ਖ਼ਬਰ ਹੈ ਕਿ ਪੰਜਾਬ ਵਿਚ ਨਸ਼ਿਆਂ ਦੇ ਮੁੱਦੇ ਅਤੇ ਚੋਣਾਂ 'ਚ ਨਸ਼ਿਆਂ ਦੀ ਵਰਤੋਂ ਸਬੰਧੀ ਵਡੇਰੀ ਚਰਚਾ ਦੇ ਦੌਰਾਨ 2599 ਕਿਲੋ ਨਸ਼ੇ (ਸਮੈਕ, ਡੋਡੇ, ਅਫੀਮ ਆਦਿ) ਜਿਨਾਂ ਦੀ ਕੀਮਤ 18.26 ਕਰੋੜ ਹੈ, ਚੋਣ ਕਮਿਸ਼ਨ ਨੇ ਤਿੰਨ ਫਰਵਰੀ ਤੱਕ ਫੜੇ ਹਨ। ਇਸੇ ਦੌਰਾਨਚੋਣਾਂ ਦੇ ਆਰਡੀਨੈਂਸ ਤੋਂ ਬਾਅਦ 12.43 ਲੱਖ ਲਿਟਰ ਸ਼ਰਾਬ ਜਿਸ ਦੀ ਕੀਮਤ 13.34 ਕਰੋੜ ਹੈ ਵੀ ਕਾਬੂ ਕੀਤੀ ਗਈ। ਇਸ ਸਮੇਂ ਦੌਰਾਨ 58.02 ਕਰੋੜ ਦੀ ਨਕਦੀ ਪੁਲਿਸ ਦੇ ਹੱਥ ਆਈ, ਜਿਸ ਵਿੱਚੋਂ 31.68 ਕਰੋੜ ਅਸਲ ਮਾਲਕਾਂ ਨੂੰ ਵਾਪਸ ਕਰ ਦਿੱਤੀ ਗਈ,ਬਾਕੀ 25.8 ਕਰੋੜ ਆਮਦਨ ਕਰ ਵਿਭਾਗ ਨੂੰ ਸੌਂਪੀ ਗਈ। ਚੋਣ ਕਮਿਸ਼ਨ ਨੇ 16.4 ਕਿਲੋ ਸੋਨਾ ਅਤੇ 26.5 ਕਿਲੋ ਚਾਂਦੀ ਬਰਾਮਦ ਕੀਤੀ ਜਿਸ ਦੀ ਬਜ਼ਾਰੀ ਕੀਮਤ 26.04 ਕਰੋੜ ਰੁਪਏ ਬਣਦੀ ਹੈ।
ਨਸ਼ੇ-ਪੱਤੇ ਫੜੇ ਜਾਣ ਦੇ ਬਾਵਜੂਦ ਵੀ ਸਿਆਸੀ ਪਾਰਟੀਆਂ ਦੀਆਂ ਰੈਲੀਆਂ 'ਚ ਲੋਕ 'ਟੱਲੀ' ਹੋਏ ਦਿੱਸੇ। ਰੈਲੀਆਂ 'ਚ ਜਾਣ ਲਈ ਮੋਟਰਸਾਈਕਲਾਂ, ਟਰੈਕਟਰਾਂ, ਕਾਰਾਂ ਦੀਆਂ ਟੈਂਕੀਆਂ 'ਚ ਤੇਲ-ਪਾਣੀ ਭਰਾਉਣ ਲਈ 'ਮਾਇਆ' ਕਿਹੜੇ ਖਾਤੇ ਵਿਚੋਂ ਆਈ? ਜੀਹਨੂੰ ਕਿਸੇ ਨਾਫੜਿਆ, ਨਾ ਰੋਕਿਆ। ਦਿਨੇ ਚੋਣ ਦਫ਼ਤਰਾਂ 'ਚ ਚਾਹਾਂ-ਚਾਟਿਆਂ ਦੇ ਲੰਗਰ, ਸ਼ਾਮਾਂ ਢਲਦਿਆਂ ਨੂੰ 'ਸੰਤਰੇ' ਵਾਲੀ ਬੋਤਲ ਤਾਂ ਭਾਈ ਘਰੋ-ਘਰੀਂ ਇਵੇਂ ਫਿਰਦੀ ਸੀ, ਜਿਵੇਂ ਪਿੰਡ ਦੀ 'ਲਾਗਣ' ਕਿਸੇ ਘਰ ਹੋਏ ਮੁੰਡੇ-ਕੁੜੀ ਦੇ ਵਿਆਹ ਵੇਲੇ ਸ਼ਗਨਾਂ ਦੇ ਲੱਡੂ ਵੰਡਦੀ ਫਿਰਦੀ ਹੁੰਦੀਆ। ਦਿਨੇ 'ਆਮ' ਸ਼ਾਮੀਂ 'ਸ਼ਾਮ'। ਦਿਨੇ ਆਲੂ, ਸਾਮੀਂ ਭਾਲੂ। ਦਿਨੇ ਹਾਂ ਜੀ, ਸ਼ਾਮੀਂ ਨਾ ਜੀ। ਦਿਨੇ ਜੀ-ਹਜ਼ੂਰ, ਸ਼ਾਮੀਂ ਦੇਖਾਂਗੇ ਵਾਲਾ ਵਰਤਾਰਾ ਰਿਹਾ ਭਾਈ ਵੋਟਾਂ ਦੇ ਦਿਨਾਂ 'ਚ ਵੋਟਰਾਂ ਦਾ। ਵਿਹੜਿਆਂ 'ਚ ਚਾਂਗਰਾਂ, ਅੱਡਿਆਂ 'ਤੇ ਰੋਣਕਾਂ, ਤੇ ਪੱਠਿਆਂ ਦੀ ਬੱਲੇ-ਬੱਲੇ ਕਿਧਰਨਹੀਂ ਸੀ। ਚਕਰੀਆਂ ਘੁਮਾਉਂਦੇ ਮੋਟਰਸਾਈਕਲਾਂ ਦੀ ਫਟ-ਫਟ, ਮੁਹੱਲਿਆਂ ਵਿਹੜਿਆਂ 'ਚ ਵੱਡੀਆਂ-ਵੱਡੀਆਂ ਕਾਰਾਂ-ਜੀਪਾਂ ਦੀ ਪੀਂ-ਪੀਂ, ਨਾਹਰਿਆਂ-ਜੈਕਾਰਿਆਂ ਦੀ ਗੂੰਜ ਅਤੇ ਵੱਡੀਆਂ ਭੀੜਾਂ ਰੈਲੀਆਂ ਨੇ ਤਾਂ ਮੇਰੇ ਪੰਜਾਬ ਦੇ ਚਿਹਰੇ ਉੱਤੇ ਨਕਲੀ ਜਿਹੀ ਲਾਲੀ ਤੇ ਨਿਖਾਰਲਿਆਂਦਾ ਹੋਇਆ ਸੀ, ਜਾਪਦਾ ਸੀ ਜਿਵੇਂ ਸੁੰਨਾ, ਕੀਰਨੇ ਪਾਉਂਦਾ ਪੰਜਾਬ ਕੁਝ ਪਲਾਂ ਲਈ ਸਭੋ ਕੁਜ ਭੁਲ ਗਿਆ, ਦੁਖ ਦਰਦ, ਮੁਸੀਬਤਾਂ!
'ਮੁੱਖ ਪਰ ਲਾਲੀ ਚੜੇ ਬਧੇਰੇ' ਦੀ ਕੁਝ ਪਲਾਂ ਦੀ ਆਸ ਚੋਣਾਂ ਦੀ ਸੰਧਿਆ ਵੇਲੇ ਖਤਮ ਸੀ!
ਧੰਨ ਹੋ! ਦੇਸ਼ ਮਹਾਨ ਭਾਰਤ ਧੰਨ ਹੋ!!
ਖ਼ਬਰ ਹੈ ਕਿ ਦਹਾਕਿਆਂ ਤੋਂ ਬਿਨਾਂ ਕਿਸੇ ਨਿਯਮ-ਕਾਇਦੇ ਦੇ ਚਲ ਰਿਹਾ ਜਿਸਮ ਫਰੋਸ਼ੀ ਦਾ ਧੰਦਾ ਵੀ ਹੁਣ ਅਸੂਲਾਂ ਦੇ ਦਾਇਰੇ 'ਚ ਆ ਗਿਆ ਹੈ। ਏਸ਼ੀਆ ਦਾ ਸਭ ਤੋਂ ਵੱਡਾ ਰੈਡਲਾਈਟ ਏਰੀਆ ਕੋਲਕਾਤਾ ਦਾ ਸੋਨਾਗਾਛੀ ਹੈ। ਇਕ ਦੌਰ ਸੀ, ਜਦ ਇਥੇ ਲੜਕੀਆਂ ਨੂੰ ਜਬਰਨਦੇਹ ਵਪਾਰ 'ਚ ਧੱਕ ਦਿੱਤਾ ਜਾਂਦਾ ਸੀ। ਨਾ ਕੋਈ ਸੁਨਣ ਵਾਲਾ ਨਾ ਉਨਾਂ ਲਈ ਬੋਲਣ ਵਾਲਾ ਪਰ ਹੁਣ ਉਹ ਜ਼ਮਾਨਾ ਨਹੀਂ ਰਿਹਾ। ਸੋਨਾਗਾਛੀ ਸਮੇਤ ਪੱਛਮੀ ਬੰਗਾਲ ਦੇ ਵੱਖ-ਵੱਖ ਰੈਡ ਲਾਈਟ ਏਰੀਏ 'ਚ ਲਿਆਂਦੀਆਂ ਜਾਣ ਵਾਲੀਆਂ ਲੜਕੀਆਂ 'ਤੇ ਹੁਣ ਸਖ਼ਤ ਨਜ਼ਰ ਰੱਖੀਜਾਂਦੀ ਹੈ ਅਤੇ ਇਹ ਕੰਮ ਗਠਿਤ ਕੀਤੇ ਰੈਗੂਲੇਟਰੀ ਬੋਰਡ ਵੱਲੋਂ ਕੀਤਾ ਜਾਂਦਾ ਹੈ।
ਧੰਨ ਹੋ ਦੇਸ਼ ਮਹਾਨ ਭਾਰਤ। ਧੰਨ ਹੋ। ਪਹਿਲਾਂ ਤਾਂ ਕੁੜੀਆਂ ਕੁੱਖ 'ਚ ਮਾਰਦੇ ਹੋ। ਜੰਮ ਪਈਆਂ ਤਾਂ ਮੁੰਡਿਆਂ ਬਰੋਬਰ ਨਾ ਉਨਾਂ ਨੂੰ ਖੁਰਾਕ, ਨਾ ਪਹਿਨਣ ਖਾਣ, ਨਾ ਅੱਖਰ ਗਿਆਨ ਦਾ ਹੱਕ ਦਿੰਦੇ ਹੋ। ਉਮਰੋਂ ਪਹਿਲਾਂ ਵਿਆਹ ਕੇ ਘਰੋਂ ਕੱਢ ਆਪਣੀ ਇੱਜ਼ਤ ਬਚਾਉਣ ਦਾ ਢੌਂਗਰਚਦੇ ਹੋ। ਧੰਨ ਹੋ ਭਾਰਤ ਮਹਾਨ। ਧੰਨ ਹੋ!
ਕੁੜੀਆਂ ਤਾਂ ਚਿੜੀਆਂ ਆਂ, ਚਿੜੀਆਂ ਦਾ ਕੀ ਆ ਆਖ, ਉਨਾਂ ਦੀ ਸੰਘੀ ਨੱਪਦੇ ਹੋ। ਭੁੱਲ ਜਾਂਦੇ ਹੋ ਭਾਰਤ ਮਹਾਨ ਕਿ ਮਾਂ ਨੇ ਧੀ ਜੰਮੀ, ਧੀ ਨੇ ਮਾਂ ਬਨਣਾ ਤੇ ਅੱਗੋਂ ਦੁਨੀਆਂਦਾਰੀ ਦਾ ਕਾਰੋਬਾਰ ਚਲਣਾ। ਤਦ ਵੀ ਸਟੋਵ, ਗੈਸ, ਤੇਲ ਨਾਲ ਜਾਲ ਭੁੰਨ ਦਿੰਦੇ ਹੋ, ਸਾੜ ਦੇਂਦੇ ਹੋ,ਦਾਣਿਆਂ ਵਾਂਗਰ ਭੁੰਨ ਦੇਂਦੇ ਹੋ, ਖੂਹ 'ਚ ਸੁੱਟ ਮਾਰ ਦਿੰਦੇ ਹੋ, ਉਹਦਾ ਤਨ ਹੰਡਾਉਂਦਿਆਂ, ਤਨ ਵੀ ਸੇਕ ਦੇਂਦੇ ਹੋ, ਮਨ ਵੀ ਲੂਹ ਦੇਂਦੇ ਹੋ। ਧੰਨ ਹੋ ਭਾਰਤ ਮਹਾਨ। ਧੰਨ ਹੋ।
ਵਹਿਸ਼ੀ ਨਜ਼ਰਾਂ, ਧੀ-ਧਿਆਣੀ, ਕੰਜਕ-ਕੁਆਰੀ ਦਾ ਸੱਤ ਭੰਗ ਕਰਦਿਆਂ ਦੇਰ ਨਹੀਂ ਲਾਉਂਦੀਆਂ। ਨਹੀਂ ਦੇਰ ਲਾਉਂਦੀਆਂ ਉਨ•ਾਂ ਨੂੰ ਅਕਾਸ਼ੋਂ-ਪਤਾਲ ਲਿਆਉਂਦਿਆਂ ਦੇਹ ਦੇ ਵਪਾਰ 'ਚ ਧੱਕਣ ਵੇਲੇ, ਮੁੱਲ ਵੱਟ ਕੇ, ਬੇ-ਗ਼ੈਰਤ ਮਾਪਿਆਂ ਦੀਆਂ ਲਾਲਚੀ ਨੀਤਾਂ। ਧੰਨ ਹੋ ਭਾਰਤਮਹਾਨ। ਧੰਨ ਹੋ!
ਔਰਤ ਮਾਂ ਹੈ। ਔਰਤ ਧੀ ਹੈ। ਔਰਤ ਭੈਣ ਹੈ। ਔਰਤ ਬਹੂ ਹੈ। ਇਹਨਾਂ ਸੂਰਤਾਂ ਦੀ ਪ੍ਰੇਰਨਾ ਲੈ ਔਰਤ ਸ਼ਕਤੀ ਬਣ ਰਹੀ ਹੈ। ਧੰਨ ਹੋ! ਦੇਸ਼ ਮਹਾਨ ਭਾਰਤ ਧੰਨ ਹੋ!!
ਖਿੜੀ ਬਸੰਤ, ਮਿਲਣ ਸਭ ਪਾਸੇ ਵਧਾਈਆਂ
ਖ਼ਬਰ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਕੈਪਟਨ ਦੀ ਹੋਊ ਆਖਰੀ ਚੋਣ, ਮੈਂ ਹਾਲੇ ਬਹੁਤ ਲੜਨਾ ਹੈ। ਜਦੋਂ ਤੱਕ ਮੇਰੇ ਸਾਹਾਂ ਵਿਚ ਸਾਹ ਨੇ, ਮੈਂ ਚੋਣਾਂ ਲੜਨੀਆਂ ਨੇ। ਬਾਦਲ ਨੇ ਕਿਹਾ ਕਿ ਪੰਜਾਬ ਵਿਚ ਅਕਾਲੀ-ਭਾਜਪਾ ਦੀ ਹਕੂਮਤਦੁਬਾਰਾ ਆਏਗੀ। ਉਧਰ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਕਾਂਗਰਸ ਇਸ ਚੋਣ ਵਿਚ ਮਾਲਵਾ ਸਮੇਤ ਰਾਜ ਭਰ ਵਿਚ ਵਿਰੋਧੀਆਂ ਨੂੰ ਬਾਹਰ ਕਰ ਦੇਵੇਗੀ ਜਿਸਨੂੰ ਚੁਣਾਵੀ ਪੰਡਿਤ 'ਆਪ' ਦਾ ਮਜ਼ਬੂਤ ਗੜ ਕਹਿ ਰਹੇ ਹਨ। ਆਮ ਆਦਮੀ ਪਾਰਟੀ ਦੇਕਨਵੀਨਰ ਨੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ 'ਚ ਰਿਕਾਰਡ ਸੀਟਾਂ 'ਤੇ 'ਆਪ' ਇਤਿਹਾਸ ਸਿਰਜੇਗੀ ਕੁਲ ਇਕ ਕਰੋੜ 98 ਲੱਖ ਵੋਟਾਂ ਵਿਚੋਂ 78.42 ਫੀਸਦੀ ਵੋਟਾਂ ਦਾ ਮਤਦਾਨ ਕਰਕੇ ਪੰਜਾਬੀਆਂ ਨੇ ਪੰਜਾਬ ਦੇ 1145ਉਮੀਦਵਾਰਾਂ ਨੂੰ ਡੱਬਿਆਂ ਵਿਚ ਬੰਦ ਕਰ ਦਿੱਤਾ ਹੈ। ਇਹ ਡੱਬੇ ਗਿਆਰਾਂ ਮਾਰਚ ਨੂੰ ਖੋਲੇ ਜਾਣਗੇ, ਜਿਸ ਵਿਚੋਂ ਕੋਈ ਜ਼ੀਰੋ ਅਤੇ ਕੋਈ ਹੀਰੋ ਬਣ ਕੇ ਨਿਕਲੇਗਾ। ਉਦੋਂ ਤੱਕ ਸਾਰੇ ਹੀ ਜ਼ੀਰੋ ਅਤੇ ਸਾਰੇ ਹੀ ਹੀਰੋ ਹਨ।
ਕੋਈ ਆਂਹਦਾ ਫਿਰਦਾ, ''ਲਉ ਜੀ, ਵੋਟਰਾਂ ਤਾਂ ਹੱਦ ਹੀ ਕਰ ਤੀ, ਸਾਰੀਆਂ ਹੀ ਵੋਟਾਂ ਮੈਨੂੰ ਪਾਤੀਆਂ ਆਂ।'' ਕੋਈ ਆਖ ਰਿਹਾ, ''ਚਲੋ ਜੀ ਹਾਰ ਜਿੱਤ ਤਾਂ ਉਪਰਲੇ ਦੇ ਹੱਥ ਆ, ਪਰ ਲੋਕਾਂ ਮੈਨੂੰ ਸਾਥ ਬਹੁਤ ਦਿੱਤਾ।'' ਕੋਈ ਹੁੱਬ ਹੁੱਬ ਦੱਸ ਰਿਹਾ, ''ਵੇਖੋ ਜੀ, ਜਿਹੜੇ ਗੱਭਰੂਮੈਨੂੰ ਗਾਲਾਂ ਕੱਢਦੇ ਸਨ, ਆਖਦੇ ਸਨ ਮੈਂ ਭ੍ਰਿਸ਼ਟਾਚਾਰੀ ਆਂ, ਵਿਕਾਸ ਕੋਈ ਨੀ ਕੀਤਾ, ਵੋਟਾਂ ਵਾਲੇ ਦਿਨ ਮੈਨੂੰ ਹੀ ਭੁਗਤ ਗਏ। ਸਭ ਸਿੱਧੇ ਦਿਨਾਂ ਦੀਆਂ ਗੱਲਾਂ ਨੇ। ਹੁਣ ਤਾਂ 34 ਦਿਨ ਭਾਈ ਇਨਾਂ ਨੇਤਾਵਾਂ, ਕਥਿਤ ਨੇਤਾਵਾਂ ਨੇ ਵਾਹਵਾ ਸ਼ੇਖ਼ਚਿਲੀ ਵਾਲੇ ਸੁਫ਼ਨੇ ਦੇਖਣੇ ਆ।ਮਹਿਲ ਉਸਾਰਨੇ ਆਂ। ਲੋਕਾਂ ਸਾਹਵੇਂ ਹੱਸ-ਹੱਸ ਗੱਲਾਂ ਕਰਨੀਆਂ ਆਂ। ਅਤੇ ਲੋਕ ਵੀ ਭਾਈ, ਨੇਤਾਵਾਂ ਵਾਂਗਰ ਚਤੁਰ ਹੋ ਗਏ ਆ। ਵੋਟ ਪੇਟੀਆਂ ਤੱਕ ਆਏ। ਬਟਨ ਦਬਾਏ। ਤੁਰਦੇ ਬਣੇ ਚੁੱਪ ਚਾਪ। ਬਾਹਰ ਆ ਕੇ ਸਾਰਿਆਂ ਦੇ ਬੂਥਾਂ ਤੇ ਜਾ ਕੇ ਹਾਜ਼ਰੀ ਲੁਆਈ ਇਹ ਆਖ, ''ਬਾਬਿਓ! ਪਾ ਤੀ ਵੋਟ! ਜਿਥੇ ਕਿਹਾ ਤੁਸਾਂ ਬਟਨ ਦਬਾ ਤਾ।''
ਤਦੇ ਨੇਤਾਵਾਂ ਦੇ ਚਿਹਰੇ ਖਿੜੀ ਬਸੰਤ ਵਰਗੇ ਆ ਬਸੰਤ ਰੁਤੇ, ਕਿਉਂਕਿ ਉਨਾਂ ਨੂੰ ਭਾਈ ਮਿਲਣ ਸਭ ਪਾਸੇ ਤੋਂ ਵਧਾਈਆਂ ਭਾਵੇਂ ਫੋਕੀਆਂ।
ਕਲਯੁੱਗ ਐ, ਭਾਈ ਕਲਯੁੱਗ!!
ਖ਼ਬਰ ਹੈ ਕਿ ਸੋਸ਼ਲ ਟ੍ਰੇਡਿੰਗ ਦੇ ਨਾਂਅ 'ਤੇ ਠੱਗੀ ਮਾਰਨ ਦੇ ਇਕ ਵੱਡੇ ਮਾਮਲੇ ਦਾ ਖੁਲਾਸਾ ਹੋਇਆ ਹੈ। ਯੂ.ਪੀ. ਵਿਚ ਐਸ.ਟੀ.ਐਫ. ਦੀ ਇਕ ਟੀਮ ਨੇ ਨੋਇਡਾ 'ਚ 37 ਅਰਬ ਦੀ ਆਨਲਾਈਨ ਠੱਗੀ ਦਾ ਖੁਲਾਸਾ ਕੀਤਾ ਹੈ। ਨੋਇਡਾ 'ਚ ਕੰਪਨੀ ਨੇ ਰੀਬ 700 ਲੋਕਾਂ ਦਾਪੈਸਾ ਠੱਗਿਆ ਹੈ। ਸੂਤਰਾਂ ਅਨੁਸਾਰ ਇਸ ਪੋਰਟਲ ਨਾਲ ਜੁੜਨ ਲਈ 5750 ਰੁਪਏ ਤੋਂ ਲੈ ਕੇ 57500 ਰੁਪਏ ਤੱਕ ਕੰਪਨੀ ਦੇ ਖਾਤੇ 'ਚ ਜਮਾਂ ਕਰਵਾਉਣੇ ਪੈਂਦੇ ਹਨ, ਜਿਸ ਦੇ ਬਦਲੇ ਉਹ ਹਰ ਮੈਂਬਰ ਨੂੰ ਪ੍ਰਤੀ ਕਲਿੱਕ ਤੇ 5 ਰੁਪਏ ਘਰ ਬੈਠੇ ਦੇਵੇਗੀ। ਹਰ ਮੈਂਬਰ ਨੂੰ ਆਪਣੇਹੇਠਾਂ ਦੋ ਹੋਰ ਲੋਕਾਂ ਨੂੰ ਜੋੜਨਾ ਹੋਵੇਗਾ, ਜਿਸਦੇ ਮੈਂਬਰ ਨੂੰ ਵਾਧੂ ਪੈਸੇ ਮਿਲਣਗੇ।
ਦਿੱਲੀ ਤੋਂ ਮੁੰਬਈ, ਮੁੰਬਈ ਤੋਂ ਲਖਨਊ, ਲਖਨਊ ਤੋਂ ਗੋਆ, ਗੋਆ ਤੋਂ ਜਲੰਧਰ, ਠੱਗ ਹੀ ਠੱਗ ਨਜ਼ਰ ਆ ਰਹੇ ਆ, ਕੋਈ ਸਿਆਸੀ ਠੱਗ, ਕੋਈ ਸੋਸ਼ਲ ਠੱਗ, ਕੋਈ ਧਾਰਮਿਕ ਠੱਗ!! ਸੰਤ ਸਾਧ ਲੋਕਾਂ ਦੇ ਦਿਲ ਠੱਗਦੇ ਆ ਤੇ ਜੇਬਾਂ 'ਚ ਹੱਥ ਪਾਉਂਦੇ ਆ। ਸਿਆਸੀ ਲੋਕ, ਲੋਕਾਂਦੀਆਂ ਵੋਟਾਂ ਠੱਗਦੇ ਤੇ ਉਨਾਂ ਦੀ ਆਜ਼ਾਦੀ ਪੰਜ ਵਰਿਆਂ ਲਈ ਗਿਰਵੀ ਰੱਖਦੇ ਆ। ਅਤੇ ਸੱਜਣ ਠੱਗ, ਹੱਥ ਤੇ ਹੱਥ ਮਾਰ, ਫ਼ੋਨਾਂ ਰਾਹੀਂ, ਮੋਬਾਇਲਾਂ ਰਾਹੀਂ, ਇੰਟਰਨੈਟ ਰਾਹੀਂ ਲੋਕਾਂ ਦੀ ਜੇਬ ਕਤਰਦੇ ਆ।
ਵੇਖੋ ਨਾ ਘਰ ਬੈਠਿਆਂ ਯੂ.ਪੀ. ਦੇ ਪੁੱਤਰ ਅਖਿਲੇਸ਼ ਨੇ ਪਿਤਾ ਮੁਲਾਇਮ ਠੱਗ ਲਿਆ ਤੇ ਆਪਣੇ ਬੋਝੇ ਪਾ ਲਿਆ। ਆਹ, ਬਾਬਾ ਰਾਮ ਰਹੀਮ ਸਿੰਘ ਨੇ ਪੰਜਾਬ ਦਾ ਮੁਖੀਆ ਜਮਾਂ-ਜ਼ੁਬਾਨੀ ਖੀਸੇ ਪਾ ਲਿਆ ਵੋਟਾਂ ਦਾ ਲਿਸ਼ਕਾਰਾ ਦੇ ਕੇ। ਮਾਲਿਆ ਨੇ ਬੈਂਕਾਂ ਠੱਗ ਲਈਆਂ ਨੇਤਾਵਾਂ ਨੂੰਪੈਸੇ ਦਾ ਝਲਕਾਰਾ ਦੇ ਕੇ। ਵਿੱਤ ਮੰਤਰੀ ਜੇਤਲੀ ਨੇ ਅੰਕੜਿਆਂ ਦਾ ਪਾਠ ਪੜਾ ਕੇ ਦੇਸ਼ ਦੇ ਲੋਕ ਠੱਗ ਲਏ। ਮੋਦੀ-ਅਮਿਤ ਜੋੜੀ ਨੇ ਲਾਰਿਆਂ-ਲੱਪਿਆਂ ਨਾਲ ਦੇਸ਼ ਦਾ ਰਾਜ ਠੱਗ ਲਿਆ। ਤਾਂ ਭਾਈ ਆਹ ਕਿਸੇ ਕੰਪਨੀ ਨੇ 37 ਅਰਬ ਲੋਕਾਂ ਦੇ ਠੱਗ ਲਏ ਤਾਂ ਕੀ ਲੋਹੜਾ ਆਗਿਆ। ਕਲਯੁੱਗ ਐ, ਭਾਈ ਕਲਯੁੱਗ!!
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
• ਬਜਟ ਵਿਚ ਹਰ ਸਾਲ ਦੋ ਕਰੋੜ ਨੌਕਰੀਆਂ ਪੈਦਾ ਕਰਨ ਦੇ ਵਾਅਦੇ ਕੀਤੇ ਜਾਂਦੇ ਹਨ, ਪਰ 2015-16 'ਚ ਦੇਸ਼ ਵਿਚ ਸਿਰਫ਼ ਡੇਢ ਲੱਖ ਨੌਕਰੀਆਂ ਹੀ ਸਿਰਜੀਆਂ ਜਾ ਸਕੀਆਂ।
• ਦੇਸ਼ ਵਿਚ ਹਰ ਸਾਲ 60 ਲੱਖ ਯੁਵਕ ਸਿੱਖਿਆ ਪ੍ਰਾਪਤ ਕਰਕੇ ਯੂਨੀਵਰਸਿਟੀਆਂ, ਕਾਲਜਾਂ ਵਿਚੋਂ ਨਿਕਲਦੇ ਹਨ, ਪਰ ਉਨ•ਾਂ ਲਈ ਰੁਜ਼ਗਾਰ ਨਾਂਹ ਦੇ ਬਰਾਬਰ ਹੈ।
ਇੱਕ ਵਿਚਾਰ
ਲੋਕਤੰਤਰ ਵਿਚ, ਜਨਤਾ ਕੋਲ, ਸਭ ਤੋਂ ਵੱਧ ਤਾਕਤਵਰ ਚੀਜ਼, ਵੋਟ ਦਾ ਹੱਕ ਹੈ।
-ਬੇਵ ਪਰਡਯੂ
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.