ਜ਼ਿਲ•ਾ ਅੰਮ੍ਰਿਤਸਰ ਦਾ ਇੱਕ ਛੋਟਾ ਜਿਹਾ ਪਿੰਡ ਭਰਾੜੀਵਾਲ ਹੈ, ਜੋ ਅੰਮ੍ਰਿਤਸਰ ਸ਼ਹਿਰ ਤੋਂ ਤਕਰੀਬਨ ਦੋ-ਢਾਈ ਕਿਲੋਮੀਟਰ ਦੀ ਵਿੱਥ 'ਤੇ ਸਥਿਤ ਹੈ, ਸ਼ਹਿਰ ਦੇ ਬਾਰ•ਾਂ ਦਰਵਾਜ਼ਿਆਂ ਵਿੱਚੋਂ ਇਕ ਹਕੀਮਾਂ ਵਾਲਾ ਦਰਵਾਜ਼ਾ ਇਸ ਪਿੰਡ ਵੱਲ ਨੂੰ ਲੱਗਦਾ ਹੈ, ਜਿਸ ਦੀ ਲਿੰਕ ਰੋਡ ਪਿੰਡ ਵਿੱਚ ਦੀ ਲੰਘਦੀ ਹੋਈ ਝਬਾਲ (ਖੇਮਕਰਨ ਰੋਡ) ਨਾਲ ਜਾ ਮਿਲਦੀ ਹੈ। ਪਿੰਡ ਤੋਂ ਸ਼ਹਿਰ ਵੱਲ ਦੀ ਸਾਈਡ ਤੋਂ ਤਕਰੀਬਨ ਇੱਕ ਕਿਲੋਮੀਟਰ ਦੀ ਵਿੱਥ 'ਤੇ ਭਗਤਾਂਵਾਲਾ ਰੇਲਵੇ ਸਟੇਸ਼ਨ ਹੈ, ਜਿਸ ਦੀ ਲਾਈਨ ਤਰਨ ਤਾਰਨ ਤੇ ਖੇਮਕਰਨ ਤੱਕ ਜਾਂਦੀ ਹੈ। ਸੋ ਇਹ ਪਿੰਡ ਬਿਲਕੁਲ ਅੰਮ੍ਰਿਤਸਰ ਸ਼ਹਿਰ ਦੇ ਨਜ਼ਦੀਕ ਵੱਸਿਆ ਹੋਇਆ ਹੈ। ਕਿਸੇ ਸਮੇਂ ਇਹ ਪਿੰਡ ਇਥੋਂ ਕਿਲੋਮੀਟਰ ਦੂਰ ਝਬਾਲ ਰੋਡ ਦੇ ਨਜ਼ਦੀਕ ਥੇਹ ਹੁੰਦਾ ਸੀ। ਫਿਰ ਇਸ ਥੇਹ ਤੋਂ ਤਿੰਨ ਪਿੰਡ ਬਣ ਗਏ-ਮੂਲੇ ਚੱਕ, ਫਤਾਹਪੁਰ ਅਤੇ ਭਰਾੜੀਵਾਲ। ਦੇਸ਼ ਵੰਡ ਤੋਂ ਪਹਿਲਾਂ ਸਭ ਧਰਮਾਂ ਦੇ ਲੋਕ ਵੱਸਦੇ ਸਨ।
ਬਾਬਾ ਸੰਤ ਸਿੰਘ ਨੇ ਇਸ ਪਿੰਡ ਦੇ ਕਿਸਾਨ ਘਰਾਣੇ ਨਾਲ ਸਬੰਧਤ ਭਾਈ ਹਾਕਮ ਸਿੰਘ ਦੇ ਘਰ ਮਾਤਾ ਰੁਕਮਨੀ ਦੀ ਕੁੱਖੋਂ ਸੰਨ 1887 ਵਿੱਚ ਜਨਮ ਲਿਆ। ਘਰ ਵਿੱਚ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ। ਬਾਬਾ ਜੀ ਅਜੇ ਛੋਟੀ ਉਮਰ ਦੇ ਹੀ ਸਨ ਜਦ ਸਿਰ ਤੋਂ ਪਿਤਾ ਦਾ ਸਾਇਆ ਉਠ ਗਿਆ ਅਤੇ ਪਰਵਰਿਸ਼ ਮਾਤਾ ਜੀ ਨੂੰ ਹੀ ਕਰਨੀ ਪਈ। ਛੋਟੀ ਉਮਰ ਵਿੱਚ ਹੀ ਘਰ ਦੀ ਜ਼ਿੰਮੇਵਾਰੀ ਉਸ ਦੇ ਮੋਢਿਆਂ 'ਤੇ ਆਣ ਪਈ ਜਿਸ ਕਰਕੇ ਸਿਰਫ ਸੱਤ ਜਮਾਤਾਂ ਤੱਕ ਹੀ ਪੜ•ਾਈ ਕਰ ਸਕੇ। ਖੇਤੀਬਾੜੀ ਕਰਨ ਦੇ ਨਾਲ-ਨਾਲ ਸ਼ਹਿਰ ਵਿੱਚ ਪ੍ਰਾਈਵੇਟ ਨੌਕਰੀ ਭੀ ਕਰਦੇ ਸਨ। ਸ਼ੁਰੂ ਤੋਂ ਹੀ ਧਾਰਮਿਕ ਰੁਚੀ ਰੱਖਦੇ ਸਨ। ਸੰਤ ਅਮੀਰ ਸਿੰਘ ਸੱਤੋਵਾਲੀ ਗਲੀ ਅੰਮ੍ਰਿਤਸਰ ਤੋਂ ਇਨ•ਾਂ ਨੇ ਧਾਰਮਿਕ ਸ਼ਿਖਸ਼ਾ ਲਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ, ਸੂਰਜ ਪ੍ਰਕਾਸ਼, ਨਾਨਕ ਪ੍ਰਕਾਸ਼ ਦੇ ਅਰਥ ਕਰਨੇ ਸਿੱਖੇ। ਨਿਤਨੇਮ ਦੇ ਬੜੇ ਪੱਕੇ ਸਨ। ਸਵੇਰੇ ਅੰਮ੍ਰਿਤ ਵੇਲੇ ਉਠ ਕੇ ਇਸ਼ਨਾਨ ਕਰ ਕੇ ਨਿਤਨੇਮ ਕਰਨ ਦੇ ਬਾਅਦ 'ਚ ਚਾਹ-ਪਾਣੀ ਛਕਦੇ ਸਨ। ਜਦ ਜੈਤੋ ਦਾ ਮੋਰਚਾ ਸ਼ੁਰੂ ਹੋÂਆ ਤਾਂ ਪਹਿਲੇ ਜਥੇ 'ਤੇ ਗੋਲੀ ਚੱਲ ਗਈ ਅਤੇ ਸਾਰੇ ਸਿੱਖ ਜਗਤ ਵਿੱਚ ਰੋਹ ਦੀ ਲਹਿਰ ਫੈਲ ਗਈ ਤਾਂ ਬਗੈਰ ਕਿਸੇ ਘਰ ਦੇ ਮੈਂਬਰ ਨਾਲ ਗੱਲ ਕੀਤਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆ ਕੇ ਦੂਸਰੇ ਸ਼ਹੀਦੀ ਜਥੇ ਵਿੱਚ ਨਾਮ ਲਿਖਾ ਦਿੱਤਾ। ਮਿਤੀ 28 ਫਰਵਰੀ, 1924 ਨੂੰ ਸ੍ਰ. ਇੰਦਰ ਸਿੰਘ ਮਿਰਜਾ (ਸਿਆਲਕੋਟ) ਦੀ ਜਥੇਦਾਰੀ ਹੇਠ ਚੱਲ ਕੇ ਜਦ ਜਥਾ ਭਰਾੜੀਵਾਲ ਆਇਆ ਤਾਂ ਪਿੰਡ ਦੇ ਲੋਕੀਂ ਚਾਹ-ਪਾਣੀ ਦੀ ਸੇਵਾ ਲਈ ਖਲੋਤੇ ਹੋਏ ਸਨ। ਜਦ ਬਾਬਾ ਨੂੰ ਪਿੰਡ ਦੇ ਲੋਕਾਂ ਨੇ ਪੁੱਛਿਆ ਕਿ ਬਾਬਾ ਜੀ ਤੁਹਾਡਾ ਇਕ ਛੋਟਾ ਜਿਹਾ ਬੱਚਾ ਹੈ। ਇਸ ਨੂੰ ਛੱਡ ਕੇ ਤੁਸੀਂ ਜਥੇ ਨਾਲ ਤੁਰ ਪਏ, ਘਰ ਦੀ ਖੇਤੀਬਾੜੀ ਕਾਰੋਬਾਰ ਕਿਵੇਂ ਚੱਲੇਗਾ? ਤਾਂ ਬਾਬਾ ਜੀ ਨੇ ਉੱਤਰ ਦਿੱਤਾ, ਜਿਸ ਦੇ ਕੰਮ ਉਹ ਚੱਲੇ ਹਨ ਓਹੀ (ਵਾਹਿਗੁਰੂ) ਉਸ ਦਾ ਕੰਮ ਚਲਾਵੇਗਾ। ਇਨ•ਾਂ ਦਾ ਛੋਟਾ ਜਿਹਾ ਪੁੱਤਰ ਭੱਜ ਕੇ ਆ ਉਨ•ਾਂ ਦੀਆਂ ਲੱਤਾਂ ਨੂੰ ਚਿੰਬੜ ਗਿਆ ਤੇ ਕਿਹਾ ਕਿ ਤੁਸੀਂ ਕਿੱਥੇ ਚੱਲੇ ਹੋ, 'ਤਾਂ ਅੱਗੋਂ ਬਾਬਾ ਜੀ ਨੇ ਕਿਹਾ ਕਿ ਪੁੱਤਰ, ਮੈਂ ਮਰਨ ਚੱਲਿਆ ਹਾਂ' ਤਾਂ ਉਨ•ਾਂ ਦੇ ਛੋਟੇ ਜਿਹੇ ਪੁੱਤਰ ਨੇ ਕਿਹਾ ਕਿ ਉਮੈਂ ਭੀ ਮਰਨਾ ਹੈ” ਕਿਉਂਕਿ ਬੱਚੇ ਨੂੰ ਕੀ ਪਤਾ ਹੁੰਦਾ ਹੈ ਕਿ ਮਰਨਾ ਕੀ ਹੁੰਦਾ ਹੈ? ਇਹ ਸੁਣ ਕੇ ਸਾਰੇ ਪਿੰਡ ਦੇ ਲੋਕਾਂ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ, ਕਿਉਂਕਿ ਪਹਿਲੇ ਜਥੇ ਪੁਰ ਗੋਲੀ ਚੱਲ ਚੁੱਕੀ ਸੀ, ਜਿਸ ਦਾ ਕਿਸੇ ਨੂੰ ਪਤਾ ਨਹੀਂ ਸੀ। ਪਰ ਦੂਸਰੇ ਜਥੇ 'ਚ ਹਰ ਇੱਕ ਨੂੰ ਪਤਾ ਸੀ ਕਿ ਗੋਲੀ ਜ਼ਰੂਰ ਚੱਲੂ। ਸੋ ਇਹ ਜਥਾ ਪਿੰਡਾਂ ਵਿੱਚ ਪ੍ਰਚਾਰ ਕਰਦਾ ਹੋਇਆ 14 ਮਾਰਚ, 1924 ਨੂੰ ਜੈਤੋਂ ਪੁੱਜਾ ਤੇ ਜਥੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਨਾਭਾ ਬੀੜ ਜੇਲ• ਵਿੱਚ ਭੇਜ ਦਿੱਤਾ ਗਿਆ। ਜਿਥੇ ਸੰਤ ਸਿੰਘ ਨੇ 17 ਮਹੀਂਨੇ ਪੰਦਰਾਂ ਦਿਨ ਕੈਦ ਕੱਟੀ। ਕੈਦ ਦੌਰਾਨ ਜਥੇ ਦੀ ਨਿਸ਼ਕਾਮ ਸੇਵਾ ਕੀਤੀ। ਜੋ ਅਨਪੜ• ਸੀ ਉਸ ਨੂੰ ਗੁਰਮੁਖੀ ਸਿਖਾ ਕੇ ਨਿਤਨੇਮ ਕਰਨ ਯੋਗ ਬਣਾਇਆ। ਜਿਸ ਦੀ ਜੁੱਤੀ ਟੁੱਟ ਜਾਂਦੀ ਲੋਹੇ ਦੀ ਆਰ ਬਣਾ ਕੇ ਜੁੱਤੀ ਗੰਢਦੇ। ਜਿਸ ਦੇ ਹੱਥਾਂ-ਪੈਰਾਂ ਦੇ ਨੌਂਹ ਵਧ ਜਾਂਦੇ ਉਹ ਕੱਟਦੇ। ਜੇਲ•ਾਂ ਵਿੱਚ ਜਿਹੜੇ ਉਨ•ਾਂ ਦੇ ਸੱਜਣ ਬਣ ਗਏ ਸਨ ਜਦ ਪਿੰਡ ਆ ਕੇ ਮਿਲਦੇ ਤਾਂ ਹੈਰਾਨ ਹੋ ਕੇ ਕਹਿੰਦੇ ਕਿ ਬਾਬਾ ਜੀ ਏਡਾ ਕਾਰੋਬਾਰ ਤੇ ਇਤਨੀ ਨਿਮਰਤਾ। ਅੰਮ੍ਰਿਤਸਰ ਜ਼ਿਲ•ੇ ਵਿੱਚ ਸਭ ਤੋਂ ਪਹਿਲੀ ਪੰਚਾਇਤ ਪਿੰਡ ਭਰਾੜੀਵਾਲ ਦੀ ਬਣੀ, ਜਿਸ ਦਾ ਸਰਪੰਚ ਬਾਬਾ ਜੀ ਨੂੰ ਬਣਾਇਆ ਗਿਆ ਅਤੇ ਲਗਾਤਾਰ ਚਾਰ ਵਾਰ ਸਰਬ ਸੰਮਤੀ ਨਾਲ ਪਿੰਡ ਭਰਾੜੀਵਾਲ ਦੇ ਸਰਪੰਚ ਬਣਦੇ ਰਹੇ। ਉਸ ਸਮੇਂ ਦੀਵਾਨੀ ਅਤੇ ਫੌਜਦਾਰੀ ਦੋਨੋਂ ਪ੍ਰਕਾਰ ਦੇ ਕੇਸਾਂ ਦਾ ਨਿਪਟਾਰਾ ਪੰਚਾਇਤ ਹੀ ਕਰਦੀ ਹੁੰਦੀ ਸੀ। ਇਨ•ਾਂ ਦੀ ਸਰਪੰਚੀ ਦੌਰਾਨ ਇਹ ਪਿੰਡ ਦਾ ਕੋਈ ਬੰਦਾ ਥਾਣੇ ਨਹੀਂ ਸੀ ਜਾਣ ਦਿੰਦੇ, ਇਹ। ਪਿੰਡ ਵਿੱਚ ਹੀ ਨਿਪਟਾਰਾ ਕਰਵਾ ਦਿੰਦੇ ਸਨ। ਸੰਨ 1947 ਤੱਕ ਬਾਬਾ ਜੀ ਸਰਪੰਚ ਰਹੇ। ਬਾਬਾ ਜੀ ਹਰੇਕ ਜਾਤ ਬਰਾਦਰੀ ਦੇ ਬੰਦਿਆਂ ਨਾਲ ਇਕੋ ਜਿਹਾ ਸਲੂਕ ਕਰਦੇ ਸਨ। ਮੁਸਲਮਾਨ ਇਨ•ਾਂ ਦੀ ਬਹੁਤ ਇੱਜ਼ਤ ਕਰਦੇ ਸਨ। ਜਦ ਵੱਢ-ਟੁੱਕ ਜਾਰੀ ਸੀ ਤੇ ਚਾਰ-ਚੁਫੇਰੇ ਪਿੰਡਾਂ ਵਿੱਚ ਤੇ ਸ਼ਹਿਰਾਂ ਵਿੱਚ ਅੱਗਾਂ ਲੱਗ ਰਹੀਆਂ ਸਨ ਤਾਂ ਮੁਸਲਮਾਨਾਂ ਨੇ ਹੀ ਬਾਬਾ ਜੀ ਨੂੰ ਕਿਸੇ ਮੁਸਲਮਾਨ ਦੇ ਘਰ ਰੱਖ ਕੇ ਬਚਾਇਆ ਸੀ। ਬਾਬਾ ਜੀ ਹੱਥਾਂ-ਪੈਰਾਂ ਦੇ ਬਹੁਤ ਛੋਹਲੇ (ਤੇਜ਼) ਸਨ। ਜਿਹੜੇ ਕੰਮ ਨੂੰ ਹੱਥ ਪਾਉਂਦੇ ਸਨ ਮਿੰਟਾਂ ਸਕਿੰਟਾਂ ਵਿੱਚ ਕਰ ਲੈਂਦੇ ਸਨ। ਹਰ ਰੋਜ਼ ਸ਼ਾਮ ਨੂੰ ਪਿੰਡ ਦੇ ਗੁਰਦੁਆਰੇ ਵਿੱਚ ਸੂਰਜ ਪ੍ਰਕਾਸ਼ ਦੀ ਕਥਾ ਕਰਦੇ ਹੁੰਦੇ ਸਨ। ਸਾਰਾ ਪਿੰਡ ਤੇ ਲਾਗੇ-ਚਾਗੇ ਦੇ ਲੋਕ ਬਾਬਾ ਜੀ ਦੀ ਬਹੁਤ ਇੱਜ਼ਤ ਕਰਦੇ ਸਨ ਤੇ ਬਾਬਾ ਅਕਾਲੀਆ ਕਹਿ ਕੇ ਬੁਲਾਉਂਦੇ ਹੁੰਦੇ ਸਨ। ਕਿਸੇ ਸਮੇਂ ਬਿਮਾਰ ਹੋ ਜਾਣ ਉਪਰੰਤ ਭੀ ਨਿੱਤਨੇਮ ਕਰਨਾ ਨਹੀਂ ਸਨ ਭੁੱਲਦੇ। ਸਮਾਂ ਆਪਣੀ ਤੋਰ ਤੁਰਦਾ ਗਿਆ। ਅਖੀਰ ਮਿਤੀ 1-10-1967 ਨੂੰ ਕੁਝ ਬਿਮਾਰ ਰਹਿਣ ਉਪਰੰਤ ਭੌਰ ਸਰੀਰ ਵਿੱਚੋਂ ਉੱਡ ਗਿਆ 'ਤੇ 'ਮੈਂ ਮਰਨ ਚਲਿਆਂ ਹਾਂ' ਸੱਚ ਹੋ ਗਿਆ। ਉਨ•ਾਂ ਦੀਆਂ ਕੀਤੀਆਂ ਸੇਵਾਵਾਂ ਨੂੰ ਪਿੰਡ ਦੇ ਤੇ ਲਾਗੇ-ਚਾਗੇ ਦੇ ਲੋਕ ਬੜੀ ਸ਼ਰਧਾ ਨਾਲ ਯਾਦ ਕਰਦੇ ਹਨ।
ਉਨ•ਾਂ ਦੀ ਕੁਰਬਾਨੀ ਤੇ ਪੰਥ ਪ੍ਰਤੀ ਸੇਵਾ ਨੂੰ ਮੁੱਖ ਰੱਖਦਿਆਂ ਹੋਇਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਨੇ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਉਨ•ਾਂ ਦਾ ਚਿੱਤਰ ਲਗਾਇਆ ਹੈ। ਉਨ•ਾਂ ਦੇ ਪੋਤਰੇ ਸ੍ਰ. ਗੁਰਦਿਆਲ ਸਿੰਘ ਸਮਰਾ ਨੇ ਉਨ•ਾਂ ਦਾ ਚੋਲਾ ਅੱਜ ਤੀਕ ਸਾਂਭ ਸੰਭਾਲ ਕੇ ਰੱਖਿਆ ਹੈ ਅਤੇ ਆਪਣੇ ਬਾਬੇ ਦੇ ਆਦਰਸ਼ਕ ਜੀਵਨ ਤੋਂ ਸਿੱਖਿਆ ਲੈਂਦੇ ਹਨ।
-
ਦਿਲਜੀਤ ਸਿੰਘ 'ਬੇਦੀ',
dsbedisgpc@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.