ਖ਼ਬਰ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਉੱਤੇ ਰੇਨਕੋਟ ਪਹਿਨ ਕੇ ਨਹਾਉਣ ਦਾ ਜੋ ਤਨਜ਼ ਕੱਸਿਆ ਹੈ ਉਸ ਨਾਲ ਨਵੀਂ ਬਹਿਸ ਛਿੜ ਗਈ ਹੈ। ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚੋਂ ਪ੍ਰਧਾਨ ਮੰਤਰੀ ਦੀ ਕੁਰਸੀ ਬੀਤੇ 4ਦਹਾਕਿਆਂ ਵਿੱਚ ਕਈ ਵੇਰ ਆਰੋਪਾਂ ਦੇ ਘੇਰੇ ਵਿੱਚ ਆਈ ਹੈ। ਇਸ ਦੌਰਾਨ ਕਿਸੇ ਪ੍ਰਧਾਨ ਮੰਤਰੀ ਉੱਤੇ ਸਿੱਧੇ ਸਿੱਧੇ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹੋਣ ਦੇ ਦੋਸ਼ ਲੱਗੇ ਤੇ ਕਈਆਂ ਉੱਤੇ ਆਪਣੇ ਨਜ਼ਦੀਕੀ ਲੋਕਾਂ ਨੂੰ ਲਾਭ ਪਹੁੰਚਾਉਣ ਦੇ ਆਰੋਪ ਲੱਗੇ। ਇੰਦਰਾ ਗਾਂਧੀ, ਰਜੀਵ ਗਾਂਧੀ,ਪੀ.ਵੀ. ਨਰਸਿਹੁੰਰਾ ਇਸ ਲਿਸਟ ਵਿੱਚ ਸ਼ਾਮਲ ਹਨ। ਬੋਫਰਜ਼ ਤੋਪ ਸੌਦਾ, ਹਰਸ਼ਦ ਮਹਿਤਾ ਘੁਟਾਲਾ, ਟੂ.ਜੀ. ਸਕੈਮ, ਕੋਇਲਾ, ਕਾਮਨਵੈਲਥ ਘੁਟਾਲਾ ਪ੍ਰਧਾਨ ਮੰਤਰੀਆਂ ਦੇ ਗਲੇ ਦੀ ਹੱਡੀ ਬਣੇ।
ਭੁੱਖ਼ੇ ਢਿੱਡੀਂ ਕਿਸਨੂੰ ਵਿਹਲ ਹੈ, ਨੇਤਾਵਾਂ ਦੀਆਂ ਚਿਕਨੀਆਂ ਚੌਪੜੀਆਂ ਸੁਨਣ ਦਾ ? ਸੱਤਾਂ ਦਹਾਕਿਆਂ 'ਚ ਸੋਨੇ ਦੀ ਚਿੜੀ ਨੂੰ ਲੁੱਟ, ਗੁੰਡਾਗਰਦੀ, ਜਹਾਲਤ, ਅਨਿਆਂ, ਸੀਨਾ-ਜੋਰੀ, ਦਲਾਲੀ ,ਰਿਸ਼ਵਤਖੋਰੀ, ਲੁੱਚੇ ਵਿਵਹਾਰ, ਭੁੱਖਮਰੀ ਦਾ ਅੱਡਾ ਬਨਾਉਣ ਵਾਲੇ ਦੇਸ਼ ਦੇ ਨੇਤਾਆਪੋ ਵਿੱਚ ਕੌਡ-ਕਬੱਡੀ ਖੇਡੀ ਜਾਂਦੇ ਆ, ਇੱਕ ਦੂਜੇ ਦੀਆਂ ਧਨ ਦੀਆਂ ਕੋਠੜੀਆਂ ਭਰੀ ਜਾਂਦੇ ਆ।
ਨੇਤਾਵਾਂ ਦੇ ਲਾਰੇ, ਮੁੰਡੇ ਰਹਿਣ ਕੁਆਰੇ । ਨੇਤਾਵਾਂ ਕੋਲਾ ਖਾਧਾ , ਨੇਤਾਵਾਂ ਲੋਹਾ ਖਾਧਾ, ਟੈਲੀਫੋਨ ਨਿਗਲਿਆ, ਤੋਪਾਂ ਹਜ਼ਮ ਕਰ ਲਈਆਂ, ਰੋਲੇ-ਰੱਪੇ 'ਚ ਚਿੱਟੀਆਂ ਟੋਪੀਆਂ, ਭਗਵਾਂ ਹੋਈੱਆਂ। ਜੰਗਲ ਬੇਲੇ ਕੱਟੇ ਗਏ, ਹਜ਼ਮ ਕਰ ਲਏ ਗਏ। ਰੇਤਾ ਬਜ਼ਰੀ ਨੇਤਾਵਾਂ ਦੇ ਢਿੱਡ ਨਾਭਰ ਸਕਿਆ। ਧਰਤ ਸੁਹਾਣੀ ਗੂੰਗੀ ਹੋ ਗਈ। ਅੰਬਰ ਭੁੱਖੇ ਲੋਕਾਂ ਦੀਆਂ ਚੀਕਾਂ ਸੁਣਦਾ ਬੋਲਾ ਹੋ ਗਿਆ ।
ਲੋਕ, ਵਿਚਾਰੇ ਲੋਕ, ਮਸੂਮ ਲੋਕ, ਨਿਰਦੋਸ਼ ਲੋਕ, ਨੇਤਾਵਾਂ ਦੇ ਬੋਲ, ''ਗਰੀਬੀ ਹਟਾ ਦਿਆਂਗੇ, ਸਭ ਕਾ ਵਿਕਾਸ ਸਭ ਕੇ ਸਾਥ, ਅੱਛੇ ਦਿਨ ਆਨੇ ਵਾਲੇ ਹੈਂ'', ਸੁਣ ਸੁਣ ਕੰਨਾਂ 'ਚ ਉਂਗਲੀਆਂ ਪਾ ਬੈਠੇ ਹਨ, ਜਿਵੇਂ ਉਨਾਂ ਦੇ ਕੰਨ ਪੱਥਰ ਹੋ ਗਏ ਹੋਣ। ਤਦੇ ਤਾਂ ਲੋਕ ਕਹਿੰਦਾ ਹੈ, ''ਮੈਂ ਰੱਬ ਤੇਰੇ ਤੋਂ ਬਾਗੀ ਹਾਂ, ਜੋ ਸੋਨ ਘਰਾਂ ਵਿੱਚ ਵਿੱਚ ਰਹਿੰਦਾ ਹੈ ' ।
ਆਪਣੇ ਹੀ ਘੁੱਟ ਲਹੂ ਦੇ ਪੀ ਕੇ ਨਹੀਂ ਰੱਜਦਾ
ਖ਼ਬਰ ਹੈ ਕਿ ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਭਾਰਤ ਨੇ ਇੱਕ ਖੁਫੀਆ ਪ੍ਰਮਾਣੂ ਸ਼ਹਿਰ ਬਣਾਇਆ ਹੈ, ਜਿਸਦੇ ਚਲਦਿਆਂ ਦੱਖਣੀ ਏਸ਼ੀਆ 'ਚ ਰਣਨੀਤਕ ਸਤੁੰਲਿਨ ਵਿਗੜਨ ਦਾ ਖਤਰਾ ਹੈ। ਉਸ ਕਿਹਾ ਕਿ ਭਾਰਤ ਨੇ ਪ੍ਰਮਾਣੂ ਹਥਿਆਰਾਂ ਦਾ ਜ਼ਖੀਰਾ ਜਮਾਂ ਕੀਤਾ ਹੈਅਤੇ ਅੰਤਰ ਮਹਾਂਦੀਪੀ ਮਿਜ਼ਾਈਲ ਦਾ ਪ੍ਰੀਖਣ ਵੀ ਕੀਤਾ ਹੈ। ਪਾਕਿਸਤਾਨ ਨੇ ਕਿਹਾ ਕਿ ਹਥਿਆਰਾਂ ਦੀ ਖਰੀਦ 'ਚ ਦੁਨੀਆਂ ਭਰ 'ਚ ਭਾਰਤ ਦੂਜਾ ਵੱਡਾ ਦੇਸ਼ ਹੈ ਅਤੇ ਉਸਨੇ ਪਿਛਲੇ ਕੁੱਝ ਸਾਲਾਂ 'ਚ 631700 ਕਰੋੜ ਦੇ ਹਥਿਆਰ ਖਰੀਦੇ ਹਨ।
ਭਾਰਤ ਦੇਸ਼ ਗਰੀਬੀ 'ਚ ਨੰਬਰ ਵੰਨ, ਆਬਾਦੀ 'ਚ ਨੰਬਰ ਟੂ। ਭੁਖਮਰੀ 'ਚ ਨੰਬਰ ਵੰਨ, ਗੰਦਗੀ 'ਚ ਨੰਬਰ ਟੂ। ਬੇਈਮਾਨੀ 'ਚ ਨੰਬਰ ਵਨ, ਭ੍ਰਿਸ਼ਟਾਚਾਰ 'ਚ ਨੰਬਰ ਟੂ। ਗੁੰਡਾਗਰਦੀ 'ਚ ਨੰਬਰ ਵੰਨ, ਬੇਰੁਜ਼ਗਾਰੀ 'ਚ ਨੰਬਰ ਟੂ। ਹਰ ਥਾਂ ਭਾਈ ਮਿੱਦੀ ਅਤੇ ਦੁੱਗੀ ਆਭਗਵਾਂ ਦੇਸ਼ ਭਾਰਤ !
ਰੌਲਾ ਰੱਪਾ ਪਾਉਣ 'ਚ ਨੰਬਰ ਵੰਨ, ਦਮਗਜੇ ਮਾਰਨ 'ਚ ਨੰਬਰ ਟੂ ਆ ਦੇਸ਼ ਭਗਤਾਂ ਦਾ ਦੇਸ਼ ਭਾਰਤ। ਕੰਮਾਂ ਦੇ ਡਰੋਂ ਘਰੋਂ ਭੱਜਕੇ ਗੁਫਾਵਾਂ 'ਚ ਲੁਕੇ ਲੋਕਾਂ ਵਿੱਚ ਨੰਬਰ ਵੰਨ ਆ ਅਤੇ ਵਿਖਾਵੇ ਦੀ ਭਗਤੀ ਕਰਨ 'ਚ ਨੰਬਰ ਟੂ ਆ, ਸਾਧਾਂ, ਸੰਤਾਂ, ਪੀਰਾਂ, ਫਕੀਰਾਂ ਦਾ ਦੇਸ਼ਭਾਰਤ !
''ਆ ਬੈਲ ਮੁਝੇ ਮਾਰ'' ਦੇ ਦਮਗਜੇ ਮਾਰ, ਉਪਰੋਂ Àਮ ਸ਼ਾਂਤੀ ਉਮ ਸ਼ਾਂਤੀ ਤੇ ਵਿਚੋਂ ਦੂਜਿਆਂ ਦੀਆਂ ਜੜਾਂ ਵੱਢਣ ਲਈ ਮਸ਼ਹੂਰ ਹੈ ਮੇਰਾ ਦੇਸ਼ ! ਤਦੇ ਭਾਈ ਲੋਕਾਂ ਦੇ ਢਿੱਡ ਮੁੱਛਕੇ, ਲੋਕਾਂ ਦੇ ਮੁੱਖੋਂ, ਲੋਕਾਂ ਦੀਆਂ ਰੋਟੀਆਂ ਖੋਹ ਕੇ ਤਰੱਕੀਆਂ ਕਰਦਾ, ਅਸਮਾਨ ਛੂੰਹਦਾ ਆ ਮੇਰਾਦੇਸ਼।
ਨਿੱਤ ਜਹਾਜ਼ੀ ਉਡਦਾ ,ਵੱਡਿਆਂ ਨਾਲ ਯਾਰੀਆਂ ਲਾਉਂਦਾ, ਆੜੀਆਂ ਪਾਉਂਦਾ, ਘਰਦਿਆਂ ਨੂੰ ਚਨੇ ਚਬਾਉਂਦਾ ਪਰ ਮਿੱਤਰਾਂ ਨੂੰ ਲਾਰੇ ਲਾਉਂਦਾ ਤੇ ਦੁਸ਼ਮਣਾਂ ਨੂੰ ਰਾਤੋ ਰਾਤ ਸਬਕ ਸਿਖਾਉਂਦਾ, ਆਪਣੇ ਹੀ ਘੁੱਟ ਲਹੂ ਦੇ ਪੀਕੇ ਨਹੀਂ ਰੱਜਦਾ ਮੇਰਾ ਦੇਸ਼ !!
ਸੂਰਜ ਨਹੀਂ ਹੈ ਜੇ ਅਜੇ ਸੂਰਜ ਜਿਹਾ ਤਾਂ ਸੋਚ
ਖਬਰ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਸਿੰਘ ਨੇ ਸੂਬਾ ਵਿਧਾਨਸਭਾ ਚੋਣਾ ਨੂੰ ਲੈਕੇ ਆਮ ਆਦਮੀ ਪਾਰਟੀ ਵਲੋਂ ਦਿੱਤੀਆਂ ਜਾ ਰਹੀਆਂ ਪ੍ਰਤੀਕਿਰਿਆਵਾਂ ਨੂੰ ਅਰਵਿੰਦ ਕੇਜਰੀਵਾਲ ਦੀ ਪਾਰਟੀ 'ਚ ਪੱਕੀ ਹਾਰ ਦਾ ਡਰ ਦੱਸਿਆ ਹੈ ਅਤੇ ਕਿਹਾ ਕਿ ਕੇਜਰੀਵਾਲ ਦੀਪਾਰਟੀ ਨੇ ਸਪਸ਼ਟ ਨਜ਼ਰ ਆ ਰਹੀ ਸੱਚਾਈ ਨੂੰ ਪੜ ਲਿਆ ਹੈ। ਯਾਦ ਰਹੇ ਕਿ ਸੂਬੇ ਦੀਆਂ ਮੁੱਖ ਤਿੰਨ ਰਾਜਸੀ ਪਾਰਟੀਆਂ ਕੁਲ 117 ਸੀਟਾਂ ਵਿਚੋਂ 80 ਸੀਟਾਂ ਉੱਤੇ ਆਪਣੇ ਆਪ ਨੂੰ ਜੇਤੂ ਕਲੇਮ ਕਰ ਰਹੀਆਂ ਹਨ ਅਤੇ ਸ਼ੇਖਚਿਲੀ ਦੇ ਸੁਫਨਿਆਂ 'ਚ ਇਨਾਂ ਪਾਰਟੀਆਂ ਦੇਉਮੀਦਵਾਰ ਦਿਨ ਗੁਜ਼ਾਰ ਰਹੇ ਹਨ ਅਤੇ ਨਲਾਇਕ ਅਤੇ ਬਹੁਤੇ ਹਸ਼ਿਆਰ ਵਿਦਿਆਰਥੀਆਂ ਵਾਂਗਰ ਕੋਈ ਪਾਸ ਹੋਣ ਦਾ ਅਤੇ ਕੋਈ ਬਹੁਤੇ ਨੰਬਰ ਪ੍ਰਾਪਤ ਕਰਨ ਦਾ ਅੰਦਾਜ਼ਾ ਲਗਾਉਂਦੇ ਰਾਤਾਂ ਨੂੰ ਵੀ ਹੜਬੜਾਕੇ ਉਠਦੇ ਹਨ।
ਭਾਈ ਇਹੋ ਹਾਲ ਵੋਟਰਾਂ ਦਾ ਆ, ਜਿਨਾਂ ਨੂੰ ਵੋਟਾਂ ਦੇ ਨਤੀਜਿਆਂ ਬਾਅਦ ਦਾਲ, ਕਣਕ, ਚਾਵਲਾਂ ਦੇ ਨਾਲ-ਨਾਲ ਘਿਉ, ਨਮਕ, ਚੀਨੀ ਦੀ ਆਸ ਆ। ਘੱਟ ਪੜੇ ਨੌਜਵਾਨਾਂ ਨੂੰ 25 ਲੱਖ ਨੌਕਰੀਆਂ ਵਿਚੋਂ ਘੱਟ-ਘੱਟ 'ਸੇਵਾਦਾਰ' ਦੀ ਨੌਕਰੀ ਵੱਟ 'ਤੇ ਪਈ ਵਿਖਾਈ ਦੇ ਰਹੀ ਆ ।ਬੁੱਢਿਆਂ, ਠੇਰਿਆਂ, ਹਮਾਤੜਾਂ,-ਤਮਾਧੜਾਂ ਨੂੰ ਆਪਣੇ ਬੈਂਕ ਖਾਤਿਆਂ 'ਚ ਟਣਾਟਣ ਪੈਸੇ ਡਿਗਣਾ ਸਾਫ ਦਿਖਾਈ ਦੇ ਰਿਹਾ।
ਬਦਲ ਜਾਊ ਸਮਾਜ, ਬਦਲ ਜਾਣਗੇ ਹਾਕਮ, ਪਰ ਅੱਗੋਂ ਆਊ ਕੌਣ ? ਰੁਤ ਨਵਿਆਂ ਦੀ ਆਊ, ਪਰ ਪੁਰਾਣਿਆ ਨੂੰ ਨੱਥ ਪਾਉ ਕੌਣ ? ਸੁਣਿਆ ਆਉਣ ਵਾਲੇ ਨਵੇਂ ਵੀ ਪੁਰਾਣਿਆਂ ਵਿਚੋਂ ਗਏ ,ਪੁਰਾਣਿਆਂ ਦੇ ਹੀ ਯਾਰ ਬੇਲੀ ਆ ! ਸੁਣਿਆ 'ਹਾਕਮ' ਭਾਸ਼ਨ ਕਰ ਕਰ ਬੀਮਾਰ ਹੋਗਏ। ਇੱਕ ਪਾਸੇ ਦਿੱਲੀ ਦਾ ਹਾਕਮ, ਦੂਜੇ ਪਾਸੇ ਪੰਜਾਬ ਦਾ ਹਾਕਮ। ਇੱਕ ਨੇ ਦੱਬੀ ਚੋਣਾਂ ਬਾਅਦ ਕਿੱਲੀ, ਜਾ ਪੁੱਜਾ ਵਿਦੇਸ । ਦੂਜੇ ਨੇ ਦੱਬੀ ਚੋਣਾਂ ਬਾਅਦ ਕਿੱਲੀ ,ਜਾ ਪੁੱਜਾ ਦੱਖਣ। ਸੁਣਿਆ ਇੱਕ ਮੁੜ ਉਵਰਹਾਲ ਹੋਣ ਗਿਆ। ਦੂਜਾ ਬੋਲਣ ਲਈ ਮੁੜ ਜੀਭ ਤਿੱਖੀ ਕਰਨਗਿਆ ਅਤੇ ਇਧਰ ਆਪਣਾ ਮਹਾਰਾਜਾ ਪੰਜਾਬ ਦੇ ਮੁੱਦਿਆਂ, ਮਸਲਿਆਂ, ਸਮੱਸਿਆਵਾਂ ਦੇ ਹਲ ਲਈ ਕੁਰਸੀ 'ਤੇ ਬੈਠਣ ਲਈ ਮਾਲਿਸ਼ਾਂ ਕਰਾਉਂਦਾ ਪਿਆ। ਅਤੇ ਲੋਕ ,ਪੰਜਾਬ ਦੇ ਲੋਕ, ਔਖੀਆਂ ਘੜੀਆਂ 'ਚੋਂ ਲੰਘਦੇ ਲੋਕ, ਇੱਕ ਦੂਜੇ ਦੇ ਚਿਹਰੇ ਪੜਦੇ ਲੋਕ , ਡੂੰਘੀਆਂ ਸੋਚਾਂ'ਚ, ਆਪਣੇ ਭਵਿੱਖ ਲਈ ਪ੍ਰੇÎਸ਼ਾਨ ਕਵੀ ਬਾਵਾ ਬਲਵੰਤ ਦੀਆਂ ਸਤਰਾਂ, ' ਸੂਰਜ ਨਹੀਂ ਹੈ ਜੇ ਅਜੇ ਸੂਰਜ ਜਿਹਾ ਤਾਂ ਸੋਚ' ਨੂੰ ਪੱਲੇ ਬੰਨਣਗੇ ਤਾਂ ਹੀ ਭਾਈ ਅਗਲੇ ਦਿਨ, ਅਗਲੀ ਆਸ 'ਚ ਗੁਜਾਰਨਗੇ।
ਕਲਮ ਦਾ ਕੰਮ ਸਿਰਫ ਲਿਖਣਾ ਨਹੀਂ ਹੁੰਦਾ
ਖਬਰ ਹੈ ਕਿ ਕੇਂਦਰੀ ਮੰਤਰੀ ਉਮਾ ਭਾਰਤੀ ਨੇ ਕਿਹਾ ਹੈ ਕਿ ਜਬਰ ਜਨਾਹ ਦੇ ਦੋਸ਼ੀਆਂ ਉਲਟਾ ਲਟਕਾ ਕੇ ਉਦੋਂ ਤੱਕ ਕੁੱਟ ਮਾਰ ਕਰਨੀ ਚਾਹੀਦੀ ਹੈ ਜਦੋਂ ਤਕੱ ਉਨਾਂ ਦੀ ਖੱਲ ਨਾ ਉੱਧੜ ਜਾਏ। ਫਿਰ ਉਸ ਵਿੱਚ ਲੂਣ-ਮਿਰਚ ਭਰ ਦੇਣੀ ਚਾਹੀਦੀ ਹੈ। ਉਮਾ ਭਾਰਤੀ ਨੇ ਕਿਹਾਕਿ ਉਹ ਜਦੋਂ ਮੁੱਖ ਮੰਤਰੀ ਸੀ, ਉਦੋਂ ਉਨਾਂ ਇਹੀ ਕਰਵਾਇਆ ਸੀ। ਜਬਰ ਜਨਾਹ ਪੀੜਤਾਂ ਨੂੰ ਇਹ ਸਭ ਕੁਝ ਦੂਰ ਤੋਂ ਦਿਖਾਉਣ ਲਈ ਕਿਹਾ ਸੀ। ਉਸ ਵੇਲੇ ਮੇਰੇ ਕੋਲੋਂ ਇੱਕ ਪੁਲਿਸ ਵਾਲੇ ਨੇ ਕਿਹਾ ਸੀ ਕਿ ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋਵੇਗੀ, ਪਰ ਉਨਾਂ ਕਿਹਾ ਸੀਕਿ ਜ਼ੁਲਮ ਕਰਨ ਵਾਲਿਆਂ ਦੇ ਮਨੁੱਖੀ ਅਧਿਕਾਰ ਨਹੀਂ ਹੁੰਦੇ। ਸਿਰਫ ਮਨੁੱਖ ਦਾ ਮਨੁੱਖੀ ਅਧਿਕਾਰ ਹੁੰਦਾ ਹੈ, ਜ਼ੁਲਮ ਵਾਲੇ ਨੂੰ ਤਾਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਉਧਰ ਭਾਜਪਾ ਵਿਧਾਇਕ ਨੇ ਕਿਹਾ ਕਿ ਜਦੋਂ ਦਲਿਤਾਂ ਦੀ ਪਿਟਾਈ ਹੁੰਦੀ ਹੈ ਤਾਂ ਉਸਨੂੰ ਖੁਸ਼ੀ ਮਿਲਦੀ ਹੈ।
ਚੰਗੀ ਗੱਲ ਆਖੀ ਹਾਕਮਾਂ ਨੇ। ਮਨੁੱਖ ਨੂੰ ਮਨੁੱਖੀ ਅਧਿਕਾਰ ਹੁੰਦਾ ਆ, ਜਾਲਮ ਨੂੰ ਨਹੀਂ ! ਪਰ ਹਾਕਮਾਂ ਨੂੰ ਪੁੱਛੇ ਕੋਈ ਕਿ ਨੇਤਾਵਾਂ ਨੂੰ ਲੋਕਾਂ ਉੱਤੇ ਜ਼ੁਲਮ ਕਰਨ ਦਾ ਅਧਿਕਾਰ ਕੀਹਨੇ ਦਿੱਤਾ ? ਕੀਹਨੇ ਦਿੱਤਾ ਅਧਿਕਾਰ ਉਨਾਂ ਨੂੰ ਪੁਲਿਸ ਰਾਹੀਂ ਬੇਰੁਜ਼ਗਾਰਾਂ ਨੂੰ ਕੁੱਟਣ ਦਾ,ਮਾਰਨ ਦਾ, ਬੇਇਜ਼ਤ ਕਰਨ ਦਾ, ਦਲਿਤਾਂ ਦੀ ਖੱਲ ਲਾਹੁਣ ਲਈ ਕਹਿਣ ਦਾ ਅਤੇ ਰਾਜ ਵਿਰੁੱਧ ਬੋਲਣ ਵਲਿਆਂ ਨੂੰ ਰਾਜ ਧ੍ਰੋਹੀ ਕਹਿਕੇ ਜੇਲਾਂ ਅੰਦਰ ਡੱਕਣ ਦਾ ?
ਕੀਹਨੇ ਦਿੱਤਾ ਹੈ ਹੱਕ, ਨੇਤਾਵਾਂ ਨੂੰ ਲੋਕਾਂ ਨੂੰ ਲਾਰੇ ਲਾਉਣ ਦਾ, ਲੋਕਾਂ ਲਈ ''ਚੋਣ ਜੁਮਲੇ'' ਘੜਨ ਦਾ ਤੇ ਮੁੜ ਮੁੱਕਰ ਜਾਣ ਦਾ। ਚੰਗੇ ਭਲੇ ਦਿਨਾ ਦੀ ਥਾਂ ਬੁਰੇ ਦਿਨ ਲਿਆਉਣ ਦਾ। ਉਨਾਂ ਨੂੰ ਸੁਪਨੇ ਦਿਖਾਉਣ ਤੇ ਮੁੜ ਨਰਕੀ ਪਾਉਣ ਦਾ।
ਇਹ ਸੱਭੋ ਕੁਝ ਭਾਈ ਕਲਮ ਲਿਖਦੀ ਆ, ਲੋਕਾਂ ਨੂੰ ਸਿਖਾਉਂਦੀ ਆ, ਪਰ ਕਲਮ ਦਾ ਕੰਮ ਸਿਰਫ ਲਿਖਣਾ ਨਹੀਂ ਹੁੰਦਾ। ਕਲਮ ਦਾ ਕੰਮ ਕੁਝ ਕਰ ਦਿਖਾਉਣ ਦਾ ਵੀ ਹੁੰਦਾ ਹੈ ਅਤੇ ਸੱਚ ਲੋਕਾਂ ਸਾਹਮਣੇ ਲਿਆਉਣ ਦਾ ਵੀ । ਹੈ ਕਿ ਨਹੀਂ ?
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਭਾਰਤ ਵਿੱਚ ਹਰ ਰੋਜ਼ 62389 ਮੌਤਾਂ ਹੁਦੰੀਆਂ ਹਨ ਅਤੇ 86853 ਬੱਚੇ ਜਨਮ ਲੈਂਦੇ ਹਨ। ਦੇਸ਼ ਵਿੱਚ ਕੁਲ 6,82,997 ਵਿਅਕਤੀ ਇਹੋ ਜਿਹੇ ਹਨ, ਜਿਨਾਂ ਦੀ ਨਜ਼ਰ ਨਹੀਂ ਹੈ, ਭਾਵ ਅੰਨੇ ਹਨ।
ਇੱਕ ਵਿਚਾਰ
ਅਸੀਂ ਆਪ ਹੀ ਆਪਣੀ ਜ਼ਿੰਦਗੀ ਬਦਲ ਸਕਦੇ ਹਾਂ, ਕੋਈ ਦੂਸਰਾ ਸਾਡੇ ਲਈ ਇਹ ਨਹੀਂ ਕਰੇਗਾ....।
-ਕੈਰੋਲ ਬਰਨੇਟ।
With Thanks Regards, Gurmit Singh Palahi Journalist 9815802070
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.