ਮੇਰੇ ਮਿੱਤਰ ਤੇ ਅਮਰੀਕਾ ਦੀਆਂ ਯੂਨੀਵਰਸਿਟੀਆਂ ਚ ਅਰਂਥ ਸ਼ਾਸਤਰ ਦੇ ਪ੍ਰੋਫੈਸਰ ਰਹੇ ਡਾ: ਨਰਿੰਦਰਪਾਲ ਸਿੰਘ ਸੰਧੂ (ਜੱਦੀ ਪਿੰਡ ਸਰਹਾਲੀ ਲਾਗੇ ਬੁਰਜ ਨੱਥੂ ਕੇ)ਨਾਲਪੂਰੇ 43 ਸਾਲ ਬਾਦ ਅਚਨਚੇਤ ਪਿਛਲੇ ਸਾਲ ਫਰਿਜਨੋ ਯੂ ਐੱਸ ਏ ਚ ਮੁਲਾਕਾਤ ਹੋਈ।
ਹੁਣ ਉਹ ਡਾ: ਨਿੰਦੀ ਸੰਧੂ ਹੈ। ਵਿਸ਼ਵ ਦੀ ਸਭ ਤੋਂ ਵੱਡੀ ਸਹਿਕਾਰੀ ਮੇਵੇ ਸੁਕਾਉਂਣ ਵਾਲੀ ਸੰਸਥਾ ਦਾ ਵਾਈਸ ਚੇਅਰਮੈਨ।
ਐਤਕੀਂ ਉਸ ਦੇ ਘਰ ਜਾਣ ਦੀ ਮੌਕਾ ਮਿਲਿਆ। ਮੇਰਾ ਮਿੱਤਰ ਅਜੀਤ ਭੱਠਲ ਮੇਰੇ ਨਾਲ ਸੀ। ਨਰਿੰਦਰ ਦੀ ਜੀਵਨ ਸਾਥਣ ਸ਼੍ਰੋਮਣੀ ਅਕਾਲੀ ਦਲ ਦੇ 1920 ਚ ਬਣੇ ਪਹਿਲੇ ਪਰਧਾਨ ਸ: ਸਰਮੁੱਖ ਸਿੰਘ ਝਬਾਲ ਦੀ ਪੋਤਰੀ ਹਨ।
ਝਬਾਲ ਦੀ ਮਿੱਟੀ ਕਮਾਲ ਹੈ। ਮਾਈ ਭਾਗੋ ਦੇ ਪੇਕੇ। ਮੈਂ ਦੱਸਿਆ ਕਿ ਝਬਾਲ ਦੇ ਜੰਮੇ ਜਾਏ ਸ: ਕਰਮ ਸਿੰਘ ਹਿਸਟੋਰੀਅਨ ਜੀ ਦੀ ਪੜਪੋਤਰੀ ਮੇਰੇ ਬੇਟੇ ਪੁਨੀਤ ਦੀ ਜੀਵਨ ਸਾਥਣ ਹੈ।
ਖ਼ੈਰ ਜਿਹੜੀ ਗੱਲ ਦੱਸਣੀ ਹੈ ਉਹ ਇਹ ਨਹੀਂ। ਅੱਜ ਸਵੇਰ ਸਾਰ ਨਰਿੰਦਰ ਨੇ ਮੈਨੂੰ ਇੱਕ ਪੁਰਾਣੀ ਅਖ਼ਬਾਰੀ ਕਾਤਰ ਭੇਜੀ ਹੈ।
ਪਹਿਲੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਨਾਮਜ਼ਦ ਕਰਨ ਵਾਲੇ ਲੋਕਾਂ ਦੀ ਸੂਚੀ ਹੈ। ਪੰਜ ਪਿਆਰੇ ਸਨ
1. ਭਾਈ ਪ੍ਰਿੰਸੀਪਲ ਤੇਜਾ ਸਿੰਘ (ਹਾਰਵਰਡ ਯੂਨੀ: ਦੇ ਪੜ੍ਹੇ)ਅਕਾਲ ਡਿਗਰੀ ਕਾਲਿਜ ਮਸਤੂ ਆਣਾ ਸੰਗਰੂਰ
2 ਭਾਈ ਜੋਧ ਸਿੰਘ ਜੀ
ਪ੍ਰਿੰਸੀਪਲ ਗੁਰੂ ਨਾਨਕ ਖਾਲਸਾ ਕਾਲਿਜ ਗੁਜਰਾਂ ਵਾਲਾ
3. ਬਾਵਾ ਹਰਕ੍ਰਿ਼ਸ਼ਨ ਸਿੰਘ ਜੀ
ਪ੍ਰੋਫੈਸਰ
ਖ਼ਾਲਸਾ ਕਾਲਿਜ
ਅੰਮ੍ਰਿਤਸਰ
4 ਭਾਈ ਤੇਜਾ ਸਿੰਘ
ਸੈਂਟਰਲ ਮਾਝਾ ਦੀਵਾਨ
5. ਸਰਦਾਰ ਬਲਵੰਤ ਸਿੰਘ
ਰਈਸ, ਕੁੱਲਾ ਜ਼ਿਲ੍ਹਾ ਲਾਹੌਰ
ਦੱਸਣ ਦਾ ਮਨੋਰਥ ਇਹ ਹੈ ਕਿ ਸਾਡੀਆਂ ਸੰਸਥਾਵਾਂ ਦੀਆਂ ਜੜ੍ਹਾਂ ਚ ਕਿੰਨੀ ਲਿਆਕਤ ਪਾਈ ਗਈ ਸੀ ਪਰ ਅੱਜ 2017 ਚ ਕਿੱਥੇ ਪਹੁੰਚ ਗਏ ਹਾਂ?
ਗੁਰਭਜਨ ਗਿੱਲ
-
ਗੁਰਭਜਨ ਗਿੱਲ, ਲੇਖਕ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.