ ੲਿਹ ਕੁੱਕੜਾਂ ਦਾ ਖੁੱਡਾ ਵੀ ਤੁਹਾਨੂੰ ਮਿਲ ਜਾਵੇ ਤਾਂ । ੲਿੱਥੇ ਲੋਕ ਬਾਕੀ ਸਾਰੇ ਦੇਸ਼ ਵਾਂਗ ਫੁੱਟਪਾਥਾਂ ਤੇ ਵੀ ਰਹਿੰਦੇ ਹਨ । ਦੋ ਮੰਜਿਅਾਂ ਦੇ ਘਰਾਂ 'ਚ ਦਸ ਦਸ ਬੰਦੇ ਵੀ ਰਹਿੰਦੇ ਹਨ ਪਰ ਤੁਹਾਡੇ ਸਿਰ ਤੇ ਛੱਤ ਹੋਵੇ ੲਿਸ ਗੱਲ ਦਾ ਅਾਪਣਾ ਹੀ ਸਵਾਦ ਹੈ ੳੁਹ ਛੱਤ ਕਿਹੋ ਜਿਹੀ ਵੀ ਹੋਵੇ ਜਾਂ ਕਿੱਡੀ ਕੁ ਵੀ ਹੋਵੇ ੲਿਹ ਗੱਲ ਵੱਖਰੀ ਹੈ । ਜਦ ਬੰਦਾ ਸਾਰਾ ਦਿਨ ਕੰਮ ਕਰਕੇ ਰਾਤ ਨੂੰ ਅਾਪਣੇ ਘਰ ਪਰਤਦਾ ਹੈ ਤਾਂ ਫਰਸ਼ ਤੇ ਵਛਾੲੀ ਚਟਾੲੀ ਵੀ ਰੇਸ਼ਮ ਦਾ ਗਦੈਲਾ ਲਗਦੀ ਹੈ । "ਅਾਪਣਾ ਘਰ " ਮਨੁੱਖ ਦਾ ਮੁੱਢਲਾ ਸੁਪਨਾ ਹੈ । ਸੁਪਨਿਅਾਂ ਦੇ ੲਿਸ ਮਹਾਂਨਗਰ 'ਚ ਮੇਰੇ ਕੋਲ ਵੀ ਅੱਜ ਕੱਲ ੲਿੱਕ "ਘਰ" ਹੈ , ਜੋ ਮੈਂਨੂੰ ਬਹੁਤ ਪਿਅਾਰਾ ਹੈ । ਘਰ ਦੇ ਬਾਹਰ ਗਲੀ ਵਿੱਚ ਬਹੁਤ ਚਹਿਲ ਪਹਿਲ ਰਹਿੰਦੀ ਹੈ , ਨਾਲ ਹੀ ਮਛੇਰਿਅਾਂ ਦਾ ਪ੍ਰਸਿੱਧ ਪਿੰਡ ਹੈ ਵਰਸੋਵਾ , ੲਿਹ ੳੁਹੀ ਵਰਸੋਵਾ ਹੈ ਜਿਸਦਾ ਨਾਂਅ ਸੱਤਰ ਦੇ ਦਹਾਕੇ ਦੀਅਾਂ ਹਿੰਦੀ ਫਿਲਮਾਂ 'ਚ ਅਾਮ ਸੁਣਨ ਨੂੰ ਮਿਲਦਾ ਸੀ , " ਅਾਜ ਰਾਤ ਡਾਬਰ ਕਾ ਸੋਨਾ ਵਰਸੋਵਾ ਬੀਚ ਪੇ ੳੁਤਰੇਗਾ " । ਹੁਣ ਮੁੰਬੲੀ ੳੁਹ ਫਿਲਮਾਂ ਵਾਲੀ ਮੁੰਬੲੀ ਨਹੀਂ ਹੈ , ਬਹੁਤ ਕੁੱਝ ਬਦਲ ਗਿਅਾ ਹੈ । ਹੁਣ ਮੁੰਬੲੀ ਪਹਿਲਾਂ ਵਾਂਗ ਪਹੁੰਚ ਤੋਂ ਬਾਹਰ ਨਹੀਂ ਰਹੀ । ਮੇਰੇ ਘਰ ਵਾਲੇ ੲਿਲਾਕੇ 'ਚ ਮੱਛੀਅਾਂ ਦੀ ਬੂ ਬਹੁਤ ਅਾੳੁਂਦੀ ਹੈ । ਨਵੇਂ ਬੰਦੇ ਨੂੰ ੲਿਹ ਬੂ ਪਸੰਦ ਵੀ ਨਹੀਂ ਅਾੳੁਂਦੀ ਪਰ ਰਹਿਣ ਵਾਲਿਅਾਂ ਨੂੰ ਅਾਦਤ ਪੈ ਜਾਂਦੀ ਹੈ । ਮੇਰੇ ਘਰ ਦੇ ਸਾਹਮਣੇ ਵਾਲੀ ਬਿਲਡਿੰਗ 'ਚ ਮੇਰਾ ਮਨਪਸੰਦ ਫਿਲਮਕਾਰ ਅਨੁਰਾਗ ਕਸ਼ਿਅਪ ਰਹਿੰਦਾ ਹੈ । ੳੁਸਦੀ ਗੱਡੀ ਨੂੰ ਮੈਂ ਰੋਜ਼ ਅਾੳੁਂਦੇ ਜਾਂਦੇ ਵੇਖਦਾ ਹਾਂ , ਬਿਲਡਿੰਗ ਹੇਠ ਖੜੀ ਵੇਖਦਾ ਹਾਂ , ਹਾਲੇ ਤੱਕ ਸਾਡੀ ਮੁਲਾਕਾਤ ਨਹੀਂ ਹੋ ਸਕੀ ਪਰ ਮੈਨੂੰ ਮੇਰੇ ਘਰ ਤੋਂ ਪੰਜਾਹ ਗਜ਼ ਤੇ ਅਨੁਰਾਗ ਕਸ਼ਿਅਪ ਦਾ ਰਹਿਣਾਂ ਬਹੁਤ ਸ਼ਕਤੀ ਦਿੰਦਾ ਹੈ । ਮੈਂ ਸੋਚਦਾ ਹਾਂ ਕਿ ਜੇ ੲਿਹ ਅੈਨਾਂ ਵੱਡਾ ਡਾੲਿਰੈਕਟਰ ਵੀ ਤਾਂ ੲਿਸੇ ੲਿਲਾਕੇ 'ਚ ਰਹਿ ਰਿਹਾ ਹੈ ਤਾਂ ਮੈਂ ਕਿੳੁਂ ਨਹੀਂ ਰਹਿ ਸਕਦਾ । ੲਿਹ ਸੋਚਦੇ ਹੀ ਮੇਰੇ ਅਾਸ ਪਾਸ ਦੀ ਹਵਾ ਮਹਿਕ ੳੁੱਠਦੀ ਹੈ । ਸਾਰਾ ਕੁੱਝ ਸੋਹਣਾ ਸੋਹਣਾ ਲੱਗਣ ਲੱਗ ਜਾਂਦਾ ਹੈ । ਨਵੀਅਾਂ ਨਵੀਅਾਂ ਫਿਲਮਾਂ ਦੀਅਾਂ ਕਹਾਣੀਅਾਂ ਦਿਮਾਗ 'ਚ ਅਾੳੁਣ ਲਗਦੀਅਾਂ ਹਨ । ਮੁੰਬੲੀ ਦੀ ੲਿਹੋ ਸਿਫਤ ਹੈ ਕਿ ੲਿਹ ਕਿਸੇ ਨੂੰ ਨਿਰਾਸ਼ ਨਹੀਂ ਕਰਦੀ , ੲਿਸ ਸ਼ਹਿਰ ਵਿੱਚ ਤੁਹਾਨੁੰ ਪੈਰ ਪੈਰ ਤੇ ਪ੍ਰੇਰਨਾਸਰੋਤ ਮਿਲਦੇ ਹਨ । ਜਦੋਂ ਅਸੀਂ ੳੁਨਾਂ ਸਾਰੇ ਮਹਾਨ ਫਿਲਮਕਾਰਾਂ , ਅਦਾਕਾਰਾਂ , ਲੇਖਕਾਂ, ਗਾੲਿਕਾਂ , ਸੰਗੀਤਕਾਰਾਂ , ਨਾਟਕਕਾਰਾਂ ਨੂੰ ਯਾਦ ਕਰਦੇ ਹਾਂ ਜੋ ੲਿਸੇ ਸ਼ਹਿਰ 'ਚ ਰਹਿੰਦੇ ਪਿਛਲੇ ਸੌ ਸਾਲ 'ਚ ਸਾਡੇ ਲੋਕ ਮਨਾਂ ਤੇ ਛਾੲੇ ਰਹੇ ਹਨ ਤਾਂ ਮੁੰਬੲੀ ਹੋਰ ਵੀ ਪਿਅਾਰੀ ਲੱਗਣ ਲੱਗ ਜਾਂਦੀ ਹੈ । ਮੁੰਬੲੀ ੲਿੱਕ ਅਜਿਹਾ ਮਹਾਂਨਗਰ ਹੈ ਜਿੱਥੇ ਰਾਜੇ ਭੋਜ ਦਾ ਗੁਅਾਂਢੀ ਗੰਗੂ ਤੇਲੀ ਹੋ ਸਕਦਾ ਹੈ । ਝੋਂਪੜਪੱਟੀ ਦੇ ਵਿੱਚਕਾਰ ਕਰੋੜਪਤੀ ਲੋਕਾਂ ਦੇ ਰਹਿਣ ਲੲੀ ਵੀਹ ਮੰਜਲੀ ਬਿਲਡਿੰਗ ਵੀ ਬਣੀ ਮਿਲ ਸਕਦੀ ਹੈ । ਫਿਲਮਾਂ ਤੋਂ ੲਿਲਾਵਾ ਵੀ ਰਹਿਣ ਲੲੀ ੲਿਹ ਸ਼ਹਿਰ ਬਹੁਤ ਵਧੀਅਾ ਹੈ , ਥੋੜਾ ਮਹਿੰਗਾ ਜ਼ਰੂਰ ਹੈ ਪਰ ਜੇ ਤੁਹਾਡੇ 'ਚ ਕੋੲੀ ਟੇਲੈਂਟ ਹੈ ਤਾਂ ਮੁੰਬੲੀ ਹੀ ਤੁਹਾਡੀ ਮੰਜਿਲ ਹੋਣੀ ਚਾਹੀਦੀ ਹੈ । ੲਿਸ ਦੀਅਾਂ ਹੋਰ ਅਨੇਕਾਂ ਸਿਫਤਾਂ ਦੀ ਗੱਲ ਕਦੇ ਫੇਰ ਕਰਾਂਗੇ । ਵੈਸੈ ਅਾਮ ਲੋਕ ਕਹਿੰਦੇ ਹਨ ਕਿ ਮੁੰਬੲੀ ਤੋਂ ਵਾਪਸ ਪਰਤਣਾ ਬਹੁਤ ਮੁਸ਼ਕਿਲ ਹੈ ਬੇਸ਼ੱਕ ਤੁਸੀਂ ਕਾਮਯਾਬ ਹੋਵੋ ਜਾਂ ਨਾ ਹੋਵੋਂ ।
( ਚਲਦਾ )
-
ਅਨਰਦੀਪ ਗਿੱਲ, ਲੇਖਕ
na
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.