ਹਾਸ਼ਮ ਸ਼ਾਹ ਸਾਡਾ ਉੱਚ ਦੁਮਾਲੜਾ ਸ਼ਾਇਰ ਸੀ। ਸੱਸੀ ਦੀ ਬਿਰਹਾ ਵਾਲੇ ਛਾਲੇ ਵਿਖਾਵਣਹਾਰਾ। ਪੁੰਨੂੰ ਦੀ ਬਿਹਬਲਤਾ ਦਾ ਪੇਸ਼ਕਾਰ।
ਸੱਸੀ ਪੁੰਨੂੰ ਦਾ ਕਿੱਸਾ ਲਿਖਦਿਆਂ ਓਸ ਨੇ ਛੰਦ ਤਾਂ ਭਾਵੇਂ ਦਵੱਈਆ ਹੀ ਵਰਤਿਆ ਪਰ ਦਰਦ ਪਰੁੱਚੇ ਸ਼ਬਦ ਦਿਲਾਂ ਦੇ ਆਰ ਪਾਰ ਜਾਂਦੇ ਹਨ।
ਕਹਿੰਦੇ ਨੇ ਜਗਦੇਵ ਕਲਾਂ (ਅੰਮ੍ਰਿਤਸਰ) ਦਾ ਜੰਮਿਆ ਜਾਇਆ ਹਾਸ਼ਮ ਹਿਕਮਤ ਕਰਦਾ ਸੀ। ਜਾਨ ਸੌਖੀ ਸੀ ਖ਼ਰਚ ਪੱਠੇ ਵੱਲੋਂ।
ਕਿੱਸਾ ਸੱਸੀ ਪੁੰਨੂ ਪਸੰਦ ਆ ਗਿਆ ਰਾਜੇ ਰਣਜੀਤ ਸਿੰਘ ਨੂੰ। ਕਿਸੇ ਨੇ ਸਿਫ਼ਾਰਸ਼ ਕੀਤੀ ਹੋਵੇਗੀ, ਰਾਜਿਆਂ ਕੋਲ ਕਿੱਥੇ ਵਿਹਲ ਹੁੰਦੀ ਹੈ। ਪਰ ਹੋ ਸਕਦੈ ਓਸ ਆਪ ਪੜ੍ਹਿਆ ਹੋਵੇ, ਪੁਰਾਣੀ ਗੱਲ ਜੁ ਹੋਈ। ਕਿਹੜਾ ਅੱਜ ਵਾਲਾ ਵੇਲਾ ਹੈ। ਉਸ ਇੱਕ ਖੂਹ ਜੋਗੀ ਪੈਲੀ ਜਾਗੀਰ ਵਜੋਂ ਦੇ ਦਿੱਤੀ।
ਹੁਣ ਸੁਣੋ ਹਾਸ਼ਮ ਦੇ ਵਾਰਸਾਂ ਦੀ।
ਪਿੰਡ ਚ ਹਾਸ਼ਮ ਦੀ ਯਾਦ ਚ ਹਰ ਸਾਲ ਮੇਲਾ ਲੱਗਦਾ ਹੈ।
ਪਿੰਡ ਦੇ ਸਰਪੰਚ ਕੁਲਦੀਪ ਸਿੰਘ ਧਾਲੀਵਾਲ ਨੇ ਸਾਥੀਆਂ ਦੇ ਸਹਿਯੋਗ ਨਾਲ ਮੇਲਾ ਸ਼ੁਰੂ ਕੀਤਾ ਸੀ ਨੌਵੇਂ ਦਹਾਕੇ ਚ।
ਫਿਰ ਮੇਲੇ ਚੋਂ ਸਕੂਲ ਦਾ ਸੁਪਨਾ ਨਿਕਲਿਆ ਜੋ ਕਾਮਯਾਬੀ ਨਾਲ ਚੱਲ ਰਿਹੈ ਪੂਰੀ ਸ਼ਾਨ ਨਾਲ।
ਹਾਸ਼ਮ ਸ਼ਾਹ ਦੀ ਇਹ ਪੇਂਟਿੰਗ ਆਰ ਐੱਮ ਸਿੰਘ ਨੇ ਬਣਾਈ ਹੈ। ਹਿੰਮਤ ਕੁਲਦੀਪ ਦੀ।
ਹਾਸ਼ਮ ਕਹਿੰਦਾ ਹੈ
ਮੂਰਖ਼ ਲੋਕ ਸਦਾ ਸੁਖ ਸੌਂਦੇ
ਤੇ ਖ਼ੂਬ ਕਮਾਉ ਂਦੇ ਪੈਸਾ।
ਨਾ ਉਹ ਜ਼ਾਤ ਨਾ ਪਾਤ ਪਛਾਨਣ,
ਤੇ ਪ੍ਰੇਮ ਨਾ ਜਾਨਣ ਕੈਸਾ।
ਹਾਸ਼ਮ ਦੇ ਲਿਖੇ ਦੋਹੜੇ ਕਮਾਲ ਦੇ ਅਗਨ ਬਾਣ ਹਨ। ਜੇ ਨਹੀਂ ਪੜ੍ਹੇ ਤਾਂ ਪੜ੍ਹੋ ਜ਼ਰੂਰ।
ਜ਼ਿੰਦਗੀ ਨੂੰ ਵੇਖਣ ਪਰਖਣ ਦਾ ਜ਼ਾਵੀਆ ਮਿਲੇਗਾ।
ਗੁਰਭਜਨ ਗਿੱਲ
ਆਸ਼ਕ ਜੇਡ ਬੇਅਕਲ ਨਾ ਕੋਈ,
ਜਿਨ ਜਾਣ ਸਮਝ ਨਿੱਤ ਖਪਣਾ ।
ਬੇਦ ਕੁਰਾਨ ਪੜ੍ਹੇ ਜੱਗ ਸਾਰਾ, ਓਸ ਨਾਮ ਜਾਨੀ ਦਾ ਜਪਣਾ।
ਆਤਸ਼ ਲੈਣ ਬਿਗਾਨੇ ਘਰ ਦੀ, ਤੇ ਫੂਕ ਦੇਵਣ ਘਰ ਅਪਣਾ ।
ਹਾਸ਼ਮ ਸ਼ਾਹ ਕੀ ਹਾਸਲ ਇਸ਼ਕੋਂ, ਐਵੇਂ ਮੁਫ਼ਤ ਬਿਰਹੋਂ ਦਾ ਖਪਣਾ ।
ਹਾਸ਼ਮ ਸ਼ਾਹ
-
ਗੁਰਭਜਨ ਗਿੱਲ, ਲੇਖਕ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.